Advanced-Cpp/C2/Function-Overloading-And-Overriding/Punjabi

From Script | Spoken-Tutorial
Revision as of 12:42, 5 February 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, C++ ਵਿੱਚ function Overloading ਅਤੇ Overriding ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਾਂਗੇ,
00:11 ‘ਫੰਕਸ਼ਨ ਓਵਰਲੋਡਿੰਗ’ ‘ਫੰਕਸ਼ਨ ਓਵਰਾਇਡਿੰਗ’
00:14 ਅਸੀਂ ਇਹ ਉਦਾਹਰਣਾਂ ਦੀ ਮੱਦਦ ਨਾਲ ਕਰਾਂਗੇ ।
00:18 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ,
00:21 ‘ਉਬੰਟੁ OS’ ਵਰਜ਼ਨ 11.10
00:26 ‘g++ ਕੰਪਾਇਲਰ’ ਵਰਜ਼ਨ 4.6.1
00:30 ‘ਫੰਕਸ਼ਨ ਓਵਰਲੋਡਿੰਗ’ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ ।
00:34 ‘ਫੰਕਸ਼ਨ ਓਵਰਲੋਡਿੰਗ’ ਦਾ ਮਤਲੱਬ ਹੈ ਦੋ ਜਾਂ ਦੋ ਤੋਂ ਜ਼ਿਆਦਾ ਫੰਕਸ਼ਨਸ ਦੇ ਸਮਾਨ ਨਾਮ ਰੱਖ ਸਕਦੇ ਹਾਂ ।
00:41 ਆਰਗਿਉਮੈਂਟਸ ਦੀ ਗਿਣਤੀ ਅਤੇ ਆਰਗਿਉਮੈਂਟਸ ਦੇ ਡਾਟਾ-ਟਾਈਪ ਵੱਖਰੇ ਹੋਣਗੇ ।
00:47 ਜਦੋਂ ਇੱਕ ਫੰਕਸ਼ਨ ਕਾਲ ਹੁੰਦਾ ਹੈ ਤਾਂ ਇਹ ਆਰਗਿਊਮੈਂਟ ਦੀ ਸੂਚੀ ਦੇ ਆਧਾਰ ‘ਤੇ ਚੁਣਿਆ ਜਾਂਦਾ ਹੈ ।
00:53 ਹੁਣ ਇੱਕ ਉਦਾਹਰਣ ਵੇਖਦੇ ਹਾਂ ।
00:56 ਮੈਂ ਐਡੀਟਰ ‘ਤੇ ਕੋਡ ਪਹਿਲਾਂ ਹੀ ਟਾਈਪ ਕਰ ਲਿਆ ਹੈ ।
00:59 ਇਸ ਪ੍ਰੋਗਰਾਮ ਵਿੱਚ ਅਸੀਂ ਐਡੀਸ਼ਨ ਓਪਰੇਸ਼ਨਸ ਲਾਗੂ ਕਰਾਂਗੇ ।
01:03 ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘overload.cpp’ ਹੈ ।
01:08 ਮੈਂ ਹੁਣ ਕੋਡ ਸਮਝਾਉਂਦਾ ਹਾਂ ।
01:10 ਇਹ ‘iostream’ ਸਾਡੀ ਹੈਡਰ ਫਾਇਲ ਹੈ ।
01:13 ਇੱਥੇ ਮੈਂ ‘std namespace’ ਦੀ ਵਰਤੋਂ ਕਰ ਰਿਹਾ ਹਾਂ ।
01:17 ਫਿਰ ਸਾਡੇ ਕੋਲ ‘int’ ਦੀ ਤਰ੍ਹਾਂ ਪਰਿਭਾਸ਼ਿਤ ‘add’ ਫੰਕਸ਼ਨ ਹੈ ।
01:21 ਇਸ ਵਿੱਚ ਅਸੀਂ ਤਿੰਨ ਆਰਗਿਊਮੈਂਟਸ ਪਾਸ ਕੀਤੇ ਹਨ ।
01:24 ‘Int a, int b ਅਤੇ int c’;
01:28 ਫਿਰ ਅਸੀਂ ਤਿੰਨ ਨੰਬਰਸ ਦਾ ਐਡੀਸ਼ਨ ਲਾਗੂ ਕਰਦੇ ਹਾਂ ਅਤੇ ਅਸੀਂ ਵੈਲਿਊ ਰਿਟਰਨ ਕਰਦੇ ਹਾਂ ।
01:33 ਇੱਥੇ ਅਸੀਂ ਫੰਕਸ਼ਨ ‘add (ਐਡ)’ ਓਵਰਲੋਡ ਕਰਦੇ ਹਾਂ ।
01:36 ਇਹ ‘float (ਫਲੋਟ)’ ਦੀ ਤਰ੍ਹਾਂ ਐਲਾਨ ਕੀਤਾ ਗਿਆ ਹੈ ।
01:38 ਅਸੀਂ ਦੋ ਆਰਗਿਊਮੈਂਟਸ ‘float d’ ਅਤੇ ‘float e’ਪਾਸ ਕਰਦੇ ਹਾਂ ।
01:44 ਫਿਰ ਅਸੀਂ ਦੋ ਨੰਬਰਸ ‘ਤੇ ਐਡੀਸ਼ਨ ਓਪਰੇਸ਼ਨ ਕਰਦੇ ਹਾਂ ।
01:48 ਇਹ ਸਾਡਾ ‘main’ ਫੰਕਸ਼ਨ ਹੈ ।
01:50 ‘ਫੰਕਸ਼ਨ’ ‘ਮੇਨ’ ਵਿੱਚ ਅਸੀਂ ਵੱਖਰੇ ‘ਆਰਗਿਊਮੈਂਟਸ’ ਦੇ ਨਾਲ ‘ਐਡ’ ‘ਫੰਕਸ਼ਨ’ ਐਲਾਨ ਕਰਦੇ ਹਾਂ ।
01:56 ਫਿਰ ਅਸੀਂ ਵੈਰੀਏਬਲਸ ਐਲਾਨ ਕਰਦੇ ਹਾਂ ।
01:58 ਇੱਥੇ ਅਸੀਂ ਯੂਜਰ ਤੋਂ ਇੰਟੀਜਰ ਵੈਲਿਊਜ਼ ਲੈਂਦੇ ਹਾਂ ।
02:03 ਫਿਰ ਅਸੀਂ ਤਿੰਨ ਆਰਗਿਊਮੈਂਟਸ ਦੇ ਨਾਲ ਫੰਕਸ਼ਨ ‘ਐਡ’ ਕਾਲ ਕਰਦੇ ਹਾਂ ।
02:07 ਅਤੇ ਨਤੀਜੇ ਨੂੰ ਵੈਰੀਏਬਲ ‘sum (ਸਮ)’ ਦੇ ਵਿੱਚ ਇੱਕਠਾ ਕਰਦੇ ਹਾਂ ।
02:09 ਇੱਥੇ ਅਸੀਂ ਨਤੀਜੇ ਨੂੰ ਪ੍ਰਿੰਟ ਕਰਦੇ ਹਾਂ ।
02:12 ਹੁਣ ਇੱਥੇ ਅਸੀਂ ਯੂਜਰ ਤੋਂ ਫਲੋਟਿੰਗ ਪੁਆਇੰਟ ਨੰਬਰਸ ਲੈਂਦੇ ਹਾਂ ।
02:17 ਫਿਰ ਅਸੀਂ ਦੋ ਆਰਗਿਊਮੈਂਟਸ ਦੇ ਨਾਲ add (ਐਡ) ਫੰਕਸ਼ਨ ਕਾਲ ਕਰਦੇ ਹਾਂ ।
02:21 ਅਤੇ ਇੱਥੇ ਅਸੀਂ ‘sum (ਸਮ)’ ਪ੍ਰਿੰਟ ਕਰਦੇ ਹਾਂ ।
02:23 ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ ।
02:26 ਹੁਣ ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
02:29 ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl, Alt ਅਤੇ T’ ਕੀਜ ਦਬਾਕੇ ਟਰਮੀਨਲ ਨੂੰ ਖੋਲੋ ।
02:38 ਚਲਾਉਣ ਦੇ ਲਈ, ਟਾਈਪ ਕਰੋ ‘g++ ਸਪੇਸ overload ਡਾਟ cpp ਸਪੇਸ hyphen o ਸਪੇਸ over’
02:49 ਐਂਟਰ ਦਬਾਓ ।
02:51 ਟਾਈਪ ਕਰੋ ‘dot slash over’
02:53 ਐਂਟਰ ਦਬਾਓ ।
02:55 ‘Enter three integers’ ਦਿਖਾਈ ਦਿੰਦਾ ਹੈ ।
02:58 ਮੈਂ ‘10’, ‘25’ ਅਤੇ ‘48’ ਐਂਟਰ ਕਰਾਂਗਾ ।
03:04 ਆਉਟਪੁਟ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ: ‘Sum of integers is 83’
03:09 ਹੁਣ ਅਸੀਂ ਵੇਖਦੇ ਹਾਂ: ‘Enter two floating point numbers’
03:13 ਮੈਂ ‘4.5’ ਅਤੇ ‘8.9’ਐਂਟਰ ਕਰਾਂਗਾ ।
03:17 ਐਂਟਰ ਦਬਾਓ ।
03:19 ਆਉਟਪੁਟ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ:

‘Sum of floating point numbers is 13.4’

03:25 ਹੁਣ ਅਸੀਂ ਫੰਕਸ਼ਨ ਓਵਰਾਇਡਿੰਗ ਵੇਖਾਂਗੇ ।
03:29 ਹੁਣ ਆਪਣੀ ਸਲਾਇਡਸ ‘ਤੇ ਵਾਪਸ ਜਾਂਦੇ ਹਾਂ ।
03:31 ‘base class (ਬੇਸ ਕਲਾਸ)’ ‘ਫੰਕਸ਼ਨ’ ਨੂੰ ਡਿਰਾਇਵਡ ਕਲਾਸ ਵਿੱਚ ਦੁਬਾਰਾ ਪਰਿਭਾਸ਼ਿਤ ਕਰਨਾ ।
03:36 ਡਿਰਾਇਵਡ ਕਲਾਸ ਫੰਕਸ਼ਨ ਬੇਸ ਕਲਾਸ ਫੰਕਸ਼ਨ ਨੂੰ ਓਵਰਾਇਡ ਕਰਦੀ ਹੈ ।
03:40 ਪਰ ਪਾਸ ਕੀਤੇ ਹੋਏ ਆਰਗਿਊਮੈਂਟਸ ਸਮਾਨ ਹਨ ।
03:44 ਅਤੇ ਰਿਟਰਨ - ਟਾਈਪ ਵੀ ਸਮਾਨ ਹਨ ।
03:47 ਹੁਣ ਇੱਕ ਉਦਾਹਰਣ ਵੇਖਦੇ ਹਾਂ ।
03:49 ਇੱਥੇ ਫੰਕਸ਼ਨ Overriding (ਓਵਰਾਇਡਿੰਗ) ਦੀ ਇੱਕ ਉਦਾਹਰਣ ਹੈ ।
03:53 ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘override.cpp’ ਹੈ ।
03:57 ਹੁਣ ਪੂਰੇ ਕੋਡ ਨੂੰ ਸਮਝਦੇ ਹਾਂ ।
04:00 ਇਹ ‘iostream’ ਸਾਡੀ ਹੈਡਰ ਫਾਇਲ ਹੈ ।
04:03 ਇੱਥੇ ਮੈਂ ‘std namespace’ ਦੀ ਵਰਤੋਂ ਕਰ ਰਿਹਾ ਹਾਂ ।
04:06 ਫਿਰ ਸਾਡੇ ਕੋਲ ਕਲਾਸ ‘arithmetic’ ਹੈ ।
04:09 ਇਸ ਵਿੱਚ ਅਸੀਂ ‘protected’ ਦੀ ਤਰ੍ਹਾਂ ਇੰਟੀਜਰ ਵੈਰੀਏਬਲਸ ਐਲਾਨ ਕੀਤੇ ਹਨ ।
04:14 ਫਿਰ ਸਾਡੇ ਕੋਲ ‘public’ ਦੀ ਤਰ੍ਹਾਂ ਐਲਾਨ ‘ਫੰਕਸ਼ਨ’ ਵੈਲਿਊਜ਼ ਹਨ ।
04:18 ਇਹਨਾਂ ਵਿੱਚ ਅਸੀਂ ਦੋ ਆਰਗਿਊਮੈਂਟਸ ‘int x’ ਅਤੇ ‘int y’ ਪਾਸ ਕੀਤੇ ਹਨ ।
04:23 ਫਿਰ ਅਸੀਂ ਵੈਲਿਊ ‘a’ ਅਤੇ ‘b’ ਵਿਚ ਇੱਕਠੀ ਕੀਤੀ ਹੈ ।
04:26 ਇੱਥੇ ਸਾਡੇ ਕੋਲ ‘ਓਪਰੇਸ਼ਨਸ’ ਦੀ ਤਰ੍ਹਾਂ ‘virtual function’ ਹੈ ।
04:30 ਇਸ ਵਿੱਚ ਅਸੀਂ ਦੋ ਨੰਬਰਸ ਐਡ ਕਰਦੇ ਹਾਂ ਅਤੇ ‘ਸਮ’ ਪ੍ਰਿੰਟ ਕਰਦੇ ਹਾਂ ।
04:34 ਇੱਥੇ ਅਸੀਂ ਕਲਾਸ ਬੰਦ ਕਰਦੇ ਹਾਂ ।
04:37 ਹੁਣ ਸਾਡੇ ਕੋਲ ‘ਡਿਰਾਇਵਡ ਕਲਾਸ’ ਦੀ ਤਰ੍ਹਾਂ ‘ਕਲਾਸ Subtract’ ਹੈ ।
04:41 ਇਹ ‘ਬੇਸ ਕਲਾਸ arithmetic’ ਨੂੰ ਇੰਹੇਰਿਟ ਕਰਦੀ ਹੈ ।
04:45 ਇਸ ਵਿੱਚ ਅਸੀਂ ਦੋ ਨੰਬਰਸ ਦੇ ਡਿਫਰੇਂਸ ਦੀ ਗਿਣਤੀ ਕਰਦੇ ਹਾਂ ਅਤੇ ਡਿਫਰੇਂਸ ਪ੍ਰਿੰਟ ਕਰਦੇ ਹਾਂ ।
04:50 ਹੁਣ ਸਾਡੇ ਕੋਲ ‘Multiply’ ਦੀ ਤਰ੍ਹਾਂ ਇੱਕ ਹੋਰ ‘ਡਿਰਾਇਵਡ ਕਲਾਸ’ ਹੈ ।
04:54 ਇਹ ਵੀ ‘ਬੇਸ ਕਲਾਸ arithmetic’ ਨੂੰ ਇੰਹੇਰਿਟ ਕਰਦੀ ਹੈ ।
04:57 ਇਸ ਵਿੱਚ ਅਸੀਂ ਦੋ ਨੰਬਰਸ ਦੇ ਪ੍ਰੋਡਕਟ ਦੀ ਗਿਣਤੀ ਕਰਦੇ ਹਾਂ ਅਤੇ ਪ੍ਰੋਡਕਟ ਦਿਖਾਉਂਦੇ ਹਾਂ ।
05:03 ਫਿਰ ਸਾਡੇ ਕੋਲ ‘ਕਲਾਸ Divide’ ਹੈ, ਇਹ ਵੀ ‘ਬੇਸ ਕਲਾਸ arithmetic’ ਨੂੰ ਇੰਹੇਰਿਟ ਕਰਦੀ ਹੈ ।
05:09 ਇਸ ਵਿੱਚ ਅਸੀਂ ਦੋ ਨੰਬਰਸ ਦੇ ਡਿਵੀਜ਼ਨ ਦੀ ਗਿਣਤੀ ਕਰਦੇ ਹਾਂ ਅਤੇ ਅਸੀਂ ਡਿਵੀਜ਼ਨ ਦਿਖਾਉਂਦੇ ਹਾਂ ।
05:15 ਨੋਟ ਕਰੋ ਕਿ ਫੰਕਸ਼ਨ ਦਾ ਰਿਟਰਨ ਟਾਈਪ ਸਮਾਨ ਹੈ ਅਤੇ ਪਾਸ ਕੀਤੇ ਹੋਏ ਆਰਗਿਊਮੈਂਟਸ ਵੀ ਸਮਾਨ ਹਨ ।
05:23 ਹੁਣ ਇਹ ਸਾਡਾ ‘ਮੇਨ ਫੰਕਸ਼ਨ’ ਹੈ ।
05:26 ਇਸ ਵਿੱਚ ਅਸੀਂ ‘ਕਲਾਸ arithmetic’ ਦਾ ਇੱਕ ‘ਆਬਜੈਕਟ’ ‘p’ ਬਣਾਉਂਦੇ ਹਾਂ ।
05:31 ‘arith’ ‘ਕਲਾਸ arithmetic’ ਦਾ ਪੁਆਇੰਟਰ ਹੈ ।
05:35 ਫਿਰ ਸਾਡੇ ਕੋਲ ‘ਕਲਾਸ Subtract’ ਦਾ ‘subt ਆਬਜੈਕਟ’ ਹੈ ।
05:39 ‘ਕਲਾਸ Multiply’ ਦਾ ‘mult ਆਬਜੈਕਟ’
05:42 ਅਤੇ ‘ਕਲਾਸ Divide’ ਦਾ ‘divd ਆਬਜੈਕਟ’
05:46 ਹੁਣ ਇੱਥੇ, ‘p’ ਨੂੰ ‘arith’ ਦੇ ਐਡਰੈੱਸ ‘ਤੇ ਸੈੱਟ ਕੀਤਾ ਜਾਂਦਾ ਹੈ ।
05:50 ਫਿਰ ਅਸੀਂ ‘ਫੰਕਸ਼ਨ ਵੈਲਿਊਜ਼’ ਵਿੱਚ ਆਰਗਿਉਮੈਂਟਸ 30 ਅਤੇ 12 ਦਿੰਦੇ ਹਾਂ ।
05:56 ਹੁਣ ਅਸੀਂ ਫੰਕਸ਼ਨ ਓਪਰੇਸ਼ਨਸ ਕਾਲ ਕਰਦੇ ਹਾਂ ।
05:59 ਇਹ ਐਡੀਸ਼ਨ ਓਪਰੇਸ਼ਨ ਕਰੇਗਾ ।
06:02 ਇੱਥੇ ਅਸੀਂ ‘subt’ ਨੂੰ ‘arith’ ਦੇ ਐਡਰੈੱਸ ‘ਤੇ ਸੈੱਟ ਕਰਦੇ ਹਾਂ ।
06:07 ਅਤੇ ਅਸੀਂ ‘ਆਰਗਿਊਮੈਂਟਸ’ 42 ਅਤੇ 5 ਪਾਸ ਕਰਦੇ ਹਾਂ ।
06:11 ਅਸੀਂ ‘ਫੰਕਸ਼ਨ ਓਪਰੇਸ਼ਨਸ’ ਨੂੰ ਦੁਬਾਰਾ ਕਾਲ ਕਰਦੇ ਹਾਂ ।
06:14 ਇਹ ਦੋ ਨੰਬਰਸ ਦਾ ਸਬਟਰੈਕਸ਼ਨ ਕਰੇਗਾ ।
06:18 ਹੁਣ, ਅਸੀਂ ‘mult’ ਨੂੰ ‘arith’ ਦੇ ਐਡਰੈੱਸ ‘ਤੇ ਸੈੱਟ ਕਰਦੇ ਹਾਂ ।
06:22 ਅਤੇ ਅਸੀਂ ਆਰਗਿਊਮੈਂਟਸ 6 ਅਤੇ 5 ਪਾਸ ਕਰਦੇ ਹਾਂ ।
06:26 ਅਸੀਂ ‘ਫੰਕਸ਼ਨ ਓਪਰੇਸ਼ਨਸ’ ਕਾਲ ਕਰਦੇ ਹਾਂ ।
06:29 ਇਹ ਦੋ ਨੰਬਰਸ ਦਾ ਮਲਟੀਪਲਿਕੇਸ਼ਨ ਕਰੇਗਾ ।
06:33 ਅਖੀਰ ਵਿੱਚ ਅਸੀਂ ‘divd’ ਨੂੰ ‘arith’ ਦੇ ਐਡਰੈੱਸ ‘ਤੇ ਸੈੱਟ ਕਰਦੇ ਹਾਂ । ਅਤੇ ਅਸੀਂ ਆਰਗਿਊਮੈਂਟਸ 6 ਅਤੇ 3 ਪਾਸ ਕਰਦੇ ਹਾਂ ।
06:41 ਹੁਣ ਅਸੀਂ ਓਪਰੇਸ਼ਨਸ ‘ਫੰਕਸ਼ਨਸ’ ਕਾਲ ਕਰਦੇ ਹਾਂ ।
06:44 ਇਹ ਦੋ ਨੰਬਰਸ ਦਾ ਡਿਵੀਜ਼ਨ ਕਰੇਗਾ ।
06:48 ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ ।
06:50 ਹੁਣ ਪ੍ਰੋਗਰਾਮ ਚਲਾਉਂਦੇ ਹਾਂ । ਆਪਣੇ ਟਰਮੀਨਲ ‘ਤੇ ਵਾਪਸ ਆਉਂਦੇ ਹਾਂ ।
06:54 ਟਾਈਪ ਕਰੋ ‘g++ ਸਪੇਸ override ਡਾਟ cpp ਸਪੇਸ hyphen o ਸਪੇਸ over2’
07:04 ਐਂਟਰ ਦਬਾਓ ।
07:06 ਟਾਈਪ ਕਰੋ: ‘dot slash over2’
07:09 ਐਂਟਰ ਦਬਾਓ ।
07:11 ਆਉਟਪੁਟ ਇਸ ਤਰ੍ਹਾਂ ਦੀ ਦਿੱਸਦੀ ਹੈ
07:13 ‘Addition of two numbers is 42 ‘
07:16 ‘Difference of two numbers is 37’
07:19 ‘Product of two numbers is 30 ਅਤੇ Division of two numbers is 2’
07:25 ਹੁਣ ਆਪਣੀ ਸਲਾਇਡਸ ‘ਤੇ ਵਾਪਸ ਜਾਂਦੇ ਹਾਂ ।
07:27 ਹੁਣ ‘ਓਵਰਲੋਡਿੰਗ’ ਅਤੇ ‘ਓਵਰਾਇਡਿੰਗ’ ਦੇ ਵਿੱਚ ਫਰਕ ਵੇਖਦੇ ਹਾਂ ।
07:31 ‘ਓਵਰਲੋਡਿੰਗ’ ਇੰਹੇਰਿਟੇਂਸ ਦੇ ਬਿਨ੍ਹਾਂ ਹੋ ਸਕਦੀ ਹੈ ।
07:35 ‘ਓਵਰਾਇਡਿੰਗ’ ਹੁੰਦੀ ਹੈ ਜਦੋਂ ਇੱਕ ਕਲਾਸ ਦੂਜੀ ਨਾਲ ਇੰਹੇਰਿਟ ਕੀਤੀ ਜਾਂਦੀ ਹੈ ।
07:41 ‘ਓਵਰਲੋਡਿੰਗ’ ਵਿੱਚ ਆਰਗਿਊਮੈਂਟਸ ਅਤੇ ਰਿਟਰਨ - ਟਾਈਪ ਵੱਖਰੇ ਹੋਣੇ ਚਾਹੀਦੇ ਹਨ ।
07:46 ‘ਓਵਰਾਇਡਿੰਗ’ ਵਿੱਚ ਆਰਗਿਊਮੈਂਟਸ ਅਤੇ ਰਿਟਰਨ - ਟਾਈਪ ਸਮਾਨ ਹੋਣੇ ਚਾਹੀਦੇ ਹਨ ।
07:51 ‘ਓਵਰਲੋਡਿੰਗ’ ਵਿੱਚ ਫੰਕਸ਼ਨ ਦੇ ਨਾਮ ਸਮਾਨ ਹੁੰਦੇ ਹਨ ।
07:55 ਪਰ ਇਹ ਉਨ੍ਹਾਂ ਨੂੰ ਪਾਸ ਕੀਤੇ ਗਏ ਆਰਗਿਊਮੈਂਟਸ ਦੇ ਆਧਾਰ ‘ਤੇ ਵੱਖਰਾ ਵਿਵਹਾਰ ਕਰਦਾ ਹੈ ।
08:01 ‘ਓਵਰਾਇਡਿੰਗ’ ਵਿੱਚ ਫੰਕਸ਼ਨ ਦਾ ਨਾਮ ਸਮਾਨ ਹੁੰਦਾ ਹੈ ।
08:05 ‘ਡਿਰਾਇਵਡ ਕਲਾਸ’ ਫੰਕਸ਼ਨ ਬੇਸ ਕਲਾਸ ਨਾਲੋ ਵੱਖਰੇ ਓਪਰੇਸ਼ਨਸ ਲਾਗੂ ਕਰ ਸਕਦੀ ਹੈ ।
08:11 ਇਸ ਦਾ ਸਾਰ ਕਰਦੇ ਹਾਂ ।
08:13 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
08:15 ‘ਫੰਕਸ਼ਨ ਓਵਰਲੋਡਿੰਗ’
08:16 ਉਦਾਹਰਣ int add ਤਿੰਨ ਵੱਖਰੇ ਆਰਗਿਊਮੈਂਟਸ ਦੇ ਨਾਲ ਅਤੇ
08:21 float add ਦੋ ਵੱਖਰੇ ਆਰਗਿਊਮੈਂਟਸ ਦੇ ਨਾਲ ।
08:24 ‘ਫੰਕਸ਼ਨ ਓਵਰਾਇਡਿੰਗ’
08:26 ਉਦਾਹਰਣ ਵਰਚੁਅਲ int ਓਪਰੇਸ਼ਨਸ () ਅਤੇ int ਓਪਰੇਸ਼ਨਸ ()
08:31 ਸਮਾਨ ਆਰਗਿਊਮੈਂਟ ਅਤੇ ਸਮਾਨ ਰਿਟਰਨ ਟਾਈਪ ਦੇ ਨਾਲ ਫੰਕਸ਼ਨਸ ਅਤੇ ਦੋਨਾਂ ਦੇ ਵਿੱਚ ਫਰਕ ।
08:38 ਇੱਕ ਨਿਰਧਾਰਤ ਕੰਮ ਵਿੱਚ,
08:39 ਇੱਕ ਪ੍ਰੋਗਰਾਮ ਲਿਖੋ ਜੋ ਫੰਕਸ਼ਨ ਓਵਰਲੋਡਿੰਗ ਦੀ ਵਰਤੋਂ ਕਰਕੇ ਰੇਕਟੈਂਗਲ, ਸਕਵਾਇਰ ਅਤੇ ਸਰਕਲ ਦੇ ਏਰੀਆ ਦੀ ਗਿਣਤੀ ਕਰੇ ।
08:48 ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
08:52 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
08:55 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
08:59 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
09:02 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
09:05 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
09:09 ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ
09:12 contact@spoken-tutorial.org ਨੂੰ ਲਿਖੋ ।
09:16 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
09:20 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
09:27 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
09:32 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ।
09:36 ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Navdeep.dav