LibreOffice-Suite-Base/C2/Modify-a-Report/Punjabi

From Script | Spoken-Tutorial
Revision as of 07:59, 10 September 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Visual Cues Narration
00:02 ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ-
00:09 ਤੁਹਾਡੀ ਦਿਲਚਸਪੀ ਦੇ ਮੁਤਾਬਿਕ ਲੇਆਉਟ ਅਤੇ ਰਿਪੋਰਟ ਦੇ ਆਕਾਰ ਨੂੰ ਕਿਵੇਂ ਬਦਲਣਾ ਹੈ ।
00:16 ਇਸਦੇ ਲਈ, ਆਪਣੀ ਜਾਣੂ ਉਦਾਹਰਣ ਦੇ ਡਾਟਾਬੇਸ ਨੂੰ ਵੇਖਦੇ ਹਾਂ ।
00:23 ਪਿਛਲੇ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਸੀ ਕਿ ਰਿਪੋਰਟ ਕਿਵੇਂ ਬਣਾਈਏ ।
00:28 ਅਤੇ ਅਸੀਂ ਰਿਪੋਰਟ ‘Books Issued to Members: Report History’ ਸਿਰਲੇਖ ਦੇ ਨਾਲ ਬਣਾਈ ਸੀ । ਹੁਣ ਅਸੀਂ ਸਿੱਖਾਂਗੇ ਕਿ ਇਸ ਰਿਪੋਰਟ ਵਿੱਚ ਬਦਲਾਓ ਕਿਵੇਂ ਕਰੀਏ ।
00:40 Library ਡਾਟਾਬੇਸ ਵਿੱਚ,
00:42 ਖੱਬੇ ਪਾਸੇ ਬਣੇ ਪੈਨਲ ‘ਤੇ Reports ਆਈਕਾਨ ‘ਤੇ ਕਲਿਕ ਕਰੋ ।
00:47 ਸੱਜੇ ਪਾਸੇ ਬਣੇ ਪੈਨਲ ‘ਤੇ, ਅਸੀਂ ਰਿਪੋਰਟਸ ਸੂਚੀ ਵਿੱਚ ‘Books Issued to Members: Report History’ ਰਿਪੋਰਟ ਵੇਖ ਸਕਦੇ ਹਾਂ ।
00:57 ਇਸ ‘ਤੇ ਰਾਈਟ ਕਲਿਕ ਕਰੋ ਅਤੇ ਫਿਰ ਰਿਪੋਰਟ ਨੂੰ ਬਦਲਣ ਜਾਂ ਸੰਪਾਦਨ ਕਰਨ ਲਈ Edit ‘ਤੇ ਕਲਿਕ ਕਰੋ ।
01:08 ਹੁਣ ਅਸੀਂ Report Builder ਨਾਂ ਵਾਲੀ ਇੱਕ ਨਵੀਂ ਵਿੰਡੋ ਵੇਖਦੇ ਹਾਂ ।
01:14 ਇਸ ਦੀ ਸਕਰੀਨ ‘ਤੇ ਤਿੰਨ ਮੁੱਖ ਭਾਗ ਹਨ ।
01:19 Page Header ਅਤੇ Footer ਭਾਗ, ਜੋ ਕਿ ਉੱਪਰ ਅਤੇ ਹੇਠਾਂ ਨੂੰ ਬਣਾਉਂਦਾ ਹੈ ।
01:26 ਫਿਰ Header ਭਾਗ ਹੈ ।
01:29 ਅਤੇ ਫਿਰ Detail ਭਾਗ ਹੈ ।
01:34 ਅਸੀਂ ਰਿਕਾਰਡ header ਅਤੇ footer ਭਾਗ ਵੀ ਜੋੜ ਸਕਦੇ ਹਾਂ ।
