Difference between revisions of "LibreOffice-Suite-Base/C2/Create-reports/Punjabi"

From Script | Spoken-Tutorial
Jump to: navigation, search
(Created page with "{| border = 1 | Time | Narration |- | | 00:00 | | ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡ...")
 
 
Line 351: Line 351:
 
|-  
 
|-  
 
| | 08:51
 
| | 08:51
| | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।
+
| | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਸਿੰਘ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Latest revision as of 19:14, 18 September 2017

Time Narration
00:00 ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:03 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ ।
00:07 ਇੱਕ ਰਿਪੋਰਟ ਬਣਾਈਏ । ਰਿਪੋਰਟ ਫੀਲਡਜ਼ ਨੂੰ ਚੁਣੋ, ਲੇਬਲ ਕਰੋ ਅਤੇ ਕ੍ਰਮਬੱਧ, ਮਤਲਬ ਕਿ ਸੌਰਟ ਕਰੋ ।
00:12 ਰਿਪੋਰਟ ਲੇਆਉਟ ਚੁਣੋ ਅਤੇ ਰਿਪੋਰਟ ਦੀ ਕਿਸਮ ਚੁਣੋ: - ਸਟੈਟਿਕ ਜਾਂ ਡਾਇਨਾਮਿਕ ।
00:19 ਇਸ ਦੇ ਲਈ, ਆਓ ਅਸੀਂ ਆਪਣੀ ਜਾਣੂ ਉਦਾਹਰਣ ਡਾਟਾਬੇਸ ਨੂੰ ਵੇਖਦੇ ਹਾਂ ।
00:27 ਇੱਥੇ, ਅਸੀਂ ਇਸ Library ਡਾਟਾਬੇਸ ਵਿੱਚ ਕਿਤਾਬਾਂ ਅਤੇ ਮੈਂਬਰਾਂ ਦੀ ਜਾਣਕਾਰੀ ਇੱਕਠੀ ਕੀਤੀ ਹੈ ।
00:36 ਸਾਡੇ ਕੋਲ ਮੈਂਬਰਾਂ ਨੂੰ ਜਾਰੀ ਕੀਤੀਆਂ ਗਈਆਂ ਕਿਤਾਬਾਂ ਦਾ ਪਤਾ ਲਗਾਉਣ ਲਈ ਇੱਕ ਸੂਚੀ ਵੀ ਹੈ ।
00:42 ਅਸੀਂ ਪਿਛਲੇ ਟਿਊਟੋਰਿਅਲਸ ਵਿੱਚ ਸਿੱਖਿਆ ਸੀ ਕਿ ਕਿਵੇਂ ਫ਼ਾਰਮ ਅਤੇ ਕਿਊਰੀਜ਼ ਬਣਾਈਏ ।
00:48 ਇਹ ਸਿੱਖਣ ਤੋਂ ਪਹਿਲਾਂ ਕਿ ਰਿਪੋਰਟ ਕਿਵੇਂ ਬਣਾਈਏ, ਪਹਿਲਾਂ ਸਿੱਖਦੇ ਹਾਂ ਕਿ ਰਿਪੋਰਟ ਕੀ ਹੈ ?
