Scilab/C2/Xcos-Introduction/Punjabi
From Script | Spoken-Tutorial
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, Xcos: Scilab Connected Object Simulator ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | Xcos ਡਾਇਨਾਮਿਕਲ ਅਰਥ ਸਕ੍ਰਿਆ ਸਿਸਟਮ ਦੀ ਮਾਡਲਿੰਗ ਅਤੇ ਸਿਮੂਲੇਸ਼ਨ ਲਈ ਸਾਇਲੈਬ ਪੈਕੇਜ਼ ਹੈ । ਇਸ ਵਿੱਚ continuous (ਲਗਾਤਾਰ) ਅਤੇ discrete (ਖੰਡਿਤ) ਦੋਵੇਂ ਸਿਸਟਮਸ ਹੁੰਦੇ ਹਨ । | |
00:17 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਨੂੰ ਸਿੱਖਾਂਗੇ: XCOS ਕੀ ਹੁੰਦਾ ਹੈ, palette ਕੀ ਹੁੰਦਾ ਹੈ, Xcos ਵਿੱਚ ਬਲਾਕ ਡਾਈਗਰਾਮਜ਼ ਬਣਾਉਣਾ | |
00:26 | ਬਲੌਕਸ ਦੇ ਪੈਰਾਮੀਟਰਸ ਅਰਥ ਮਾਪਦੰਡ ਸੈੱਟ ਕਰਨਾ, ਸਿਮੂਲੇਸ਼ਨ ਪੈਰਾਮੀਟਰਸ ਸੈੱਟ ਕਰਨਾ, ਬਣੇ ਹੋਏ ਬਲਾਕ ਡਾਈਗਰਾਮਜ਼ ਨੂੰ ਸਿਮੂਲੇਟ ਕਰਨਾ । | |
00:35 | ਇਸ ਟਿਊਟੋਰਿਅਲ ਦੇ ਅਭਿਆਸ ਲਈ ਤੁਹਾਡੇ ਸਿਸਟਮ ‘ਤੇ ਸਾਇਲੈਬ ਇੰਸਟਾਲ ਹੋਣਾ ਚਾਹੀਦਾ ਹੈ । | |
00:40 | ਦਰਸਾਉਣ ਦੇ ਲਈ ਅਸੀਂ ਉਬੰਟੁ ਲੀਨਕਸ 12.04 ਅਤੇ ਸਾਇਲੈਬ ਵਰਜ਼ਨ 5.3.3 ਦੀ ਵਰਤੋਂ ਕਰ ਰਹੇ ਹਾਂ । | |
00:48 | ਆਪਣੇ ਕੰਪਿਊਟਰ ‘ਤੇ ਸਾਇਲੈਬ ਕੰਸੋਲ ਵਿੰਡੋ ਖੋਲੋ । | |
00:52 | Applications ‘ਤੇ ਜਾਓ ਅਤੇ Xcos ਚੁਣੋ ਜਾਂ ਆਪਣੇ ਸਾਇਲੈਬ ਕੰਸੋਲ ਵਿੰਡੋ ‘ਤੇ xcos ਟਾਈਪ ਕਰਕੇ ਐਂਟਰ ਦਬਾਓ । | |
01:02 | ਅਜਿਹਾ ਕਰਕ ਨਾਲ ਦੋ ਵਿੰਡੋਜ਼ ਖੁੱਲਣਗੀਆਂ । ਦੋ ਵਿੰਡੋਜ਼ Palette browser ਅਤੇ Untitled - Xcos ਵਿੰਡੋ ਹਨ । | |
01:14 | Palette browser ਵਿੱਚ ਤੁਹਾਨੂੰ ਵੱਖਰੀ ਕਿਸਮ ਦੇ ਬਲੌਕਸ ਮਿਲਣਗੇ ਜਿਵੇਂ- Commonly Used Blocks | |
01:20 | Continuous time system blocks, Discrete time systems blocks ਅਤੇ ਹੋਰ । | |
01:26 | ਦੂਜੀ ਵਿੰਡੋ Untitled - Xcos ਗਰਿਡਸ ਦੇ ਨਾਲ ਖਾਲੀ ਹੈ । | |
01:31 | ਹੁਣ ਅਸੀਂ step input ਦੇ ਨਾਲ first order system ਨੂੰ ਸਿਮੂਲੇਟ ਕਰਾਂਗੇ । | |
01:36 | ਸ਼ੁਰੂ ਕਰਨ ਦੇ ਲਈ, ਅਸੀਂ Continuous time system palette ਤੋਂ transfer function block ਚੁਣਾਂਗੇ । | |
01:43 | ਇਸ ਬਲਾਕ ਨੂੰ Untitled - Xcos ਵਿੰਡੋ ਵਿੱਚ ਲਿਆਓ । | |
01:48 | Sources palette ਵਿੱਚ ਲੋੜ ਮੁਤਾਬਿਕ ਸੋਰਸ ਚੁਣੋ । ਅਸੀਂ ਹੇਠਾਂ ਜਾਵਾਂਗੇ ਅਤੇ STEP FUNCTION block ਦੀ ਵਰਤੋਂ ਕਰਾਂਗੇ । | |
01:56 | ਅਸੀਂ ਇਸ ਨੂੰ transfer function block ਤੋਂ ਪਹਿਲਾਂ ਲਿਆ ਕੇ ਰੱਖਾਂਗੇ । | |
02:01 | ਇਸ ਤਰ੍ਹਾਂ ਆਉਟਪੁਟ CSCOPE block ਦੀ ਵਰਤੋਂ ਦਿਖਾਈ ਦਿੰਦੀ ਹੈ ਜੋ Sinks palette ਵਿੱਚ ਮੌਜੂਦ ਹੈ । | |
02:08 | CSCOPE block, transfer function block ਦੇ ਬਾਅਦ ਰੱਖਿਆ ਜਾਂਦਾ ਹੈ । | |
02:13 | CSCOPE ਵਿੱਚ ਲਾਲ ਇਨਪੁਟ ਪੋਰਟ ਦਿਖਾਉਂਦਾ ਹੈ ਕਿ ਇਹ ਬਲਾਕ ਇੱਕ event driven ਬਲਾਕ ਹੈ । | |
02:19 | ਇਸ ਨੂੰ ਚਲਾਉਣ ਦੇ ਲਈ ਇੱਕ event ਇਨਪੁਟ ਦੀ ਲੋੜ ਹੈ । | |
02:22 | event generator block, Event handling palette ਵਿੱਚ ਮੌਜੂਦ ਹੈ । | |
02:29 | ਇਸ ਬਲਾਕ ਦਾ ਨਾਮ Clock underscore c ਹੈ । | |
02:34 | ਇਸ ਬਲਾਕ ਨੂੰ CSCOPE ਬਲਾਕ ਦੇ ਉੱਪਰ ਲਿਆ ਕੇ ਰੱਖੋ । | |
02:39 | ਅਸੀਂ ਸਿਮੂਲੇਸ਼ਨ ਕਰਨ ਲਈ ਸਾਰੇ ਜ਼ਰੂਰੀ ਬਲੌਕਸ ਨੂੰ ਇੱਕਠਾ ਕਰ ਲਿਆ ਹੈ । | |
02:44 | ਹੁਣ ਬਲੌਕਸ ਨੂੰ ਇੱਕਠੇ ਹੀ ਜੋੜਦੇ ਹਾਂ । | |
02:47 | step function block ਦੇ ਆਉਟਪੁਟ ਪੋਰਟ ਨੂੰ ਚੁਣੋ ਅਤੇ ਇਸਨੂੰ transfer function block ਦੇ ਇਨਪੁਟ ਪੋਰਟ ਨਾਲ ਜੋੜੋ । | |
02:55 | ਨੋਟ ਕਰੋ ਕਿ ਚੁਣਿਆ ਹੋਇਆ ਇਨਪੁਟ ਪੋਰਟ ਹਰੇ ਰੰਗ ਵਿੱਚ ਹਾਈਲਾਈਟ ਹੁੰਦਾ ਹੈ । | |
03:00 | ਇਸ ਤਰ੍ਹਾਂ ਦਿਖਾਈ ਦੇ ਰਹੇ ਦੀ ਤਰ੍ਹਾਂ ਬਾਕੀ ਬਲੌਕਸ ਨੂੰ ਜੋੜੋ । | |
03:05 | ਹੁਣ ਅਸੀਂ ਹਰੇਕ ਬਲਾਕ ਦੇ ਪੈਰਾਮੀਟਰਸ ਨੂੰ ਸੈੱਟ ਕਰਾਂਗੇ । | |
