C-and-C++/C2/Increment-And-Decrement-Operators/Punjabi

From Script | Spoken-Tutorial
Revision as of 16:14, 19 June 2014 by Pratik kamble (Talk | contribs)

Jump to: navigation, search
Time NARRATION
00:01 C ਅਤੇ C++ ਵਿਚ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:08 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
00:10 ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ।
00:12 ++ eg. a++ ਜਿਹੜਾ ਇਕ ਪੋਸਟ-ਫਿਕਸ ਇੰਕਰੀਮੈਂਟ ਅੋਪਰੇਟਰ ਹੈ ।
00:18 ++a ਜਿਹੜਾ ਇਕ ਪਰੀ-ਫਿਕਸ ਇੰਕਰੀਮੈਂਟ ਅੋਪਰੇਟਰ ਹੈ।
00:22 - - eg. a- - ਇਕ ਪੋਸਟ-ਫਿਕਸ ਡਿਕਰੀਮੈਂਟ ਅੋਪਰੇਟਰ ਹੈ।
00:27 - -a ਇਕ ਪਰੀ-ਫਿਕਸ ਡਿਕਰੀਮੈਂਟ ਅੋਪਰੇਟਰ ਹੈ।
00:31 ਅਸੀਂ ਟਾਈਪ ਕਾਸਟਿੰਗ ਬਾਰੇ ਵੀ ਸਿੱਖਾਂਗੇ।
00:35 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ ਵਜੋਂ ਵਰਤ ਰਹੀ ਹਾਂ ਉਬੰਟੂ 11.10 ।
00:40 gcc ਅਤੇ g++ ਕੰਪਾਇਲਰ ਵਰਜ਼ਨ 4.6.1 ਉਬੰਟੂ ਤੇ।
00:48 ++ ਅੋਪਰੇਟਰ , ਅੋਪਰੈਂਡ ਦੀ ਮੌਜੂਦਾ ਵੈਲਯੂ ਨੂੰ ਇਕ ਨੰਬਰ ਵਧਾਉਂਦਾ ਹੈ।
00:54 a++ ਅਤੇ ++a ਅਤੇ a = a + 1 ਬਰਾਬਰ ਹਨ।
01:00 -- ਅੋਪਰੇਟਰ, ਅੋਪਰੈਂਡ ਦੀ ਮੌਜੂਦਾ ਵੈਲਯੂ ਨੂੰ ਇਕ ਨੰਬਰ ਘਟਾਉਂਦਾ ਹੈ।
01:06 a-- ਅਤੇ --a ਅਤੇ a = a - 1 ਬਰਾਬਰ ਹਨ।
01:13 ਮੈਂ ਹੁਣ C ਪ੍ਰੋਗਰਾਮ ਦੀ ਮੱਦਦ ਨਾਲ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ ਦਾ ਇਸਤੇਮਾਲ ਕਰਕੇ ਦਿਖਾਵਾਂਗੀ।
