Difference between revisions of "C-and-C++/C2/Relational-Operators/Punjabi"

From Script | Spoken-Tutorial
Jump to: navigation, search
Line 1: Line 1:
 
{| Border=1
 
{| Border=1
!Timing
+
|'''Time'''
!Narration
+
|'''Narration'''
 
|-
 
|-
 
| 00:02  
 
| 00:02  

Revision as of 16:22, 24 July 2014

Time Narration
00:02 C ਅਤੇ C++ ਵਿਚ ਰਿਲੇਸ਼ਨਲ ਅੋਪਰੇਟਰਸ (Relational Operators) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:07 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ:
00:09 ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ
00:12 ਲ਼ੇਸ ਦੇਨ (Less than) : eg. a < b
00:15 ਗਰੇਟਰ ਦੇਨ (Greater than): eg. a > b
00:18 ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a <= b
00:23 ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to): eg. a >= b
00:28 ਇਕੁਅਲ ਟੂ (Equal to): eg. a == b
00:31 ਨੋਟ ਇਕੁਅਲ ਟੂ (Not equal to): eg. a != b
00:38 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10)
00:43 ਊਬੰਤੂ ਵਿਚ gcc ਅਤੇ g++ ਕੰਪਾਇਲਰ ਵਰਜ਼ਨ 4.6.1

(gcc and g++ Compiler version 4.6.1 in Ubuntu) .

00:50 ਆਉ ਅਸੀਂ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
00:53 ਰਿਲੇਸ਼ਨਲ ਅੋਪਰੇਟਰਸ, ਇੰਟੀਜ਼ਰ ਅਤੇ ਫਲੋਟਿੰਗ ਪੋਆਈਂਟ ਨੰਬਰਸ ਨੂੰ ਕੰਪੇਏਰ (compare) ਕਰਨ ਲਈ ਵਰਤੇ ਜਾਂਦੇ ਹਨ।
00:58 ਐਕਸਪ੍ਰੇਸ਼ਨਸ ਜਿਨ੍ਹਾਂ ਵਿਚ ਰਿਲੇਸ਼ਨਲ ਅੋਪਰੇਟਰਸ ਵਰਤੇ ਜਾਂਦੇ ਹਨ, ਗਲਤ (false) ਲਈ ਰਿਟਰਨ 0 (return 0), ਅਤੇ ਸਹੀ (true) ਲਈ 1 ਵਿਅਕਤ ਕਰਦੇ ਹਨ।

ਰਿਟਰਨ ਵੈਲਯੂਸ (Return values:) 0 ਜਦ ਗਲਤ (false) ਹੈ 1 ਜਦ ਸਹੀ (true) ਹੈ

01:04 ਹੁਣ ਮੈਂ C ਪ੍ਰੋਗਰਾਮ ਦੀ ਮੱਦਦ ਨਾਲ ਰਿਲੇਸ਼ਨਲ ਅੋਪਰੇਟਰਸ ਨੂੰ ਡੈਮੋਸਟਰੈਟ ਕਰਾਂਗੀ।
01:10 ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਬਣਾਇਆ ਹੈ।
01:11 ਇਸ ਲਈ ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ ।
01:16 ਪਹਿਲਾਂ ਅਸੀਂ ਦੋ ਵੈਰੀਏਬਲਸ, a ਅਤੇ b ਡਿਕਲੇਅਰ ਕਰਾਂਗੇ।
01:21 ਇਹ printf ਸਟੇਟਮੈਂਟ, ਯੂਜ਼ਰ (user ) ਨੂੰ a ਅਤੇ b ਦੀ ਵੈਲਯੂਸ, ਐਂਟਰ ਕਰਨ ਲਈ ਕਹੇਗੀ।
01:27 ਇਹ scanf ਸਟੇਟਮੈਂਟ, ਵੈਰੀਏਬਲਸ a ਅਤੇ b ਲਈ ਇਨਪੁਟ ਲਏਗੀ।
01:33 ਹੁਣ ਸਾਡੇ ਕੋਲ ਗਰੇਟਰ ਦੇਨ (greater than) ਅੋਪਰੇਟਰ ਹੈ।
01:35 ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ।
01:39 ਜੇ a, b ਤੋਂ ਗਰੇਟਰ (greater) ਹੋਇਆ ਤਾਂ ਇਹ ਰਿਟਰਨ ਗਲਤ (false) ਦਿੰਦਾ ਹੈ।
01:44 ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ।
01:48 ਜੇ ਉਪਰਲੀ ਕੰਡੀਸ਼ਨ ਗਲਤ (false) ਹੋਈ ਤਾਂ ਇਹ ਸਕਿਪ (skip) ਹੋ ਜਾਏਗੀ।
01:51 ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ।
01:54 ਹੁਣ ਸਾਡੇ ਕੋਲ ਲ਼ੇਸ ਦੇਨ (less than) ਅੋਪਰੇਟਰ ਹੈ।
01:56 ਇਹ ਵੀ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ।
01:58 ਜੇ a, b ਤੋਂ ਲ਼ੇਸ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ।
02:03 ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ।
02:07 ਨਹੀਂ ਤਾਂ ਇਹ ਸਕਿਪ ਹੋ ਜਾਏਗੀ।
02:09 ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ।
02:13 ਪਹਿਲਾਂ ਨੀਚੇ ਦਿਤਾ ਕੋਮੈਂਟ ਕਰੋ।

/* */ ਟਾਈਪ ਕਰੋ।

02:24 ਸੇਵ ਤੇ ਕਲਿਕ ਕਰੋ।
02:26 ਮੈਂ ਆਪਣੀ ਫਾਈਲ, ਰਿਲੇਸ਼ਨਲ.ਸੀ ਨਾਮ ਨਾਲ ਸੇਵ ਕੀਤੀ ਹੈ
02:30 ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ ।
02:36 ਕੰਪਾਇਲ ਕਰਨ ਲਈ, ਟਰਮਿਨਲ ਤੇ gcc relational.c -o rel ਟਾਈਪ ਕਰੋ।
02:50 ਐਂਟਰ ਦਬਾਉ ।
02:52 ਐਕਜ਼ੀਕਿਯੂਟ ਕਰਨ ਲਈ ./rel ਟਾਈਪ ਕਰਕੇ ਐਂਟਰ ਦਬਾਉ
02:58 ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ।
03:02 ਆਉਟਪੁਟ ਇੰਝ ਦਿਸੇਗੀ :
03:04 8 ਗਰੇਟਰ ਹੈ 3 ਤੋਂ

(8 is greater than 3.)

03:07 ਤੁਸੀਂ ਇਸ ਕੋਡ ਨੂੰ a ਅਤੇ b ਦੀਆਂ ਅੱਲਗ-ਅੱਲਗ ਵੈਲਯੂਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ ਕਰ ਸਕਦੇ ਹੋ।
03:12 ਕੋਡ ਤੇ ਵਾਪਸ ਆ ਰਹੇ ਹਾਂ।
03:14 ਇਥੋਂ ਕੋਮੈਂਟ ਡਿਲੀਟ ਕਰੋ ਤੇ ਇਥੇ ਪਾ ਦਿਉ।
03:24 ਹੁਣ ਸਾਡੇ ਕੋਲ ਲ਼ੇਸ ਦੇਨ ਜਾਂ ਇਕੁਅਲ ਟੂ (less than or equal to) ਅੋਪਰੇਟਰ ਹੈ।
03:29 ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ।
03:33 ਜੇ a, b ਤੋਂ ਲ਼ੇਸ ਜਾਂ ਇਕੁਅਲ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ।
03:39 ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ, ਸਹੀ (true) ਹੋਈ।
03:43 ਜੇ ਉਪਰਲੀ ਕੰਡੀਸ਼ਨ, ਗਲਤ (false) ਹੋਈ ਤਾਂ ਇਹ ਸਕਿਪ ਹੋ ਜਾਏਗੀ।
03:46 ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ।
03:50 ਅੱਗੇ ਗਰੇਟਰ ਦੇਨ ਜਾਂ ਇਕੁਅਲ ਟੂ (greater than or equal to) ਅੋਪਰੇਟਰ ਹੈ।
03:53 ਇਹ a ਅਤੇ b ਨੂੰ ਕੰਪਏਅਰ ਕਰਦਾ ਹੈ ਅਤੇ ਜੇ a, b ਤੋਂ ਗਰੇਟਰ ਜਾਂ ਇਕੁਅਲ ਹੋਵੇ ਤਾਂ ਇਹ ਰਿਟਰਨ , ਸਹੀ (true) ) ਦਿੰਦਾ ਹੈ।
04:01 ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਕੰਡੀਸ਼ਨ, ਸਹੀ (true) ਹੋਈ।
04:05 ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ।
04:08 ਸੇਵ ਤੇ ਕਲਿਕ ਕਰੋ।
04:10 ਟਰਮਿਨਲ ਤੇ ਵਾਪਸ ਆਉ।
04:12 ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
04:17 ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ।


04:23 ਆਉਟਪੁਟ ਇੰਝ ਦਿਸੇਗੀ :
04:25 8 ਗਰੇਟਰ ਜਾਂ ਇਕੁਅਲ ਹੈ 3 ਦੇ

(8 is greater than or equal to 3.)

04:30 ਹੁਣ ਬਾਕੀ ਦੇ ਕੋਡ ਤੇ ਵਾਪਸ ਆਉਂਦੇ ਹਾਂ।
04:33 ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ।
04:43 ਹੁਣ ਸਾਡੇ ਕੋਲ ਇਕੁਅਲ ਟੂ (equal to) ਅੋਪਰੇਟਰ ਹੈ।
04:47 ਇਹ ਡਬਲ ਇਕੁਅਲ (double equal (==)) ਸਾਈਨ ਨਾਲ ਦਰਸਾਇਆ ਜਾਂਦਾ ਹੈ।
04:50 ਇਹ ਅੋਪਰੇਟਰ, ਰਿਟਰਨ ਸਹੀ (true) ਦਿੰਦਾ ਹੈ ਜੇ ਦੋਨੋ ਅੋਪਰੈਂਡਸ ਇਕ ਦੂਜੇ ਦੇ ਇਕੁਅਲ ਹੋਣ।
04:57 ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਹੋਵੇਗਾ।
05:01 ਜੇ ਨਹੀਂ ਤਾਂ, ਕੰਟਰੋਲ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ।
05:06 ਇਸੇ ਤਰ੍ਹਾਂ ਸਾਡੇ ਕੋਲ ਨੋਟ ਇਕੁਅਲ ਟੂ (not equal to) ਅੋਪਰੇਟਰ ਹੈ।
05:09 ਇਹ ਅੋਪਰੇਟਰ, ਰਿਟਰਨ ਸਹੀ (true) )

ਦਿੰਦਾ ਹੈ ਜੇ ਦੋਨੋ ਅੋਪਰੈਂਡਸਇਕ ਦੂਜੇ ਦੇ ਇਕੁਅਲ ਨਹੀਂ ਹਨ।

05:15 ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਨਹੀਂ ਹੈ।
05:21 ਪ੍ਰੋਗਰਾਮ ਦੇ ਅੰਤ ਤੇ ਆ ਗਏ ਹਾਂ।

ਰਿਟਰਨ 0;

05:24 ਸੇਵ ਤੇ ਕਲਿਕ ਕਰੋ।
05:26 ਟਰਮਿਨਲ ਤੇ ਵਾਪਸ ਆਉ।
05:28 ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
05:33 a ਲਈ 8 ਅਤੇ b ਲਈ 3 ਐਂਟਰ ਕਰੋ।
05:39 ਆਉਟਪੁਟ , ਸਕਰੀਨ ਤੇ ਇੰਝ ਦਿਸੇਗੀ :
05:41 8, 3 ਦੇ ਇਕੁਅਲ ਨਹੀਂ ਹੈ

(8 is not equal to 3)

05:45 ਅਸੀਂ ਵੇਖਿਆ ਕਿ ਰਿਲੇਸ਼ਨਲ ਅੋਪਰੇਟਰਸ ਕਿਵੇਂ ਕੰਮ ਕਰਦੇ ਹਨ।
05:48 ਇਸ ਕੋਡ ਨੂੰ ਅੱਲਗ-ਅੱਲਗ ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ try ਕਰੋ।
05:52 ਹੁਣ ਇਸੇ ਪ੍ਰੋਗਰਾਮ ਨੂੰ C++ ਵਿਚ ਲਿਖਣਾ ਬਹੁਤ ਆਸਾਨ ਹੈ।
05:56 ਸਿਨਟੈਕਸ ਵਿਚ ਕੁਝ ਅੰਤਰ (differences) ਹਨ।
06:00 ਮੈਂ ਪਹਿਲਾਂ ਹੀ C++ ਵਿਚ ਕੋਡ ਲਿਖਿਆ ਹੋਇਆ ਹੈ।
06:04 ਇਹ C++ ਵਿਚ ਰਿਲੇਸ਼ਨਲ ਅੋਪਰੇਟਰਸ ਦਾ ਕੋਡ ਹੈ।
06:09 ਧਿਆਨ ਦਿਉ ਕਿ ਹੈਡਰ (header) ਅੱਲਗ ਹੈ।
06:12 ਇਥੇ ਸਾਡੇ ਕੋਲ ਯੂਜ਼ੀਂਗ (using) ਸਟੇਟਮੈਂਟ ਵੀ ਹੈ।
06:16 C++ ਵਿਚ ਆਉਟਪੁਟ ਸਟੇਟਮੈਂਟ ਸੀਆਉਟ (cout) ਹੈ।
06:19 ਅਤੇ C++ ਵਿਚ ਇਨਪੁਟ ਸਟੇਟਮੈਂਟ ਸੀਇਨ (cin) ਹੈ।
06:22 ਇਹਨਾਂ ਵੱਖਰੇਵਿਆਂ ਤੋਂ ਇਲਾਵਾ, ਦੋਨੋ ਕੋਡ ਕਾਫੀ ਸਿਮੀਲਰ (similar) ਹਨ।
06:27 ਸੇਵ ਤੇ ਕਲਿਕ ਕਰੋ ।
06:29 ਯਕੀਨੀ ਬਣਾਉ ਕਿ ਫਾਈਲ ਐਕਸਟੈਨਸ਼ਨ. ਸੀਪੀਪੀ (extension .cpp) ਨਾਲ ਹੋਈ ਹੇ।
06:33 ਮੈਂ ਆਪਣੀ ਫਾਈਲ ਰਿਲੇਸ਼ਨਲ. ਸੀਪੀਪੀ (relational.cpp ) ਨਾਮ ਨਾਲ ਸੇਵ ਕੀਤੀ ਹੈ।
06:38 ਆਉ ਕੋਡ ਨੂੰ ਕੰਪਾਇਲ ਕਰੀਏ।
06:40 ਟਰਮਿਨਲ ਖੋਲ੍ਹੋ ਅਤੇ g++ relational.cpp -o rel1 ਟਾਈਪ ਕਰੋ।
06:51 ਐਕਜ਼ੀਕਿਯੂਟ ਕਰਨ ਲਈ './ rel1 ਟਾਈਪ ਕਰੋ, ਐਂਟਰ ਦਬਾਉ
06:57 ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ।
07:01 ਆਉਟਪੁਟ ਇੰਝ ਦਿਸੇਗੀ :
07:03 ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਕੋਡ ਵਿਚ ਸੀ।
07:08 ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ।
07:11 ਪ੍ਰੋਗਰਾਮ ਤੇ ਵਾਪਸ ਆਉ
07:13 ਮੰਨ ਲਉ ਇਥੇ ਅਸੀਂ ਡਬਲ ਇਕੁਅਲ ਟੂ ਸਾਈਨ ਨੂੰ ਸਿੰਗਲ ਇਕੁਅਲ ਟੂ ਸਾਈਨ ਨਾਲ ਬਦਲ ਦਿੰਦੇ ਹਾਂ।
07:20 ਸੇਵ ਤੇ ਕਲਿਕ ਕਰੋ।
07:21 ਟਰਮਿਨਲ ਤੇ ਵਾਪਸ ਆਉ।
07:24 ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
07:34 ਅਸੀਂ ਵੇਖਦੇ ਹਾਂ ਇਹ ਦਿਖਾ ਰਿਹਾ ਹੈ

3, 3 ਦੇ ਇਕੁਅਲ ਹੈ (3 is equal to 3.)

07:38 ਪ੍ਰੋਗਰਾਮ ਤੇ ਵਾਪਸ ਆਉ
07:40 ਇਹ ਇਸ ਲਈ ਹੈ ਕਿਉਂਕਿ ਇਥੇ ਸਾਡੇ ਕੋਲ ਇਕ ਅਸਾਈਨਮੈਂਟ ਅੋਪਰੇਟਰ ਹੈ।
07:44 ਇਸ ਲਈ b ਦੀ ਵੈਲਯੂ a ਨੂੰ ਅਸਾਈਨ ਹੋ ਗਈ ਹੈ।
07:47 ਆਉ ਹੁਣ ਗਲਤੀ ਨੂੰ ਠੀਕ ਕਰੀਏ।
07:49 ਇਕੁਅਲ ਟੂ ਸਾਈਨ ਟਾਈਪ ਕਰੋ।
07:52 ਸੇਵ ਤੇ ਕਲਿਕ ਕਰੋ।
07:55 ਟਰਮਿਨਲ ਤੇ ਵਾਪਸ ਆਉ।
07:56 ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
08.04 ਹੁਣ ਆਉਟਪੁਟ ਠੀਕ ਹੈ।
08.06 ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ ।
08.09 ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ
08.10 ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ
08.12 ਲ਼ੇਸ ਦੇਨ (Less than): eg. a< b
08.15 ਗਰੇਟਰ ਦੇਨ (Greater than): e.g. a > b
08.18 ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a<=b
08.23 ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to) : eg. a>=b
08.27 ਇਕੁਅਲ ਟੂ (Equal to): eg. a==b
08.30 ਨੋਟ ਇਕੁਅਲ ਟੂ (Not equal to): eg. a!=b
08.34 ਇਕ ਅਸਾਈਨਮੈਂਟ ਵਜੋਂ:
08.35 ਇਕ ਪ੍ਰੋਗਰਾਮ ਲਿਖੋ ਜੋ ਤਿੰਨ ਵਿਦਿਆਰਥੀਆਂ ਦੇ ਨੰਬਰ ਦੀ ਇਨਪੁਟ ਲਵੇ।
08.40 ਕੰਪਏਅਰ ਕਰਕੇ ਵੇਖੋ ਕਿ ਕਿਸ ਵਿਦਿਆਰਥੀ ਨੇ ਸਭ ਤੋਂ ਜਿਆਦਾ ਨੰਬਰ ਲਏ ਹਨ।
08.44 ਇਹ ਵੀ ਵੇਖੋ ਕਿ ਕੀ ਦੋ ਜਾਂ ਦੋ ਤੋਂ ਜਿਆਦਾ ਵਿਦਿਆਰਥੀਆਂ ਨੇ ਇਕੁਅਲ ਨੰਬਰ ਲਏ ਹਨ।
08.49 ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ ।
08.51 ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ ।
08.54 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
08.58 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
09.00 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
09.03 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ ।
09.06 ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ।
09.14 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
09.18 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
09.24 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ
09.27 ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro)
09.35 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
ਸ਼ਾਮਲ ਹੋਣ ਲਈ ਧੰਨਵਾਦ ।

Contributors and Content Editors

Gaurav, Khoslak, PoojaMoolya, Pratik kamble