GIMP/C2/Using-Layers-Healing-Cloning-Tools/Punjabi

From Script | Spoken-Tutorial
Revision as of 00:09, 15 September 2014 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00:21 ਮੀਟ ਦ ਜਿੰਪ(Meet The GIMP) ਦੇ ਸਪੋਕਣ ਟਯੂਟੋਰਿਯਲ(spoken tutorial) ਵਿੱਚ ਤੁਹਾਡਾ ਸੁਵਾਗਤ ਹੈ।
00:25 ਪਿਛਲੇ ਟਯੂਟੋਰਿਯਲ ਵਿੱਚ ਮੈਂ ਤੁਹਾਨੂੰ ਇਸ ਚਿੱਤਰ ਨਾਲ ਛੱਡਿਆ ਸੀ।
00:30 ਇਸ ਚਿੱਤਰ ਮੈਂ ਸ਼ਿਪ(ship) ਨੂੰ ਥੋੜਾ ਹੋਰ ਗੂੜਾ ਬਣਾਉਨਾ ਚਾਹੁੰਦਾ ਹਾਂ।
00:34 ਇਹ ਅਸੀਂ ਲੇਅਰਸ(layers) ਉੱਤੇ ਕੰਮ ਕਰਕੇ ਸਬ ਤੋਂ ਵਧੀਆ ਢੰਗ ਨਾਲ ਕਰ ਸਕਦੇ ਹਾਂ।
00:40 ਸੋ ਪਹਿਲਾਂ ਚਿੱਤਰ ਵਿੱਚ ਜਿੱਥੇ ਸ਼ਿਪ ਹੈ ਉਸ ਨੂੰ ਮੈਂ ਵੱਡਾ ਕਰਦਾ ਹਾਂ।
00:52 ਨਵੀਂ ਲੇਅਰ ਜੋੜਨ ਵਾਲੀ ਔਪਸ਼ਨ(option) ਤੇ ਕਲਿਕ(click) ਕਰਕੇ ਇੱਕ ਨਵੀਂ ਲੇਅਰ ਜੋੜ ਲੈਂਦਾ ਹਾਂ।
01:01 ਇਸ ਲੇਅਰ ਦਾ ਨਾਂ ਮੈਂ ਸ਼ਿਪ(SHIP) ਰੱਖਿਆ ਹੈ ਅਤੇ ਲੇਅਰ ਫਿਲ ਟਾਈਪ(layer fill type) ਵਾਸਤੇ ਟਰਾੰਸਪੇਸੀ(transparency) ਚੁਣਿਆ ਹੈ
01:11 ਹੁਣ ਅਗਲਾ ਕੰਮ ਤਿੱਨੋ ਕਲਰ ਚੈਨਲਸ(channels) ਦੀ ਚਮਕ ਘਟਾਉਣ ਦਾ ਹੈ ਅਤੇ ਇੰਜ ਕਰਣ ਲਈ ਮੈਨੂੰ ਮਲਟੀਪਲਾਈ ਮੋਡ(Multiply mode) ਦਾ ਪ੍ਰਯੋਗ ਕਰਣਾ ਹੈ। ਇਸ ਵਾਰੀ
01:22 ਮੈਂ ਗ੍ਰੇ(gray) ਰੰਗ ਦਾ ਇਸਤੇਮਾਲ ਕਰਦਾ ਹਾਂ ਦੂਸਰੇ ਰੰਗਾਂ ਨਾਲ ਮਿਲਾਉਣ ਵਾਸਤੇ ਕਿਉਂਕਿ ਇਹ ਚਿੱਤਰ ਵਿੱਚ ਸ਼ਿਪ ਨੂੰ ਗੂੜਾ ਕਰਣ ਵਿੱਚ ਮਦਦ ਕਰਦਾ ਹੈ।
01:34 ਇਸ ਲਈ ਕਲਰ ਸਿਲੈਕਸ਼ਨ ਮੋਡ(selection mode) ਤੇ ਜਾ ਕੇ ਮੈਂ ਗ੍ਰੇ ਕਲਰ ਦੀ ਵੈਲਯੂ (value)ਘਟਾਂਦਾ ਹਾਂ ਸਲਾਈਡਰ(slider) ਨੂੰ ਉੰਨਾਂ ਨੀਵੇਂ ਵੱਲ ਖਿੱਚ ਕੇ ਜਦੋਂ ਤੀਕ ਮੈਨੂੰ ਗ੍ਰੇ ਕਲਰ ਦਾ ਸੁਹਣਾ ਜਿਹਾ ਸ਼ੇਡ(shade) ਨਾਂ ਮਿਲ ਜਾਵੇ।
01:52 ਗ੍ਰੇ ਕਲਰ ਨੂੰ ਚਿੱਤਰ ਵਿੱਚ ਲਿਆਓ ਅਤੇ ਤੁਹਾਨੂੰ ਗਹਿਰੇ ਰੰਗ ਵਾਲੇ ਸ਼ਿਪ ਦਾ ਚਿੱਤਰ ਮਿਲ ਜਾਵੇਗਾ।
02:02 ਲੇਅਰ ਡਾਯਲੌਗ(layer dialog) ਤੇ ਵਾਪਿਸ, ਮੈਂ ਓਪੈਸਿਟੀ ਸਲਾਈਡਰ(opacity slider) ਦੀ ਮਦਦ ਨਾਲ ਅਤੇ ਗ੍ਰੇ ਲੇਅਰ ਨੂੰ ਔਨ ਤੇ ਔਫ(on and off) ਕਰਕੇ ਗ੍ਰੇ ਰੰਗ ਦੀ ਗਹਰਾਈ ਨੂੰ ਕੰਟ੍ਰੋਲ(control) ਕਰ ਸਕਦਾ ਹਾਂ।
02:18 ਪਰ ਲੇਅਰ ਦਾ ਅਸਰ ਸਾਰੇ ਚਿੱਤਰ ਉੱਤੇ ਲਾਗੂ ਹੋਵੇਗਾ ਤੇ ਮੈਂ ਇਸ ਦਾ ਅਸਰ ਸਿਰਫ ਸ਼ਿਪ ਦੇ ਏਰੀਆ(area) ਵਿੱਚ ਹੀ ਚਾਹੁੰਦਾ ਹਾਂ।
02:28 ਉਸ ਨੂੰ ਕਰਣ ਵਾਸਤੇ ਮੈਂ ਲੇਅਰ ਮਾਸਕ(layer mask) ਦਾ ਇਸਤੇਮਾਲ ਕਰਦਾ ਹਾਂ।
02:31 ਲੇਅਰ ਮਾਸਕ ਇਹ ਸੂਚਿਤ ਕਰਦਾ ਹੈ ਕਿ ਲੇਅਰ ਕਿੱਥੇ ਪ੍ਰੱਤਖ ਹੋਵੇ ਤੇ ਕਿੱਥੇ ਅਲੋਪ।
02:38 ਮੈਂ ਸ਼ਿਪ ਨਾਂ ਦੀ ਲੇਅਰ ਤੇ ਜਾ ਕੇ ਰਾਈਟ ਕਲਿਕ (right click)ਕਰਦਾ ਹਾਂ ਤੇ ਫੇਰ ਔਪਸ਼ਨ ਐਡ ਲੇਅਰ ਮਾਸਕ (option add layer mask) ਨੂੰ ਸਿਲੈਕਟ ਕਰਦਾ ਹਾਂ ਅਤੇ ਇਨੀਸ਼ਿਅਲ (Initialize)ਲੇਅਰ ਮਾਸਕ ਵਿੱਚੋਂ ਬਲੈਕ(black) ਸਿਲੈਕਟ ਕਰਦਾ ਹਾਂ ਕਿਉਂਕਿ ਬਲੈਕ ਸਾਰੀਆਂ ਲੇਅਰਸ ਨੂੰ ਛੁਪਾਉਣ ਵਿੱਚ ਤੇ ਵਾਈਟ(white) ਸਾਰੀਆਂ ਲੇਅਰਸ ਨੂੰ ਦਰਸ਼ਾਉਣ ਚ ਮਦਦ ਕਰਦਾ ਹੈ।
02:58 ਇਨਾਂ ਦੂਸਰੀ ਔਪਸ਼ਨਸ ਦਾ ਵਰਣਨ ਮੈਂ ਆਉਣ ਵਾਲੇ ਟਯੂਟੋਰਿਅਲਸ ਵਿੱਚ ਕਰਾਂਗਾ। ਐਡ ਤੇ ਕਲਿਕ ਕਰੋ ।
03:08 ਤੁਸੀਂ ਵੇਖਦੇ ਹੋ ਕਿ ਲੇਅਰ ਉੱਤੇ ਕੋਈ ਅਸਰ ਨਹੀਂ ਹੁੰਦਾ।
03:11 ਮੈਂ ਲੇਅਰ ਨੂੰ ਔਨ ਅਤੇ ਔਫ ਕਰ ਸਕਦਾ ਹਾਂ ਪਰ ਲੇਅਰ ਮਾਸਕ ਨੂੰ ਐਡ ਕਰਨ ਤੋਂ ਬਾਅਦ ਕੋਈ ਅਸਰ ਨਹੀਂ.
03:18 ਪਰ ਮੈਂ ਲੇਅਰ ਮਾਸਕ ਵਿੱਚ ਪੇੰਟ(paint) / ਹਾਂ ਯਾ ਕੋਈ ਹੋਰ ਐਡਿਟ(edit) ਟੂਲਸ ਦਾ ਪ੍ਰਯੋਗ ਕਰ ਸਕਦਾ ਹਾਂ।
03:24 ਜਦੋਂ ਮੈਂ ਪੇੰਟ ਕਰਦਾ ਹਾਂ ਯਾ ਟੂਲਸ ਦਾ ਇਸਤੇਮਾਲ ਕਰਦਾ ਹਾਂ ਤਾਂ ਉਸ ਦਾ ਅਸਰ ਚਿੱਤਰ ਉੱਤੇ ਨਜਰ ਆ ਜਾਵੇਗਾ ।
03:31 ਲੇਅਰ ਨੂੰ ਪੇੰਟ ਕਰਨ ਵਾਸਤੇ ਮੈਂ ਫੋਰਗਰਾਉੰਡ(foreground) ਕਲਰ ਵਾਈਟ ਤੇ ਬੈਕਗਰਾਉੰਡ(background) ਕਲਰ ਬਲੈਕ ਵਰਤਦਾ ਹਾਂ।
03:41 ਮੈਂ ਬੱਰਸ਼(brush) ਟੂਲ ਤੇ ਕਲਿਕ ਕਰਕੇ ਡਾਯਲੌਗ ਔਪਸ਼ਨ ਤੇ ਜਾਂਦਾ ਹਾਂ ਤੇ ਉਹ ਬਰੱਸ਼ ਸਿਲੈਕਟ ਕਰਦਾ ਹਾਂ ਜੋ ਸਰਕਲਸ(circles) ਵਿੱਚ 19 ਪਿਕਸਲਸ(pixels) ਹੈ।
03:54 ਲੇਅਰ ਮਾਸਕ ਸਿਲੈਕਟ ਹੋ ਗਿਆ ਹੈ, ਇਹ ਚੈਕ ਕਰਨ ਵਾਸਤੇ ਮੈਂ ਦੁਬਾਰਾ ਲੇਅਰ ਡਾਯਲੌਗ ਤੇ ਜਾਂਦਾ ਹਾਂ ਕਿਉਂਕਿ ਮੈ ਲੇਅਰ ਮਾਸਕ ਨੂੰ ਪੇੰਟ ਕਰਨਾ ਹੈ ਲੇਅਰ ਨੂੰ ਨਹੀਂ।
04:06 ਇਸ ਦਾ ਅਸਰ ਮੈਨੂੰ ਦਿੱਖਾਉਣ ਦਿਉ।
04:09 ਮੈਂ ਲੇਅਰ ਮੋਡ ਨੂੰ ਨੌਰਮਲ(normal) ਲੇਅਰ ਮੋਡ ਵਿੱਚ ਬਦਲ ਦਿੰਦਾ ਹਾਂ ਤੇ ਜਿਸ ਤਰਾਂ ਤੁਸੀਂ ਵੇਖ ਰਹੇ ਹੋ,ਪਹਿਲੀ ਲੇਅਰ ਅਲੋਪ ਹੋ ਗਈ ਹੈ।
04:18 ਇੱਥੇ ਮੈਂ ਇੱਕ ਬਰੱਸ਼ ਸਿਲੈਕਟ ਕਰਦਾ ਹਾਂ ਤੇ ਸ਼ਿਪ ਦੇ ਇੱਕ ਹਿੱਸੇ ਨੂੰ ਪੇੰਟ ਕਰਨਾ ਸ਼ੁਰੁ ਕਰਦਾ ਹਾਂ, ਤੁਸੀਂ ਵੇਖ ਸਕਦੇ ਹੋ ਕਿ ਇੱਕ ਗ੍ਰੇ(grey) ਲੇਅਰ ਪ੍ਰਗਟ ਹੋ ਗਈ ਹੈ।
04:30 ਜਦੋਂ ਮੈਂ ਲੇਅਰ ਸਿਲੈਕਟ ਕਰਕੇ ਪੇੰਟ ਕਰਦਾ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਲੇਅਰ ਹੁਣ ਵਾਈਟ ਪੇੰਟ ਹੋਈ ਹੈ ਗ੍ਰੇ ਨਹੀਂ।
04:41 ਮੈਂ ਦੁਬਾਰਾ ਲੇਅਰ ਮਾਸਕ ਨੂੰ ਸਿਲੈਕਟ ਕਰਕੇ ਐਕਸ ਕੀ(key) ਦਬਾਂਦਾਂ ਹਾਂ ਤਾਂ ਜੋ ਫੋਰਗਰਾਉੰਡ ਕਲਰ ਕਾਲਾ ਅਤੇ ਬੈਕਗਰਾਉੰਡ ਕਲਰ ਸਫੇਦ ਹੋ ਜਾਵੇ।
04:51 ਲੇਅਰ ਮਾਸਕ ਨੂੰ ਵਾਈਟ ਪੇੰਟ ਕਰਨਾ ਸ਼ੁਰੁ ਕਰਦਾ ਹਾਂ।
04:55 ਕਾਲੇ ਰੰਗ ਦੇ ਕਾਰਣ ਚਿੱਤਰ ਛੁੱਪਿਆ ਹੋਇਆ ਹੈ।
05:04 ਸਿਟਰਲ+ਜੈਡ(ctrl+z) ਦਬਾ ਕੇ ਮੈਂ ਗੈਰਜਰੂਰੀ ਇਫੈਕਟਸ(effects) ਹਟਾ ਸਕਦੇ ਹਾਂ,ਇੱਥੇ ਅਸੀਂ ਵਾਪਿਸ ਸ਼ਿਪ ਦੇ

ਲੇਅਰ ਮਾਸਕ ਨੂੰ ਪੇੰਟ ਕਰਣ ਤੇ ਪੁੱਜ ਗਏ ਹਾਂ।

05:14 ਹੁਣ ਮੈਂ ਬੈਕਗਰਾਉੰਡ ਕਲਰ ਕਾਲਾ ਅਤੇ ਫੋਰਗਰਾਉੰਡ ਕਲਰ ਵਾਈਟ ਬਦਲ ਦਿੰਦਾ ਹਾਂ ਅਤੇ ਸ਼ਿਪ ਦੇ ਆਕਾਰ ਨੂੰ ਭਰਣਾ ਸ਼ੁਰੁ ਕਰਦਾ ਹਾਂ।
05:29 ਮੇਰੇ ਖਿਆਲ ਚ ਨੌਰਮਲ ਮੋਡ ਵਿੱਚ ਪੇੰਟ ਕਰਣਾ ਜਿਆਦਾ ਆਸਾਨ ਹੈ।
05:34 ਨੌਰਮਲ ਮੋਡ ਵਿੱਚ ਪੇੰਟ ਕਰਕੇ ਗ੍ਰੇ ਸ਼ਿਪ ਮਿਲਦਾ ਹੈ ,ਇਸ ਨੂੰ ਇਸਦੇ ਬੈਕਗਰਾਉੰਡ ਤੋਂ ਵੱਖ ਕਰਨਾ ਮਲਟਿਪਲਾਈ ਮੋਡ(multiply mode) ਤੋਂ ਜਿਆਦਾ ਆਸਾਨ ਹੈ।
05:55 ਸ਼ਿਪ ਦੇ ਬਰੀਕ ਕਿਨਾਰੇਆਂ ਨੂੰ ਪੇੰਟ ਕਰਣ ਵਾਸਤੇ ਮੈਂ ਬਰੱਸ਼ ਦਾ ਸਾਈਜ(size) ਘਟਾਉਂਦਾ ਹਾਂ.
06:01 ਤਿੰਨ ਤਰੀਕੇਆਂ ਨਾਲ ਤੁਸੀਂ ਛੋਟਾ ਬਰੱਸ਼ ਸਿਲੈਕਟ ਕਰ ਸਕਦੇ ਹੋ।
06:06 ਪਹਿਲੇ ਤਰੀਕੇ ਨਾਲ ਬਰੱਸ਼ ਦਾ ਸਾਈਜ ਘਟਾਉਣ ਵਾਸਤੇ ਤੁਸੀਂ ਸਕੇਲ(scale) ਦਾ ਇਸਤੇਮਾਲ ਕਰਦੇ ਹੋ।
06:12 ਦੂਜਾ ਤਰੀਕਾ ਹੈ ਕਿ ਇੱਥੇ ਛੋਟੇ ਜਿਹੇ ਨੀਲੇ ਰੰਗ ਦੇ ਟਰਾਈਐੰਗਲ(triangle) ਉੱਤੇ ਕਲਿਕ ਕਰੋ ਅਤੇ ਕਿਸੇ ਵੀ ਸਾਈਜ ਦਾ ਬਰਸ਼ ਚੁਣ ਲਵੋ ਯਾ ਇਹ ਤੁਸੀਂ ਸਕੇਅਰ ਬਰੈਕਟਸ(square brackets) ਤੇ ਟਾਈਪ(type) ਕਰਕੇ ਵੀ ਕਰ ਸਕਦੇ ਹੋ।
06:27 ਓਪਣ(open) ਸਕੇਅਰ ਬਰੈਕਟ ਬਰੱਸ਼ ਦਾ ਸਾਈਜ ਘਟਾਉਂਦੀ ਹੈ ਅਤੇ ਕਲੋਜ(close) ਸਕੇਅਰ ਬਰੈਕਟ ਸਾਈਜ ਵਧਾਉਂਦੀ ਹੈ।
06:40 ਮੈਨੂੰ ਡਿਟੇਲਸ(details) ਵਾਸਤੇ ਛੋਟਾ ਬਰੱਸ਼ ਚਾਹੀਦਾ ਹੈ ਸੋ ਮੈਂ ਓਪਣ ਸਕੇਅਰ ਬਰੈਕਟ ਦਬਾਂਦਾ ਹਾਂ।
06:47 ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਮੈਨੂੰ ਇੱਥੇ ਕੀ ਕਰਨਾ ਹੋਵੇਗਾ ਅਤੇ ਪੂਰਾ ਸ਼ਿਪ ਪੇੰਟ ਕਰਨ ਲਈ ਤੁਹਾਨੂੰ ਮੇਰੇ ਵੱਲ ਨਹੀਂ ਵੇਖਣਾ ਪਵੇਗਾ।
07:00 ਹੁਣ ਮੈਂ ਗ੍ਰੇ ਲੇਅਰ ਨਾਲ ਪੂਰਾ ਸ਼ਿਪ ਪੇੰਟ ਕਰ ਚੁੱਕਾ ਹਾਂ।
07:05 ਮੈਨੂੰ ਉਹ ਜਗਹ ਚੈਕ(check) ਕਰਨੀਆਂ ਪੈਣਗੀਆਂ ਜਿੱਥੇ ਮੈਂ ਕਿਨਾਰੇ ਓਵਰਪੇੰਟ(overpaint) ਕਰ ਦਿੱਤੇ ਹਣ।
07:11 ਇਸਲਈ ਮੈਂ ਲੇਅਰ ਮੋਡ ਤੋਂ ਮਲਟੀਪਲਾਈਮੋਡ ਤੇ ਜਾਂਦਾ ਹਾਂ ਤੇ ਓਪੈਸਿਟੀ ਸਲਾਈਡਰ(opacity slider) ਨੂੰ ਥੋੜਾ ਘਟਾਂਦਾਂ ਹਾਂ।
07:19 ਓਪੈਸਿਟੀ ਸਲਾਈਡਰ ਨੂੰ ਇਸ ਤਰਹ ਐਡਜਸਟ(adjust) ਕਰੋ ਕਿ ਚਿੱਤਰ ਵਿੱਚ ਸ਼ਿਪ ਤੁਹਾਂਨੂੰ ਗਹਿਰੇ ਰੰਗ ਦਾ ਮਿਲੇ।
07:26 ਤੇ ਇਹ ਮੈਂ ਬਹੁਤ ਚੰਗੀ ਤਰਹ ਕੀਤਾ ਹੈ।
07:30 ਪਰ ਸ਼ਿਪ ਦੇ ਸਾਹਮਨੇ ਨਦੀ ਦੀ ਸਤਹ ਤੋਂ ਮੈਂ ਖੁਸ਼ ਨਹੀਂ ਹਾਂ
07:37 ਮੈਨੂੰ ਇਸ ਨੂੰ ਥੋੜਾ ਹੋਰ ਬਰਾਈਟ(bright) ਬਣਾਨਾ ਪਵੇਗਾ।
07:42 ਸੋ ਐਕਸ ਕੀ(x Key) ਨੂੰ ਦਬਾ ਕੇ ਮੈਂ ਫੋਰਗਰਾਉੰਡਦਾ ਕਲਰ ਕਾਲਾ ਬਦਲ ਦਿੰਦਾ ਹਾਂ ਅਤੇ ਸ਼ਿਪ ਦੇ ਸਾਹਮਨੇ ਦਰਿਆ ਦੀ ਸਤਹ ਨੂੰ ਕਾਲਾ ਪੇੰਟ ਕਰਨਾ ਸ਼ੁਰੁ ਕਰਦਾ ਹਾਂ ਤਾਂ ਜੋ ਇਹ ਸ਼ਿਪ ਤੋਂ ਘੱਟ ਗੂੜਾ ਬਣੇ।
08:04 ਇੱਕ ਵਾਰੀ ਚਿੱਤਰ ਤੇ ਕੰਮ ਪੂਰਾ ਕਰਨ ਤੋਂ ਬਾਅਦ ਮੈਨੂੰ ਇਸਨੂੰ ਚੈਕ ਕਰਨਾ ਪਵੇਗਾ ਤੇ ਉਸ ਦੇ ਅਣੁਸਾਰ ਹੀ ਬਦਲਾਵ ਕਰਨੇ ਹੋਣਗੇ।
08:13 ਆਉ ਜਿਹੜਾ ਕੰਮ ਮੈਂ ਕਰ ਲਿਆ ਹੈ ਉਸ ਨੂੰ ਚੈਕ ਕਰੀਏ।
08:17 ਜੂਮ ਮੋਡ(zoom mode) ਦਾ ਇਸਤੇਮਾਲ ਕਰਕੇ ਮੈਂ ਚਿੱਤਰ ਨੂੰ ਵੱਡਾ ਕਰਦਾ ਹਾਂ ਅਤੇ ਓਪੈਸਿਟੀ ਸਲਾਈਡਰ ਨੂੰ ਥੋੜਾ ਸਲਾਈਡ ਕਰਕੇ ਮੈਂ ਸ਼ਿਪ ਨੂੰ ਹੋਰ ਜਿਆਦਾ ਗੂੜਾ ਤੇ ਬਰਾਈਟ ਕਰ ਸਕਦਾ ਹਾਂ।
08:29 ਮੇਰੇ ਖਿਆਲ ਚ ਇਹ ਬਹੁਤ ਸੁਹਣਾ ਲਗਦਾ ਹੈ ਅਤੇ ਲੇਅਰ ਦੀ ਮਾਸਕਿੰਗ(masking)ਕਰਕੇ ਮੈਂ ਬਹੁਤ ਚੰਗਾ ਕੀਤਾ ਹੈ।
08:38 ਪਰ ਮੇਰੇ ਖਿਆਲ ਚ ਸ਼ਿਪ ਦਾ ਰੰਗ ਥੋੜਾ ਡੱਲ(dull) ਹੈ ਤੇ ਇੰਜ ਹੋ ਵੀ ਸਕਦਾ ਹੈ ਕਿਉਂਕਿ ਸ਼ਿਪ ਲੇਅਰ ਕਲਰ ਕੁਰੈਕਸ਼ਨ(colour correction) ਲੇਅਰ ਤੋਂ ਉੱਪਰ ਹੈ ਤੇ ਇਹ ਸ਼ਿਪ ਲੇਅਰ ਤੋਂ ਪਹਿਲਾਂ ਕੰਮਕਰਦੀ ਹੈ ਸੋ ਮੈਂ ਸ਼ਿਪ ਲੇਅਰ ਨੂੰ ਕਲਰ ਕੁਰੈਕਸ਼ਨ ਲੇਅਰ ਤੋਂ ਥੱਲੇ ਕਰ ਦਿੰਦਾ ਹਾਂ।
08:59 ਤੁਸੀਂ ਬਦਲਾਵ ਵੇਖ ਸਕਦੇ ਹੋ, ਸ਼ਿਪ ਦਾ ਰੰਗ ਹੁਣ ਨਯੂਟਰਲ(neutral) ਹੋ ਗਿਆਹੈ।
09:06 ਹੁਣ ਮੈਂ ਪੂਰੇ ਚਿੱਤਰ ਨੂੰ ਵੇਖਦਾ ਹਾਂ ਅਤੇ ਸ਼ੌਰਟਕੱਟ ਕੀ(shortcut key) ਸ਼ਿਫਟ+ਸਿਟਰਲ+ਈ(Shift+Ctrl+E) ਹੈ।
09:14 ਮੇਰੇ ਖਿਆਲ ਚ ਬੈਕਗਰਾਉੰਡ ਕਲਰ, ਪੰਛੀ ਅਤੇ ਸ਼ਿਪ ਵਿੱਚ ਵਧੀਆ ਬੈਲੇੰਸ(balance) ਹੈ, ਸ਼ਾਇਦ ਸ਼ਿਪ ਦੀ ਗਹਰਾਈ ਮੈਨੂੰ ਘਟਾਣੀ ਪਵੇਗੀ।
09:28 ਹੁਣ ਇਹ ਜਿਆਦਾ ਚੰਗਾ ਲਗਦਾ ਹੈ।
09:38 ਮੇਰੇ ਖਿਆਲ ਚ ਇਹ ਸਬਤੋਂ ਵਧੀਆ ਹੈ।
09:45 ਚਿੱਤਰ ਨੂੰ ਗੂੜਾ ਕੀਤੇ ਬਗੈਰ ਜਦੋਂ ਮੈਂ ਇਸਦੀ ਤੁਲਨਾ ਕਰਦਾ ਹਾਂ, ਸ਼ਿਪ ਲੇਅਰ ਵਿੱਚ ਸ਼ਿਪ, ਪੰਛੀ ਤੇ ਸ਼ਿਪ ਲੇਅਰ ਕਾਫੀ ਗੂੜੇ ਹਣ ਅਤੇ ਮੇਰੇ ਖਿਆਲ ਚ ਇਸ ਚਿੱਤਰ ਵਿੱਚ ਲੇਅਰ ਮਾਸਕ ਦਾ ਇਸਤੇਮਾਲ ਕਰਕੇ ਮੈਨੂੰ ਵਧੀਆ ਨਤੀਜਾ ਮਿਲਿਆ ਹੈ।
10:00 ਮੈਂ ਕਿਸੇ ਵੇਲੇ ਵੀ ਸਾਰੇ ਲੇਅਰ ਟੂਲਸ ਦੀ ਮਦਦ ਨਾਲ ਇਫੈਕਟਸ ਬਦਲ ਸਕਦਾ ਹਾਂ।
10:08 ਇੱਕ ਚੀਜ ਮੈਂ ਭੁੱਲ ਗਿਆ ਕਿ ਲੇਅਰ ਮਾਸਕ ਦੇ ਕਿਨਾਰੇ ਮੈਂ ਬਹੁਤ ਹੀ ਤਿੱਖੇ ਪੇੰਟ ਕੀਤੇ ਹਣ ਅਤੇ ਜਦੋਂ ਮੈਂ ਚਿੱਤਰ ਨੂੰ ਵੱਡਾ ਕਰਦਾ ਹਾਂ ਤਾਂ ਇਸਦੀਆਂ ਹਦਾਂ ਬਹੁਤ ਹੀ ਸਖਤ ਨਜਰ ਆਉਂਦੀਆਂ ਹਣ ਤੇ ਮੈਂ ਇਹ ਕੁੱਝ ਨਰਮ ਚਾਹੁੰਦਾ ਹਾਂ।
10:27 ਕਿਉਂਕਿ ਇਹ ਕੁੱਝ ਬਣਾਵਟੀ ਦਿੱਖ ਸਕਦੀਆਂ ਹਣ ਖਾਸਕਰ ਧੁੰਧਲੇ ਸੀਨ ਵਿੱਚ।
10:36 ਇਸ ਲਈ ਲੇਅਰ ਮਾਸਕ ਨੂੰ ਐਡਿਟ ਵਾਸਤੇ ਸਿਲੈਕਟ ਕਰਦਾ ਹਾਂ ਅਤੇ ਟੂਲਬਾਰ ਵਿੱਚੋਂ ਫਿਲਟਰ(Filter) ਨੂੰ ਚੁਣਕੇ ਬਲੱਰ(blur) ਸਿਲੈਕਟ ਕਰਦਾ ਹਾਂ।
10:49 ਬਲੱਰ ਵਿੱਚੋਂ ਮੈਂ ਗੌਸ਼ਿਅਣ ਬਲੱਰ(Gaussian blur) ਚੁਣਦਾ ਹਾਂ ਤੇ ਸ਼ਿਪ ਵਾਲੇ ਹਿੱਸੇ ਵਿੱਚ ਜਾਕੇ ਹੌਰੀਜੋੰਟਲ ਰੇਡੀਅਸ(Horizontal radius) ਦੀ ਵੈਲਯੂ(value) ਨੂੰ 4 ਤਕ ਗਿਰਾ ਦਿੰਦਾ ਹਾਂ,ਓ ਕੇ(o k) ਕਲਿਕ ਕਰਕੇ ਲੇਅਰ ਮਾਸਕ ਨੂੰ ਬਲੱਰ ਕਰ ਦਿੰਦਾ ਹਾਂ। ਤੁਸੀਂ ਇਸ ਦਾ ਇਫੈਕਟ ਦੇਖ ਸਕਦੇ ਹੋ ਕਿ ਸਖਤ ਕਿਨਾਰੇ ਅਲੋਪ ਹੋ ਹਏ ਹਣ ਅਤੇ ਹੁਣ ਇਹ ਸੁਹਣੀ ਦਿਖਦੀ ਹੈ।
11:16 ਹੁਣ ਮੈਂ ਚਿੱਤਰ ਵਿੱਚ ਕੁੱਝ ਕਰੈਕਟਿਵ ਕੰਮ ਕਰਨ ਲਈ ਤਿਆਰ ਹਾਂ।
11:22 ਜਦੋਂ ਤੁਸੀਂ ਚਿੱਤਰ ਨੂੰ ਦੇਖਦੇ ਹੋ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਵਿੱਚ ਥੋੜੀ ਲਕੱੜ ਹੈ ਅਤੇ ਖੱਬੇ ਪਾਸੇ ਇੱਕ ਅੱਧਾ ਪੰਛੀ ਹੈ ਜੋ ਕਿ ਕਿਨਾਰੇ ਤੋਂ ਕੱਟਿਆ ਹੋਇਆ ਹੈ ਤੇ ਮੈਂ ਉਸ ਨੂੰ ਬਾਹਰ ਕਲੋਣ(clone) ਕਰਨਾ ਚਾਹੁੰਦਾ ਹਾਂ।
11:40 ਸੋ ਮੈਂ ਦੁਬਾਰਾ ਜੂਮ ਟੂਲ ਤੇ ਜਾਂਦਾ ਹਾਂ ਤੇ ਉਸ ਹਿੱਸੇ ਨੂੰ ਵੱਡਾ ਕਰਦਾ ਹਾਂ ਜਿੱਥੇ ਕਿ ਲੱਕੜ ਹੈ ਅਤੇ ਹੁਣ ਹੀਲੀੰਗ ਟੂਲ(healing tool) ਨੂੰ ਚੁਣਦਾਂ ਹਾਂ।
11:51 ਹੀਲੀੰਗ ਟੂਲ ਕੁੱਝ ਕਲੋਣ ਟੂਲ ਵਰਗੀ ਹੈ ਪਰ ਇੱਸ ਕੇਸ(case) ਵਿੱਚ ਜਿਆਦਾ ਵਧੀਆ ਕੰਮ ਕਰਦੀ ਹੈ।
12:00 ਜਦੋਂ ਮੈਂ ਹੀਲੀੰਗ ਟੂਲ ਸਿਲੈਕਟ ਕਰਦਾ ਹਾਂ ਤਾਂ ਮਾਉਸ ਪਵਾਇੰਟ(mouse point) ਵਾਲਾ ਇੱਕ ਸਰਕਲ ਮਿਲਦਾ ਹੈ ਪਰ ਮੈਂ ਚਿੱਤਰ ਉੱਤੇ ਕਲਿਕ ਨਹੀਂ ਕਰ ਸਕਦਾ ,ਮਾਉਸ ਪੁਵਾਇੰਟ ਉੱਤੇ ਮਨਾਹੀ ਦਾ ਸਾਈਨ(sign) ਹੈ।
12:12 ਮਨਾਹੀ ਦਾ ਸਾਈਨ ਇਸ ਕਰਕੇ ਹੈ ਕਿਉਂਕਿ ਮੈਂ ਹੀਲ ਸੋਰਸ(heal source) ਸਿਲੈਕਟ ਨਹੀਂ ਕੀਤਾ ਅਤੇ ਇਹ ਮੈਂ ਕੰਟ੍ਰੋਲ9control) ਅਤੇ ਕਲਿਕ ਨਾਲ ਕਰ ਸਕਦਾ ਹਾਂ।
12:22 ਮੈਨੂੰ ਇੱਕ ਚੰਗਾ ਹੀਲ ਸੋਰਸ ਸਿਲੈਕਟ ਕਰਨਾ ਪਵੇਗਾ ਤੇ ਫੇਰ ਸਿਟਰਲ ਦਬਾ ਕੇ ਕਲਿਕ ਕਰਨਾ ਹੋਵੇਗਾ। ਮੇਰੇ ਖਿਆਲ ਚ ਹੀਲ ਸੋਰਸ ਵਾਸਤੇ ਇਹ ਵਧੀਆ ਜਗਹ ਹੈ ਤੇ ਹੁਣ ਲੱਕੜੀ ਵਾਲੇ ਹਿੱਸੇ ਤੇ ਕਲਿਕ ਕਰੋ।
12:38 ਇੱਥੇ ਇੱਕ ਮੁਸ਼ਕਿਲ ਆ ਰਹੀ ਹੈ।
12:40 ਅਤੇ ਮੁਸ਼ਕਿਲ ਇਹ ਹੈ ਕਿ ਮੈਂ ਗਲਤ ਲੇਅਰ ਤੇ ਕੰਮ ਕਰ ਰਿਹਾ ਹਾਂ।
12:45 ਮੈਨੂੰ ਬੈਕਗਰਾਉੰਡ ਲੇਅਰ ਤੇ ਕੰਮ ਕਰਨਾ ਹੈ ਤੇ ਮੈਂ ਲੇਅਰ ਮਾਸਕ ਉੱਪਰ ਐਡਿਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
12:51 ਪੱਕਾ ਮੈਨੂੰ ਇੱਕ ਬੈਕਗਰਾਉੰਡ ਲੇਅਰ ਚੁਣਨੀ ਹੋਵੇਗੀ ਅਤੇ ਉਸ ਲੇਅਰ ਦੀ ਇੱਕ ਕੌਪੀ(copy) ਬਣਾਨੀ ਪਵੇਗੀ ਕਿਉਂਕਿ ਮੈਂ ਮੂਲ ਬੈਕਗਰਾਉੰਡ ਲੇਅਰ ਨੂੰ ਬਦਲਨਾ ਨਹੀਂ ਚਾਹੁੰਦਾ।
13:01 ਆਉ ਦੁਬਾਰਾ ਹੀਲੀੰਗ ਟੂਲ ਦੀ ਕੋਸ਼ਿਸ਼ ਕਰੀਏ।
13:05 ਤੇ ਹੁਣ ਮੈਂ ਇੱਕ ਹੋਰ ਦੂਸਰੀ ਗਲਤੀ ਕਰ ਲਈ ਹੈ।
13:09 ਮੇਰਾ ਸੋਰਸ ਇਹ ਉੱਪਰ ਗ੍ਰੇ ਲੇਅਰ ਸੀ।
13:13 ਇਸ ਨੂੰ ਮੈਂ ਅਣਡੂ(undo) ਕਰਕੇ ਇੱਥੇ ਇੱਕ ਨਵਾਂ ਸੋਰਸ ਸਿਲੈਕਟ ਕਰਾਂਗਾ,ਠੀਕ ਹੈ ਉਸ ਨੂੰ ਇੱਥੇ ਲਵੋ ਤੇ ਕਲਿਕ ਕਰੋ ਤੇ ਇਹ ਅਲੋਪ ਹੋ ਗਿਆ।
13:25 ਇਸ ਹਿੱਸੇ ਲਈ ਸੋਰਸ ਵਾਸਤੇ ਮੈਂ ਇਹ ਹਿੱਸਾ ਸਿਲੈਕਟ ਕਰਦਾ ਹਾਂ ਤੇ ਕਲਿਕ ਕਰਦਾ ਹਾਂ ਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਚਲਾ ਗਿਆ ਹੈ।
13:36 ਆਉ ਚਿੱਤਰ ਨੂੰ 100% ਮੋਡ ਵਿੱਚ ਵੇਖੀਏ।
13:40 ਇਹ ਕਾਫੀ ਚੰਗਾ ਲਗਦਾ ਹੈ, ਸ਼ਇਦ ਮੈਨੂੰ ਇਸ ਨੂੰ ਥੋੜੇ ਜਿਹੇ ਵੱਡੇ ਬੱਰਸ਼ ਨਾਲ ਕਰਨਾ ਚਾਹੀਦਾ ਸੀ ਕਿਉਂਕਿ ਇਹ ਬਿੰਦੂ ਹਾਲੀ ਵੀ ਇੱਕਠੇ ਹਣ।
13:53 ਸੋ ਮੈਂ ਦੁਬਾਰਾ ਹੀਲੀੰਗ ਟੂਲ ਸਿਲੈਕਟ ਕਰਦਾ ਹਾਂ ਤੇ ਸੋਰਸ ਸਿਲੈਕਟ ਕਰਦਾ ਹਾਂ ਅਤੇ ਇਨਾਂ ਬਿੰਦੂ ਤੇ ਕਲਿਕ ਕਰਦਾ ਹਾਂ।
14:05 ਮੇਰੇ ਖਿਆਲ ਚ ਇਹ ਕੰਮ ਕਰ ਗਿਆ ਹੈ।
14:09 ਹੁਣ ਮੈਨੂੰ ਖੱਬੇ ਪਾਸੇ ਇਸ ਅੱਧੇ ਕੱਟੇ ਪੰਛੀ ਨੂੰ ਗਾਯਬ ਕਰਨਾ ਹੋਵੇਗਾ।
14:15 ਇਸ ਵਾਸਤੇ ਮੈਂ ਚਿੱਤਰ ਨੂੰ ਦੁਬਾਰਾ ਜੂਮ ਕਰਾਂਗਾਂ ਤੇ ਕਲੋਣ ਟੂਲ ਸਿਲੈਕਟ ਕਰਾਂਗਾ।
14:23 ਹੀਲੀੰਗ ਟੂਲ ਵਾੰਗੂ ਕਲੋਣ ਟੂਲ ਇੰਨਾ ਮੁਸ਼ਕੀਲ ਨਹੀਂ ਹੈ,ਸੱਚ ਵਿੱਚ ਮੈਨੂੰ ਇਸ ਟੂਲ ਦੇ ਇਸਤੇਮਾਲ ਦਾ ਜਿਆਦਾ ਅਭਿਆਸ ਨਹੀਂ ਹੈ ਕਿਉਂ ਜੋ ਇਹ ਜਿੰਪ ਵਿੱਚ ਨਵਾਂ ਹੈ।
14:36 ਸੋ ਮੈਨੂੰ ਹੀਲੀੰਗ ਟੂਲ ਜੈਸਾ ਤਰੀਕਾ ਹੀ ਦੋਹਰਾਣਾ ਪਵੇਗਾ,ਮੈਂ ਸੋਰਸ ਵਾਸਤੇ ਇੱਥੇ ਕਲਿਕ ਕਰਾਂਗਾ,ਪੰਛੀ ਉੱਤੇ ਇੱਥੇ ਕਲਿਕ ਅਤੇ ਮੇਰੇ ਖਿਆਲ ਚ ਇਹ ਕੰਮ ਕਰਦਾ ਹੈ।
14:49 ਵਾਪਿਸ 100%ਤੇ। ਸਬ ਤੋਂ ਵਧੀਆ, ਪੰਛੀ ਚਲਾ ਗਿਆ ਹੈ।
14:55 ਮੇਰੇ ਖਿਆਲ ਚ ਇਹ ਚਿੱਤਰ ਹੁਣ ਤਿਆਰ ਹੈ।
15:00 ਪਹਿਲਾਂ ਮੈਂ ਇਸ ਚਿੱਤਰ ਨੂੰ ਥੋੜਾ ਹੋਰ ਬਰਾਈਟ ਬਣਾਉਨਾ ਚਾਹੁੰਦਾ ਸੀ ਪਰ ਮੈਂ ਸੋਚਦਾ ਹਾਂ ਇਹ ਅਖੀਰ ਵਿੱਚ ਕਰਾਂ ਅਤੇ ਮੇਰੇ ਖਿਆਲ ਚ ਜਿਸ ਤਰਹ ਹੁਣ ਇਹ ਹੈ ਉਸ ਤਰਹ ਹੀ ਠੀਕ ਹੈ।
15:13 ਮੈਂ ਇਸ ਚਿੱਤਰ ਨੂੰ ਪ੍ਰਿੰਟ(print) ਕਰਨਾ ਚਾਹੁੰਦਾ ਹਾਂ ਤਾਂ ਜੋ ਇਸ ਦਾ ਪੋਸਟਰ(poster) ਲੈ ਸਕਾਂ।
15:19 ਪ੍ਰਿੰਟਰ 3.2 ਆਸਪੈਕਟ ਰੇਸ਼ੋ(aspect ratio) ਦੀ ਵਰਤੋਂ ਕਰਦਾ ਹੈ ਅਤੇ ਇਸ ਚਿੱਤਰ ਦੀ ਆਸਪੈਕਟ ਰੇਸ਼ੋ 2.1 ਹੈ ,ਸੋ ਮੈਨੂੰ ਉਸਨੂੰ ਬਦਲਨਾ ਹੋਵੇਗਾ।
15.33 ਇਹ ਮੈਂ ਕੈਨਵੱਸ ਸਾਈਜ(canvas size) ਦੀ ਮਦਦ ਨਾਲ ਕਰ ਸਕਦਾ ਹਾਂ ਜੋ ਕਿ ਚਿੱਤਰ ਦੀ ਟੂਲਬਾਰ ਵਿੱਚ ਹੈ।
15:40 ਮੈਂ ਕੈਨਵੱਸ ਸਾਈਜ ਸਿਲੈਕਟ ਕਰਦਾ ਹਾਂ ਤੇ ਦੇਖਦਾ ਹਾਂ ਕਿ ਚਿੱਤਰ 1868 ਪਿਕਸਲ(pixel) ਚੌੜਾ ਤੇ ਇਸ ਦੀ ਉੱਚਾਈ 945 ਹੈ ਅਤੇ ਰੇਸ਼ੋ ਕੱਢਣ ਵਾਸਤੇ ਮੈਂ ਕੈਲਕੁਲੇਟਰ(calculater) ਦਾ ਇਸਤੇਮਾਲ ਕਰਦਾ ਹਾਂ।
15:58 ਸੋ ਮੈਂ1868 ਨੂੰ 3ਨਾਲ ਤਕਸੀਮ ਕਰਕੇ 2ਨਾਲ ਗੁਣਾ ਕਰਦਾ ਹਾਂ ਤੇ ਜਵਾਬ 1245 ਆਉੰਦਾ ਹੈ।
16:15 ਇੱਥੇ ਮੈਨੂੰ ਚੇਣ(chain) ਤੋੜਣੀ ਹੋਵੇਗੀ, ਨਹੀਂ ਤਾਂ ਚੌੜਾਈ ਵੀ ਬਦਲ ਜਾਵੇਗੀ ਅਤੇ 1245 ਹਾਈਟ(height) ਟਾਈਪ ਕਰਦਾ ਹਾਂ।
16:27 ਹੁਣ ਚਿੱਤਰ ਪੂਰਾ ਠੀਕ ਹੈ।
16:30 ਇਹ ਟੌਪ(top) ਉੱਤੇ ਫਿੱਟ(fit) ਆ ਜਾਵੇਗਾ ਤੇ ਬੌਟਮ(bottom) ਤੇ ਇੱਕ ਵਾਈਟ ਸਟਰਿਪ(strip) ਰਹਿ ਜਾਵੇਗੀ ਤੇ ਮੈਂ ਲੇਅਰਜ ਨੂੰ ਰੀਸਾਈਜ(resize) ਨਹੀਂ ਕਰਦਾ,ਓ ਕੇ ਤੇ ਕਲਿਕ ਕਰਦਾ ਹਾਂ ਅਤੇ ਹੁਣ ਜੋ ਚਿੱਤਰ ਮੇਰੇ ਕੋਲ ਹੈ ਉਸ ਦੀ ਬੌਟਮ ਤੇ ਕੁੱਝ ਵੀ ਨਹੀਂ ਹੈ।
16:46 ਮੈਨੂੰ ਬੌਟਮ ਵਾਲੇ ਹਿੱਸੇ ਨੂੰ ਭਰਨਾ ਹੈ ਤੇ ਉਸ ਵਾਸਤੇ ਮੈਂ ਲੇਅਰ ਫਿਲ ਟਾਈਪ ਵਾਈਟ ਨਾਲ ਇੱਕ ਨਵੀਂ ਲੇਅਰ ਚੁਣਦਾ ਹਾਂ ਅਤੇ ਇਸ ਲੇਅਹ ਨੂੰ ਬੌਟਮ ਮੋਸਟ(most) ਲੇਅਰ ਦੇ ਰੂਪ ਵਿੱਚ ਵਰਤਦਾ ਹਾਂ।
17:06 ਬੌਟਮ ਤੇ ਇਹ ਵਾਈਟ ਏਰੀਆ ਬਾਅਦ ਵਿੱਚ ਕੱਟ ਜਾਵੇਗਾ।
17:10 ਪਰ ਇਸ ਨੂੰ ਮੈਂ ਪ੍ਰਿੰਟਰ ਦੇ ਸੂਚਕ ਦੇ ਤੌਰ ਤੇ ਵਰਤ ਸਕਦਾ ਹਾਂ।
17:15 ਪ੍ਰਿੰਟਰ ਸਿਰਫ ਇੱਕ ਕੰਪਯੂਟਰ(computer) ਹੈ ਜਿਹਦੇ ਪਿੱਛੇ ਇੱਕ ਪ੍ਰਿੰਟ ਇੰਜਨ(engine) ਹੈ ਅਤੇ ਟੈਸਟ(test) ਹੈ ਜੋ ਇਸਨੂੰ ਹੈੰਡਲ(handle) ਕਰਣ ਦੇ ਬਾਰੇ ਦਸੱਦਾ ਹੈ।
17:25 ਇਹ ਚਿੱਤਰ ਬੜਾ ਅਜੀਬ ਜਿਹਾ ਹੈ, ਇਹ ਤਕਰੀਬਣ ਬਲੈਕ ਤੇ ਵਾਈਟ ਹੈ ਅਤੇ ਇਸਦੇ ਵਿੱਚ ਜਿਆਦਾ ਕੰਟਰਾਸਟ(contrast) ਵੀ ਨਹੀਂ ਹੈ।
17:36 ਪੂਰੇ ਚਿੱਤਰ ਦੇ ਠੀਕ ਉੱਪਰ ਮੈਂ ਇੱਕ ਰੈਕਟੈੰਗਲ(rectangle) ਸਿਲੈਕਟ ਕਰਦਾ ਹਾਂ, ਬੱਲੈੰਡ ਟੂਲ,(blend tool)ਤੇ ਗਰੇਡਿਅੰਟ(gradient) ਇਸਨੂੰ ਭਰਣ ਲਈ,ਸਿਲੈਕਟ ਕਰਦਾ ਹਾਂ, ਗਰੇਡਿੰਟ ਨੂੰ ਬਲੈਕ ਤੇ ਵਾਈਟ ਤੇ ਸੈੱਟ ਕਰਦਾ ਹਾਂ।
17:52 ਹੁਣਮੈਂ ਇਸ ਨੂੰ ਗਰੇਡਿਅੰਟ ਨਾਲ ਭਰ ਲੈਣਾ ਹਾਂ।
17:57 ਕਲਿਕ ਕਰੋ ਤੇ ਇੱਕ ਲਾਈਨ ਖਿੱਚੋ। ਹੁਣ ਮੇਰੇ ਕੋਲ ਰੈਕਟੈੰਗਲ ਵਿੱਚ ਬਲੈਕ ਐੰਡ ਵਾਈਟ ਤੋਂ ਪੂਰੀ ਕਲਰ ਰੇੰਜ(range) ਹੈ।
18:08 ਇੱਥੇ ਮੇਰੇ ਕੋਲ ਇੱਕ ਏਰੀਆ ਬਲੈਕ ਤੋਂ ਪੂਰਾ ਵਾਈਟ ਹੈ।
18:13 ਇਹ ਮੈਂ ਇੱਕ ਵਾਰ ਹੋਰ ਦੋਹਰਾਵਾਂਗਾ।
18:24 ਇੱਥੇ ਬੱਲੈੰਡ ਟੂਲ ਨੂੰ ਚੁਣ ਕੇ ਤੇ ਇਸ ਵਾਰ ਇੱਥੇ ਮੈਂ ਇੱਕ ਖਾਸ ਗਰੇਡਿੰਟ ਫੁੱਲ ਸੈਚੁਰੇਸ਼ਨ(saturation) ਵਰਤਦਾ ਹਾਂ, ਇਹਦੇ ਵਿੱਚ ਸਾਰੀ ਕਲਰ ਰੇੰਜ ਹੈ।
18:42 ਗਰੇਡਿੰਟ ਨੂੰ ਦੁਬਾਰਾ ਭਰਦਾ ਹਾਂ, ਹੁਣ ਮੇਰੇ ਕੋਲ ਪ੍ਰਿੰਟਰ ਲਈ ਚਿੱਤਰ ਨੂੰ ਸੁਰਖੱਅਤ ਕਰਨ ਲਈ ਹਿੰਟ(hint) ਹਣ ਤੇ ਜੇ ਕਲਰ ਔਫ ਹੋ ਜਾਣ ਤਾਂ ਮੈਂ ਹਮੇਸ਼ਾ ਇੱਥੇ ਕਹਿ ਸਕਦਾ ਹਾਂ, ਇੱਥੇ ਲਾਲ ਅਤੇ ਇੱਥੇ ਗਰੀਨ(green) ਹੋਣਾ ਚਾਹੀਦਾ ਹੈ।
19:02 ਅੱਜ ਲਈ ਇਹ ਹੀ ਹੈ।
19:06 ਹੋਰ ਇਨਫੌਰਮੇਸਨ(information) ਵਾਸਤੇ ਇਨਫੋ @ ਮੀਟ ਦ ਜਿੰਪ.ਔਰਗ(info@meet the gimp.org) ਤੇ ਜਾਉ ਯਾ ਮੀਟ ਦ ਜਿੰਪ. ਔਰਗ ਦੇ ਬਲੌਗ(blog) ਤੇ ਟਿੱਪਣੀ ਦਿਉ ਯਾ ਟੌਪ ਫਲੌਰ(top floor) ਤੋਂ ਟਿਪਸ ਦੀ ਫੋਰਮ(forum) ਤੇ ਆਉ।
19:26 ਮੈਨੂੰ ਦੱਸੋ ਤੁਸੀਂ ਕੀ ਪੰਸਦ ਕੀਤਾ, ਕੀ ਮੈਂ ਹੋਰ ਵਧੀਆ ਬਣਾ ਸਕਦਾ ਹਾਂ, ਭਵਿੱਖ ਵਿੱਚ ਤੁਸੀਂ ਕੀ ਚਾਹੁੰਦੇ ਹੋ।
19:33 ਮੈਂ ਪ੍ਰਤਿਭਾ ਥਾਪਰ ਸਪੋਕਣ ਟਯੂਟੋਰੀਅਲ ਪ੍ਰੌਜੈਕਟ(Spoken Tutorial project) ਵਾਸਤੇ ਡਬਿੰਗ(dubbing) ਕਰ ਰਹੀ ਹਾਂ।

Contributors and Content Editors

Khoslak, PoojaMoolya