BASH/C2/Command-Line-arguments-and-Quoting/Punjabi

From Script | Spoken-Tutorial
Revision as of 17:53, 2 June 2016 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 BASH ਵਿੱਚ Command line arguments ਅਤੇ Quoting ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ:
00:11 * ਕਮਾਂਡ ਲਾਈਨ ਆਰਗਿਊਮੈਂਟਸ ਅਤੇ
00:13 * ਕੋਟਿੰਗ (Quoting)
00:15 ਇਸ ਟਿਊਟੋਰਿਅਲ ਦਾ ਪਾਲਣ ਕਰਨ ਦੇ ਲਈ, ਤੁਹਾਨੂੰ ਲਿਨਕਸ ਆਪਰੇਟਿੰਗ ਸਿਸਟਮ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ।
00:20 ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈੱਬਸਾਈਟ ਉੱਤੇ ਜਾਓ।
00:26 ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ
00:29 * ਉਬੰਟੁ ਲਿਨਕਸ 12.04 OS
00:33 * GNU Bash ਵਰਜਨ 4.1.10
00:37 ਅਭਿਆਸ ਲਈ GNU Bash ਵਰਜਨ 4 ਜਾਂ ਉਸਤੋਂ ਨਵੇਂ ਦੀ ਸਲਾਹ ਦਿੱਤੀ ਜਾਂਦੀ ਹੈ।
00:43 * Shell ਸਕਰਿਪਟ ਕਮਾਂਡ ਲਾਈਨ ਵਿਚੋਂ ਆਰਗਿਊਮੈਂਟਸ ਸਵੀਕਾਰ ਕਰਦਾ ਹੈ।
00:46 * ਇੱਕ ਆਰਗਿਊਮੈਂਟ ਉਸ ਪ੍ਰੋਗਰਾਮ ਨੂੰ ਪਾਸ ਕੀਤਾ ਜਾਂਦਾ ਹੈ ਜਿਸਨੂੰ ਕਾਲ ਕੋਲ ਕੀਤਾ ਜਾਂਦਾ ਹੈ ।
00:52 * ਆਰਗਿਊਮੈਂਟਸ ਦੀ ਕੋਈ ਵੀ ਗਿਣਤੀ ਪ੍ਰੋਗਰਾਮ ਨੂੰ ਪਾਸ ਕੀਤੀ ਜਾ ਸਕਦੀ ਹੈ।
00:57 ਹੁਣ ਆਪਣੇ ਕੀਬੋਰਡ ਉੱਤੇ ਇੱਕੋ ਸਮੇਂ Ctrl, Alt ਅਤੇ T ਕੀਜ ਦਬਾਕੇ ਟਰਮਿਨਲ ਖੋਲੋ।
01:06 ਮੈਂ arg.sh ਨਾਮਕ ਫਾਈਲ ਵਿੱਚ ਕੋਡ ਪਹਿਲਾਂ ਹੀ ਲਿਖ ਲਿਆ ਹੈ।
01:12 ਟਰਮੀਨਲ ਉੱਤੇ, ਟਾਈਪ ਕਰਕੇ ਮੈਂ ਇਹ ਫਾਈਲ ਖੋਲ੍ਹਦਾ ਹਾਂ,
01:16 gedit ਸਪੇਸ arg.sh ਸਪੇਸ & (ampersand sign)
01:23 ਅਸੀ ਇਸ ampersand ਦੀ ਵਰਤੋ ਪਰੌਂਪਟ ਨੂੰ ਖਾਲੀ ਕਰਣ ਲਈ ਕਰਦੇ ਹਾਂ ।
01:27 ਹੁਣ ਐਂਟਰ ਦਬਾਓ ।
01:30 ਟੈਕਸਟ ਐਡੀਟਰ ਖੁਲਦਾ ਹੈ।
01:33 ਹੁਣ ਮੈਂ ਕੋਡ ਨੂੰ ਸਮਝਾਉਂਦਾ ਹਾਂ।
01:36 ਇਹ shenbang ਲਾਈਨ ਹੈ।
01:39 ਇਹ ਲਾਈਨ ਜੀਰੋਅਥ(zeroth) ਆਰਗਿਊਮੈਂਟ ਪ੍ਰਿੰਟ ਕਰੇਗੀ।
01:43 ਇੱਥੇ, ਡਾਲਰ ਜੀਰੋ ਸ਼ੈਲ ਸਕਰਿਪਟ ਦੇ ਨਾਮ ਨੂੰ ਪ੍ਰਿੰਟ ਕਰੇਗਾ।
01:48 ਇਸਦੇ ਫਲਸਰੂਪ, ਇਸਦਾ ਮਤਲਬ ਹੈ ਜੀਰੋਅਥ ਆਰਗਿਊਮੈਂਟ ਪ੍ਰੋਗਰਾਮ ਦਾ ਖ਼ੁਦ ਦਾ ਨਾਮ ਹੈ ।
01:55 ਹੁਣ ਪ੍ਰੋਗਰਾਮ ਨੂੰ ਨਿਸ਼ਪਾਦਿਤ ਕਰਦੇ ਹਾਂ ਅਤੇ ਵੇਖਦੇ ਹਾਂ।
01:59 ਟਰਮੀਨਲ ਉੱਤੇ ਜਾਂਦੇ ਹਾਂ।
02:01 ਪਹਿਲਾਂ ਹੇਠਾਂ ਦਿੱਤੇ ਟਾਈਪ ਕਰਕੇ ਫਾਈਲ ਨੂੰ ਨਿਸ਼ਪਾਦਨ ਦੇ ਲਾਇਕ ਬਣਾਉਂਦੇ ਹਾਂl
02:05 chmod ਸਪੇਸ ਪਲਸ x ਸਪੇਸ arg.sh
02:12 ਐਂਟਰ ਦਬਾਓ।
02:14 ਹੁਣ ਟਾਈਪ ਕਰੀਏ ਡਾਟ ਸਲੈਸ਼ arg.sh
02:18 ਐਂਟਰ ਦਬਾਓ ।
02:19 ਆਉਟਪੁੱਟ ਇਸ ਪ੍ਰਕਾਰ ਦਿੱਸਦਾ ਹੈ: Zeroth argument arg.sh ਹੈ ।
02:26 ਹੁਣ ਆਪਣੇ ਐਡੀਟਰ ਉੱਤੇ ਵਾਪਸ ਆਉਂਦੇ ਹਾਂ ਅਤੇ ਇੱਥੇ ਦਿਖਾਈਆਂ ਹੋਈਆਂ ਤਿੰਨ ਲਾਈਨਾਂ ਟਾਈਪ ਕਰੋ।
02:33 ਡਾਲਰ 1 ਕਮਾਂਡ ਲਾਈਨ ਵਿਚੋਂ ਪ੍ਰੋਗਰਾਮ ਨੂੰ ਪਾਸ ਕੀਤੇ ਪਹਿਲੇ ਆਰਗਿਊਮੈਂਟ ਨੂੰ ਦਰਸਾਉਂਦਾ ਹੈ।
02:40 ਡਾਲਰ 2 ਪ੍ਰੋਗਰਾਮ ਨੂੰ ਪਾਸ ਕੀਤੇ ਗਏ ਦੂੱਜੇ ਆਰਗਿਊਮੈਂਟ ਨੂੰ ਦਰਸਾਉਂਦਾ ਹੈ।
02:44 ਅਤੇ ਡਾਲਰ 3, ਤੀਸਰੇ ਆਰਗਿਊਮੈਂਟ ਨੂੰ ਦਰਸਾਉਂਦਾ ਹੈ।
02:48 ਹੁਣ ਸੇਵ ਉੱਤੇ ਕਲਿਕ ਕਰਦੇ ਹਾਂ।
02:49 ਹੁਣ ਪ੍ਰੋਗਰਾਮ ਨੂੰ ਨਿਸ਼ਪਾਦਿਤ ਕਰਦੇ ਹਾਂ ਅਤੇ ਵੇਖਦੇ ਹਾਂ।
02:52 ਅੱਪ ਐਰੋ ਬਟਨ ਦਬਾਓ, ਐਂਟਰ ਦਬਾਓ।
02:57 ਅਸੀ ਵੇਖਦੇ ਹਾਂ ਕਿ ਜੀਰੋਅਥ ਆਰਗਿਊਮੈਂਟ ਪ੍ਰਿੰਟ ਹੋਇਆ ਹੈ।
03:00 ਲੇਕਿਨ ਪਹਿਲਾ, ਦੂਜਾ ਅਤੇ ਤੀਜਾ ਆਰਗਿਊਮੈਂਟ ਖਾਲੀ ਹੈ।
03:05 ਅਜਿਹਾ ਇਸਲਈ ਹੈ ਕਿਉਂਕਿ ਕਮਾਂਡ ਲਾਈਨ ਆਰਗਿਊਮੈਂਟਸ ਨਿਸ਼ਪਾਦਨ ਦੇ ਸਮੇਂ ਦਿੱਤੇ ਜਾਂਦੇ ਹਨ।
03:11 ਸੋ ਅੱਪ ਐਰੋ ਬਟਨ ਦਬਾਓ ਅਤੇ ਟਾਈਪ ਕਰੋ: sunday monday ਅਤੇ tuesday
03:18 ਐਂਟਰ ਦਬਾਓ ।
03:21 ਤੁਸੀ ਵੇਖ ਸਕਦੇ ਹੋ ਕਿ ਪਹਿਲਾ, ਦੂਸਰਾ ਅਤੇ ਤੀਸਰਾ ਆਰਗਿਊਮੈਂਟਸ Sunday Monday ਅਤੇ Tuesday ਹਨ।
03:28 ਹੁਣ ਆਪਣੇ ਐਡੀਟਰ ਉੱਤੇ ਵਾਪਸ ਆਉਂਦੇ ਹਾਂ। ਐਂਟਰ ਦਬਾਓ।
03:33 ਹੁਣ ਇੱਥੇ ਦਿਖਾਈ ਹੋਈ ਲਾਈਨ ਟਾਈਪ ਕਰੋ।
03:37 ਡਾਲਰ 12 ਬਾਰਵੇਂ ਆਰਗਿਊਮੈਂਟ ਨੂੰ ਦਰਸਾਉਂਦਾ ਹੈ।
03:41 9 ਤੋਂ ਵੱਡਾ ਆਰਗਿਊਮੈਂਟ ਲਿਖਣ ਦੇ ਲਈ, ਸਾਨੂੰ ਕਰਲੀ ਬਰੈਕੇਟਸ ਦੀ ਵਰਤੋਂ ਕਰਨ ਦੀ ਜਰੂਰਤ ਹੈ।
03:46 ਨਹੀਂ ਤਾਂ bash ਕੇਵਲ tens place ਦੇ ਇੰਟੀਜਰ ਦਾ ਆਰਗਿਊਮੈਂਟ ਲਵੇਗਾ।
03:53 ਅਤੇ ਤੁਹਾਨੂੰ ਉਮੀਦ ਕੀਤੀ ਗਈ ਆਊਟਪੁੱਟ ਨਹੀਂ ਮਿਲੇਗੀ।
03:57 ਹੁਣ ਸੇਵ ਉੱਤੇ ਕਲਿਕ ਕਰੋ।
03:59 ਹੁਣ ਪ੍ਰੋਗਰਾਮ ਨੂੰ ਨਿਸ਼ਪਾਦਿਤ ਕਰਦੇ ਹਾਂ।
04:01 ਟਰਮੀਨਲ ਖੋਲੋ।
04:04 ਹੁਣ ਮੈਂ ਪਰੌਂਪਟ ਨੂੰ ਖਾਲੀ ਕਰਦਾ ਹਾਂ।
04:07 ਹੁਣ ਪ੍ਰੋਗਰਾਮ ਨੂੰ 12 ਜਾਂ 13 ਆਰਗਿਊਮੈਂਟਸ ਦੇਣ ਦੀ ਜਰੂਰਤ ਹੈ ।
04:12 ਇਸਲਈ ਟਾਈਪ ਕਰੋ ਡਾਟ ਸਲੈਸ਼ arg.sh ਸਪੇਸ 1 ਤੋਂ 13, ਐਂਟਰ ਦਬਾਓ।
04:23 ਤੁਸੀ ਵੇਖ ਸਕਦੇ ਹੋ ਕਿ ਬਾਰ੍ਹਵਾਂ ਆਰਗਿਊਮੈਂਟ 12 ਹੈ।
04:27 ਆਪਣੇ ਐਡੀਟਰ ਉੱਤੇ ਵਾਪਸ ਆਉਂਦੇ ਹਾਂ।
04:30 ਅਤੇ ਇੱਥੇ ਦਿਖਾਈ ਹੋਈ ਲਾਈਨ ਟਾਈਪ ਕਰੋ।
04:34 $# (ਡਾਲਰ ਹੈਸ਼) ਆਰਗਿਊਮੈਂਟਸ ਦੀ ਕੁਲ ਗਿਣਤੀ ਦਿੰਦਾ ਹੈ ਜੋ ਪ੍ਰੋਗਰਾਮ ਨੂੰ ਪਾ ਕੀਤੇ ਗਏ ਹਨ।
04:40 ਹੁਣ ਸੇਵ ਉੱਤੇ ਕਲਿਕ ਕਰੋ।
04:43 ਹੁਣ ਨਿਸ਼ਪਾਦਿਤ ਕਰਦੇ ਹਾਂ।
04:44 ਟਰਮੀਨਲ ਖੋਲੋ।
04:46 ਹੁਣ ਨਿਸ਼ਪਾਦਿਤ ਕਰਦੇ ਹਾਂ। ਅੱਪ ਐਰੋ ਬਟਨ ਦਬਾਓ ਅਤੇ ਐਂਟਰ ਦਬਾਓ।
04:52 ਅਸੀ ਵੇਖ ਸਕਦੇ ਹਾਂ ਕਿ ਟੋਟਲ ਆਰਗਿਊਮੈਂਟਸ 13 ਹਨ।
04:57 ਹੁਣ ਐਡੀਟਰ ਉੱਤੇ ਜਾਂਦੇ ਹਾਂ।
05:00 ਐਂਟਰ ਦਬਾਓ ਅਤੇ ਇੱਥੇ ਦਿਖਾਈਆਂ ਹੋਈਆਂ ਲਾਈਨਾਂ ਟਾਈਪ ਕਰੋ।
05:04 $ * (ਡਾਲਰ asterix) ਸਾਰੇ ਆਰਗਿਊਮੈਂਟਸ ਨੂੰ ਇੱਕ ਲਾਈਨ ਵਿੱਚ ਪ੍ਰਿੰਟ ਕਰੇਗਾ।
05:10 ਅਸੀ ਇੱਕ ਸਰਲ for ਲੂਪ ਦੀ ਮਦਦ ਨਾਲ ਇਸਨੂੰ ਜਾਂਚਾਂਗੇ।
05:14 ਅਸੀ ਨਿਸ਼ਪਾਦਨ ਦੇ ਸਮੇਂ ਇਸ for ਲੂਪ ਦਾ ਵਿਸ਼ਲੇਸ਼ਣ ਕਰਾਂਗੇ।
05:18 ਹੁਣ save ਉੱਤੇ ਕਲਿਕ ਕਰੋ। ਟਰਮੀਨਲ ਉੱਤੇ ਜਾਂਦੇ ਹਾਂ।
05:22 ਹੁਣ ਮੈਂ ਪਰੌਂਪਟ ਨੂੰ ਖਾਲੀ ਕਰਦਾ ਹਾਂ।
05:26 ਹੁਣ ਟਾਈਪ ਕਰੋ, ਡਾਟ ਸਲੈਸ਼ arg.sh ਸਪੇਸ sunday monday ਅਤੇ tuesday
05:35 ਐਂਟਰ ਦਬਾਓ।
05:38 ਟੋਟਲ ਆਰਗਿਊਮੈਂਟਸ 3 ਹਨ ਜਿਵੇਂ ਤੁਸੀ ਵੇਖ ਸਕਦੇ ਹੋ ਕਿ ਅਸੀਂ ਆਪਣੇ ਪ੍ਰੋਗਰਾਮ ਵਿੱਚ 3 ਆਰਗਿਊਮੈਂਟਸ ਪਾਸ ਕੀਤੇ ਹਨ।
05:46 ਜਿਵੇਂ ਪਹਿਲਾਂ ਦੱਸਿਆ ਹੈ $ * ਇੱਕ ਲਾਈਨ ਵਿੱਚ ਆਰਗਿਊਮੈਂਟਸ ਪ੍ਰਿੰਟ ਕਰੇਗਾ।
05:54 ਅਤੇ ਇਹ for ਲੂਪ ਲਈ ਆਊਟਪੁੱਟ ਹੈ।
05:57 ਅਸੀ ਵੇਖਦੇ ਹਾਂ ਕਿ ਸਾਰੇ ਆਰਗਿਊਮੈਂਟਸ ਇੱਕ ਲਾਈਨ ਵਿੱਚ ਪ੍ਰਿੰਟ ਕੀਤੇ ਗਏ ਹਨ।
06:02 ਹੁਣ ਆਪਣੇ ਪ੍ਰੋਗਰਾਮ ਉੱਤੇ ਵਾਪਸ ਜਾਂਦੇ ਹਾਂ ਅਤੇ ਇੱਥੇ ਦਿਖੈਨ ਹੋਈਆਂ ਲਾਈਨਾਂ ਟਾਈਪ ਕਰੋ।
06:09 $ @ (ਡਾਲਰ at) ਵੀ ਸਾਰੇ ਆਰਗਿਊਮੈਂਟਸ ਨੂੰ ਪ੍ਰਿੰਟ ਕਰੇਗਾ।
06:13 ਹਾਲਾਂਕਿ, ਇਸ ਸਮੇਂ ਹਰ ਇੱਕ ਆਰਗਿਊਮੈਂਟ ਵੱਖਰੀ ਲਾਈਨ ਵਿੱਚ ਪ੍ਰਿੰਟ ਕੀਤਾ ਜਾਵੇਗਾ।
06:20 ਇਹ ਹੋਰ for ਲੂਪ ਹੈ, ਜੋ ਹਰ ਇੱਕ ਆਰਗਿਊਮੈਂਟ ਨੂੰ ਵੱਖਰੀ ਲਾਈਨ ਵਿੱਚ ਪ੍ਰਿੰਟ ਕਰੇਗਾ।
06:26 ਹੁਣ ਵੇਖਦੇ ਹਾਂ ਕਿਵੇਂl ਸੇਵ ਉੱਤੇ ਕਲਿਕ ਕਰੋ।
06:29 ਟਰਮੀਨਲ ਉੱਤੇ ਆਉਂਦੇ ਹਾਂ।
06:32 ਅੱਪ ਐਰੋ ਬਟਨ ਦਬਾਓ।
06:34 ਐਂਟਰ ਦਬਾਓ, ਤੁਸੀ ਅੰਤਰ ਵੇਖ ਸਕਦੇ ਹੋ।
06:39 ਇਹ $ @ ਦੁਆਰਾ ਪ੍ਰਿੰਟ ਕੀਤੇ ਗਏ ਆਰਗਿਊਮੈਂਟਸ ਹਨ।
06:43 $ @ ਹਰ ਇੱਕ ਆਰਗਿਊਮੈਂਟ ਨੂੰ ਵੱਖਰੀ ਲਾਈਨ ਵਿੱਚ ਪ੍ਰਿੰਟ ਕਰਦਾ ਹੈ।
06:47 ਇਹ ਦੂੱਜੇ for ਲੂਪ ਲਈ ਆਊਟਪੁੱਟ ਹੈ।
06:52 ਹੁਣ BASH ਵਿੱਚ ਕੋਟਿੰਗ (quoting) ਉੱਤੇ ਜਾਂਦੇ ਹਾਂ ।
06:55 ਸਲਾਇਡਸ ਉੱਤੇ ਜਾਓ।
06:57 ਕੋਟਸ ਤਿੰਨ ਪ੍ਰਕਾਰ ਦੇ ਹੁੰਦੇ ਹਨ।
06:59 *ਡਬਲ ਕੋਟ (quote)
07:00 *ਸਿੰਗਲ ਕੋਟ
07:02 *ਬੈਕਸਲੈਸ਼ ( backslash )
07:03 ਡਬਲ ਕੋਟ ਵੇਰਿਏਬਲਸ ਅਤੇ ਕਮਾਂਡਸ ਦੀ ਵੈਲਿਊ ਨੂੰ ਬਦਲਦਾ ਹੈ।
07:09 ਉਦਾਹਰਣ echo Username is $ USER ।
07:13 ਇਹ ਸਿਸਟਮ ਦਾ ਯੂਜਰਨੇਮ ਦਰਸਾਉਂਦਾ ਹੈ।
07:17 ਟਰਮੀਨਲ ਉੱਤੇ ਜਾਓ।
07:20 ਹੁਣ ਮੈਂ ਪਰੌਂਪਟ ਨੂੰ ਖਾਲੀ ਕਰਦਾ ਹਾਂ।
07:23 ਹੁਣ ਟਾਈਪ ਕਰੋ echo ਸਪੇਸ ਡਬਲ ਕੋਟਸ ਵਿੱਚ Username is ਡਾਲਰ USER (ਵੱਡੇ ਅੱਖਰਾਂ ਵਿੱਚ)
07:34 ਐਂਟਰ ਦਬਾਓ।
07:35 ਸਿਸਟਮ ਦਾ ਯੂਜਰਨੇਮ ਪ੍ਰਿੰਟ ਕੀਤਾ ਗਿਆ ਹੈ।
07:39 ਆਉਟਪੁਟ ਤੁਹਾਡੇ ਸਿਸਟਮ ਦੇ ਅਨੁਸਾਰ ਬਦਲੇਗਾ।
07:42 ਹੁਣ ਸਲਾਇਡਸ ਉੱਤੇ ਵਾਪਸ ਜਾਂਦੇ ਹਾਂ।
07:46 ਸਿੰਗਲ ਕੋਟਸ ਦਿੱਤੀ ਗਈ ਸਟਰਿੰਗ ਦੇ ਹਰ ਇੱਕ ਕੈਰੇਕਟਰ ਦੇ ਸ਼ਾਬਦਿਕ ਅਰਥ ਨੂੰ ਬਣਾਏ ਰੱਖਦਾ ਹੈ।
07:53 ਇਹ ਸਾਰੇ ਕੈਰੇਕਟਰ ਦੇ ਵਿਸ਼ੇਸ਼ ਅਰਥ ਨੂੰ ਬੰਦ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ।
07:58 ਟਰਮੀਨਲ ਖੋਲੋ।
08:01 ਟਾਈਪ ਕਰੋ echo ਸਪੇਸ ਸਿੰਗਲ ਕੋਟਸ ਵਿੱਚ Username is ਡਾਲਰ USER ਵੱਡੇ ਅੱਖਰਾਂ ਵਿੱਚ।
08:10 ਐਂਟਰ ਦਬਾਓ।
08:12 ਆਊਟਪੁੱਟ Username is $ USER ਹੈ।
08:16 ਇਸ ਉਦਾਹਰਣ ਵਿੱਚ, ਇਹ ਸਾਰੇ ਕੈਰੇਕਟਰਸ ਨੂੰ ਪ੍ਰਿੰਟ ਕਰਦਾ ਹੈ ਜੋ ਸਿੰਗਲ ਕੋਟਸ ਵਿੱਚ ਦਿਖਦੇ ਹਨ।
08:23 ਇਹ ਵੇਰਿਏਬਲ $ USER ਦੀ ਵੈਲਿਊ ਨੂੰ ਨਹੀਂ ਬਦਲਦਾ ਹੈ।
08:28 ਆਪਣੀ ਸਲਾਇਡਸ ਉੱਤੇ ਵਾਪਸ ਆਉਂਦੇ ਹਾਂ।
08:31 ਬੈਕਸਲੈਸ਼ ਸਿੰਗਲ ਕੈਰੇਕਟਰ ਤੋਂ ਵਿਸ਼ੇਸ਼ ਅਰਥ ਨੂੰ ਹਟਾਉਂਦਾ ਹੈ।
08:37 ਇਹ BASH ਵਿੱਚ ਐਸਕੇਪ ਕੈਰੇਕਟਰ ਦੀ ਤਰ੍ਹਾਂ ਪ੍ਰਯੋਗ ਹੁੰਦਾ ਹੈ।
08:42 ਟਰਮੀਨਲ ਉੱਤੇ ਜਾਓ।
08:44 ਹੁਣ ਟਾਈਪ ਕਰੋ echo ਸਪੇਸ ਡਬਲ ਕੋਟਸ ਵਿੱਚ Username is ਬੈਕਸਲੈਸ਼ ਡਾਲਰ USER (ਵੱਡੇ ਅੱਖਰਾਂ ਵਿੱਚ)
08:55 ਹਾਲਾਂਕਿ ਅਸੀਂ ਡਬਲ ਕੋਟਸ ਲਗਾਏ ਹਨ, ਅਸੀ ਉਂਮੀਦ ਕਰਦੇ ਹਾਂ ਕਿ echo ਕਮਾਂਡ ਯੂਜਰਨੇਮ ਨੂੰ ਦਰਸਾਵੇਗਾ।
09:02 ਹੁਣ ਇਸ ਕਮਾਂਡ ਦੀ ਕੋਸ਼ਿਸ਼ ਕਰਦੇ ਹਾਂ। ਐਂਟਰ ਦਬਾਓ।
09:06 ਆਉਟਪੁਟ Username is $ USER ਹੈ।
09:10 ਇਸ ਉਦਾਹਰਣ ਵਿੱਚ ਬੈਕਸਲੈਸ਼ $ (ਡਾਲਰ) ਚਿੰਨ੍ਹ ਦੇ ਵਿਸ਼ੇਸ਼ ਅਰਥ ਨੂੰ ਹਟਾਉਂਦਾ ਹੈ।
09:16 $ USER ਨੂੰ ਬਿਨਾਂ ਕਿਸੇ ਵਿਸ਼ੇਸ਼ ਕਾਰਜਸ਼ੀਲਤਾ ਦੇ ਸਟਰਿੰਗ ਦੀ ਤਰ੍ਹਾਂ ਸਮਝਿਆ ਜਾਂਦਾ ਹੈ।
09:22 ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
09:25 ਆਪਣੀ ਸਲਾਇਡਸ ਉੱਤੇ ਵਾਪਸ ਆਉਂਦੇ ਹਾਂ।
09:27 ਚਲੋ ਇਸਦਾ ਸਾਰ ਕਰਦੇ ਹਾਂl
09:28 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ,
09:31 * ਕਮਾਂਡ ਲਾਈਨ ਆਰਗਿਊਮੈਂਟਸ
09:33 * ਡਬਲ ਕੋਟ, ਸਿੰਗਲ ਕੋਟ ਅਤੇ ਬੈਕਸਲੈਸ਼ ਦੀ ਕਾਰਜਸ਼ੀਲਤਾ।
09:39 ਹੇਠਾਂ ਦਿਖਾਏ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ।
09:42 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
09:45 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ।
09:51 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ।
09:56 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।
10:00 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ।
10:07 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
10:10 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT ਰਾਹੀਂ ਸੁਪੋਰਟ ਕੀਤਾ ਗਿਆ ਹੈ।
 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ http://spoken-tutorial.org/NMEICT-Intro ਉੱਤੇ ਉਪਲੱਬਧ ਹੈ।  
10:30 ਆਈ.ਆਈ.ਟੀ ਬੌਂਬੇ ਵੱਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya