LibreOffice-Suite-Writer/C2/Typing-text-and-basic-formatting/Punjabi

From Script | Spoken-Tutorial
Revision as of 10:49, 14 December 2013 by Gagan (Talk | contribs)

Jump to: navigation, search
Timing Narration
0:01 ਲਿਬਰੇ ਓਫਿਸ ਰਾਈਟਰ-ਟਾਈਪਿੰਗ ਦਾ ਟੈਕਸਟ ਅਤੇ ਬੇਸਿਕ ਫੌਰਮੈਟਿੰਗ ਬਾਰੇ ਟਿਊਟੋਰਿਅਲ ਵਿਚ ਤੁਹਾਡਾ ਸਵਾਗਤ ਹੈ
0:07 ਇਸ ਟਿਊਟੋਰਿਆਲ ਵਿਚ ਅਸੀ ਸਿੱਖਾਂਗੇ
0:10 ਰਾਈਟਰ ਵਿਚ ਟੈਕਸਟ ਨੂੰ ਅਲਾਈਨ ਕਰਨਾ ।
0:12 ਬੁਲੇਟਸ ਅਤੇ ਨੰਬਰਿੰਗ
0:14 ਰਾਈਟਰ ਦੇ ਕੱਟ, ਕੌਪੀ ਅਤੇ ਪੇਸਟ ਵਿਕਲਪ
0:18 ਬੋਲਡ, ਇਟੈਲਿਕ ਅਤੇ ਅੰਡਰਲਾਈਨ ਵਿਕਲਪ
0:21 ਰਾਈਟਰ ਵਿਚ ਫੌਂਟ ਨੇਮ, ਫੌਂਟ ਸਾਈਜ਼, ਫੌਂਟ ਕਲਰ ਬਾਰੇ ਜਾਣਾਗੇ
0:26 ਸਾਧਾਰਣ ਟੈਕਸਟ ਦੇ ਮੁਕਾਬਲੇ ਇਨਾਂ ਫੀਚਰਜ਼ ਨੂੰ ਲਾਗੂ ਕਰਣ ਨਾਲ ਡੌਕਯੂਮੈਂਟ ਜਿਆਦਾ ਆਕਰਸ਼ਕ ਅਤੇ ਪੜ੍ਨ ਵਿਚ ਆਸਾਨ ਹੋ ਜਾਂਦਾ ਹੈ
0:36 ਇੱਥੇ ਅਸੀ ਉਬੰਟੂ ਲਿਨਕ੍ਸ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4 ਦੀ ਵਰਤੋਂ ਕਰ ਰਹੇ ਹਾਂ
0:47 ਪਹਿਲਾਂ ਅਸੀ ਰਾਈਟਰ ਵਿਚ ਟੈਕਸਟ ਅਲਾਈਨਿੰਗ ਬਾਰੇ ਜਾਣਾਗੇ
0:50 ਤੁਸੀ ਰਾਈਟਰ ਵਿਚ ਆਪਣਾ ਕੋਈ ਡੌਕਯੂਮੈਂਟ ਖੋਲ ਕੇ ਇਹ ਫੀਚਰ ਵਰਤ ਸਕਦੇ ਹੋ
0:57 ਅਸੀ ਪਿਛਲੇ ਟਿਊਟੋਰਿਅਲ ਵਿਚ ਬਣਾਈ ਗਈ ਫਾਈਲ “resume.odt” ਹੀ ਖੋਲਾਂਗੇ
1:08 ਪਹਿਲਾਂ ਅਸੀ “RESUME” ਲਿਖਿਆ ਸੀ ਅਤੇ ਇਸ ਨੂੰ ਪੇਜ ਵਿਚ ਸੈਂਟਰ ਅਲਾਈਨ ਕੀਤਾ ਸੀ
1:14 ਇਸ ਸ਼ਬਦ ਨੂੰ ਸਿਲੈਕਟ ਕਰੋ ਅਤੇ "Align Left" ਤੇ ਕਲਿੱਕ ਕਰੋ। ਤੁਸੀ ਦੇਖੋਗੇ ਕਿ “RESUME” ਲੈਫਟ ਅਲਾਈਨ ਹੋ ਗਿਆ ਹੈ ਯਾਨਿ ਡੋਕਯੂਮੇਂਟ ਪੇਜ ਦੇ ਖੱਬੇ ਹਾਸ਼ੀਏ ਵਾਲੇ ਪਾਸੇ ਹੋ ਗਿਆ ਹੈ
1:25 ਜੇ ਅਸੀ "Align Right" ਤੇ ਕਲਿੱਕ ਕਰਾਂਗੇ ਤਾਂ “RESUME” ਸ਼ਬਦ ਪੇਜ ਦੇ ਸੱਜੇ ਪਾਸੇ ਅਲਾਈਨ ਹੋ ਜਾਵੇਗਾ
1:32 ਜੇ ਅਸੀ “Justify” ਤੇ ਕਲਿੱਕ ਕਰਾਂਗੇ ਤਾਂ “RESUME” ਸ਼ਬਦ ਇਸ ਤਰਹ ਅਲਾਈਨ ਹੋਏਗਾ ਕਿ ਟੈਕਸਟ ਪੇਜ ਦੇ ਖੱਬੇ ਅਤੇ ਸੱਜੇ ਹਾਸ਼ੀਏ ਵਿਚਕਾਰ ਯੂਨੀਫੌਰਮਲੀ ਲਿਖਿਆ ਜਾਵੇਗਾ।
1:44 ਇਸ ਫੀਚਰ ਦਾ ਫਾਇਦਾ ਟੈਕ੍ਸਟ ਦੀ ਇਕ ਲਾਈਨ ਜਾਂ ਪੈਰਾਗ੍ਰਾਫ ਵੇਲੇ ਜ਼ਿਆਦਾ ਨਜ਼ਰ ਆਉਂਦਾ ਹੈ
1:51 ਹੁਣ ਇਸ ਨੂੰ ਅਨਡੂ ਕਰ ਦਿੰਦੇ ਹਾਂ
1:54 ਜਦੋਂ ਇਨਡਿਪੈਂਡੇਂਟ ਪੁਆਇੰਟ ਲਿਖਣੇ ਹੋਣ ਤਾਂ bullets ਅਤੇ numbering ਦੀ ਵਰਤੋਂ ਕੀਤੀ ਜਾਂਦੀ ਹੈ
1:58 ਹਰ ਪੁਆਇੰਟ ਬੁਲੇਟ ਜਾਂ ਨੰਬਰ ਨਾਲ ਸ਼ੁਰੂ ਹੁੰਦਾ ਹੈ
2:02 ਇਸ ਤਰਹ ਅਸੀ ਡੌਕਯੂਮੈਂਟ ਵਿਚ ਲਿਖੇ ਵੱਖ-ਵੱਖ ਪੁਆਇੰਟਸ ਦਾ ਫਰਕ ਦੇਖ ਸਕਦੇ ਹਾਂ
2:07 ਇਹ ਮੈਨਯੂ ਬਾਰ ਵਿਚ "Format" ਓਪਸ਼ਨ ਤੇ ਜਾ ਕੇ "Bullets and Numbering" ਤੇ ਕਲਿੱਕ ਕਰਨ ਤੇ ਖੋਲਿਆ ਜਾ ਸਕਦਾ ਹੈ
2:15 "Bullets and Numbering" ਵਿਕਲਪ ਤੇ ਕਲਿੱਕ ਕਰਨ ਤੋਂ ਬਾਅਦ ਜੋ ਡਾਇਲੌਗ ਬੌਕਸ ਖੁੱਲਦਾ ਹੈ, ਉਸ ਵਿਚ ਵੱਖ-ਵੱਖ ਟੈਬਸ ਵਿਚ ਕਈ ਸਟਾਈਲ ਹੁੰਦੇ ਹਨ।
2:26 ਨੰਬਰਿੰਗ ਵੀ ਇਸੇ ਤਰਹ ਹੁੰਦੀ ਹੈ । ਨੰਬਰਿੰਗ ਵਿਕਲਪ ਚੁਨਣ ਨਾਲ ਹਰ ਲਾਈਨ ਇਕ ਨਵੇਂ ਨੰਬਰ ਨਾਲ ਸ਼ੁਰੂ ਹੁੰਦੀ ਹੈ
2:34 ਆਓ, "Numbering type” ਸਟਾਈਲ ਵਿਚੋਂ ਦੂਸਰਾ ਸਟਾਈਲ ਚੁਣਦੇ ਹਾਂ
2:40 ਹੁਣ “OK” ਕਲਿਕ ਕਰੋ
2:42 ਹੁਣ ਤੁਸੀ ਆਪਣੀ ਪਹਿਲੀ ਸਟੇਟਮੈਂਟ ਟਾਈਪ ਕਰਨ ਲਈ ਤਿਆਰ ਹੋ
2:46 ਟਾਈਪ ਕਰੋ- “NAME: RAMESH”
2:50 ਸਟੇਟਮੈਂਟ ਟਾਈਪ ਕਰਨ ਤੋਂ ਬਾਅਦ ਐਂਟਰ ਕਰੋ। ਤੁਸੀ ਦੇਖੋਗੇ ਕਿ ਇਕ ਨਵਾਂ ਬੁਲੇਟ ਪੁਆਇੰਟ ਜਾਂ ਵੱਧਦੇ ਕ੍ਰਮ ਦਾ ਇੱਕ ਨੰਬਰ ਕ੍ਰਿਏਟ ਹੋ ਜਾਂਦਾ ਹੈ।
3:05 ਇਸ ਤਰਹ ਤੁਹਾਡੇ ਚੁਣੇ ਹੋਏ ਵਿਕਲਪ ਅਨੁਸਾਰ ਬੁਲੇਟਸ ਦੇ ਵਿਚ ਬੁਲੇਟਸ ਅਤੇ ਨੰਬਰਾਂ ਵਿਚ ਨੰਬਰ ਹੋ ਸਕਦੇ ਹਨ
3:13 ਆਓ ਰਿਜ਼ਿਊਮੇ ਵਿਚ ਦੂਸਰੀ ਸਟੇਟਮੇਂਟ ਟਾਈਪ ਕਰਦੇ ਹਾਂ- “ FATHER’S NAME colon MAHESH”.
3:20 ਹੁਣ ਐਂਟਰ ਦਬਾਓ ਅਤੇ “MOTHER’S NAME colon SHWETA” ਟਾਈਪ ਕਰੋ
3:27 ਇਸੇ ਤਰਹ ਅਸੀ ਵੱਖਰੇ ਪੁਆਇੰਟਸ ਦੇ ਤੌਰ ਤੇ “FATHERS OCCUPATION colon GOVERNMENT SERVANT” ਅਤੇ “MOTHERS OCCUPATION colon HOUSEWIFE” ਟਾਈਪ ਕਰਦੇ ਹਾਂ
3:39 ਬੁਲੇਟਸ ਦਾ ਇਨਡੈਂਟ ਵਧਾਉਣ-ਘਟਾਉਣ ਲਈ ਤੁਸੀ ਕ੍ਰਮਵਾਰ ਟੈਬ ਜਾਂ ਸ਼ਿਫਟ ਟੈਬ ਕੀਜ਼ ਵਰਤ ਸਕਦੇ ਹੋ
3:47 ਬੁਲੇਟ ਐਂਡ ਨੰਬਰਿੰਗ ਵਿਕਲਪ ਬੰਦ ਕਰਨ ਲਈ ਪਹਿਲਾਂ ਕਰਸਰ HOUSEWIFE ਸ਼ਬਦ ਦੇ ਸਾਹਮਣੇ ਰੱਖੋ, ਐਂਟਰ ਦਬਾਓ ਅਤੇ "Bullet and Numbering" ਡਾਇਲੌਗ ਬੌਕਸ ਵਿਚ "Numbering off" ਤੇ ਕਲਿੱਕ ਕਰੋ
4:03 ਹੁਣ ਤੁਸੀ ਦੇਖੋਗੇ ਕਿ ਨਵੇਂ ਟਾਈਪ ਕੀਤੇ ਗਏ ਟੈਕਸਟ ਨਾਲ ਬੁਲੇਟ ਸਟਾਈਲ ਨਹੀਂ ਆ ਰਿਹਾ
4:10 ਧਿਆਨ ਦਿਓ, ਅਸੀ Name ਸ਼ਬਦ ਆਪਣੇ ਡੋਕੂਮੈਂਟ ਵਿਚ ਦੋ ਵਾਰ ਟਾਈਪ ਕੀਤਾ ਹੈ
4:14 ਇਕ ਹੀ ਟੈਕਸਟ ਨੂੰ ਦੋਬਾਰਾ ਟਾਈਪ ਕਰਨ ਦੀ ਬਜਾਏ ਅਸੀ ਰਾਈਟਰ ਵਿਚ ਕਾਪੀ ਅਤੇ ਪੇਸਟ ਵਿਕਿਲਪ ਵਰਤ ਸਕਦੇ ਹਾਂ
4:21 ਆਓ ਸਿੱਖਦੇ ਹਾਂ ਇਹ ਕਿਸ ਤਰਹ ਹੁੰਦਾ ਹੈ ।
4:24 ਅਸੀ "MOTHER'S NAME" ਟੈਕਸਟ ਵਿਚੋਂ "NAME" ਸ਼ਬਦ ਮਿਟਾ ਦਿੰਦੇ ਹਾਂ ਅਤੇ ਕਾਪੀ-ਪੇਸਟ ਵਿਕਲਪ ਨਾਲ ਇਹ ਸ਼ਬਦ ਦੋਬਾਰਾ ਲਿਖਦੇ ਹਾਂ
4:33 ਕਰਸਰ ਡਰੈਗ ਕਰਦੇ ਹੋਏ "FATHER'S NAME" ਟੈਕਸਟ ਵਿੱਚੋਂ ਪਹਿਲੋਂ "NAME" ਸ਼ਬਦ ਸਿਲੈੱਕਟ ਕਰੋ
4:40 ਹੁਣ ਮਾਊਸ ਨਾਲ ਰਾਈਟ ਕਲਿੱਕ ਕਰੋ ਅਤੇ "Copy" ਵਿਕਲਪ ਚੁਣੋ
4:45 MOTHER'S ਸ਼ਬਦ ਦੇ ਬਾਅਦ ਕਰਸਰ ਰੱਖੋ
4:48 ਫੇਰ ਰਾਈਟ ਕਲਿੱਕ ਕਰ ਕੇ "Paste" ਵਿਕਲਪ ਚੁਣੋ
4:54 ਅਸੀ ਦੇਖ ਸਕਦੇ ਹਾਂ ਕਿ NAME ਸ਼ਬਦ ਆਪਣੇ ਆਪ ਪੇਸਟ ਹੋ ਜਾਂਦਾ ਹੈ
4:57 ਕੌਪੀ ਲਈ CTRL+C ਅਤੇ ਪੇਸਟ ਲਈ CTRL+V ਸ਼ੌਰਟ ਕੱਟ ਕੀਜ਼ ਵੀ ਵਰਤੀਆਂ ਜਾਂ ਸਕਦੀਆਂ ਹਨ
5:08 ਜਦੋਂ ਵੱਡੇ ਡੌਕਯੂਮੈਂਟ ਵਿੱਚ ਇਕੋ ਜਿਹਾ ਟੈਕਸਟ ਕਈ ਬਾਰ ਲਿਖਣਾ ਹੋਵੇ ਤਾਂ ਇਹ ਫੀਚਰ ਬੜਾ ਫਾਇਦੇਮੰਦ ਸਾਬਿਤ ਹੁੰਦਾ ਹੈ
5:19 ਟੈਕਸਟ ਨੂੰ ਇਕ ਥਾਂ ਤੋਂ ਹਟਾ ਕੇ ਦੂਸਰੀ ਥਾਂ ਲਿਜਾਣ ਲਈ ਤੁਸੀ ਕੱਟ-ਪੇਸਟ ਫੀਚਰ ਵੀ ਵਰਤ ਸਕਦੇ ਹੋ
5:26 ਆਓ ਦੇਖਦੇ ਹਾਂ ਕਿ ਇਹ ਕਿਸ ਤਰਹ ਹੁੰਦਾ ਹੈ ।
5:29 ਪਹਿਲਾਂ “MOTHER’S” ਸ਼ਬਦ ਤੋਂ ਬਾਅਦ “NAME” ਸ਼ਬਦ ਡਿਲੀਟ ਕਰਦੇ ਹਾਂ
5:34 ਕੱਟ-ਪੇਸਟ ਕਰਨ ਲਈ ਪਹਿਲਾਂ “FATHER'S NAME” ਸਟੇਟਮੈਂਟ ਵਿਚੋਂ “NAME” ਸ਼ਬਦ ਸਿਲੈਕਟ ਕਰੋ
5:40 ਮਾਊਸ ਨਾਲ ਰਾਇਟ ਕਲਿੱਕ ਕਰੋ ਅਤੇ “Cut” ਕੱਟ ਵਿਕਲਪ ਚੁਣੋ। ਦੇਖੋ, ਨੇਮ ਸ਼ਬਦ ਹੁਣ “FATHER'S” ਸ਼ਬਦ ਦੇ ਨਾਲ ਨਹੀਂ ਹੈ, ਯਾਨਿ ਇਹ ਕੱਟ ਜਾਂ ਡਿਲੀਟ ਹੋ ਗਿਆ ਹੈ
5:54 ਹੁਣ ਕਰਸਰ “MOTHER'S” ਸ਼ਬਦ ਦੇ ਪਿੱਛੇ ਰੱਖੋ ਅਤੇ ਮਾਉਸ ਤੇ ਰਾਇਟ ਕਲਿੱਕ ਕਰੋ
5:59 "Paste" ਵਿਕਲਪ ਚੁਣੋ
6:02 ਦੇਖੋ, "NAME" ਸ਼ਬਦ, “MOTHER'S” ਸ਼ਬਦ ਦੇ ਨਾਲ ਪੇਸਟ ਹੋ ਗਿਆ ਹੈ
6:07 ਕੱਟ ਕਰਣ ਦੀ ਸ਼ੌਰਟਕੱਟ ਕੀ “CTR+X” ਹੈ
6:11 ਕੋਪੀ ਅਤੇ ਕੱਟ ਵਿਚ ਸਿਰਫ ਇਤਨਾ ਫਰਕ ਹੈ ਕਿ, ਕੋਪੀ ਵਿਕਲਪ ਵਿਚ ਮੂਲ ਸ਼ਬਦ ਆਪਣੀ ਥਾਂ ਤੇ ਹੀ ਰਹਿੰਦਾ ਹੈ, ਜਦੋਂ ਕਿ ਕੱਟ ਵਿਕਲਪ ਨਾਲ ਇਹ ਆਪਣੇ ਮੂਲ ਥਾਂ ਤੋਂ ਪੂਰੀ ਤਰਹ ਹੱਟ ਜਾਂਦਾ ਹੈ
6:27 ਆਓ NAME ਸ਼ਬਦ, FATHER'S NAME ਦੇ ਅੱਗੇ ਵੀ ਪੇਸਟ ਕਰਦੇ ਹਾਂ ਅਤੇ ਅੱਗੇ ਚੱਲਦੇ ਹਾਂ
6:31 ਹੁਣ ਇਕ ਨਵਾਂ ਹੈਡਿੰਗ “EDUCATION DETAILS” ਟਾਈਪ ਕਰਦੇ ਹਾਂ
6:35 ਰਾਇਟਰ ਵਿੱਚ ਬੁਲੇੱਟਸ ਅਤੇ ਨੰਬਰਿੰਗ ਦੇ ਬਾਰੇ ਜਾਣਨ ਤੋਂ ਬਾਅਦ ਹੁਣ ਜਾਣਾਗੇ, ਫੌਂਟ ਨੇਮ ਅਤੇ ਫੌਂਟੂ ਸਾਇਜ਼ ਕਿਸ ਤਰਹ ਬਦਲਿਆ ਜਾਂਦਾ ਹੈ ।
6:45 ਉੱਪਰ ਦਿਖਾਏ ਗਏ Format ਟੂਲਬਾਰ ਵਿਚ ਇਕ ਫੀਲਡ ਹੈ “Font Name”
6:52 ਡਿਫਾਲਟ ਵਿੱਚ “Liberation Serif” ਫੌਂਟ ਨੇਮ ਸਿਲੈਕਟੇਡ ਹੁੰਦਾ ਹੈ
6:57 ਫੌਂਟ ਨੇਮ ਦੀ ਵਰਤੋਂ ਆਪਣੀ ਪਸੰਦ ਦੀ ਫੌਂਟ ਵਿੱਚ ਟੈਕਸਟ ਲਿਖਣ ਲਈ ਕੀਤੀ ਜਾਂਦੀ ਹੈ।
7:04 ਉਦਾਹਰਣ ਲਈ, ਅਸੀ “Education Details” ਹੈਡਿੰਗ ਦਾ ਫੌਂਟ ਸਟਾਈਲ ਅਤੇ ਫੌਂਟ ਬਦਲਦੇ ਹਾਂ
7:11 ਪਹਿਲਾਂ “EDUCATION DETAILS” ਟੈਕਸਟ ਨੂੰ ਸਿਲੈਕਟ ਕਰੋ ਤੇ ਫੇਰ Font Name ਦੇ ਡਾਊਨ ਐਰੋ ਨੂੰ ਦਬਾਓ
7:19 ਤੁਸੀ ਡਰੌਪ ਡਾਊਨ ਮੇਨ੍ਯੂ ਵਿਚ ਕਈ ਕਿਸਮ ਦੇ ਫੋਂਟ ਨੇਮ ਵਿਕਲਪ ਦੇਖ ਸਕਦੇ ਹੋ
7:25 “Liberation Sans” ਲੱਭੋ ਅਤੇ ਇਸ ਤੇ ਕਲਿੱਕ ਕਰੋ
7:29 ਤੁਸੀ ਦੇਖੋਂਗੇ ਕਿ ਸਿਲੈਕਟੇਡ ਟੈਕਸਟ ਦਾ ਫੋਂਟ ਬਦਲ ਗਿਆ ਹੈ
7:34 ਫੋਂਟ ਨੇਮ ਫੀਲਡ ਦੇ ਨਾਲ ਹੀ Font Size ਫੀਲਡ ਵੀ ਹੈ
7:38 ਇਸਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਫੌਂਟ ਸਾਈਜ਼, ਸਿਲੈਕਟੇਡ ਟੈਕਸਟ, ਜਾਂ ਨਵੇਂ ਟਾਈਪ ਕੀਤੇ ਜਾਣ ਵਾਲੇ ਟੈਕਸਟ ਦਾ ਸਾਈਜ਼ ਵਧਾਉਂਣ ਜਾਂ ਘਟਾਉਣ ਲਈ ਵਰਤਿਆ ਜਾਂਦਾ ਹੈ
7:52 ਪਹਿਲਾਂ ਅਸੀ “EDUCATION DETAILS” ਟੈਕਸਟ ਸਿਲੈਕਟ ਕਰਦੇ ਹਾਂ
7:55 ਮੌਜੂਦਾ ਫੋਂਟ ਸਾਈਜ਼ 12 ਹੈ
7:58 ਹੁਣ ਫੋਂਟ ਸਾਈਜ਼ ਫੀਲਡ ਵਿਚ ਡਾਊਨ ਐਰੋ ਤੇ ਕਲਿੱਕ ਕਰੋ ਅਤੇ 11 ਚੁਣੋ
8:05 ਤੁਸੀ ਦੇਖੋਂਗੇ ਕਿ ਟੈਕ੍ਸਟ ਦਾ ਫੌਂਟ ਸਾਈਜ਼ ਘੱਟ ਗਿਆ ਹੈ
8:09 ਇਸ ਤਰਹ ਫੌਂਟ ਸਾਈਜ਼ ਵਧਾਇਆ ਵੀ ਜਾ ਸਕਦਾ ਹੈ
8:13 ਫੌਂਟ ਸਾਈਜ਼ ਬਾਰੇ ਜਾਣਨ ਤੋਂ ਬਾਅਦ ਹੁਣ ਅਸੀ ਜਾਣਾਂਗੇ ਕਿ ਫੌਂਟ ਦੇ ਕਲਰ ਨੂੰ ਕਿਸ ਤਰਹ ਬਦਲਿਆ ਜਾਂਦਾ ਹੈ
8:21 ਫੌਂਟ ਕਲਰ, ਪੂਰੇ ਡੌਕਯੂਮੈਂਟ ਜਾਂ ਕੁਝ ਸਿਲੇਕਟਿਡ ਲਾਈਨਾ ਦੇ ਰੰਗ ਦਾ ਚੋਣ ਕਰਨ ਲਈ ਵਰਤਿਆ ਜਾਂਦਾ ਹੈ
8:27 ਆਓ ਹੈਡਿੰਗ “EDUCATION DETAILS” ਦਾ ਰੰਗ ਬਦਲਿਏ
8:32 “EDUCATION DETAILS” ਟੈਕਸਟ ਨੂੰ ਸਿਲੈਕਟ ਕਰੋ
8:36 ਹੁਣ Font Color ਫੀਲਡ ਵਿਚ ਡਾਊਨ ਐਰੋ ਤੇ ਕਲਿੱਕ ਕਰੋ ਅਤੇ light green ਰੰਗ ਭਰਨ ਲਈ light green ਬੌਕਸ ਤੇ ਕਲਿੱਕ ਕਰੋ
8:48 ਤੁਸੀ ਦੇਖ ਸਕਦੇ ਹੋ ਕਿ ਹੈਡਿੰਗ ਦਾ ਰੰਗ ਹਰਾ ਹੋ ਗਿਆ ਹੈ
8:52 ਫੌਂਟ ਸਾਈਜ਼ ਤੋਂ ਅੱਗੇ ਤੁਸੀ ਤਿੰਨ ਵਿਕਲਪ- Bold, Italic ਅਤੇ Underline ਦੇਖ ਸਕਦੇ ਹੋ
9:00 ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਟੈਕਸਟ ਨੂੰ ਬੋਲਡ, ਇਟੈਲਿਕ ਜਾਂ ਅੰਡਰਲਾਈਨ ਕਰਣਗੇ।
9:07 ਪਹਿਲੇ ਹੈਡਿੰਗ “EDUCATION DETAILS” ਨੂੰ ਸਿਲੈਕਟ ਕਰੋ
9:11 ਹੁਣ ਟੈਕਸਟ ਨੂੰ ਬੋਲਡ ਕਰਨ ਲਈ "Bold" ਆਇਕਨ ਤੇ ਕਲਿੱਕ ਕਰੋ
9:11 ਤੁਸੀ ਦੇਖੋਗੇ ਕਿ ਟੈਕਸਟ ਬੋਲਡ ਹੋ ਗਿਆ ਹੈ।
9:15 ਇਸ ਤਰਹ ਹੀ ਜੇ ਤੁਸੀ "Italic" ਆਈਕਨ ਤੇ ਕਲਿੱਕ ਕਰੋਗੇ ਤਾਂ ਇਹ ਟੈਕਸਟ ਨੂੰ ਇਟੈਲਿਕ ਕਰ ਦੇਵੇਗਾ
9:19 "Underline" ਤੇ ਕਲਿੱਕ ਕਰੋ
9:25 ਅੰਡਰਲਾਈਨ ਆਈਕਨ ਤੇ ਕਲਿੱਕ ਕਰਨ ਨਾਲ ਇਹ ਟੈਕਸਟ ਨੂੰ ਅੰਡਰਲਾਈਨ ਕਰ ਦੇਵੇਗਾ
9:26 ਤੁਸੀ ਦੇਖੋਗੇ ਕਿ ਸਿਲੈਕਟੇਡ ਟੈਕਸਟ ਹੁਣ ਅੰਡਰਲਾਈਨਡ ਹੈ
9:31 ਹੈਡਿੰਗ ਨੂੰ ਬੋਲਡ ਅਤੇ ਅੰਡਰਲਾਈਨ ਰੱਖਦੇ ਹੋਏ ਅਤੇ ਇਟੈਲਿਕਸ ਨੂੰ ਹਟਾਣ ਵਾਸਤੇ "Italic" ਵਿਕਲਪ ਉੱਤੇ ਦੋਬਾਰਾ ਕਲਿੱਕ ਕਰੋ
9:35 ਹੁਣ ਹੈਡਿੰਗ ਬੋਲਡ ਅਤੇ ਅੰਡਰਲਾਈਨ ਦੋਨੋ ਹੀ ਹੈ
9:45 ਹੁਣ ਲਿਬਰੇ ਆਫਿਸ ਰਾਇਟਰ ਦਾ ਸਪੋਕਨ ਟਿਊਟੋਰਿਅਲ ਸਮਾਪਤ ਹੁੰਦਾ ਹੈ
9:50 ਇਸ ਟਿਊਟੋਰਿਅਲ ਵਿੱਚ ਅਸੀ ਸਿੱਖਿਆ-
9:55 ਰਾਈਟਰ ਵਿੱਚ ਟੈਕਸਟ ਅਲਾਈਨਮੈਂਟ
9:57 ਬੁਲੇਟਸ ਅਤੇ ਨੰਬਰਿੰਗ
10:00 ਰਾਈਟਰ ਦੇ ਕੱਟ, ਕੌਪੀ ਅਤੇ ਪੇਸਟ ਵਿਕਲਪ
10:02 ਬੋਲਡ, ਇਟੈਲਿਕ ਅਤੇ ਅੰਡਰਲਾਈਨ ਵਿਕਲਪ
10:05 ਰਾਈਟਰ ਵਿਚ ਫੌਂਟ ਨੇਮ, ਫੌਂਟ ਸਾਈਜ਼ ਅਤੇ ਫੌਂਟ ਕਲਰ
10:09 ਵਿਆਪਕ ਕਾਰਜ
10:13 ਬੁਲੇਟਸ ਐਂਡ ਨੰਬਰਿਗ ਐਕੱਟੀਵੇਟ ਕਰੋ
10:16 ਇਕ ਸਟਾਇਲ ਚੁਣੋ ਅਤੇ ਕੁਝ ਪੋਇੰਟ੍ਸ ਲਿਖੋ
10:18 ਕੁਝ ਟੈਕਸਟ ਸਿਲੈਕਟ ਕਰੋ ਅਤੇ ਇਸਦਾ ਫੌਂਟ ਨੇਮ ਬਦਲ ਕੇ “Free Sans” ਅਤੇ ਫੌਂਟ ਸਾਈਜ਼ "16" ਕਰੋ
10:22 ਟੈਕਸਟ ਨੂੰ ਇਟੈਲਿਕਸ ਵਿੱਚ ਤਬਦੀਲ ਕਰੋ
10:32 ਫੌਂਟ ਕਲਰ ਰੈੱਡ ਕਰੋ
10:35 ਇਸ ਲਿੰਕ ਤੇ ਉਪਲੱਭਦ ਵੀਡੀਓ ਦੇਖੋ।
10:38 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦੱਸਦੀ ਹੈ
10:41 ਜੇ ਤੁਹਾਡੇ ਕੋਲ ਚੰਗੀ ਬੈਂਡਵਿਥ ਨਹੀਂ ਹੈ ਤਾਂ ਤੁਸੀ ਇਸ ਵੀਡਿਓ ਨੂੰ ਡਾਊਨਲੋਡ ਕਰ ਕੇ ਦੇਖ ਸਕਦੇ ਹੋ
10:46 ਸਪੋਕਨ ਟਿਊਟੋਰਿਅਲ ਟੀਮ, ਸਪੌਕਨ ਟਿਊਟੋਰਿਅਲਜ਼ ਦੀ ਵਰਤੋਂ ਕਰਦੇ ਹੋਏ ਵਰਕਸ਼ਾਪਸ ਚਲਾਉਂਦੀ ਹੈ।
10:52 ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
10:55 ਜਿਆਦਾ ਜਾਣਕਾਰੀ ਲਈ ਈ-ਮੇਲ ਕਰੋ contact@spoken-tutorial.org
11:02 ਸਪੋਕਨ ਟਿਊਟੋਰਿਅਲ "ਟਾਕ ਟੂ ਆ ਟੀਚਰ" ਪ੍ਰੋਜੈਕਟ ਦਾ ਹਿੱਸਾ ਹੈ।
11:06 ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।
11:14 ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ
11:18 http://spoken-tutorial.org/NMEICT-Intro.
11:25 ਦੀਪ ਜਗਦੀਪ ਸਿੰਘ ਦੁਆਰਾ ਲਿਖੀ ਇਹ ਸਕ੍ਰਿਪਟ ਗਗਨ ਦੀਪ ਕੌਰ ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ।
11:30 ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Gagan, Khoslak, PoojaMoolya