01:40 ਸਫ਼ੈਦ ਖੇਤਰ ਵਿੱਚ ਮੁੱਖ ਸਕਰੀਨ ‘ਤੇ ਰਾਈਟ ਕਲਿਕ ਕਰਕੇ ਅਤੇ ‘Insert Report Header/Footer’ ‘ਤੇ ਕਲਿਕ ਕਰਕੇ ।
01:51 ਅਸੀਂ ਸਕਰੀਨ ਦੇ ਸੱਜੇ ਪਾਸੇ ਵੱਲ ਸੰਤਰੀ ਰੰਗ ਦੇ ਖੇਤਰ ‘ਤੇ ਡਬਲ ਕਲਿਕ ਕਰਕੇ, ਇਹਨਾਂ ਭਾਗਾਂ ਨੂੰ ਛੋਟਾ ਜਾਂ ਵੱਡਾ ਕਰ ਸਕਦੇ ਹਾਂ ।
02:00 ਸਾਡੇ ਅੱਗੇ ਵਧਣ ਤੋਂ ਪਹਿਲਾਂ, ਇੱਥੇ ਰਿਪੋਰਟ ਡਿਜ਼ਾਈਨ ਵਿੰਡੋ ਦਾ ਸਕ੍ਰੀਨਸ਼ੌਟ ਹੈ ।
02:06 ਅਸੀਂ ਆਪਣੀ ਰਿਪੋਰਟ ਦੇ ਡਿਜ਼ਾਈਨ ਨੂੰ ਇਸ ਤਰ੍ਹਾਂ ਨਾਲ ਦੇਖਣ ਲਈ ਉਸ ਵਿੱਚ ਪਰਿਵਰਤਨ ਕਰਾਂਗੇ ।
02:11 ਅਸੀਂ ਕੁੱਝ ਟੈਕਸਟ ਲੇਬਲਸ, ਫੋਂਟਸ ਜੋੜਾਂਗੇ ਅਤੇ ਵੱਖ-ਵੱਖ ਭਾਗਾਂ ਦੇ ਸਪੇਸ ਦੀ ਫੌਰਮੈਟਿੰਗ ਅਤੇ ਵਿਵਸਥਾ ਕਰਾਂਗੇ ।
02:20 ਠੀਕ ਹੈ, ਹੁਣ ਕੁੱਝ ਰਿਪੋਰਟ headers ਅਤੇ footers ਜੋੜਦੇ ਹਾਂ ।
02:27 ਇਸ ਨੂੰ ਕਰਨ ਦੇ ਲਈ, ਅਸੀਂ Label field ਆਈਕਾਨ ‘ਤੇ ਕਲਿਕ ਕਰਾਂਗੇ ।
02:31 ਰਿਪੋਰਟ ਵਿੱਚ ਕੰਟਰੋਲਸ ਟੂਲਬਾਰ ਸਭ ਤੋਂ ਉੱਪਰ ਮੀਨੂ ਬਾਰ ਦੇ ਹੇਠਾਂ ਪਾਇਆ ਜਾਂਦਾ ਹੈ ।
02:40 ਆਓ ਇਸਨੂੰ Report Header ਖੇਤਰ ਵਿੱਚ ਬਣਾਉਂਦੇ ਹਾਂ, ਜਿਵੇਂ ਕਿ ਇਸ ਸਮੇਂ ਦਿਖਾਇਆ ਜਾ ਰਿਹਾ ਹੈ ।
02:48 ਅਤੇ ਇਸਦੀ ਵਿਸ਼ੇਸ਼ਤਾਵਾਂ ਨੂੰ ਸੱਜੇ ਪਾਸੇ ਵੱਲ ਲਿਆਉਣ ਲਈ Label ‘ਤੇ ਡਬਲ ਕਲਿਕ ਕਰੋ ।
02:55 ਇੱਥੇ, Label ਦੇ ਸਾਹਮਣੇ ਟਾਈਪ ਕਰਦੇ ਹਾਂ ‘Books Issued to Members: Report History’ ਅਤੇ Enter ਦਬਾਉਂਦੇ ਹਾਂ ।
03:07 ਆਓ font ਸਟਾਈਲ ਵੀ ਬਦਲਦੇ ਹਾਂ; ਅਸੀਂ Arial Black ਚੁਣਾਂਗੇ, Bold ਅਤੇ ਸਾਈਜ਼ 12
03:17 ਅਤੇ Ok ਬਟਨ ‘ਤੇ ਕਲਿਕ ਕਰਦੇ ਹਾਂ ।
03:21 ਅੱਗੇ, ਜਿਵੇਂ ਕਿ ਸਕਰੀਨ ‘ਤੇ ਵਿਖਾਇਆ ਗਿਆ ਹੈ, ਉਸੇ ਤਰ੍ਹਾਂ ਹੀ ਰਿਪੋਰਟ footer ‘ਤੇ ਇੱਕ ਅਤੇ label ਜੋੜਦੇ ਹਾਂ ।
