Java/C3/Static-Variables/Punjabi

From Script | Spoken-Tutorial
Revision as of 19:24, 22 December 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
Narration
00:01 ਸਤਿ ਸ਼੍ਰੀ ਅਕਾਲ ਦੋਸਤੋ, “Static Variables” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ: static variables ਕੀ ਹੈ ।
00:10 static variables ਬਣਾਉਣਾ ਅਤੇ static variables ਦੀ ਵਰਤੋਂ ਕਿਵੇਂ ਕਰਨੀ ਹੈ ।
00:17 ਇੱਥੇ ਅਸੀਂ ਵਰਤੋਂ ਕਰ ਰਹੇ ਹਾਂ “Ubuntu ਊਬੰਟੁ 12.04”, “JDK 1.7” ਅਤੇ “Eclipse 4.3.1”
00:27 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ “Java” ਅਤੇ “Eclipse IDE” ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:35 ਤੁਹਾਨੂੰ ਜਾਵਾ ਵਿੱਚ “classes, objects” ਅਤੇ “instance variables” ਦਾ ਗਿਆਨ ਵੀ ਹੋਣਾ ਚਾਹੀਦਾ ਹੈ ।
00:42 ਜੇ ਨਹੀਂ ਹੈ ਤਾਂ, ਸੰਬੰਧਿਤ ਜਾਵਾ ਟਿਊਟੋਰਿਅਲ ਦੇ ਲਈ, ਕ੍ਰਿਪਾ ਕਰਕੇ ਦਿਖਾਈ ਦੇ ਰਹੇ ਲਿੰਕ ‘ਤੇ ਜਾਓ ।
00:49 static variable ਇੱਕ ਵੈਰੀਏਬਲ ਹੈ ਜੋ ਸਾਰੀ class ਦੇ ਨਾਲ ਜੁੜਿਆ ਹੋਇਆ ਹੈ ।
00:55 ਇਸਨੂੰ class variable ਵੀ ਕਹਿੰਦੇ ਹਨ ।
00:58 ਇਸਨੂੰ static ਕੀਵਰਡ ਦੀ ਵਰਤੋਂ ਕਰਕੇ ਐਲਾਨ ਕੀਤਾ ਜਾਂਦਾ ਹੈ ।
01:02 ਅਸੀਂ ਪਹਿਲਾਂ ਟਿਊਟੋਰਿਅਲ ਵਿੱਚ static variable ਦੇ ਬਾਰੇ ਵਿੱਚ ਸੰਖੇਪ ਵਿੱਚ ਵੇਖਿਆ ਹੈ ।
01:08 ਇਸ ਟਿਊਟੋਰਿਅਲ ਵਿੱਚ, ਅਸੀਂ ਇਸਨੂੰ ਵਿਸਥਾਰ ਨਾਲ ਵੇਖਾਂਗੇ ।
01:11 ਹੁਣ, ਅਸੀਂ Eclipse ‘ਤੇ ਜਾਵਾਂਗੇ ਅਤੇ Static Variable Demo ਨਾਂ ਵਾਲਾ ਪ੍ਰੋਜੈਕਟ ਬਣਾਵਾਂਗੇ ।
01:18 ਇਸ ਪ੍ਰੋਜੈਕਟ ਵਿੱਚ, ਅਸੀਂ Static variables ਦੀ ਵਰਤੋਂ ਨੂੰ ਦਿਖਾਉਣ ਦੇ ਲਈ ਜ਼ਰੂਰੀ ਕਲਾਸਾਂ ਬਣਾਵਾਂਗੇ ।
01:26 ਇਸ ਲਈ: src ਫੋਲਡਰ ‘ਤੇ ਰਾਈਟ-ਕਲਿਕ ਕਰੋ ਅਤੇ “New > Class” ‘ਤੇ ਕਲਿਕ ਕਰੋ ਅਤੇ ਕਲਾਸ ਦਾ ਨਾਮ Student Enroll ਟਾਈਪ ਕਰੋ ਅਤੇ ਐਂਟਰ ਦਬਾਓ ।
01:37 ਉਦਾਹਰਣ ਦੇ ਨਾਲ “static variables” ਦੀ ਵਰਤੋਂ ਦੇ ਬਾਰੇ ਵਿੱਚ ਵੇਖਦੇ ਹਾਂ ।
01:42 ਕਿਸੇ ਸੰਗਠਨ ਵਿੱਚ ਵਿਦਿਆਰਥੀ ਨਾਮਾਂਕਣ (student enrollments) ਦਿਖਾਉਣ ਦੇ ਲਈ ਬਣਾਈ ਗਈ “class” ‘ਤੇ ਵਿਚਾਰ ਕਰੋ ।
01:49 ਇਸ ਕਲਾਸ ਵਿੱਚ ਨਾਮਜ਼ਦ ਵਿਦਿਆਰਥੀਆਂ ਦੇ “Name, Id, Branch” ਅਤੇ “Total Count” ਸ਼ਾਮਿਲ ਹਨ ।
01:56 ਵੇਖਦੇ ਹਾਂ ਕਿ ਜਦੋਂ ਵਿਦਿਆਰਥੀ ਨਾਮਾਂਕਣ ਪੂਰਾ ਹੁੰਦਾ ਹੈ ਤਾਂ ਕੀ ਹੁੰਦਾ ਹੈ ।
02:02 ਡਿਫਾਲਟ ਰੂਪ ਤੋਂ, “Total Count” 0 ਹੈ । ਪਹਿਲੇ ਵਿਦਿਆਰਥੀ ਦਾ ਨਾਮ ADIL ਹੈ ।
02:09 Id IT101 ਹੈ ਅਤੇ Branch IT ਹੈ ।
02:14 ਹੁਣ Total Count 1 ਅਪਡੇਟ ਕੀਤਾ ਗਿਆ ਹੈ ।
02:18 ਇਸ ਤਰ੍ਹਾਂ ਨਾਲ, ਜਦੋਂ ਦੂਜਾ ਵਿਦਿਆਰਥੀ AMAL ਨਾਮਾਂਕਣ ਕਰਦਾ ਹੈ, ਤਾਂ “Total Count” ਵਿੱਚ 2 ਅਪਡੇਟ ਹੋ ਜਾਂਦਾ ਹੈ ।
02:25 ਜਦੋਂ ਤੀਜਾ ਵਿਦਿਆਰਥੀ CAROL ਨਾਮਾਂਕਣ ਕਰਦਾ ਹੈ, ਤਾਂ Total Count ਵਿੱਚ 3 ਅਪਡੇਟ ਹੋ ਜਾਂਦਾ ਹੈ ।
02:32 ਹੁਣ ਅਸੀਂ ਪਹਿਚਾਣ ਸਕਦੇ ਹਾਂ ਕਿ ਵੈਰਿਏਬਲ Total Count ਸਾਰੇ ਆਬਜੈਕਟਸ ਲਈ ਸਮਾਨ ਹੈ ਅਤੇ ਸਿੰਗਲ ਵੈਲਿਊ ਹੈ ।
02:40 ਇਸ ਲਈ: ਵੈਰੀਏਬਲ Total Count ਨੂੰ static variable ਦੇ ਰੂਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ।
02:45 ਅਸੀਂ ਇਹ ਵੀ ਵੇਖ ਸਕਦੇ ਹਾਂ ਕਿ ਹਰੇਕ object ਲਈ ਵੈਰੀਏਬਲਸ “Name, Id” ਅਤੇ “Branch” ਦੀ ਆਪਣੀ ਕਾਪੀ ਹੈ ।
02:54 ਇਸਦੇ ਇਲਾਵਾ ਉਨ੍ਹਾਂ ਦੇ ਹਰੇਕ object ਦੇ ਲਈ ਵਿਸ਼ੇਸ਼ ਵੈਲਿਊਜ਼ ਹਨ ।
02:59 ਇਸ ਵੈਰੀਏਬਲਸ ਨੂੰ instance variables ਦੇ ਰੂਪ ਵਿੱਚ ਮੰਨਿਆ ਜਾ ਸਕਦਾ ਹੈ ।
03:04 ਹੁਣ, student enrollment class ਨੂੰ ਦਰਸਾਉਣ ਵਾਲੇ ਕੋਡ ਨੂੰ ਵੇਖੋ ।
03:09 instance variables “id, name” ਅਤੇ “branch” ਦੇ ਰੂਪ ਵਿੱਚ ਐਲਾਨੇ ਹਨ ।
03:16 ਵੈਰੀਏਬਲ count static ਦੇ ਰੂਪ ਵਿੱਚ ਐਲਾਨ ਕੀਤਾ ਹੈ ਕਿਉਂਕਿ ਇਹ ਪੂਰੀ ਕਲਾਸ ਲਈ ਸਮਾਨ ਹੈ ।
03:22 ਜਦੋਂ ਕਲਾਸ ਲੋਡੇਡ ਹੈ, ਤਾਂ static variable ਇੱਕ ਸਿੰਗਲ ਫਿਕਸ ਮੈਮੋਰੀ ਵਿੱਚ ਸਥਿਤ ਹੁੰਦਾ ਹੈ ।
03:28 ਜਦੋਂ ਕਿ ਹਰੇਕ object ਦਾ Instance variables ਵੱਖਰੀ ਮੈਮੋਰੀ ‘ਤੇ ਸਥਿਤ ਹੁੰਦਾ ਹੈ ।
03:35 ਹੁਣ “Source” > ‘ਤੇ ਕਲਿਕ ਕਰੋ ਅਤੇ Generate Constructor using Fields ਚੁਣੋ ।
03:41 ਬਣੇ ਹੋਏ ਕੋਡ ਤੋਂ super ਕੀਵਰਡ ਡਿਲੀਟ ਕਰੋ ।
03:45 ਇਹ constructor “id, name” ਅਤੇ “branch” ਫਿਲਡਸ ਦੀ ਵੈਲਿਊਜ਼ ਇਨੀਸ਼ਿਲਾਇਜ ਕਰ ਸਕਦਾ ਹੈ ।
03:51 ਹਰੇਕ ਵਾਰ ਇੱਕ “object” ਬਣਾਇਆ ਜਾਂਦਾ ਹੈ ਤਾਂ ਸਾਨੂੰ ਵੈਰੀਏਬਲ count ਦੀ ਵੈਲਿਊ ਵਿੱਚ ਵਾਧਾ ਕਰਨ ਦੀ ਲੋੜ ਹੁੰਦੀ ਹੈ ।
03:59 ਇਸ ਲਈ: constructor ਵਿੱਚ, ਟਾਈਪ ਕਰੋ: “count + +” ਸੈਮੀਕਾਲਨ ।
04:05 ਹੁਣ ਅਸੀਂ ਸਾਰੇ ਵੈਰੀਏਬਲਸ ਦੀ ਵੈਲਿਊ ਨੂੰ ਪ੍ਰਿੰਟ ਕਰਨ ਦੇ ਲਈ, ਇਸ ਕਲਾਸ ਵਿੱਚ “show Data ()” ਮੈਥਡ ਜੋੜਾਂਗੇ ।
04:13 ਇਸ ਲਈ: ਟਾਈਪ ਕਰੋ public void show Data () ਬਰੈਕੇਟਸ ਵਿੱਚ, “id, name, branch”, ਅਤੇ ਵਿਦਿਆਰਥੀ ਨਾਮਾਂਕਣ ਦੀ ਕੁਲ ਗਿਣਤੀ ਨੂੰ ਪ੍ਰਿੰਟ ਕਰਨ ਦੇ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
04:27 ਹੁਣ default package ‘ਤੇ ਰਾਈਟ-ਕਲਿਕ ਕਰੋ ਅਤੇ “New > Class” ‘ਤੇ ਕਲਿਕ ਕਰੋ ਅਤੇ ਫਿਰ Demo ਨਾਮ ਟਾਈਪ ਕਰੋ ।
04:36 ਇਸ class ਵਿੱਚ, ਸਾਡੇ ਕੋਲ main ਮੈਥਡ ਹੋਵੇਗਾ ।
04:39 ਇਸ ਲਈ: ਟਾਈਪ ਕਰੋ main ਅਤੇ ਫਿਰ main ਮੈਥਡ ਬਣਾਉਣ ਲਈ ਇਕੱਠੇ ctrl + space ਦਬਾਓ ।
04:46 ਹੁਣ ਸਾਨੂੰ Student Enrollment data ਪ੍ਰਿੰਟ ਕਰਨ ਦੀ ਲੋੜ ਹੈ ।
04:50 ਵਿਦਿਆਰਥੀ ਨਾਮਾਂਕਣ ਦਿਖਾਉਣ ਦੇ ਲਈ ਅਸੀਂ Student Enroll class ਵਿੱਚ ਕੁੱਝ ਆਬਜੈਕਟਸ ਬਣਾਵਾਂਗੇ ।
04:57 ਇਸ ਲਈ: ਹੇਠ ਲਿਖੇ ਕੋਡ ਨੂੰ ਟਾਈਪ ਕਰੋ: Student Enroll s1 equals new Student Enroll
05:04 ਹੁਣ ਅਸੀਂ ਵੱਖਰੇ arguments ਦੀ ਵੈਲਿਊਜ਼ ਪਾਸ ਕਰ ਸਕਦੇ ਹਾਂ ।
05:08 ਬਰੈਕੇਟਸ ਵਿੱਚ, ਟਾਈਪ ਕਰੋ “IT101” id ਦੇ ਲਈ, ADIL ਨਾਮ ਦੇ ਲਈ ਅਤੇ IT ਬ੍ਰਾਂਚ ਦੇ ਲਈ ।
05:17 ਹੁਣ ਨਾਮਾਂਕਣ ਵੇਰਵੇ ਨੂੰ ਪ੍ਰਿੰਟ ਕਰਨ ਦੇ ਲਈ show Data ਮੈਥਡ ਲਾਗੂ ਕਰਦੇ ਹਾਂ ।
05:22 ਇਸ ਲਈ: ਟਾਈਪ ਕਰੋ s1.showData () ਹੁਣ ਡੇਮੋ ਪ੍ਰੋਗਰਾਮ ਰਨ ਕਰੋ ।
05:29 ਅਸੀਂ ਵੇਖ ਸਕਦੇ ਹਾਂ ਕਿ s1 ਨਾਲ ਸੰਬੰਧਿਤ ਇੰਸਟੈਂਸ ਵੈਰੀਏਬਲ ਦੀਆਂ ਵੈਲਿਊਜ਼ ਪ੍ਰਿੰਟ ਹੁੰਦੀਆਂ ਹਨ ।
05:36 ਇਹ ਵੀ ਨੋਟ ਕਰੋ ਕਿ ਵਿਦਿਆਰਥੀ ਨਾਮਾਂਕਣ ਦੀ ਗਿਣਤੀ ਦੀ ਵੈਲਿਊ 1 ਹੈ
05:42 ਇਹ ਇਸ ਲਈ ਕਿਉਂਕਿ ਅਸੀਂ ਕੇਵਲ ਇੱਕ ਆਬਜੈਕਟ ਬਣਾਇਆ ਹੈ ।
05:47 ਹੁਣ ਹੋਰ object s2 ਬਣਾਉਣ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
05:52 show Data ਮੈਥਡ ਨੂੰ ਇੱਕ ਵਾਰ ਫਿਰ ਤੋਂ s2 ਦੀ ਵਰਤੋਂ ਕਰਕੇ ਕਾਲ ਕੀਤਾ ਜਾ ਸਕਦਾ ਹੈ ।
05:56 ਫਿਰ ਤੋਂ ਡੇਮੋ ਪ੍ਰੋਗਰਾਮ ਰਨ ਕਰੋ ।
05:59 ਅਸੀਂ ਵੇਖ ਸਕਦੇ ਹਾਂ ਕਿ “s2” ਨਾਲ ਸੰਬੰਧਿਤ ਇੰਸਟੈਂਸ ਵੈਰੀਏਬਲ ਦੀਆਂ ਵੈਲਿਊਜ਼ ਪ੍ਰਿੰਟ ਹੁੰਦੀਆਂ ਹਨ ।
06:06 ਇਹ ਵੀ ਨੋਟ ਕਰੋ ਕਿ ਵਿਦਿਆਰਥੀ ਨਾਮਾਂਕਣ ਦੀ ਗਿਣਤੀ ਦੀ ਵੈਲਿਊ s1 ਅਤੇ s2 ਦੋਨਾਂ ਲਈ ਅਪਡੇਟ ਹੈ ।
06:14 ਹੁਣ ਇੱਕ ਹੋਰ object s3 ਬਣਾਉਂਦੇ ਹਾਂ ।
06:18 ਹੁਣ ਫਿਰ ਤੋਂ s3 ਦੀ ਵਰਤੋਂ ਕਰਕੇ show Data ਮੈਥਡ ਲਾਗੂ ਕਰਦੇ ਹਾਂ ।
06:23 ਫਿਰ ਤੋਂ ਡੇਮੋ ਪ੍ਰੋਗਰਾਮ ਰਨ ਕਰੋ ।
06:26 ਅਸੀਂ ਵੇਖ ਸਕਦੇ ਹਾਂ ਕਿ s3 ਨਾਲ ਸੰਬੰਧਿਤ ਇੰਸਟੈਂਸ ਵੈਰੀਏਬਲ ਦੀਆਂ ਵੈਲਿਊਜ਼ ਪ੍ਰਿੰਟ ਹੁੰਦੀਆਂ ਹਨ ।
06:32 ਇਹ ਵੀ ਨੋਟ ਕਰੋ ਕਿ ਸਾਰੇ ਮਾਮਲਿਆਂ ਵਿੱਚ ਵਿਦਿਆਰਥੀਆਂ ਦੇ ਨਾਮਾਂਕਣ ਦੀ ਗਿਣਤੀ ਦੀ ਵੈਲਿਊ ਹੁਣ 3 ਵਿੱਚ ਅਪਡੇਟ ਕਰ ਦਿੱਤੀ ਗਈ ਹੈ ।
06:41 ਹੁਣ ਅਸੀਂ ਸਮਝ ਸਕਦੇ ਹਾਂ ਕਿ ਵਿਦਿਆਰਥੀ ਨਾਮਾਂਕਣ ਦੀ ਗਿਣਤੀ ਦੀ ਵੈਲਿਊ ਸਾਰੇ ਆਬਜੈਕਟਸ ਲਈ ਸਮਾਨ ਹੈ ।
06:48 ਸਲਾਇਡਸ ‘ਤੇ ਵਾਪਸ ਆਓ ।
06:51 static modifier ਦੀ ਵਰਤੋਂ final modifier ਦੇ ਨਾਲ ਵੀ ਕੀਤਾ ਜਾਂਦਾ ਹੈ ।
06:56 ਇਹ constant ਨੂੰ ਪਰਿਭਾਸ਼ਿਤ ਕਰਨ ਲਈ ਕੀਤਾ ਜਾਂਦਾ ਹੈ ਜੋ ਸਾਰੀ ਕਲਾਸ ਲਈ ਸਮਾਨ ਹੈ ।
07:01 ਰਵਾਇਤੀ ਤੌਰ 'ਤੇ, ਅਜਿਹੇ constant variables ਦੇ ਅੱਖਰ ਅਪਰਕੇਸ ਵਿੱਚ ਹਨ ।
07:08 ਹੁਣ eclipse ‘ਤੇ ਵਾਪਸ ਆਓ ।
07:11 Student Enroll class ਖੋਲੋ ਅਤੇ “public static final String ORG_NAME = “IITB”; ਦੇ ਰੂਪ ਵਿੱਚ “variable declaration” ਟਾਈਪ ਕਰੋ ।
07:23 ਉਦਾਹਰਣ ਦੇ ਰੂਪ ਵਿੱਚ, ਜੇ ਸਾਰੇ ਵਿਦਿਆਰਥੀ ਇੱਕ ਹੀ ਸਗੰਠਨ IITB ਨਾਲ ਨਾਮਜ਼ਦ ਕੀਤੇ ਜਾ ਰਹੇ ਹਨ ।
07:31 ਇਸਨੂੰ “constant static variable” “ORG_NAME.” ਦੀ ਵਰਤੋਂ ਕਰਕੇ ਦਿਖਾਇਆ ਜਾ ਸਕਦਾ ਹੈ ।
07:38 ਜੇ ਨਾਮ ਇੱਕ ਤੋਂ ਜ਼ਿਆਦਾ ਸ਼ਬਦਾਂ ਤੋਂ ਬਣਿਆ ਹੈ, ਤਾਂ ਸ਼ਬਦਾਂ ਨੂੰ “ਅੰਡਰਸਕੋਰ” ਨਾਲੋਂ ਵੱਖ ਕੀਤਾ ਜਾਂਦਾ ਹੈ ।
07:44 ਆਮਤੌਰ ‘ਤੇ ਅਸੀਂ ਇਸ ਪ੍ਰਕਾਰ ਦੇ constants ਨੂੰ public ਦਰਿਸ਼ਗੋਚਰਤਾ ਜਾਂ ਅਲੋਪਤਾ ਦੇ ਨਾਲ ਐਲਾਨ ਕਰਦੇ ਹਾਂ ।
07:49 ਹੁਣ ਡੇਮੋ ਕਲਾਸ ‘ਤੇ ਜਾਓ ਅਤੇ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
07:55 ਇੱਥੇ ਤੁਸੀਂ ਵੇਖ ਸਕਦੇ ਹੋ ਕਿ ORG_NAME ਨੂੰ ਇਸਦੇ class ਨਾਮ Student Enroll ਦੀ ਵਰਤੋਂ ਕਰਕੇ ਐਕਸੈੱਸ ਕੀਤਾ ਗਿਆ ਹੈ ।
08:03 ਹੁਣ ਫਿਰ ਤੋਂ ਡੇਮੋ ਪ੍ਰੋਗਰਾਮ ਰਨ ਕਰੋ ।
08:06 ਅਸੀਂ ਵੇਖ ਸਕਦੇ ਹਾਂ ਕਿ ORGANISATION ਦਾ ਨਾਮ IITB ਦੇ ਰੂਪ ਵਿੱਚ ਪ੍ਰਿੰਟ ਹੋ ਰਿਹਾ ਹੈ ।
08:11 ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ:
08:17 static variable ਕੀ ਹੈ ਅਤੇ ਇਸ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ।
08:21 static variable ਕਿਵੇਂ ਬਣਾਉਣਾ ਅਤੇ ਲਾਗੂ ਕਰਨਾ ਹੈ ।
08:25 ਨਿਰਧਾਰਤ ਕੰਮ ਦੇ ਰੂਪ ਵਿੱਚ, ਇੱਕ ਕਾਰ ਸਰਵਿਸ ਸਟੇਸ਼ਨ ਨੂੰ ਦਿਖਾਉਣ ਦੇ ਲਈ ਇੱਕ “class Car Service” ਤਿਆਰ ਕਰੋ ।
08:32 ਇਸ ਕਲਾਸ ਵਿੱਚ ਹੇਠ ਲਿਖੇ ਵੇਰਵੇ ਨੂੰ ਦਿਖਾਉਣ ਦੇ ਲਈ ਵੈਰੀਏਬਲਸ ਹੋਣੇ ਚਾਹੀਦੇ ਹਨ

ਸਰਵਿਸ ਸਟੇਸ਼ਨ ਦਾ ਨਾਮ

08:39 Car “make, model” ਅਤੇ “register number” ਜੋ ਕਿ ਚਾਰ ਸਰਵਿਸ ਵਿੱਚ ਹਨ
08:44 “No. of Cars in” ਸਰਵਿਸ ਦੇ ਲਈ,
08:47 instance variables ਅਤੇ static variables ਲੱਭੋ ।
08:51 ਉਚਿਤ ਕੀਵਰਡ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਐਲਾਨ ਕਰੋ ।
08:55 Car “make, model” ਅਤੇ “register number” ਦੀ ਵੈਲਿਊ ਇਨੀਸ਼ਿਲਾਇਜ ਕਰਨ ਦੇ ਲਈ constructor ਪਰਿਭਾਸ਼ਿਤ ਕਰੋ ।
09:01 ਸਾਰੇ ਵੈਰੀਏਬਲਸ ਦੀ ਵੈਲਿਊ ਪ੍ਰਿੰਟ ਕਰਨ ਦੇ ਲਈ show () ਮੈਥਡ ਪਰਿਭਾਸ਼ਿਤ ਕਰੋ ।
09:07 ਇਸਦੇ ਨਾਲ ਹੀ, ਨਤੀਜਿਆਂ ਨੂੰ ਤਸਦੀਕ ਕਰਨ ਦੇ ਲਈ “main” ਮੈਥਡ ਵਾਲੀ “ਡੇਮੋ ਕਲਾਸ” ਬਣਾਓ, ਭਾਵ Car Service ਦੇ ਕੁੱਝ ਆਬਜੈਕਟਸ ਬਣਾਓ ।
09:16 ਇਸ objects ਦੀ ਵਰਤੋਂ ਕਰਕੇ show () ਮੈਥਡ ਲਾਗੂ ਕਰੋ ।
09:20 ਇਸਦੇ ਇਲਾਵਾ, ਸਿੱਧਾ ਹੀ class ਨਾਮ ਦੀ ਵਰਤੋਂ ਕਰਕੇ static variables ਐਕਸੈੱਸ ਕਰੋ ।
09:25 ਹੇਠ ਲਿਖੇ ਲਿੰਕ ‘ਤੇ ਦਿੱਤੇ ਗਏ ਵੀਡੀਓ ਵਿੱਚ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਹੈ । ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ ।
09:32 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
09:41 ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
09:45 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
09:51 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ
09:56 ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ ।
10:03 IIT Bombay ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ, ਧੰਨਵਾਦ । }

Contributors and Content Editors

Harmeet