LibreOffice-Suite-Calc/C2/Basic-Data-Manipulation/Punjabi

From Script | Spoken-Tutorial
Revision as of 20:50, 9 December 2013 by Gagan (Talk | contribs)

Jump to: navigation, search


VISUAL CUE NARRATION
00:00 ਲਿਬਰੇਆਫਿਸ ਕੈਲਕ - ਮੁੱਢਲੇ ਡੇਟਾ ਮੈਨਿਪੂਲੇਸ਼ਨ ’ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।


00:07 ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ:
00:09 ਫਾਰਮੂਲਾ ਦੀਆਂ ਮੁੱਢਲੀਆਂ ਚੀਜਾਂ ਨਾਲ ਜਾਣ-ਪਛਾਣ।
00:12 ਕਾਲਮਸ ਨਾਲ ਸੋਰਟ ਕਰਨਾ।
00:15 ਡੇਟਾ ਫਿਲਟਰ ਦੀਆ ਮੁੱਢਲੀਆਂ ਗੱਲਾਂ।
00:17 ਇਥੇ ਅਸੀਂ ਅੋਪਰੇਟਿੰਗ ਸਿਸਟਮ ਵਜੋਂ ਉਬੰਤੂ ਲਿਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4 ਦਾ ਇਸਤੇਮਾਲ ਕਰ ਰਹੇ ਹਾਂ।
00:27 ਆਉ ਅਸੀਂ ਲਿਬਰੇਆਫਿਸ ਕੈਲਕ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਮੁੱਢਲੇ ਫਾਰਮੂਲਿਆਂ ਬਾਰੇ ਸਿੱਖਿਦਿਆਂ ਟਯੂਟੋਰਿਅਲ ਦੀ ਸ਼ੁਰੁਆਤ ਕਰਦੇ ਹਾਂ।
00:35 ਫਾਰਮੂਲਾ ਸਮੀਕਰਨ ਹੈ ਜੋ ਨੰਬਰਸ ਅਤੇ ਵੈਰਿਏਬਲਸ ਦਾ ਇਸਤੇਮਾਲ ਕਰਕੇ ਨਤੀਜਾ ਦਿੰਦਾ ਹੈ।
00:41 ਸਪਰੈੱਡਸ਼ੀਟ ਵਿਚ, ਵੈਰਿਏਬਲਸ ਸੈੱਲ ਲੋਕੇਸ਼ਨਸ ਹੁੰਦੇ ਹਨ ਜੋ ਸਮੀਕਰਨ ਪੂਰਾ ਕਰਣ ਲਈ ਜਰੂਰੀ ਡੇਟਾ ਰੱਖਦੇ ਹਨ।
00:47 ਸਭ ਤੋਂ ਮੁੱਢਲੇ ਅਰਥਮੈਟਿਕ ਅੋਪਰੈਸ਼ਨ ਜੋ ਕੀਤੇ ਜਾਂਦੇ ਹਨ ਉਹ ਹਨ ਜਮਾ (addition), ਘਟਾ (subtraction), ਗੁਣਾ (multiplication) ਅਤੇ ਭਾਗ (division)।
00:56 ਆਉ ਅਸੀਂ ਪਹਿਲਾਂ ਆਪਣੀ “ਪਰਸਨਲ-ਫਾਇਨਾਂਸ-ਟੈ੍ਕਰ. ਓਡੀਐਸ” (“Personal-Finance-Tracker.ods”) ਫਾਇਲ ਖੋਲ੍ਹੀਏ ।
01:02 ਆਉ ਅਸੀਂ ਵੇਖਦੇ ਹਾਂ ਆਪਣੀ “personal finance tracker.ods” ਫਾਇਲ ਵਿਚ, “Cost” ਹੈਡਿੰਗ ਅਧੀਨ ਦੱਸੇ ਗਏ ਸਾਰੇ ਖਰਚੇ ਕਿਵੇਂ ਜੋੜੀਏ।
01:13 ਅਸੀਂ “Miscellaneous” ਦੇ ਅਧੀਨ “SUM TOTAL”ਨਾਮ ਦਾ ਇਕ ਹੋਰ ਹੈਡਿੰਗ ਦੇਵਾਂਗੇ।
01:19 ਅਤੇ ਅਸੀਂ ਸੈੱਲ A8 ਤੇ ਕਲਿਕ ਕਰਦੇ ਹਾਂ ਅਤੇ ਸੀਰੀਅਲ ਨੰਬਰ “7” ਦੇਂਦੇ ਹਾਂ।
01:25 ਆਉ ਹੁਣ ਸੈੱਲ ਨੰਬਰ “C8”ਤੇ ਕਲਿਕ ਕਰੀਏ ਜਿਥੇ ਅਸੀਂ ਕੋਸਟ ਦਾ ਕੁਲ ਜੋੜ ਦਰਸਾਉਣਾ ਚਾਹੁੰਦੇ ਹਾਂ।
01:32 ਸਾਰੇ ਕੋਸਟਸ ਨੂੰ ਜੋੜਨ ਲਈ, ਅਸੀਂ ਟਾਈਪ ਕਰਦੇ ਹਾਂ “=SUM”ਅਤੇ ਬਰੈਕਟਸ ਵਿਚ,o ਜਿਹੜੇ ਕਾਲਮਸ ਜੋੜਨੇ ਹਨ ਉਹ, ” C3 colon C7”।
01:44 ਹੁਣ ਕੀ-ਬੋਰਡ ਤੇ “Enter”ਦਬਾਉ।
01:47 ਤੁਸੀਂ ਵੇਖਦੇ ਹੋ ਕਿ “Cost”ਅਧੀਨ ਆਉਂਦੇ ਸਾਰੇ ਆਈਟਮਸ ਦਾ ਜੋੜ ਹੋ ਗਿਆ ਹੈ।
01:51 ਆੳ ਹੁਣ ਸਿੱਖੀਏ ਕਿ ਕੈਲਕ ਵਿਚ ਘਟਾ ਕਿਵੇਂ ਕਰੀਏ ।
01:55 ਜੇ ਅਸੀਂ “House Rent” ਅਤੇ “Electricity Bill”ਦਾ ਕੋਸਟ ਸਬਟਰੈਕਟ ਕਰਨਾ ਚਾਹੁੰਦੇ ਹਾਂ ਅਤੇ ਉਸ ਨੂੰ ਸੈੱਲ A9 ਵਿਚ ਦਰਸਾਉਣਾ ਚਾਹੁੰਦੇ ਹਾਂ, ਤਾਂ ਪਹਿਲਾਂ ਸੈੱਲ A9 ਤੇ ਕਲਿਕ ਕਰੋ।
02:06 ਹੁਣ ਇਸ ਸੈੱਲ ਵਿਚ, ਟਾਈਪ ਕਰੋ “=”ਅਤੇ ਬਰੈਕਟਸ ਵਿਚ, ਸਬੰਧਤ ਸੈੱਲ ਰੈਫਰੇਂਸ, ਜੋ ਹਨ “C3 minus C4”।


02:17 ਕੀ-ਬੋਰਡ ਤੇ “Enter”ਬਟਨ ਦਬਾਉ।
02:20 ਅਸੀਂ ਵੇਖਦੇ ਹਾਂ ਕਿ ਦੋਨੋ ਸੈੱਲ ਰੈਫਰੈਂਸ ਦੀ ਕੋਸਟ ਸਬਟਰੈਕਟ ਹੋ ਗਈ ਹੈ ਅਤੇ ਨਤੀਜਾ ਸੈੱਲ ਨੰਬਰ A9 ਵਿਚ ਦਿੱਸਦਾ ਹੈ।
02:29 ਆਉ ਬਦਲਾਵਾਂ ਨੂੰ ਅਨਡੂ ਕਰੀਏ।
02:32 ਇਸੇ ਤਰਹਾਂ ਅਸੀਂ ਵੱਖ-ਵੱਖ ਸੈੱਲਸ ਵਿਚ ਭਾਗ ਅਤੇ ਗੁਣਾ ਵੀ ਕਰ ਸਕਦੇ ਹਾਂ।
02:37 ਸਪਰੈੱਡਸ਼ੀਟ ਵਿਚ ਇਕ ਹੋਰ ਮੁੱਢਲਾ ਅੋਪਰੈਸ਼ਨ ਹੈ ਨੰਬਰਾਂ ਦੀ ਅੋਸਤ (“Average”) ਕੱਢਣਾ।
02:43 ਆਉ ਵੇਖੀਏ ਇਹ ਕਿਵੇਂ ਲਾਗੂ ਹੁੰਦੀ ਹੈ।
02:45 ਆਉ “SUM TOTAL” ਸੈੱਲ ਦੇ ਠੀਕ ਨੀਚੇ ਹੈਡਿੰਗ “Average”ਦੇਂਦੇ ਹਾਂ।
02:50 ਇਥੇ ਅਸੀਂ ਸਾਰੀ ਕੋਸਟ ਦੀ average ਦਰਸਾਉਣਾ ਚਾਹੁੰਦੇ ਹਾਂ।
02:55 ਇਸ ਲਈ ਅਸੀਂ ਸੈੱਲ “C9” ਤੇ ਕਲਿਕ ਕਰਦੇ ਹਾਂ।
02:58 ਹੁਣ ਅਸੀਂ ਟਾਈਪ ਕਰਦੇ ਹਾਂ “=”Average ਅਤੇ ਬਰੈਕਟਸ ਵਿਚ Cost.
03:04 ਕੀ-ਬੋਰਡ ਤੇ “Enter” ਬਟਨ ਦਬਾੳ ।
03:07 ਤੁਸੀਂ ਵੇਖਦੇ ਹੋ ਕਿ “Cost”ਕਾਲਮ ਦੀ average ਸੈੱਲ ਵਿਚ ਦਿੱਸਦੀ ਹੈ।


03:11 ਆਉ ਬਦਲਾਉ ਨੂੰ ਅਨਡੂ ਕਰੀਏ।
03:15 ਉਸੀ ਤਰਹਾਂ, ਤੁਸੀਂ ਹੋਰੀਜ਼ੋਂਟਲ ਰੋਅ ਦੇ ਐਲੀਮੈਂਟਸ ਦੀ average ਪਤਾ ਕਰ ਸਕਦੇ ਹੋ।
03:20 ਅਸੀਂ ਐਡਵਾਂਸਡ ਲੈਵਲ ਦੇ ਟਿਯੂਟੋਰਿਅਲ ਵਿਚ ਫਾਰਮੂਲੇ ਅਤੇ ਅੋਪਰੇਟਰਸ ਬਾਰੇ ਹੋਰ ਜ਼ਿਆਦਾ ਸਿੱਖਾਂਗੇ।
03:25 ਆਉ ਹੁਣ ਅਸੀਂ ਸਿੱਖਦੇ ਹਾਂ ਕੈਲਕ ਸਪਰੈੱਡਸ਼ੀਟ ਵਿਚ ਡੇਟਾ ਨੂੰ “Sort”ਕਿਵੇਂ ਕਰੀਏ।
03:30 ਸੋਰਟ ਕਰਣ ਨਾਲ ਸ਼ੀਟ ਵਿਚ ਦਿੱਸਦੇ ਸੈੱਲਸ ਨੂੰ ਮਰਜ਼ੀ ਅਨੁਸਾਰ ਕ੍ਰਮਬੱਧ ਕੀਤਾ ਜਾ ਸਕਦਾ ਹੈ।
03:35 ਕੈਲਕ ਵਿਚ, ਤੁਸੀਂ ਤਿੰਨ ਮਾਪਦੰਡਾਂ ਤਕ ਡੇਟਾ ਸੋਰਟ ਕਰ ਸਕਦੇ ਹੋ, ਜੋ ਕਿ ਇਕ ਤੋਂ ਬਾਅਦ ਇਕ ਲਾਗੂ ਹੁੰਦੇ ਹਨ।
03:43 ਇਹ ਸੁਵਿਧਾਜਨਕ ਹੁੰਦਾ ਹੈ ਜਦ ਤੁਸੀਂ ਇਕ ਵਿਸ਼ੇਸ਼ ਆਈਟਮ ਤਲਾਸ਼ਣਾ ਚਾਹੁੰਦੇ ਹੋ, ਅਤੇ ਹੋਰ ਸਸ਼ੱਕਤ ਹੁੰਦਾ ਹੈ, ਜਦ ਤੁਹਾਡੇ ਕੋਲ ਫਿਲਟਰ ਹੋਇਆ ਡੇਟਾ ਹੁੰਦਾ ਹੈ।
03:51 ਮੰਨ ਲਉ ਕਿ ਅਸੀਂ, “Costs”ਹੈਡਿੰਗ ਅਧੀਨ ਜਿਹੜਾ ਡੇਟਾ ਹੈ ਉਸਨੂੰ ਵੱਧਦੇ ਕ੍ਰਮ (ascending order) ਵਿਚ ਸੋਰਟ ਕਰਨਾ ਚਾਹੁੰਦੇ ਹਾਂ।
03:57 ਇਸ ਲਈ, ਪਹਿਲਾਂ ਅਸੀਂ “Cost”ਸੈੱਲ ਤੇ ਕਲਿਕ ਕਰਕੇ ਜਿਹੜੇ ਸੈੱਲਸ ਸੋਰਟ ਕਰਨੇ ਹਨ, ਉਹਨਾਂ ਨੂੰ ਚਿੰਨ੍ਹਿਤ ਕਰਦੇ ਹਾਂ।
04:03 ਹੁਣ ਲੈਫਟ ਮਾਉਸ ਬਟਨ ਹੋਲਡ ਕਰਕੇ, ਕਾਲਮ ਦੇ ਅੰਤਲੇ ਸੈੱਲ ਤਕ ਡਰੈਗ ਕਰੋ ਜਿਸ ਵਿਚ “2000”ਲਿਖਿਆ ਹੈ।
04:12 ਇਹ ਉਹ ਕਾਲਮ ਚੁਣਦਾ ਹੈ ਜਿਸ ਨੂੰ ਅਸੀਂ ਸੋਰਟ ਕਰਨਾ ਹੈ।
04:15 ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ, ਅਤੇ ਫਿਰ “Sort”ਤੇ ਕਲਿਕ ਕਰੋ।
04:21 ਅੱਗੇ “Current Selection” ਨੂੰ ਚੁਣੋ।
04:24 ਤੁਸੀਂ ਵੇਖੋਗੇ ਕਿ ਇਕ ਡਾਇਲੋਗ ਬੋਕਸ ਆ ਜਾਂਦਾ ਹੈ ਜਿਸ ਵਿਚ “Sort criteria” ਅਤੇ “Options” ਨਾਮ ਦੇ ਟੈਬਸ ਹਨ।
04:31 “Sort criteria”ਟੈਬ ਵਿਚ,“Sort by”ਫੀਲਡ ਵਿਚ “Cost”ਚੁਣੋ।
04:37 “Cost”ਨੂੰ ਵੱਧਦੇ ਕ੍ਰਮ ਵਿਚ ਸੋਰਟ ਕਰਨ ਲਈ, ਠੀਕ ਉਸ ਤੋਂ ਅਗਲੇ“Ascending”ਅੋਪਸ਼ਨ ਤੇ ਕਲਿਕ ਕਰੋ।
04:44 ਹੁਣ “OK”ਬਟਨ ਤੇ ਕਲਿਕ ਕਰੋ।
04:47 ਤੁਸੀਂ ਵੇਖਦੇ ਹੋ ਕਿ ਕਾਲਮ ਵੱਧਦੇ ਕ੍ਰਮ ਵਿਚ ਸੋਰਟ ਹੋ ਗਿਆ ਹੈ।
04:51 ਉਸੀਂ ਤਰਹਾਂ, ਘੱਟਦੇ ਕ੍ਰਮ ਵਿਚ ਸੋਰਟ ਕਰਨ ਲਈ,“Descending” ਤੇ ਕਲਿਕ ਕਰੋ ਅਤੇ ਫਿਰ “OK” ਬਟਨ ਤੇ ਕਲਿਕ ਕਰੋ।
04:59 ਆਉ ਬਦਲਾਵਾਂ ਨੂੰ ਅਨਡੂ ਕਰੀਏ।
05:02 ਮਲਟੀਪਲ ਕਾਲਮਸ ਵੀ ਸੋਰਟ ਕੀਤੇ ਜਾ ਸਕਦੇ ਹਨ ਪਹਿਲਾਂ ਸਾਰੇ ਕਾਲਮਸ ਚੁਣ ਕੇ, ਅਤੇ ਫਿਰ ਸੋਰਟ ਅੋਪਸ਼ਨਸ ਲਾਗੂ ਕਰਕੇ।
05:09 ਮੰਨ ਲਉ, ਕਿ ਅਸੀਂ ਸੀਰੀਅਲ ਨੰਬਰਸ ਅਤੇ ਕੋਸਟ ਦੋਨੋ ਹੀ ਸੋਰਟ ਕਰਨਾ ਚਾਹੁੰਦੇ ਹਾਂ।
05:14 ਇਸ ਲਈ ਪਹਿਲਾਂ ਇਹਨਾਂ ਕਾਲਮਸ ਨੂੰ ਚੁਣੋ ਜਿਵੇਂ ਕਿ ਅਸੀਂ ਪਹਿਲਾਂ ਕੀਤਾ ਸੀ।
05:18 ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ “Sort”ਅੋਪਸ਼ਨ ਤੇ ਕਲਿਕ ਕਰੋ।
05:24 ਜੋ ਡਾਇਲੋਗ ਬੋਕਸ ਦਿੱਸੇਗਾ ਉਸ ਵਿਚ,“Sort by”ਫੀਲਡ ਵਿਚ ਪਹਿਲਾਂ “Cost”ਚੁਣੋ।
05:30 ਫਿਰ “Then by”ਫੀਲਡ ਵਿਚ “SN”ਚੁਣੋ ।
05:35 ਦੋਹਾਂ ਅੋਪਸ਼ਨਸ ਦੇ ਨੇੜਲੇ “Descending”ਤੇ ਕਲਿਕ ਕਰੋ ਅਤੇ ਫਿਰ “OK”ਬਟਨ ਤੇ ਕਲਿਕ ਕਰੋ।
05:43 ਤੁਸੀਂ ਵੇਖਦੇ ਹੋ ਕਿ ਦੋਨੋਂ ਹੈਡਿੰਗਸ ਘੱਟਦੇ ਕ੍ਰਮ ਵਿਚ ਸੋਰਟ ਹੋ ਗਏ ਹਨ।
05:47 ਆਉ ਬਦਲਾਵਾਂ ਨੂੰ ਅਨਡੂ ਕਰੀਏ।
05:49 ਆਉ ਹੁਣ ਸਿੱਖੀਏ ਕਿ ਲਿਬਰੇਆਫਿਸ ਕੈਲਕ ਵਿਚ ਡੇਟਾ ਕਿਵੇਂ ਫਿਲਟਰ ਕਰਦੇ ਹਨ।
05:53 ਫਿਲਟਰ, ਕੰਡੀਸ਼ਨਸ ਦੀ ਇਕ ਲਿਸਟ ਹੈ, ਜਿਹੜੀ ਹਰ ਐਂਟਰੀ ਨੂੰ ਡਿਸਪਲੇ ਹੋਣ ਲਈ ਪੂਰੀ ਕਰਨੀ ਹੁੰਦੀ ਹੈ।
06:00 ਸਪਰੈੱਡਸ਼ੀਟ ਵਿਚ ਫਿਲਟਰ ਲਾਗੂ ਕਰਨ ਲਈ, ਆਉ “Item”ਨਾਮ ਦੇ ਸੈੱਲ ਤੇ ਕਲਿਕ ਕਰੀਏ।
06:07 ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ “Filter”ਅੋਪਸ਼ਨ ਤੇ ਕਲਿਕ ਕਰੋ।
06:12 ਪਾਪ-ਅੱਪ ਮੈਨਯੂ ਵਿਚ “AutoFilter”ਅੋਪਸ਼ਨ ਤੇ ਕਲਿਕ ਕਰੋ।
06:16 ਤੁਸੀਂ ਹੈਡਿੰਗਸ ਤੇ ਇਕ ਐਰੋ ਚਿੰਨ੍ਹ ਵੇਖ ਸਕਦੇ ਹੋ।
06:20 “Item”ਨਾਮ ਦੇ ਸੈੱਲ ਦੇ ਡਾਊਨ ਐਰੋ ਤੇ ਕਲਿਕ ਕਰੋ।
06:24 ਹੁਣ ਮੰਨ ਲਉ ਤੁਸੀਂ ਚਾਹੁੰਦੇ ਹੋ ਕਿ ਸਿਰਫ “Electricity Bill”ਨਾਲ ਸੰਬੰਧਿਤ ਡੇਟਾ ਹੀ ਦਿੱਸੇ।


06:29 ਇਸ ਲਈ “Electricity Bill”ਅੋਪਸ਼ਨ ਤੇ ਕਲਿਕ ਕਰੋ।
06:34 ਤੁਸੀਂ ਵੇਖਦੇ ਹੋ ਕਿ ਸਿਰਫ “Electricity Bill”ਨਾਲ ਸੰਬੰਧਿਤ ਡੇਟਾ ਹੀ ਸ਼ੀਟ ਵਿਚ ਦਿੱਸ ਰਿਹਾ ਹੈ।
06:40 ਬਾਕੀ ਦੀਆਂ ਅੋਪਸ਼ਨਸ ਫਿਲਟਰ ਹੋ ਗਈਆਂ ਹਨ।
06:43 ਸਾਰੇ ਡੇਟਾ ਵੇਖਣ ਲਈ, “Item”ਨਾਮਕ ਸੈੱਲ ਦੇ ਡਾਊਨ ਐਰੋ ਤੇ ਦੁਬਾਰਾ ਕਲਿਕ ਕਰੋ ਅਤੇ “All”ਤੇ ਕਲਿਕ ਕਰੋ।
06:52 ਅਸੀਂ ਵੇਖਦੇ ਹਾਂ ਕਿ ਅਸੀਂ ਆਪਣੇ ਲਿਖੇ ਹੋਏ ਸਾਰੇ ਡੇਟਾ ਨੂੰ ਹੁਣ ਵੇਖ ਸਕਦੇ ਹਾਂ।
06:59 “AutoFilter”ਤੋਂ ਇਲਾਵਾ, ਦੋ ਹੋਰ ਫਿਲਟਰ ਅੋਪਸ਼ਨਸ ਹਨ “Standard Filter”ਅਤੇ “Advanced Filter”, ਜਿਨ੍ਹਾਂ ਬਾਰੇ ਅਸੀਂ ਇਸ ਸੀਰੀਜ਼ ਵਿਚ ਬਾਅਦ ਵਿਚ ਸਿੱਖਾਂਗੇ।
07:11 ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ।
07:15 ਸੰਖੇਪ ਵਿਚ, ਅਸੀਂ ਸਿੱਖਿਆ ਹੈ:
07:18 ਫਾਰਮੂਲਾ ਦੀਆਂ ਮੁੱਢਲੀਆਂ ਚੀਜਾਂ ਨਾਲ ਜਾਣ-ਪਛਾਣ।
07:21 ਕਾਲਮਸ ਨਾਲ ਸੋਰਟ ਕਰਨਾ।
07:23 ਡੇਟਾ ਫਿਲਟਰ ਦੀਆ ਮੁੱਢਲੀਆਂ ਗੱਲਾਂ।
07:26 ਨੀਚੇ ਦਿਤੇ ਗਏ ਲਿੰਕ ਤੇ ਉਪਲੱਭਦ ਵੀਡੀਉ ਵੇਖੋ।
07:30 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ।
07:33 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
07:37 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
07:40 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
07:43 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
07:47 ਜਿਆਦਾ ਜਾਣਕਾਰੀ ਲਈ, contact@spoken-tutorial.org ਤੇ ਲਿਖ ਕੇ ਸੰਪਰਕ ਕਰੋ।
07:53 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
07:58 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
08:06 ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ ਹੈ
08:08 *http:spoken-tutorial.org slash NMEICT hyphen Intro


08:16 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਅਤੇ ਆਈ.ਆਈ.ਟੀ. ਬੋਂਬੇ ਵਲੋਂ ਮੈਂ ਗਗਨ ਦੀਪ ਕੌਰ ਤੁਹਾਡੇ ਤੋਂ ਵਿਦਾ ਲੈਂਦੀ ਹਾਂ। ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, PoojaMoolya, Pratik kamble, Udaya