Advance-C/C2/Command-line-arguments-in-C/Punjabi

From Script | Spoken-Tutorial
Revision as of 12:26, 5 February 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, ‘Command Line Arguments’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਇੱਕ ਉਦਾਹਰਣ ਨਾਲ ‘ਆਰਗਿਊਮੈਂਟਸ ਦੇ ਨਾਲ ਮੇਨ ਫੰਕਸ਼ਨ’ ਦੇ ਬਾਰੇ ਵਿੱਚ ਸਿੱਖਾਂਗੇ ।
00:15 ਇਸ ਟਿਊਟੋਰਿਅਲ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੁ ਓਪਰੇਟਿੰਗ ਸਿਸਟਮ ਵਰਜ਼ਨ 11.10 ਅਤੇ ਉਬੰਟੁ ‘ਤੇ gcc ਕੰਪਾਇਲਰ ਵਰਜ਼ਨ 4.6.1
00:27 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਲਈ ਤੁਹਾਨੂੰ ‘C’ ਟਿਊਟੋਰਿਅਲਸ ਤੋਂ ਜਾਣੂ ਹੋਣਾ ਚਾਹੀਦਾ ਹੈ ।
00:33 ਜੇ ਨਹੀਂ ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਦਰਸਾਈ ਗਈ ਵੈੱਬਸਾਈਟ ‘ਤੇ ਜਾਓ ।
00:39 ਹੁਣ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ । ਮੇਰੇ ਕੋਲ ਇੱਕ ਕੋਡ ਫਾਇਲ ਹੈ । ਮੈਂ ਇਸ ਨੂੰ ਖੋਲਾਂਗਾ ।
00:45 ‘main hyphen with hyphen args.c’ ਫਾਇਲ ਦਾ ਨਾਮ ਹੈ ।
00:50 ਹੁਣ ਮੈਂ ਪ੍ਰੋਗਰਾਮ ਨੂੰ ਸਮਝਾਉਂਦਾ ਹਾਂ ।
00:53 ਇਹ ‘ਹੈਡਰ ਫਾਇਲਸ’ ਹਨ । ‘stdio.h’ ਕੋਡ ਇਨਪੁਟ ਅਤੇ ਆਉਟਪੁਟ ਫੰਕਸ਼ਨਸ ਨੂੰ ਪਰਿਭਾਸ਼ਿਤ ਕਰਦਾ ਹੈ ।
01:01 ‘stdlib.h ਹੈਡਰ ਫਾਇਲ’ ਹੇਠ ਦਿੱਤੇ ਨੂੰ ਪਰਿਭਾਸ਼ਿਤ ਕਰਦੀ ਹੈ

‘ਨਿਊਮੈਰਿਕ ਕੰਵਰਜ਼ਨ ਫੰਕਸ਼ਨ’ ‘ਸੂਡੋ (Pseudo) - ਰੈਂਡਮ ਨੰਬਰਸ’ ‘ਜਨਰੇਸ਼ਨ ਫੰਕਸ਼ਨ’ ‘ਮੈਮੋਰੀ ਐਲੋਕੇਸ਼ਨ’ ‘ਪ੍ਰੋਸੈੱਸ ਕੰਟਰੋਲ ਫੰਕਸ਼ਨਸ’

01:16 ਇਹ ਸਾਡਾ ‘ਮੇਨ ਫੰਕਸ਼ਨ’ ਹੈ । ਇਸ ਦੇ ਅੰਦਰ, ਅਸੀਂ ਦੋ ਆਰਗਿਊਮੈਂਟਸ ਪਾਸ ਕੀਤੇ ਹਨ -

‘int argc, char asterisk asterisk argv’ (* * argv)

01:28 ‘argc’ ਪ੍ਰੋਗਰਾਮ ਨੂੰ ਦਿੱਤੀ ਗਈ ‘ਕਮਾਂਡ ਲਾਈਨ ਆਰਗਿਊਮੈਂਟਸ’ ਦੀ ਗਿਣਤੀ ਨੂੰ ਦਿਖਾਉਂਦੀ ਹੈ ।
01:34 ਇਹ ਪ੍ਰੋਗਰਾਮ ਦੇ ਅਸਲੀ ਨਾਮ ਨੂੰ ਸ਼ਾਮਿਲ ਕਰਦੀ ਹੈ ।
01:38 ‘argv’ ‘index 0’ ਤੋਂ ਸ਼ੁਰੂ ਹੋਣ ਵਾਲੇ ਅਸਲੀ ਆਰਗਿਊਮੈਂਟਸ ਨੂੰ ਰੱਖਦਾ ਹੈ ।
01:44 ‘index 0’ ਉਸ ਪ੍ਰੋਗਰਾਮ ਦਾ ਨਾਮ ਹੈ ।
01:48 ‘Index 1’ ਪ੍ਰੋਗਰਾਮ ਨੂੰ ਪਾਸ ਕੀਤਾ ਗਿਆ ਪਹਿਲਾ ਆਰਗਿਊਮੈਂਟ ਹੋਵੇਗਾ ।
01:53 ‘Index 2’ ਪ੍ਰੋਗਰਾਮ ਨੂੰ ਪਾਸ ਕੀਤਾ ਗਿਆ ਦੂਜਾ ਆਰਗਿਊਮੈਂਟ ਹੋਵੇਗਾ । ਅਤੇ ਅੱਗੇ ਵੀ ਇਸ ਤਰ੍ਹਾਂ ਨਾਲ
01:59 ਇਹ ਸਟੇਟਮੈਂਟ ਪ੍ਰੋਗਰਾਮ ਨੂੰ ਪਾਸ ਕੀਤੇ ਗਏ ‘ਆਰਗਿਊਮੈਂਟਸ’ ਦੀ ਕੁੱਲ ਗਿਣਤੀ ਨੂੰ ਦਿਖਾਵੇਗੀ ।
02:05 ਇਹ ਪ੍ਰੋਗਰਾਮ ਨੂੰ ਪਾਸ ਕੀਤੇ ਗਏ ‘ਪਹਿਲੇ ਆਰਗਿਊਮੈਂਟ’ ਨੂੰ ਦਿਖਾਵੇਗਾ ।
02:09 ‘1’, ‘index 1’ ‘ਤੇ ਆਰਗਿਊਮੈਂਟ ਨੂੰ ਦਿਖਾਉਂਦਾ ਹੈ ।
02:13 ‘While condition’ ‘ਆਰਗਿਊਮੈਂਟਸ’ ਦੀ ਗਿਣਤੀ ਨੂੰ ਘਟਾਵੇਗੀ ।
02:18 ਇਹ ਸਟੇਟਮੈਂਟ, ਪ੍ਰੋਗਰਾਮ ਨੂੰ ਪਾਸ ਕੀਤੇ ਗਏ ਸਾਰੇ ‘ਆਰਗਿਊਮੈਂਟਸ’ ਨੂੰ ਪ੍ਰਿੰਟ ਕਰੇਗੀ ।
02:23 ਅਖੀਰ ਵਿੱਚ ਸਾਡੇ ਕੋਲ ‘return 0’ ਸਟੇਟਮੈਂਟ ਹੈ ।
02:27 ਹੁਣ ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl + Alt + T’ ਕੀਜ ਦਬਾਕੇ ‘ਟਰਮੀਨਲ’ ਨੂੰ ਖੋਲ੍ਹਦੇ ਹਾਂ ।
02:35 ਟਾਈਪ ਕਰੋ: gcc space main hyphen with hyphen args.c space hyphen o space args ਐਂਟਰ ਦਬਾਓ ।
02:49 ਟਾਈਪ ਕਰੋ: ‘dot slash args’ ਐਂਟਰ ਦਬਾਓ ।
02:54 ਤੁਸੀਂ ਹੇਠ ਦਿੱਤੇ ਦੀ ਤਰ੍ਹਾਂ ਆਉਟਪੁਟ ਵੇਖ ਸਕਦੇ ਹੋ:

‘Total number of arguments are 1’ ‘The first argument is null’ ‘arguments are./args‘

03:06 ‘ਕਮਾਂਡ ਲਾਈਨ ਆਰਗਿਊਮੈਂਟਸ’ ਚਲਾਉਣ ਦੇ ਦੌਰਾਨ ਦਿੱਤੀ ਜਾਂਦੀ ਹੈ ।
03:11 ‘ਆਰਗਿਊਮੈਂਟਸ ਦੀ ਕੁੱਲ ਗਿਣਤੀ 1 ਹੈ’ ਕਿਉਂਕਿ ‘zeroth ਆਰਗਿਊਮੈਂਟ’ ਆਪਣੇ ਆਪ ਚੱਲਣਯੋਗ ਫਾਇਲਨੇਮ ਹੈ ।
03:19 ‘ਪਹਿਲਾ ਆਰਗਿਊਮੈਂਟ ‘null’ ਹੈ’ ਕਿਉਂਕਿ ਅਸੀਂ ਪ੍ਰੋਗਰਾਮ ਨੂੰ ਕੋਈ ਵੀ ਆਰਗਿਊਮੈਂਟ ਪਾਸ ਨਹੀਂ ਕੀਤਾ ਹੈ ।
03:26 ਆਰਗਿਊਮੈਂਟਸ ਕੇਵਲ ਇੱਕ ਹੈ ਜੋ ਕਿ ‘dot slash args’ ਹੈ
03:31 ਹੁਣ ਦੁਬਾਰਾ ਚਲਾਉਂਦੇ ਹਾਂ ।
03:34 ਅਪ ਐਰੋ ਕੀ ਦਬਾਓ ‘ਸਪੇਸ’ ਟਾਈਪ ਕਰੋ ‘Sunday ਸਪੇਸ Monday ਸਪੇਸ Tuesday’ ਐਂਟਰ ਦਬਾਓ ।
03:47 ਹੁਣ ਅਸੀਂ ਆਉਟਪੁਟ ਵੇਖ ਸਕਦੇ ਹਾਂ:

‘Total number of arguments are 4’ ‘The first argument is Sunday’ ‘Arguments are./args Sunday Monday ਅਤੇ Tuesday.’

04:04 ਹੁਣ ਮੈਂ ਆਉਟਪੁਟ ਸਮਝਾਉਂਦਾ ਹਾਂ ।
04:06 ਆਰਗਿਊਮੈਂਟਸ ਦੀ ਕੁੱਲ ਗਿਣਤੀ 4 ਹੈ ਜਿਵੇਂ ਕਿ ‘/args, Sunday, Monday’ ਅਤੇ ‘Tuesday‘
04:14 ਪਹਿਲਾ ਆਰਗਿਊਮੈਂਟ ‘Sunday’ ਹੈ ।
04:17 ‘zeroeth ਆਰਗਿਊਮੈਂਟ’ ਹਮੇਸ਼ਾ ਚੱਲਣਯੋਗ ਫਾਇਲ ਦਾ ਨਾਮ ਦਿੰਦਾ ਹੈ ।
04:22 ‘Sunday’ ‘ਪਹਿਲੇ ਆਰਗਿਊਮੈਂਟ’ ਨੂੰ ਨਿਯੁਕਤ ਕੀਤਾ ਗਿਆ ਹੈ ।
04:25 ‘Monday’ ‘ਦੂਜੇ ਆਰਗਿਊਮੈਂਟ’ ਨੂੰ ਨਿਯੁਕਤ ਕੀਤਾ ਗਿਆ ਹੈ ।
04:28 ‘Tuesday’ ‘ਤੀਸਰੇ ਆਰਗਿਊਮੈਂਟ’ ਨੂੰ ਨਿਯੁਕਤ ਕੀਤਾ ਗਿਆ ਹੈ ।
04:31 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । ਇਸ ਦਾ ਸਾਰ ਕਰਦੇ ਹਾਂ ।
04:37 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਿਆ, ਕਮਾਂਡ ਲਾਈਨ ਆਰਗਿਊਮੈਂਟਸ ‘argc’ ‘argv’
04:45 ਨਿਰਧਾਰਤ ਕੰਮ ਵਿੱਚ, ਵੱਖਰੇ-ਵੱਖਰੇ ਆਰਗਿਊਮੈਂਟਸ ਦੇ ਨਾਲ ਪ੍ਰੋਗਰਾਮ ਨੂੰ ਚਲਾਓ ।
04:51 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
04:54 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
04:57 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
05:02 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
05:08 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
05:18 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
05:22 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
05:30 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
05:36 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav