PHP-and-MySQL/C4/User-Password-Change-Part-1/Punjabi

From Script | Spoken-Tutorial
Jump to: navigation, search
Time Narration
00:00 ਸੱਤ ਸ਼੍ਰੀ ਅਕਾਲ , ਇਸ ਟਿਊਟੋਰਿਅਲ ਵਿੱਚ ਅਸੀ ਗੱਲ ਕਰਾਂਗੇ ਕਿ ਯੂਜਰ ਆਪਣਾ ਪਾਸਵਰਡ ਕਿਵੇਂ ਬਦਲ ਸਕਦਾ ਹੈ ।
00:08 ਅਸੀ ਸਿਖਾਂਗੇ ਕਿ ਯੂਜਰ ਨੂੰ ਆਪਣਾ ਪਾਸਵਰਡ ਬਦਲਨ ਲਈ ਆਪਸ਼ਨ ਕਿਵੇਂ ਦਿੱਤੇ ਜਾਣ , ਜੇਕਰ ਉਹ ਚਾਹੁੰਦੇ ਹਨ ।
00:13 ਇਸਨੂੰ ਜਿਆਦਾ ਸਮਾਂ ਨਹੀਂ ਲੈਣਾ ਚਾਹੀਦਾ ਹੈ । ਇਹ ਤਿੰਨ ਭਾਗਾਂ ਵਿੱਚ ਪੂਰਾ ਹੋ ਜਾਵੇਗਾ ।
00:18 ਅਸੀ ਯੂਜਰ ਨੂੰ ਇੱਕ ਫ਼ਾਰਮ ਦੇਵਾਂਗੇ ਅਤੇ ਯੂਜਰ ਨੂੰ ਉਨ੍ਹਾਂ ਦਾ ਪੁਰਾਣਾ ਅਤੇ ਨਵਾਂ ਪਾਸਵਰਡ ਦੋ ਵਾਰ ਟਾਈਪ ਕਰਨ ਲਈ ਕਹਾਂਗੇ ।
00:27 ਅਸੀ ਉਨ੍ਹਾਂ ਦੇ ਪੁਰਾਣੇ ਪਾਸਵਰਡ ਨੂੰ ਜਾਂਚਾਂਗੇ , ਜੋ ਕਿ ਡੇਟਾਬੇਸ ਵਿੱਚ ਹੈ ।
00:31 ਯਾਦ ਰੱਖੋ , ਉਹ encrypted ਹਨ ।
00:33 ਫਿਰ ਅਸੀ ਦੋਨੋ ਨਵੇਂ ਪਾਸਵਰਡਸ ਦੀ ਤੁਲਣਾ ਕਰਾਂਗੇ , ਇਹ ਦੇਖਣ ਲਈ ਕਿ ਉਨ੍ਹਾਂ ਦਾ ਮਿਲਾਨ ਹੁੰਦਾ ਹੈ ਜਾਂ ਉਨ੍ਹਾਂ ਨੇ ਕੋਈ ਗਲਤੀ ਕਰ ਦਿੱਤੀ ਹੈ ।
00:39 ਅੱਗੇ ਅਸੀ ਨਵੇਂ sql ਕੋਡਸ ਦੀ ਵਰਤੋ ਕਰਕੇ ਡੇਟਾਬੇਸ ਨੂੰ ਅਪਡੇਟ ਕਰਾਂਗੇ ।
00:44 ਸੋ ਪਹਿਲਾਂ , ਮੈਂ ਮੇਰਾ session ਮੇਰੇ member ਪੇਜ ਉੱਤੇ ਸ਼ੁਰੂ ਕਰਾਂਗਾ । ਜਿਵੇਂ ਕਿ ਤੁਸੀ ਵੇਖ ਸਕਦੇ ਹੋ ਸਾਨੂੰ ਇੱਥੇ session_start ਮਿਲਿਆ ਹੈ ।
00:53 ਮੈਂ ਉਸਨੂੰ ਕਾਪੀ ਕਰਾਂਗਾ ਅਤੇ ਉਸਨੂੰ ਆਪਣੇ ਪੇਜ ਉੱਤੇ ਸਭ ਤੋਂ ਉੱਤੇ ਪੇਸਟ ਕਰ ਦੇਵਾਂਗਾ । ਸੋ ਅਸੀਂ ਆਪਣਾ ਸੈਸ਼ਨ ਸ਼ੁਰੂ ਕਰ ਦਿੱਤਾ ਹੈ ।
00:59 ਅਸੀ user ਨਾਮਕ ਵੇਰਿਏਬਲ ਦੀ ਵਰਤੋ ਕਰਨ ਦੀ ਲੋੜ ਹੈ । ਜੋ ਸੈਸ਼ਨ ਦੇ ਸਮਾਨ ਹੋਵੇਗਾ , ਜਿਨੂੰ ਅਸੀਂ ਇੱਥੇ ਸੈੱਟ ਕੀਤਾ ਹੈ ।
01:09 ਪਹਿਲਾਂ , ਸਾਨੂੰ ਇਹ ਜਾਂਚਣ ਦੀ ਲੋੜ ਹੈ ਕਿ ਯੂਜਰਸ ਨੇ ਲਾਗਿਨ ਕਰ ਦਿੱਤਾ ਹੈ । ਇਹ ਕੋਡ ਹੈ ਜਿਸਦੇ ਬਾਰੇ ਵਿੱਚ ਮੈਂ ਗੱਲ ਕਰ ਰਿਹਾ ਸੀ । ਉਨ੍ਹਾਂ ਦੇ ਪਾਸਵਰਡ ਨੂੰ ਬਦਲਣ ਦੀ ਸ਼ੁਰੂਆਤ ਜਾਂ ਉਨ੍ਹਾਂ ਨੂੰ ਆਪਣਾ ਪਾਸਵਰਡ ਬਦਲਣ ਤੋਂ ਪਹਿਲਾਂ ।
01:19 ਮੈਂ ਇਸ ਯੂਜਰ ਵੇਰਿਏਬਲ ਨੂੰ session ਨੇਮ ਦੇ ਰੂਪ ਵਿੱਚ ਸੈੱਟ ਕਰਾਂਗਾ , ਜੋਕਿ ਇੱਥੇ ਹੈ ।
01:24 ਠੀਕ ਹੈ , ਹੁਣ ਅਸੀ ਲਿਖਾਂਗੇ “ if the user exists” , ਅਸੀ ਉਨ੍ਹਾਂਨੂੰ ਉਨ੍ਹਾਂ ਦਾ ਪਾਸਵਰਡ ਬਦਲਣ ਦੇਵਾਂਗੇ । ਨਹੀਂ ਤਾਂ ਅਸੀ ਪੇਜ ਨੂੰ ਨਸ਼ਟ ਕਰ ਦੇਵਾਂਗੇ ਅਤੇ ਲਿਖਾਂਗੇ “You must be logged in to change your password .
01:41 ਇਹ “User is logged in” ਲਈ ਬਲਾਕ ਹੈ । ਸੋ ਮੰਨਦੇ ਹਾਂ ਕਿ ਯੂਜਰ ਨੇ ਲਾਗਿਨ ਕੀਤਾ ਹੈ । ਲਾਗਿਨ ਦੀ ਮੌਜੂਦਗੀ ਦੀ ਜਾਂਚ ਦੇ ਬਾਅਦ , ਸਾਨੂੰ ਉਨ੍ਹਾਂ ਨੂੰ ਭਰਨ ਲਈ ਇੱਕ ਫ਼ਾਰਮ ਦੇਣ ਦੀ ਲੋੜ ਹੈ ।
01:49 ਮੈਂ ਇੱਥੇ ਆਪਣਾ ਕੋਡ ਏਕੋ ਕਰਾਂਗਾ , ਜੋ ਸਾਡਾ ਫ਼ਾਰਮ ਹੋਵੇਗਾ । ਇਹ ਆਪਣੇ ਆਪ ਜਮਾਂ ਹੋਣ ਵਾਲਾ ਫ਼ਾਰਮ ਹੈ । ਸੋ ਇਹ change password dot php ਉੱਤੇ ਵਾਪਸ ਜਾਵੇਗਾ ਅਤੇ ਇੱਥੇ ਫ਼ਾਰਮ ਖ਼ਤਮ ਹੁੰਦਾ ਹੈ ।
02:14 ਸੋ ਇਹ ਪੇਜ ਹੈ ਜਿਸ ਉੱਤੇ ਅਸੀ ਪਹਿਲਾਂ ਤੋਂ ਹੀ ਹਾਂ ਅਤੇ ਮੈਂ ਸਾਰੀ ਜਾਣਕਾਰੀ ਨੂੰ ਤਸਦੀਕੀ ਕਰਨ ਲਈ ਚੈੱਕ ਦੀ ਵਰਤੋ ਕਰਾਂਗਾ ।
02:21 ਫ਼ਾਰਮ ਦਾ ਮੈਥਡ POST ਹੈ , ਕਿਉਂਕਿ ਅਸੀ URL ਉੱਤੇ ਪਾਸਵਰਡ ਦੀ ਕੋਈ ਵੀ ਜਾਣਕਾਰੀ ਨਹੀਂ ਛੱਡਣਾ ਚਾਹੁੰਦੇ ਹਾਂ ।
02:30 ਅੱਗੇ , ਅਸੀ ਕੁੱਝ ਇਨਪੁਟ ਬਾਕਸੇਸ ਬਣਾਵਾਂਗੇ । ਪਹਿਲਾ “Old password:” ਜੋ ਕਿ ਪਾਸਵਰਡ ਟਾਈਪ ਨਹੀਂ ਹੋਵੇਗਾ , ਸੋ ਐਂਟਰੀ ਗੁਪਤ ਨਹੀਂ ਹੋਵੇਗੀ ।ਸੋ ਇਨਪੁਟ ਟਾਈਪ text ਹੋਵੇਗਾ ਅਤੇ name password ਹੋਵੇਗਾ ।
02:48 ਮੈਂ ਇੱਕ ਪੈਰਾਗਰਾਫ ਬ੍ਰੇਕ ਲਗਾਵਾਂਗਾ । ਅਗਲਾ ਹੈ New password: ਅਤੇ ਮੈਂ ਇੱਕ ਇਨਪੁਟ ਟਾਈਪ password ਬਣਾਵਾਂਗਾ ਤਾਂਕਿ ਇਹ ਸਭ ਤੋਂ ਛੁਪਿਆ ਰਹੇਗਾ । ਨਾਮ “new password” ਹੋਵੇਗਾ ।
03:02 ਮੈਂ ਇੱਥੇ ਇੱਕ ਲਾਇਨ ਬ੍ਰੇਕ ਲਗਾਵਾਂਗਾ । ਹੁਣ ਇਸ ਵਾਕ ਨੂੰ ਕਾਪੀ ਅਤੇ ਪੇਸਟ ਕਰੋ ਅਤੇ ਕੁੱਝ ਬਦਲਾਵ ਕਰੋ । ਲੇਬਲ ਇੱਥੇ “Repeat new password” ਹੋਵੇਗਾ ਅਤੇ name ਪੈਰਾਗਰਾਫ ਬ੍ਰੇਕ ਦੇ ਬਾਅਦ repeat new password ਹੋਵੇਗਾ ।
03:23 ਅਖੀਰ ਵਿੱਚ ਸਾਨੂੰ “submit ਬਟਨ ਦੀ ਲੋੜ ਹੈ । name submit ਹੋਵੇਗਾ । ਸੋ ਅਸੀ ਜਾਂਚ ਸਕਦੇ ਹਾਂ , ਜੇਕਰ ਇਹ ਪ੍ਰੇਸ ਹੋ ਰਿਹਾ ਹੈ ਅਤੇ ਵੈਲਿਊ Change password ਹੋਵੇਗੀ ।
03:33 ਠੀਕ ਹੈ , ਤਾਂ ਆਪਣੇ ਪੇਜ ਉੱਤੇ ਜਾਓ । ਸਾਨੂੰ ਸਾਡੇ ਪਾਸਵਰਡ ਨੂੰ ਬਦਲਣ ਵਿੱਚ ਮਦਦ ਕਰਨ ਲਈ ਮੈਂ ਮੈਂਬਰਸ ਪੇਜ ਵਿੱਚ ਇੱਕ ਲਿੰਕ ਰਖਾਂਗਾ ।
03:40 ਹੁਣ ਲਈ , ਮੈਂ ਜਾਣਕਾਰੀ ਦੀ ਵਰਤੋ ਕਰਕੇ ਲਾਗਿਨ ਕਰਾਂਗਾ । ਹੁਣ ਮੇਰਾ ਪਾਸਵਰਡ “abc” ਹੈ ਅਤੇ ਮੇਰਾ ਯੂਜਰਨੇਮ “Alex” ਹੈ ।
03:48 ਲਾਗਿਨ ਉੱਤੇ ਕਲਿਕ ਕਰੋ । ਇਹ ਕਹੇਗਾ Welcome Alex . ਇਹ ਮੈਂਬਰ ਪੇਜ ਹੈ । ਸੈਸ਼ਨ ਸੈੱਟ ਕੀਤਾ ਗਿਆ ਹੈ । ਜੇਕਰ ਸਾਨੂੰ ਲਾਗਆਉਟ ਕਰਨ ਦੀ ਲੋੜ ਹੋਈ , ਤਾਂ ਅਸੀ ਲਾਗਆਉਟ ਕਰ ਸਕਦੇ ਹਾਂ । ਲੇਕਿਨ ਸਾਨੂੰ ਆਪਣੇ ਪਾਸਵਰਡ ਨੂੰ ਬਦਲਣ ਲਈ ਹੋਰ ਆਪਸ਼ਨ ਦੀ ਲੋੜ ਹੈ ।
04:01 ਸੋ ਅਸੀ ਆਪਣੇ member dot php ਪੇਜ ਉੱਤੇ ਵਾਪਸ ਜਾਂਦੇ ਹਾਂ ਅਤੇ ਮੈਂ ਦੂਜਾ ਲਿੰਕ ਬਣਾਵਾਂਗਾ ।
04:08 ਅਤੇ ਉਹ ਹੋਵੇਗਾ “Change password” .
04:11 ਅਤੇ ਇਹ “change password dot php ਨਾਲ ਲਿੰਕ ਕਰੇਗਾ ।
04:14 ਸੋ ਜੇਕਰ ਅਸੀ ਇਸਨੂੰ ਰਿਫਰੇਸ਼ ਕਰਦੇ ਹਾਂ , ਸਾਨੂੰ ਹੋਰ ਆਪਸ਼ਨ ਮਿਲੇਗਾ । ਇੱਥੇ ਕਲਿਕ ਕਰੋ ਅਤੇ ਸਾਨੂੰ ਆਪਣਾ ਫ਼ਾਰਮ ਮਿਲਦਾ ਹੈ ਜਿਸਨੂੰ ਅਸੀਂ ਪਹਿਲਾਂ ਹੀ ਬਣਾਇਆ ਸੀ । ਮੈਂ ਇੱਥੇ ਆਪਣਾ ਪੁਰਾਣਾ ਪਾਸਵਰਡ ਅਤੇ ਇੱਥੇ ਆਪਣਾ ਨਵਾਂ ਪਾਸਵਰਡ ਟਾਈਪ ਕਰਾਂਗਾ ।
04:26 Change password ਉੱਤੇ ਕਲਿਕ ਕਰਦੇ ਹਾਂ , ਲੇਕਿਨ ਕੁੱਝ ਨਹੀਂ ਹੁੰਦਾ ਹੈ ।ਸੋ ਅਸੀ ਜਾਨਣਾ ਚਾਹਾਂਗੇ ਕਿ ਇਹ ਸਬਮਿਟ ਹੋਇਆ ਹੈ ਜਾਂ ਨਹੀਂ । ਇੱਥੇ ਇਸ ਫਾਲਤੂ ਲਾਇਨ ਨੂੰ ਡਿਲੀਟ ਕਰੋ ।
04:38 ਸਾਨੂੰ ਕੀ ਕਰਨ ਦੀ ਜ਼ਰੂਰਤ ਹੈ ਕਿ “if POST submit” ਨਾਮਕ ਇੱਕ If ਸਟੇਟਮੇਂਟ ਬਣਾਉਣੀ ਹੈ । ਜਿਸਦਾ ਮਤਲੱਬ ਹੈ ਕਿ ਕੀ ਯੂਜਰ ਨੇ ਇਸ submit ਬਟਨ ਨੂੰ ਪ੍ਰੇਸ ਕੀਤਾ ਹੈ । ਨਾਮ submit ਹੈ ਇਸਲਈ ਇੱਥੇ ਸਾਨੂੰ submit ਲਿਖਿਆ ਮਿਲਦਾ ਹੈ ।
04:52 ਅਤੇ ਜੇਕਰ ਯੂਜਰ ਨੇ ਸਬਮਿਟ ਕਰ ਦਿੱਤਾ ਹੈ ਤਾਂ ਅਸੀ ਇੱਥੇ ਆਪਣਾ ਪਾਸਵਰਡ ਬਦਲਣਾ ਸ਼ੁਰੂ ਕਰ ਸਕਦੇ ਹਾਂ । .
04:59 ਨਹੀਂ ਤਾਂ , ਜੇਕਰ ਯੂਜਰ ਨੇ ਸਬਮਿਟ ਨਹੀਂ ਕੀਤਾ ਹੈ , ਤਾਂ ਅਸੀ ਇੱਥੇ ਇਸ ਕੋਡ ਨੂੰ ਏਕੋ ਕਰਨ ਜਾ ਰਹੇ ਹਾਂ ।
05:05 ਜੇਕਰ ਯੂਜਰ ਨੇ ਪਹਿਲਾਂ ਤੋਂ ਹੀ ਸਬਮਿਟ ਨਹੀਂ ਕੀਤਾ ਹੈ , ਤਾਂ ਫ਼ਾਰਮ ਸਬਮਿਟ ਕਰਨ ਲਈ ਉਨ੍ਹਾਂ ਨੂੰ ਫ਼ਾਰਮ ਦੇਣਾ ਹੋਵੇਗਾ ।
05:12 ਅੱਗੇ ਵੱਧਦੇ ਹਾਂ ਅਤੇ ਇਸਨੂੰ ਟੇਸਟ ਕਰਦੇ ਹਾਂ । ਇਹ ਕੰਮ ਕਰਦਾ ਹੈ ਜਾਂ ਨਹੀਂ ਇਹ ਦੇਖਣ ਦੇ ਲਈ , ਅਸੀ ਇੱਥੇ “test” ਏਕੋ ਕਰਾਂਗੇ ।
05:18 ਵਾਪਸ ਜਾਓ ਅਤੇ ਇਸਨੂੰ ਭਰੋ । ਵਾਸਤਵ ਵਿੱਚ , ਸਾਨੂੰ ਕੁੱਝ ਵੀ ਭਰਨ ਦੀ ਲੋੜ ਨਹੀਂ ਹੈ । ਅਸੀ ਕੇਵਲ submit ਬਟਨ ਕਲਿਕ ਕਰਾਂਗੇ । ਅਤੇ ਸਾਨੂੰ “test” ਦਾ ਇੱਕ ਏਕੋ ਪ੍ਰਾਪਤ ਹੁੰਦਾ ਹੈ ਇਹ ਵਿਖਾਉਣ ਲਈ ਕਿ ਸਾਡਾ ਫ਼ਾਰਮ ਸਫਲਤਾਪੂਰਵਕ ਸਬਮਿਟ ਹੋ ਗਿਆ ਹੈ ।
05:34 ਠੀਕ ਹੈ , ਤਾਂ ਸਾਨੂੰ ਪਾਸਵਰਡ ਬਦਲਣ ਦੀ ਲੋੜ ਹੈ । ਇਸਨੂੰ ਡਿਲੀਟ ਕਰੋ ਅਤੇ ਇੱਥੇ ਅਸੀ ਲਿਖਾਂਗੇ “check fields” .
05:40 ਸਾਨੂੰ ਕੁੱਝ ਵੇਰਿਏਬਲਸ ਮਿਲਦੇ ਹਨ ਜਿਨ੍ਹਾਂ ਦੀ ਸਾਨੂੰ ਆਪਣੇ ਪੁਰਾਣੇ ਪਾਸਵਰਡ ਨੂੰ ਸੈੱਟ ਕਰਨ ਲਈ ਜਰੂਰਤ ਹੈ ਜੋ ਕਿ “old password” ਨਾਮਕ POST ਵੇਰਿਏਬਲ ਦੇ ਸਮਾਨ ਹੋਵੇਗਾ । ਅਸੀਂ ਉਸ ਨਾਮ ਨੂੰ ਇੱਥੇ ਹੇਠਾਂ ਆਪਣੇ ਫ਼ਾਰਮ ਵਿੱਚ ਦਿੱਤਾ ਹੈ ।
05:55 ਅਤੇ ਮੈਂ ਹਰ ਇੱਕ ਵੈਲਿਊ ਲਈ ਇਨ੍ਹਾਂ ਨੂੰ ਦੋਹਰਾਵਾਂਗਾ , ਜਿਨ੍ਹਾਂ ਨੂੰ ਅਸੀ ਸਬਮਿਟ ਕਰ ਰਹੇ ਹਾਂ ।
06:00 ਅਗਲਾ ਹੈ “new password” ਅਤੇ ਫਿਰ “repeat new password” . ਅਸੀ ਇਨ੍ਹਾਂ ਨੂੰ ਹੁਣੇ ਬਦਲਾਂਗੇ ।
06:10 ਇਹ ਯਕੀਨੀ ਕਰਨ ਲਈ ਕਿ ਇਹ ਕੰਮ ਕਰ ਰਹੇ ਹਨ । ਅਤੇ ਮੈਂ ਤੁਹਾਨੂੰ ਇਸਨੂੰ ਹਰ ਵਾਰੀ ਕਰਨ ਦਾ ਸੁਝਾਅ ਦਿੰਦਾ ਹਾਂ , “old password” , “new password” ਅਤੇ ”repeat new password” ਏਕੋ ਕਰੋ ।
06:25 ਇਹ ਫ਼ਾਰਮ ਦੀ ਮੌਜੂਦਗੀ ਲਈ ਜਾਂਚ ਕਰਦਾ ਹੈ , ਕੀ ਫ਼ਾਰਮ ਸਬਮਿਟ ਹੋ ਗਿਆ ਹੈ , ਅਤੇ ਫਿਰ ਸਾਨੂੰ ਵੇਰਿਏਬਲ ਨੇਮ ਵਿੱਚ ਆਪਣਾ ਵੇਰਿਏਬਲ ਅਤੇ ਆਪਣਾ ਪੋਸਟ ਵੇਰਿਏਬਲ ਮਿਲਦਾ ਹੈ ।
06:38 ਕੀ ਸਭ ਕੁੱਝ ਚੱਲ ਰਿਹਾ ਹੈ ਇਹ ਦੇਖਣ ਲਈ ਅਸੀਂ ਜੋ ਬਾਕਸ ਵਿੱਚ ਟਾਈਪ ਕੀਤਾ ਹੈ ਉਸਨੂੰ ਏਕੋ ਕਰਾਂਗੇ ।
06:40 ਸੋ ਮੇਰਾ ਪੁਰਾਣਾ ਪਾਸਵਰਡ “abc” ਹੈ ਅਤੇ ਮੇਰਾ ਨਵਾਂ ਪਾਸਵਰਡ “123” ਹੈ । Change password ਕਲਿਕ ਕਰੋ ਅਤੇ ਸਾਨੂੰ abc , 123 ਅਤੇ 123 ਮਿਲਦਾ ਹੈ ।
06:52 ਸੋ ਉਸ ਫ਼ਾਰਮ ਦੀ ਜਾਣਕਾਰੀ ਸਬਮਿਟ ਕੀਤੀ ਗਈ ਹੈ । ਇੱਥੇ ਸਪੈਲਿੰਗ ਦੀ ਕੋਈ ਵੀ ਗਲਤੀ ਨਹੀਂ ਹੈ । ਮੈਂ ਯਕੀਨ ਕਰ ਸਕਦਾ ਹਾਂ ਕਿ ਮੇਰਾ ਯੂਜਰ ਇੱਕ ਨਵਾਂ ਪਾਸਵਰਡ ਸੈੱਟ ਕਰ ਸਕਦਾ ਹੈ ।
07:00 ਹੁਣ ਮੈਂ ਟਿਊਟੋਰਿਅਲ ਨੂੰ ਰੋਕਣ ਜਾ ਰਿਹਾ ਹਾਂ । ਅਗਲੇ ਭਾਗ ਵਿੱਚ , ਮੈਂ ਸਿਖਾਂਗਾ ਕਿ ਡੇਟਾਬੇਸ ਵਿੱਚ ਨਵੇਂ ਪਾਸਵਰਡ ਦੇ ਵਿਪਰੀਤ ਪੁਰਾਣਾ ਪਾਸਵਰਡ ਨੂੰ ਕਿਵੇਂ ਚੈੱਕ ਕਰਦੇ ਹਨ ,ਅਤੇ ਕਿਵੇਂ ਚੈੱਕ ਕਰਦੇ ਹਨ ਕਿ ਨਵਾਂ ਪਾਸਵਰਡ ਅਤੇ ਰਿਪੀਡੇਟ ਪਾਸਵਰਡ ਮੇਲ ਖਾਂਦਾ ਹੈ ਜਾ ਨਹੀਂ ਅਤੇ ਫਿਰ ਯੂਜਰਸ ਪਾਸਵਰਡ ਨੂੰ ਕਿਵੇਂ ਬਦਲਣਾ ।
07:24 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਦੇਖਣ ਲਈ ਧੰਨਵਾਦ ।

Contributors and Content Editors

Harmeet, PoojaMoolya