01:19 ਮੈਂ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਹੈ, ਇਸ ਲਈ ਮੈਂ ਉਸਦਾ ਕੋਡ ਦਸਾਂਗੀ ।
01:25 ਇਥੇ, ਸਾਡੇ ਕੋਲ C ਵਿਚ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ ਦਾ ਕੋਡ ਹੈ।
01:30 ਇਥੇ, ਮੈਂ ਇਕ ਇੰਟੀਜ਼ਰ ਵੈਰੀਏਬਲ ਲਿਆ ਹੈ a ਜਿਸਦੀ ਵੈਲਯੂ 1 ਹੈ।
01:35 ਇਸ ਤਰ੍ਹਾਂ ਅਸੀਂ a ਦੀ ਵੈਲਯੂ ਦੇ ਬਦਲਾਉ ਨੂੰ ਅੋਬਜ਼ਰਵ ਕਰ ਸਕਾਂਗੇ।
01:39 ਇਸ ਲਈ ਇਹ ਸਾਨੂੰ ਅੋਪਰੇਟਰਸ ਦੇ ਕੰਮ ਕਰਣ ਬਾਰੇ ਇਕ ਬਿਹਤਰ ਆਈਡਿਆ ਦਿੰਦਾ ਹੈ।
01:47 ਆਉ ਵੇਖੀਏ ਪੋਸਟ-ਫਿਕਸ ਇੰਕਰੀਮੈਂਟ ਅੋਪਰੇਟਰ ਕਿਵੇਂ ਕੰਮ ਕਰਦਾ ਹੈ।
01:51 ਇਸ printf ਸਟੇਟਮੈਂਟ ਦੀ ਆਉਟਪੁਟ 1 ਹੈ।
01:55 ਵੈਲਯੂ ਬਦਲ ਨਹੀਂ ਜਾਏਗੀ।
01:57 ਇਹ ਇਸ ਲਈ ਕਿਉਂ ਕਿ ਪੋਸਟ-ਫਿਕਸ ਅੋਪਰੇਸ਼ਨ, ਅੋਪਰੈਂਡ ਦੇ ਮੁਲਾਂਕਣ ਤੋਂ ਬਾਅਦ ਹੁੰਦਾ ਹੈ।
02:04 ਜੇ ਅੋਪਰੇਸ਼ਨ a++ ਤੇ ਪਰਫੋਰਮ ਹੁੰਦਾ ਹੈ, ਤਾਂ ਇਹ a ਦੀ ਮੌਜ਼ੂਦਾ ਵੈਲਯੂ ਤੇ ਪਰਫੋਰਮ ਹੋਵੇਗਾ।
02:10 ਉਸ ਤੋਂ ਬਾਅਦ a ਦੀ ਵੈਲਯੂ ਵਧ ਜਾਂਦੀ ਹੈ।
02:17 ਹੁਣ ਜੇ ਅਸੀਂ ਇਥੇ a ਦੀ ਵੈਲਯੂ ਵੇਖੀਏ, ਤਾਂ ਇਹ 1 ਨੰਬਰ ਵੱਧ ਹੋਏਗੀ।
02:27 ਅਸੀਂ ਦੁਬਾਰਾ a ਨੂੰ 1 ਨਾਲ ਇਨੀਸ਼ਿਲਾਈਜ਼ ਕਰਾਂਗੇ ਤਾਂ ਕਿ ਬਦਲਾਉ ਵੇਖ ਸਕੀਏ।
02:35 ਹੁਣ ਅਸੀਂ ਪਰੀ-ਫਿਕਸ ਇੰਕਰੀਮੈਂਟ ਅੋਪਰੇਟਰਸ ਤੇ ਆਵਾਂਗੇ।
02:38 ਇਹ printf ਸਟੇਟਮੈਂਟ, ਸਕਰੀਨ ਤੇ 2 ਪਰਿੰਟ ਕਰਦੀ ਹੈ।
02:42 ਇਹ ਇਸ ਲਈ ਕਿਉਂ ਕਿ ਪਰੀਫਿਕਸ ਅੋਪਰੇਸ਼ਨ, ਅੋਪਰੈਂਡ ਦੇ ਮੁਲਾਂਕਣ ਤੋਂ ਪਹਿਲਾਂ ਹੁੰਦਾ ਹੈ।
02:49 ਇਸ ਲਈ a ਦੀ ਵੈਲਯੂ ਪਹਿਲਾਂ 1 ਤੋਂ ਵਧਾਉਂਦਾ ਹੈ, ਅਤੇ ਫਿਰ ਇਹ ਪਰਿੰਟ ਹੋਵੇਗੀ।
02:58 ਅਸੀਂ ਦੁਬਾਰਾ a ਦੀ ਵੈਲਯੂ ਪਰਿੰਟ ਕਰਾਂਗੇ ਇਹ ਵੇਖਣ ਲਈ ਕਿ ਇਸ ਵਿਚ ਹੋਰ ਕੋਈ ਬਦਲਾਉ ਨਹੀਂ ਹੈ।
03:03 ਆਉ ਹੁਣ ਇਸ ਕੋਡ ਨੂੰ ਐਕਜ਼ੀਕਿਯੂਟ ਕਰਕੇ ਚੈਕ ਕਰਦੇ ਹਾਂ।
03:07 ਮੈਂ ਹੇਠ ਲਿਖੀਆਂ ਲਾਈਨਾਂ ਕੋਮੈਂਟ ਕਰਾਂਗੀ। ਟਾਈਪ ਕਰੋ, /* , */
03:19 Save Saਤੇ ਕਲਿਕ ਕਰੋ।
03:22 ਮੈਂ ਆਪਣੀ ਫਾਈਲ incrdecr.c. ਨਾਮ ਨਾਲ ਸੇਵ ਕੀਤੀ ਹੈ।
03:29 ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt ਅਤੇ T ਬਟਨ ਇੱਕਠੇ ਦਬਾਉ।
00:35 ਕੰਪਾਇਲ ਕਰਨ ਲਈ ਟਰਮਿਨਲ ’ਤੇ ਟਾਈਪ ਕਰੋ, gcc space incrdecr dot c space minus o space incr ਅਤੇ ਐਂਟਰ ਦਬਾਉ।
03:51 ਕੋਡ ਐਕਜ਼ੀਕਿਯੂਟ ਕਰਨ ਲਈ ./incr ਟਾਈਪ ਕਰਕੇ ਐਂਟਰ ਦਬਾਉ।
03:59 ਸਕਰੀਨ ਤੇ ਆਉਟਪੁਟ ਨਜ਼ਰ ਆਏਗੀ।
04:01 ਜਦ ਤੁਸੀਂ a++ ਪਰਿੰਟ ਕਰੋਗੇ ਤਾਂ ਇਹ ਆਉਟਪੁਟ ਹੋਏਗੀ।
04:06 ਜਦ ਤੁਸੀਂ ++a ਪਰਿੰਟ ਕਰੋਗੇ ਤਾਂ ਇਹ ਆਉਟਪੁਟ ਹੋਏਗੀ।
04:09 ਅਸੀਂ ਵੇਖ ਸਕਦੇ ਹਾਂ ਜਿਵੇਂ ਪਹਿਲਾਂ ਡਿਸਕਸ ਕੀਤਾ ਸੀ, ਨਤੀਜਾ ਉਹੀ ਹੈ।
04:13 ਹੁਣ ਬਾਕੀ ਕੋਡ ਤੇ ਵਾਪਸ ਆਉਂਦੇ ਹਾਂ।
04:16 ਮੈਂ ਹੁਣ ਪੋਸਟਫਿਕਸ ਅਤੇ ਪਰੀਫਿਕਸ ਡਿਕਰੀਮੈਂਟ ਅੋਪਰੇਟਰਸ ਦਸਾਂਗੀ।
04:21 ਮਲਟੀਲਾਈਨ ਕੋਮੈਂਟ ਹਟਾਉ, ਇਥੋਂ ਅਤੇ ਇਥੋਂ।
04:29 ਅਸੀਂ ਹੁਣ ਦੁਬਾਰਾ a ਨੂੰ 1 ਵੈਲਯੂ ਦਿਆਂਗੇ।
04:35 ਜਿਵੇਂ ਪਹਿਲਾਂ ਦੱਸਿਆ ਗਿਆ ਹੈ ਇਹ printf ਸਟੇਟਮੈਂਟ 1 ਦੀ ਆਉਟਪੁਟ ਦਸੇਗੀ।
04:40 a-- ਦੇ ਮੁਲਾਂਕਣ ਤੋਂ ਬਾਅਦ A ਦੀ ਵੈਲਯੂ ਡਿਕਰੀਮੈਂਟ ਹੋ ਜਾਏਗੀ, ਕਿਉਂਕਿ ਇਹ ਇਕ ਪੋਸਟ-ਫਿਕਸ ਐਕਸਪਰੈਸ਼ਨ ਹੈ।
04:47 ਅਗਲੀ ਸਟੇਟਮੈਂਟ, a ਦੀ ਵੈਲਯੂ o ਪਰਿੰਟ ਕਰਦੀ ਹੈ
04:51 A ਦੀ ਵੈਲਯੂ ਹੁਣ 1 ਤੋਂ ਡਿਕਰੀਮੈਂਟ ਹੋ ਗਈ ਹੈ।
04:54 ਅਸੀਂ ਹੁਣ ਪਰੀਫਿਕਸ ਡਿਕਰੀਮੈਂਟ ਅੋਪਰੇਟਰ ਤੇ ਹਾਂ।
04:58 ਇਸ printf ਸਟੇਟਮੈਂਟ ਦੀ ਆਉਟਪੁਟ 0 ਹੋਵੇਗੀ।
05:00 ਕਿਉਂਕਿ ਇਹ ਇਕ ਪਰੀਫਿਕਸ ਅੋਪਰੇਸ਼ਨ ਹੈ।
05:05 ਪਰੀਫਿਕਸ ਅੋਪਰੇਸ਼ਨ, ਅੋਪਰੈਂਡ ਦੇ ਮੁਲਾਂਕਣ ਤੋਂ ਪਹਿਲਾਂ ਹੁੰਦਾ ਹੈ।
05:09 ਇਸ printf ਸਟੇਟਮੈਂਟ ਦੀ ਆਉਟਪੁਟ 0 ਹੈ।
05:11 a ਦੀ ਵੈਲਯੂ ਵਿਚ ਹੋਰ ਕੋਈ ਬਦਲਾਉ ਨਹੀਂ ਹੋਵੇਗਾ।
05:15 ਟਾਈਪ ਕਰੋ Return 0; ਅਤੇ ਐਂਡਿੰਗ ਕਰਲੀ ਬਰੈਕਟਸ ਕਲੋਜ਼ ਕਰੋ।
05:21 Save ਤੇ ਕਲਿਕ ਕਰੋ।
05:24 ਟਰਮਿਨਲ ਤੇ ਵਾਪਸ ਆਉ।
05:27 ਕੰਪਾਇਲ ਕਰਨ ਲਈ ਟਰਮਿਨਲ ਤੇ ਟਾਈਪ ਕਰੋ: gcc space incrdecr dot c space minus o space incr. ਐਂਟਰ ਦਬਾਉ।
05:42 ਐਕਜ਼ੀਕਿਯੂਟ ਕਰਨ ਲਈ ./incr. ਟਾਈਪ ਕਰੋ। ਐਂਟਰ ਦਬਾਉ।
05:52 ਜਦ ਤੁਸੀਂ a-- ਪਰਿੰਟ ਕਰੋਗੇ ਤਾਂ ਆਉਟਪੁਟ ਇਹ ਹੋਏਗੀ।
05:56 ਜਦ ਤੁਸੀਂ --a ਪਰਿੰਟ ਕਰੋਗੇ ਤਾਂ ਆਉਟਪੁਟ ਇਹ ਹੋਏਗੀ।
05:59 ਅਸੀਂ ਵੇਖਿਆ ਕਿ ਕਿਵੇਂ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰ ਕੰਮ ਕਰਦੇ ਹਨ।
06:05 ਜੇਕਰ ਅਸੀਂ ਇਸੇ ਪ੍ਰੋਗਰਾਮ ਨੂੰ C++ ਵਿਚ ਲਿਖਣਾ ਚਾਹੀਏ ਤਾਂ,
06:07 ਮੈਂ ਉੱਪਰ ਦਿਤੇ C ਕੋਡ ਵਿਚ ਕੁਝ ਬਦਲਾਉ ਕਰਾਂਗੀ।
06:10 ਮੈਨੂੰ ਐਡੀਟਰ ਤੇ ਵਾਪਸ ਜਾਣ ਦਿਉ।
06:13 ਜਰੂਰੀ ਕੋਡ ਵਾਲੀ C++ ਫਾਈਲ ਇਥੇ ਹੈ।
06:16 ਧਿਆਨ ਦੇਣਾ ਕਿ ਇਹ ਹੈਡਰ, ਫਾਈਲ C ਦੇ ਹੈਡਰ ਨਾਲੋਂ ਅੱਲਗ ਹੈ।
06:20 ਇਥੇ ਸਾਡੇ ਕੋਲ using namespace ਸਟੇਟਮੈਂਟ ਹੈ।
06:24 ਇਹ ਵੀ ਧਿਆਨ ਦਿਉ ਕਿ C++ ਵਿਚ ਆਉਟਪੁਟ ਸਟੇਟਮੈਂਟ cout ਹੈ।
06:28 ਇਹਨਾਂ ਦੋਨਾਂ ਵੱਖਰੇਵਿਆਂ ਤੋਂ ਇਲਾਵਾ, ਦੋਨੋ ਕੋਡਸ ਕਾਫੀ ਸਿਮੀਲਰ ਹਨ।
06:33 ਫਾਈਲ ਸੇਵ ਕਰੋ। ਫਾਈਲ, ਐਕਸਟੈਨਸ਼ਨ .cpp ਨਾਲ ਸੇਵ ਹੋਈ ਹੈ।
06:40 ਆਉ ਕੋਡ ਕੰਪਾਇਲ ਕਰੀਏ।
06:42 ਟਰਮਿਨਲ ਖੋਲ੍ਹੋ ਅਤੇ ਟਾਈਪ ਕਰੋ: g++ space incrdecr dot cpp space minus o space incr. ਐਂਟਰ ਦਬਾਉ।
07:00 ਐਕਜ਼ੀਕਿਯੂਟ ਕਰਨ ਲਈ ਟਾਈਪ ਕਰੋ ./incr ਐਂਟਰ ਦਬਾਉ।
07:07 ਸਕਰੀਨ ਤੇ ਆਉਟਪੁਟ ਨਜ਼ਰ ਆਏਗੀ:
07:10 ਅਸੀਂ ਵੇਖਦੇ ਹਾਂ ਕਿ ਆਉਟਪੁਟ C ਪ੍ਰੋਗਰਾਮ ਵਰਗਾ ਹੀ ਹੈ।
07:15 ਸਾਡੇ ਕੋਲ ਹੁਣ ਟਾਈਪਕਾਸਟਿੰਗ ਦਾ ਕਨਸੈਪਟ ਹੈ।
07:17 ਇਹ C ਅਤੇ C++ ਦੋਹਾਂ ਵਿਚ ਇਕੋ ਤਰੀਕੇ ਨਾਲ ਇੰਪਲੀਮੈਂਟ ਹੁੰਦਾ ਹੈ।
07:22 ਇਕ ਟਾਈਪ ਦੇ ਵੈਰੀਏਬਲ ਨੂੰ ਦੁਜੇ ਟਾਈਪ ਵਿਚ ਚਲਾਉਣ ਲਈ ਟਾਈਪਕਾਸਟਿੰਗ ਦੀ ਵਰਤੋਂ ਕੀਤੀ ਜਾਂਦੀ ਹੈ।
07:27 ਜਿਹੜਾ ਡਾਟਾ ਟਾਈਪ ਤੁਸੀਂ ਚਾਹੁੰਦੇ ਹੋ ਉਸਨੂੰ ਪੈਰੇਨਥੀਸਿਜ਼ ਵਿਚ ਐਨਕਲੋਜ਼ ਕਰ ਕੇ ਟਾਈਪਕਾਸਟਿੰਗ ਕੀਤੀ ਜਾਂਦੀ ਹੈ।
07:33 ਇਹ ਕਾਸਟ ਉਹਨਾਂ ਵੈਰੀਏਬਲ ਅੱਗੇ ਲਾਉਂਦੇ ਹਨ, ਜਿਸ ਨੂੰ ਤੁਸੀਂ ਕਾਸਟ ਕਰਨਾ ਚਾਹੁੰਦੇ ਹੋ।
07:38 ਇਹ ਟਾਈਪਕਾਸਟ ਸਿਰਫ ਇਕ ਅੋਪਰੇਸ਼ਨ ਲਈ ਵੈਲਿਡ ਹੈ।
07:42 ਹੁਣ ਇਕ ਸਿੰਗਲ ਅੋਪਰੇਸ਼ਨ ਵਿਚ, a ਇਕ ਫਲੋਟ ਵੈਰੀਏਬਲ ਦੀ ਤਰ੍ਹਾਂ ਕੰਮ ਕਰੇਗਾ।
07:47 ਇਥੇ ਇਕ ਉਦਾਹਰਣ ਹੈ ਜੋ ਮੈਂ ਪਹਿਲਾਂ ਹੀ ਤਿਆਰ ਕੀਤਾ ਹੈ।
07:50 ਮੈਂ ਹੁਣ ਕੋਡ ਦਸਾਂਗੀ ।
07:54 ਪਹਿਲਾਂ ਅਸੀਂ ਵੈਰੀਏਬਲਸ a ਅਤੇ b ਨੂੰ ਇੰਟੀਜ਼ਰ ਅਤੇ c ਨੂੰ ਫਲੋਟ ਵੈਰੀਏਬਲ ਘੋਸ਼ਿਤ ਕਰਾਂਗੇ।
08:00 a ਨੂੰ ਵੈਲਯੂ 5 ਦਿਤੀ ਗਈ ਹੈ। b ਨੂੰ ਵੈਲਯੂ 2 ਦਿਤੀ ਗਈ ਹੈ।
08:06 ਅਸੀਂ a ਅਤੇ b ਤੇ ਅੋਪਰੇਸ਼ਨਸ ਪਰਫੋਰਮ ਕਰਾਂਗੇ।
08:10 ਅਸੀਂ a ਨੂੰ b ਨਾਲ ਵਿਭਾਜਿਤ ਕਰਾਂਗੇ। ਵਿਭਾਜਨ ਦਾ ਨਤੀਜਾ c ਵਿਚ ਸਟੋਰ ਹੋਵੇਗਾ।
08:14 2 ਡੈਸੀਮਲ ਪਲੇਸ ਰੱਖਣ ਲਈ ਅਸੀਂ %.2f ਵਰਤ ਰਹੇ ਹਾਂ ।
08:20 ਐਕਸਪੈਕਟਡ ਨਤੀਜਾ 2.50 ਦੇ ਬਜਾਏ 2.00 ਡਿਸਪਲੈ ਹੋਏਗਾ।
08:25 ਫਰਕੈਸ਼ਨਲ ਪਾਰਟ ਕੱਟ ਦਿਤਾ ਗਿਆ ਹੈ ਕਿਉਂਕਿ ਦੋਵੇਂ ਅੋਪਰੈਂਡਸ a ਅਤੇ b ਇੰਟੀਜ਼ਰਸ ਹਨ।
08:31 ਮੂਲ ਵਿਭਾਜਨ ਪਰਫੋਰਮ ਕਰਨ ਲਈ, ਇਕ ਅੋਪਰੈਂਡ ਨੂੰ ਟਾਈਪਕਾਸਟ ਫਲੋਟ ਕਰਨਾ ਹੋਏਗਾ।
08:35 ਇਥੇ ਅਸੀਂ a ਨੂੰ ਟਾਈਪਕਾਸਟ ਫਲੋਟ ਕਰਾਂਗੇ। ਹੁਣ c ਵਿਚ ਮੂਲ ਵਿਭਾਜਨ ਦੀ ਵੈਲਯੂ ਹੈ।
08:41 ਹੁਣ ਮੂਲ ਵਿਭਾਜਨ ਦਾ ਨਤੀਜਾ ਦਿੱਸੇਗਾ। ਨਤੀਜਾ 2.50 ਹੈ ਜਿਵੇਂ ਕਿ ਐਕਸਪੈਕਟਡ ਸੀ।
08:47 ਟਾਈਪ ਕਰੋ return 0; ਅਤੇ ਐਂਡਿੰਗ ਕਰਲੀ ਬਰੈਕਟਸ ਕਲੋਜ਼ ਕਰੋ।
08:51 Save ਤੇ ਕਲਿਕ ਕਰੋ। ਫਾਈਲ .c ਐਕਸਟੈਨਸ਼ਨ ਨਾਲ ਸੇਵ ਕਰੋ।
08:55 ਮੈਂ ਆਪਣੀ ਫਾਈਲ typecast.c ਨਾਮ ਨਾਲ ਸੇਵ ਕੀਤੀ ਹੈ।
08:59 ਟਰਮਿਨਲ ਖੋਲੋ੍।
09:01 ਕੰਪਾਇਲ ਕਰਨ ਲਈ ਟਾਈਪ ਕਰੋ: gcc space typecast dot c minus o space type. ਐਂਟਰ ਦਬਾਉ
09:17 ਐਕਜ਼ੀਕਿਯੂਟ ਕਰਨ ਲਈ ਟਾਈਪ ਕਰੋ ./type ਐਂਟਰ ਦਬਾਉ
09:25 ਸਕਰੀਨ ਤੇ ਆਉਟਪੁਟ ਨਜ਼ਰ ਆਏਗੀ।
09:27 ਦੋਨੋ ਵੈਲਯੂਸ ਵੇਖ ਕੇ ਅਸੀਂ ਟਾਈਪਕਾਸਟਿੰਗ ਦੇ ਇਫੈਕਟਸ ਵੇਖਦੇ ਹਾਂ।
09:32 ਆਉ ਹੁਣ ਇਸ ਟਯੂਟੋਰਿਅਲ ਨੂੰ ਸੰਖੇਪ ਕਰੀਏ।
09:34 ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ,
09:36 ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ ਨੂੰ ਕਿਵੇਂ ਵਰਤਨਾ ਹੈ।
09:40 ਅਸੀਂ ਪੋਸਟ-ਫਿਕਸ ਅਤੇ ਪਰੀਫਿਕਸ ਬਾਰੇ ਵੀ ਸਿੱਖਿਆ।
09:44 ਨਾਲ ਹੀ ਅਸੀਂ ਟਾਈਪਕਾਸਟਿੰਗ ਬਾਰੇ ਅਤੇ ਉਸਨੂੰ ਵਰਤਨ ਬਾਰੇ ਵੀ ਸਿੱਖਿਆ।
09:47 ਇਕ ਅਸਾਈਨਮੈਂਟ ਵਜੋਂ
09:49 ਨੀਚੇ ਦਿਤੇ ਐਕਸਪਰੈਸ਼ਨ ਨੂੰ ਹਲ ਕਰਨ ਲਈ ਇਕ ਪ੍ਰੋਗਰਾਮ ਲਿਖੋ: a divided by b plus c divided by d
09:56 a, b, c ਅਤੇ d ਦੀਆਂ ਵੈਲਯੂਸ, ਯੂਜ਼ਰ ਤੋਂ ਲੈਣੀਆਂ ਹਨ।
10:01 ਮੂਲ ਵਿਭਾਜਨ ਨੂੰ ਪਰਫੋਰਮ ਕਰਨ ਲਈ ਟਾਈਪਕਾਸਟਿੰਗ ਦਾ ਇਸਤੇਮਾਲ ਕਰੋ।
10:05 ਨੀਚੇ ਦੱਸੇ ਗਏ ਲਿੰਕ ਤੇ ਉਪਲੱਭਦ ਵੀਡੀਊ ਵੇਖੋ ।
10:08 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ
10:10 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
10:15 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
10:17 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
10:20 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ
10:24 ਜਿਆਦਾ ਜਾਣਕਾਰੀ ਲਈ, contact at spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
10:33 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
10:37 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ “ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ” ਕਰਦੀ ਹੈ।
10:44 ਇਸ ਮਿਸ਼ਨ ਦੀ ਹੋਰ ਜਾਣਕਾਰੀ spoken hyphen tutorial dot org slash NMEICT hyphen Intro ’ਤੇ ਉਪਲੱਭਦ ਹੈ ।
10:55 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਆਈ.ਆਈ.ਟੀ. ਬੋਂਬੇ ਵਲੋਂ ਮੈਂ ਗਗਨ ਦੀਪ ਕੌਰ ਤੁਹਾਡੇ ਤੋਂ ਵਿਦਾ ਲੈਂਦੀ ਹਾਂ। ਸ਼ਾਮਲ ਹੋਣ ਲਈ ਧੰਨਵਾਦ


Contributors and Content Editors

Gagan, PoojaMoolya, Pratik kamble