03:31 ਉਦਾਹਰਣ ਦੇ ਰੂਪ ਵਿੱਚ, ਆਓ ‘Report Prepared by Assistant Librarian’ ਟਾਈਪ ਕਰਦੇ ਹਾਂ ।
03:42 ਅਤੇ ਫਿਰ font ਸਟਾਈਲ ਨੂੰ Arial, Bold, Italic ਅਤੇ Size 8 ਵਿੱਚ ਬਦਲੋ ।
03:51 ਹੁਣ Page Footer ਖੇਤਰ ਵਿੱਚ ਲੇਬਲ ਜੋੜਨ ਲਈ ਅਸੀਂ ਉਹੀ ਸਟੈਪਸ ਨੂੰ ਦੁਬਾਰਾ ਦੁਹਰਾਉਂਦੇ ਹਾਂ ।
03:59 ਇਸ ਵਾਰ ਅਸੀਂ, label ਦੇ ਸਾਹਮਣੇ ਟਾਈਪ ਕਰਾਂਗੇ, ‘Nehru Library, New Delhi’,
04:09 ਅਤੇ font ਸਟਾਈਲ ਨੂੰ Arial ਵਿੱਚ ਬਦਲੋ ਅਤੇ Size 8,
04:20 ਹੁਣ ਖਾਲੀ ਥਾਂ ਨੂੰ ਸੁਧਾਰੋ ।
04:24 ਪਹਿਲਾਂ Page Header ਅਤੇ Report Header ਦੇ ਵਿੱਚ ਸਲੇਟੀ ਰੇਖਾ ‘ਤੇ ਡਬਲ ਕਲਿਕ ਕਰਕੇ Page Header ਖੇਤਰ ਨੂੰ ਘੱਟ ਕਰਦੇ ਹਾਂ ।
04:37 ਅਤੇ ਅਸੀਂ ਇਸਨੂੰ ਕਲਿਕ, ਡਰੈਗ ਅਤੇ ਡ੍ਰੋਪ ਤਰੀਕੇ ਨਾਲ ਸਭ ਤੋਂ ਉੱਪਰ ਲੈ ਕੇ ਜਾਵਾਂਗੇ ।
04:47 ਅੱਗੇ Report header ਅਤੇ header ਦੇ ਵਿੱਚ ਸਲੇਟੀ ਰੇਖਾ ‘ਤੇ ਡਬਲ ਕਲਿਕ ਕਰਕੇ Report header ਖੇਤਰ ਨੂੰ ਘੱਟ ਕਰਦੇ ਹਾਂ ।
05:01 Report footer ਅਤੇ Page footer ਦੇ ਵਿੱਚ ਖਾਲੀ ਥਾਂ ਨੂੰ ਘੱਟ ਕਰਨ ਲਈ ਵੀ ਅਸੀਂ ਇਸ ਤਰੀਕੇ ਨੂੰ ਹੀ ਦੁਬਾਰਾ ਦੁਹ੍ਰਾਵਾਂਗੇ ।
05:13 ਅੱਗੇ, Header ਲੇਬਲਸ ਨੂੰ ਵਿਚਕਾਰ ਕਰਦੇ ਹਾਂ ।
05:18 ਅਸੀਂ ਇਹ Book Title ‘ਤੇ ਕਲਿਕ ਕਰਕੇ, ਪਹਿਲਾਂ ਸਾਰੇ ਲੇਬਲਸ ਨੂੰ ਚੁਣਕੇ ਕਰਾਂਗੇ ।
05:26 ਅਤੇ ਫਿਰ ਜਦੋਂ Shift ਬਟਨ ਦਬਾਉਂਦੇ ਹਾਂ; ਅਸੀਂ ਵਿਖਾਈ ਦੇ ਰਹੇ, ਬਾਕੀ ਲੇਬਲਸ ‘ਤੇ ਕਲਿਕ ਕਰਾਂਗੇ ।
05:35 ਹੁਣ ਇਨ੍ਹਾਂ ਨੂੰ ਵਿਚਕਾਰ ਵਿੱਚ ਲਿਆਉਣ ਲਈ ਅੱਪ ਏਰੋ ਬਟਨ ਦੀ ਵਰਤੋਂ ਕਰਾਂਗੇ ।
05:41 ਅਸੀਂ ਹੁਣ, header ਨੂੰ ਹਲਕਾ ਨੀਲਾ ਰੰਗ ਪਿੱਠਭੂਮੀ (ਬੈਕਗ੍ਰਾਉਂਡ) ਦੇਵਾਂਗੇ ।
05:47 ਇਸ ਨੂੰ ਕਰਨ ਦੇ ਲਈ, ਅਸੀਂ properties ‘ਤੇ ਜਾਵਾਂਗੇ ਅਤੇ Background transparent ਨੂੰ No ਵਿੱਚ ਬਦਲ ਦੇਵਾਂਗੇ ।
05:55 ਅਤੇ ਫਿਰ ਲਿਸਟ ਤੋਂ ਬੈਕਗਰਾਉਂਡ ਕਲਰ ਲਈ Blue 8 ਚੁਣੋ ।
06:03 ਅਸੀਂ ਇਹੀ Detail ਭਾਗ ਲਈ ਵੀ ਕਰਾਂਗੇ ।
06:09 ਇਸਦੇ ਲਈ ਸਭ ਤੋਂ ਪਹਿਲਾਂ ਅਸੀਂ Detail ਅਤੇ report footer ਭਾਗਾਂ ਦੇ ਸਪੇਸ ਨੂੰ ਵਧਾਵਾਂਗੇ ।
06:20 ਅਤੇ ਫਿਰ ਫੀਲਡਸ ਨੂੰ ਵਿਚਕਾਰ ਵਿੱਚ ਲਿਆਓ ।
06:24 ਅਸੀਂ Detail ਭਾਗ ਲਈ ਹਲਕਾ ਸਲੇਟੀ ਬੈਕਗਰਾਉਂਡ ਚੁਣਾਂਗੇ, ਜਿਵੇਂ ਦਿਖਾਇਆ ਗਿਆ ਹੈ ।
06:32 ਅੱਗੇ, ਚੈੱਕਡ ਇੰਨ ਫੀਲਡ ਲਈ ਅਸੀਂ ਡਾਟਾ ਫੌਰਮੈਟਿੰਗ ਬਦਲਾਂਗੇ ।
06:39 ਕਿਉਂਕਿ, ਇਹ ਬੁਲੀਅਨ ਬੂਲਿਅਨ ਵੈਲਿਊਜ਼ 1 ਜਾਂ 0 ਰੱਖਦਾ ਹੈ, ਇਹ True ਜਾਂ False ਦਰਸਾਉਂਦਾ ਹੈ ।
06:47 ਅਸੀਂ ਇਸਨੂੰ ਅਨੁਕੂਲ Yes ਜਾਂ No ਓਪਸ਼ਨ ਵਿਖਾਉਣ ਲਈ ਬਦਲਾਂਗੇ ।
06:53 ਇਸਦੇ ਲਈ, ਅਸੀਂ Detail ਭਾਗ ਵਿੱਚ ਸੱਜੇ ਪਾਸੇ ‘ਤੇ Checked In ਫੀਲਡ ‘ਤੇ ਡਬਲ ਕਲਿਕ ਕਰਾਂਗੇ ।
07:01 ਹੁਣ ਸੱਜੇ ਪਾਸੇ properties ‘ਤੇ, ਪਹਿਲਾਂ Data ਟੈਬ ‘ਤੇ ਕਲਿਕ ਕਰੋ ।
07:08 Data ਫੀਲਡ ਦੇ ਨੇੜੇ ਵਾਲੇ ਬਟਨ ‘ਤੇ ਕਲਿਕ ਕਰੋ, ਜੋ Checked In ਹੈ ।
07:15 ਇਹ Function wizard ਨਾਂ ਵਾਲੀ ਇੱਕ ਨਵੀਂ ਪੌਪਅੱਪ ਵਿੰਡੋ ਖੋਲ੍ਹਦਾ ਹੈ ।
07:20 ਇੱਥੇ, ਪਹਿਲਾਂ ਹੇਠਾਂ ਸੱਜੇ ਪਾਸੇ ਵੱਲ Formula ਟੈਕਸਟ ਬਾਕਸ ਖਾਲੀ ਕਰੋ ।
07:27 ਫਿਰ Category ਡ੍ਰੋਪ-ਡਾਊਂਨ ‘ਤੇ ਕਲਿਕ ਕਰੋ ਅਤੇ ਫਿਰ IF’ ‘ਤੇ ਡਬਲ ਕਲਿਕ ਕਰੋ ।
07:35 ਹੁਣ ਸੱਜੇ ਪਾਸੇ ਵੱਲ ਅਸੀਂ ਨਵੇਂ ਪ੍ਰਬੰਧਾਂ ਨੂੰ ਵੇਖਦੇ ਹਾਂ ।
07:40 ਹੁਣ ਪਹਿਲਾਂ ਟੈਕਸਟ ਬਾਕਸ ਦੇ ਸੱਜੇ ਪਾਸੇ ਵੱਲ Select ਆਈਕਾਨ ‘ਤੇ ਕਲਿਕ ਕਰੋ ।
07:49 ਇੱਥੇ ਅਸੀਂ Check In ‘ਤੇ ਡਬਲ ਕਲਿਕ ਕਰਾਂਗੇ ।
07:53 ਹੁਣ, ਅਸੀਂ ਦੂੱਜੇ ਟੈਕਸਟ ਬਾਕਸ ਵਿੱਚ ਦੋਹਰਾ-ਹਵਾਲਾ ਨਿਸ਼ਾਨ ਵਿੱਚ Yes ਟਾਈਪ ਕਰਾਂਗੇ ।
08:01 ਅਤੇ ਫਿਰ ਤੀਸਰੇ ਟੈਕਸਟ ਬਾਕਸ ਵਿੱਚ No ਟਾਈਪ ਕਰੋ ।
08:12 ਹੁਣ ਅਸੀਂ Properties ਭਾਗ ਵਿੱਚ General ਟੈਬ ‘ਤੇ ਜਾਵਾਂਗੇ ।
08:18 ਅਤੇ ਹੇਠਾਂ Formatting ਦੇ ਸਾਹਮਣੇ ਬਟਨ ‘ਤੇ ਕਲਿਕ ਕਰੋ ।
08:24 ਇੱਥੇ ਅਸੀਂ Category ਸੂਚੀ ਵਿੱਚ Text’ ‘ਤੇ ਕਲਿਕ ਕਰਾਂਗੇ ।
08:28 ਅਤੇ ਫਿਰ OK ਬਟਨ ‘ਤੇ ਕਲਿਕ ਕਰੋ ।
08:32 ਅਤੇ, ਹੁਣ ਅਸੀਂ ਰਿਪੋਰਟ ਸੇਵ ਕਰਾਂਗੇ ।
08:36 ਠੀਕ ਹੈ, ਹੁਣ ਆਪਣੀ ਪਰਿਵਰਤਨ ਰਿਪੋਰਟ ਨੂੰ ਰਨ ਕਰਦੇ ਹਾਂ ।
08:41 ਇਸਦੇ ਲਈ, ਅਸੀਂ ਸਭ ਤੋਂ ‘ਤੇ Edit ਮੀਨੂ ‘ਤੇ ਕਲਿਕ ਕਰਾਂਗੇ ਅਤੇ ਫਿਰ Execute Report ‘ਤੇ ਕਲਿਕ ਕਰੋ ।
08:50 ਅਤੇ ਇੱਥੇ Library ਮੈਬਰਾਂ ਨੂੰ ਜਾਰੀ ਕੀਤੀਆਂ ਗਈਆਂ ਕਿਤਾਬਾਂ ਦਾ ਸਾਡਾ ਸੂਖਮ ਵੇਰਵਾ ਹੈ ।
08:57 ਸਪੇਸਿੰਗ, ਹੇਡਰਜ਼, ਫੂਟਰਸ, ਫੋਂਸ ‘ਤੇ ਧਿਆਨ ਦਿਓ ।
09:01 ਅਤੇ Checked In ਫੀਲਡ ‘ਤੇ ਧਿਆਨ ਦਿਓ ਜੋ Yes ਜਾਂ No ਦਰਸਾਉਂਦਾ ਹੈ ।
09:06 ਅਤੇ ਅਸੀਂ ਆਪਣੀ ਰਿਪੋਰਟ ਵਿੱਚ ਬਦਲਾਅ ਕਰ ਲਿਆ ਹੈ ।
09:11 ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ ਰਿਪੋਰਟ ਵਿੱਚ ਬਦਲਾਓ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
09:17 ਸੰਖੇਪ ਵਿੱਚ ਅਸੀਂ ਸਿੱਖਿਆ ਕਿ:
09:20 ਆਪਣੀ ਦਿਲਚਸਪੀ ਦੇ ਮੁਤਾਬਿਕ ਲੇਆਉਟ ਅਤੇ ਰਿਪੋਰਟ ਦੇ ਆਕਾਰ ਵਿੱਚ ਬਦਲਾਓ ਕਿਵੇਂ ਕਰੀਏ ।
09:26 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
09:48 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya