STEMI-2017/C2/Introduction-to-Kallows-Device/Punjabi

From Script | Spoken-Tutorial
Jump to: navigation, search
Time
NARRATION
00:01 ਸਤਿ ਸ਼੍ਰੀ ਅਕਾਲ ਦੋਸਤੋ, Kallows STEMI Kit ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ

ECG ਲੀਡਜ਼, B.P. cuff & SpO2 ਨੂੰ ਠੀਕ ਥਾਂ ਤੇ ਰੱਖਣਾ । ECG ਲੈਣਾ ਅਤੇ Blood Pressure (ਬਲੱਡ ਪ੍ਰੈਸ਼ਰ) ਅਤੇ ’’’SpO2’’’ ਨੂੰ ਚੈੱਕ ਕਰਨਾ ।

00:22 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਨੂੰ Kallow’s STEMI Kit ਦੀ ਜ਼ਰੂਰਤ ਹੋਵੇਗੀ-
00:28 STEMI Kit ਵਿੱਚ ਹੋਵੇਗਾ

ਇੱਕ ਮੈਟਲ ਦੇ ਕਵਰ ਵਿੱਚ Android Tab Mobmon Device 12.0 Bluetooth B.P. monitor

00:39 ECG electrodes SPO2 probe Wi-Fi Printer Power Strip
00:48 ਇਹ Mobmon device ਹੈ ।
00:52 ਇਸ ਵਿੱਚ ਇੱਥੇ ਸੱਜੇ ਪਾਸੇ ਵੱਲ charging port ਦੇ ਨਾਲ power ਬਟਨ ਹੈ ।
00:58 ਅਤੇ ਪਿੱਛਲੇ ਪਾਸੇ SpO2 ਅਤੇ ECG ports ਹਨ ।
01:03 ਇਸ ਕੇਬਲ ਨੂੰ Mobmon device ਉੱਤੇ ECG ਪੋਰਟ ਵਿੱਚ ਜੋੜਿਆ ਜਾਂਦਾ ਹੈ ।
01:10 ਜੋੜਣ ਦੇ ਬਾਅਦ, ਦੋਵੇ ਪਾਸੇ ਉਪਲੱਬਧ ਸਕ੍ਰੀਨ ਦੇ ਨਾਲ ਕੁਨੈਕਸ਼ਨ ਸੁਰੱਖਿਅਤ ਕਰੋ ।
01:17 ਹੁਣ ਅਸੀਂ SpO2 probe ਦੇ ਬਾਰੇ ਵਿੱਚ ਸਿਖਾਂਗੇ ।
01:21 ਇਹ probe ਹੇਠਾਂ ਲਿਖੇ ਹਿੱਸਿਆਂ ਤੋਂ ਬਣਿਆ ਹੁੰਦਾ ਹੈ ।

Oximetry probe / cable Sensor

01:29 ਹੁਣ ਅਸੀਂ ਵੇਖਦੇ ਹਾਂ ਕਿ SpO2 probe ਨੂੰ ਕਿਵੇਂ ਸਥਿਤ ਕਰੀਏ ।
01:34 Mobmon ਡਿਵਾਈਜ਼ ਵਿੱਚ Oximetry ਪ੍ਰੋਬ/ਕੇਬਲ ਨੂੰ SpO2 ਨਾਲ ਜੋੜੋ ।
01:41 ਜੁੜਣ ਤੋਂ ਬਾਅਦ ਇਹ ਅਜਿਹਾ ਦਿੱਸਣਾ ਚਾਹੀਦਾ ਹੈ ।
01:45 ਮਰੀਜ਼ ਦੀ ਉਂਗਲੀ ਸੈਂਸਰ ਦੇ ਅਖੀਰ ਵਿੱਚ ਸੱਜੇ ਪਾਸੇ ਪਾਉਣੀ ਚਾਹੀਦੀ ਹੈ ਜਿਵੇਂ ਕਿ ਤਸਵੀਰ ਵਿੱਚ ਵਿਖਾਇਆ ਗਿਆ ਹੈ ।
01:54 ਸੈਂਸਰ ਸਾਈਟ ਸਲੈਕਟ ਕਰਦੇ ਸਮੇਂ, ਤਰਜੀਹ ਹੇਠਾਂ ਲਿਖੇ ਦੀ ਤਰ੍ਹਾਂ ਦਿੱਤੀ ਜਾਣੀ ਚਾਹੀਦੀ ਹੈ

an arterial catheter, blood pressure cuff,or intravascular infusion line

02:09 oximetry probe ਦੇ ਲਈ ਖ਼ਾਸ ਸਥਾਨਾਂ ਦੇ ਕੁਨੈਕਸ਼ਨ ਹਨ - ਬਾਲਗ਼ ਜਾਂ ਬਾਲ ਰੋਗ ਦੇ ਲਈ: ਉਂਗਲ, ਪੈਰ ਦੇ ਅੰਗੂਠੇ ਅਤੇ ਪਿੰਨਾ ਜਾਂ ਕੰਨ ਦਾ ਭਾਗ
02:23 ਬੱਚਿਆਂ ਦੇ ਲਈ: ਪੈਰ ਜਾਂ ਹੱਥ ਦੀ ਹਥੇਲੀ ਅਤੇ ਵੱਡੇ ਪੈਰ ਦੀ ਉਂਗਲੀ ਜਾਂ ਅੰਗੂਠਾ ।
02:31 ਨੋਟ ਕਰੋ ਕਿ, ਦੁਬਾਰਾ: ਵਰਤੋਂ ਯੋਗ ਸੈਂਸਰਸ ਨੂੰ ਜ਼ਿਆਦਾ ਤੋਂ ਜ਼ਿਆਦਾ 4 ਘੰਟੇ ਤੱਕ ਇੱਕ ਹੀ ਸਥਾਨ ਉੱਤੇ ਵਰਤਿਆ ਜਾ ਸਕਦਾ ਹੈ । ਇਹ ਯਕੀਨੀ ਬਣਾਓ ਕਿ ਸਾਈਟ ਨੂੰ ਨਿਯਮਿਤ ਤੌਰ ਤੇ ਸਕਿਨ ਇੰਟੀਗਰੇਟੀ ਲਈ ਚੈੱਕ ਕੀਤਾ ਗਿਆ ਹੈ ।
02:47 ਗਿੱਲੇ ਜਾਂ ਖ਼ਰਾਬ ਸੈਂਸਰ ਦਾ ਪ੍ਰਯੋਗ ਨਾ ਕਰੋ । ਬਿਜਲਈ ਸਰਜਰੀ ਦੇ ਦੌਰਾਨ ਜਲਣ ਦਾ ਕਾਰਨ ਬਣ ਸਕਦੀ ਹੈ । ਜਾਂ ਜਦੋਂ ਹੋਰ ਬਿਜਲੀ ਦੇ ਉਪਕਰਣ ਲਾਗੂ ਹੁੰਦੇ ਹਨ ।
03:00 Tissue ਖ਼ਰਾਬ/ਜਲਣ ਦਾ ਕਾਰਨ ਗਲਤ ਐਪਲੀਕੇਸ਼ਨ ਜਾਂ SpO2 sensor ਦੀ ਵਰਤੋਂ ਕਰਨ ਨਾਲ ਵੀ ਹੋ ਸਕਦਾ ਹੈ ।
03:08 ਸੈਂਸਰ ਦੀ ਵਰਤੋਂ ਕਰਦੇ ਸਮੇਂ, ਜੋੜਦੇ ਸਮੇਂ ਜਾਂ ਸਟੋਰ ਕਰਦੇ ਸਮੇਂ ਬੇਲੋੜਾ ਨਾ ਮੋੜੇ ਜਾਂ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਨਾ ਕਰੋ ।
03:20 ਪਲਸ ਘੱਟ ਹੋਣ ਦਾ ਸੰਕੇਤ ਦਿਖਾਈ ਦੇ ਸਕਦਾ ਹੈ ਜੇਕਰ ਸੈਂਸਰ ਬਹੁਤ ਜ਼ਿਆਦਾ ਕੱਸਿਆ ਹੋਵੇ ਜਾਂ ਜੇਕਰ ਉੱਥੇ ਪ੍ਰਕਾਸ਼ ਸਰੋਤ ਤੋਂ ਬਹੁਤ ਜ਼ਿਆਦਾ ਰੋਸ਼ਨੀ ਹੈ ਜਿਵੇਂ ਕਿ ਸਰਜੀਕਲ ਲੈਂਪ, ਬਿਲੀਰੂਬਿਨ ਲੈਂਪ ਜਾਂ ਸੂਰਜ ਦੀ ਰੋਸ਼ਨੀ ।
03:37 ਹੁਣ ਅਸੀਂ ਸਿੱਖਦੇ ਹਾਂ ਕਿ Blood Pressure cuff ਨੂੰ ਕਿਵੇਂ ਸਥਿਤ ਕਰੀਏ ।
03:42 Bluetooth ਡਿਵਾਈਜ਼ ਦੇ NIBP ਕੁਨੈਕਟਰ ਨਾਲ cuff ਕੁਨੈਕਟਰ ਨੂੰ ਜੋੜੋ ।
03:49 ਮਰੀਜ਼ ਦੇ ਅੰਗਾਂ ਦਾ ਅੰਦਾਜ਼ਾ ਲਗਾਓ ਅਤੇ ਉਚਿਤ cuff size ਚੁਣੋ । ਆਮ ਨਿਯਮ ਦੇ ਤੌਰ ‘ਤੇ, cuff ਦੀ ਚੋੜਾਈ, ਮਰੀਜ਼ ਦੀ ਕੂਹਣੀ ਅਤੇ ਮੋਢੇ ਦੇ ਵਿਚਕਾਰ ਤਕਰੀਬਨ ਦੋ-ਤਿਹਾਈ ਦੂਰੀ ਹੋਣੀ ਚਾਹੀਦੀ ਹੈ ।
04:04 NIBP cuff ਨੂੰ ਸਮੇਟੋ, ਜ਼ਿਆਦਾਤਰ:ਮਰੀਜ਼ ਦੇ ਖੱਬੇ ਹੱਥ (ਬਰੇਕਾਲੀ ਧਮਣੀ ਤੇ) ਅਤੇ ਜਿਵੇਂ ਕਿ ਤਸਵੀਰ ਵਿੱਚ ਵਿਖਾਇਆ ਗਿਆ ਹੈ ।
04:14 ਸਹੀ ਪ੍ਰਬੰਧਾਂ ਦੇ ਲਈ NIBP cuff ਨੂੰ ਮਰੀਜ਼ ਦੇ ਅੰਗਾਂ ਉੱਤੇ ਕਸ ਕੇ ਲਪੇਟਣਾ ਚਾਹੀਦਾ ਹੈ ।
04:21 Bluetooth BP Monitor ਨੂੰ ਚਾਲੂ ਕਰਨ ਲਈ Start ਬਟਨ ਨੂੰ ਦਬਾਓ ।
04:26 ਕਿਰਪਾ ਕਰਕੇ ਧਿਆਨ ਦਿਓ: ਗਲਤ ਮਾਪ ਗਲਤ ਐਪਲੀਕੇਸ਼ਨ ਦੇ ਕਾਰਨ ਜਾਂ ਹੇਠਾਂ ਲਿਖੇ ਦੀ ਤਰ੍ਹਾਂ ਵਰਤੋਂ ਕਰਕੇ ਵੀ ਹੋ ਸਕਦਾ ਹੈ ਜਿਵੇਂ ਕਿ -

ਮਰੀਜ਼ ਉੱਤੇ cuff ਨੂੰ ਜ਼ਿਆਦਾ ਢਿੱਲਾ ਜੋੜਨਾ ਗਲਤ cuff size ਦੀ ਵਰਤੋਂ ਕਰਨਾ ਦਿਲ ਦੇ ਉਸੇ ਪੱਧਰ ‘ਤੇ cuff ਨਾ ਰੱਖਣਾ ਪੋਰਸਸ cuff ਜਾਂ ਟਿਊਬ ਮਰੀਜ਼ ਦੀ ਬਹੁਤ ਜ਼ਿਆਦਾ ਗਤੀਵਿਧੀ

04:52 SpO2 ਸੈਂਸਰ ਅਤੇ B.P cuff ਨੂੰ ਮਰੀਜ਼ ਦੇ ਇੱਕੋ ਅੰਗ ਨਾਲ ਨਾ ਜੋੜੋ ।

ਇਹ ਨਕਾਰਾਤਮਕ ਅਲਾਰਮ ਤੋਂ ਬਚਣਾ ਹੈ ।

05:03 ਯਕੀਨੀ ਬਣਾਓ ਕਿ NIBP ਨਾਪਦੇ ਸਮੇਂ, cuff ਦੀ ਟਿਊਬ ਬਲੋਕ ਜਾਂ ਗੁੰਝਲਦਾਰ ਨਾ ਹੋਵੇ ।
05:12 ਅਖੀਰ ਵਿੱਚ, ਅਸੀਂ ਵੇਖਦੇ ਹਾਂ ਕਿ ECG ਲੀਡਜ਼ ਨੂੰ ਕਿਵੇਂ ਸਥਿਤ ਕਰਦੇ ਹਨ ।
05:18 ਚੰਗੀ ECG ਤਾਲ ਲਈ ਚੰਗੀ ਚਮੜੀ ਦੀ ਤਿਆਰੀ ਅਤੇ ਸਹੀ ਇਲੈਕਟ੍ਰੋਡ ਨਿਯੁਕਤੀ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ।
05:27 ਹੇਠਾਂ ਲਿਖੇ ਦੀ ਤਰ੍ਹਾਂ ਮਰੀਜ਼ ਨੂੰ ਚੰਗਾ ਕਰਨ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ ।

’’’electrode’’’ ਸਥਾਨ ਨੂੰ ਸਾਫ਼ ਰੱਖੋ ਅਤੇ ਛਾਤੀ ਤੋਂ ਵਾਲ ਹਟਾਓ ।

05:37 ਬਾਹਰੀ epidermal ਲੇਅਰ ਨੂੰ ਹਟਾਉਣ ਦੇ ਲਈ ਹੌਲੀ-ਹੌਲੀ ਹਿੰਮਤ ਨਾਲ ਚਮੜੀ ਨੂੰ ਰਗੜਨਾ ਅਤੇ ਚਮੜੀ ਹਲਕੀ ਲਾਲ ਹੋ ਜਾਂਦੀ ਹੈ ।

ਚਮੜੀ ਨੂੰ ਸੁੱਕਾ ਰੱਖਣ ਦੇ ਲਈ ਇਲੈਕਟ੍ਰੋਡ ਸਾਈਟ ਨੂੰ ਲਾਗੂ ਕਰੋ ।

05:50 ਇਲੈਕਟ੍ਰੋਡ ਸਤਹ ਤੋਂ ਸੁੱਕਾ ਜੈੱਲ ਹਟਾਓ, ਜੇਕਰ ਕੁੱਝ ਹੈ ਤਾਂ

ਇਲੈਕਟ੍ਰੋਡਸ ਨੂੰ ਮਾਸਪੇਸ਼ੀਆਂ ਜਾਂ ਵਾਲਾਂ ਦੇ ਬਗੈਰ ਵਾਲੇ ਸਥਾਨ ਉੱਤੇ ਰੱਖੋ ।

06:01 ਚੰਗੀ ਕੁਆਲਿਟੀ ਦੀ ਵਰਤੋਂ ਕਰੋ (ਜਿਵੇਂ ਉੱਚ ਪੱਧਰੀ) ਤਾਜ਼ਾ ਜੈੱਲ ।

ਇਲੈਕਟ੍ਰੋਡ ਸਤਹ ਉੱਤੇ ਚੰਗਾ ਸੰਪਰਕ ਸਥਾਪਤ ਕਰਨ ਲਈ ਕਾਫੀ ਮਾਤਰਾ ਵਿਚ ਜੈੱਲ ਲਗਾਓ ।

06:15 ਧਿਆਨ ਦਿਓ: ਯਕੀਨੀ ਬਣਾਓ ਕਿ ਇਲੈਕਟ੍ਰੋਡਸ ਲੀਡਸ ਅਤੇ ਕੇਬਲ ਦੇ ਸੰਚਾਲਕ ਹਿੱਸੇ ਕਿਸੇ ਹੋਰ ਸੰਚਾਲਕ ਅੰਗਾਂ ਦੇ ਸੰਪਰਕ ਵਿੱਚ ਨਹੀਂ ਆ ਰਹੇ ਹਨ ।
06:27 ਖ਼ਰਾਬ ਇਲੈਕਟ੍ਰੋਡ ਲੀਡਸ ਦਾ ਪ੍ਰਯੋਗ ਨਾ ਕਰੋ ।
06:31 ਯਕੀਨੀ ਬਣਾਓ ਕਿ ਇਲੈਕਟ੍ਰੋਡ ਨੂੰ ਢਿੱਲਾ ਨਹੀਂ ਲਗਾਇਆ ਗਿਆ ਹੈ । ਇਹ ਵਿਵਹਾਰ ਦਾ ਕਾਰਨ ਹੋਵੇਗਾ ਅਤੇ ਹਾਰਟ ਧੁਨੀ ਅਲਾਰਮ ਨੂੰ ਪ੍ਰਭਾਵਿਤ ਕਰੇਗਾ, ਜਿਸ ਨਾਲ ਬੇਅੰਤ ਅਸੁਵਿਧਾ ਹੋਵੇਗੀ ।
06:43 ਇਸ ਤਰ੍ਹਾਂ ਨਾਲ ਇਲੈਕਟ੍ਰੋਡ ਨੂੰ ਰੱਖਿਆ ਜਾਣਾ ਚਾਹੀਦਾ ਹੈ-

RA: Right intraclavicular area

LA: Left intraclavicular area

06:56 V1: ਸਟਰਨਮ ਦੇ ਸੱਜੇ ਪਾਸੇ, ਚੌਥੀ ਪੱਸਲੀ ਦੇ ਵਿਚਕਾਰ

V2: ਸਟਰਨਮ ਦੇ ਖੱਬੇ ਪਾਸੇ, ਚੌਥੀ ਪੱਸਲੀ ਦੇ ਵਿਚਕਾਰ

07:10 V3: V2 & V4 ਦੇ ਵਿਚਕਾਰ ਪੰਜਵੀਂ ਪੱਸਲੀ

V4: ਖੱਬੇ ਪਾਸੇ midclavicular ਲਾਈਨ ਤੇ ਪੰਜਵੀਂ ਪੱਸਲੀ ਦੇ ਵਿਚਕਾਰ

07:22 V5: ਖੱਬੇ ਪਾਸੇ anterior axillary ਲਾਈਨ ਪੰਜਵੀਂ ਪੱਸਲੀ ਦੇ ਵਿਚਕਾਰ

V6: ਖੱਬੇ ਪਾਸੇ midaxillary ਲਾਈਨ ਪੰਜਵੀਂ ਪੱਸਲੀ ਦੇ ਵਿਚਕਾਰ

07:36 RL: inguinal ligament ਦੇ ਉੱਤੇ Right lower abdominal quadrant

LL: inguinal ligament ਦੇ ਉੱਤੇ Left Lower abdominal quadrant

07:53 ਯਕੀਨੀ ਬਣਾਓ ਕਿ ਪਾਵਰ ਕੋਰਡ ਅਤੇ ਪੈਸੈਂਟ ਕੇਬਲ ਇੱਕ ਦੂੱਜੇ ਨੂੰ ਕਰੋਸ ਨਹੀਂ ਕਰ ਰਹੇ ਹਨ ।
07:59 on / off ਪਾਵਰ ਬਟਨ ਨੂੰ ਸਲੈਕਟ ਕਰਕੇ Mobmon ਡਿਵਾਈਜ਼ ਨੂੰ ਚਲਾਓ ।
08:05 ECG live steam ਵਿੱਚ, ECG ਦੇਖਣ ਲਈ STEMI ਡਿਵਾਈਜ਼ ਵਿੱਚ ECG ਟੈਬ ਸਲੈਕਟ ਕਰੋ ।
08:15 ਸੰਖੇਪ ਵਿੱਚ,
08:16 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ

ECG leads,BPcuff ਅਤੇ SpO2 probe ਨੂੰ ਕਿਵੇਂ ਰੱਖਦੇ ਹਨ । ECG ਲੈਣਾ ਅਤੇ Blood Pressure (ਬਲੱਡ ਪ੍ਰੈਸ਼ਰ) ਅਤੇ SpO2 ਨੂੰ ਚੈੱਕ ਕਰਨਾ ।

08:31 STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ ।

ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾ ਲਈ ਉਚਿਤ ਦੇਖਭਾਲ ਉਹਨਾਂ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ ।

08:45 ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ NMEICT, ਮਨੁੱਖ ਰਾਸ਼ਟਰੀ ਸਾਖਰਤਾ ਮਿਸ਼ਨ, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ http://spoken-tutorial.org ’ਤੇ ਜਾਓ ।
09:00 ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ ।

ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ ।

}

Contributors and Content Editors

PoojaMoolya