00:56 ਰਿਪੋਰਟ ਕਿਊਰੀ ਦੀ ਤਰ੍ਹਾਂ ਹੀ ਡਾਟਾਬੇਸ ਤੋਂ ਜਾਣਕਾਰੀ ਪਤਾ ਕਰਨ ਦਾ ਇੱਕ ਹੋਰ ਤਰੀਕਾ ਹੈ ।
01:05 ਅਸੀਂ ਇਸਦਾ ਲੇਆਉਟ, ਆਕਾਰ, ਆਪਣੀ ਪਸੰਦ ਦਾ ਬਣਾ ਸਕਦੇ ਹਾਂ, ਜਿਸਦੇ ਨਾਲ ਕਿ ਇਹ ਪੜ੍ਹਣ ਵਿੱਚ ਅਤੇ ਕਾਗਜ਼ ‘ਤੇ ਪ੍ਰਿੰਟ ਕਰਨਾ ਸੌਖਾ ਹੋ ਜਾਵੇ ।
01:14 ਰਿਪੋਰਟਸ ਡਾਟਾਬੇਸ ਦੀ ਟੇਬਲਸ ਅਤੇ ਕਿਊਰੀਜ਼ ਤੋਂ ਬਣਾ ਸਕਦੇ ਹਾਂ ।
01:21 ਨਾਲ ਹੀ ਇਹ ਟੇਬਲ ਜਾਂ ਕਿਊਰੀ ਦੀ ਸਾਰੀ ਫੀਲਡਜ਼, ਜਾਂ ਫੀਲਡਜ਼ ਦੇ ਕੁੱਝ ਚੁਣੇ ਹੋਏ ਗਰੁੱਪ ਨੂੰ ਸ਼ਾਮਿਲ ਕਰ ਸਕਦੇ ਹਾਂ ।
01:32 ਰਿਪੋਰਟਸ ਦੇ ਦੋ ਵਰਗ ਹੁੰਦੇ ਹਨ - ਸਟੈਟਿਕ ਜਾਂ ਡਾਇਨਾਮਿਕ ।
01:38 ਜਦੋਂ ਵੀ ਅਸੀਂ ਦੇਖਣ ਦੇ ਲਈ ਇੱਕ ਸਟੈਟਿਕ ਰਿਪੋਰਟ ਨੂੰ ਖੋਲ੍ਹਦੇ ਹਾਂ,
01:42 ਉਹ ਹਮੇਸ਼ਾ ਉਹੀ ਡਾਟਾ ਦਿਖਾਉਂਦਾ ਹੈ ਜੋ ਕਿ ਰਿਪੋਰਟ ਬਣਾਉਂਦੇ ਸਮੇਂ ਉਸ ਵਿੱਚ ਸੀ ।
01:48 ਇਸਨੂੰ ਸਨੈਪਸ਼ਾਟ ਵੀ ਕਹਿੰਦੇ ਹਨ ।
01:52 ਪਰ ਡਾਇਨਾਮਿਕ ਰਿਪੋਰਟ ਜਦੋਂ ਵੀ ਦੇਖਣ ਲਈ ਖੋਲੀ ਜਾਂਦੀ ਹੈ ਹਮੇਸ਼ਾ ਡਾਟਾਬੇਸ ਦਾ ਵਰਤਮਾਨ ਡਾਟਾ ਦਿਖਾਉਂਦੀ ਹੈ ।
02:00 ਠੀਕ ਹੈ, ਹੁਣ, ਅਸੀਂ ਇੱਕ ਉਦਾਹਰਣ ਰਿਪੋਰਟ ਬਣਾਉਂਦੇ ਹਾਂ ।
02:05 Library ਡਾਟਾਬੇਸ ਵਿੱਚ,
02:08 ਖੱਬੇ ਪਾਸੇ ਬਣੇ ਪੈਨੇਲ ‘ਤੇ Reports ਆਈਕਾਨ ‘ਤੇ ਕਲਿਕ ਕਰਦੇ ਹਾਂ ।
02:12 ਸੱਜੇ ਪਾਸੇ ਬਣੇ ਪੈਨੇਲ ‘ਤੇ, ‘Use Wizard to create report’ ‘ਤੇ ਕਲਿਕ ਕਰਦੇ ਹਾਂ ।
02:18 ਇਹ ਰਿਪੋਰਟਸ ਬਣਾਉਣ ਦਾ ਇੱਕ ਸੌਖਾ ਅਤੇ ਤੇਜ਼ ਤਰੀਕਾ ਹੈ ।
02:24 ਅਸੀਂ ਹੁਣ ਇੱਕ ਨਵੀਂ ਵਿੰਡੋ ਵੇਖਦੇ ਹਾਂ ਜਿਸ ਨੂੰ ਰਿਪੋਰਟ ਬਿਲਡਰ ਵਿੰਡੋ ਵੀ ਕਹਿੰਦੇ ਹਨ,
02:31 ਅਤੇ ਅਸੀਂ ਇੱਕ wizard ਵੇਖਦੇ ਹਾਂ ਜਿਸਦੇ ਖੱਬੇ ਪਾਸੇ ਵੱਲ 6 ਸਟੈਪਸ ਲਿਖੇ ਹੋਏ ਹਨ ।
02:39 ਅਸੀਂ ਪਿਛਲੇ ਟਿਊਟੋਰਿਅਲ ਵਿੱਚ ਬਣਾਈ ਗਈ ਕਿਊਰੀ ‘ਤੇ ਆਧਾਰਿਤ ਇੱਕ ਰਿਪੋਰਟ ਬਣਾਉਣ ਲਈ wizard ‘ਤੇ ਜਾਵਾਂਗੇ ।
02:47 History of books issued to the Library members’
02:51 ਅਸੀਂ ਸਟੈਪ 1- Field Selection ‘ਤੇ ਹਾਂ ।
02:56 ਅਸੀਂ ਰਿਪੋਰਟ ਡਾਟਾ ਦੇ ਸਰੋਤਾਂ ਦਾ ਇੱਥੇ ਜ਼ਿਕਰ ਕਰਾਂਗੇ: ਜਾਂ ਤਾਂ ਇੱਕ table ਜਾਂ ਇੱਕ query.
03:05 ਡ੍ਰੋਪ-ਡਾਊਂਨ ਲਿਸਟ ਵਿੱਚ ਸਭ ਤੋਂ ਉੱਪਰ ਆਪਣੀ ਕਿਊਰੀ: ‘History of Books Issued to Members’ ਚੁਣਦੇ ਹਾਂ ।
03:14 ਹੁਣ ਖੱਬੇ ਪਾਸੇ ਵੱਲ ਕਿਊਰੀ ਵਿੱਚੋਂ ਉਪਲੱਬਧ ਫੀਲਡਜ਼ ਦੀ ਇੱਕ ਸੂਚੀ ਵੇਖਦੇ ਹਾਂ ।
03:21 ਅਸੀਂ ਆਪਣੀ ਰਿਪੋਰਟ ਵਿੱਚ ਸਾਰੀ ਫੀਲਡਜ਼ ਚਾਹੁੰਦੇ ਹਾਂ, ਇਸ ਲਈ: ਕੇਵਲ ਸੱਜੇ ਪਾਸੇ ਵੱਲ ਦੇ ਡਬਲ ਏਰੋ ਬਟਨ ‘ਤੇ ਕਲਿਕ ਕਰਾਂਗੇ ।
03:30 ਹੁਣ ਅਗਲੇ ਸਟੈਪ ‘ਤੇ ਜਾਣ ਲਈ Next ਬਟਨ ‘ਤੇ ਕਲਿਕ ਕਰਦੇ ਹਾਂ ।
03:35 ਸਟੈਪ 2 Labelling Fields,
03:39 label ਟੈਕਸਟ ਬਾਕਸੇਸ ਵਿੱਚ ਹੇਠ ਲਿਖੀ ਜਾਣਕਾਰੀ ਲੇਬਲਸ ਵਿੱਚ ਟਾਈਪ ਕਰਦੇ ਹਾਂ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ।
03:50 ਠੀਕ ਹੈ, ਹੁਣ Next ਬਟਨ ‘ਤੇ ਕਲਿਕ ਕਰਦੇ ਹਾਂ ।
03:55 ਅਸੀਂ ਸਟੈਪ 3 - Grouping ‘ਤੇ ਹਾਂ ।
03:59 ਇਸ ਦੀ ਵਰਤੋਂ ਉਸ ਸਮੇਂ ਤੱਕ ਕਰਦੇ ਹਾਂ ਜਦੋਂ ਵੀ ਸਾਨੂੰ ਚੁਣੇ ਹੋਏ ਫੀਲਡਜ਼ ਦੇ ਸੈੱਟ ਦੁਆਰਾ ਡਾਟਾ ਨੂੰ ਗਰੁੱਪਡ ਕਰਨ ਦੀ ਲੋੜ ਹੁੰਦੀ ਹੈ ।
04:05 ਉਦਾਹਰਣ ਦੇ ਰੂਪ ਵਿੱਚ, ਸਾਡੀ ਰਿਪੋਰਟ ਵਿੱਚ, ਅਸੀਂ ਡਾਟਾ ਨੂੰ Book titles ਨਾਲ ਗਰੁੱਪਡ ਕਰ ਸਕਦੇ ਹਾਂ ।
04:12 ਜੇਕਰ ਅਸੀਂ ਇਹ ਕਰਦੇ ਹਾਂ, ਉਸ ਸਮੇਂ ਸਾਡੀ ਰਿਪੋਰਟ ਵਿੱਚ ਅਸੀਂ book title ਵੇਖਦੇ ਹਾਂ ਅਤੇ ਫਿਰ ਉਹ ਸਾਰੇ ਮੈਂਬਰ ਜਿਨ੍ਹਾਂ ਨੂੰ ਇਹ ਦਿੱਤੀਆਂ ਗਈਆਂ ਸਨ ।
04:22 ਫਿਰ ਅਸੀਂ ਅਗਲੀ book title ਵੇਖਦੇ ਹਾਂ ਅਤੇ ਇਸ ਤਰ੍ਹਾਂ ਨਾਲ ਹੀ ।
04:27 ਹੁਣੇ ਦੇ ਲਈ, ਆਓ ਆਪਣੀ ਰਿਪੋਰਟ ਨੂੰ ਸਾਧਾਰਨ ਤਰੀਕੇ ਨਾਲ ਰੱਖਦੇ ਹਾਂ ।
04:31 ਇਸ ਲਈ: ਅਸੀਂ ਕੇਵਲ Next ਬਟਨ ‘ਤੇ ਕਲਿਕ ਕਰਾਂਗੇ ।
04:36 ਹੁਣ ਅਸੀਂ ਸਟੈਪ 4 ‘ਤੇ ਹਾਂ - Sorting Options,
04:41 ਆਓ ਡਾਟਾ ਨੂੰ ਤਾਰੀਖ਼ ਦੇ ਮੁਤਾਬਿਕ ਸੌਰਟ ਕਰਦੇ ਹਾਂ ।
04:46 ਅਤੇ ਫਿਰ ਉਨ੍ਹਾਂ ਨੂੰ Book title ਦੇ ਰਾਹੀਂ ਵੱਧਦੇ-ਕ੍ਰਮ ਵਿੱਚ ਕ੍ਰਮਬੱਧ (ਸੌਰਟ) ਕਰਦੇ ਹਾਂ ।
04:52 ਇਸਦੇ ਲਈ, ਅਸੀਂ Sort by ਡ੍ਰੋਪ-ਡਾਊਂਨ ਬਾਕਸ ‘ਤੇ ਕਲਿਕ ਕਰਾਂਗੇ,
04:58 ਅਤੇ ਫਿਰ Issue Date ‘ਤੇ ਕਲਿਕ ਕਰਦੇ ਹਾਂ ।
05:03 ਫਿਰ ਅਸੀਂ ਦੂੱਜੇ ਡ੍ਰੋਪ-ਡਾਊਂਨ ਬਾਕਸ ‘ਤੇ ਕਲਿਕ ਕਰਾਂਗੇ ।
05:08 ਅਤੇ ਫਿਰ Book Title ‘ਤੇ ਕਲਿਕ ਕਰਦੇ ਹਾਂ ।
05:12 ਆਓ ਹੁਣ Next ਬਟਨ ‘ਤੇ ਕਲਿਕ ਕਰਦੇ ਹਾਂ ।
05:16 ਠੀਕ ਹੈ । ਸਟੈਪ 5- Choose Layout
05:20 ਅਸੀਂ ਇੱਥੇ ਰਿਪੋਰਟ ਦਾ ਰੂਪ (ਆਕਾਰ) ਆਪਣੀ ਪਸੰਦ ਮੁਤਾਬਿਕ ਬਣਾ ਸਕਦੇ ਹਾਂ ।
05:25 ਆਓ ‘Columnar, single-column’ ਲੇਆਉਟ ਲਿਸਟ ‘ਤੇ ਕਲਿਕ ਕਰਦੇ ਹਾਂ ।
05:31 ਨੋਟ ਕਰੋ ਕਿ ਪਿੱਛੇ Report Builder ਰੀਫ੍ਰੈਸ਼ ਹੋ ਗਿਆ ਹੈ ।
05:36 ਇਹ ਸਾਰੇ ਲੇਬਲਸ ਨੂੰ ਖੱਬੇ ਪਾਸੇ ਵੱਲ ਅਤੇ ਅਨਿਸ਼ਚਿਤ ਫੀਲਡਜ਼ ਨੂੰ ਸੱਜੇ ਪਾਸੇ ਵੱਲ ਦਿਖਾ ਰਿਹਾ ਹੈ ।
05:43 ਆਓ ‘Columnar, two columns’ ‘ਤੇ ਕਲਿਕ ਕਰਦੇ ਹਾਂ ।
05:48 ਫਿਰ ਤੋਂ ਹੇਠਾਂ ਦੀ ਵਿੰਡੋ, ਦੋ ਕਾਲਮ ਲੇਆਉਟ ਦਿਖਾਉਣ ਲਈ ਰੀਫ੍ਰੈਸ਼ ਹੋ ਗਈ ਹੈ ।
05:54 ਇਸ ਤਰ੍ਹਾਂ ਨਾਲ, ਅਸੀਂ ਕੋਈ ਵੀ ਲੇਆਉਟਸ ਚੁਣ ਸਕਦੇ ਹਾਂ ਜੋ Base Wizard ਉਪਲੱਬਧ ਕਰਵਾਉਂਦਾ ਹੈ ।
06:02 ਅਸੀਂ ਇਸਨੂੰ ਬਾਅਦ ਵਿੱਚ ਆਪਣੀ ਲੋੜ ਮੁਤਾਬਿਕ ਬਦਲ ਵੀ ਸੱਕਦੇ ਹਾਂ ।
06:07 ਹੁਣ ਦੇ ਲਈ, ਅਸੀਂ ਪਹਿਲੀ ਚੀਜ਼, Tabular ‘ਤੇ ਕਲਿਕ ਕਰਾਂਗੇ ।
06:12 ਅਤੇ Next ਬਟਨ ‘ਤੇ ਕਲਿਕ ਕਰਦੇ ਹਾਂ ।
06:16 ਠੀਕ ਹੈ, ਅੰਤਮ ਸਟੈਪ - Create Report,
06:20 ਇੱਥੇ ਆਪਣੀ ਰਿਪੋਰਟ ਨੂੰ ਇੱਕ ਵਿਆਖਿਆਤਮਕ ਸਿਰਲੇਖ ਦਿੰਦੇ ਹਾਂ: Books Issued to Members: Report History’
06:30 ਹੁਣ ਆਪਣੀ ਰਿਪੋਰਟ ਬਣਾਉਂਦੇ ਹਾਂ ਜਿਸਦੇ ਨਾਲ ਕਿ ਰਿਪੋਰਟ ਹਮੇਸ਼ਾ ਡਾਟਾਬੇਸ ਤੋਂ ਨਵਾਂ ਡਾਟਾ ਦੇਵੇ ।
06:38 ਇਸਦੇ ਲਈ, Dynamic Report’ ਓਪਸ਼ਨ (ਵਿਕਲਪ) ’ਤੇ ਕਲਿਕ ਕਰੋ,
06:45 ਕਿਉਂਕਿ ਜਦੋਂ ਵੀ ਅਸੀਂ ਦੇਖਣ ਲਈ report ਖੋਲ੍ਹਾਂਗੇ, ਤਾਂ ਅਸੀਂ ਹਮੇਸ਼ਾ ਨਵਾਂ ਡਾਟਾ ਵੇਖਣਾ ਪਸੰਦ ਕਰਾਂਗੇ ।
06:52 ਠੀਕ ਹੈ, ਅਸੀਂ ਆਪਣੀ ਰਿਪੋਰਟ ਖ਼ਤਮ ਕਰ ਲਈ । ਆਓ ਹੁਣ ‘Create Report now’ ਓਪਸ਼ਨ (ਵਿਕਲਪ) ’ਤੇ ਕਲਿਕ ਕਰਦੇ ਹਾਂ ।
06:59 ਅਤੇ ਅਖੀਰ ਵਿੱਚ Finish ਬਟਨ ‘ਤੇ ਕਲਿਕ ਕਰੋ ।
07:05 ਹੁਣ ਅਸੀਂ ਇੱਕ ਨਵੀਂ ਵਿੰਡੋ ਵੇਖਦੇ ਹਾਂ ਅਤੇ ਇਹ ਰਿਪੋਰਟ ਬਣ ਗਈ ਹੈ ਜਿਸ ਨੂੰ ਅਸੀਂ ਹੁਣੇ ਬਣਾਇਆ ਸੀ ।
07:12 ਨੋਟ ਕਰੋ ਕਿ ਇਸ ਵਿੱਚ ਸਭ ਤੋਂ ਉੱਪਰ, ਬੋਲਡ ਅੱਖਰਾਂ ਵਿੱਚ, ਫੀਲਡ ਲੇਬਲਸ ਹਨ, ਅਤੇ ਅਸਲ ਡਾਟਾ ਸਾਰਣੀਬੱਧ ਤਰ੍ਹਾਂ ਨਾਲ ਦਰਜ ਹੈ ।
07:24 ਨਾਲ ਹੀ ਇਹ ਵੀ ਨੋਟ ਕਰੋ ਕਿ ਇਹ Issue Date ਫੀਲਡ ਦੇ ਰਾਹੀਂ ਵੱਧਦੇ-ਕ੍ਰਮ ਵਿੱਚ ਕ੍ਰਮਬੱਧ ਹੈ ਭਾਵ, ਤਾਰੀਖ਼ ਦੇ ਮੁਤਾਬਿਕ ਅਤੇ ਫਿਰ Book Title ਦੇ ਮੁਤਾਬਿਕ ਵੱਧਦੇ-ਕ੍ਰਮ ਵਿੱਚ ਹੈ ।
07:38 ਇਸ ਲਈ: ਅਸੀਂ ਲਾਇਬ੍ਰੇਰੀ ਦੇ ਮੈਂਬਰਾਂ ਨੂੰ ਜਾਰੀ ਕੀਤੀਆਂ ਗਈਆਂ ਕਿਤਾਬਾਂ ਦੀ ਰਿਪੋਰਟ ਤਾਰੀਖ਼ ਦੇ ਮੁਤਾਬਿਕ ਬਣਾ ਲਈ ਹੈ ।
07:46 ਅਗਲੇ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਆਪਣੀ ਰਿਪੋਰਟ ਵਿੱਚ ਕਿਵੇਂ ਬਦਲਾਓ ਕਰੀਏ ।
07:52 ਇੱਥੇ ਇੱਕ ਨਿਰਧਾਰਤ ਕੰਮ ਹੈ:
07:54 Library ਵਿੱਚ ਸਾਰੀਆਂ ਕਿਤਾਬਾਂ ਦੀ ਇੱਕ ਰਿਪੋਰਟ ਬਣਾਓ ਜੋ ਕਿ Publishers ਦੁਆਰਾ ਗਰੁੱਪਡ ਹੋਣ ।
08:01 ਦੋਵੇਂ ਹੀ Publishers ਅਤੇ Book titles ਵੱਧਦੇ-ਕ੍ਰਮ ਵਿੱਚ ਹੋਣੇ ਚਾਹੀਦੇ ਹਨ ।
08:07 Columnar, Single - column ਲੇਆਉਟ ਦੀ ਵਰਤੋਂ ਕਰੀਏ ।
08:11 ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ ਰਿਪੋਰਟਸ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
08:17 ਸੰਖੇਪ ਵਿੱਚ ਅਸੀਂ ਸਿੱਖਿਆ ਕਿ ਕਿਵੇਂ:
08:21 ਇੱਕ ਰਿਪੋਰਟ ਬਣਾਈਏ
08:22 ਰਿਪੋਰਟ ਫੀਲਡਜ਼ ਨੂੰ ਚੁਣੋ, ਲੇਬਲ ਅਤੇ ਕ੍ਰਮਬੱਧ ਕਰੀਏ
08:25 ਰਿਪੋਰਟ ਲੇਆਉਟ ਨੂੰ ਚੁਣੋ
08:26 ਅਤੇ ਰਿਪੋਰਟ ਟਾਈਪ static ਜਾਂ dynamic ਚੁਣੋ
08:31 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
08:42 ਇਹ ਪ੍ਰੋਜੇਕਟ http://spoken-tutorial.org.ਦੁਆਰਾ ਚਲਾਇਆ ਜਾਂਦਾ ਹੈ ।
08:48 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਹੈ ।
08:51 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਸਿੰਘ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet