Ruby/C2/Arithmetic-and-Relational-Operators/Punjabi
From Script | Spoken-Tutorial
| “Time” | “Narration” | |
| 00:01 | ਸਤਿ ਸ਼੍ਰੀ ਅਕਾਲ ਦੋਸਤੋ, Ruby ਵਿੱਚ ਅਰਿਥਮੈਟਿਕ ਅਤੇ ਰਿਲੇਸ਼ਨਲ ਓਪਰੇਟਰਸ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
| 00:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ । | |
| 00:08 | ਅਰਿਥਮੈਟਿਕ ਓਪਰੇਟਰਸ | |
| 00:10 | ਓਪਰੇਟਰ ਪ੍ਰੇਸਿਡੇਂਸ | |
| 00:12 | ਰਿਲੇਸ਼ਨਲ ਓਪਰੇਟਰਸ | |
| 00:14 | ਇੱਥੇ ਮੈਂ ਉਬੰਟੁ ਲਿਨਕਸ ਵਰਜ਼ਨ 12.04, Ruby 1.9.3 ਦੀ ਵਰਤੋਂ ਕਰ ਰਿਹਾ ਹਾਂ । | |
| 00:23 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਲਿਨਕਸ ਵਿੱਚ ਟਰਮੀਨਲ ਅਤੇ ਟੈਕਸਟ ਐਡੀਟਰ ਦੀ ਵਰਤੋਂ ਕਿਵੇਂ ਕਰੀਏ ? | |
| 00:28 | ਤੁਹਾਨੂੰ irb ਦੀ ਜਾਣਕਾਰੀ ਹੋਣੀ ਜ਼ਰੂਰੀ ਹੈ । | |
| 00:31 | ਜੇ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲ ਦੇ ਲਈ ਸਾਡੀ ਵੈੱਬਸਾਈਟ ‘ਤੇ ਜਾਓ । | |
| 00:34 | ਹੁਣ ਅਰਿਥਮੈਟਿਕ ਓਪਰੇਟਰਸ ਦੇ ਬਾਰੇ ਵਿੱਚ ਸਿੱਖਦੇ ਹਾਂ । | |
| 00:38 | Ruby ਦੇ ਕੋਲ ਹੇਠ ਦਿੱਤੇ ਅਰਿਥਮੈਟਿਕ ਓਪਰੇਟਰਸ ਹਨ । | |
| 00:42 | “+” ਐਡੀਸ਼ਨ: ਜਿਵੇਂ a + b. | |
| 00:45 | “-“ ਸਬਟਰੈਕਸ਼ਨ: ਜਿਵੇਂ a - b. | |
| 00:48 | “/” ਡਿਵੀਜ਼ਨ ਜਿਵੇਂ: a / b. | |
| 00:51 | “*” ਮਲਟੀਪਲਿਕੇਸ਼ਨ ਜਿਵੇਂ: a * b. | |
| 00:55 | “%” ਮਾਡਿਊਲਸ ਜਿਵੇਂ: a % b | |
| 00:59 | “**” ਐਕਸਪੋਨੇਂਟ: ਜਿਵੇਂ a ** b | |
| 01:04 | irb ਦੀ ਵਰਤੋਂ ਕਰਕੇ ਇਸ ਅਰਿਥਮੈਟਿਕ ਓਪਰੇਟਰਸ ਦਾ ਅਭਿਆਸ ਕਰੋ । | |
| 01:08 | ਇੱਕੋ ਸਮੇਂ Ctrl, Alt ਅਤੇ T ਕੀਜ ਦਬਾਕੇ ਟਰਮੀਨਲ ਨੂੰ ਖੋਲੋ । | |
| 01:14 | ਤੁਹਾਡੀ ਸਕਰੀਨ ‘ਤੇ ਟਰਮੀਨਲ ਵਿੰਡੋ ਦਿੱਸਦੀ ਹੈ । | |
| 01:17 | ਟਾਈਪ ਕਰੋ irb ਅਤੇ ਇੰਟਰੈਕਟਿਵ Ruby ਸ਼ੁਰੂ ਕਰਨ ਦੇ ਲਈ ਐਂਟਰ ਦਬਾਓ । | |
| 01:21 | ਟਾਈਪ ਕਰੋ 10 ਪਲਸ 20 ਅਤੇ ਐਂਟਰ ਦਬਾਓ । | |
| 01:25 | ਐਡੀਸ਼ਨ ਓਪਰੇਸ਼ਨ ਲਾਗੂ ਹੋਇਆ ਅਤੇ ਨਤੀਜਾ 30 ਦਿਖਾਇਆ ਗਿਆ ਹੈ । | |
| 01:31 | ਇਸ ਤਰ੍ਹਾਂ ਨਾਲ ਸਬਟਰੈਕਸ਼ਨ ਅਤੇ ਮਲਟੀਪਲਿਕੇਸ਼ਨ ਓਪਰੇਸ਼ਨ ਵੀ ਲਾਗੂ ਹੋ ਸਕਦੇ ਹਨ । | |
| 01:35 | ਹੁਣ ਡਿਵੀਜ਼ਨ ਓਪਰੇਸ਼ਨ ਦਾ ਅਭਿਆਸ ਕਰੋ । | |
| 01:38 | ਟਾਈਪ ਕਰੋ 10 ਸਲੈਸ਼ 4 | |
| 01:40 | ਅਤੇ ਐਂਟਰ ਦਬਾਓ । | |
| 01:42 | ਇੱਥੇ ਤੁਸੀਂ ਵੇਖ ਸਕਦੇ ਹੋ, ਕਿ ਨਤੀਜਾ ਸੰਖੇਪ ਰੂਪ ਵਿੱਚ ਪੂਰਨ ਨੰਬਰ 2 ਦੇ ਨਜ਼ਦੀਕ ਆਉਂਦਾ ਹੈ । | |
| 01:47 | ਹੋਰ ਚੰਗੇ ਨਤੀਜਿਆਂ ਦੇ ਲਈ, ਸਾਨੂੰ ਇੱਕ ਨੰਬਰ ਨੂੰ ਫਲੋਟ ਦੀ ਤਰ੍ਹਾਂ ਦਰਸਾਉਣ ਦੀ ਲੋੜ ਹੈ । | |
| 01:52 | ਟਾਈਪ ਕਰੋ 10.0 ਸਲੈਸ਼ 4 | |
| 01:56 | ਅਤੇ ਐਂਟਰ ਦਬਾਓ । | |
| 01:58 | ਹੁਣ ਸਾਨੂੰ ਨਤੀਜਾ 2.5 ਮਿਲਦਾ ਹੈ । | |
| 02:01 | ਹੁਣ ਮਾਡਿਊਲਸ ਓਪਰੇਟਰ ਦਾ ਅਭਿਆਸ ਕਰਦੇ ਹਾਂ । | |
| 02:05 | ਮਾਡਿਊਲਸ ਓਪਰੇਟਰ ਆਉਟਪੁਟ ਵਿੱਚ ਬਾਕੀ ਦਿੰਦਾ ਹੈ । | |
| 02:09 | ਟਾਈਪ ਕਰੋ 12 ਪਰਸੈਂਟੇਜ ਸਾਇਨ 5 ਅਤੇ ਐਂਟਰ ਦਬਾਓ । | |
| 02:15 | ਇੱਥੇ 12, 5 ਨਾਲ ਡਿਵਾਇਡ ਹੋਇਆ ਹੈ ਅਤੇ ਬਾਕੀ 2ਆਇਆ ਹੈ । | |
| 02:21 | ਹੁਣ ਐਕਸਪੋਨੇਂਟ ਓਪਰੇਟਰ ਦਾ ਅਭਿਆਸ ਕਰਦੇ ਹਾਂ । | |
| 02:24 | 2 ਦੇ ਬਾਅਦ ਦੋ ਵਾਰ ਐਸਟਰਿਸਕ ਸਿੰਬਲ ਅਤੇ ਫਿਰ 5, ਟਾਈਪ ਕਰੋ ਅਤੇ ਐਂਟਰ ਦਬਾਓ । | |
| 02:32 | ਇਸਦਾ ਮਤਲੱਬ ਹੈ ਕਿ 2, 5 ਦੀ ਪਾਵਰ ਵਿੱਚ ਆਉਂਦਾ ਹੈ । | |
| 02:36 | ਇਸ ਲਈ: ਸਾਨੂੰ ਆਉਟਪੁਟ 32 ਮਿਲਦੀ ਹੈ । | |
| 02:39 | ਅੱਗੇ, ਹੁਣ ਓਪਰੇਟਰ ਪ੍ਰੇਸਿਡੇਂਸ ਦੇ ਬਾਰੇ ਵਿੱਚ ਸਿੱਖਾਂਗੇ । | |
| 02:44 | ਜਦੋਂ ਮੈਥਮੈਟਿਕਲ ਐਕਸਪ੍ਰੇਸ਼ਨਸ ਵਿੱਚ ਕੁੱਝ ਓਪਰੇਸ਼ਨਸ ਹੁੰਦੇ ਹਨ, | |
| 02:47 | ਹਰੇਕ ਭਾਗ ਮੁੱਲਾਂਕਣ ਹੁੰਦਾ ਹੈ । | |
| 02:50 | ਅਤੇ ਓਪਰੇਟਰ ਪ੍ਰੇਸਿਡੇਂਸ ਨਾਂ ਵਾਲੇ ਪੂਰਵ ਨਿਰਧਾਰਤ ਲੜੀਬੱਧ ਵਿੱਚ ਵੰਡਿਆ ਜਾਂਦਾ ਹੈ । | |
| 02:56 | ਇਸਦਾ ਮਤਲੱਬ ਹੈ, ਕਿ ਸਭ ਤੋਂ ਉੱਚ ਤਰਜੀਹ ਵਾਲੇ ਓਪਰੇਟਰ ਸਭ ਤੋਂ ਪਹਿਲਾਂ ਲਾਗੂ ਹੁੰਦੇ ਹਨ । | |
| 03:01 | ਇਸਦੇ ਬਾਅਦ ਤਰਜੀਹ ਅਨੁਸਾਰ ਅਗਲਾ ਓਪਰੇਟਰ ਆਉਂਦਾ ਹੈ ਅਤੇ ਅੱਗੇ ਵੀ ਇਹੀ ਲੜੀ ਚੱਲਦੀ ਹੈ । | |
| 03:07 | ਇਹ ਸਲਾਇਡ ਸਾਰੇ ਓਪਰੇਟਰਸ ਨੂੰ ਉੱਚਤਮ ਪ੍ਰੇਸਿਡੇਂਸ ਤੋਂ ਹੇਠ ਲਿਖੇ ਅਨੁਸਾਰ ਸੂਚੀਬੱਧ ਕਰਦੀ ਹੈ । | |
| 03:13 | ਉਦਾਹਰਣ ਦੇ ਲਈ 3 + 4 * 5, 23 ਆਉਂਦਾ ਹੈ 35 ਨਹੀਂ । | |
| 03:23 | ਐਡੀਸ਼ਨ ਓਪਰੇਸ਼ਨ (+) ਤੋਂ ਵੱਧ ਮਲਟੀਪਲਿਕੇਸ਼ਨ ਓਪਰੇਸ਼ਨ (*) ਨੂੰ ਉੱਚ ਪ੍ਰੇਸਿਡੇਂਸ ਦਿੱਤਾ ਜਾਂਦਾ ਹੈ । | |
| 03:29 | ਅਤੇ ਪਹਿਲਾਂ ਲਾਗੂ ਕੀਤਾ ਜਾਵੇਗਾ । | |
| 03:32 | ਇਸ ਲਈ ਪੰਜ ਵਾਰ ਚਾਰ, ਵੀਹ ਆਉਂਦਾ ਹੈ, ਅਤੇ ਫਿਰ 3, 20 ਵਿੱਚ ਜੁੜਦਾ ਹੈ ਤਾਂ ਆਉਟਪੁਟ 23 ਮਿਲਦੀ ਹੈ । | |
| 03:42 | ਹੁਣ ਓਪਰੇਟਰ ਪ੍ਰੇਸਿਡੇਂਸ ‘ਤੇ ਆਧਾਰਿਤ ਕੁੱਝ ਉਦਾਹਰਣ ਵੇਖਦੇ ਹਾਂ । | |
| 03:47 | ਟਰਮੀਨਲ ‘ਤੇ ਵਾਪਸ ਜਾਓ । | |
| 03:50 | irb ਕੰਸੋਲ ਨੂੰ ਕਲੀਅਰ ਕਰਨ ਦੇ ਲਈ ਇੱਕੋ-ਸਮੇਂ Ctrl ਅਤੇ L ਕੀਜ ਦਬਾਓ । | |
| 03:56 | ਹੁਣ ਟਾਈਪ ਕਰੋ 7 ਮਾਇਨਸ 2 ਇਸ ਨੂੰ 3 ਨਾਲ ਮਲਟੀਪਲਾਈ ਕਰੋ । | |
| 04:03 | ਅਤੇ ਐਂਟਰ ਦਬਾਓ । | |
| 04:05 | ਸਾਨੂੰ ਉੱਤਰ 1 ਮਿਲਦਾ ਹੈ । | |
| 04:08 | ਇੱਥੇ ਮਾਇਨਸ ਸਾਇਨ ਤੋਂ ਵੱਧ ਐਸਟਰਿਸਕ ਸਿੰਬਲ ਉੱਚ ਤਰਜੀਹ ਰੱਖਦਾ ਹੈ । | |
| 04:13 | ਇਸ ਲਈ ਪਹਿਲਾਂ ਮਲਟੀਪਲਿਕੇਸ਼ਨ ਓਪਰੇਸ਼ਨ ਲਾਗੂ ਹੋਇਆ ਫਿਰ ਸਬਟਰੈਕਸ਼ਨ । | |
| 04:20 | ਇੱਕ ਵੱਖਰੀ ਉਦਾਹਰਣ ਵੇਖੋ । | |
| 04:22 | ਬਰੈਕਟਾਂ ਵਿੱਚ ਟਾਈਪ ਕਰੋ 10 ਪਲਸ 2 ਸਲੈਸ਼ 4 | |
| 04:29 | ਅਤੇ ਐਂਟਰ ਦਬਾਓ । | |
| 04:30 | ਸਾਨੂੰ ਉੱਤਰ 3 ਮਿਲਦਾ ਹੈ । | |
| 04:33 | ਇਸ ਹਾਲਤ ਵਿੱਚ ਡਿਵੀਜ਼ਨ (ਸਲੈਸ਼) ਤੋਂ ਵੱਧ () ਬਰੈਕਟਾਂ ਦੀ ਉੱਚ ਤਰਜੀਹ ਹੁੰਦੀ ਹੈ । | |
| 04:39 | ਇਸ ਲਈ ਬਰੈਕਟਾਂ ਦੇ ਅੰਦਰ ਓਪਰੇਸ਼ਨ, ਜੋ ਐਡੀਸ਼ਨ ਹੈ, ਪਹਿਲਾਂ ਲਾਗੂ ਹੁੰਦਾ ਹੈ । | |
| 04:44 | ਫਿਰ ਡਿਵੀਜ਼ਨ ਲਾਗੂ ਹੁੰਦਾ ਹੈ । | |
| 04:47 | ਹੁਣ ਰਿਲੇਸ਼ਨਲ ਓਪਰੇਟਰਸ ਦੇ ਬਾਰੇ ਵਿੱਚ ਸਿੱਖਾਂਗੇ । | |
| 04:51 | ਵਾਪਸ ਸਲਾਇਡਸ ‘ਤੇ ਆਉਂਦੇ ਹਾਂ । | |
| 04:54 | ਰਿਲੇਸ਼ਨਲ ਓਪਰੇਟਰਸ ਨੂੰ ਕੰਪੈਰੀਜਨ ਓਪਰੇਟਰਸ ਵੀ ਕਹਿੰਦੇ ਹਨ । | |
| 04:59 | ਰਿਲੇਸ਼ਨਲ ਓਪਰੇਟਰਸ ਦੀ ਵਰਤੋਂ ਕਰਨ ਵਾਲੇ ਐਕਸਪ੍ਰੇਸ਼ਨਸ boolean ਵੈਲਿਊ ਦਿੰਦੇ ਹਨ । | |
| 05:04 | Ruby ਵਿੱਚ ਰਿਲੇਸ਼ਨ ਓਪਰੇਟਰਸ ਹਨ | |
| 05:07 | “==” Equals to ਜਿਵੇਂ a==b | |
| 05:14 | ਡਾਟ eql question mark ਜਿਵੇਂ a.eql ? b | |
| 05:21 | ! = Not equals to ਜਿਵੇਂ a ਐਕਸਕਲੇਮੇਸ਼ਨ (exclamation) ਇਕਵਲ b | |
| 05:28 | ਲੈਸ ਦੈਨ (ਤੋਂ ਘੱਟ) ਜਿਵੇਂ a < b | |
| 05:32 | ਗਰੇਟਰ ਦੈਨ (ਤੋਂ ਜ਼ਿਆਦਾ) ਜਿਵੇਂ a > b | |
| 05:37 | “<=” ਲੈਸ ਦੈਨ or ਇਕਵਲ ਟੂ ਜਿਵੇਂ a ਲੈਸ ਦੈਨ ਐਰੋ ਇਕਵਲ b | |
| 05:44 | “>=” ਗਰੇਟਰ ਦੈਨ or ਇਕਵਲ ਟੂ ਜਿਵੇਂ a ਗਰੇਟਰ ਦੈਨ ਐਰੋ ਇਕਵਲ b | |
| 05:49 | “<=>” ਕੰਬਾਇੰਡ ਕੰਪੈਰੀਜ਼ਨ ਜਿਵੇਂ a ਲੈਸ ਦੈਨ ਐਰੋ ਇਕਵਲ ਗਰੇਟਰ ਦੈਨ ਐਰੋ b | |
| 05:56 | ਹੁਣ ਇਸ ਓਪਰੇਟਰਸ ਦਾ ਅਭਿਆਸ ਕਰਦੇ ਹਾਂ । | |
| 06:00 | ਟਰਮੀਨਲ ‘ਤੇ ਜਾਓ । | |
| 06:02 | irb ਕੰਸੋਲ ਕਲੀਅਰ ਕਰਨ ਦੇ ਲਈ ਇੱਕੋ-ਸਮੇਂ Ctrl, L ਕੀਜ ਦਬਾਓ । | |
| 06:09 | ਹੁਣ equal to ਓਪਰੇਟਰ ਦਾ ਅਭਿਆਸ ਕਰੋ । | |
| 06:11 | ਇਸ ਲਈ ਟਾਈਪ ਕਰੋ 10 == 10 | |
| 06:16 | ਅਤੇ ਐਂਟਰ ਦਬਾਓ । | |
| 06:17 | ਸਾਨੂੰ ਆਉਟਪੁਟ true ਮਿਲਦੀ ਹੈ । | |
| 06:20 | . eql ? ਓਪਰੇਟਰ equal to ਓਪਰੇਟਰ ਦੇ ਸਾਮਾਨ ਹੀ ਹੈ । | |
| 06:24 | ਇਸ ਦਾ ਅਭਿਆਸ ਕਰੋ । | |
| 06:25 | ਹੁਣ ਟਾਈਪ ਕਰੋ 10 . eql ? 10 ਅਤੇ ਐਂਟਰ ਦਬਾਓ । | |
| 06:33 | ਸਾਨੂੰ ਆਉਟਪੁਟ true ਮਿਲਦੀ ਹੈ । | |
| 06:35 | ਹੁਣ not equal to ਓਪਰੇਟਰ ਦਾ ਅਭਿਆਸ ਕਰੋ । | |
| 06:39 | ਟਾਈਪ ਕਰੋ 10 not equal 10 | |
| 06:44 | ਅਤੇ ਐਂਟਰ ਦਬਾਓ । | |
| 06:46 | ਸਾਨੂੰ ਆਉਟਪੁਟ false ਮਿਲਦੀ ਹੈ । | |
| 06:48 | ਇਹ ਇਸ ਲਈ, ਕਿਉਂਕਿ ਦੋ ਨੰਬਰਸ ਬਰਾਬਰ ਹਨ । | |
| 06:51 | irb ਕੰਸੋਲ ਕਲੀਅਰ ਕਰਨ ਦੇ ਲਈ ਇੱਕੋ-ਸਮੇਂ Ctrl, L ਕੀਜ ਦਬਾਓ । | |
| 06:56 | ਹੁਣ less than ਓਪਰੇਟਰ ਦਾ ਅਭਿਆਸ ਕਰੋ । | |
| 07:00 | ਟਾਈਪ ਕਰੋ 10 less than 5 ਅਤੇ ਐਂਟਰ ਦਬਾਓ । | |
| 07:05 | ਇੱਥੇ ਜੇ ਪਹਿਲਾ ਓਪਰੇਂਡ ਦੂਜੇ ਤੋਂ ਲੈਸ ਹੈ ਤਾਂ ਇਹ true ਆਵੇਗਾ । | |
| 07:10 | ਨਹੀਂ ਤਾਂ ਇਹ False ਆਵੇਗਾ । | |
| 07:14 | ਸਾਨੂੰ ਆਉਟਪੁਟ False ਮਿਲਦੀ ਹੈ, ਕਿਉਂਕਿ 10, 5 ਤੋਂ ਛੋਟਾ ਨਹੀਂ ਹੈ । | |
| 07:19 | ਹੁਣ ਅਸੀਂ greater than ਓਪਰੇਟਰ ਦਾ ਅਭਿਆਸ ਕਰਦੇ ਹਾਂ । | |
| 07:22 | ਟਾਈਪ ਕਰੋ 5 greater than 2 | |
| 07:26 | ਇੱਥੇ ਜੇ ਪਹਿਲਾ ਓਪਰੇਂਡ ਦੂਜੇ ਤੋਂ ਵੱਡਾ ਹੈ ਤਾਂ ਇਹ true ਆਵੇਗਾ । | |
| 07:31 | ਨਹੀਂ, ਤਾਂ ਇਹ False ਆਵੇਗਾ । | |
| 07:34 | ਐਂਟਰ ਦਬਾਓ । | |
| 07:36 | ਇਸ ਹਾਲਤ ਵਿੱਚ, ਸਾਨੂੰ ਆਉਟਪੁਟ true ਮਿਲਦੀ ਹੈ, ਕਿਉਂਕਿ 5 ਨਿਸ਼ਚਿਤ ਹੀ 2 ਤੋਂ ਵੱਡਾ ਹੈ । | |
| 07:42 | irb ਕੰਸੋਲ ਨੂੰ ਕਲੀਅਰ ਕਰਨ ਦੇ ਲਈ ਇੱਕੋ-ਸਮੇਂ Ctrl, L ਦਬਾਓ । | |
| 07:47 | ਹੁਣ ਅਸੀਂ less than equal to ਓਪਰੇਟਰ ਦਾ ਅਭਿਆਸ ਕਰਾਂਗੇ । | |
| 07:51 | ਟਾਈਪ ਕਰੋ 12 ਲੈਸ ਦੈਨ ਇਕਵਲ 12 | |
| 07:56 | ਅਤੇ ਐਂਟਰ ਦਬਾਓ । | |
| 07:59 | ਇੱਥੇ ਜੇ ਪਹਿਲਾ ਓਪਰੇਂਡ ਦੂਜੇ ਤੋਂ ਛੋਟਾ ਹੈ ਤਾਂ ਇਹ true ਆਵੇਗਾ । | |
| 08:04 | ਨਹੀਂ ਤਾਂ ਇਹ False ਆਵੇਗਾ । | |
| 08:07 | ਸਾਨੂੰ ਆਉਟਪੁਟ true ਦੀ ਤਰ੍ਹਾਂ ਮਿਲਦੀ ਹੈ, ਕਿਉਂਕਿ 12 ਬਰਾਬਰ ਹੈ 12 ਦੇ । | |
| 08:11 | ਇਸ ਤਰ੍ਹਾਂ ਤੁਸੀਂ greater than or equal to ਓਪਰੇਟਰ ਦਾ ਅਭਿਆਸ ਕਰ ਸਕਦੇ ਹੋ । | |
| 08:15 | ਹੁਣ ਕੰਬਾਇੰਡ ਕੰਪੈਰੀਜਨ ਓਪਰੇਟਰ ਦਾ ਅਭਿਆਸ ਕਰੋ । | |
| 08:19 | ਕੰਬਾਇੰਡ ਕੰਪੈਰੀਜਨ ਓਪਰੇਟਰ | |
| 08:21 | ਜੇ ਪਹਿਲਾ ਓਪਰੇਂਡ ਦੂਜੇ ਦੇ ਬਰਾਬਰ ਹੈ ਤਾਂ 0 ਆਉਂਦਾ ਹੈ । | |
| 08:24 | ਜੇ ਪਹਿਲਾ ਓਪਰੇਂਡ ਦੂਜੇ ਤੋਂ ਵੱਡਾ ਹੈ ਤਾਂ, 1 ਆਉਂਦਾ ਹੈ ਅਤੇ । | |
| 08:29 | ਜੇ ਪਹਿਲਾ ਓਪਰੇਂਡ ਦੂਜੇ ਤੋਂ ਛੋਟਾ ਹੈ ਤਾਂ, - 1 ਆਉਂਦਾ ਹੈ । | |
| 08:34 | ਉਦਾਹਰਣ ਨਾਲ ਸਮਝੋ ਕਿ ਇਹ ਕਿਵੇਂ ਕੰਮ ਕਰਦਾ ਹੈ । | |
| 08:36 | ਟਾਈਪ ਕਰੋ, 3 ਲੈਸ ਦੈਨ ਇਕਵਲਸ ਗਰੇਟਰ ਦੈਨ 3 | |
| 08:41 | ਅਤੇ ਐਂਟਰ ਦਬਾਓ । | |
| 08:43 | ਸਾਨੂੰ ਆਉਟਪੁਟ 0 ਮਿਲਦੀ ਹੈ । | |
| 08:45 | ਕਿਉਂਕਿ ਦੋਵੇਂ ਓਪਰੈਂਡਸ ਬਰਾਬਰ ਹਨ ਜਿਵੇਂ ਦੋਵੇਂ ਥਰੀ ਹਨ । | |
| 08:50 | ਹੁਣ ਕਿਸੇ ਇੱਕ ਓਪਰੇਂਡ ਨੂੰ 4 ਨਾਲ ਬਦਲਦੇ ਹਾਂ । | |
| 08:53 | ਟਾਈਪ ਕਰੋ, 4 ਲੈਸ ਦੈਨ ਇਕਵਲਸ ਗਰੇਟਰ ਦੈਨ 3 | |
| 08:58 | ਅਤੇ ਐਂਟਰ ਦਬਾਓ । | |
| 08:59 | ਸਾਨੂੰ ਆਉਟਪੁਟ 1 ਦੀ ਤਰ੍ਹਾਂ ਮਿਲਦੀ ਹੈ । | |
| 09:01 | ਹਾਲਾਂਕਿ 4, 3 ਤੋਂ ਗਰੇਟਰ ਹੈ । | |
| 09:04 | ਹੁਣ ਇਸ ਉਦਾਹਰਣ ਨੂੰ ਫਿਰ ਤੋਂ ਬਦਲੋ । | |
| 09:07 | ਟਾਈਪ ਕਰੋ 4 ਲੈਸ ਦੈਨ ਇਕਵਲਸ ਗਰੇਟਰ ਦੈਨ 7 | |
| 09:11 | ਅਤੇ ਐਂਟਰ ਦਬਾਓ । | |
| 09:13 | ਸਾਨੂੰ ਆਉਟਪੁਟ - 1 ਮਿਲਦੀ ਹੈ । ਹਾਲਾਂਕਿ 4, 7 ਤੋਂ ਲੈਸ ਹੈ । | |
| 09:17 | ਨਿਰਧਾਰਤ ਕੰਮ ਦੇ ਰੂਪ ਵਿੱਚ . . | |
| 09:19 | ਹੇਠ ਲਿਖੀਆਂ ਉਦਾਹਰਣਾਂ ਨੂੰ irb ਨਾਲ ਹੱਲ ਕਰੋ ਅਤੇ ਆਉਟਪੁਟ ਨੂੰ ਚੈੱਕ ਕਰੋ । | |
| 09:24 | 10 + ਬਰੈਕੇਟ 2 ਐਸਟਰਿਸਕ 5 ਬਰੈਕੇਟ 8 ਸਲੈਸ਼ 2 | |
| 09:32 | 4 ਐਸਟਰਿਸਕ 5 ਸਲੈਸ਼ 2 ਪਲਸ 7 | |
| 09:37 | ਮੈਥਡਸ ਦੀ ਵਰਤੋਂ ਕਰਕੇ ਅਰਿਥਮੈਟਿਕ ਓਪਰੇਟਰਸ ਦਾ ਅਭਿਆਸ ਕਰੋ । | |
| 09:42 | ਇਸਦੇ ਨਾਲ ਅਸੀਂ ਇਸ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । | |
| 09:45 | ਇਸ ਦਾ ਸਾਰ ਕਰਦੇ ਹਾਂ । | |
| 09:47 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ . . . | |
| 09:49 | ਅਰਿਥਮੈਟਿਕ ਓਪਰੇਟਰਸ ਪਲਸ, ਮਾਇਨਸ, ਐਸਟਰਿਸਕ, ਸਲੈਸ਼: ਜੋ ਦਰਸਾਉਂਦੇ ਹਨ, ਐਡੀਸ਼ਨ, ਸਬਟਰੈਕਸ਼ਨ, ਮਲਟੀਪਲਿਕੇਸ਼ਨ, ਡਿਵੀਜ਼ਨ । | |
| 09:59 | ਓਪਰੇਟਰ ਪ੍ਰੇਸਿਡੇਂਸ । | |
| 10:01 | ਰਿਲੇਸ਼ਨਲ ਓਪਰੇਟਰਸ । | |
| 10:04 | ਕਈ ਉਦਾਹਰਣਾਂ ਦੀ ਵਰਤੋਂ ਕਰਕੇ । | |
| 10:06 | http://spoken-tutorial.org/What\_is\_a\_Spoken\_Tutoria ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
| 10:10 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । | |
| 10:14 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
| 10:18 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: | |
| 10:20 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
| 10:23 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
| 10:26 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
| 10:32 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | |
| 10:36 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
| 10:43 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
| 10:51 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । | |
| 10:57 | ਸਾਡੇ ਨਾਲ ਜੁੜਨ ਲਈ ਧੰਨਵਾਦ । | } |