OpenFOAM/C3/Installing-and-Running-PyFoam/Punjabi

From Script | Spoken-Tutorial
Revision as of 10:55, 18 July 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
00:01 ਸਤਿ ਸ਼੍ਰੀ ਅਕਾਲ ਦੋਸਤੋ, installing and running PyFoam ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ PyFoam ਨੂੰ ਇੰਸਟਾਲ ਅਤੇ ਇਸ ਲਈ ਜ਼ਰੂਰੀ ਸਟੇਪਸ ਚੈੱਕ ਕਿਵੇਂ ਕਰਨੇ ਹਨ ।
00:17 PyFoam ਕੀ ਹੈ ।
00:19 OpenFOAM ਦੀ ਸੰਥਾਪਨਾ ਕਰਨਾ ਵੇਖਦੇ ਹਾਂ ।
00:22 Python, Numpy and Gnuplot ਨੂੰ ਇੰਸਟਾਲ ਕਰੋ ।
00:27 pip ਦੀ ਵਰਤੋਂ ਕਰਕੇ PyFoam ਨੂੰ ਇੰਸਟਾਲ ਕਰੋ
00:30 ਸੋਰਸੇਸ ਦੀ ਵਰਤੋਂ ਕਰਕੇ PyFoam ਨੂੰ ਇੰਸਟਾਲ ਕਰੋ
00:33 ਅਤੇ ਜਾਂਚੋ ਜੇ PyFoam ਕੰਮ ਕਰ ਰਿਹਾ ਹੈ ।
00:38 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ ਊਬੰਟੁ ਲਿਨਕਸ ਓਪਰੇਟਿੰਗ ਸਿਸਟਮ 14.04
00:45 OpenFOAM ਵਰਜ਼ਨ 2.3.0
00:48 ਨੋਟ ਕਰੋ ਕਿ PyFoam OpenFoam ਵਰਜ਼ਨ 1.6 ਅਤੇ ਉਸ ਉੱਪਰ ਦੇ ਵਰਜ਼ਨ ਦੇ ਨਾਲ ਵੀ ਕੰਮ ਕਰੇਗਾ ।
00:55 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਯੂਜਰ ਨੂੰ ਲਿਨਕਸ ਟਰਮੀਨਲ ਕਮਾਂਡਸ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ ।
01:02 OpenFOAM ਰਨ ਕਰਨ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਦਾ ਅਨੁਭਵ ਹੋਣਾ ਚਾਹੀਦਾ ਹੈ ।
01:07 ਜੇ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਲਿਨਕਸ ਟਿਊਟੋਰਿਅਲ ਦੀ ਲੜੀ ‘ਤੇ ਜਾਓ ।
01:13 PyFoam ਕੀ ਹੈ ।
01:15 PyFoam ਪਾਇਥਨ ਲਾਇਬ੍ਰੇਰੀ ਅਤੇ ਯੂਟਿਲੀਟਿਸ ਦਾ ਇੱਕ ਭੰਡਾਰ ਹੈ ।
01:20 ਇਸਨੂੰ OpenFOAM simulations ਮੈਨਿਊਪਲੇਟ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ ।
01:25 ਇਸਨੂੰ OpenFOAM ਦੇ ਨਾਲ ਆਸਾਨੀ ਨਾਲ ਕੰਮ ਕਰਨ ਲਈ ਬਣਾਇਆ ਗਿਆ ਹੈ ।
01:29 PyFoam ਦੀ ਵਰਤੋਂ iteratively ਰਨ ਕਰ ਰਹੀ simulations
01:34 ਆਟੋਮੈਟਿਕ ਡਾਟਾ ਇੱਕਠਾ ਕਰਨਾ,
01:37 Parametrically ਕੇਸ ਫਾਇਲਸ ਅਤੇ ਕਈ ਹੋਰ ਅਜਿਹੀਆਂ ਲਾਭਦਾਇਕ ਗਤੀਵਿਧੀਆਂ ਲਈ ਵੀ ਕੀਤਾ ਜਾ ਸਕਦਾ ਹੈ । ।
01:44 ਨੋਟ ਕਰੋ ਕਿ, PyFoam OpenFOAM ‘ਤੇ ਕੰਮ ਕਰਦਾ ਹੈ ।
01:48 ਇਸ ਲਈ, ਸਾਨੂੰ ਹਮੇਸ਼ਾ ਆਪਣੇ ਕੰਪਿਊਟਰ ‘ਤੇ OpenFOAM ਦੀ ਸੰਥਾਪਨਾ ਦੀ ਲੋੜ ਹੈ ।
01:54 ਪਹਿਲਾਂ ਅਸੀਂ ਜਾਂਚਦੇ ਹਾਂ ਕਿ OpenFOAM ਠੀਕ ਨਾਲ ਇੰਸਟਾਲ ਹੋਇਆ ਹੈ ਕਿ ਨਹੀਂ ।
02:00 ਟਰਮੀਨਲ ਖੋਲੋ ਅਤੇ ਟਾਈਪ ਕਰੋ icoFoam space hyphen help
02:07 ਤੁਹਾਨੂੰ icoFoam ਅਤੇ OpenFOAM ਵਰਜ਼ਨ ਅਤੇ ਹੈਲਪ ਟੈਕਸਟ ਦਾ ਵੇਰਵਾ ਪ੍ਰਾਪਤ ਕਰਨਾ ਚਾਹੀਦਾ ਹੈ ।
02:15 ਹੁਣ ਅਸੀਂ ਟਰਮੀਨਲ ਦੀ ਵਰਤੋਂ ਕਰਕੇ, PyFoam ਲਈ ਜ਼ਰੂਰੀ ਚੀਜ਼ਾਂ ਨੂੰ ਇੰਸਟਾਲ ਕਰਾਂਗੇ ਜਿਵੇਂ ਕਿ Python, Pip, Numpy ਅਤੇ Gnuplot
02:29 ਪਹਿਲਾਂ ਅਸੀਂ ਟਾਈਪ ਕਰਾਂਗੇ sudo apt - get install python hyphen dev ਅਤੇ ਐਂਟਰ ਦਬਾਓ ।
02:39 ਇਸਦੇ ਬਾਅਦ ਟਾਈਪ ਕਰੋ sudo apt - get install python - pip ਅਤੇ ਐਂਟਰ ਦਬਾਓ ।
02:49 ਫਿਰ, ਟਾਈਪ ਕਰੋ pip install Numpy
02:53 ਫਿਰ ਟਾਈਪ ਕਰੋ sudo apt - get install gnuplot space gnuplot hyphen x11 ਅਤੇ ਐਂਟਰ ਦਬਾਓ ।
03:04 ਇਸ ਦੇ ਨਾਲ ਅਸੀਂ ਜ਼ਰੂਰੀ ਚੀਜ਼ਾਂ ਨੂੰ ਇੰਸਟਾਲ ਕਰ ਲਿਆ ਹੈ ।
03:09 ਹੁਣ ਅਸੀਂ pip ਦੀ ਵਰਤੋਂ ਕਰਕੇ PyFoam ਨੂੰ ਇੰਸਟਾਲ ਕਰਾਂਗੇ ।
03:13 ਟਰਮੀਨਲ ਖੋਲੋ ਅਤੇ ਟਾਈਪ ਕਰੋ pip install PyFoam
03:20 ਅਸੀਂ ਸੋਰਸ ਨਾਲ PyFoam ਵੀ ਇੰਸਟਾਲ ਕਰ ਸਕਦੇ ਹਾਂ ।
03:24 ਅਜਿਹਾ ਕਰਨ ਦੇ ਲਈ, ਬਰਾਊਜਰ ਖੋਲੋ ਅਤੇ URL ਵਿੰਡੋ ਵਿੱਚ, ਟਾਈਪ ਕਰੋ http://www.pypi.com,PyFoam ਨੂੰ ਲੱਭੋ ।
03:38 PyFoam - 0.6.5.tar.gz ਡਾਊਂਨਲੋਡ ਕਰੋ ।
03:46 ਟਰਮੀਨਲ ਵਿੱਚ, Downloads ਫੋਲਡਰ ‘ਤੇ ਜਾਓ । ਟਾਈਪ ਕਰੋ tar - xvf space PyFoam hyphen 0.6.5.tar.gz
04:00 ਫਿਰ ਟਾਈਪ ਕਰੋ cd ਫੋਲਡਰ ਦਾ ਨਾਮ PyFoam hyphen 0.6.5
04:07 ਇਸਦੇ ਬਾਅਦ ਟਾਈਪ ਕਰੋ, sudo python setup dot py space install
04:16 ਹੁਣ ਸਾਨੂੰ ਇਹ ਜਾਂਚਨਾ ਹੋਵੇਗਾ ਕਿ PyFoam OpenFoam ਨੂੰ ਡਿਟੇਕਟ ਕਰ ਰਿਹਾ ਹੈ ਅਤੇ ਠੀਕ ਤਰੀਕੇ ਨਾਲ ਕੰਮ ਕਰ ਰਿਹਾ ਹੈ ।
04:22 ਫਿਰ ਤੋਂ ਟਰਮੀਨਲ ‘ਤੇ ਜਾਓ ।
04:25 ਟਾਈਪ ਕਰੋ python ਟਾਈਪ ਕਰੋ import PyFoam

import PyFoam dot FoamInformation

04:35 ਫਿਰ ਟਾਈਪ ਕਰੋ print PyFoam dot FoamInformation dot foamTutorials ਓਪਨ - ਕਲੋਜ ਬਰੈਕੇਟਸ ਦੇ ਬਾਅਦ ।
04:45 ਇਹ OpenFOAM Tutorials ਦੀ ਡਾਇਰੈਕਟਰੀ ਨੂੰ ਪ੍ਰਿੰਟ ਕਰਨਾ ਚਾਹੀਦਾ ਹੈ ।
04:50 ਹੁਣ ਸੰਖੇਪ ਵਿੱਚ । ਇਸ ਟਿਊਟੋਰਿਅਲ ਵਿੱਚ ਅਸੀਂ PyFoam ਦੇ ਬਾਰੇ ਵਿੱਚ ਸਿੱਖਿਆ ।
04:55 ਅਸੀਂ OpenFoam ਦੀ ਸੰਥਾਪਨਾ ਨੂੰ ਜਾਂਚਨਾ ਵੀ ਸਿੱਖਿਆ ।
05:00 pip ਦੀ ਵਰਤੋਂ ਕਰਕੇ PyFoam ਦੀ ਸੰਥਾਪਨਾ ਕਰਨਾ
05:03 ਸੋਰਸੇਸ ਦੀ ਵਰਤੋਂ ਕਰਕੇ PyFoam ਨੂੰ ਇੰਸਟਾਲ ਕਰਨਾ ਅਤੇ ਜੇ PyFoam ਕਰਮਚਾਰੀ ਹੈ ਤਾਂ ਉਸਨੂੰ ਜਾਂਚਣ ਦੇ ਬਾਰੇ ਵਿੱਚ ਸਿੱਖਿਆ ।
05:09 ਕ੍ਰਿਪਾ ਕਰਕੇ ਇਸ ਫੋਰਮ ਵਿੱਚ ਆਪਣੇ ਸਮਾਂ-ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ ।
05:13 ਇਸ ਫੋਰਮ ਵਿੱਚ OpenFOAM ‘ਤੇ ਆਪਣੇ ਆਮ ਜਿਹੇ ਪ੍ਰਸ਼ਨਾਂ ਨੂੰ ਪੋਸਟ ਕਰੋ ।
05:18 FOSSEE ਟੀਮ TBC ਪ੍ਰੋਜੈਕਟ ਦਾ ਤਾਲਮੇਲ ਕਰਦੀ ਹੈ ।
05:22 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ । ਜ਼ਿਆਦਾ ਜਾਣਕਾਰੀ ਦੇ ਲਈ, ਇਸ ਵੈੱਬਸਾਈਟ ‘ਤੇ ਜਾਓ ।
05:33 ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav