PHP-and-MySQL/C3/MySQL-Part-8/Punjabi

From Script | Spoken-Tutorial
Jump to: navigation, search
Time Narration
00:00 ਤੁਹਾਡਾ ਫਿਰ ਤੋ ਸਵਾਗਤ ਹੈ ! ਸਾਡੇ ਪਿਛਲੇ ਟਿਊਟੋਰਿਅਲ ਵਿੱਚ ਅਸੀਂ ਸਥਾਪਤ ਕਰ ਲਿਆ ਸੀ ਜੋ ਅਸੀ ਬਦਲਨ ਜਾ ਰਹੇ ਹਾਂ ਅਤੇ ਕਿਵੇਂ ਅਸੀ ਇਸਨੂੰ ਬਦਲਨ ਜਾ ਰਹੇ ਹਾਂ ।
00:09 ਅਸੀ ਉਹ ਕਰ ਚੁੱਕੇ ਹਾਂ ।
00:11 ਅਤੇ , ਹੁਣ ਮੈਂ ਆਪਣਾ ਕੋਡ ਜਾਂਚਾਂਗਾ ।
00:13 ਜੇਕਰ ਅਸੀ ਆਪਣੇ ਡਾਟਾਬੇਸ ਵਿੱਚ ਵੇਖੀਏ , ਸਾਡੇ ਕੋਲ ਇੱਥੇ ਕੁੱਝ ਰਿਕਾਰਡਸ ਹਨ ।
00:17 ਮੈਂ David ਦਾ ਰਿਕਾਰਡ ਇੱਥੋਂ ਡਿਲੀਟ ਕਰਨ ਜਾ ਰਿਹਾ ਹਾਂ ਕਿਉਂਕਿ ਇਹ ਇੱਕ ਹੋਰ ਟਿਊਟੋਰਿਅਲ ਵਿਚ ਸੀ ।
00:23 ਡਿਲੀਟ ਕਰਨ ਦੇ ਬਾਅਦ , ਸਾਡੇ ਕੋਲ Alex , Kyle , Emily ਅਤੇ Dale ਦੇ ਰਿਕਾਰਡਸ ਹਨ ।
00:29 ਇੱਥੇ ਮੈਂ ਉਦਾਹਰਨ ਲਈ Kyle ਦਾ ਰਿਕਾਰਡ ਇਸਤੇਮਾਲ ਕਰਾਂਗਾ ਅਤੇ ਇਸਨੂੰ ਇੱਕ ਵਿਸ਼ੇਸ਼ ਵੇਲਿਊ ਵਿੱਚ ਬਦਲਾਂਗਾ ।
00:34 ਅਸੀ ਆਪਣੇ ਪੇਜ ਨੂੰ ਰਿਫਰੇਸ਼ ( refresh ) ਕਰਾਂਗੇ ਅਤੇ ਯਕੀਨੀ ਕਰ ਲਵੋ ਕਿ ਇਹ ਅਪਡੇਟ ਕੀਤਾ ਹੋਇਆ ਹੈ ।
00:38 ਮੈਂ Kyle ਚੁਣਾਗਾ ਅਤੇ ਇਸਨੂੰ Karen ਵਿੱਚ ਬਦਲ ਦੇਵਾਂਗਾ ਅਤੇ ਮੈਂ Change ਉੱਤੇ ਕਲਿਕ ਕਰਾਂਗਾ ਅਤੇ ਇੱਥੇ ਸਭ ਕੁੱਝ ਗਾਇਬ ਹੋ ਗਿਆ ਹੈ ।
00:46 ਹੁਣ ਅਸੀ ਆਪਣੇ ਟੇਬਲ ਵਿੱਚ ਵਾਪਸ ਆਵਾਂਗੇ ਅਤੇ ਇਸਨੂੰ ਰਿਫਰੇਸ਼ ( refresh ) ਕਰਨ ਲਈ Browse ਉੱਤੇ ਕਲਿਕ ਕਰਾਂਗੇ ।
00:50 ਅਸੀ ਸਕਰੋਲ ਕਰਕੇ ਹੇਠਾਂ ਆਵਾਂਗੇ ਅਤੇ ਵੇਖਾਂਗੇ ਕਿ ਕੁੱਝ ਨਹੀਂ ਬਦਲਿਆ ।
00:58 ਮੈਨੂੰ ਲੱਗਦਾ ਹੈ ਮੈਂ ਇੱਕ ਗਲਤੀ ਕਰ ਦਿੱਤੀ ਹੈ । ਮੇਰੀ ਗਲਤੀ ਇਹ ਸੀ ਕਿ ਇਹ ਪਹਿਲਾਂ name ਸੀ, ਹੁਣ ਮੈਂ ਇਸਨੂੰ value ਵਿੱਚ ਬਦਲ ਦੇਵਾਂਗਾ ।
01:06 ਇਸਨੂੰ name ਦੇ ਬਜਾਏ value ਰੱਖਣ ਦੀ ਜ਼ਰੂਰਤ ਹੈ ।
01:09 value ਉਸਦਾ ਮੁੱਲ ਰੱਖਦਾ ਹੈ . . . ਜੋ ਕੁੱਝ ਵੀ ਇੱਥੇ ਚੁਣਿਆ ਜਾਂਦਾ ਹੈ ; ਇਸ ਲਈ ਵੇਲਿਊ id ਹੈ ।
01:15 ਜਦੋਂ ਅਸੀ ਆਪਣਾ ਫ਼ਾਰਮ ਜਮਾਂ ਕਰਦੇ ਹਾਂ , ਉਹ ਇੱਥੇ ਆਵੇਗਾ ਅਤੇ ਵੇਲਿਊ ਇੱਥੇ id ਦੇ ਅੰਦਰ ਸ਼ਾਮਿਲ ਕੀਤੀ ਜਾਵੇਗੀ ।
01:25 ਹੁਣ , ਮੈਂ ਸਮੱਸਿਆ ਲਾਭ ਲਈ ਅਤੇ ਉਸਨੂੰ ਠੀਕ ਕਰ ਦਿੱਤਾ ਹੈ ਅਤੇ ਹੁਣ ਮੈਂ ਵਾਪਸ ਜਾਵਾਂਗਾ ਅਤੇ ਰਿਫਰੇਸ਼ ( refresh ) ਕਰਾਂਗਾ ।
01:30 ਇੱਥੇ ਮੈਂ ਇੱਕ ਵਾਰ ਫੇਰ Kyle ਨੂੰ Karen ਵਿੱਚ ਬਦਲਾਂਗਾ । Change ਉੱਤੇ ਕਲਿਕ ਕਰਕੇ ਤੁਸੀ ਵੇਖ ਸੱਕਦੇ ਹੋ ਕਿ ਕੁੱਝ ਨਹੀਂ ਹੋਇਆ ।
01:37 ਜਦੋਂ ਮੈਂ ਆਪਣੇ ਡਾਟਾਬੇਸ ਨੂੰ ਐਟਰ ਕਰਦਾ ਹਾਂ , ਤੁਸੀ ਵੇਖ ਸੱਕਦੇ ਹੋ ਕਿ ਸਾਨੂੰ Alex , Kyle , Emily ਅਤੇ Dale ਮਿਲਿਆ ।
01:42 ਹਾਲਾਂਕਿ ਅਸੀਂ Kyle ਨੂੰ Karen ਵਿੱਚ ਬਦਲ ਦਿੱਤਾ ਹੈ , ਸਾਡੀ id ਨੂੰ ਬਦਲਾਵ ਵਿਖਾਉਣਾ ਚਾਹੀਦਾ ਹੈ ।
01:47 ਪਰ ਜਦੋਂ ਅਸੀ Browse ਉੱਤੇ ਕਲਿਕ ਕਰਦੇ ਹਾਂ ਅਤੇ ਹੇਠਾਂ ਸਕਰੋਲ ਕਰਦੇ ਹਾਂ , ਅਸੀ ਵੇਖ ਸੱਕਦੇ ਹਾਂ ਕਿ Kyle ਹੁਣ Karen ਵਿਚ ਬਦਲ ਗਿਆ ਹੈ ।
01:54 ਹੁਣ , ਤੁਸੀ ਫਾਰਮਸ ਦਾ ਇਸਤੇਮਾਲ ਕਰਕੇ ਵੇਲਿਊਸ ਵੀ ਅਪਡੇਟ ਕਰ ਸੱਕਦੇ ਹੋ ।
01:57 ਇਹ ਬਹੁਤ ਸਰਲ ਹੈ , ਜਦੋਂ ਤੱਕ ਤੁਹਾਨੂੰ ਇਹਨਾਂ ਦਾ ਗਿਆਨ ਹੈ ।

php ਸਾਫਟਵੇਅਰ , ਚੀਜਾਂ ਦੀ ਕੁਸ਼ਲਤਾ ਪੂਰਵਕ ਵਰਤੋ ਕਰਨਾ , ਚੀਜਾਂ ਨੂੰ ਕਿਵੇਂ ਜਾਂਚਣਾ , if ਸਟੇਟਮੇਂਟਸ ( statements ) ਦੀ ਵਰਤੋ ਕਿਵੇਂ ਕਰਨੀ , ਵੇਰਿਏਬਲਸ ਪਾਸ ਕਰਨਾ , ਖਾਸਤੌਰ ਤੇ ਪੋਸਟਿੰਗ ਵੇਰਿਏਬਲਸ ਆਦਿ ।

02:15 ਤੁਸੀ ਇਹ ਸਭ ਸਿੱਖਣ ਦੇ ਸਮਰਥ ਹੋਵੋਗੇ , ਜਦੋਂ ਤੱਕ ਤੁਸੀ ਇਸ ਟਿਊਟੋਰਿਅਲਸ ਦੇ ਬੁਨਿਆਦੀ ਭਾਗ ਨੂੰ ਸਿਖ ਲੈਂਦੇ ਹੋ ।
02:20 ਹੁਣ ਤੱਕ , ਇਸ ਟਿਊਟੋਰਿਅਲ ਵਿੱਚ , ਤੁਸੀਂ ਸ਼ਾਮਿਲ ਕਰਨਾ ਅਤੇ ਅਪਡੇਟ ਕਰਨਾ ਅਤੇ ਇਸੇ ਤਰਾਂ ਕੁੱਝ ਹੋਰ ਸਿੱਖਿਆ ।
02:28 ਆਖਰੀ ਚੀਜ ਮੈਂ ਤੁਹਾਨੂੰ ਦਿਖਾਵਾਂਗਾ ਕਿ ਡਿਲੀਟ ਕਿਵੇਂ ਕਰੀਏ ।
02:34 ਤੁਹਾਨੂੰ ਵਿਖਾਉਣ ਲਈ ਕਿ ਡਿਲੀਟ ਕਿਵੇਂ ਕਰੀਏ , ਮੈਂ ਇਸ ਪੇਜ ਨੂੰ ਬੰਦ ਕਰ ਦੇਵਾਂਗਾ ਅਤੇ ਇਸ ਬਾਕਸ ਨੂੰ ਹਟਾਵਾਂਗਾ ਅਤੇ ਇਸਨੂੰ ਏਡਿਟ ( edit ) ਕਰਾਂਗਾ ।
02:46 ਮੈਂ Change ਨੂੰ Delete ਵਿਚ ਬਦਲਾਂਗਾ ।
02:49 ਇੱਥੇ ਮੈਂ ਰਿਕਾਰਡਸ ਨੂੰ ਡਿਲੀਟ ਕਰਾਂਗਾ ਜਿੱਥੇ ਸਾਨੂੰ ਇੱਕ ਵਿਸ਼ੇਸ਼ ਨਾਮ ਵਖਾਇਆ ਗਿਆ ਹੈ ।
02:55 ਇਹ ਕਰਨ ਦੇ ਲਈ , ਮੈਂ ਇੱਥੇ lastname ਜੋੜ ਦੇਵਾਂਗਾ ।
03:01 ਚਲੋ ਹੁਣ ਇਹ ਰਿਸੇਂਡ ਨਹੀਂ ਕਰਦੇ ਅਤੇ ਚਲੋ ਵਾਪਸ mysql . php ਉੱਤੇ ਚਲਦੇ ਹਾਂ ।
03:08 ਇੱਥੇ ਸਾਡੇ ਕੋਲ ਹੁਣ Alex Garrett , Karen Headen ਹੈ ਜੋ ਕਿ ਮੇਰੇ ਪਿਛਲੇ ਉਦਾਹਰਨ ਵਿਚ ਬਦਲੇ ਜਾਂ ਸੁਧਾਰੇ ਗਏ ਹਨ ।
03:17 ਅਸੀ Karen Headen ਉੱਤੇ ਕਲਿਕ ਕਰਾਂਗੇ ਅਤੇ ਅਸੀ Delete ਉੱਤੇ ਕਲਿਕ ਕਰਾਂਗੇ । ਇਹ ਰਿਕਾਰਡ ਨੂੰ ਡਿਲੀਟ ਕਰ ਦੇਵੇਗਾ ।
03:24 ਪਰ ਹੁਣ ਇਸ ਸਮੇਂ ਇਹ ਡਿਲੀਟ ਨਹੀਂ ਹੋਇਆ ਹੈ ।
03:27 ਚਲੋ ਪਹਿਲਾਂ ਅਸੀ ਇਹ ਸੁਨਿਸਚਿਤ ਕਰ ਲਈਏ ਕਿ ਸਾਡੇ ਸਾਰੇ ਰਿਕਾਰਡਸ ਪੂਰੇ ਹਨ ।
03:31 ਜਿਵੇਂ ਕਿ ਤੁਸੀ ਇੱਥੇ ਵੇਖ ਸਕਦੇ ਹੋ , ਸਾਡੇ ਕੋਲ ਸਾਰੇ ਰਿਕਾਰਡਸ ਪੂਰੇ ਹਨ ਅਤੇ ਮੈਂ ਡਿਲੀਟ ਕਰਨ ਲਈ ਇੱਕ ਵਿਸ਼ੇਸ਼ ਰਿਕਾਰਡ ਚੁਣਾਗਾ ।
03:37 ਚਲੋ ਡਿਲੀਟ Emily Headen ਲਿਖਦੇ ਹਾਂ , ਹੁਣ ਮੈਂ ਡਿਲੀਟ ਕਰਨ ਲਈ Emily Headen ਦਾ ਰਿਕਾਰਡ ਚੁਣਾਗਾ ।
03:45 ਹੁਣ ਸਾਨੂੰ ਇਸਨੂੰ mysql underscore delete . php ਨਾਮਕ ਇੱਕ ਨਵੇਂ ਪੇਜ ਵਿੱਚ ਜਮਾਂ ਕਰਨ ਦੀ ਲੋੜ ਹੈ ।
03:52 ਇਸਦੇ ਲਈ , ਅਸੀ ਇੱਕ ਨਵਾਂ ਪੇਜ ਬਣਾਉਣ ਜਾ ਰਹੇ ਹਾਂ ਜਿਸਨੂੰ mysql underscore delete . php ਦੇ ਰੂਪ ਵਿੱਚ ਸੇਵ ਕਰਦੇ ਹਾਂ ।
03:59 ਅਸੀ ਬਿਲਕੁਲ ਉਸੀ ਪ੍ਰਕਾਰ ਕਰਾਂਗੇ ਜਿਵੇਂ ਅਸੀਂ ਪਹਿਲਾਂ ਕੀਤਾ ਸੀ ।
04:03 ਅਸੀ ਜੁਡ਼ਣ ਲਈ require ਉੱਤੇ ਜਾ ਰਹੇ ਹਾਂ ਹੁਣ ਸਾਨੂੰ ਡਾਟਾਬੇਸ ਨਾਲ ਜੁੜਨ ਦੀ ਲੋੜ ਹੈ ।
04:10 ਓਹ ਮਾਫ ਕਰਨਾ ! ਚਲੋ ਅਸੀ ਵਾਪਸ require connect . php ਉੱਤੇ ਜਾਂਦੇ ਹਾਂ ਅਤੇ ਅਸੀ ਫਿਰ ਤੋ ਵੇਰਿਏਬਲਸ ਨੂੰ ਲਵਾਂਗੇ ।
04:22 ਹੁਣ ਚਲੋ ਇੱਥੇ todelete ਟਾਈਪ ਕਰਦੇ ਹਾਂ ਅਤੇ ਜੋਕਿ ਫਿਰ ਤੋ ਇੱਥੇ POST ਵੇਰਿਏਬਲ ਦੇ ਬਰਾਬਰ ਹੈ ।
04:29 ਅਸੀ ਇਸ ਫ਼ਾਰਮ ਨੂੰ ਇਸ ਪੇਜ ਉੱਤੇ ਪੋਸਟ ਕਰ ਰਹੇ ਹਾਂ ਅਤੇ ਚਲੋ ਇੱਥੇ ਕੁੱਝ ਵੇਲਿਊਸ ਬਦਲਦੇ ਹਾਂ ।
04:34 ਚਲੋ todelete ਲਿਖਦੇ ਹਾਂ ।
04:37 ਹੁਣ ਅਸੀਂ ਆਪਣੇ select name ਨੂੰ todelete ਵਿੱਚ ਬਦਲ ਦਿੱਤਾ ।
04:41 ਹੁਣ , ਜੇਕਰ ਤੁਸੀ ਇੱਥੇ ਇਸ ਫ਼ਾਰਮ ਵਿੱਚ ਇੱਕ ਨਜ਼ਰ ਪਿੱਛੇ ਵੇਖੋ , ਮੈਂ ਤੁਹਾਨੂੰ ਕੋਡ ਫਿਰ ਤੋ ਦਿਖਾਵਾਂਗਾ ।
04:47 ਇੱਥੇ ਅਸੀ ਵੇਖ ਸੱਕਦੇ ਹਾਂ ਕਿ ਇੱਥੇ ਹਰ ਇੱਕ ਹਾਲਤ ਵਿੱਚ ਹਰ ਰਿਕਾਰਡ ਲਈ ਸਾਡੇ ਕੋਲ ਸਾਡੀ ਨੇਮ ਵੇਲਿਊਸ ਅਤੇ ਸਾਡੀ id ਵੇਲਿਊ ਹਨ ।
04:54 ਜੇਕਰ ਅਸੀ ਰਿਫਰੇਸ਼ ਕਰਦੇ ਹਾਂ , ਸਾਡੇ ਫ਼ਾਰਮ ਦਾ ਨਾਮ todelete ਹੈ ਅਤੇ ਅਸੀ ਇਸਨੂੰ ਹਰ ਇੱਕ ਵੇਲਿਊ ਲਈ ਲੈ ਰਹੇ ਹਾਂ ।
05:01 ਜੇਕਰ Emily ਦਾ ਰਿਕਾਰਡ ਚੁਣਿਆ ਗਿਆ ਹੈ ਅਸੀ ਰਿਕਾਰਡ ਡਿਲੀਟ ਕਰ ਦੇਵਾਂਗੇ ਜਿੱਥੇ id 3 ਦੇ ਬਰਾਬਰ ਹੈ ।
05:08 ਚਲੋ ਅਸੀ ਆਪਣੇ ਕੋਡ ਉੱਤੇ ਵਾਪਸ ਜਾਂਦੇ ਹਾਂ ਅਤੇ ਇੱਥੇ ਸਾਡੇ ਕੋਲ ਸਾਡੀ POST ਵੇਰਿਏਬਲ ਹੈ ।
05:14 ਹੁਣ ਮੈਂ ਏਕੋ ( echo ) ਕਰਕੇ ਤੁਹਾਨੂੰ ਇੱਕ ਉਦਾਹਰਨ ਦੇਣ ਜਾ ਰਿਹਾ ਹਾਂ ਕਿ ਇਹ ਪ੍ਰਕਿਰਿਆ ਕਿਵੇਂ ਹੁੰਦੀ ਹੈ ।
05:20 ਇੱਥੇ ਸਾਡੇ ਕੋਲ Emily Headen ਹੈ । ਸਾਡੇ ਕੋਲ ਇੱਥੇ 3 ਹੈ ਜਿਸਦਾ ਮਤਲੱਬ ਹੈ ਕਿ ਅਸੀ ਇਹ id 3 ਨੂੰ ਡਾਟਾਬੇਸ ਜਾਂ ਟੇਬਲ ਵਿੱਚੋਂ ਮਿਟਾਉਣ ਲਈ ਵਰਤ ਸਕਦੇ ਹਾਂ ।
05:30 ਇੱਥੇ , ਅਸੀ ਫੇਰ ਇੱਕ ਨਵਾਂ ਵੇਰਿਏਬਲ ਬਣਾਵਾਂਗੇ ਅਤੇ ਮੈਂ ਇਸਨੂੰ mysql underscore query ਬੋਲਾਂਗਾ ।
05:41 ਇਸਦੇ ਅੰਦਰ ਅਸੀ ਪੂਰੇ ਨਵੇਂ ਕਮਾਂਡਸ ਦਾ ਇੱਕ ਸਮੂਹ ਇਸਤੇਮਾਲ ਕਰਾਂਗੇ ।
05:45 ਅਸੀ ਟਾਈਪ ਕਰਾਂਗੇ DELETE FROM ਅਤੇ ਸਪੱਸ਼ਟ ਰੂਪ ਵਿਚ ਅਸੀ ਆਪਣਾ ਟੇਬਲ ਦੱਸਾਂਗੇ ।
05:52 ਚਲੋ ਟਾਈਪ ਕਰਦੇ ਹਾਂ people ਅਤੇ WHERE id equals todelete .
05:57 todelete ਵੇਰਿਏਬਲ ਜੋ ਕਿ ਵਿਅਕਤੀ ਦੀ id ਹੈ ਜਿਸਨੂੰ ਅਸੀਂ ਟੇਬਲ ਵਿਚੋਂ ਚੁਣਿਆ ਹੈ ।
06:03 ਚਲੋ ਹੁਣ ਇਸਨੂੰ ਜਾਂਚੋ । ਅਸੀ Emily Headen ਲਿਖਦੇ ਹਾਂ ।
06:08 ਹੁਣ ਆਪਣੇ ਡਾਟਾਬੇਸ ਵਿੱਚ ਵੇਖੋ ਜੇਕਰ Emily Headen ਦਾ ਰਿਕਾਰਡ ਹੁਣ ਵੀ ਮੌਜੂਦ ਹੈ ।
06:13 ਚਲੋ ਇਸਨੂੰ ਦੇਖਣ ਲਈ ਰਿਫਰੇਸ਼ ( refresh ) ਕਰਦੇ ਹਾਂ ਜੇਕਰ ਹੁਣ ਵੀ ਰਿਕਾਰਡ ਮੌਜੂਦ ਹੈ ।
06:17 ਜਦੋਂ ਮੈਂ Emily Headen ਉੱਤੇ ਕਲਿਕ ਕਰਦਾ ਹਾਂ ਅਤੇ Delete ਉੱਤੇ ਕਲਿਕ ਕਰਦਾ ਹਾਂ , ਕੁੱਝ ਵੀ ਨਹੀਂ ਹੁੰਦਾ ।
06:22 ਅਸੀਂ ਏਕੋ ਨਹੀਂ ਕੀਤਾ ਪ੍ਰੰਤੂ ਜਦੋਂ ਅਸੀ ਰਿਫਰੇਸ਼ ( refresh ) ਕਰਨ ਲਈ Browse ਉੱਤੇ ਕਲਿਕ ਕਰਦੇ ਹਾਂ , ਅਸੀ ਵੇਖ ਸੱਕਦੇ ਹਾਂ ਕਿ Emily ਦਾ ਰਿਕਾਰਡ ਡਾਟਾਬੇਸ ਵਿਚੋਂ ਡਿਲੀਟ ਹੋ ਚੁੱਕਾ ਹੈ ।
06:30 ਟਿਊਟੋਰਿਅਲਸ ਦੇ ਇਸ ਭਾਗ ਵਿੱਚ , ਮੈਂ ਤੁਹਾਨੂੰ ਬੇਸਿਕ ਕੰਮ ਕਰਨ ਲਈ ਕਮਾਂਡ ਦਿਖਾਏ ਜਿਵੇਂ

ਡਾਟਾ ਸ਼ਾਮਿਲ ਕਿਵੇਂ ਕਰੀਏ, ਡਾਟਾ ਕਿਵੇਂ ਪੜੀਏ, ਸੁਧਾਰ ਕਿਵੇਂ ਕਰੀਏ, ਡਾਟਾ ਕਿਵੇਂ ਮਿਟਾਈਏ ਅਤੇ , html ਫਾਰਮਸ ਵਿੱਚ ਸ਼ਾਮਿਲ ਕਿਵੇਂ ਕਰੀਏ

06:43 ਜੇਕਰ ਮੈਂ ਕੁੱਝ ਭੁੱਲ ਗਿਆ ਹਾਂ , ਤਾਂ ਕ੍ਰਿਪਾ ਕਰਕੇ ਮੈਨੂੰ ਦੱਸੋ ਅਤੇ ਮੈਂ ਉਸਨੂੰ ਇਸ ਟਿਊਟੋਰਿਅਲਸ ਦੇ ਭਾਗ ਦੇ ਰੂਪ ਵਿੱਚ ਜੋੜ ਦੇਵਾਂਗਾ ।
06:50 ਇਹ ਯਕੀਨੀ ਕਰ ਲਵੋ ਕਿ ਤੁਸੀ ਮੇਰੇ ਦੁਆਰਾ ਅਪਡੇਟਸ ਲਈ ਸਬਸਕਰਾਇਬ ਕਰੋ ।
06:53 ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਟਿਊਟੋਰਿਅਲ ਦਾ ਆਨੰਦ ਲਿਆ । ਦੇਖਣ ਲਈ ਧੰਨਵਾਦ ।
06:55 ਆਈ ਆਈ ਟੀ ਬੋਮ੍ਬੇ ਵੱਲੋਂ ਮੈਂ ਹਰਮੀਤ ਸੰਧੂ ਵਿਦਾ ਲੈਂਦਾ ਹਾਂ , ਸੱਤ ਸ਼੍ਰੀ ਅਕਾਲ ।

Contributors and Content Editors

Harmeet, PoojaMoolya