GIMP/C2/Comics/Punjabi

From Script | Spoken-Tutorial
Revision as of 15:35, 19 February 2015 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00:18 ਸਪੋਕਣ ਟਯੂਟੋਰਿਯਲ (spoken tutorial) ਦੇ ਮੀਟ ਦ ਜਿੰਪ (Meet The GIMP)ਵਿੱਚ ਤੁਹਾਡਾ ਸੁਵਾਗਤ ਹੈ।
00:21 ਮੇਰਾ ਨਾਮ ਰੌਲਫ ਸਟੈਨੌਰਟ(Rolf Steinort) ਹੈ ਤੇ ਮੈਂ ਇਸਦੀ ਰਿਕਾਰਡਿੰਗ (recording)ਬਰੀਮਨ, ਨੌਰਦਨ ਜਰਮਨੀ (Bremen,Northen Germany) ਵਿੱਚ ਕਰ ਰਿਹਾ ਹਾਂ।
00:27 ਸ਼ੁਰੁ ਵਿੱਚ ਮੈਂ ਉਹ ਚੀਜ ਕਰਾਂਗਾ ਜੋ ਮੈਂ ਹਮੇਸ਼ਾ ਦੱਸਣੀ ਭੁੱਲ ਜਾੰਦਾ ਹਾਂ।
00:34 ਮੈਂ ਹਮੇਸ਼ਾ ਇੱਮੇਜ (image)ਨੂੰ ਕੁੱਝ ਵੀ ਕਰਣ ਤੋਂ ਪਹਿਲਾਂ ਇਸਨੂੰ ਸੇਵ (save)ਕਰਣਾ ਭੁੱਲ ਜਾੰਦਾ ਹਾਂ।
00:45 ਸੋ ਮੈਂ ਫਾਈਲ, ਸੇਵ ਐਸ (File,Save As)ਤੇ ਜਾੰਦਾ ਹਾਂ ਅਤੇ ਇਸਨੂੰ
01:05 ਕੌਮਿਕ.ਐਕਸਸੀਐਫ (comic.xcf)ਦੇ ਤੌਰ ਤੇ ਸੇਵ ਕਰਦਾ ਹਾਂ।
01:12 ਐਕਸਸੀਐਫ ਜਿੰਪ ਦਾ ਨੇਟਿਵ ਫਾਈਲ ਫੌਰਮੈਟ (native file format) ਹੈ ਤੇ ਇਹ ਫਾਈਲ ਵਿੱਚ ਸਾਰੀ ਲੇਅਰ ਇਨਫਰਮੇਸ਼ਨ (layer information) ਰੱਖਦਾ ਹੈ।
01:22 ਜੇ ਤੁਸੀਂ ਇਸਨਾਲ ਅੱਗੇ ਹੋਰ ਕੰਮ ਕਰਣਾ ਚਾਹੁੰਦੇ ਹੋ ਤਾਂ ਜਿੰਪ ਵਿੱਚ ਕਦੇ ਵੀ ਜੇਪੈਗ (JPEG) ਯਾ ਟਿੱਫ (tif)ਯਾ ਇੱਸੇ ਤਰਹਾਂਕਿਸੇ ਰੂਪ ਵਿੱਚ ਸੇਵ ਨਾ ਕਰੋ।
01:30 ਤੁਸੀਂ ਇੱਥੋਂ ਜਿਸ ਫੌਰਮੈਟ ਤੇ ਚਾਹੋ ਲੈਜਾ ਸਕਦੇ ਹੋ, ਪਰ ਕਿਸੇ ਵੀ ਚੀਜ ਨਾਲ ਜੇ ਤੁਸੀਂ ਅੱਗੇ ਕੰਮ ਕਰਣਾ ਚਾਹੁੰਦੇ ਹੋ,ਐਕਸਸੀਐਫ ਦੀ ਵਰਤੋਂ ਕਰੋ।
01:45 ਸੋ ਕੀ ਕਰਣਾ ਹੈ? ਪਹਿਲਾਂ ਮੈਨੂੰ ਇਸ ਇੱਮੇਜ ਨੂੰ ਥੋੜਾ ਕਲੀਯਰ (clear)ਕਰਣਾ ਪਵੇਗਾ।
01:59 ਇੱਥੋ ਦੋ ਮੁਸ਼ਕਿਲਾਂ ਹਣ,ਪਹਿਲਾ ਮੇਰੇ ਪਿੱਛੇ ਲੜਕਾ।
02:15 ਅਤੇ ਦੂਜਾ ਇਸਦੇ ਹੇਠਾਂ ਕੱਲਟਰ (clutter)।
02:21 ਇਹ ਬੁੱਤ ਇੱਥੇ ਬਹੁਤ ਚੰਗੀ ਤਰਹਾਂ ਰੱਖਿਆ ਹੈ ਤੇ ਮੇਰੇ ਖਇਆਲ ਚ ਇਹ ਇੱਮੇਜ ਦਾ ਇੱਕ ਕੌਰਨਰ ਪੁਆਇੰਟ (corner point)ਹੈ।
02:31 ਸੋ ਪਹਿਲਾਂ ਮੈਨੂੰ ਇੱਥੋਂ ਇਹ ਸੱਟਫ (stuff) ਪਰੇ ਲੈ ਜਾਣ ਦਿਉ।
02:36 ਸੋ ਮੈਂ ਇੱਮੇਜ ਨੂੰ ਜੂਮ (zoom)ਕਰਦਾ ਹਾਂ ਤੇ ਪੈੱਨ ਟੂਲ (Pen Tool) ਸਿਲੈਕਟ (select) ਕਰਦਾ ਹਾਂ।
02:50 ਇਹ ਕਲੋਨਿੰਗ ਟੂਲ (Cloning Tool)ਨਾਲ ਸਬਤੋਂ ਵੱਧੀਆ ਹੁੰਦਾ ਹੈ ਤੇ ਇੱਥੇ ਮੈਨੂੰ ਬਹੁਤ ਬਾਰੀਕੀ ਨਾਲ ਕੰਮ ਨਹੀਂ ਕਰਣਾ ਪਵੇਗਾ ਕਿਉਂਕਿ ਫਾਈਨਲ (final) ਇੱਮੇਜ (image) ਵਿੱਚੋ ਇਹ ਸਾਰੇ ਛੋਟੇ ਸੱਟਫ ਗਾਯਬ ਹੋ ਜਾਣਗੇ।
03:05 ਸੋ ਮੈਂ ਕਲੋਣ ਟੂਲ ਸਿਲੈਕਟ ਕਰਦਾ ਹਾਂ ਅਤੇ ਪੈੱਨ ਦਾ ਸਾਈਜ (size) ਬਦਲਦਾ ਹਾਂ।
03:13 ਹੁਣ ਮੈਂ ਸਿਟਰਲ (Ctrl) ਪ੍ਰੈਸ (press) ਕਰਕੇ ਸੁਰੁਆਤੀ ਪੁਆਇੰਟ ਲੈਣ ਲਈ ਕਲਿਕ (click)ਕਰਦਾ ਹਾਂ ਅਤੇ ਪੇੰਟ (paint) ਕਰਣਾ ਸ਼ੁਰੁ ਕਰਦਾ ਹਾਂ।
03:24 ਪਰ ਉਹ ਸੁਰੁ ਕਰਣ ਤੋਂ ਪਹਿਲਾਂ ਓਵਰਲੇ ਮੋਡ (Overlay mode) ਤੋਂ ਨੌਰਮਲ ਮੋਡ (Normal mode) ਬਦਲਦਾ ਹਾਂ,ਓਪੈਸਿਟੀ (opacity)100 ਅਤੇ ਆਉ ਹੁਣ ਪੋੰਟ ਕਰਣਾ ਸ਼ੁਰੁ ਕਰੀਏ।
03:42 ਇੱਮੇਜ ਥੋੜੀ ਜਿਹੀ ਧੁੰਧਲੀ ਹੋ ਗਈ ਹੈ ਸੋ ਮੈਂ ਇਹ ਦੂਸਰਾ ਬੱਰਸ਼(brush) ਪੇੰਟ ਲਈ ਸਿਲੈਕਟ ਕਰਦਾ ਹਾਂ।
03:57 ਹੁਣ ਇੱਥੋਂ ਮੈਂ ਬੌਰਡਰ (border) ਤੇ ਜਾੰਦਾ ਹਾਂ ਅਤੇ ਪੇੰਟ ਕਰਦਾ ਹਾਂ।
04:37 ਸੋ ਉਹ ਲੜਕਾ ਚਲਾ ਗਿਆ ਹੈ।
04:41 ਕੱਲਟਰ ਇੱਥੇ ਹੀ ਛੱਡ ਗਿਆ ਹੈ।
04:44 ਇੱਥੇ ਮੈਂ ਫੁੱਲਦਾਨ ਰੱਖਣਾ ਚਾਹੁੰਦਾ ਹਾਂ ਪਰ ਇੱਥੋਂ ਇਸ ਸਟੱਫ ਨੂੰ ਜਾਨਾ ਹੋਵੇਗਾ।
05:03 ਇੱਕ ਪਲ ਵਿੱਚ ਮੈਂ ਫੁੱਲਦਾਨ ਦੇ ਇਸ ਬੌਰਡਰ (border) ਦੀ ਸੰਭਾਲ ਕਰ ਲਵਾਂਗਾ।
05:24 ਜੇ ਮੈਂ ਇੱਮੇਜ ਨੂੰ ਇਸ ਢੰਗ ਨਾਲ ਰੱਖਾਂਗਾ ਤਾਂ ਤੁਸੀਂ ਕਲੋਨਿੰਗ ਦੇ ਨਿਸ਼ਾਨ ਦੇਖੋਗੇ ਪਰ ਜਦੋਂ ਮੈਂ ਕੌਮਿਕ ਮੋਡ (comic mode) ਸਵਿੱਚ ਐਨ (switch on)ਕਰਾਂ ਤਾਂ ਉਹ ਗਾਯਬ ਹੋ ਜਾਣਗੇ।
05:43 ਸੋ ਆਉ ਇੱਥੇ ਫੁੱਲਦਾਨ ਬਾਰੇ ਕੁੱਛ ਕਰੀਏ।
06:06 ਮੇਰੇ ਖਿਆਲ ਚ ਮੈਨੂੰ ਇਸ ਪੁਆਇੰਟ (point)ਤੋਂ ਕਲੋਨ (clone) ਕਰਣਾ ਚਾਹੀਦਾ ਹੈ।
06:26 ਇਹ ਇਸ ਜੂਮ ਸੱਟੈਪ (zoom step)ਵਿੱਚ ਬਹੁਤਾ ਠੀਕ ਨਹੀਂ ਲਗਦਾ ਪਰ ਮੇਰੇ ਖਿਆਲ ਚ ਇਹ ਕੰਮ ਕਰੇਗਾ।
06:34 ਕੌਮਿਕ ਇੱਮੇਜ ਵਿੱਚ ਬੁਨਿਯਾਦੀ ਤੌਰ ਤੇ ਤਿੰਨ ਹਿੱਸੇ ਹਣ।
06:39 ਪਹਿਲਾਂ ਉੱਥੇ ਬਲੈਕ (black) ਪੈਚਿੱਸ (patches) ਯਾ ਡਾਰਕ (dark) ਪੈਚਿੱਸ ਹਣ ਜਿਨਹਾਂ ਦਾ ਕੋਈ ਰੰਗ ਨਹੀਂ ਹੈ ਜੋ ਇੱਮੇਜ ਨੂੰ ਇੱਕ ਢਾੰਚਾ ਦਿੰਦੇ ਹਣ।
06:50 ਫੇਰ ਉੱਥੇ ਲਾਈਨਾਂ (lines)ਹਣ ਜੋ ਇੱਮੇਜ ਦਾ ਰੂਪ ਅਤੇ ਆਈਟਮਸ (items)ਦੱਸਦਿਆਂ ਹਣ।
06:57 ਅਤੇ ਫੇਰ ਉੱਥੇ ਕਲਰ (colour)ਹੈ ਤੇ ਟਯੂਟੋਰਿਯਲ ਦੀ ਤਰਹਾਂ ਅਸੀਂ ਪੈਚਿਸ (patches)ਤੋਂ ਸ਼ੁਰੁ ਕਰਾਂਗੇ।
07:04 ਅਤੇ ਉਸ ਲਈ
07:15 ਮੈਂ ਇਸ ਲੇਅਰ ਨੂੰ ਡੱਬਲ (double) ਕਰਦਾ ਹਾਂ ਅਤੇ ਇਸਨੂੰ ਇੰਕ (ink) ਆਖਦਾ ਹਾਂ।
07:25 ਮੈਂ ਥਰੈੱਸ਼ਹੋਲਡ ਟੂਲ (Threshold tool) ਸਿਲੈਕਟ ਕਰਦਾ ਹਾਂ ਤੇ ਇੱਮੇਜ ਤੇ ਕਲਿਕ ਕਰਦਾ ਹਾਂ ਅਥੇ ਇਨਫੋ ਵਿੰਡੋ (info window)ਨੂੰ ਇੱਮੇਜ ਵਿੱਚ ਪੁੱਲ (pull) ਕਰਦਾ ਹਾਂ।
07:37 ਤੁਸੀ ਇੱਥੇ ਵੇਖਦੇ ਹੋ ਕਿ ਇੱਮੇਜ ਬਲੈਕ ਅਤੇ ਵਾਈਟ (white) ਹੈ।
07:43 ਇਹ ਟੂਲ ਇੱਮੇਜ ਨੂੰ ਬਲੈਕ ਅਤੇ ਵਾਈਟ ਵਿੱਚ ਵੰਡ ਦਿੰਦਾ ਹੈ।
07:48 ਜੇ ਉਸ ਪਲ ਪਿਕਸਲ (pixel) 82 ਤੋਂ ਹਲਕਾ ਹੈ ਤਾਂ ਰੈਡ,(red)ਗਰੀਨ (green) ਅਤੇ ਬਲੂ (blue) ਦੇ ਜੋੜ ਦੀ ਔਸਤਨ ਵੈਲਯੂ (value)ਵਾਈਟ ਹੈ।
08:02 ਅਤੇ ਜੇ ਲੈਵਲ (level) 82 ਤੋਂ ਘੱਟ ਹੈ ਤਾਂ ਇਹ ਬਲੈਕ ਹੋ ਜਾੰਦੀ ਹੈ।
08:14 ਹੁਣ ਇੱਥੇ ਸਾਡੇ ਸਾਹਮਨੇ ਪਹਿਲੀ ਮੁਸ਼ਕਿਲ ਆਉੰਦੀ ਹੈ।
08:19 ਜਦੋਂ ਮੈਂ ਇਸ ਸਲਾਈਡਰ (slider) ਨੂੰ ਆਸੇ ਪਾਸੇ ਡਰਾਅ (draw) ਕਰਦਾ ਹਾਂ ਤਾਂ ਨਤੀਜਾ ਬਹੁਤ ਡਾਰਕ ਹੁੰਦਾ ਹੈ।
08:26 ਇਹ 129 ਦੀ ਵੈਲਯੂ ਮੇਰੇ ਚਿਹਰੇ ਦੀ ਖੱਭੀ ਸਾਈਡ,(side) ਮੋਡੇ ਅਤੇ ਸਟੈੱਚੁ (statue) ਲਈ ਕਾਫੀ ਠੀਕ ਹੋਵੇਗੀ।
08:40 ਇੱਥੇ ਅੱਖਾਂ ਲਈ ਇਹ ਠੀਕ ਹੈ।
08:48 ਅਤੇ ਇਹ ਦੂਜੀ ਅੱਖ ਲਈ।
08:53 ਹੁਣ ਮੈਨੂੰ ਇਸ ਇੱਮੇਜ ਲਈ ਵੱਖਰੀ ਇੰਕ ਲੇਅਰ ਦੀ ਵਰਤੋਂ ਕਰਣੀ ਪਵੇਗੀ।
09:01 ਸੋ ਆਉ ਲਾਈਟਰ ਸਾਈਡ (lighter side)ਤੋਂ ਸ਼ੁਰੁ ਕਰੀਏ, ਜਿਵੇਂ ਇੱਥੋਂ ਅਤੇ ਵਾਪਿਸ ਇੱਮੇਜ ਵਿੱਚ 100 % ਤਕ ਜਾਇਏ।
09:14 ਮੈਂ ਇੱਥੇ ਇਸਨੂੰ ਡੱਬਲ(double) ਕਰਦਾ ਹਾਂ ਤੇ ਥੱਰੈਸ਼ਹੋਲਡ ਟੂਲ ਸਿਲੈਕਟ ਕਰਦਾ ਹਾਂ ਅਤੇ ਇਸ ਸਲਾਈਡਰ ਨੂੰ ਪੁੱਲ ਡਾਉਨ (pull down)ਕਰਦਾ ਹਾਂ।
09:29 ਪਰ ਇਸਤੋ ਪਹਿਲਾਂ ਮੈਨੂੰ ਟੌਪ ਲੇਅਰ (top layer) ਅਦ੍ਰਿਸ਼ ਕਰਣੀ ਪਵੇਗੀ।
09:46 ਮੇਰੀ ਖਿਆਲ ਚ ਚਿਹਰੇ ਦੇ ਇਸ ਹਿੱਸੇ ਲਈ ਇਹ ਵੈਲਯੂ ਠੀਕ ਹੈ।
09:56 ਮੈਂ ਇਸ ਲੇਅਰ ਦੀ ਇੱਕ ਕੌਪੀ (copy) ਬਣਾੰਦਾ ਹਾਂ ਤੇ ਇਸਨੂੰ ਵਿਜਿਬਲ (visible)ਕਰਦਾ ਹਾਂ ਅਤੇ ਹੁਣ ਮੈਂ ਇਸ ਲੇਅਰ ਤੇ ਕੰਮ ਕਰ ਰਿਹਾ ਹਾਂ।
10:08 ਇੱਥੇ ਮੈਨੂੰ ਮੱਧ ਦੀਆਂ ਟਰਮਸ (terms) ਲੱਭਣੀਆਂ ਹੋਣਗੀਆਂ।
10:13 ਚਿਹਰੇ ਦਾ ਇਹ ਹਿੱਸਾ, ਮੇਰੇ ਖਿਆਲ ਚ ਬਹੁਤ ਚੰਗਾ ਕੰਮ ਕਰਦਾ ਹੈ ਸੋ ਮੈਂ ਇੱਮੇਜ ਦੇ ਚਾਰੋਂ ਪਾਸੇ ਦੇੱਖਦਾ ਹਾਂ।
10:23 ਸਟੈੱਚੁ ਵੀ ਠੀਕ ਹੈ।
10:26 ਇੱਮੇਜ ਦੀ ਇੱਥੇ ਚੰਗੀ ਪਰਿਭਾਸ਼ਾ ਹੈ ਤੇ ਇੱਥੇ ਮੇਰੇ ਹੱਥ ਦੇ ਨੇੜੇ ਲਾਈਨ ਅਦ੍ਰਿਸ਼ ਹੈ ਅਤੇ ਇਸਨੂੰ ਨਜਰ ਦਾ ਧੋਖਾ ਆਖਦੇ ਹਣ।
10:41 ਮੇਰੇ ਖਿਆਲ ਚ ਇਹ ਠੀਕ ਹੈ ਅਤੇ ਇਹ ਇੱਮੇਜ ਵਿੱਚ ਹੋਣੀ ਚਾਹੀਦੀ ਹੈ।
10:49 ਹੁਣ ਮੈਂ ਥਰੈੱਸ਼ਹੋਲਡ ਟੂਲ (Threshold tool) ਸਿਲੈਕਟ ਕਰਦਾ ਹਾਂ, ਲਾਈਨ ਨੂੰ ਇੱਥੇ ਵਿਜਿਬਲ (visible) ਕਰਦਾ ਹਾਂ ਅਤੇ ਥੋੜੀ ਜਿਹੀ ਡੈਫੀਨੇਸ਼ਨ (definition)ਲਈ ਬਰਾਈਟ (bright) ਹਿੱਸੇ ਦੇੱਖਦਾ ਹਾਂ, ਸੋ ਮੈਂ ਇਸਨੂੰ ਸਲਾਈਡ ਅਪ (slide up)ਕਰਦਾ ਹਾਂ ।
11:08 ਇਹ ਜਿਆਦਾ ਠੀਕ ਲਗਦਾ ਹੈ।
11:12 ਹੁਣ ਮੇਰੇ ਕੋਲ ਮੇਰੀ ਇੰਕ ਲੇਅਰ (ink layer)ਦੀ ਤਿੰਨ ਕਾਪਿਆਂ ਹਣ।
11:17 ਪਹਿਲੀ ਇੰਕ ਲਾਈਟ ਹੈ।
11:28 ਟੌਪ ਲੇਅਰ ਇੰਕ ਡਾਰਕ ਹੈ।
11:34 ਅਤੇ ਆਉ ਮਿਡਲ ਲੇਅਰ (middle layer)ਨੂੰ ਸਿੰਪਲੀ (simply)ਇੰਕ ਦਾ ਨਾਮ ਦਇਏ।
11:40 ਆਉ ਹੁਣ ਤਿੰਨੋ ਲੇਅਰਸ ਨੂੰ ਵੇਖੀਏ ਅਤੇ ਨਿਰਣਾੰ ਲਇਏ ਕਿ ਕਿਹੜੀ ਲੇਅਰ ਦੀ ਵਰਤੋਂ ਸਬਤੋਂ ਜਿਆਦਾ ਕਰਣੀ ਹੈ।
11:49 ਮੇਰੇ ਖਿਆਲ ਚ ਇੰਕ ਲੇਅਰ ਇੱਕ ਚੰਗਾ ਆਧਾਰ ਹੈ, ਕਿਉੰਕਿ ਇਹ ਬਹੁਤ ਲਾਈਟ ਹੈ ਅਤੇ ਇਹ ਬਹੁਤ ਡਾਰਕ ਹੈ।
12:01 ਸੋ ਮੈਂ ਇਸ ਲੇਅਰ ਨੂੰ ਬੌਟਮ (bottom)ਤੇ ਰੱਖਦਾ ਹਾਂ ਅਤੇ ਡਾਰਕ ਲੇਅਰ ਤੇ ਲਾਈਟ ਲੇਅਰ ਉੱਤੇ ਲੇਅਰ ਮਾਸਕ (mask) ਐਡ (add) ਕਰਦਾ ਹਾਂ।
12:12 ਮੈਂ ਬਲੈਕ ਵਿੱਚ ਇੱਕ ਲੇਅਰ ਮਾਸਕ ਐਡ ਕਰਦਾ ਹਾਂ ਜੋ ਪੂਰਾ ਪਾਰਦਰਸ਼ੀ ਹੈ।
12:18 ਸੋ ਇੱਥੇ ਹਰ ਚੀਜ ਅਦ੍ਰਿਸ਼ ਹੋ ਜਾੰਦੀ ਹੈ।
12:26 ਜਦੋਂ ਮੈਂ ਲਾਈਟ ਲੇਅਰ ਦੇ ਇਸ ਲੇਅਰ ਮਾਸਕ ਤੇ ਵਾਈਟ ਡਰਾਅ ਕਰਦਾ ਹਾਂ ਤਾਂ ਇਸ ਵਿੱਚ ਇੱਮੇਜ ਪ੍ਰਗਟ ਹੋ ਜਾਂਦੀ ਹੈ।.
12:45 ਸੋ ਮੈਂ ਇੱਥੇ ਨੌਰਮਲ ਮੋਡ ਅਤੇ 100% ਓਪੈਸਿਟੀ ਦੇ ਨਾਲ ਬਰੱਸ਼ ਟੂਲ (brush tool) ਸਿਲੈਕਟ ਕਰਦਾ ਹਾਂ।
12:55 ਮੇਰੇ ਖਿਆਲ ਚ ਮੈਂ ਹਾਰਡ (hard) ਬਰੱਸ਼ ਵਰਤਾਂਗਾਂ ਤੇ ਪ੍ਰੈਸ਼ਰ ਸੈੰਸਿਵਿਟੀ (pressure sensivity) ਸਾਈਜ (SIZE) ਹੋਣੀ ਚਾਹੀਦੀ ਹੈ, ਸੋ ਮੈਂ ਜਦੋਂ ਸਤਹ ਦੇ ਉੱਤੇ ਪੈੱਨ ਪ੍ਰੈੱਸ ਕਰਦਾ ਹਾਂ ਤਾਂ ਡੌਟ (dot)ਵੱਡਾ ਹੋ ਜਾਵੇਗਾ।
13:20 ਮੇਰਾ ਫੋਰਗਰਾਉੰਡ(foreground) ਕਲਰ ਵਾਈਟ ਹੈ।
13:24 ਸੋ ਆਉ ਸ਼ੁਰੁ ਕਰੀਏ।
13:28 ਮੇਰੇ ਖਿਆਲ ਚ ਚਿਹਰੇ ਦਾ ਲੈਫਟ (left) ਹਿੱਸਾ ਬਰਾਈਟ ਹੋਣਾ ਚਾਹੀਦਾ ਹੈ।
13:34 ਮੈਂ ਇੱਮੇਜ ਨੂੰ ਜੂਮ ਕਰਣ ਲਈ 1 ਪ੍ਰੈਸ ਕਰਦਾ ਹਾਂ।
13:39 ਮੇਰੇ ਖਿਆਲ ਚ ਇਹ ਬਰੱਸ਼ ਬਹੁਤ ਛੋਟਾ ਹੈ, ਸੋ ਮੈਂ ਇਸਨੂੰ ਥੋੜਾ ਸਕੇਲ ਅਪ (scale up)ਕਰਦਾ ਹਾਂ।
13:53 ਉਹ ਜਿਆਦਾ ਠੀਕ ਲਗਦਾ ਹੈ।
14:00 ਪਰ ਸ਼ਾਇਦ ਇਹ ਬਹੁਤ ਬਰਾਈਟ ਹੈ।
14:05 ਇਹ ਯਾ ਬਲੈਕ ਯਾ ਵਾਈਟ ਹੋਣਾ ਚਾਹੀਦਾ ਹੈ।
14:47 ਸੋ ਮੈਂ ਐਕਸ ਕੀਅ (‘X’ key) ਨਾਲ ਕਲਰਸ ਸਵਿੱਚ (switch) ਕਰਦਾ ਹਾਂ ਅਤੇ ਇਸਨੂੰ ਦੁਬਾਰਾ ਪੇੰਟ ਕਰਦਾ ਹਾਂ।
14:57 ਪਰ ਮੇਰੇ ਖਿਆਲ ਚ ਮੈਂ ਇਸਨੂੰ ਇੱਥੇ ਛੱਡ ਸਕਦਾ ਹਾਂ ਅਤੇ ਇਸ ਉੱਤੇ ਅਗਲੀ ਲੇਅਰ ਰੱਖਦਾ ਹਾਂ।
15:14 ਹੁਣ ਸਾਨੂੰ ਏਰੀਏ (area) ਅਤੇ ਢਾੰਚੇ ਬਾਰੇ ਜਿਆਦਾ ਚਿੰਤਾ ਹੈ, ਸੋ ਮੈਨੂੰ ਲਾਈਨਾਂ ਬਾਰੇ ਭੁੱਲ ਕੇ ਇੱਥੇ ਢਾੰਚੇ ਨੂੰ ਦੇੱਖਣਾ ਚਾਹੀਦਾ ਹੈ।
15:30 ਬਸ ਸਿੰਪਲੀ (simply)ਇਸਨੂੰ ਇੱਸੇ ਤਰਹਾਂ ਛੱਡ ਦਿਉ।
15:34 ਮੈਂ ਆਸਾਨੀ ਨਾਲ ਇੱਕ ਲੇਅਰ ਐਡ ਕਰ ਸਕਦਾ ਹਾਂ ਅਤੇ ਹੁਣ ਮੈਂ ਵਾਈਟ ਕਲਰ ਨਾਲ ਡਾਰਕ ਹਿੱਸੇ ਪੇੰਟ ਕਰਦਾ ਹਾਂ।
15:44 ਆਉ ਵੇਖੀਏ ਜੇ ਅਸੀ ਇੱਥੇ ਇਸਨੂੰ ਥੋੜਾ ਪ੍ਰਗਟ ਕਰ ਸਕਿਏ।
15:51 ਮੇਰੇ ਖਿਆਲ ਚ ਇਹ ਬਹੁਤ ਜਿਆਦਾ ਹੈ।
15:56 ਮੈਂ ਚਿਹਰੇ ਨੂੰ ਥੋੜਾ ਡਾਰਕ ਬਨਾਉਣਾ ਚਾਹੁੰਦਾ ਹਾਂ।
16:08 ਅਤੇ ਇੱਥੇ ਵੀ।
16:19 ਮੇਰੇ ਖਿਆਲ ਚ ਇਹ ਬਹੁਤ ਜਿਆਦਾ ਡਾਰਕ ਹੈ।
16:31 ਇੱਥੇ ਅਜੇ ਵੀ ਕੁੱਝ ਕੰਮ ਕਰਣ ਵਾਲਾ ਰਹਿੰਦਾ ਹੈ ਪਰ ਮੈਂ ਇਸਨੂੰ ਇੱਥੇ ਹੀ ਛੱਡ ਦਿਆਂਗਾ ਤੇ ਇਸਨੂੰ ਲਾਈਨਸ ਨਾਲ ਅਗਲਾ ਸਟੈੱਪ (step)ਕਰਣ ਤੋਂ ਬਾਦ ਵੇੱਖਾਂਗਾ ਅਤੇ ਫੇਰ ਮੈਂ ਇੱਥੇ ਐਡਜਸਟ (adjust) ਕਰ ਸਕਦਾ ਹਾਂ।
16:46 ਇਸਨੂੰ ਬਰਾਈਟਣ ਅਪ (brighten up) ਕਰਣਾ ਪਵੇਗਾ।
16:49 ਸੋ ਅਸੀਂ ਉੱਥੇ ਐਡਿਟ (edit) ਵੱਲ ਵੇੱਖਾਗੇ।
16:53 ਇਸ ਸਟੈੱਪ ਵਿੱਚ ਮੈਨੂੰ ਕੁੱਝ ਲਾਈਨਾਂ ਐਡ ਕਰਨੀ ਪਵੇਗੀ ਤੇ ਇੰਜ ਬੈਕਗਰਾਉੰਡ ਲੇਅਰ (background layer)ਨੂੰ ਡੱਬਲ ਕਰਕੇ ਅਤੇ ਇਸਨੂੰ ਟੌਪ ਉੱਤੇ ਰੱਖ ਕੇ ਤੇ ਫੇਰ ਇਸਨੂੰ ਲਾਈਨਸ ਦਾ ਨਾਮ ਦੇ ਕੇ ਹੋ ਸਕਦਾ ਹੈ।
17:08 ਲਾਈਨਾਂ ਵੱਖ ਵੱਖ ਕਲਰਸ ਦੇ ਵਿੱਚਕਾਰਲੇ ਕਿਨਾਰੇ ਹਣ।
17:15 ਸੋ ਮੈਂ ਫਿਲਟਰਸ ਤੇ ਜਾਂਦਾ ਹਾਂ,ਫੇਰ ਸਾਡੇ ਕੋਲ ਐੱਜ ਡਿਟੈਕਟ (edge detect)ਹੈ, ਅਤੇ ਇੱਥੇ ਮੇਰੇ ਕੋਲ ਗੌਸਿਆਨਸ ਐੱਜ ਡਿਟੈਕਟ (Gaussians edge detect) ਦਾ ਫਰਕ ਹੈ।
17:33 ਸੰਬੰਧਤ ਸਲਾਈਡਰ ਰੇਡੀਯਸ (Radius) ਹੈ ਅਤੇ ਜੇ ਤੁਸੀਂ ਨੰਬਰ ਘੱਟਾੰਦੇ ਹੋ ਤਾਂ ਲਾਈਨਾਂ ਹੋਰ ਬਾਰੀਕ ਹੋ ਜਾੰਦੀਆੰ ਹਣ।
17:45 ਜੇ ਤੁਸੀਂ ਨੰਬਰ ਵੱਧਾੰਦੇ ਹੋ ਤਾਂ ਲਾਈਨਾਂ ਹੋਰ ਚੌੜੀ ਹੋ ਜਾੰਦੀਆਂ ਹੈਣ ਅਤੇ ਤੁਹਾਨੂੰ ਇੱਮੇਜ ਵਿੱਚ ਜਿਆਦਾ ਵੇਰਵਾ ਮਿਲਦਾ ਹੈ।
17:56 ਮੈਂ 10 ਦੇ ਆਸਪਾਸ ਪ੍ਰੈਫਰ (prefer)ਕਰਾਂਗਾ ਪਰ ਮੈਂ 30 ਤਕ ਜਾ ਸਕਦਾ ਹਾਂ ਅਤੇ ਫੇਰ ਨਿਰਣਾਂ ਲੈ ਸਕਦਾ ਹਾਂ ਕਿ ਮੈਨੂੰ ਪੂਰਾ ਪੱਕਾ ਕਿੱਥੇ ਰੁੱਕਣਾ ਚਾਹੀਦਾ ਹੈ।
18:10 ਜਦੋਂ ਮੈਂ 30 ਤੇ ਜਾੰਦਾ ਹਾਂ ਮੈਨੂੰ ਐੱਜਿਸ(edges) ਨਹੀਂ ਪਰ ਏਰੀਆਸ (areas) ਮਿਲਦੇ ਹਣ ਅਤੇ ਇੱਥੇ ਇਸਨੂੰ 12 ਦੇਵੇਗਾ।
18:27 ਮੇਰੇ ਖਿਆਲ ਚ ਮੈਂ 10 ਉੱਤੇ ਸੈੱਟਲ (settle) ਹੋਵਾਂਗਾ।
18:37 ਮੈਂ ਇਸ ਲੇਅਰ ਦੇ ਲੇਅਰ ਮੋਡ ਨੂੰ ਮਲਟੀਪਲਾਈ (Multiply) ਤੇ ਸੈੱਟ ਕਰਦਾ ਹਾਂ ਅਤੇ ਕਲਰ ਰਾਈਜਿੰਗ (colour rising) ਲਈ ਮੈਨੂੰ ਬਾਦ ਵਿੱਚ ਇੱਮੇਜ ਵਿੱਚ ਵਾਈਟ ਨੂੰ ਘੱਟਾਣ ਦੀ ਜਰੂਰਤ ਹੋਵੇਗੀ।
18:50 ਆਉ ਜਸਟ (just) ਚੈਕ (check) ਕਰੀਏ ਕਿ ਹੁਣ ਤਕ ਅਸੀੰ ਠੀਕ ਕਰ ਲਿਆ ਹੈ।
18:56 ਸੋ ਮੈਂ ਲਾਈਨਸ ਲੇਅਰ ਔਨ, ਔਫ (on,off) ਕਰਾਂਗਾ ਅਤੇ ਤੁਸੀਂ ਇੱਥੇ ਵੇਖਦੇ ਹੋ ਕਿ ਜਦੋਂ ਲਾਈਨ ਲੇਅਰ ਔਨ ਹੈ ਤਾਂ ਉੱਥੇ ਕੁੱਝ ਡੈਫੀਨੇਸ਼ਨ (definition)ਹੈ।
19:08 ਹੁਣ ਮੈਂ ਡਾਰਕ ਇੰਕ ਲੇਅਰ ਨੂੰ ਡੀਸਿਲੈਕਟ (de- select)ਕਰਦਾ ਹਾਂ ਤੇ ਲਾਈਟ ਇੰਕ ਲੇਅਰ ਨੂੰ ਰੱਖਦਾ ਹਾਂ।
19:20 ਉਹ ਢਾੰਚਾ ਜੋ ਮੈਂ ਆਪਣੀ ਡਾਰਕ ਇੰਕ ਨਾਲ ਵਿੱਚ ਚਾਹੁੰਦਾ ਸੀ ਉਹ ਲਾਈਨਸ ਲੇਅਰ ਵਿੱਚ ਵਿਜਿਬਲ ਹੈ।
19:30 ਸੋ ਮੈਂ ਡਾਰਕ ਇੰਕ ਲੇਅਰ ਨੂੰ ਸਵਿੱਚਡ ਔਫ ਛੱਡ ਦਿੰਦਾ ਹਾਂ।
19:42 ਮੇਰੇ ਖਿਆਲ ਚ ਇਨਹਾਂ ਲੇਅਰਸ ਨੂੰ ਕੰਬਾਈਨ (combine) ਕਰਣ ਦੀ ਇੱਥੇ ਕੋਈ ਜਰੂਰਤ ਨਹੀਂ ਹੈ।
19:50 ਮੈਂ ਇਸ ਨੂੰ ਇੱਸੇ ਤਰਹਾਂ ਹੀ ਛੱਡ ਦਿਆਂ ਗਾ,ਤਾ ਜੋ ਮੈਂ ਕੁੱਝ ਬਦਲ ਸਕਾਂ ਅਤੇ ਇਹ ਫਾਈਨਲ (final)ਇੱਮੇਜ ਵਿੱਚ ਆ ਜਾਵੇਗੀ।
20:09 ਅਗਲਾ ਸਟੈੱਪ ਜਿਸ ਤਰਹਾਂ ਮੈਂ ਦੱਸਿਆ ਸੀ ਮੈਨੂੰ ਇੱਥੇ ਵਾਈਟ ਚੈਨਲ (channel) ਘੱਟਾਣਾ ਹੋਵੇਗਾ।
20:28 ਜਦੋਂ ਮੈਂ ਇਸ ਲੇਅਰ ਨੂੰ ਸਵਿੱਚ ਔਫ ਕਰਦਾ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਕੋਲ ਗ੍ਰੇ (grey) ਬੈਕਗਰਾਉੰਡ ਹੈ ਅਤੇ ਇੱਥੇ ਥੋੜੀ ਬਹੁਤ ਕਲਰ ਇਨਫਰਮੇਸ਼ਨ (information)ਹੈ।
20:40 ਇੱਮੇਜ ਵਿੱਚ ਕਲਰ ਲਿਆਉਣ ਲਈ ਮੈਂ ਬੈਰਗਰਾਉੰਡ ਲੇਅਰ ਦੀ ਕੌਪੀ ਕਰਦਾ ਹਾਂ ਤੇ ਇਸਨੂੰ ਕਲਰ ਦਾ ਨਾਮ ਦਿੰਦਾ ਹਾਂ ਅਤੇ ਇਸਨੂੰ ਟੌਪ ਤੇ ਰੱਖ ਕੇ ਲੇਅਰ ਮੋਡ ਨੂੰ ਕਲਰ ਤੇ ਸੈਟ ਕਰਦਾ ਹਾਂ।
21:00 ਪਰ ਇਹ ਚੰਗਾ ਨਹੀਂ ਦਿੱਖਦਾ ਸੋ ਮੈਨੂੰ ਮੋਡ ਬਦਲਣਾ ਚਾਹੀਦਾ ਹੈ।
21:07 ਇੱਮੇਜ ਵਿੱਚ ਇੱਥੇ ਥੋੜਾ ਬਹੁਤ ਕਲਰ ਹੈ।
21:12 ਪਰ ਮੈਂ ਜਿਆਦਾ ਸੈਚੁਰੇਸ਼ਨ (saturation) ਚਾਹੁੰਦਾ ਹਾਂ ਸੋ ਮੈਂ ਫੇਰ ਤੋਂ ਬੈਰਗਰਾਉੰਡ ਲੇਅਰ ਦੀ ਇੱਕ ਕੌਪੀ ਬਣਾੰਦਾ ਹਾਂ ਤੇ ਇਸਨੂੰ ਸੈਚੁਰੇਸ਼ਨ ਦਾ ਨਾਮ ਦਿੰਦਾ ਹਾਂ।
21:24 ਮੈਂ ਲੇਅਰ ਮੌਡ ਨੂੰ ਸੈਚੁਰੇਸ਼ਨ ਤੇ ਸੈਟ ਕਰਦਾ ਹਾਂ।
21:29 ਮੇਰੇ ਖਿਆਲ ਚ ਸੈਚੁਰੇਸ਼ਨ ਮੌਡ ਪਹਿਲਾਂ ਹੀ ਕੰਮ ਕਰਦਾ ਹੈ ਅਤੇ ਇਸਦੇ ਇੱਫੈਕਟਸ (effects)ਬਹੁਤ ਚੰਗੇ ਹਣ।
21:38 ਕਲਰ ਵਿੱਚ ਹੋਰ ਜਿਆਦਾ ਫਲੈਟਨੈੱਸ (flatness) ਚਾਹੀਦੀ ਹੈ ਤੇ ਹੱਥ ਕੌਮਿਕ (comic)ਨਹੀਂ ਦਿੱਖ ਰਿਹਾ।
21:47 ਮੈਂ ਇਹ ਦੇੱਖਾਂਗਾ ਕਿ ਇਹ ਕਿੱਥੋ ਆਉੰਦਾ ਹਾਂ।
21:51 ਸੋ ਹੁਣ ਮੈਂ ਇਸ ਸਲਾਈਡਰ ਨਾਲ ਛੇੜਛਾੜ ਕਰਣੀ ਸ਼ੁਰੁ ਕਰ ਸਕਦਾ ਹਾਂ।
21:58 ਸੈਚੁਰੇਸ਼ਨ ਨਾਲ ਹੇਠਾਂ ਜਾੰਦਿਆਂ, ਥੋੜਾ ਹੋਰ ਫਲੈਟ ਹੋ ਜਾੰਦਾ ਹੈ ਅਤੇ ਇਹ ਜਿਆਦਾ ਵਾਟਰ ਕਲਰ (water colour)ਦੀ ਤਰਹਾਂ ਦਿੱਖਦਾ ਹੈ, ਸੋ ਇਹ ਇੱਕ ਅਜੀਬ ਇੱਫੈਕਟ (effect)ਹੈ।
22:19 ਹੁਣ ਮੈਂ ਲੇਅਰਸ ਨਾਲ ਛੇੜਛਾੜ ਸ਼ੁਰੁ ਕਰ ਸਕਦਾ ਹਾਂ।
22:26 ਸੋ ਮੈਂ ਲਾਈਨਸ ਲੇਅਰ ਸਵਿੱਚ ਔਫ ਕਰਦਾ ਹਾਂ ਤੇ ਤੁਸੀਂ ਵੇਖਦੇ ਹੋ ਕਿ ਇਹ ਇੱਫੈਕਟ ਲਾਈਨਸ ਤੋਂ ਨਹੀਂ ਪਰ ਕਲਰ ਅਤੇ ਸੈਚੁਰੇਸ਼ਨ ਤੋਂ ਹੈ।
22:39 ਹੁਣ ਮੈਂ ਕੁੱਝ ਐਡਜਸਟਮੈੰਟ (adjustment) ਕਰ ਸਕਦਾ ਹਾਂ ਕਿਉਂਕਿ ਹਜੇ ਵੀ ਮੇਰੇ ਕੋਲ ਇੱਥੇ ਲੇਅਰਸ ਹਣ।
22:47 ਮੈਂ ਚਿਹਰੇ ਨੂੰ ਲਾਈਟ ਕਰਣਾ ਚਾਹੁੰਦਾ ਹਾਂ, ਸੋ ਮੈਂ ਇੱਥੇ ਆਪਣੀ ਇੰਕ ਲਾਈਟ ਲੇਅਰ ਸਿਲੈਕਟ ਕਰਦਾ ਹਾਂ, ਵਾਈਟ ਫੋਰਗਰਾਉੰਡ ਕਲਰ ਨਾਲ ਇੱਕ ਬੱਰਸ਼ ਸਿਲੈਕਟ ਕਰਦਾ ਹਾਂ।
23:12 ਮੈਂ ਇੱਮੇਜ ਨੂੰ ਜੂਮ ਕਰਦਾ ਹਾਂ।
23:18 ਬਰੱਸ਼ ਦਾ ਸਾਈਜ ਘੱਟਾਉੰਦਾ ਹਾਂ ਤੇ ਇਸਨੂੰ ਥੋੜਾ ਸਕੇਲ ਕਰਦਾ ਹਾਂ ਅਤੇ ਹੁਣ ਮੈਂ ਇੱਥੇ ਅੱਖ ਪੇੰਟ ਕਰਣੀ ਸ਼ੁਰੁ ਕਰਦਾ ਹਾਂ।
23:34 ਉਹ ਬਹੁਤ ਜਿਆਦਾ ਹੈ।
23:50 ਇਹ ਜਿਆਦਾ ਠੀਕ ਲਗਦਾ ਹੈ।
23:54 ਹੁਣ ਮੈਂ ਇਹ ਹਿੱਸਾ ਪੇੰਟ ਕਰਦਾ ਹਾਂ।
24:00 ਇਹ ਬਹੁਤ ਜਿਆਦਾ ਹੈ।
24:03 ਤੁਸੀ ਕਲਪਨਾ ਕਰ ਸਕਦੇ ਹੋ ਕਿ ਇੱਥੇ ਇਨਹਾਂ ਏਰੀਆਸ ਨੂੰ ਬਦਲ ਕੇ ਇਸ ਇੱਮੇਜ ਵਿੱਚ ਤੁਸੀਂ ਬਹੁਤ ਸਾਰੇ ਸੁਧਾਰ ਕਰ ਸਕਦੇ ਹੋ।
24:47 ਇਹ ਓਕੇ (Ok)ਹੈ।
24:51 ਇੱਥੇ ਤੁਸੀਂ ਬਹੁਤ ਸਾਰੇ ਬਦਲਾਵ ਕਰ ਸਕਦੇ ਹੋ ਅਤੇ ਮੈਂ ਨਹੀਂ ਜਾਣਦਾ ਕਿ ਜੇ ਮੈਂ ਠੀਕ ਰਸਤੇ ਤੇ ਹਾਂ।
25:01 ਪਰ ਹੁਣ ਤਕ ਇਹ ਮੈਨੂੰ ਚੰਗਾ ਲਗਦਾ ਹੈ।
25:06 ਆਉ ਵੇਖੀਏ ਅਸੀ ਹੋਰ ਕੀ ਕਰ ਸਕਦੇ ਹਾਂ।
25:10 ਪਹਿਲੀ ਚੀਜ ਹੈ ਅਸੀ ਲਾਈਨਸ ਦੀ ਬਜਾਏ ਹੋਰ ਵੱਖ ਲੇਅਰ ਦੀ ਵਰਤੋਂ ਕਰ ਸਕਦੇ ਹਾਂ।
25:18 ਸੋ ਮੈਂ ਲਾਈਨਸ ਸਵਿੱਚ ਔਫ ਕਰਦਾ ਹਾਂ ਅਤੇ ਮੈਨੂੰ ਬਹੁਤ ਹੀ ਅਜੀਬ ਰੰਗ ਮਿਲਦੇ ਹਣ ਕਿਉਂਕਿ ਹੁਣ ਫੇਰਤੋਂ ਮੇਰੇ ਕੋਲ ਵਾਈਟ ਬੈਕਗਰਾਉੰਡ ਹੈ।
25:31 ਸੋ ਇੱਥੇ ਇੱਕ ਹੋਰ ਲੇਅਰ ਐਡ ਕਰੋ ਤੇ ਇਸਨੂੰ ਵਾਈਟ ਤੇ ਸੈਟ ਕਰੋ ਅਤੇ ਮਲਟੀਪਲਾਈ ਮੋਡ ਦੀ ਵਰਤੋਂ ਕਰੋ ਤੇ ਇਸਨੂੰ 240 ਗ੍ਰੇ (grey) ਨਾਲ ਭਰ ਦਿਉ।
25:52 ਹੁਣ ਮੇਰੇ ਕੋਲ ਇੱਥੇ ਸੇਮ (same) ਉਹੀ ਜਿਹੀ ਇੱਮੇਜ ਹੈ ਜੋ ਮੇਰੀ ਲਾਈਨਸ ਨਾਲ ਸੀ।
25:59 ਮੈਨੂੰ ਇਨਹਾਂ ਨੂੰ ਸਵਿੱਚ ਔਨ ਕਰਣ ਦਿਉ।
26:03 ਮੇਰੇ ਕੋਲ ਲਾਈਨਸ ਇਨਫਰਮੇਸ਼ਨ ਆ ਰਹੀ ਹੈ ਪਰ ਕੌਮਿਕ ਇੱਫੈਕਟ ਅਜੇ ਵੀ ਉੱਥੇ ਹੈ ਅਤੇ ਮੈਂ ਦੇੱਖਦਾ ਹਾਂ ਕਿ ਹੋਰ ਚੰਗਾ ਕੀ ਹੈ।
26:21 ਆਉ ਕੁੱਛ ਵੱਖ ਟਰਿੱਕਸ (tricks) ਦੀ ਕੋਸ਼ਿਸ਼ ਕਰੀਏ।
26:30 ਮੈਂ ਕਲਰ ਅਤੇ ਸੈਚੁਰੇਸ਼ਨ ਲੇਅਰ ਨੂੰ ਡੱਬਲ ਕਰਦਾ ਹਾਂ ਅਤੇ ਇਨਹਾਂ ਨਾਲ ਕੁੱਝ ਕਰਦਾ ਹਾਂ।
26:39 ਇੱਥੇ ਮੈਂ ਇੱਮੇਜ ਵਿੱਚੋਂ ਵੇਰਵੇ ਲੈਣ ਦੀ ਕੋਸ਼ਿਸ਼ ਕਰਦਾ ਹਾਂ।
26:45 ਸੋ ਫਿਲਟਰਸ,ਬੱਲਰ (blur)ਅਤੇ ਗੌਸਾਂਈਨ ਬੱਲਰ ਤੇ ਜਾਉ।
26:53 ਇੱਥੇ ਮੈਂ ਵੈਲਯੂ ਚੁਣਦਾ ਹਾਂ ਜੋ ਮੈਨੂੰ ਚੰਗਾ ਇੱਫੈਕਟ ਦਿੰਦੀ ਹੈ।
27:08 ਤੁਸੀਂ ਵੇਖਦੇ ਹੋ ਕਿ ਕਲਰ ਥੋੜਾ ਸਮੂਦ (smooth) ਹੋ ਗਿਆ ਹੈ।
27:18 ਸੋ ਆਉ ਇਸਨੂੰ ਸੈਚੁਰੇਸ਼ਨ ਕੌਪੀ ਤੇ ਵੀ ਕਰਿਏ।
27:24 ਫਿਲਟਰਸ ਤੇ ਜਾਉ, ਗੌਸਾਂਈਨ ਬੱਲਰ ਦੁਬਾਰਾ ਕਰੋ।
27:29 ਅਤੇ ਹੁਣ ਮੇਰੇ ਕੋਲ ਅਸਲ ਵਿੱਚ ਫਲੈਟ ਕਲਰ ਨਾਲ ਫਲੈਟ ਇੱਮੇਜ ਹੈ।
27:36 ਸੋ ਮੈਂ ਓਰੀਜਨਲ (original) ਕਲਰ ਸਵਿੱਚ ਔਨ ਕਰਦਾ ਹਾਂ ਤੇ ਇੱਥੇ ਮੈਨੂੰ ਅਜੀਬ ਇੱਫੈਕਟ ਮਿਲਦਾ ਹੈ।
27:44 ਆਉ ਇਨਹਾਂ ਲੇਅਰਸ ਨੂੰ ਸੈਚੁਰੇਸ਼ਨ ਬੱਲਰਡ ਅਤੇ ਕਲਰ ਬੱਲਰਡ ਦਾ ਨਵਾਂ ਨਾਮ ਦਇਏ।
28:04 ਜੇ ਮੈਂ ਬੱਲਰਡ ਸੈਚੁਰੇਸ਼ਨ ਨੂੰ ਅਣਬੱਲਰਡ (unblurred)ਕਲਰ ਨਾਲ ਮਿਲਾਂਵਾਂ,ਮੈਨੂੰ ਇੱਥੇ ਕੁੱਝ ਕਲਰਸ ਮਿਲਦੇ ਹਣ ਜੋ ਬਹੁਤ ਅਜੀਬ ਦਿੱਖਦੇ ਹਣ।
28:16 ਮੈਨੂੰ ਇਹ ਚੰਗਾ ਲਗਦਾ ਜੇ ਇਹ ਇੱਥੇ ਖਾਸ ਕਰਕੇ ਨੱਕ ਉੱਤੇ ਨਾਂ ਹੁੰਦਾ।
28:22 ਸੋ ਵਾਪਿਸ ਇਸਨੂੰ ਸਵਿੱਚ ਔਨ ਕਰਦਾ ਹਾਂ ਤੇ ਮੈਨੂੰ ਇੱਥੇ ਇਹ ਇੱਫੈਕਟ ਮਿਲਦਾ ਹੈ।
28:29 ਤੁਸੀਂ ਸੋਚ ਸਕਦੇ ਹੋ ਕਿ ਜੇ ਤੁਸੀਂ ਬੱਲਰਿੰਗ (blurring) ਘੱਟਾਉ ਤਾਂ ਤੁਹਾਨੂੰ ਸ਼ਾਰਪ (sharp) ਵੇਰਵੇ ਮਿਲਦੇ ਹਣ।
28:37 ਸੱਚ ਚ ਇਹ ਇੱਕ ਖੇਲ ਦਾ ਮੈਦਾਨ ਹੈ।
28:40 ਇੱਥੇ ਤੁਹਾਡੇ ਕੋਲ ਬਹੁਤ ਸਾਰੀਆਂ ਸੰਭਾਵਨਾਵਾਂ ਹਣ ਜਿਸ ਤਰਹਾਂ ਇਹ ਕਿਵੇਂ ਕਰਣਾ ਹੈ, ਕੀ ਕਰਣਾ ਹੈ, ਕਿਸਨੂੰ ਠੀਕ ਕਰਣਾ ਹੈ।
28:50 ਇਸਨੂੰ ਕਰਣਾ ਸੱਚ ਵਿੱਚ ਮਜੇਦਾਰ ਹੈ।
29:09 ਅਸਲੀ ਟਯੂਟੋਰਿਯਲ (tutorial) ਦੇ ਲੇਖਕ ਨੇ ਬਹੁਤ ਸ਼ਾਨਦਾਰ ਕੰਮ ਕੀਤਾ ਹੈ।
29:24 ਮੈਂ ਇਸ ਇੱਮੇਜ ਦੇ ਦੋਨੋ ਵਰਜਨਸ (versions)ਨਾਲ ਖੁਸ਼ ਨਹੀਂ ਹਾਂ।
29:31 ਮੈਂ ਇੱਥੇ ਢਾੰਚਾ, ਫੁੱਲ, ਸਟੈੱਚੁ ਅਤੇ ਗਮਲੇ ਨੂੰ ਪਸੰਦ ਕਰਦਾ ਹਾਂ.।
29:40 ਮੈਂ ਹੱਥ ਦੇ ਨੇੜੇ ਅਤੇ ਚਿਹਰੇ ਦੇ ਸਾਰੇ ਵੇਰਵੇ ਨਹੀਂ ਪਸੰਦ ਕਰਦਾ, ਇਹ ਥੋੜੀ ਹੋਰ ਫਲੈਟ ਹੋਣੇ ਚਾਹੀਦੇ ਸੀ।
29:49 ਬੱਲਰਡ ਔਨ ਵਿੱਚ ਮੈਂ ਚਿਹਰੇ ਦੇ ਵਿੱਚ ਅਤੇ ਹੱਥ ਦੇ ਨੇੜੇ ਵਾਲੇ ਵੇਰਵੇ ਪਸੰਦ ਕਰਦਾ ਹਾਂ ਪਰ ਮੈਂ ਫੁੱਲ ਪਸੰਦ ਨਹੀਂ ਕਰਦਾ ਜੋ ਪੂਰਾ ਬੱਲਰਡ ਹੋ ਗਿਆ ਹੈ।
30:04 ਸੋ ਹੁਣ ਮੈਂ ਦੋਨੋ ਇੱਮੇਜਿਸ ਜੋੜ ਸਕਦਾ ਹਾਂ ਅਤੇ ਮੈਂ ਕਲਰ ਬੱਲਰਡ ਨਾਲ ਸ਼ੁਰੁ ਕਰਾਂਗਾ ਕਿਉਂਕਿ ਸੈਚੁਰੇਸ਼ਨ ਬੱਲਰਡ ਤੋਂ ਜਿਆਦਾ ਇਸਦੀ ਪੂਰੀ ਸਾਰੀ ਸ਼ਕਲ ਮੈਂ ਪਸੰਦ ਕਰਦਾ ਹਾਂ।
30:20 ਪਰ ਮੈਂ ਸਾਰੀ ਲੇਅਰਸ ਸਵਿੱਚ ਔਨ ਕਰਦਾ ਹਾਂ ਤੇ ਸੈਚੁਰੇਸ਼ਨ ਬੱਲਰਡ ਅਤੇ ਕਲਰ ਬੱਲਰਡ ਤੇ ਇੱਕ ਲੇਅਰ ਮਾਸਕ ਐਡ ਕਰਦਾ ਹਾਂ ਅਤੇ ਇੱਕ ਪੂਰੇ ਪਾਰਦਰਸ਼ੀ ਬਲੈਕ ਲੇਅਰ ਮਾਸਕ ਨੂੰ ਐਡ ਕਰਦਾ ਹਾਂ।
30:37 ਹੁਣ ਮੈਂ ਸੈਚੁਰੇਸ਼ਨ ਲੇਅਰ ਮਾਸਕ ਤੇ ਕੰਮ ਸ਼ੁਰੁ ਕਰਾਂਗਾ ਸੋ ਮੈਂ ਫੋਰਗਰਾਉੰਡ ਕਲਰ ਵਾਈਟ ਸਿਲੈਕਟ ਕਰਦਾ ਹਾਂ ਅਤੇ ਇੱਥੇ ਪੇੰਟ ਬੱਰਸ਼ ਸਿਲੈਕਟ ਕਰਦਾ ਹਾਂ।
30:51 ਹੁਣ ਮੈਂ ਪੇੰਟਿੰਗ (painting) ਸ਼ੁਰੁ ਕਰਦਾ ਹਾਂ।
30:55 ਮੈਂ ਇਮੇਜ ਦੇ ਉਹੀ ਹਿੱਸੇ ਪੇੰਟ ਕਰਦਾ ਹਾਂ ਜਿੱਥੇ ਮੈਂ ਇੱਮੇਜ ਵਿੱਚ ਥੋੜੀ ਹੋਰ ਫਲੈਟਨੈੱਸ ਚਾਹੁੰਦਾ ਹਾਂ।
31:04 ਇਹ ਥੋੜਾ ਅਜੀਬ ਦਿੱਖੇਗਾ ਕਿਉਂਕਿ ਹੁਣ ਮੇਰੇ ਕੋਲ ਕਲਰ ਲੇਅਰ ਸਵਿੱਚਡ ਔਨ ਹੈ।
31:46 ਸੋ ਹੁਣ ਮੈਂ ਹਰ ਚੀਜ ਸ਼ਿਫਟ +ਸਿਟਰਲ+ ਏ (Shift+Ctrl+A) ਪ੍ਰੈੱਸ (press) ਕਰਕੇ ਸਿਲੈਕਟ ਕਰਦਾ ਹਾਂ ਅਤੇ ਸਿਟਰਲ+ਸੀ(Ctrl+C) ਨਾਲ ਕੌਪੀ ਕਰਦਾ ਹਾਂ,ਇੱਮੇਜ ਵਿੱਚ ਜਾੰਦਾ ਹਾਂ ਅਤੇ ਸਿਟਰਲ+ ਵੀ (Ctrl+ V)ਪ੍ਰੈੱਸ ਕਰਦਾ ਹਾਂ ਤੇ ਇਸ ਫਲੋਟਿੰਗ ਸਿਲੈਕਸ਼ਨ ( Floating Selection)ਤੇ ਕਲਿਕ ਕਰਦਾ ਹਾਂ ਅਤੇ ਸਿਟਰਲ+ ਐਚ (Ctrl+H)ਨਾਲ ਯਾ ਐਨਕਰ ਲੇਅਰ (anchor layer) ਨਾਲ ਇੱਥੇ ਆਪਣੀ ਕੌਪੀ ਲੈੰਦਾ ਹਾਂ।
32:20 ਸੋ ਤੁਸੀਂ ਇਹ ਲੇਅਰ ਮਾਸਕ ਵੀ ਕੌਪੀ ਕਰ ਸਕਦੇ ਹੋ ਅਤੇ ਮੇਰੇ ਖਿਆਲ ਚ ਮੈ ਇਸ ਇੱਮੇਜ ਨੂੰ ਇੱਥੇ ਹੀ ਛੱਡ ਦਿਆਂਗਾਂ।
32:32 ਮੇਰੇ ਖਿਆਲ ਚ ਇਹ ਬਹੁਤ ਵਧੀਆ ਉਦਾਹਰਨ ਹੈ ਅਤੇ ਅੰਤ ਵਿਚ ਮੈਂ ਇਸ ਸਲਾਈਡਰ ਨਾਲ ਕੁੱਛ ਛੇੜਛਾੜ ਕਰਾਂਗਾਂ।
32:54 ਆਉ ਇਸਨੂੰ ਦੋਹਰਾਈਏ।
32:57 ਤੁਸੀਂ ਪਹਿਲਾਂ ਇਸ ਇੱਮੇਜ ਲੇਅਰ ਨੂੰ ਕੌਪੀ ਕਰੋ ਤੇ ਥਰੈੱਸਹੋਲਡ ਟੂਲ ਨਾਲ ਇੱਕ ਇੰਕਡ ਇੱਮੇਜ ਬਣਾਉ।
33:05 ਉਨਹਾਂ ਏਰੀਆਸ ਨੂੰ ਲੱਭੋ ਜੋ ਤੁਸੀਂ ਬਲੈਕ ਯਾ ਬਹੁਤ ਡਾਰਕ ਚਾਹੁੰਦੇ ਹੋ।
33:10 ਫੇਰ ਬੇਸ ਇੱਮੇਜ ਦੀ ਦੁਬਾਰਾ ਕੌਪੀ ਬਣਾਉ ਤੇ ਐੱਜ ਡਿਟੈਕਟ ਫਿਲਟਰ ਨਾਲ ਇੱਕ ਲਾਈਨ ਲੇਅਰ ਬਣਾਉ ਅਤੇ ਫੇਰ ਲੇਅਰ ਮੋਡ ਨੂੰ ਮਲਟੀਪਲਾਈ ਤੇ ਸੈਟ ਕਰੋ।
33:29 ਇਸ ਲੇਅਰ ਵਿੱਚ ਤੁਸੀ ਲੈਵਲ ਟੂਲ ਨਾਲ ਵਾਈਟ ਨੂੰ ਤਕਰੀਬਨ 240 ਗ੍ਰੇ ਤਕ ਘੱਟਾਂਦੇ ਹੋ।
33:42 ਤੁਸੀਂ ਫੇਰ ਦੁਬਾਰਾ ਬੇਸ ਇੱਮੇਜ (base image)ਦੀ ਕੌਪੀ ਕਰਦੇ ਹੋ ਅਤੇ ਇੱਕ ਕਲਰ ਲੇਅਰ ਬਣਾੰਦੇ ਹੋ।
33:49 ਕਲਰ ਮੋਡ ਨੂੰ ਕਲਰ ਤੇ ਸੈਟ ਕਰੋ।
33:56 ਅਖੀਰ ਵਿੱਚ ਤੁਸੀ ਅੰਤਿਮ ਵਾਰ ਬੋਸ ਲੇਅਰ ਨੂੰ ਕੌਪੀ ਕਰਦੇ ਹੋ ਅਤੇ ਇੱਕ ਸੈਚੁਰੇਸ਼ਨ ਲੇਅਰ ਬਣਾੰਦੇ ਹੋ ਤੇ ਇੱਥੇ ਤੁਸੀਂ ਲੇਅਰ ਮੋਡ ਨੂੰ ਸੈਚੁਰੇਸ਼ਨ ਤੇ ਸੈਟ ਕਰਦੋ ਹੋ ਅਤੇ ਹੁਣ ਤੁਸੀਂ ਵੱਖ ਵੱਖ ਲੇਅਰਸ ਯਾ ਕੁੱਝ ਲੇਅਰਸ ਦੀ ਓਪੈਸਿਟੀ ਨਾਲ ਛੇੜਛਾਰ ਕਰਦੇ ਹੋ।
34:20 ਬਸ ਖਾਲੀ ਛੇੜਖਾਨੀ। ਨਤੀਜੇ ਮਿਲੇਜੁਲੇ ਹਣ ਪਰ ਕੁੱਝ ਹੈਰਾਨ ਕਰ ਦੇਣ ਵਾਲੇ ਹਣ।
34:32 ਹੋਰ ਇਨਫਰਮੇਸ਼ਨ ਵਾਸਤੇ ਐਚਟੀਟੀਪੀ://ਮੀਟਦਜਿੰਪ.ਔਰਗ (http://meetthegimp.org) ਤੇ ਜਾਉ ਅਤੇ ਟਿੱਪਣੀ ਭੇਜਣ ਲਈ ਕਿਰਪਾ ਕਰਕੇ ਇਨਫੋ@ਮੀਟਦਜਿੰਪ.ਔਰਗ (info@meetthegimp.org) ਤੇ ਲਿਖੋ। ਗੁੱਡ ਬਾਯ।
34:49 ਪ੍ਰਤਿਭਾ ਥਾਪਰ ਦ੍ਵਾਰਾ ਅਨੁਵਾਦਿਤ ਸਕ੍ਰਿਪ੍ਟ ਕਿਰਨ ਸਪੋਕਣ ਟਯੂਟੋਰਿਯਲ ਪ੍ਰੌਜੈਕਟ (Spoken Tutorial Project)ਵਾਸਤੇ ਇਹ ਡਬਿੰਗ (dubbing) ਕਰ ਰਹੀ ਹਾਂ।

Contributors and Content Editors

Khoslak, PoojaMoolya, Ranjana