Difference between revisions of "Linux/C2/Desktop-Customization-16.04/Punjabi"

From Script | Spoken-Tutorial
Jump to: navigation, search
(Created page with "{| border=1 || '''Time''' || '''Narration''' |- || 00:01 || ਸਤਿ ਸ਼੍ਰੀ ਅਕਾਲ, Ubuntu Linux 16.04 operating system ਵਿੱਚ Desktop Customization...")
 
(No difference)

Latest revision as of 18:26, 12 July 2019

Time Narration
00:01 ਸਤਿ ਸ਼੍ਰੀ ਅਕਾਲ, Ubuntu Linux 16.04 operating system ਵਿੱਚ Desktop Customization ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:11 ਇਸ ਟਿਊਟੋਰਿਅਲ ਵਿੱਚ ਅਸੀਂ “Launcher” ਅਤੇ ਹੇਠਾਂ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ: “Launcher” ਵਿੱਚ ਐਪਲੀਕੇਸ਼ਨਸ ਕਿਵੇਂ ਜੋੜਾਂਗੇ ਅਤੇ ਹਟਾਵਾਂਗੇ।
00:21 ਮਲਟੀਪਲ “Desktops” ਦੀ ਵਰਤੋਂ ਕਿਵੇਂ ਕਰੀਏ।

“Desktop” ਦਾ ਥੀਮ ਕਿਵੇਂ ਬਦਲੀਏ।

00:27 “Internet” ਕਨੈਕਟੀਵਿਟੀ, Sound ਸੈਟਿੰਗ ਕਿਵੇਂ ਕਰੀਏ।
00:32 “Time and Date” ਸੈਟਿੰਗ ਕਿਵੇਂ ਕਰੀਏ ਅਤੇ ਹੋਰ “user accounts” ‘ਤੇ ਕਿਵੇਂ ਜਾਈਏ।
00:39 ਇਸ ਟਿਊਟੋਰਿਅਲ ਲਈ ਮੈਂ ਵਰਤੋਂ ਕਰ ਰਿਹਾ ਹਾਂ, “Ubuntu Linux 16.04” ਓਪਰੇਟਿੰਗ ਸਿਸਟਮ।
00:46 “Launcher” ਤੋਂ ਸ਼ੁਰੂ ਕਰਦੇ ਹਾਂ।
00:49 “Launcher” “Ubuntu” “Linux Desktop” ਵਿੱਚ ਡਿਫਾਲਟ ਖੱਬੇ ਵੱਲ “panel” ਹੈ। ਜਿਸ ਵਿੱਚ ਕੁੱਝ ਡਿਫਾਲਟ “applications” ਹਨ।
00:59 “Launcher” ਅਕਸਰ ਵਰਤੀ ਹੋਈ ਐਪਲੀਕੇਸ਼ਨ ਤੱਕ ਐਕਸੇਸ ਕਰਨਾ ਆਸਾਨ ਬਣਾਉਂਦਾ ਹੈ
01:05 ਅਸੀਂ “Launcher” ‘ਤੇ ਇਸਦੇ “desktop shortcut” ‘ਤੇ ਕਲਿਕ ਕਰਕੇ ਪ੍ਰੋਗਰਾਮ ਲਾਂਚ ਕਰਦੇ ਹਾਂ।
01:12 ਡਿਫਾਲਟ ਰੂਪ ਤੋਂ “Launcher” ਵਿੱਚ ਕੁੱਝ ਐਪਲੀਕੇਸ਼ਨਸ ਹੁੰਦੀਆਂ ਹਨ।
01:17 ਆਪਣੀ ਲੋੜ ਮੁਤਾਬਿਕ “Launcher” ਨੂੰ ਕਸਟਮਾਇਜ ਕਰਨਾ ਸਿੱਖਦੇ ਹਾਂ।
01:22 ਮੇਰੇ ਰੋਜ਼ਾਨਾ ਦੇ ਕੰਮ ਦੇ ਲਈ, ਮੈਨੂੰ ਐਪਲੀਕੇਸ਼ਨਸ ਚਾਹੀਦੀਆਂ ਹਨ ਜਿਵੇਂ Terminal, LibreOffice Writer, gedit, ਅਤੇ ਆਦਿ।
01:34 ਇਹਨਾਂ ਐਪਲੀਕੇਸ਼ਨਸ ਨੂੰ “Launcher” ਵਿੱਚ ਜੋੜਦੇ ਹਾਂ।
01:38 ਅਜਿਹਾ ਕਰਨ ਤੋਂ ਪਹਿਲਾਂ, ਮੈਂ ਕੁੱਝ ਐਪਲੀਕੇਸ਼ਨਸ ਹਟਾਊਂਗਾ, ਜੋ ਮੈਨੂੰ ਨਹੀਂ ਚਾਹੀਦੀਆਂ ਹਨ।
01:44 ਮੈਂ “Launcher” ਤੋਂ “Amazon” ਐਪਲੀਕੇਸ਼ਨ ਹਟਾਉਣਾ ਚਾਹੁੰਦਾ ਹਾਂ।
01:49 “Amazon” ਐਪਲੀਕੇਸ਼ਨ ਆਇਕਨ ‘ਤੇ ਜਾਓ, ਫਿਰ ਰਾਈਟ - ਕਲਿਕ ਕਰੋ ਅਤੇ “Unlock from Launcher” ਚੁਣੋ।
01:58 ਤੁਸੀਂ ਵੇਖ ਸਕਦੇ ਹੋ ਕਿ “Amazon” ਐਪਲੀਕੇਸ਼ਨ ਆਇਕਨ “Launcher” ਤੋਂ ਹੱਟ ਗਈ ਹੈ।
02:04 ਇਸ ਤਰ੍ਹਾਂ ਨਾਲ, ਅਸੀਂ ਸਾਰੇ ਸ਼ਾਰਟਕਟਸ ਨੂੰ ਹਟਾ ਸਕਦੇ ਹਾਂ, ਜਿਨ੍ਹਾਂ ਦੀ ਅਸੀਂ ਲਗਾਤਾਰ ਵਰਤੋਂ ਨਹੀਂ ਕਰਦੇ ਹਾਂ।
02:11 ਮੈਂ “Launcher” ਤੋਂ ਕੁੱਝ ਐਪਲੀਕੇਸ਼ਨਸ ਹਟਾ ਦਿੱਤੀਆਂ ਹਨ, ਜਿਵੇਂ ਕਿਹ ਤੁਸੀਂ ਇੱਥੇ ਵੇਖ ਸਕਦੇ ਹੋ।
02:17 ਹੁਣ, ਮੈਂ “Launcher” ਵਿੱਚ “Terminal” ਸ਼ਾਰਟਕਟ ਜੋੜਾਂਗਾ।
02:22 “Launcher” ਦੇ ਉੱਪਰ ਵੱਲ ‘ਤੇ “Dash home” ‘ਤੇ ਕਲਿਕ ਕਰੋ।
02:26 “search bar” ਵਿੱਚ ਟਾਈਪ ਕਰੋ “terminal”. ਇਸ ਨੂੰ ਖੋਲ੍ਹਣ ਦੇ ਲਈ “Terminal” ਆਇਕਨ ‘ਤੇ ਕਲਿਕ ਕਰੋ।
02:34 ਤੁਸੀਂ “Launcher” ‘ਤੇ “Terminal” ਆਇਕਨ ਵੇਖ ਸਕਦੇ ਹੋ।
02:38 “Launcher” ‘ਤੇ “Terminal” ਆਇਕਨ ਫਿਕਸ ਕਰਨ ਦੇ ਲਈ ਪਹਿਲਾਂ ਇਸ ‘ਤੇ ਰਾਈਟ - ਕਲਿਕ ਕਰੋ। ਫਿਰ “Lock to Launcher” ਚੁਣੋ।
02:47 “Launcher” ‘ਤੇ ਐਪਲੀਕੇਸ਼ਨ ਸ਼ਾਰਟਕਟ ਫਿਕਸ ਕਰਨ ਦਾ ਹੋਰ ਤਰੀਕਾ ਡਰੈਗਿੰਗ ਅਤੇ ਡਰਾਪਿੰਗ ਹੈ। ਮੈਂ ਇਸ ਨੂੰ ਹੁਣੇ ਸਮਝਾਵਾਂਗਾ।
02:57 “Dash Home” ਖੋਲੋ ਅਤੇ “search bar” ਵਿੱਚ ਟਾਈਪ ਕਰੋ “gedit”.
03:03 “gedit” ਆਇਕਨ ਨੂੰ “Launcher” ‘ਤੇ ਡਰੈਗ ਕਰੋ।
03:07 ਹੁਣ “Launcher” ‘ਤੇ “gedit” ਆਇਕਨ ਡਰਾਪ ਕਰੋ। ਤੁਸੀਂ ਵੇਖ ਸਕਦੇ ਹੋ “gedit” ਸ਼ਾਰਟਕਟ ਹੁਣ “Launcher” ਵਿੱਚ ਜੁੜ ਗਿਆ ਹੈ।
03:16 ਇਸ ਤਰ੍ਹਾਂ ਅਸੀਂ “Launcher” ‘ਤੇ ਸ਼ਾਰਟਕਟ ਜੋੜ ਸਕਦੇ ਹਾਂ।
03:21 “Ubuntu Linux OS” ਵਿੱਚ ਅਗਲਾ ਮਹੱਤਵਪੂਰਣ ਫੀਚਰ “multiple workspace” ਜਾਂ “Desktop” ਹੈ।
03:28 ਕਦੇ - ਕਦੇ ਅਸੀਂ ਮਲਟੀਪਲ ਐਪਲੀਕੇਸ਼ਨਸ ‘ਤੇ ਕੰਮ ਕਰ ਸਕਦੇ ਹਾਂ।
03:33 ਅਤੇ ਸਾਨੂੰ ਇੱਕ ਐਪਲੀਕੇਸ਼ਨ ਤੋਂ ਦੂਜੀ ‘ਤੇ ਜਾਣ ਵਿੱਚ ਮੁਸ਼ਕਿਲ ਹੋ ਸਕਦੀ ਹੈ।
03:38 ਇਸ ਨੂੰ ਜ਼ਿਆਦਾ ਆਸਾਨ ਬਣਾਉਣ ਦੇ ਲਈ, ਅਸੀਂ “Workspace Switcher” ਦੀ ਵਰਤੋਂ ਕਰ ਸਕਦੇ ਹਾਂ।
03:42 “Desktop” ‘ਤੇ ਵਾਪਸ ਜਾਓ।
03:45 “Ubuntu 16.04” ਵਿੱਚ ਮਲਟੀਪਲ “workspaces” ਡਿਫਾਲਟ ਤੌਰ ਨਾਲ ਨਹੀਂ ਵਿਖਾਈ ਦਿੰਦਾ ਹੈ।
03:51 ਇਸ ਨੂੰ ਇਨੇਬਲ ਕਰਨ ਦੇ ਲਈ “System Settings” ਅਤੇ ਫਿਰ “Appearance” ’ਤੇ ਕਲਿਕ ਕਰੋ।
03:58 “Appearance” ਵਿੰਡੋ ਵਿੱਚ, “Behavior” ਟੈਬ ‘ਤੇ ਕਲਿਕ ਕਰੋ।
04:02 ਇੱਥੇ, “Enable workspaces” ਓਪਸ਼ਨ ਚੁਣੋ। ਇਹ “Launcher” ‘ਤੇ ਮਲਟੀਪਲ “workspaces” ਆਇਕਨ ਇਨੇਬਲ ਕਰੇਗਾ।
04:11 ਵਿੰਡੋ ਬੰਦ ਕਰੋ।
04:13 “Launcher” ‘ਤੇ “Workspace Switcher” ਆਇਕਨ ‘ਤੇ ਜਾਓ ਅਤੇ ਇਸ ‘ਤੇ ਕਲਿਕ ਕਰੋ।
04:19 ਇਹ 4 “Desktops” ਦੇ ਨਾਲ 4 quadrants ਦਿਖਾਉਂਦਾ ਹੈ।
04:24 ਡਿਫਾਲਟ ਤੌਰ ‘ਤੇ ਉੱਪਰ ਖੱਬੇ “Desktop” ਚੁਣਿਆ ਗਿਆ ਹੈ।
04:29 ਇਹ ਉਹ “Desktop” ਹੈ ਜਿਸ ਵਿੱਚ ਅਸੀਂ ਕੰਮ ਕਰ ਰਹੇ ਹਾਂ।
04:34 ਹੁਣ, ਇਸ ‘ਤੇ ਡਬਲ - ਕਲਿਕ ਕਰਕੇ ਦੂਜਾ “Desktop” ਚੁਣੋ।
04:39 ਮੈਂ ਇੱਥੇ “Launcher” ਵਿੱਚ “terminal” ਆਇਕਨ ‘ਤੇ ਕਲਿਕ ਕਰਕੇ “terminal” ਖੋਲਾਂਗਾ।
04:45 ਹੁਣ, ਫਿਰ ਤੋਂ “Workspace Switcher” ‘ਤੇ ਕਲਿਕ ਕਰੋ।
04:49 ਤੁਸੀਂ “terminal” ਨੂੰ ਦੂਜੇ “Workspace” ਅਤੇ “Desktop” ਨੂੰ ਪਹਿਲੇ ‘ਤੇ ਵੇਖ ਸਕਦੇ ਹੋ।
04:55 ਇਸ ਤਰ੍ਹਾਂ ਤੁਸੀਂ ਮਲਟੀਪਲ “Desktops” ‘ਤੇ ਕੰਮ ਕਰ ਸਕਦੇ ਹੋ।
04:59 ਹੁਣ ਪਹਿਲਾਂ “Desktop” ‘ਤੇ ਵਾਪਸ ਆਓ।
05:03 “Trash” “Launcher” ‘ਤੇ ਹੋਰ ਮਹੱਤਵਪੂਰਣ ਆਇਕਨ ਹੈ।
05:07 “Trash” ਵਿੱਚ ਸਾਰੀਆਂ ਡਿਲੀਟ ਕੀਤੀਆਂ ਹੋਈਆਂ ਫਾਇਲਸ ਅਤੇ ਫੋਲਡਰਸ ਹੁੰਦੇ ਹਨ। ਜੇਕਰ ਅਸੀਂ ਗਲਤੀ ਨਾਲ ਫਾਇਲ ਡਿਲੀਟ ਕਰਦੇ ਹਾਂ ਤਾਂ ਅਸੀਂ ਇਸਨੂੰ Trash ਤੋਂ ਫੇਰ ਪ੍ਰਾਪਤ ਕਰ ਸਕਦੇ ਹਾਂ।
05:17 ਇਸ ਦੇ ਪ੍ਰਦਰਸ਼ਨ ਦੇ ਲਈ, ਮੈਂ “Hello.txt” ਡਿਲੀਟ ਕਰਾਂਗਾ ਜੋ ਮੇਰੇ “Desktop” ‘ਤੇ ਹੈ।
05:23 ਫਾਇਲ ‘ਤੇ ਰਾਈਟ - ਕਲਿਕ ਕਰੋ ਅਤੇ “Move to Trash” ਓਪਸ਼ਨ ‘ਤੇ ਕਲਿਕ ਕਰੋ।
05:29 ਇਸ ਨੂੰ ਦੁਬਾਰਾ ਪ੍ਰਾਪਤ ਕਰਨ ਦੇ ਲਈ “Launcher” ਵਿੱਚ ਕੇਵਲ “Trash” ਆਇਕਨ ‘ਤੇ ਕਲਿਕ ਕਰੋ। “Trash” ਫੋਲਡਰ ਖੁੱਲਦਾ ਹੈ।
05:37 ਫਾਇਲ ਚੁਣੋ, ਇਸ ‘ਤੇ ਰਾਈਟ - ਕਲਿਕ ਕਰੋ ਅਤੇ “Restore” ਓਪਸ਼ਨ ‘ਤੇ ਕਲਿਕ ਕਰੋ।
05:43 “Trash” ਫੋਲਡਰ ਵਿੰਡੋ ਬੰਦ ਕਰੋ ਅਤੇ “Desktop” ‘ਤੇ ਵਾਪਸ ਆਓ।
05:48 ਅਸੀਂ ਫਾਇਲ ਵੇਖ ਸਕਦੇ ਹਾਂ ਜਿਸ ਨੂੰ ਅਸੀਂ ਪਹਿਲਾਂ ਡਿਲੀਟ ਕੀਤਾ ਸੀ ਹੁਣ ਦੁਬਾਰਾ ਪ੍ਰਾਪਤ ਹੋ ਗਈ ਹੈ।
05:53 ਹਮੇਸ਼ਾ ਦੇ ਲਈ ਆਪਣੇ ਸਿਸਟਮ ਤੋਂ ਫਾਇਲ ਡਿਲੀਟ ਕਰਨ ਦੇ ਲਈ ਪਹਿਲਾਂ ਇਸ ਨੂੰ ਚੁਣੋ ਅਤੇ ਫਿਰ “Shift + Delete” ਕੀਜ ਦਬਾਓ।
06:01 ਡਾਇਲਾਗ ਬਾਕਸ ਪੁੱਛਦਾ ਹੈ “Are you sure you want to permanently delete Hello.txt ? ”Delete ਬਟਨ ‘ਤੇ ਕਲਿਕ ਕਰੋ।
06:12 ਫਿਰ ਤੋਂ “Trash” ਆਇਕਨ ‘ਤੇ ਕਲਿਕ ਕਰੋ।
06:15 ਅਸੀਂ “Trash” ਫੋਲਡਰ ਵਿੱਚ ਫਾਇਲ ਨਹੀਂ ਪਾ ਸਕਦੇ ਹਾਂ, ਕਿਉਂਕਿ ਇਹ ਸਾਡੇ ਸਿਸਟਮ ਤੋਂ ਹਮੇਸ਼ਾ ਲਈ ਡਿਲੀਟ ਹੋ ਗਈ ਹੈ।
06:23 ਕੀ ਤੁਸੀਂ “Desktop” ਦੀ ਇੱਕ ਹੀ ਥੀਮ ਨੂੰ ਵੇਖ ਕੇ ਬੋਰ ਨਹੀਂ ਹੋ ਗਏ ਹੋ? ਇਸ ਨੂੰ ਬਦਲਦੇ ਹਾਂ।
06:28 “Launcher” ‘ਤੇ ਜਾਓ ਅਤੇ “System settings” ਅਤੇ ਫਿਰ “Appearance” ਚੁਣੋ।
06:35 “Appearance” ਵਿੰਡੋ ਖੁੱਲਦੀ ਹੈ।
06:38 ਇੱਥੇ “Themes” ਟੈਬ ਵਿੱਚ, ਸਾਡੇ ਕੋਲ ਪਹਿਲਾਂ ਤੋਂ ਇੰਸਟਾਲ ਕਈ ਥੀਮਸ ਹਨ।
06:44 ਆਪਣੀ ਪਸੰਦ ਦੇ ਅਨੁਸਾਰ ਇਸ ਥੀਮਸ ਦੇ ਨਾਲ ਖੇਡੋ।
06:47 ਜਿਵੇਂ ਹੀ ਤੁਸੀਂ ਕਿਸੇ ਇੱਕ ‘ਤੇ ਕਲਿਕ ਕਰਦੇ ਹੋ, ਤੁਸੀਂ ਵੇਖ ਸਕਦੇ ਹੋ ਕਿ ਤਬਦੀਲ “Desktop” ’ਤੇ ਲਾਗੂ ਹੁੰਦਾ ਹੈ।
06:54 ਵਿੰਡੋ ਬੰਦ ਕਰਨ ਦੇ ਲਈ ਛੋਟੇ “X icon” ‘ਤੇ ਕਲਿਕ ਕਰੋ।
06:58 ਹੁਣ, ਅਸੀਂ “Desktop” ਦੇ ਉੱਪਰ ਸੱਜੇ ਕੋਨੇ ‘ਤੇ ਉਪਲੱਬਧ ਆਇਕਨਸ ਵੇਖਾਂਗੇ।
07:04 ਪਹਿਲਾ “Internet connectivity” ਹੈ।
07:07 ਜੇਕਰ ਤੁਸੀਂ ਕਿਸੇ “Lan” ਜਾਂ “Wifi network” ਨਾਲ ਜੁੜੇ ਹੋ, ਤਾਂ ਕਨੈਕਸ਼ਨ ਸਥਾਪਤ ਹੋ ਗਿਆ ਹੈ।
07:13 ਤੁਸੀਂ ਇਨ੍ਹਾਂ ਨੂੰ ਇੱਥੇ ਵੇਖ ਸਕਦੇ ਹੋ।
07:16 “network” ਚੁਣ ਸਕਦੇ ਹੋ, ਜੋ ਤੁਸੀਂ ਐਕਸੈਸ ਕੀਤਾ ਹੈ।
07:20 ਨੈੱਟਵਰਕ “Enable” ਜਾਂ “Disable” ਕਰਨ ਦੇ ਲਈ “Enable Networking” ਓਪਸ਼ਨ ਨੂੰ ਚੈੱਕ ਅਤੇ ਅਨਚੈੱਕ ਕਰੋ।
07:27 ਅਸੀਂ “Edit Connections” ਓਪਸ਼ਨ ਦੀ ਵਰਤੋਂ ਕਰਕੇ ਨੈੱਟਵਰਕ ਐਡਿਟ ਕਰ ਸਕਦੇ ਹਾਂ।
07:32 ਅਗਲਾ ਆਇਕਨ “Sound” ਹੈ।
07:35 ਤੁਸੀਂ ਇੱਥੇ ਇੱਕ ਸਲਾਈਡਰ ਵੇਖ ਸਕਦੇ ਹੋ।
07:37 ਇਹ ਸਾਡੀ ਪਸੰਦ ਦੇ ਅਨੁਸਾਰ, ਆਡਿਓ ਪੱਧਰ ਨੂੰ ਵਧਾਉਣ ਜਾਂ ਘਟਾਉਣ ਵਿੱਚ ਸਾਡੀ ਮਦਦ ਕਰਦਾ ਹੈ।
07:43 ਅਸੀਂ “Sound Settings” ’ਤੇ ਕਲਿਕ ਕਰਕੇ ਆਪਣੇ ਸਿਸਟਮ ਦੇ ਆਵਾਜ ਪੱਧਰ ਨੂੰ ਹੋਰ ਜ਼ਿਆਦਾ ਅਡਜੱਸਟ ਕਰ ਸਕਦੇ ਹਾਂ। ਇਸ ਵਿੰਡੋ ਵਿੱਚ ਸੈਟਿੰਗਸ ਨੂੰ ਆਪਣੇ ਆਪ : ਐਕਸਪਲੋਰ ਕਰੋ।
07:53 ਅਗਲਾ ਆਇਕਨ “Time & Date” ਹੈ। ਜੇਕਰ ਅਸੀਂ ਇਸ ਆਇਕਨ ‘ਤੇ ਕਲਿਕ ਕਰਦੇ ਹਾਂ, “calendar” ਖੁੱਲਦਾ ਹੈ।
08:00 ਅਸੀਂ ਵਰਤਮਾਨ ਤਾਰੀਖ, ਮਹੀਨਾ ਅਤੇ ਸਾਲ ਵੇਖ ਸਕਦੇ ਹਾਂ।
08:04 ਐਰੋ ਬਟਨ ਸਾਨੂੰ ਆਪਣੀ ਪਸੰਦ ਦੇ ਅਨੁਸਾਰ ਹੋਰ ਮਹੀਨਿਆਂ ਅਤੇ ਸਾਲਾਂ ਵਿੱਚ ਤਬਦੀਲ ਕਰਦਾ ਹੈ।
08:11 ਅਸੀਂ “Time & Date Settings” ‘ਤੇ ਕਲਿਕ ਕਰਕੇ ਤਾਰੀਖ ਅਤੇ ਸਮਾਂ ਐਡਿਟ ਕਰ ਸਕਦੇ ਹਾਂ।
08:16 ਇਸ ਓਪਸ਼ਨ ਨੂੰ ਆਪਣੇ ਆਪ ਐਕਸਪਲੋਰ ਕਰੋ।
08:20 ਹੁਣ “wheel” ਜਾਂ “Power icon” ‘ਤੇ ਕਲਿਕ ਕਰੋ।
08:24 ਇੱਥੇ ਅਸੀਂ “Log Out” ਅਤੇ “Shut Down” ਓਪਸ਼ਨਸ ਦੇ ਨਾਲ ਕੁੱਝ ਸ਼ਾਰਟਕਟ ਓਪਸ਼ਨਸ ਵੇਖ ਸਕਦੇ ਹਾਂ।
08:31 ਅਸੀਂ ਆਪਣੇ ਸਿਸਟਮ ਵਿੱਚ ਉਪਲੱਬਧ ਸਾਰੇ “user accounts” ਵੀ ਵੇਖ ਸਕਦੇ ਹਾਂ।
08:36 ਅਸੀਂ ਉਸ ਵਿਸ਼ੇਸ਼ “user” ‘ਤੇ ਕਲਿਕ ਕਰਕੇ ਜਿਸ “user account” ‘ਤੇ ਚਾਹੋ, ਜਾ ਸਕਦੇ ਹਾਂ।
08:43 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। ਸੰਖੇਪ ਵਿੱਚ....
08:48 ਇਸ ਟਿਊਟੋਰਿਅਲ ਵਿੱਚ ਅਸੀਂ “Launcher” ਦੇ ਬਾਰੇ ਵਿੱਚ ਸਿੱਖਿਆ ਅਤੇ ਸਿੱਖਿਆ ਕਿ “Launcher” ਵਿੱਚ ਐਪਲੀਕੇਸ਼ਨਸ ਕਿਵੇਂ ਜੋੜਾਂਗੇ ਅਤੇ ਹਟਾਵਾਂਗੇ।
08:55 ਮਲਟੀਪਲ “Desktops” ਦੀ ਵਰਤੋਂ ਕਿਵੇਂ ਕਰੀਏ।

“Desktop” ਥੀਮ ਕਿਵੇਂ ਬਦਲੀਏ।

09:01 “Internet” ਕਨੈਕਟੀਵਿਟੀ, “Sound” ਸੈਟਿੰਗਸ ਕਿਵੇਂ ਕਰੀਏ।
09:04 “Time & Date” ਸੈਟਿੰਗਸ ਕਿਵੇਂ ਕਰੀਏ ਅਤੇ ਹੋਰ “user accounts” ‘ਤੇ ਕਿਵੇਂ ਜਾਈਏ।
09:10 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
09:18 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ।
09:27 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
09:30 ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ‘ਤੇ ਕੋਈ ਪ੍ਰਸ਼ਨ ਹਨ? ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ।
09:35 ਮਿੰਟ ਅਤੇ ਸੈਕਿੰਡ ਦੀ ਚੋਣ ਕਰੋ ਜਿੱਥੇ ਤੁਹਾਡੇ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ।
09:41 ਸਾਡੀ ਟੀਮ ਦਾ ਕੋਈ ਵਿਅਕਤੀ ਉਨ੍ਹਾਂ ਦਾ ਜਵਾਬ ਦੇਵੇਗਾ।
09:45 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
09:57 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav