LibreOffice-Suite-Base/C2/Enter-and-update-data-in-a-form/Punjabi

From Script | Spoken-Tutorial
Revision as of 11:57, 16 February 2018 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:02 ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ
00:09 ਇੱਕ ਫ਼ਾਰਮ ਵਿੱਚ ਡਾਟਾ ਦਰਜ ਕਰੋ ਅਤੇ ਨਵੀਨੀਕਰਨ ਯਾਂਨੀ ਡਾਟਾ ਅਪਡੇਟ ਕਰੋ ।
00:12 ਪਿਛਲੇ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ ਸੀ ਕਿ ਕਿਵੇਂ ਇੱਕ ਫ਼ਾਰਮ ਵਿੱਚ ਫ਼ਾਰਮ ਕੰਟਰੋਲਸ ਨੂੰ ਜੋੜੀਏ ।
00:19 ਆਓ ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਦੇ ਹਾਂ ਕਿ ਕਿਵੇਂ ਇੱਕ ਫ਼ਾਰਮ ਦੀ ਵਰਤੋਂ ਕਰਦੇ ਹੋਏ ਡਾਟਾ ਦਰਜ ਕਰੀਏ ਅਤੇ ਡਾਟਾ ਅਪਡੇਟ ਕਰੀਏ ।
00:27 ਇਸ ਨੂੰ ਕਰਨ ਤੋਂ ਪਹਿਲਾਂ, ਆਪਣੇ ਫ਼ਾਰਮ ਡਿਜ਼ਾਇਨ ਵਿੱਚ ਸਿਰਫ਼ ਤਿੰਨ ਹੋਰ ਬਦਲਾਅ ਕਰਦੇ ਹਾਂ ।
00:36 ਸਭ ਤੋਂ ਪਹਿਲਾਂ ਲਿਬਰਔਫਿਸ ਬੇਸ ਪ੍ਰੋਗਰਾਮ ਖੋਲ੍ਹਦੇ ਹਾਂ, ਜੇਕਰ ਉਹ ਪਹਿਲਾਂ ਤੋਂ ਨਹੀ ਖੁੱਲਿਆ ਹੋਇਆ ਹੈ ।
00:51 ਅਤੇ ਆਪਣਾ Library ਡਾਟਾਬੇਸ ਖੋਲ੍ਹਦੇ ਹਾਂ ।
00:54 File ਮੀਨੂ ਦੇ ਅੰਦਰ Open ‘ਤੇ ਕਲਿਕ ਕਰਕੇ ।
00:58 ਹੁਣ ਅਸੀਂ Library ਡਾਟਾਬੇਸ ਵਿੱਚ ਹਾਂ ।
01:02 ਅਤੇ, ਅਸੀਂ Books Issued to Members ਫ਼ਾਰਮ ਨੂੰ ਖੋਲ੍ਹਾਂਗੇ ।
01:07 ਇਸ ਨੂੰ ਕਰਨ ਦੇ ਲਈ, ਖੱਬੇ ਪਾਸੇ ਬਣੇ ਪੈਨੇਲ ‘ਤੇ Forms ਆਈਕਾਨ ‘ਤੇ ਕਲਿਕ ਕਰਦੇ ਹਾਂ ਅਤੇ ਫਿਰ ਸੱਜੇ ਪਾਸੇ ਬਣੇ ਪੈਨੇਲ ‘ਤੇ Books Issued to Members ਫ਼ਾਰਮ ‘ਤੇ ਰਾਈਟ ਕਲਿਕ ਕਰੋ ।
01:20 ਅਤੇ ਫਿਰ Edit ‘ਤੇ ਕਲਿਕ ਕਰੋ ।
01:24 ਅਸੀਂ ਹੁਣ ਫ਼ਾਰਮ Design ਵਿੰਡੋਜ਼ ਵਿੱਚ ਹਾਂ ।
01:28 ਇੱਥੇ, ਪਹਿਲਾਂ, ਫ਼ਾਰਮ ਦਾ ਆਕਾਰ ਬਦਲੋ, ਜਿਸਦੇ ਨਾਲ ਕਿ ਇਹ ਛੋਟਾ ਅਤੇ ਘੱਟ ਪ੍ਰਭਾਵਸ਼ਾਲੀ ਦਿਖਾਈ ਦੇਵੇ ।
01:36 ਇਸ ਨੂੰ ਕਰਨ ਦੇ ਲਈ, ਅਸੀਂ ਆਪਣੇ ਫ਼ਾਰਮ ਵਿੰਡੋਜ਼ ਦੀ ਉਚਾਈ ਅਤੇ ਲੰਬਾਈ ਘਟਾ ਦੇਵਾਂਗੇ ।
01:43 ਅਸੀਂ ਇਹ ਫ਼ਾਰਮ ਵਿੰਡੋਜ਼ ਦੇ ਉੱਪਰ ਅਤੇ ਨੇੜੇ ਹੀ ਕਲਿਕ, ਡਰੈਗ ਅਤੇ ਡ੍ਰੋਪ ਕਰਕੇ ਕਰਾਂਗੇ ।
01:51 ਅਗਲਾ, ਆਪਣੇ ਫ਼ਾਰਮ ਦੇ ਸਿਰਲੇਖ ਦਾ ਫੋਂਟ ਬਦਲਦੇ ਹਾਂ ।
01:57 ਸਭ ਤੋਂ ਉੱਪਰ ਫੌਰਮੈਟਿੰਗ ਟੂਲਬਾਰ ਵਿੱਚੋਂ ਫੋਂਟ ਨੂੰ Arial Black ਅਤੇ ਆਕਾਰ 12 ਵਿੱਚ ਬਦਲਦੇ ਹਾਂ ।
02:12 ਅਖੀਰ, ਫ਼ਾਰਮ ਕੰਟਰੋਲਸ ਦੇ ਟੈਬ ਕ੍ਰਮ (ਆਦੇਸ਼) ਨੂੰ ਵੇਖਦੇ ਹਾਂ ।
02:19 ਇਹ ਸਾਨੂੰ ਫ਼ਾਰਮ ਕੰਟਰੋਲਸ ਵਿੱਚ ਇੱਕ ਵਿਸ਼ੇਸ਼ ਕ੍ਰਮ (ਆਦੇਸ਼)ਵਿੱਚ ਜਾਣ ਲਈ ਕੀਬੋਰਡ ਟੈਬ ਬਟਨ ਦੀ ਵਰਤੋਂ ਕਰਨ ਵਿੱਚ ਮਦਦ ਕਰਦਾ ਹੈ,
02:29 ਉਦਾਹਰਣ ਦੇ ਰੂਪ ਵਿੱਚ ਦੱਸੀਏ ਜਿਵੇਂ ਕਿ ਉੱਪਰ ਤੋਂ ਹੇਠਾਂ ।
02:33 ਇਹ ਟੈਬ ਕ੍ਰਮ (ਆਦੇਸ਼) ਕਹਾਉਂਦਾ ਹੈ ।
02:37 ਹੁਣ, ਬੇਸ ਫ਼ਾਰਮ ਵਿੱਚ ਫ਼ਾਰਮ ਕੰਟਰੋਲਸ ਦੇ ਟੈਬ ਕ੍ਰਮ (ਆਦੇਸ਼) ਨੂੰ ਆਪਣੇ-ਆਪ ਹੀ ਉੱਪਰ ਤੋਂ ਹੇਠਾਂ ਨਿਰਧਾਰਤ ਕਰਦਾ ਹੈ ।
02:47 ਪਰ ਕਿਉਂਕਿ ਅਸੀਂ ਕੁੱਝ ਟੈਕਸਟ ਬਾਕਸੇਸ ਨੂੰ ਹਟਾ ਦਿੱਤਾ ਹੈ, ਅਤੇ ਦੋ ਨਵੇਂ ਲਿਸਟ ਬਾਕਸੇਸ ਅਤੇ ਚਾਰ ਬਟਨ ਜੋੜੇ ਹਨ, ਅਸੀਂ ਸੰਭਵ ਹੀ: ਟੈਬ ਕ੍ਰਮ ਮਿਲਾ ਦਿੱਤਾ ਹੋਵੇਗਾ ।
03:00 ਇਸ ਲਈ: ਅਸੀਂ ਇਸਨੂੰ ਹੁਣ ਦੇ ਲਈ ਨਿਰਧਾਰਤ ਕਰਾਂਗੇ ।
03:05 ਫ਼ਾਰਮ ਡਿਜ਼ਾਈਨ ਟੂਲਬਾਰ ਵਿੱਚ, ਆਮ ਤੌਰ ‘ਤੇ: ਵਿੰਡੋਜ਼ ਦੇ ਹੇਠਾਂ ਮਿਲਦੇ ਹਨ, ਅਸੀਂ ਆਈਕਾਨਸ ਨੂੰ ਸ਼ੁਰੂ ਤੋਂ ਅਖੀਰ ਤੱਕ ਵੇਖਾਂਗੇ;
03:16 ਅਤੇ ਟੂਲਟੀਪ ਦੇ ਨਾਲ ਆਈਕਾਨ ਲੱਭੋ ਜੋ ਕਹੇਗਾ Activation order,
03:25 ਆਓ ਇਸ ਆਈਕਾਨ ‘ਤੇ ਕਲਿਕ ਕਰਦੇ ਹਾਂ ।
03:29 ਹੁਣ, ਅਸੀਂ Tab Order ਸਿਰਲੇਖ ਦੇ ਨਾਲ ਇੱਕ ਛੋਟੀ ਪੌਪਅੱਪ ਵਿੰਡੋਜ਼ ਵੇਖਦੇ ਹਾਂ ।
03:38 ਇਸ ਫ਼ਾਰਮ ਕੰਟਰੋਲਸ ਨੂੰ ਕ੍ਰਮ ਵਿੱਚ ਲਗਾਉਣ ਦੇ ਲਈ, ਜਾਂ ਤਾਂ ਅਸੀਂ ਵਸਤਾਂ ਨੂੰ ਕਲਿਕ, ਡਰੈਗ ਅਤੇ ਡ੍ਰੋਪ ਕਰ ਸਕਦੇ ਹਾਂ ।
03:46 ਜਾਂ ਅਸੀਂ Move up, ਜਾਂ Move down ਬਟਨਾਂ ਦੀ ਵਰਤੋਂ ਕਰ ਸਕਦੇ ਹਾਂ ।
03:52 ਇਸ ਲਈ: ਆਓ ਟੈਬ ਕ੍ਰਮ ਨੂੰ ਜਿਵੇਂ ਚਿੱਤਰ ਵਿੱਚ ਵਿਖਾਇਆ ਗਿਆ ਹੈ ਉਸੇ ਤਰ੍ਹਾਂ ਨਾਲ ਨਿਰਧਾਰਤ ਕਰਦੇ ਹਾਂ ।
04:04 ਅਸੀਂ ਕਰ ਲਿਆ, ਇਸ ਲਈ: ਆਓ ਇਸ ਬਦਲਾਓ ਨੂੰ ਸੇਵ ਕਰਨ ਲਈ Ok ਬਟਨ ‘ਤੇ ਕਲਿਕ ਕਰਦੇ ਹਾਂ ।
04:12 ਠੀਕ ਹੈ, ਹੁਣ, Control S ਦਬਾਕੇ ਆਪਣਾ ਫ਼ਾਰਮ ਸੇਵ ਕਰਦੇ ਹਾਂ ।
04:19 ਅਤੇ ਫਿਰ ਅਸੀਂ ਫ਼ਾਰਮ ਵਿੰਡੋਜ਼ ਬੰਦ ਕਰ ਦੇਵਾਂਗੇ ।
04:24 ਅਤੇ ਅਖੀਰ ਵਿੱਚ, ਅਸੀਂ ਆਪਣਾ ਫ਼ਾਰਮ ਡਿਜ਼ਾਈਨ ਖ਼ਤਮ ਕਰ ਲਿਆ ।
04:29 ਹੁਣ, ਆਪਣਾ ਫ਼ਾਰਮ ਚੈੱਕ ਕਰਦੇ ਹਾਂ ।
04:33 ਮੁੱਖ ਬੇਸ ਵਿੰਡੋਜ਼ ਵਿੱਚ, ਆਓ Books Issued to Members ਫ਼ਾਰਮ ਨੂੰ ਇਸ ‘ਤੇ ਡਬਲ- ਕਲਿਕ ਕਰਕੇ ਖੋਲੋ ।
04:42 ਹੁਣ ਫ਼ਾਰਮ ਡਾਟਾ ਦਰਜ ਕਰਨ ਲਈ ਖੁੱਲਿਆ ਹੈ ।
04:47 ਨੋਟ ਕਰੋ ਜੋ ਸਿਰਲੇਖ ਕਹਿ ਰਿਹਾ ਹੈ Form to track Books issued to Members
04:54 ਅਤੇ ਇੱਥੇ ਅਸੀਂ book Ids ਅਤੇ member Ids ਦੇ ਥਾਂ ‘ਤੇ book titles ਅਤੇ member names ਵੇਖ ਰਹੇ ਹਾਂ ।
05:03 ਇਸ ਦੇ ਨਾਲ ਹੀ, ਇਹ books Issued Table ਦਾ ਪਹਿਲਾ ਰਿਕਾਰਡ ਹੈ; ਅਸੀਂ ਵੇਖ ਰਹੇ ਹਾਂ book title ਦੇ ਸਾਹਮਣੇ An Autobiography ਨਿਸ਼ਾਨਬੱਧ ਹੈ ।
05:15 ਅਤੇ Member name ਦੇ ਸਾਹਮਣੇ Nisha Sharma ਨਿਸ਼ਾਨਬੱਧ ਹੈ ।
05:21 ਅਤੇ ਅਸੀਂ ਬਾਕੀ ਫੀਲਡਸ ਵੀ ਵੇਖ ਰਹੇ ਹਾਂ ।
05:25 ਹੁਣ ਅਸੀਂ ਹੇਠਾਂ ਫ਼ਾਰਮ ਨੈਵੀਗੇਸ਼ਨ ਟੂਲਬਾਰ ਆਈਕਾਨਸ ਦੀ ਵਰਤੋਂ ਕਰਕੇ ਸਾਰੇ ਰਿਕਾਰਡ ਵਿੱਚ ਜਾ ਸਕਦੇ ਹਾਂ ।
05:45 ਆਓ ਹੁਣ ਦੂਜੇ ਰਿਕਾਰਡ ‘ਤੇ ਜਾਂਦੇ ਹਾਂ ।
05:49 ਇੱਥੇ ਅਸੀਂ ਵੇਖ ਸਕਦੇ ਹਾਂ ਕਿ ਮੈਂਬਰ Jacob Robin ਨੇ Macbeth ਕਿਤਾਬ ਲਈ ਹੈ, ਅਤੇ ਮੰਨ ਲਓ ਕਿ ਉਹ ਹੁਣ ਕਿਤਾਬ ਵਾਪਸ ਕਰ ਰਿਹਾ ਹੈ ।
06:01 ਇਸ ਲਈ: ਇਸ ਜਾਣਕਾਰੀ ਨੂੰ ਇਸ ਰਿਕਾਰਡ ਵਿੱਚ ਅਪਡੇਟ ਕਰਦੇ ਹਾਂ ।
06:07 ਇਸਦੇ ਲਈ, ਅਸੀਂ actual return date ਵਿੱਚ ਟਾਈਪ ਕਰਾਂਗੇ, ਉਦਾਹਰਣ ਦੇ ਰੂਪ ਵਿੱਚ 7 / 7 / 11
06:17 ਅਤੇ Checked In ਫੀਲਡ ਨੂੰ ਚੈੱਕ ਕਰੋ ਯਾਂਨੀ ਕਿ ਇਸ ਦੀ ਚੋਣ ਕਰੋ ।
06:21 ਇਸ ਜਾਣਕਾਰੀ ਨੂੰ ਸੇਵ ਕਰਨ ਦੇ ਲਈ, ਅਸੀਂ Save Record ਬਟਨ ਦਬਾਵਾਂਗੇ ਜੋ ਅਸੀਂ ਇੱਥੇ ਰੱਖਿਆ ਸੀ ।
06:30 ਨੋਟ ਕਰੋ ਕਿ ਬਟਨ ਧੁੰਧਲੇ ਹੋ ਗਏ ਹਨ, ਮਤਲੱਬ ਹੈ ਕਿ ਇਹ ਹੁਣ ਵਰਤਣ ਦੇ ਲਈ ਅਸਮਰੱਥ ਹਨ ।
06:38 ਪਰ ਜੇਕਰ ਅਸੀਂ ਇਸ ਰਿਕਾਰਡ ਨੂੰ ਫਿਰ ਤੋਂ ਬਦਲਾਂਗੇ, ਤਾਂ ਬਟਨ ਫੇਰ ਸਮਰੱਥਾਵਾਨ ਹੋ ਜਾਣਗੇ ।
06:45 ਠੀਕ ਹੈ, ਆਓ ਹੁਣ Undo changes ਬਟਨ ਨੂੰ ਚੈੱਕ ਕਰੀਏ ।
06:50 ਇਸ ਦੇ ਲਈ, ਆਓ book title Conquest of Self ‘ਤੇ ਕਲਿਕ ਕਰਕੇ ਰਿਕਾਰਡ ਨੂੰ ਬਦਲਦੇ ਹਾਂ ਅਤੇ ਫਿਰ Actual Return Date ਫੀਲਡ ਵਿੱਚ 5 / 7 / 11 ਟਾਈਪ ਕਰਦੇ ਹਾਂ ।
07:06 ਨੋਟ ਕਰੋ ਕਿ ਦੋਨਾਂ Save record ਬਟਨ ਅਤੇ Undo changes ਬਟਨ ਵਰਤਣ ਲਈ ਸਮਰੱਥਾਵਾਨ ਹਨ ।
07:15 ਹੁਣ, ਆਓ Undo Changes ਬਟਨ ‘ਤੇ ਕਲਿਕ ਕਰਦੇ ਹਾਂ, ਅਤੇ ਵੇਖਦੇ ਹਾਂ ਕਿ ਕੀ ਹੁੰਦਾ ਹੈ ।
07:22 ਬਦਲਾਓ ਜੋ ਅਸੀਂ ਪਹਿਲਾਂ ਕੀਤੇ ਸਨ ਉਹ ਰੱਦ ਹੋ ਗਏ ਹਨ । ਨੋਟ ਕਰੋ ਕਿ Conquest of Self ਦੇ ਥਾਂ ‘ਤੇ Macbeth ਨਿਸ਼ਾਨਬੱਧ ਹੈ ਅਤੇ Actual return date 7 / 7 / 11 ਹੈ ।
07:37 ਠੀਕ ਹੈ, ਹੁਣ Delete Record ਬਟਨ ‘ਤੇ ਕਲਿਕ ਕਰਦੇ ਹਾਂ, ਮਤਲੱਬ, ਅਸੀਂ ਇਸ ਦੂਜੇ ਰਿਕਾਰਡ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ।
07:47 ਬੇਸ ਡਿਲੀਟ ਲਈ ਸੁਚੇਤ ਹੈ, ਇਸ ਲਈ: ਇਹ ਸਾਨੂੰ ਸੁਚੇਤ ਕਰਕੇ ਇੱਕ ਪੁਸ਼ਟੀ (ਤਸਦੀਕ) ਲਈ ਪੁੱਛਦਾ ਹੈ ।
07:55 ਹੁਣ ਦੇ ਲਈ, ਆਓ ਅੱਗੇ ਚਲਦੇ ਹਾਂ ਤੇ Yes ਬਟਨ ‘ਤੇ ਕਲਿਕ ਕਰਦੇ ਹਾਂ ।
08:02 ਅਸੀਂ ਵੇਖ ਸਕਦੇ ਹਾਂ ਰਿਕਾਰਡ ਸਹੀ ਵਿੱਚ ਵਿੱਚ ਡਿਲੀਟ ਹੋਇਆ ਹੈ; ਸਕਰੀਨ ਤੋਂ ਜਾ ਚੁੱਕਿਆ ਹੈ ਅਤੇ ਇਸਦੇ ਥਾਂ ‘ਤੇ ਅਸੀਂ ਅਗਲਾ ਰਿਕਾਰਡ ਵੇਖ ਰਹੇ ਹਾਂ ।
08:13 ਅਖੀਰ ਵਿੱਚ, ਫ਼ਾਰਮ ‘ਤੇ ਅੰਤਮ ਬਟਨ ਜੋ ਹੈ New record‘ ਕਲਿਕ ਕਰਕੇ ਇੱਕ ਨਵਾਂ ਰਿਕਾਰਡ ਜੋੜਦੇ ਹਾਂ ।
08:22 ਆਓ ਕੁੱਝ ਵੈਲਿਊਸ ਟਾਈਪ ਕਰਦੇ ਹਾਂ ।
08:26 ਕਿਉਂਕਿ Issue Id ਆਪਣੇ ਆਪ ਬਣਨ ਵਾਲਾ ਫੀਲਡ ਹੈ, ਅਤੇ ਅਸੀਂ ਇਸ ਨੂੰ ਛੱਡ ਦੇਵਾਂਗੇ ।
08:33 ਅਤੇ ਆਓ ਇੱਥੇ ਜਿਵੇਂ ਚਿੱਤਰ ਵਿੱਚ ਵਿਖਾਇਆ ਗਿਆ ਹੈ ਉਸ ਤਰ੍ਹਾਂ ਦਾ ਡਾਟਾ ਜੋੜਦੇ ਹਾਂ ।
08:42 ਐਂਟਰੀਆਂ ਨੂੰ ਸੇਵ ਕਰਨ ਦੇ ਲਈ, Save Record ਬਟਨ ‘ਤੇ ਕਲਿਕ ਕਰੋ ।
08:47 ਅਸੀਂ ਕਰ ਲਿਆ ।
08:48 ਅਸੀਂ ਡਾਟਾ ਦਰਜ ਅਤੇ ਅਪਡੇਟ ਕਰਕੇ ਫ਼ਾਰਮ ਚੈੱਕ ਕਰ ਲਿਆ ਹੈ ।
08:54 ਇੱਥੇ ਇੱਕ ਨਿਸ਼ਚਿਤ ਕੰਮ ਹੈ । ਮੈਬਰਾਂ ਦੀ ਜਾਣਕਾਰੀ ਵਿਖਾਉਣ ਲਈ ਇੱਕ ਫ਼ਾਰਮ ਬਣਾਓ ।
09:00 ਫ਼ਾਰਮ ਨੂੰ ਦਿਖਾਉਣ ਲਈ ਸੰਖੇਪ ਰੂਪ ਵਿੱਚ ਬਣਾਓ ।
09:03 ਫੋਂਟ ਬੋਲਡ ਕਰੋ ।
09:07 Save ਅਤੇ New record ਬਟਨ ਨੂੰ ਜੋੜੋ ।
09:10 ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ ਫ਼ਾਰਮ ਡਾਟਾ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
09:17 ਸੰਖੇਪ ਵਿੱਚ, ਅਸੀਂ ਸਿੱਖਿਆ ਕਿ ਕਿਵੇਂ:
09:20 ਇੱਕ ਫ਼ਾਰਮ ਵਿੱਚ ਡਾਟਾ ਦਰਜ ਅਤੇ ਅਪਡੇਟ ਕਰੀਏ ।
09:23 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।

ਇਹ ਪ੍ਰੋਜੇਕਟ http://spoken-tutorial.org. ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜਿਆਦਾ ਜਾਣਕਾਰੀ ਨਿਮਨ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro. ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya