PHP-and-MySQL/C4/File-Upload-Part-2/Punjabi

From Script | Spoken-Tutorial
Jump to: navigation, search
Time Narration
00:00 ਤੁਹਾਡਾ ਫਿਰ ਤੋਂ ਸਵਾਗਤ ਹੈ । ਇਸ ਟਿਊਟੋਰਿਅਲ ਦੇ ਪਹਿਲੇ ਭਾਗ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਇਸ ਫ਼ਾਰਮ ਦੀ ਵਰਤੋ ਕਰਕੇ ਆਪਣੀ ਅਪਲੋਡੇਡ ਫਾਇਲ ਦੀਆਂ ਵਿਸ਼ੇਸ਼ ਪ੍ਰੋਪਰਟੀਜ ਨੂੰ ਕਿਵੇਂ ਪ੍ਰਾਪਤ ਕਰੋ ।
00:10 ਹੁਣ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਸ ਫਾਇਲ ਨੂੰ ਅਪਲੋਡ ਕਿਵੇਂ ਕਰਨਾ ਹੈ ਅਤੇ ਇੱਥੇ ਅਪਲੋਡੇਡ ਫੋਲਡਰ ਵਿੱਚ ਇਸਨੂੰ ਕਿਵੇਂ ਭੇਜਣਾ ਹੈ , ਜੋ ਕਿ ਹੁਣੇ ਖਾਲੀ ਹੈ ।
00:18 ਜੇਕਰ ਤੁਹਾਨੂੰ ਯਾਦ ਹੈ , ਅਸੀ ਇੱਕ ਆਰਜੀ ਜਗ੍ਹਾ ਦਾ ਜਿਕਰ ਕਰ ਰਹੇ ਹਾਂ ਜੋ ਕਿ ਸਾਡੇ ਵੇਬ ਸਰਵਰ ਉੱਤੇ ਸਟੋਰ ਕੀਤੀ ਜਾ ਰਹੀ ਹੈ ।
00:25 ਇਸਦੀ ਅਜੇ ਜਿਆਦਾ ਵਰਤੋ ਨਹੀਂ ਹੈ ।
00:29 ਸਾਡੇ ਕੋਲ ਇੱਥੇ ਸਾਡੀ ਸਾਰੀਆਂ ਪ੍ਰੋਪਰਟੀਜ ਹਨ , ਸੋ ਮੈਂ ਕਹਾਂਗਾ - “properties of the uploaded file” ਤਾਂ ਅਸੀ ਜਾਣਦੇ ਹਾਂ ਕਿ ਅਸੀ ਕੀ ਕਰ ਰਹੇ ਹਾਂ ।
00:34 ਸਾਡੇ ਕੋਲ ਸਾਡੀਆਂ ਸਾਰੀਆਂ ਵਿਸ਼ੇਸ਼ ਪ੍ਰੋਪਰਟਿਜ ਇੱਥੇ ਹਨ ।
00:38 ਮੈਂ ਉਨ੍ਹਾਂ ਸਾਰਿਆ ਨੂੰ ਯਾਦ ਰੱਖਣ ਲਈ ਸਰਲ ਵੇਰਿਏਬਲ ਨਾਮ ਦਿੱਤੇ ਹਨ । ਤਾਂ ਸਾਨੂੰ ਇਹਨਾ ਸਾਰਿਆ ਨੂੰ ਅਲਗ ਅਲਗ ਕਮੇਂਟ ਕਰਨ ਦੀ ਲੋੜ ਨਹੀਂ ਹੈ ।
00:46 ਪਹਿਲਾ ਕੰਮ ਅਸੀਂ ਇਹ ਕਰਾਂਗੇ ਕਿ ਜਾਂਚਣ ਲਈ ਇੱਕ if ਸਟੇਟਮੇਂਟ ਬਣਾਵਾਂਗੇ ਜੇਕਰ ਇੱਥੇ ਕੋਈ ਏਰਰਸ ਹਨ ।
00:53 ਇੱਥੇ ਜੇਕਰ ਏਰਰ ਕੋਡ ਸਿਫ਼ਰ ਤੋਂ ਵੱਡਾ ਹੈ ਤਾਂ ਇਸਦਾ ਮਤਲਬ ਹੈ ਕਿ ਇਸਨੂੰ ਇੱਕ ਏਰਰ ਕੋਡ ਦੁਆਰਾ ਜਾਰੀ ਕੀਤਾ ਗਿਆ ਹੈ । ਫਿਰ ਮੈਂ die ਲਿਖਾਂਗਾ ।
01:03 ਅਤੇ ਮੈਂ ਇੱਕ ਏਰਰ ਮੈਸੇਜ ਦੇਵਾਂਗਾ - File couldnt . . .
01:11 ਜਾਂ Error uploading file , code error .
01:20 ਇਹ ਯੂਜਰ ਨੂੰ ਇੱਕ ਏਰਰ ਕੋਡ ਦੇਵੇਗਾ ।
01:23 ਹੁਣ else ਭਾਗ ।
01:25 ਮੈਂ ਇਸਨੂੰ ਸਧਾਰਣ ਅਤੇ ਸਿੰਗਲ ਲਾਇਨ ਵਿੱਚ ਰੱਖਣ ਲਈ ਇਸ ਕਰਲੀ brackets ਨੂੰ ਜੋੜਾਂਗਾ ।
01:29 ਸੋ else , ਮੈਂ move_uploaded_file ਨਾਮਕ ਫੰਕਸ਼ਨ ਦੀ ਵਰਤੋ ਕਰਨਾ ਚਾਹੁੰਦਾ ਹਾਂ ।
01:39 ਤਾਂ ਅਸੀ ਆਰਜੀ ਨਾਮ temp ਲਵਾਂਗੇ , ਜੋ ਇਸ ਫੰਕਸ਼ਨ ਦਾ ਪਹਿਲਾ ਪੈਰਾਮੀਟਰ ਹੈ ਅਤੇ ਦੂਜਾ ਪੈਰਾਮੀਟਰ ਡੈਸਟੀਨੇਸ਼ਨ ਹੈ ਜੋ ਕਿ ਅਪਲੋਡੇਡ ਫੋਲਡਰ ਹੈ ।
01:51 ਸੋ ਮੈਂ uploaded ਅਤੇ ਫਾਰਵਰਡ ਸਲੈਸ਼ ਟਾਈਪ ਕਰਾਂਗਾ ।
01:59 ਅਤੇ ਉਸਦੇ ਅੰਤ ਵਿੱਚ ਅਸੀ ਫਾਇਲ ਦਾ ਨਾਮ ਜੋੜਾਂਗੇ , ਜਿਸਨੂੰ ਅਸੀਂ ਅਪਲੋਡ ਕਰ ਦਿੱਤਾ ਹੈ ।
02:07 ਸੋ ਇੱਥੇ ਇਹ ਕੇਵਲ name ਹੋਵੇਗਾ ।
02:10 ਇਹ ਦੱਸਦਾ ਹੈ ਕਿ ਯੂਜਰ ਇੱਥੇ ਕੇਵਲ ਇੰਟਰ ਵੇਰਿਏਬਲਸ ਜੋੜ ਰਿਹਾ ਹੈ ।
02:15 ਨਹੀਂ ਤਾਂ ਸਾਨੂੰ ਇਹ ਟਾਈਪ ਕਰਨਾ ਪੈਂਦਾ , ਉਦਾਹਰਣ ਲਈ - temp name .
02:19 ਫਿਰ ਇੱਥੇ ਜਾਓ ਅਤੇ ਇਸਨੂੰ ਇਸ ਤਰ੍ਹਾਂ ਰੱਖੋ ।
02:22 ਇਹ ਕਾਫ਼ੀ ਉਲਝ ਗਿਆ ਹੈ ਅਤੇ ਪੜ੍ਹਨ ਲਈ ਮੁਸ਼ਕਲ ਲੱਗਦਾ ਹੈ ।
02:25 ਸੋ ਇਹ ਇਹਨਾ ਵੇਰਿਏਬਲਸ ਨੂੰ ਇੱਥੇ ਰੱਖਣ ਲਈ ਕਾਫ਼ੀ ਆਸਾਨ ਹੈ ।
02:33 ਠੀਕ ਹੈ ਤਾਂ ਹੁਣ ਮੈਂ ਇਹਨਾ ਤੋਂ ਛੁਟਕਾਰਾ ਪਾਉਂਦਾ ਹਾਂ ਜਾਂ ਇਹਨਾ ਨੂੰ ਰੱਖ ਲੈਂਦਾ ਹਾਂ ।
02:37 ਅਤੇ ਅਖੀਰ ਵਿੱਚ ਮੈਸੇਜ ਏਕੋ ਕਰਦਾ ਹਾਂ - Upload complete .
02:41 ਚੱਲੋ ਇਸਦੀ ਕੋਸ਼ਿਸ਼ ਕਰਦੇ ਹਾਂ ।
02:47 ਮੈਂ ਆਪਣੇ ਪੇਜ ਵਿੱਚ ਲਾਗਿਨ ਕਰਦਾ ਹਾਂ ਅਤੇ ਆਪਣੀ intro to avi ਫਾਇਲ ਚੁੱਕਦਾ ਹਾਂ ।
02:51 ਮੈਂ ਅਪਲੋਡ ਉੱਤੇ ਕਲਿਕ ਕਰਾਂਗਾ ਅਤੇ ਅਸੀ ਵੇਖਾਂਗੇ ਕਿ ਅਪਲੋਡ ਪੂਰਾ ਹੋ ਗਿਆ ਹੈ ।
02:55 ਚੱਲੋ ਮੇਰੀ ਫਾਇਲ ਨੂੰ ਜਾਂਚਦੇ ਹਾਂ ।
02:57 ਫੋਲਡਰ ਅਪਲੋਡ ਕਰੋ ਅਤੇ ਮੇਰੀ ਅਪਲੋਡੇਡ ਸਬ - ਡਾਇਰੇਕਟਰੀ ਉੱਤੇ ਕਲਿਕ ਕਰੋ । ਤੁਸੀ ਵੇਖੋਗੇ ਕਿ ਇਹ ਫਾਇਲ ਇੱਥੇ ਹੈ ਜਦੋਂ ਕਿ ਪਹਿਲਾਂ ਇਸਨੂੰ ਮੇਰੇ ਵੇਬ ਸਰਵਰ ਉੱਤੇ ਆਰਜੀ ਡਾਇਰੇਕਟਰੀ ਵਿੱਚ ਸਟੋਰ ਕੀਤਾ ਗਿਆ ਸੀ ।
03:08 ਸੋ ਅਸੀਂ ਇੱਥੇ ਆਪਣੀ ਫਾਇਲ ਸਫਲਤਾਪੂਰਵਕ ਅਪਲੋਡ ਕਰ ਦਿੱਤੀ ਹੈ ।
03:13 ਇੱਥੇ ਕੁੱਝ ਹੋਰ ਚੀਜਾਂ ਹਨ ਜਿਨ੍ਹਾਂ ਨੂੰ ਕਰਨ ਦੀ ਸਾਨੂੰ ਜ਼ਰੂਰਤ ਹੈ ।
03:15 ਦੂੱਜੇ if ਸਟੇਟਮੇਂਟ ਨੂੰ Undo ਕਰੋ ਜਾਂ ਇਸ if ਸਟੇਟਮੇਂਟ ਨੂੰ Undo ਕਰੋ ।
03:20 ਅਸੀ ਵਿਸ਼ੇਸ਼ ਫਾਇਲ ਕਿਸਮਾਂ ਲਈ ਜਾਂਚ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਅਸੀ ਅਪਲੋਡ ਨਹੀਂ ਕਰਨਾ ਚਾਹੁੰਦੇ ।
03:24 ਸੋ ਉਦਾਹਰਣ ਲਈ ਮੰਨੋ ਲੋ ਕਿ ਮੈਂ avi ਫਾਇਲਸ ਨਹੀਂ ਅਪਲੋਡ ਕਰਨਾ ਚਾਹੁੰਦਾ ।
03:30 ਮੈਂ ਇੱਥੇ ਕੀ ਕਰ ਸਕਦਾ ਹਾਂ ਕਿ ਜੇਕਰ ਏਰਰ ਸਿਫ਼ਰ ਤੋਂ ਵੱਡੀ ਹੈ , ਤਾਂ ਫਾਇਲਸ ਅਪਲੋਡ ਨਾ ਕਰੋ ।
03:37 ਨਹੀਂ ਤਾਂ ਮੈਂ else ਦੇ ਅੰਦਰ ਇੱਕ ਨਵਾਂ if ਸਟੇਟਮੇਂਟ ਸ਼ੁਰੂ ਕਰਾਂਗਾ ।
03:41 ਅਤੇ ਮੈਂ ਇੱਥੇ ਬਲਾਕ ਬਣਾਵਾਂਗਾ ।
03:47 ਅਤੇ ਇਹ “conditions for the file” ਹਨ ।
03:51 ਮੈਂ ਲਿਖਦਾ ਹਾਂ , ਜੇਕਰ ਫਾਇਲ ਦੀ ਕਿਸਮ , ਜੋ ਕਿ ਸਾਡਾ ਟਾਈਪ ਵੇਰਿਏਬਲ ਹੈ - t - y - p - e , 2 ਇਕਵਲ ਟੂ ਚਿੰਨ੍ਹ , ਵੀਡੀਓ dot avi ਦੇ ਸਮਾਨ ਹੈ .
04:09 ਜਿਵੇਂ ਕਿ ਤੁਸੀਂ ਇਸਦੇ ਪਹਿਲੇ ਭਾਗ ਵਿੱਚ ਵੇਖਿਆ , ਜਿਵੇਂ ਹੀ ਮੈਂ ਇਸਨੂੰ ਏਕੋ ਕੀਤਾ , ਇਹ ਵੀਡੀਓ dot avi ਦੇ ਸਮਾਨ ਸੀ ।
04:19 ਅਤੇ ਫਿਰ ਅਸੀ ਕਹਿ ਰਹੇ ਹਾਂ ਕਿ ਜੇਕਰ ਇਹ ਵੀਡੀਓ dot avi ਦੇ ਸਮਾਨ ਹੈ ਤਾਂ ਫਾਇਲ ਨੂੰ ਅਪਲੋਡ ਕਰੋ ।
04:28 ਮੈਂ ਇਸਨੂੰ ਇੱਥੇ ਹੇਠਾਂ ਲਿਆਵਾਂਗਾ ਅਤੇ ਮੈਂ ਉਸਨੂੰ else ਬਲਾਕ ਵਿੱਚ ਰਖਾਂਗਾ ।
04:32 ਸੋ ਹੁਣ ਮੇਰੇ ਕੋਲ - ਜੇਕਰ ਵੀਡੀਓ avi ਦੇ ਸਮਾਨ ਹੈ , ਫਿਰ die ਅਤੇ ਮੈਸੇਜ ਹੈ -That format is not allowed .
04:44 ਠੀਕ ਹੈ ਤਾਂ ਮੈਂ ਹੁਣ ਇਸਨੂੰ ਆਪਣੀ ਅਪਲੋਡੇਡ ਡਾਇਰੇਕਟਰੀ ਤੋਂ ਡਿਲੀਟ ਕਰਾਂਗਾ ਅਤੇ ਮੈਂ ਆਪਣੀ ਪਹਿਲੀ ਅਪਲੋਡੇਡ ਫਾਇਲ ਉੱਤੇ ਵਾਪਸ ਆਵਾਂਗਾ ।
04:54 ਮੈਂ intro dot avi ਨੂੰ ਚੁਣਾਗਾ ਅਤੇ ਜਦੋਂ ਮੈਂ ਅਪਲੋਡ ਉੱਤੇ ਕਲਿਕ ਕਰਦਾ ਹਾਂ ਤਾਂ ਇਹ ਦਿਖਾਉਂਦਾ ਹੈ ਕਿ format is not allowed .
05:01 ਅਤੇ ਜੇਕਰ ਮੈਂ ਮੇਰੀ ਅਪਲੋਡੇਡ ਡਾਇਰੇਕਟਰੀ ਉੱਤੇ ਜਾਂਦਾ ਹਾਂ ਤਾਂ ਤੁਸੀ ਵੇਖ ਸਕਦੇ ਹੋ ਕਿ ਫੋਲਡਰ ਖਾਲੀ ਹੈ ।
05:06 ਕੁੱਝ ਵੀ ਅਪਲੋਡ ਨਹੀਂ ਕੀਤਾ ਗਿਆ ਹੈ ।
05:08 ਹੁਣ avi ਦੀ ਬਜਾਏ ਚੱਲੋ ਲਿਖਦੇ ਹਾਂ ਕਿ ਮੈਂ images with png ਏਕਸਟੇਂਸ਼ਨ ਨੂੰ ਬੈਨ ਕਰਨਾ ਚਾਹੁੰਦਾ ਹਾਂ ।
05:15 ਮੈਂ ਇਸਨੂੰ ਇੱਥੇ ਬਦਲਾਂਗਾ ਅਤੇ ਦੁਬਾਰਾ ਮੇਰੀ ਫਾਇਲ ਅਪਲੋਡ ਕਰਾਂਗਾ ।
05:23 ਤੁਸੀ ਵੇਖ ਸਕਦੇ ਹੋ ਕਿ , ਕਿਉਂਕਿ ਇਹ ਸਵੀਕਾਰ ਕੀਤਾ ਗਿਆ ਇੱਕ ਫਾਇਲ ਫਾਰਮੈਟ ਹੈ , ਸਾਨੂੰ ਮੈਸੇਜ ਮਿਲਦਾ ਹੈ - Upload complete ਅਤੇ ਇਹ ਮੇਰੇ ਅਪਲੋਡੇਡ ਫੋਲਡਰ ਵਿੱਚ ਭੇਜ ਦਿੱਤਾ ਗਿਆ ਹੈ ।
05:33 ਇਸਨੂੰ ਦੁਬਾਰਾ ਡਿਲੀਟ ਕਰਦੇ ਹਾਂ । ਓਹ  ! ਮੈਂ ਇਸਨੂੰ ਰੱਦ ( ਕੈਂਸਲ ) ਕਰ ਦਿੱਤਾ । ਚੱਲੋ ਦੁਬਾਰਾ ਡਿਲੀਟ ਕਰਦੇ ਹਾਂ ।
05:42 ਠੀਕ ਹੈ ਤਾਂ ਅਸੀਂ ਇੱਥੇ ਕੀ ਵੇਖਿਆ ਕਿ ਵਿਸ਼ੇਸ਼ ਟਾਈਪ ਨੂੰ ਕਿਵੇਂ ਦਰਸਾਉਂਦੇ ਹਨ ।
05:47 ਅਸੀ ਹੋਰ ਕੀ ਕਰ ਸਕਦੇ ਹਾਂ , ਕਿ ਅਸੀ ਵਿਸ਼ੇਸ਼ ਫਾਇਲ ਸਾਇਜ ਨੂੰ ਦਰਸਾ ਸਕਦੇ ਹਾਂ ।
05:51 ਮੈਂ ਇਸ or ਆਪਰੇਟਰ ਦੀ ਵਰਤੋ ਕਰਕੇ or ਲਿਖਾਂਗਾ ਅਤੇ ਮੈਂ ਲਿਖਾਂਗਾ or ਸਾਇਜ ਅਧੀ ਮੇਗਾਬਾਇਟ ਤੋਂ ਵੱਡਾ ਹੈ ।
06:04 ਇਹ ਅਧੀ ਮੇਗਾਬਾਇਟ ਹੈ ਜਿਸ ਵਿੱਚ ਪੰਜ ਸੌ ਹਜਾਰ ਬਿਟਸ , ਮਾਫ ਕਰੋ , ਬਾਇਟਸ ਹਨ । ਮੈਨੂੰ ਲੱਗਦਾ ਹੈ ਕਿ ਮੈਂ ਗਲਤੀ ਕਰ ਦਿੱਤੀ ਹੈ ਅਤੇ ਮੈਂ ਬਾਇਟ ਦੀ ਬਜਾਏ ਬਿਟਸ ਕਹਿ ਦਿੱਤਾ ਹੈ ।
06:14 ਸੋ ਇਹ ਪੰਜ ਸੌ ਹਜਾਰ ਬਾਇਟ ਹੈ ਜੋ ਕਿ 0 ਪਵਾਇੰਟ 4 ਮੇਗਾਬਾਇਟ ਦੇ ਸਮਾਨ ਹੈ । ਮੈਂ ਹੁਣ ਲਈ ਕੇਵਲ ਅਧੀ ਮੇਗਾਬਾਇਟ ਲਿਖਾਂਗਾ ।
06:29 ਇਹ ਸਾਇਜ ਦਾ ਲੇਖਾ ਜੋਖਾ ਕਰੇਗਾ ਅਤੇ ਦੱਸੇਗਾ ਕਿ ਇਹ ਅਧੀ ਮੇਗਾਬਾਇਟ ਤੋਂ ਵੱਡਾ ਹੈ ।
06:38 ਫਿਰ ਇਹ ਦੱਸਦਾ ਹੈ - this format is not allowed .
06:43 ਸੋ ਮੈਂ Format not allowed or file size too big ਨੂੰ ਅਨੁਕੂਲ ਬਣਾਉਣ ਲਈ ਇਸ ਮੈਸੇਜ ਨੂੰ ਬਦਲਾਂਗਾ ।
06:56 ਸੋ ਤੁਸੀ ਇਹਨਾਂ ਵਿਚੋਂ ਹਰ ਇੱਕ ਲਈ ਇੱਕ if ਸਟੇਟਮੇਂਟ ਬਣਾ ਸਕਦੇ ਹੋ । ਜੋ ਕਿ ਤੁਹਾਡੇ ਟਾਈਪ ਦਾ ਲੇਖਾ ਜੋਖਾ ਕਰਨ ਲਈ ਅਤੇ ਤੁਹਾਡੇ ਸਾਇਜ ਦਾ ਲੇਖਾ ਜੋਖਾ ਕਰਨ ਲਈ ਹੈ ।
07:03 ਤੁਹਾਨੂੰ ਇਸ ਕੰਡਿਸ਼ਨ ਨੂੰ ਲੈਣ ਦੀ ਲੋੜ ਹੈ ਅਤੇ ਇਸਨੂੰ ਇੱਕ ਹੋਰ if ਸਟੇਟਮੇਂਟ ਵਿੱਚ ਰੱਖੋ ।
07:09 ਤਾਂ ਮੈਂ ਇੱਥੇ ਵਾਪਸ ਜਾਂਦਾ ਹਾਂ ਅਤੇ ਮੈਂ ਮੇਰੀ ਫਾਇਲ ਦੁਬਾਰਾ ਚੁਣਦਾ ਹਾਂ ।
07:12 ਕੇਵਲ ਜਾਣਨ ਲਈ ਕਿ ਇਹ ਉੱਥੇ ਹੈ ।
07:14 ਅਪਲੋਡ ਉੱਤੇ ਕਲਿਕ ਕਰੋ ਅਤੇ ਇਹ ਕਹੇਗਾ - Format not allowed .
07:19 ਹੁਣ ਜੇਕਰ ਤੁਸੀ ਆਪਣੇ ਕੋਡ ਉੱਤੇ ਵਾਪਸ ਜਾਂਦੇ ਹੋ ਤਾਂ ਇਹ png ਫਾਰਮੈੱਟ ਵਿੱਚ ਨਹੀਂ ਹੈ ਲੇਕਿਨ ਇਹ ਸਾਇਜ ਸੀਮਾ ਨੂੰ ਵਧਾ ਰਿਹਾ ਹੈ ।
07:25 ਚੱਲੋ ਇਸਨੂੰ 2 million ਵਿੱਚ ਬਦਲਦੇ ਹਾਂ ਜੋ 2 ਮੇਗਾਬਾਇਟਸ ਹੈ ।
07:31 ਰਿਫਰੇਸ਼ ਕਰੋ ਅਤੇ send ਕਰੋ ।
07:33 ਅਸੀ ਵੇਖ ਸਕਦੇ ਹਾਂ ਕਿ ਸਾਡਾ ਅਪਲੋਡ ਪੂਰਾ ਹੋ ਗਿਆ ਹੈ ਕਿਉਂਕਿ ਇਹ ਸਾਇਜ ਵਿੱਚ ਇੱਕ ਹੀ ਮੇਗਾਬਾਇਟ ਹੈ ।
07:39 ਮੇਰੇ ਕੋਲ ਹੁਣ ਲਈ ਫਾਇਲ ਅਪਲੋਡ ਉੱਤੇ ਇਹੀ ਸਭ ਹੈ ।
07:44 ਤੁਹਾਨੂੰ ਵਿਸ਼ੇਸ਼ ਫਾਇਲ ਟਾਇਪਸ ਅਤੇ ਫਾਇਲ ਸਾਇਜ ਨੂੰ ਰੱਖਣ ਲਈ ਇਸਦੀ ਵਰਤੋ ਕਰਨ ਬਾਰੇ ਜਾਣਨ ਦੀ ਲੋੜ ਹੈ । ਜੋ ਤੁਹਾਡੇ ਵੇਬਸਰਵਰ ਲਈ ਬਹੁਤ ਵੱਡੇ ਹਨ ।
07:54 ਜੇਕਰ ਤੁਸੀ ਆਪਣੇ ਵੇਬ ਸਰਵਰ ਵਿੱਚ ਵੱਡੀ ਫਾਇਲਸ ਨਹੀਂ ਚਾਹੁੰਦੇ ਹੋ , ਤਾਂ ਇਸਨੂੰ ਸੰਭਾਲਣ ਇਹ ਵਧੀਆ ਤਰੀਕਾ ਹੈ ।
07:58 ਜਿਵੇਂ ਕਿ ਤੁਸੀਂ ਵੇਖਿਆ , ਇਹ ਬਣਾਉਣਾ ਕਾਫ਼ੀ ਆਸਾਨ ਹੈ ।
08:01 ਇਸਦਾ ਅਭਿਆਸ ਕਰੋ ਅਤੇ ਤੁਸੀ ਇਸਦੀ ਉਪਯੋਗਿਤਾ ਤੋਂ ਕਾਫ਼ੀ ਪ੍ਰਭਾਵਿਤ ਹੋਵੋਗੇ ।
08:05 ਜੇਕਰ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ ਤਾਂ ਕਿਰਪਾ ਕਰਕੇ ਪੁੱਛਣ ਵਿੱਚ ਸੰਕੋਚ ਨਾ ਕਰੋ ।
08:08 ਅਤੇ ਕਿਰਪਾ ਕਰਕੇ ਸਬਸਕਰਾਇਬ ਕਰੋ ਜੇਕਰ ਤੁਸੀ ਕਿਸੇ ਵੀ ਅਪਡੇਟੇਡ ਵੀਡੀਓ ਜਾਂ ਨਵੇਂ ਵੀਡੀਓ ਬਾਰੇ ਸੂਚਨਾ ਚਾਹੁੰਦੇ ਹੋ ।
08:15 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya