Scilab/C2/Why-Scilab/Punjabi
From Script | Spoken-Tutorial
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, Why Scilab ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:06 | ਇਸ ਟਿਊਟੋਰਿਅਲ ਵਿੱਚ ਤੁਸੀਂ Scilab ਪੈਕੇਜ ਦੀ ਕੁੱਝ ਯੋਗਤਾਵਾਂ ਜਾਂ ਸਮੱਰਥਾ ਅਤੇ Scilab ਵਿੱਚ ਸ਼ਿਫਟ ਕਰਨ ਦੇ ਲਾਭ ਦੇ ਬਾਰੇ ਵਿੱਚ ਸਿੱਖਾਂਗੇ । | |
00:16 | Scilab ਮੁਫ਼ਤ ਅਤੇ ਓਪਨ ਸੋਰਸ ਹੈ, ਵਰਤਣ ਵਾਲਿਆਂ ਜਾਂ (ਯੂਜ਼ਰ) ਦੇ ਲਈ ਅਨੁਕੂਲ ਨਿਊਮੈਰੀਕਲ ਅਤੇ ਕੰਪਿਊਟੇਸ਼ਨਲ ਪੈਕੇਜ ਹੈ । | |
00:23 | ਇਹ ਇੰਜੀਨੀਅਰਿੰਗ ਅਤੇ ਵਿਗਿਆਨ ਦੇ ਵੱਖ-ਵੱਖ ਸਟਰੀਮ ਵਿੱਚ ਵਰਤਿਆ ਜਾਂਦਾ ਹੈ । | |
00:28 | ਇਹ Windows, Linux ਅਤੇ Mac OS/X ਨਾਂ ਵਾਲੇ ਵੱਖ-ਵੱਖ ਓਪਰੇਟਿੰਗ ਸਿਸਟਮਾਂ ਲਈ ਉਪਲੱਬਧ ਹੈ । | |
00:35 | Scilab ਨੂੰ Scientific ਦੇ “Sci” ਅਤੇ Laboratory ਦੇ “Lab” ਨੂੰ ਜੋੜਕੇ ਬਣਾਇਆ ਗਿਆ ਹੈ | |
00:43 | ਕਿਉਂਕਿ Scilab ਇੱਕ ਮੁਫ਼ਤ ਅਤੇ ਓਪਨ ਸੋਰਸ ਸਾਫਟਵੇਅਰ ਹੈ, ਇਸ ਲਈ ਯੂਜ਼ਰ | |
00:48 | ਸੋਰਸ ਕੋਡ ਨੂੰ ਵੇਖਕੇ ਜਾਂ ਸੋਧ ਕੇ ਕਰ ਸਕਦੇ ਹਨ । | |
00:51 | ਸੋਰਸ ਕੋਡ ਨੂੰ ਮੁੜ ਵੰਡ ਕੇ ਅਤੇ ਸੁਧਾਰ ਕਰਕੇ ਕਰ ਸਕਦੇ ਹਾਂ । | |
00:55 | ਕਿਸੇ ਵੀ ਉਦੇਸ਼ ਲਈ ਸਾਫਟਵੇਅਰ ਦੀ ਵਰਤੋਂ ਕਰ ਸਕਦੇ ਹਾਂ । | |
00:59 | ਇਹ ਨਿੱਜੀ ਉਦਯੋਗ, ਉਦਯੋਗਿਕ, ਸੁਰੱਖਿਆ ਸੰਸਥਾਵਾਂ | |
01:05 | ਖੋਜ ਸੰਸਥਾਵਾਂ, ਵਿਦਿਅਕ ਸੰਸਥਾਵਾਂ ਅਤੇ ਨਿੱਜੀ ਉਪਭੋਗਤਾ ਲਈ ਇਹ ਸਪੱਸ਼ਟ ਤੌਰ ਤੇ ਲਾਭਦਾਇਕ ਹੈ । | |
01:12 | ਇੱਕ ਸੰਸਥਾ ਦੇ ਰੂਪ ਵਿੱਚ, FOSS ਟੂਲਸ ਨੂੰ ਅਪਣਾਉਣ ਦੇ ਬਾਅਦ ਵਪਾਰਕ ਪੈਕੇਜਾਂ ਦੀ ਚੋਰੀ ਨੂੰ ਪੂਰੀ ਤਰ੍ਹਾਂ ਨਾਲ ਰੋਕਿਆ ਜਾਂਦਾ ਹੈ । | |
01:20 | Scilab ਦੀ ਵਰਤੋਂ ਕਰਕੇ ਅਕਾਦਮਿਕ ਪੱਧਰ ‘ਤੇ ਸਿੱਖੀ ਗਈ ਸਕਿੱਲਜ਼ ਬਾਅਦ ਵਿੱਚ ਉਦਯੋਗ ਵਿੱਚ ਲਾਭਦਾਇਕ ਹੁੰਦੀ ਹੈ ਕਿਉਂਕਿ ਇਸ ਦੀ ਵਰਤੋਂ ਮੁਫ਼ਤ ਹੈ । | |
01:29 | ਵੱਖ-ਵੱਖ ਟੂਲਬੋਕਸਸ, ਜੋ ਮੁਫਤ ਵੀ ਹਨ, ਦੇ ਨਾਲ - ਨਾਲ Scilab, ਹੇਠਾਂ ਲਿਖੇ operations ਸੰਪਾਦਨ (ਐਡਿਟ) ਕਰ ਸਕਦਾ ਹੈ ਜਿਵੇਂ ਕਿ - | |
01:36 | ਮੈਟ੍ਰਿਕਸ ਓਪਰੇਸ਼ਨ | |
01:38 | ਕੰਟਰੋਲ ਸਿਸਟਮ | |
01:40 | ਇਮੇਜ਼ ਅਤੇ ਵੀਡੀਓ ਪ੍ਰੋਸੈਸਿੰਗ | |
01:43 | (ਸੀਰੀਅਲ ਟੂਲਬਾਕਸ) ਦੀ ਵਰਤੋਂ ਕਰਕੇ ਹਾਰਡਵੇਅਰ ਦਾ ਅਸਲੀ - ਸਮਾਂ ਕੰਟਰੋਲ ਕਰਨਾ | |
01:48 | (HART ਟੂਲਬਾਕਸ) ਦੀ ਵਰਤੋਂ ਕਰਕੇ Data Acquisition Systems / Cards ਦੀ ਇੰਟਰਫੇਸਿੰਗ | |
01:54 | (Xcos - Block Diagram Simulator) ਦੀ ਮਦਦ ਨਾਲ ਸਿਮੂਲੇਸ਼ਨ | |
01:59 | ਪਲਾਟਿੰਗ | |
02:01 | ਹਾਰਡਵੇਅਰ ਇੰਨ ਲੂਪ ਅਰਥ (ਐਚਆਈਐਲ) ਸਿਮੂਲੇਸ਼ਨ | |
02:06 | ਹਾਰਡਵੇਅਰ ਇੰਨ ਲੂਪ, ਲੂਪ ਵਿੱਚ ਅਸਲੀ ਹਿੱਸਾ ਜੋੜਨ ਤੋਂ ਬਾਅਦ ਸ਼ੁੱਧ ਅਸਲੀ-ਸਮਾਂ ਸਿਮੂਲੇਸ਼ਨ (ਨਕਲ) ਤੋਂ ਵੱਖਰਾ ਹੁੰਦਾ ਹੈ । | |
02:14 | Single Board Heater System device ਦੇ ਨਾਲ ਰਚਨਾ ਵਿੱਚ Scilab ਨੂੰ ਕੰਟਰੋਲ ਸਿਸਟਮ ਨਾਲ ਸੰਬੰਧਿਤ ਵਰਤੋਂ ਕਰਨ ਲਈ HIL ਸੈੱਟਅੱਪ ਦੇ ਤੌਰ ਤੇ ਵਰਤਿਆ ਗਿਆ ਹੈ । | |
02:26 | Scilab ਲਈ ਰਚਨਾਕਰਮ ਜਾਂ ਢਾਂਚਾ ਬਹੁਤ ਸੌਖਾ ਹੈ । | |
02:29 | ਬਹੁਤ ਸਾਰੀਆਂ ਅੰਕਾਂ ਦੀਆਂ ਸਮੱਸਿਆਵਾਂ ਨੂੰ, ਰਵਾਇਤੀ ਭਾਸ਼ਾਵਾਂ ਜਿਵੇਂ-Fortran, C, ਜਾਂ C++ ਦੀ ਵਰਤੋਂ ਕਰਕੇ ਪ੍ਰਾਪਤ ਕੀਤੇ ਗਏ ਇੱਕੋ-ਜਿਹੇ ਹੱਲ਼ ਦੀ ਤੁਲਣਾ ਵਿੱਚ ਘੱਟ ਕੋਡ ਲਾਈਨਾਂ ਵਿੱਚ ਦਰਸਾਇਆ ਜਾ ਸਕਦਾ ਹੈ । | |
02:42 | ਕਈ ਪ੍ਰਸਿੱਧ ਪ੍ਰੋਪਰਾਈਟਰੀ ਪੈਕੇਜਾਂ ਦੀ ਤਰ੍ਹਾਂ Scilab ਵਿੱਚ ਅੰਕਾਂ ਦੀ ਗਿਣਤੀ ਲਈ ਆਧੁਨਿਕ ਲਾਇਬ੍ਰੇਰੀ ਜਿਵੇਂ – LAPACK ਦੀ ਵਰਤੋਂ ਕੀਤੀ ਜਾਂਦੀ ਹੈ । | |
02:52 | ਇੱਥੇ ਇੱਕ ਬਹੁਤ ਵੱਡਾ ਯੂਜ਼ਰ ਸਮੂਹ ਹੈ ਜੋ ਹੇਠਾਂ ਲਿਖੇ ਰੂਪਾਂ ਵਿੱਚ ਕਾਫ਼ੀ ਯੋਗਦਾਨ ਪਾ ਕੇ Scilab ਦੀ ਵਰਤੋਂ ਅਤੇ ਸਹਿਯੋਗ ਕਰਦਾ ਹੈ | |
03:00 | ਮੇਲਿੰਗ ਸੂਚੀਆਂ, | |
03:02 | Usenet ਗਰੁੱਪ ਜਿਵੇਂ- (ਇੰਟਰਨੈਟ ਡਿਸਕਸ਼ਨ ਫਾਰਮ), ਅਤੇ ਵੈੱਬਸਾਈਟਾਂ । | |
03:07 | scilab, ਇਸ ਦੇ ਟੂਲਬੋਕਸਸ ਅਤੇ ਮੇਲਿੰਗ ਲਿਸਟ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਦੇ ਲਈ, scilab:org ਜਾਂ scilab:in ਵੈੱਬਸਾਈਟ ‘ਤੇ ਜਾਓ | |
03:18 | ਕੁੱਝ ਸੰਸਥਾਂਵਾਂ, ਜੋ Scilab ਦੀ ਬਹੁਤ ਸਫਲਤਾਪੂਰਵਕ ਨਾਲ ਵਰਤੋਂ ਕਰ ਰਹੇ ਹਨ, ਹੇਠ ਲਿਖੇ ਹਨ | |
03:23 | ਸੀ.ਐਂਨ.ਈ.ਐਸ ਜੋ (ਫ੍ਰੈਂਚ ਸਪੇਸ ਸੈਟੇਲਾਈਟ ਏਜੰਸੀ) ਹੈ, | |
03:28 | EQUALIS (ਇਕਵਾਲਿਸ) | |
03:31 | ਟੇਕਪੈਸ਼ਨਟੇਕ (Techpassiontech) ਅਤੇ | |
03:33 | ਖ਼ੋਜ ਅਤੇ ਸਿੱਖਿਆ ਦੇ ਉਦੇਸ਼ਾਂ ਲਈ ਆਈ.ਆਈ.ਟੀ ਬੰਬੇ | |
03:37 | ਆਈ.ਆਈ.ਟੀ ਬੰਬੇ ਵਿੱਚ ਐਂਨਐਮਈਆਈਸੀਟੀ ਪ੍ਰੋਜੈਕਟ ਦੁਆਰਾ Scilab ਦੇ ਪ੍ਰਚਾਰ-ਪ੍ਰਸਾਰ ਜਾਂ (ਹੱਲਾਸ਼ੇਰੀ) ਲਈ ਕੀਤੀਆਂ ਗਈਆਂ ਕੁੱਝ ਗਤੀਵਿਧੀਆਂ ਹੇਠ ਲਿਖੀਆਂ ਹਨ | |
03:45 | ਲੈਬ ਮਾਈਗਰੇਸ਼ਨ ਅਰਥ (Scilab ਦੀਆਂ ਸਾਰੀਆਂ computational ਲੇਬੋਰੇਟਰੀਜ਼ ਨੂੰ ਤਬਦੀਲ ਕਰਨਾ) | |
03:51 | ਵਰਚੁਅਲ ਲੈਬਸ ਅਰਥ (Single Board Heater System ਲਈ ਰਿਮੋਟ ਪਹੁੰਚ:) | |
03:56 | ਇਸਦੇ ਇਲਾਵਾ, ਭਾਰਤ ਸਰਕਾਰ ਦੇ ਐਮਐਚਆਰਡੀ, ਆਈਸੀਟੀ ਦੇ ਰਾਹੀਂ ਰਾਸ਼ਟਰੀ ਸਿੱਖਿਆ ਮਿਸ਼ਨ ਦੁਆਰਾ ਵਿੱਤ FOSSEE ਪ੍ਰੋਜੈਕਟ ਵਰਤਮਾਨ ਵਿੱਚ Python ਅਤੇ Scilab ‘ਤੇ ਧਿਆਨ ਦੇ ਰਹੇ ਹਨ । | |
04:07 | ਇਸ ਸਮੇਂ ਸਾਡੇ ਕੋਲ Scilab ਦੇ ਕਈ ਸਪੋਕਨ ਟਿਊਟੋਰਿਅਲ ਹਨ । | |
04:12 | ਭਾਰਤ ਵਿੱਚ Scilab ਦੀ ਕੋਸ਼ਿਸ਼, ਅਤੇ scilab:in ਵੈੱਬਸਾਈਟ ਦੁਆਰਾ ਤਾਲਮੇਲ ਕੀਤਾ ਜਾਂਦਾ ਹੈ । | |
04:18 | ਇੱਥੇ ਕੁੱਝ ਆਕਰਸ਼ਣ ਪ੍ਰੋਜੈਕਟ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ ਇੱਕ ਟੈਕਸਟਬੁੱਕ ਕੰਪੇਨੀਅਨ ਪ੍ਰੋਜੈਕਟ ਹੈ, ਜੋ Scilab ਦੀ ਵਰਤੋਂ ਕਰਕੇ ਸਟੈਂਡਰਡ ਟੈਕਸਟਬੁੱਕਸ ਦੀਆਂ ਹੱਲ ਕੀਤੀਆਂ ਹੋਈਆਂ ਉਦਾਹਰਣਾਂ ਦੀ ਕੋਡਿੰਗ ਕਰਦਾ ਹੈ । | |
04:28 | ਇਹ ਲਿੰਕ ਪ੍ਰੋਜੈਕਟ ਉਪਭੋਗਤਾਵਾਂ ਨੂੰ ਜਾਣੇ-ਪਛਾਣੇ Scilab ਦਸਤਾਵੇਜ਼ਾ ਨੂੰ ਜੋੜਨ ਅਤੇ ਉਨ੍ਹਾਂ ਨੂੰ ਰੈਂਕ ਦੇਣ ਦੀ ਆਗਿਆ ਦਿੰਦਾ ਹੈ । | |
04:34 | ਅਸੀਂ Scilab ਵਰਕਸ਼ਾਪ ਨੂੰ ਨਿਯਮਿਤ ਕਰਨ ਵਿੱਚ ਵੀ ਮਦਦ ਕਰਦੇ ਹਾਂ । | |
04:38 | ਸਾਡੇ ਕੋਲ ਦੋ ਮੇਲਿੰਗ ਸੂਚੀਆਂ ਹਨ, ਜਿਨ੍ਹਾਂ ਵਿਚੋਂ ਇੱਕ ਐਲਾਨ ਕਰਨ ਲਈ ਅਤੇ ਦੂਜੀ ਚਰਚਾ ਕਰਨ ਲਈ ਹੈ । | |
04:43 | ਅਸੀਂ ਆਪਣੇ ਸਾਰੇ ਅਭਿਆਸਾਂ ਵਿੱਚ ਤੁਹਾਨੂੰ ਹਿੱਸਾ ਲੈਣ ਲਈ ਸੱਦਾ ਦਿੰਦੇ ਹਾਂ । | |
04:47 | ਸਪੋਕਨ ਟਿਊਟੋਰਿਅਲ ‘ਤੇ ਦੁਬਾਰਾ ਜਾਂਦੇ ਹਾਂ | |
04:50 | ਸਪੋਕਨ ਪਾਰਟ (ਭਾਗ) ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਵੀ ਉਪਲੱਬਧ ਹਨ । | |
04:56 | ਇਹ spoken-tutorial:org ਵੈੱਬਸਾਈਟ ‘ਤੇ ਉਪਲੱਬਧ ਹਨ । | |
05:01 | ਇਸ ਟਿਊਟੋਰਿਅਲਸ ਨੇ Scilab ਵਿੱਚ Level 0 ਸਿਖਲਾਈ ਦਾ ਇੱਕ ਭਾਗ ਬਣਾਇਆ ਹੈ । | |
05:06 | ਇਹ ਟਿਊਟੋਰਿਅਲਸ ਬਿਲਕੁੱਲ ਮੁਫਤ ਉਪਲੱਬਧ ਹਨ । | |
05:10 | ਅਸੀਂ ਇਸ ਤਰੀਕੇ ਨਾਲ ਕਈ FOSS ਸਿਸਟਮਸ ਨੂੰ ਕਵਰ ਕਰਨਾ ਚਾਹੁੰਦੇ ਹਾਂ । | |
05:14 | ਅਸੀਂ ਇਸ ‘ਤੇ ਤੁਹਾਡੇ ਫੀਡਬੈਕ ਦਾ ਸਵਾਗਤ ਕਰਦੇ ਹਾਂ । | |
05:17 | ਅਸੀਂ ਤੁਹਾਡੀ ਗੱਲਬਾਤ ਦਾ ਵੀ ਸਵਾਗਤ ਕਰਦੇ ਹਾਂ । | |
05:19 | ਇਸ ਸਾਫਟਵੇਅਰ ਲਈ ਰੂਪ ਰੇਖਾ ਜਾਂ ਪ੍ਰੋਫਾਈਲ ਲਿਖਣ ‘ਤੇ । | |
05:22 | ਮੂਲ ਸਕਰਿਪਟਸ ਨੂੰ ਲਿਖਣਾ | |
05:24 | ਸਪੋਕਨ ਟਿਊਟੋਰਿਅਲ ਨੂੰ ਰਿਕਾਰਡ ਕਰਨਾ । | |
05:27 | ਸਕਰਿਪਟ ਦਾ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਜਾਂ ਟਰਾਂਸਲੇਸ਼ਨ ਕਰਨਾ । | |
05:31 | ਸਕਰਿਪਟ ਵਿੱਚ ਵਰਤੇ ਗਏ ਆਡੀਓ ਨੂੰ ਭਾਰਤੀ ਭਾਸ਼ਾਵਾਂ ਵਿੱਚ ਡਬ ਕਰਨਾ । | |
05:35 | ਸਮੀਖਿਆ ਕਰਨਾ ਅਤੇ ਉਪਰੋਕਤ ਸਾਰੇ ‘ਤੇ ਆਪਣਾ ਫੀਡਬੈਕ ਦੇਣਾ । | |
05:39 | ਅਸੀਂ ਇਸ ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪ ਦਾ ਪ੍ਰਬੰਧ ਕਰਨ ਲਈ ਤੁਹਾਡਾ ਸਵਾਗਤ ਕਰਦੇ ਹਾਂ । | |
05:44 | ਅਸੀਂ ਸਪੋਕਨ ਟਿਊਟੋਰਿਅਲ ‘ਤੇ ਪ੍ਰਭਾਵਸ਼ਾਲੀ ਅਧਿਐਨ ਜਾਂ ਪੜਾਈ ਦਾ ਪ੍ਰਬੰਧ ਕਰਨ ਲਈ ਵੀ ਤੁਹਾਨੂੰ ਸੱਦਾ ਦਿੰਦੇ ਹਾਂ । | |
05:49 | ਅਸੀਂ ਅਜਿਹੇ ਮਾਹਿਰਾਂ ਦੀ ਭਾਲ ਵੀ ਕਰ ਰਹੇ ਹਾਂ, ਜੋ ਆਡੀਓ, ਵੀਡੀਓ, ਆਟੋਮੈਟਿਕ ਟਰਾਂਸਲੇਸ਼ਨ, ਆਦਿ ਵਿੱਚ ਤਕਨੀਕੀ ਸਹਾਇਤਾ ਨਾਲ ਯੋਗਦਾਨ ਦੇ ਸਕਣ । | |
05:57 | ਸਾਡੇ ਕੋਲ ਇਹਨਾਂ ਸਾਰੀਆਂ ਗਤੀਵਿਧੀਆਂ ਲਈ ਪੂੰਜੀ ਉਪਲੱਬਧ ਹੈ । | |
06:00 | ਇਹ ਸਪੋਕਨ ਟਿਊਟੋਰਿਅਲ ਫਰੀ ਐਂਡ ਓਪਨ ਸੋਰਸ ਸਾਫਟਵੇਅਰ ਇੰਨ ਸਾਇੰਸ ਐਂਡ ਇੰਜਨੀਅਰਿੰਗ ਐਜੂਕੇਸ਼ਨ (FOSSEE) ਦੁਆਰਾ ਬਣਾਇਆ ਗਿਆ ਹੈ । | |
06:08 | FOSSEE ਪ੍ਰੋਜੇਕਟ ‘ਤੇ ਜ਼ਿਆਦਾ ਜਾਣਕਾਰੀ fossee: in ਜਾਂ scilab: in ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ । | |
06:16 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
06:22 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
06:31 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । | |
06:34 | ਸਾਡੇ ਨਾਲ ਜੁੜਣ ਲਈ ਧੰਨਵਾਦ । | } |