03:10 | ਪਹਿਲਾਂ step block ‘ਤੇ ਜਾਓ ਅਤੇ ਇਸ ‘ਤੇ ਡਬਲ ਕਲਿਕ ਕਰੋ । | |
03:14 | Step Time, Initial Value ਅਤੇ Final Value ਦਿਖਾਉਂਦੇ ਹੋਏ ਇੱਕ ਪੌਪ - ਅਪ ਵਿੰਡੋ ਖੁੱਲ੍ਹਦੀ ਹੈ । | |
03:23 | Step Time ਉਹ ਸਮਾਂ ਹੈ ਜਿਸ ‘ਤੇ step change ਹੋਵੇਗਾ । ਅਸੀਂ ਇਸਨੂੰ 1 ਰੱਖਾਂਗੇ, ਜੋ ਕਿ ਡਿਫਾਲਟ ਵੈਲਿਊ ਹੈ । | |
03:32 | Initial Value, step function ਦੀ ਸ਼ੁਰੂਆਤੀ ਆਉਟਪੁਟ ਵੈਲਿਊ ਹੈ । | |
03:37 | ਅਸੀਂ ਇਸਨੂੰ 0 ਰੱਖਾਂਗੇ, ਜੋ ਕਿ ਡਿਫਾਲਟ ਵੈਲਿਊ ਹੈ । | |
03:41 | Final Value, Step Time ਲੰਘਣ ਦੇ ਬਾਅਦ step function ਦੀ ਆਉਟਪੁਟ ਹੈ । ਅਸੀਂ ਇਸ ਨੂੰ 2 ਕਰਾਂਗੇ । | |
03:50 | OK ‘ਤੇ ਕਲਿਕ ਕਰੋ । | |
03:52 | ਕਿਸੇ ਹੋਰ ਬਲਾਕ ਨੂੰ ਸੰਰਚਨਾ ਕਰਨ ਲਈ ਸਮਾਨ ਪ੍ਰਕਿਰਿਆ ਦਾ ਪਾਲਣ ਕਰੋ । | |
03:56 | transfer function block ਲਈ ਹੇਠਾਂ ਦਿੱਤੀ ਸੰਰਚਨਾ ਜ਼ਰੂਰੀ ਹੈ । laplace domain ਵਿੱਚ Numerator ਵੈਲਿਊ ਦਰਜ ਕੀਤੀ ਜਾਣੀ ਹੈ । | |
04:05 | ਅਸੀਂ ਇਸ ਨੂੰ 1 ਰੱਖਾਂਗੇ ਜੋ ਕਿ ਡਿਫਾਲਟ ਵੈਲਿਊ ਹੈ । | |
04:09 | laplace domain ਵਿੱਚ Denominator ਵੈਲਿਊ ਦਰਜ ਕਰਨੀ ਹੈ । ਅਸੀਂ ਇਸਨੂੰ 2 asteric s plus 1 ਕਰਾਂਗੇ । OK ‘ਤੇ ਕਲਿਕ ਕਰੋ । | |
04:20 | ਹੇਠਾਂ ਦਿੱਤੇ ਪੈਰਾਮੀਟਰਸ ਨੂੰ ਸੰਰਚਨਾ ਕਰਨ ਲਈ CSCOPE block ‘ਤੇ ਡਬਲ ਕਲਿਕ ਕਰੋ । | |
04:25 | ਪਲਾਟ ਹੋਣ ਵਾਲੇ ਵੈਰੀਏਬਲ ਦੀ ਵੈਲਿਊ ਦੀ ਰੇਂਜ ਦੇ ਆਧਾਰ ‘ਤੇ Ymin ਅਤੇ Ymax ਦੀ ਵੈਲਿਊ ਸੈੱਟ ਹੋਣੀ ਚਾਹੀਦੀ ਹੈ । | |
04:34 | Ymin ਦੀ ਵੈਲਿਊ ਨੂੰ 0 ਸੈੱਟ ਕਰੋ । | |
04:38 | ਕਿਉਂਕਿ ਅਸੀਂ step input 2 ਦਿੱਤਾ ਹੈ, ਗਰਾਫ 'ਤੇ ਆਉਟਪੁਟ ਵਿਖਾਉਣ ਦੇ ਲਈ, ਸਾਨੂੰ Ymax ਨੂੰ ਕੁੱਝ ਜ਼ਿਆਦਾ ਵੈਲਿਊ ਦੇਣੀ ਚਾਹੀਦੀ ਹੈ । | |
04:46 | ਅਸੀਂ ਇਸ ਨੂੰ 3 ਕਰਾਂਗੇ । | |
04:50 | refresh period ਦੀ ਡਿਫਾਲਟ ਵੈਲਿਊ ਨੂੰ ਯਾਦ ਰੱਖੋ । ਡਿਫਾਲਟ ਵੈਲਿਊ 30 ਹੈ । | |
04:57 | ਹੋਰ ਪੈਰਾਮੀਟਰਸ ਨੂੰ ਅਸੀਂ ਉੱਥੇ ਹੀ ਰਹਿਣ ਦੇਵਾਂਗੇ । OK ‘ਤੇ ਕਲਿਕ ਕਰੋ । | |
05:02 | ਮੀਨੂ ਬਾਰ ਵਿੱਚ Simulation ‘ਤੇ ਜਾਓ ਅਤੇ Setup ‘ਤੇ ਕਲਿਕ ਕਰੋ । | |
05:08 | ਇੱਕ ਪੌਪ-ਅਪ ਵਿੰਡੋ ਖੁੱਲਦੀ ਹੈ । | |
05:11 | ਅਸੀਂ Final integration time ਦੀ ਵੈਲਿਊ ਬਦਲਾਂਗੇ । Final integration time ਨਿਸ਼ਚਿਤ ਕਰਦਾ ਹੈ ਕਿ ਸਿਮੂਲੇਸ਼ਨ ਕਦੋਂ ਤੱਕ ਰਨ ਕਰੇਗਾ । | |
05:20 | CSCOPE block ਦੇ refresh period ਦੀ ਵੈਲਿਊ ਨੂੰ ਯਾਦ ਰੱਖੋ । | |
05:24 | ਅਸੀਂ Final integration time ਦੀ ਵੈਲਿਊ ਨੂੰ CSCOPE block ਦੇ refresh period ਦੀ ਵੈਲਿਊ ਦੇ ਬਰਾਬਰ ਰੱਖਾਂਗੇ । | |
05:30 | ਇਸ ਲਈ: ਅਸੀਂ ਇਸ ਨੂੰ 30 ਕਰਾਂਗੇ । | |
05:34 | ਹੋਰ ਪੈਰਾਮੀਟਰਸ ਨੂੰ ਬਦਲਣ ਨਾ ਦਿਓ । ‘OK’ ‘ਤੇ ਕਲਿਕ ਕਰੋ । | |
05:39 | ਉਚਿਤ ਫਾਇਲ ਨਾਂ ਦੇ ਨਾਲ ‘Control S’ ਦਬਾਕੇ ਫਾਇਲ ਨੂੰ ਸੇਵ ਕਰੋ । ਅਸੀਂ ਇਸ ਨੂੰ ‘firstorder.xcos’ ਨਾਲ ਸੇਵ ਕਰਾਂਗੇ । | |
05:50 | ਸਿਮੂਲੇਸ਼ਨ ਸ਼ੁਰੂ ਕਰਨ ਲਈ Xcos ਵਿੰਡੋ ਦੇ ਮੀਨੂ ਬਾਰ ਵਿੱਚ ਮੌਜੂਦ Start ਬਟਨ ‘ਤੇ ਕਲਿਕ ਕਰੋ । | |
05:58 | ਫਸਟ ਆਰਡਰ ‘transfer function’ ਦਾ ‘step response’ ਦਿਖਾਉਂਦੇ ਹੋਏ ਇੱਕ ਗਰਾਫਿਕ ਵਿੰਡੋ ਖੁੱਲੇਗੀ । | |
06:04 | ਅਸੀਂ ਇਸ ਪਲਾਟ ਨੂੰ ਇਮੇਜ਼ ਫਾਇਲ ਦੀ ਤਰ੍ਹਾਂ ਸੇਵ ਕਰ ਸਕਦੇ ਹਾਂ । | |
06:06 | ਗਰਾਫ ਨੂੰ ਸੇਵ ਕਰਨ ਦੇ ਲਈ, File ਮੀਨੂ ‘ਤੇ ਜਾਓ ਅਤੇ Export to ਵਿਕਲਪ ‘ਤੇ ਕਲਿਕ ਕਰੋ । | |
06:12 | ਅਸੀਂ ਇਸ ਨੂੰ firstorder.png ਨਾਂ ਦੇਵਾਂਗੇ ਅਤੇ OK ‘ਤੇ ਕਲਿਕ ਕਰਾਂਗੇ । | |
06:20 | ਕੁੱਝ ਪੈਰਾਮੀਟਰਸ ਹਨ ਜੋ ਅਸੀਂ ਡਿਫਾਲਟ ਵੈਲਿਊ ਦੀ ਤਰ੍ਹਾਂ ਸੇਵ ਕਰਨ ਲਈ ਚੁਣੇ ਹਨ । ਇਹ ਬਦਲੇ ਜਾ ਸਕਦੇ ਹਨ । | |
06:26 | ਉਦਾਹਰਣ ਲਈ Clock underscore c block ਵਿੱਚ ਉਹ period ਅਰਥ ਕਿ sampling period ਅਤੇ initial time ਸੈੱਟ ਕੀਤਾ ਜਾ ਸਕਦਾ ਹੈ । | |
06:36 | CSCOPE block ਵਿੱਚ output window number | |
06:40 | position, size, buffer size, graph color ਆਦਿ ਵੀ ਸੈੱਟ ਕੀਤੇ ਜਾ ਸਕਦੇ ਹਨ । | |
06:46 | ਇੱਥੇ ਵੀਡੀਓ ਰੋਕੋ ਅਤੇ ਵੀਡੀਓ ਦੇ ਨਾਲ ਦਿੱਤੇ ਗਏ ਪ੍ਰਸ਼ਨਾਂ ਨੂੰ ਹੱਲ ਕਰੋ । | |
06:52 | 0.5 ਦੇ damping ratio ਅਤੇ angular frequency ਇਕਵਲ ਟੂ 1 ਦੇ ਨਾਲ second order transfer function ਨੂੰ ਸਿਮੂਲੇਟ ਕਰੋ । | |
07:01 | ਆਉਟਪੁਟ ਗਰਾਫ ਦਾ ਰੰਗ ਬਦਲਣ ਦੀ ਕੋਸ਼ਿਸ਼ ਕਰੋ । | |
07:04 | ਪਹਿਲੇ ਪ੍ਰਸ਼ਨ ਦੀ ਵਰਤੋ ਕਰਕੇ ਸਿੰਗਲ ਪਲਾਟ ਵਿੰਡੋ ਵਿੱਚ ‘Step input’ ਅਤੇ ‘output’ ਪਲਾਟ ਕਰੋ । | |
07:11 | ਇਸ ਨੂੰ ਸੰਖੇਪ ਕਰਦੇ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਨੂੰ ਕਰਨਾ ਸਿੱਖਿਆ: palette browser ਦੀ ਵਰਤੋਂ ਕਰਕੇ Xcos simulation ਡਾਈਗਰਾਮਜ਼ ਬਣਾਉਣਾ | |
07:18 | ਸਿਮੂਲੇਸ਼ਨ ਦੀ ਲੋੜ ਦੇ ਆਧਾਰ ‘ਤੇ ਹਰੇਕ ਬਲਾਕ ਦੀ ਸੰਰਚਨਾ ਕਰਨਾ | |
07:22 | ਸਿਮੂਲੇਸ਼ਨ ਪੈਰਾਮੀਟਰਸ ਸੈੱਟ ਕਰਨਾ । ਆਉਟਪੁਟ ਪਲਾਟ ਸੇਵ ਕਰਨਾ । | |
07:26 | ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਵੇਖ ਸਕਦੇ ਹੋ । | |
07:37 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
07:46 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ । | |
07:52 | ਸਪੋਕਨ ਟਿਊਟੋਰਿਅਲ ਪ੍ਰਾਜੇਕਟ ਟਾਕ ਟੂ ਅ ਟੀਚਰ ਪ੍ਰਾਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
08:02 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro। | |
08:12 | ਉਮੀਦ ਕਰਦੇ ਹਾਂ ਇਹ ਟਿਊਟੋਰਿਅਲ ਤੁਹਾਡੇ ਲਈ ਲਾਭਦਾਇਕ ਸੀ । ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । | } |