GIMP/C2/Drawing-Tools/Punjabi

From Script | Spoken-Tutorial
Revision as of 23:59, 14 September 2014 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00:23 ਮੀਟ ਦ ਜਿੰਪ ਟਯੂਟੋਰਿਯਲ (MEET The GIMP tutortal)ਵਿੱਚ ਤੁਹਾਡਾ ਸੁਵਾਗਤ ਹੈ। ਮੇਰਾ ਨਾਮ ਰੋਲਫ ਸਟੈਨੋਰਟ ਹੈ ਤੇ ਮੈਂ ਇਸ ਦੀ ਰਿਕਾਰਡਿੰਗ (recording)ਨੌਰਦਨ ਜਰਮਨੀ ਬਰੀਮਨ ਵਿੱਚ ਕਰ ਰਿਹਾ ਹਾਂ।
00:30 ਇਸ ਟਯੂਟੋਰਿਯਲ ਵਿੱਚ ਮੈਂ ਤੁਹਾਨੂੰ ਡਰਾਇੰਗ ਟੂਲਸ (drawing tools)ਦੇ ਬਾਰੇ ਵਿਸਤਾਰ ਨਾਲ ਦੱਸਾਂਗਾ।
00:37 ਪਹਿਲਾ ਡਰਾਇੰਗ ਟੂਲ ਇੱਕ ਪੈੰਸਿਲ ਹੈ ਤੇ ਇਹ ਬਹੁਤ ਹੀ ਸਖਤ ਕਿਨਾਰਿਆਂ ਨਾਲ ਕੰਮ ਕਰਦੀ ਹੈ।ਇੱਥੇ ਮੈਂ ਇੱਕ ਸਿੱਧੀ ਲਾਈਨ ਖਿੱਚੀ ਹੈ ਤੇ ਜੇ ਮੈਂ ਇੱਮੇਜ (image)ਨੂੰ ਜੂਮ (zoom)ਕਰਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਹਰ ਇੱਕ ਪਿਕਸਲ (pixel)ਯਾ ਬਲੈਕ (black)ਹੈ ਯਾ ਵਾਈਟ (white)ਹੈ।
01:01 ਜਦੋਂ ਮੈਂ ਡਰਾਇੰਗ ਵਾਸਤੇ ਪੇੰਟ ਬੱਰਸ (paint brush)ਸਿਲੈਕਟ (select)ਕਰਦਾ ਹਾਂ, ਮੈਨੂੰ ਇੱਕ ਲਾਈਨ ਮਿਲਦੀ ਹੈ ਜਿਸਦੇ ਕਿਨਾਰੇ ਸੌਫਟ (soft)ਹਣ। ਤੇ ਜਦੋਂ ਮੈਂ ਜੂਮ ਤੇ ਵਾਪਿਸ ਜਾਵਾਂ ਤਾਂ ਤੁਸੀਂ ਪੈੰਸਿਲ ਨਾਲ ਖਿੱਚੀ ਹੋਈ ਇੱਕ ਸਖਤ ਲਾਈਨ ਨਜਰ ਆਉੰਦੀ ਜੈਗੀਸ (jaggis)ਦੇ ਨਾਲ ਵੇਖ ਸਕਦੇ ਹੋ। ਅਤੇ ਜਦੋਂ ਮੈਂ ਪੇੰਟ ਬੱਰਸ਼ ਨਾਲ ਡਰਾਅ (draw)ਕਰਾਂ ਤਾਂ ਇੱਕ ਸੌਫਟ ਲਾਈਨ ਮਿਲਦੀ ਹੈ।
01:28 ਵਾਪਿਸ ਪੈੰਸਿਲ ਤੇ। ਤੁਸੀਂ ਵੇਖਦੇ ਹੋ ਕਿ ਪੈੰਸਿਲ ਕਿਨਾਰੇਆਂ ਤੋਂ ਬੜੀ ਤੀੱਖੀ ਹੈ ਤੇ ਪੇੰਟ ਬਰੱਸ਼ ਸਮੂਦ (smooth)। ਪਰ ਇੱਥੇ ਤੁਸੀਂ ਜੈਗੀਸ ਨਹੀਂ ਵੇਖ ਸਕਦੇ। ਇਸ ਨੂੰ ਦ੍ਰਿਸ਼ਟੀ ਦਾ ਕਮਾਲ ਕਹਿੰਦੇ ਹਣ। ਜਦੋਂ ਮੈਂ ਇਸਨੂੰ ਵੱਡਾ ਕਰਾਂ ਤਾਂ ਤੁਸੀਂ ਇੱਥੇ ਇਸਦੀ ਐੰਟੀ ਅ ਲਾਇਸਟ (anti-aliest)ਵੇਖਦੇ ਹੋ।
01:52 ਪੈੰਸਿਲ ਅਤੇ ਪੇੰਟ ਬਰੱਸ਼ ਵਿੱਚ ਇਹ ਹੀ ਸਬ ਤੋਂ ਵੱਡਾ ਫਰਕ ਹੈ। ਇਸ ਤੋਂ ਇਲਾਵਾ ਦੋਨੋਂ ਤਕਰੀਬਣ ਬਰਾਬਰ ਹਣ ਤੇ ਉਨਾ ਦੀ ਔਪਸ਼ਨਸ (options)ਵੀ।
02:05 ਆਉ ਹੁਣ ਪੇੰਟ ਬਰੱਸ਼ ਨਾਲ ਸ਼ੁਰੁ ਕਰੀਏ। ਟੂਲ ਬੌਕਸ ਵਿੱਚ ਪੋੰਟ ਬਰੱਸ਼ ਟੂਲ ਤੇ ਕਲਿਕ (click)ਕਰੋ ਤੇ ਤੁਹਾਨੂੰ ਉਸ ਵਾਸਤੇ ਔਪਸ਼ਨਸ ਮਿਲਦੀਆਂ ਹਣ ।
02:17 ਸਾਰੇ ਮੋਡਸ (modes)ਲੇਅਰ ਮੋਡਸ (layer modes)ਦੀ ਤਰਹਾਂ ਹੀ ਹਣ ਜਿਸ ਤਰਹਾਂ ਕਿ ਇੱਥੇ ਤੁਸੀਂ ਵੇਖ ਸਕਦੇ ਹੋ ਮਲਟੀਪਲਾਈ (multiply)ਯਾ ਓਵਰਲੇ (overlay)ਤੇ ਹੋਰ ਸਾਰੇ।
02:38 ਇੱਥੇ ਓਪੇਸਿਟੀ ਸਲਾਈਡਰ (Opacity slider)ਹੈ ਤੇ ਇਸਦੇ ਇਸਤੇਮਾਲ ਨਾਲ ਤੁਸੀਂ ਵਿਜਿਬਿਲਿਟੀ (visibility)ਅਤੇ ਲਾਈਨ ਦੇ ਕਲਰ (colour) ਨੂੰ ਕੰਟ੍ਰੋਲ (control)ਕਰ ਸਕਦੇ ਹੋ । ਮਨ ਲਵੋ ਕਿ ਮੈਂ ਵੈਲਯੂ (value)ਨੂੰ 25% ਸਲਾਈਡ ਕਰ ਦਿੱਤਾ ਹੈ ਤੇ ਹੁਣ ਮੈਂ ਜਦੋਂ ਡਰਾਅ ਕਰਦਾ ਹਾਂ ਤਾਂ ਮੈਨੂੰ ਬਲੈਕ ਦੀ ਜਗਹ ਹਲਕੀ ਗ੍ਰੇ (grey)ਲਾਈਨ ਮਿਲਦੀ ਹੈ। ਤੇ ਜਦੋਂ ਮੈਂ ਇਸ ਲਾਈਨ ਨੂੰ ਇੱਕ ਨਵੀਂ ਲਾਈਨ ਨਾਲ ਕਰੌਸ (cross)ਕਰਦਾ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਰੰਗ ਹੋਰ ਵੀ ਪੱਕਾ ਹੋ ਜਾਂਦਾ ਹੈ ਪਰ ਇੰਜ ਤਦੋਂ ਹੀ ਹੋਵੇਗਾ ਜੇ ਮੈਂ ਇੱਕ ਨਵੀਂ ਲਾਈਨ ਨਾਲ ਇਸਦ੍ ਉੱਪਰ ਜਾਵਾਂਗਾ।
03:20 ਮੈਂ ਇਸ ਹਿੱਸੇ ਨੂੰ ਜੂਮ ਕਰਦਾ ਹਾਂ ਤੇ ਇੱਕ ਇਸਤੋਂ ਵੱਡਾ ਬਰੱਸ਼ ਸਿਲੈਕਟ ਕਰਦਾ ਹਾਂ। ਤੇ ਹੁਣ ਮੈਂ ਜਦੋਂ ਇੱਕ ਲਾਈਨ ਖਿੱਚਦਾ ਹਾਂ ਤਾਂ ਇਹ ਗ੍ਰੇ ਹੈ। ਤੇ ਮੈਂ ਇੱਕ ਦੂਜੀ ਲਾਈਨ ਕਿੱਚਦਾ ਹਾਂ ਤਾਂ ਇਨਹਾਂ ਦੋਨਾ ਲਾਈਨਾ ਦਾ ਇੰਟਰਸੈਕਸ਼ਨ (intersection)ਗੂੜਾ ਗ੍ਰੇ ਹੈ। ਤੇ ਹੁਣ ਮੈਂ ਇਸਦੇ ਉੱਪਰ ਇੱਕ ਤੀਜੀ ਲਾਈਨ ਖਿੱਚਦਾ ਹਾਂ ਅਤੇ ਇੰਟਰਸੈਕਸ਼ਨ ਹੋਰ ਵੀ ਗੂੜਾ ਗ੍ਰੇ ਹੋ ਜਾਂਦਾ ਹੈ ਪਰ ਜਦੋਂ ਮੈਂ ਵਾਪਿਸ ਉੱਸੇ ਲਾਈਨ ਤੇ ਪੇੰਟ ਕਰਦਾ ਹਾਂ ਤਾਂ ਇਹ ਗੂੜੀ ਨਹੀਂ ਹੁੰਦੀ।
03:46 ਸੋ ਇਹ ਸਿਰਫ ਸਟਰੋਕ (stroke)ਤੋਂ ਸਟਰੋਕ ਤੇ ਕੰਮ ਕਰਦਾ ਹੈ ਤੇ ਤੁਸੀਂ ਇੱਕ ਏਰੀਆ (area)ਆਸਾਨੀ ਨਾਲ ਗ੍ਰੇ ਪੇੰਟ (paint)ਕਰ ਸਕਦੇ ਹੋ ਤੇ ਇਸ ਨੂੰ ਭਰਣ ਲਈ ਤੁਹਾਨੂੰ ਬਹੁਤ ਧਿਆਨ ਨਾਲ ਨਹੀਂ ਦੇੱਖਣਾ ਪੈਂਦਾ। ਇੱਥੇ ਤੁਸੀਂ ਇੱਕ ਔਪਸ਼ਨ ਦੇਖਦੇ ਹੋ ਜਿਸਨੂੰ ਇਨਕਰੀਮੈੰਟਲ (Incremental)ਕਿਹਾ ਜਾਂਦਾ ਹੈ।
04:15 ਜਦੋਂ ਤੁਸੀਂ ਇਨਕਰੀਮੈੰਟਲ ਸਿਲੈਕਟ ਕਰਦੇ ਹੋ ਤਾਂ ਤੁਹਾਨੂੰ ਜਿਆਦਾ ਜੋਰਦਾਰ ਅਸਰ ਮਿਲਦਾ ਹੈ। ਆਉ ਬਰੱਸਿਸ ਦੀ ਔਪਸ਼ਨ ਤੇ ਚਲਿਏ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਬਰੱਸ਼ ਦੀ ਸਪੇਸਿੰਗ (spasing)ਨੂੰ 20% ਤੇ ਸੈਟ (set)ਕੀਤਾ ਹੋਈਆ ਹੈ।
04:37 ਬਰੱਸ਼ਿਸ ਬੁਣਿਆਦੀ ਤੌਰ ਤੇ ਇੱਕ ਮੋਹਰ ਹੈ ਜੋ ਇੱਕੋ ਹੀ ਪੈਟਰਨ (pattern)ਨੂੰ ਬਾਰ ਬਾਰ ਛਾਪਦੀ ਹੈ। ਤੇ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਮੈਂ ਇਸਨੂੰ ਜੂਮ ਕਰਦਾ ਹਾਂ ਤਾਂ ਬਰੱਸ਼ ਦੇ 20% ਸਾਈਜ (size)ਤੋਂ ਬਾਦ ਇਸ ਬਰੱਸ਼ ਦਾ ਅਗਲਾ ਪ੍ਰਭਾਵ ਆ ਜਾਂਦਾ ਹੈ। ਇੱਥੇ ਹਰ ਬਰੱਸ਼ ਆਪਣੇ ਆਪ ਨੂੰ ਓਵਰਲੇ ਕਰਦਾ ਹੈ।
05:16 ਜਦੋਂ ਤੁਸੀਂ ਇਨਕਰੀਮੈੰਟਲ ਨੂੰ ਡੀ ਸਿਲੈਕਟ (de-select)ਕਰਦੇ ਹੋ ਤਾਂ ਤੁਸੀਂ ਬਰੱਸ਼ ਦੀ ਹਰ ਸਟੈਮਪਿੰਗ (stamping)ਨੂੰ ਵੋਖ ਸਕਦੇ ਹੋ, ਪਰ ਉੱਥੇ ਕੋਈ ਪੇਂਟਿੰਗ ਨਹੀਂ ਹੈ ਤੇ ਮੈਨੂੰ ਦੂਸਰੀ ਲਾਈਨ ਸ਼ੁਰੁ ਕਰਣੀ ਹੋਵੇਗੀ। ਤੇ ਜਦੋਂ ਇਨਕਰੀਮੈੰਟਲ ਸਿਲੈਕਟ ਹੋ ਜਾਂਦਾ ਹੈ ਤਾਂ ਮੈਂ ਉੱਤੇ ਦੇ ਉੱਤੇ ਪੇੰਟ ਕਰ ਸਕਦਾ ਹਾਂ।
05:44 100% ਤੇ ਵਾਪਿਸ ਜਾਉ।
05:48 ਮੈਂ ਓਪੈਸਿਟੀ ਅਤੇ ਇਨਕਰੀਮੈੰਟਲ ਔਪਸ਼ਨਸ ਨੂੰ ਕਵਰ (cover)ਕਰ ਲਿਆ ਹੈ। ਆਉ 100% ਦੇ ਨਾਲ ਓਪੈਸਿਟੀ ਤੇ ਵਾਪੀਸ ਚਲਿਏ ਤੇ ਮੈਂ ਫੇਰ ਮੁਕੱਮਲ ਬਲੈਕ ਡ੍ਰਾ ਕਰ ਸਕਦਾ ਹਾਂ।
06:04 ਇਨਕਰੀਮੈੰਟਲ ਦਾ ਫਇਦਾ ਤਾਂ ਹੀ ਹੈ ਜੇ ਤੁਹਾਡੇ ਕੋਲ ਓਪੈਸਿਟੀ 100% ਤੋਂ ਘੱਟ ਹੈ।
06:12 ਸਕੇਲ ਸਲਾਈਡਰ (Scale slider)ਇੱਥੇ ਪੈੱਨ ਦੇ ਸਾਈਜ ਨੂੰ ਕੰਟ੍ਰੋਲ (control)ਕਰਦਾ ਹੈ ਤੇ ਜਦੋਂ ਮੈਂ 1, ਤੇ ਸਲਾਈਡ ਡਾਉਨ ਕਰਦਾ ਹਾਂ ਤਾਂ ਤੁਹਾਨੂੰ ਛੋਟੇ ਸਾਈਜ ਦਾ ਬਰੱਸ਼ ਮਿਲਦਾ ਹੈ।
06:29 ਜਦੋਂ ਮੈਂ ਸਕੇਲ ਨੂੰ ਕਹਿ ਲਉ 0.05, ਤੇ ਸਕੇਲ ਕਰਦਾ ਹਾਂ ਤਾਂ ਮੈਂ ਬਹੁਤ ਬਰੀਕ ਲਾਈਨ ਡਰਾਅ ਕਰ ਸਕਦਾ ਹਾਂ ਤੇਜੇ 2 ਤੇ ਸਲਾਈਡਰ ਸੈਟ ਕਰਾਂ ਤਾਂ ਮੈਨੂੰ ਚੌੜੀ ਲਾਈਨ ਮਿਲੇਗੀ। ਬੁਣਿਯਾਦੀ ਤੌਰ ਤੇ ਸਕੇਲ ਬਰੱਸ਼ ਦਾ ਵਿਆਸ ਕੰਟ੍ਰੋਲ ਕਰਦਾ ਹੈ ਤੇ ਇਹ ਤੁਸੀਂ ਕੀਬੋਰਡ (keyboard)ਦੀ ਸਕੇਅਰ ਬਰੈਕਟਸ (square brackets)ਨਾਲ ਵੀ ਕਰ ਸਕਦੇ ਹੋ।
07:13 ਓਪੱਨ (open)ਸਕੇਅਰ ਬਰੈਕਟ ਦੀ ਮਦਦ ਨਾਲ ਤੁਸੀਂ ਬਰੱਸ਼ ਦਾ ਸਾਈਜ ਘੱਟਾ ਸਕਦੇ ਹੋ ਅਤੇ ਕਲੋਜ (close)ਸਕੇਅਰ ਬਰੈਕਟ ਨਾਲ ਸਾਈਜ ਵੱਧਾ ਸਕਦੇ ਹੋ।
07:29 ਤੁਸੀਂ ਵੇਖ ਸਕਦੇ ਹੋ ਕਿ ਬਰੱਸ਼ ਤਕਰੀਬਣ ਦਿੱਖ ਨਹੀਂ ਰਿਹਾ।
07:35 ਸੋ ਜਿੱਥੇ ਮੈਂ ਪੇੰਟ ਕਰ ਰਿਹਾ ਹਾਂ ਉਸ ਏਰੀਏ ਨੂੰ ਛੱਡੇ ਬਗੈਰ ਮੈਂ ਬਰੱਸ਼ ਦਾ ਸਾਈਜ ਐਡਜਸਟ (adjust)ਕਰ ਸਕਦਾ ਹਾਂ।
07:49 ਜੇ ਜਿੰਪ ਦੇ ਲੋਕ ਇਛੁੱਕ ਹੋਣ ਤਾਂ ਸਲਾਈਡਰ ਨੂੰ ਵਾਪਿਸ 1, ਤੇ ਲੈ ਜਾਨ ਵਾਸਤੇ ਮੈਂ ਇੱਕ ਬਟਣ (button)ਜਰੂਰ ਲੋੜਾਂਗਾ।
08:00 ਸੋ ਸਕੇਲ ਔਪਸ਼ਨ ਕਵਰ ਹੋ ਗਈ ਹੈ। ਤੇ ਮੈਂ ਬਰੱਸ਼ ਨੂੰ ਵਿਸਤਾਰ ਨਾਲ ਅਗਲੇ ਟਯੂਟੋਰਿਯਲ ਵਿੱਚ ਕਵਰ ਕਰਾਂਗਾ।
08:09 ਇੱਥੇ ਪ੍ਰੈੱਸ਼ਰ ਸੈੰਸਿਵਿਟੀ (pressure sensivity)ਨਾਂ ਦੀ ਇੱਕ ਔਪਸ਼ਨ ਹੈ ਤੇ ਮੈਂ ਇੱਮੇਜ ਦਾ ਸੰਪਾਦਨ ਕਰਣ ਵੇਲੇ ਇਸ ਦਾ ਇਸਤੇਮਾਲ ਕਰ ਸਕਦਾ ਹਾਂ। ਸੋ ਆਉ ਇੱਥੇ ਓਪੈਸਿਟੀ ਵੱਲ ਇੱਕ ਨਜਰ ਮਾਰੀਏ।
08:31 ਹੁਣ ਜਦੋਂ ਮੈਂ ਬਹੁਤੇ ਪ੍ਰੈਸ਼ਰ ਤੋਂ ਬਗੈਰ ਕੰਮ ਕਰਦਾ ਹਾਂ, ਤਾਂ ਤੁਹਾਨੂੰ ਇੱਕ ਲਾਈਨ ਮਿਲਦੀ ਹੈ ਜੋ ਕਿ ਗ੍ਰੇ ਰੰਗ ਦੀ ਹੈ ਤੇ ਜਦੋਂ ਮੈਂ ਪ੍ਰੈਸ਼ਰ ਵੱਧਾ ਦਿੰਦਾ ਹਾਂ ਤਾਂ ਮੈਨੂੰ ਗੂੜਾ ਰੰਗ ਮਿਲਦਾ ਹੈ ਤੇ ਜਦੋਂ ਮੈਂ ਪ੍ਰੈਸ਼ਰ ਘੱਟਾ ਦਿੰਦਾ ਹਾਂ ਤਾਂ ਮੈਨੂੰ ਹਲਕੇ ਰੰਗ ਦੀ ਲਾਈਨ ਮਿਲਦੀ ਹੈ।
09:00 ਜੇ ਤੁਸੀਂ ਮਾਸਕ (mask)ਪੇੰਟ ਕਰ ਰਹੇ ਹੋ ਤਾਂ ਇਹ ਔਪਸਨ ਉਪਯੋਗੀ ਹੈ।
09:13 ਅਗਲੀ ਔਪਸ਼ਨ ਹਾਰਡਨੈਸ (hardness)ਦੀ ਹੈ। ਜਦੋਂ ਮੈਂ ਜਿਆਦਾ ਪ੍ਰੈਸ਼ਰ ਨਾਲ ਡਰਾਅ ਨਹੀਂ ਕਰਦਾ, ਬੌਰਡਰ (border)ਸੌਫਟ ਹੁੰਦਾ ਹੈ ਤੇ ਜਦੋਂ ਮੈਂ ਪ੍ਰੈਸ਼ਰ ਵਧੂਉਂਦਾ ਹਾਂ ਤਾਂ ਪੇੰਟ ਬਰੱਸ਼ ਪੈੱਣ ਦੀ ਤਰਹਾਂ ਕੰਮ ਕਰਦਾ ਹੈ।
09:34 ਜਦੋਂ ਮੈਂ ਪੈੰਸਿਲ ਟੂਲ ਸਿਲੈਕਟ ਕਰਦਾ ਹਾਂ ਤੇ ਡਰਾਅ ਕਰਦਾ ਹਾਂ ਤਾਂ ਬੌਰਡਰ ਹਾਰਡ (hard)ਮਿਲਦਾ ਹੈ ਤੇ ਇਹ ਹਾਰਡ ਬੌਰਡਰ ਬਣਾ ਸਕਦਾ ਜੇ ਟੈਬਲਟ (tablet)ਪ੍ਰੈਸ (press)ਕੀਤੀ ਜਾਵੇ।
09:47 ਮੈਂ ਪ੍ਰੈਸਰ ਸੈੰਸਿਵਿਟੀ ਨਾਲ ਬਰੱਸ਼ ਦਾ ਸਾਈਜ ਬਦਲ ਸਕਦਾ ਹਾਂ।
09:56 ਮੈਂ ਪ੍ਰੈਸ਼ਰ ਸੈੰਸਿਵਿਟੀ ਦਾ ਪ੍ਰਯੋਗ ਕਰਕੇ ਕਲਰ ਵੀ ਬਦਲ ਸਕਦਾ ਹਾਂ। ਸੋ ਮੈਂ ਬੈਕਗਰਾਉੰਡ (background)ਕਲਰ ਵਾਸਤੇ ਦੂਸਰਾ ਕਲਰ ਸਿਲੈਕਟ ਕਰਦਾ ਹਾਂ, ਇੱਥੇ ਇਹ ਕੈਸਾ ਹੈ। ਸੋ ਆਉ ਇੱਥੇ ਇਹ ਰੈਡ (red)ਕਲਰ ਸਿਲੈਕਟ ਕਰੀਏ।
10:11 ਤੇ ਫੋਰਗਰਾਉੰਡ (foreground)ਵਾਸਤੇ ਸੁਹਣਾ ਜਿਹਾ ਗਰੀਨ (green)।
10:17 ਤੇ ਜਦੋਂ ਮੈਂ ਸਿਲੈਕਟ ਕੀਤੇ ਰੰਗ ਨਾਲ ਪੇੰਟਿਗ ਸ਼ੁਰੁ ਕਰਦਾ ਹਾਂ,ਘੱਟ ਪ੍ਰਐਸ਼ਰ ਨਾਲ ਗਰੀਨ ਕਲਰ ਤੇ ਜਦੋਂ ਮੈਂ ਪ੍ਰੈਸ਼ਰ ਵਧਾਉਂਦਾ ਹਾਂ ਤਾਂ ਲਾਲ ਰੰਗ ਮਿਲਦਾ ਹੈ ਅਤੇ ਛੱਡਨ ਤੇ ਫੇਰ ਗਰੀਨ ਜਾਂ ਗਰੀਨ ਜਿਹਾ। ਤੇ ਵਿੱਚਕਾਰ ਕਲਰ ਲਾਲ ਅਤੇ ਗਰੀਨ ਵਿੱਚ ਬਦਲਦਾ ਹੈ।
10:45 ਆਖੀਰਲੀ ਔਪਸ਼ਨ ਗਰੇਡਿਅੰਟ (gradient)ਤੋਂ ਕਲਰ ਦੇ ਇਸਤੇਮਾਲ ਦੀ ਹੈ।
10:58 ਗਰੇਡਿਅੰਟ ਤੇ ਜਾਨ ਵਾਸਤੇ ਫਾਈਲ,ਡਾਯਲੌਗ (File, Dialogs)ਤੇ ਗਰੇਡਿਅੰਟ ਤੇ ਜਾਉ।
11:15 ਇੱਥੇ ਗਰੇਡਿਅੰਟ ਹੈ। ਤੇ ਹੁਣ ਮੈਂ ਇਸ ਵਿੰਡੋ (window)ਨੂੰ ਇੱਥੋਂ ਲੈ ਕੇ ਇੱਥੇ ਖਿੱਚ ਲੈਂਦਾ ਹਾਂ ਤੇ ਮੈਨੂੰ ਗਰੇਡਿਅੰਟ ਇੱਥੇ ਮਿਲਦਾ ਹੈ।
11:25 ਗਰੇਡਿੰਅਟ ਵਿੱਚ ਮੈਨੂੰ ਪੈਟਰਨਸ ਲਈ ਇੱਕ ਵੱਡੀ ਸਿਲੈਕਸ਼ਨ ਮਿਲਦੀ ਹੈ।
11:30 ਆਉ ਇਹ ਸਿਲੈਕਟ ਕਰੀਏ ਤੇ ਹੁਣ ਮੈਂ ਵਾਪਿਸ ਇੱਥੇ ਜਾਂਦਾ ਹਾਂ।
11:39 ਹੁਣ ਜਦੋਂ ਮੈਂ ਪੇੰਟਿਗ ਕਰਦਾ ਹਾਂ ਤਾਂ ਪੇੰਟ ਇਸ ਪੈਟਰਨ ਵਿੱਚੋਂ ਗਰੇਡਿਅੰਟ ਤੇ ਜਾਂਦਾ ਹੈ। ਕੁੱਝ ਚੀਜਾਂ ਲਈ ਇਹ ਬਹੁਤ ਹੀ ਮਜੇਦਾਰ ਹੈ ਜਿਵੇਂ ਲਿਖਣਾ ਯਾ ਗਰੇਡਿਅੰਟ ਨਾਲ ਕੰਮ ਕਰਨਾ।
11:59 ਇਹ ਇੰਜ ਦਿੱਖਦਾ ਹੈ ਜਿਵੇਂ ਇਹ ਟਯੂਬ (tube)ਤੋਂ ਯਾ ਇਹੋ ਜਿਹੀ ਕਿਸੇ ਚੀਜ ਤੋਂ ਬਣਿਆ ਹੋਵੇ।
12:04 ਇਹ ਗਰੇਡਿਅੰਟ ਦੇ ਔਪਸ਼ਨਸ ਸਨ।ਇਹ ਔਪਸ਼ਨਸ ਉਨਾਂ ਸਾਰੀਆਂ ਟੂਲਸ ਲਈ ਕਾੱਮਨ (common)ਹਣ ਜਿਨਾਂ ਵਿੱਚ ਬਰੱਸ਼ਿਸ ਯਾਣੀ ਪੈੰਸਿਲ,ਪੇੰਟ ਬਰੱਸ਼, ਈਰੇਜਰ (eraser)ਤੇ ਏਅਰ ਬਰੱਸ਼ (airbrush)ਜਿਸ ਵਿੱਚ ਕੁੱਝ ਹੋਰ ਵਾਧੂ ਔਪਸ਼ਨਸ ਹਣ।
12:44 ਦ ਇੰਕ (The Ink)ਕੋਲ ਕੋਈ ਬਰੱਸ਼ ਨਹੀਂ ਹੈ ਪਰ ਇਹਦੇ ਕੋਲ ਹੋਰ ਬਹੁਤ ਸਾਰੀਆਂ ਔਪਸ਼ਨਸ ਹਣ। ਦ ਕਲੋਣ ਟੂਲ, (The Clone tool)ਦ ਹੀਲੀੰਗ ਟੂਲ (The Healing tool)ਤੇ ਦ ਪਰਸਪੈਕਟਿਵ (Perspective)ਕਲੋਣ ਟੂਲ ਅਤੇ ਟੂਲਸ ਜਿਵੇਂ ਕਿ ਬੱਲਰ/ਸ਼ਾਰਪਨ ((blur/sharpen)ਯਾ ਸਮੱਜ (Smudge)ਤੇ ਡੌਜ (dodge)ਤੇ ਬਰਨ(burn)ਕੋਲ ਵੀ ਬਰੱਸ਼ਿਸ ਦੀ ਔਪਸ਼ਨਸ ਹੈ। ਹੁਣ ਆਉ ਮੁੜ ਪੈੰਸਿਲ ਅਤੇ ਪੇੰਟ ਬਰੱਸ਼ ਤੇ ਚਲਿਏ।
13:19 ਇਸ ਨੂੰ ਫੇਰ ਤੋਂ ਕਲੀਅਰ 9clear)ਕਰ ਲਵੋ। ਇੱਥੇ ਕੁੱਝ ਟ੍ਰਿਕਸ (tricks)ਹਣ ਜੋ ਤੁਸੀਂ ਇਸਤੇਮਾਲ ਕਰ ਸਕਦੇ ਹੋ।
13:27 ਪਹਿਲਾ ਟ੍ਰਿਕ ਲਾਈਨ ਖਿੱਚਣ ਬਾਰੇ ਹੈ। ਜਦੋਂ ਮੈਂ ਸਿੱਧੀ ਲਾਈਨ ਖਿੱਚਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਇਹ ਥੋੜਾ ਔੱਖਾ ਲਗਦਾ ਹੈ। ਪਰ ਜਦੋਂ ਮੈਂ ਇੱਕ ਕਲਿੱਕ ਨਾਲ ਪਹਿਲਾਂ ਇੱਕ ਬਿੰਦੂ ਸੈਟ ਕਰ ਲੈਂਦਾ ਹਾਂ ਤੇ ਸ਼ਿਫਟ ਕੀ (key)ਦ ਬਾਂਦਾ ਹਾਂ ਤਾਂ ਮੈਨੂੰ ਇੱਕ ਸਿੱਧੀ ਲਾਈਨ ਮਿਲਦੀ ਹੈ। ਅਗਲਾ ਟ੍ਰਿਕ ਹੈ,ਇੱਕ ਬਿੰਦੂ ਸੈਟ ਕਰੋ ਤੇ ਸ਼ਿਫਟ+ਸਿਟਰਲ (Shiift+Ctrl)ਦਬਾਓ ਅਤੇ ਹੁਣ ਮੇਰੀ ਲਾਈਨ ਦੀ ਰੋਟੇਸ਼ਨ (rotation)15 ਡਿਗਰੀ (degree)ਤੇ ਲਾੱਕ (lock)ਹੋ ਗਈ ਹੈ.
14:18 ਸੋ ਇਹ ਕਮਾਲ ਦਾ ਮਾਸਟਰ ਪੀਸ (master piece)ਹੈ।
14:24 ਇਸ ਸ਼ਿਫਟ ਕੀ ਨਾਲ ਤੁਸੀਂ ਇਸ ਤੋਂ ਇਲਾਵਾ ਵੀ ਕੁੱਝ ਕਰ ਸਕਦੇ ਹੋ। ਉਸ ਵਾਸਤੇ ਗਰੇਡਿੰਠਟ ਟੂਲ ਸਿਲੈਕਟ ਕਰੋ।
14:37 ਗਰੇਡਿਅੰਟ ਸਿਲੈਕਟ ਨਾਲ ਇੱਕ ਲਾਈਨ ਖਿੱਚੋ ਤੇ ਤੁਹਾਨੂੰ ਬਹੁਤ ਸਾਰੇ ਵੱਖ ਵੱਖ ਰੰਗ ਮਿਲਦੇ ਹਣ।ਮੈਂ ਇੱਕ ਛੋਟਾ ਬਰੱਸ਼ ਸਿਲੈਕਟ ਕਰਦਾ ਹਾਂ ਤੇ ਗਰੇਡਿਅੰਟ ਟੂਲ ਨੂੰ ਡੀ ਸਿਲੈਕਟ ਕਰਦਾ ਹਾਂ ਤੇ ਆਪਣੇ ਸਟੈੰਡਰਡ (standard)ਕਲਰ ਸਿਲੈਕਟ ਕਰਦਾ ਹਾਂ। ਹੁਣ ਜਦੋਂ ਮੈਂ ਸਿਟਰਲ ਕੀ ਪ੍ਰੈਸ ਕਰਦਾ ਹਾਂ ਤਾਂ ਮੈਂ ਜਿਹੜੀ ਲਾਈਨ ਮੈਂ ਖਿੱਚੀ ਹੈ ਉਸ ਤੋਂ ਕਲਰ ਸਿਲੈਕਟ ਕਰ ਸਕਦਾ ਹਾਂ ਤੇ ਤੁਸੀਂ ਵੇਖ ਸਕਦੇ ਹੋ ਕਿ ਫੋਰਗਰਾਉੰਡ ਕਲਰ ਬਲੂ ਟੋਨ (blue tone)ਵਿੱਚ ਬਦਲ ਗਿਆ ਹੈ।
15:07 ਸੋ ਮੈਂ ਇੱਮੇਜ ਦੇ ਬਾਹਰ ਤੋਂ ਵੀ ਕਲਰ ਚੁੱਕ ਸਕਦਾ ਹਾਂ ਜੋ ਕਿ ਬਹੁਤ ਹੀ ਵਧੀਆ ਹੈ। ਤੇ ਜੇ ਤੁਸੀਂ ਪਿਕਚਰ (picture)ਦੇ ਵਿੱਚ ਕੋਈ ਚੀਜ ਪੇੰਟ ਕਰਨਾ ਚਾਹੁੰਦੇ ਹੋ ਤਾਂ ਜਿਸ ਰੰਗ ਦੀ ਲੋੜ ਹੈ , ਤੁਹਾਡੇ ਕੋਲ ਹੈ। ਬਸ ਸਿਟਰਲ ਤੇ ਕਲਿੱਕ ਕਰੋ ਤੇ ਤੁਹਾਡੇ ਕੋਲ ਪੈਲੇਟ (palet)ਵਿੱਚ ਉਹ ਖਾਸ ਰੰਗ ਹੈ।
15:34 ਉਹ ਵਧੀਆ ਟ੍ਰਿਕ ਹੈ। ਬੇਸਿਕਲੀ (basically)ਇਰੇਜਰ ਟੂਲ ਪੈਣ ਅਤੇ ਬਰੱਸ਼ ਵਰਗਾ ਹੀ ਹੈ ਕਿਉਂਕਿ ਇਹ ਉਨਹਾਂ ਤੋ ਬਸ ਉਲਟਾ ਹੈ।
15:50 ਇਰੇਜਰ ਵੀ ਪੇੰਟ ਕਰਦਾ ਹੈ ਪਰ ਇਹ ਵਾਪਿਸ ਬੈਕਗਰਾਉੰਡ ਕਲਰ ਦਿੰਦਾ ਹੈ। ਤੁਸੀਂ ਇਹ ਇੱਥੇ ਵੇਖ ਸਕਦੇ ਹੋ। ਪਰ ਉਸ ਵਾਸਤੇ ਤੁਹਾਨੂੰ ਬਰੱਸ਼ ਸੈੰਸਿਵਿਟਿ ਤੇ ਓਪੈਸਿਟੀ ਨੂੰ ਡੀ ਸਿਲੈਕਟ ਕਰਨਾ ਹੋਵੇਗਾ
16:06 ਜਦੋਂ ਮੈਂ ਫੋਰਗਰਾਉੰਡ ਤੇ ਬੈਕਗਰਾਉੰਡ ਕਲਰ ਨੂੰ ਬਲੈਕ ਤੇ ਵਾਈਟ ਤੇ ਸਵਿੱਚ (switch)ਕਰਦਾ ਹਾਂ ਤੇ ਵਾਈਟ ਨੂੰ ਫੋਰਗਰਾਉੰਡ ਕਲਰ ਤੇ ਸਵਿੱਚ ਕਰਦਾ ਹਾਂ ਅਤੇ ਪੈਣ ਸਿਲੈਕਟ ਕਰਦਾ ਹਾਂ ਮੈਨੂੰ ਉਹ ਹੀ ਅਸਰ ਮਿਲਦਾ ਹੈ ਜੋ ਇਰੇਜਰ ਦਾ ਹੈ। ਰੰਗ ਨੂੰ ਬਦਲਣ ਤੋਂ ਬਾਦ ਇਰੇਜਿੰਗ ਬਲੈਕ ਹੋ ਜਾਂਦੀ ਹੈ।
16:39 ਤੁਸੀਂ ਐਕਸ ਕੀ (X key)ਦਬਾ ਕੇ ਫੋਰਗਰਾਉੰਡ ਤੇ ਬੈਕਗਰਾਉੰਡ ਕਲਰ ਨੂੰ ਬਦਲ ਸਕਦੇ ਹੋ।
16:48 ਮੈਂ ਪੈੰਸਿਲ, ਪੇੰਟ ਬਰੱਸ਼ ਅਤੇ ਇਰੇਜਰ ਨੂੰ ਵੀ ਵਿਸਤਾਰ ਨਾਲ ਕਵਰ ਕਰ ਲਿਆ ਹੈ।
17:00

ਹੋਰ ਜਾਨਕਾਰੀ ਲਈ ਏਚਟੀਟੀਪੀ://ਮੀਟਦਜਿੰਪ.ਔਰਗ (http://meetthegimp.org)ਤੇ ਜਾਉ ਅਤੇ ਜੇ ਤੁਸੀਂ ਕੋਈ ਟਿੱਪਣੀ ਦੇਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਨਫੋ@ਮੀਟਦਜਿੰਪ.ਔਰਗ (info@meetthegimp.org)ਤੇ ਲਿੱਖੋ। ਗੁਡ ਬਾਯ।(good bye)

17:08 ਮੈਂ ਪ੍ਰਤਿਭਾ ਥਾਪਰ ਸਪੋਕਣ ਟਯੂਟੋਰਿਅਲ ਵਾਸਤੇ ਇਹ ਡਬਿੰਗ (dubbing)

ਕਰ ਰਹੀ ਹਾਂ।

Contributors and Content Editors

Khoslak, PoojaMoolya