PHP-and-MySQL/C3/MySQL-Part-5/Punjabi

From Script | Spoken-Tutorial
Jump to: navigation, search


Time Narration
00:01 mySQL ਦੇ ਪੰਜਵੇਂ ਭਾਗ ਵਿੱਚ ਤੁਹਾਡਾ ਸਵਾਗਤ ਹੈ । ਆਪਣੇ ਡਾਟਾ ਨੂੰ ਪ੍ਰਯੋਗਕਰਤਾ ਲਈ ਏਕੋ ( echo ) ਕਰਨ ਅਤੇ ਇਸ ਰਾਹੀਂ ਨਤੀਜਾ ਵਿਖਾਉਣ ਲਈ , ਸਾਨੂੰ while ਸਟੇਟਮੇਂਟ ( statement ) ਦੀ ਵਰਤੋ ਦੀ ਲੋੜ ਹੋਵੇਗੀ ।
00:12 ਜਿਵੇਂ ਕਿ ਮੈਂ ਚਰਚਾ ਕੀਤਾ ਹੈ , ਅਸੀਂ ਇੱਕ ਰੋ ( row ) ਵੇਰਿਏਬਲ ( variable ) ਬਣਾਇਆ ਹੈ ਅਤੇ ਇਹ = mysql_fetch_assoc ਹੈ ।
00:21 ਇਹ ਸਾਡੇ extract query ਨਾਲ ਇੱਕ ਅਸੋਸੀਏਟਿਵ ( associative ) array ਬਣਾ ਰਿਹਾ ਹੈ ਜੋਕਿ ਇੱਥੇ ਹੈ ।
00:27 ਹੁਣ ਅਸੀ people ਟੇਬਲ ਵਿੱਚ ਸਭ ਕੁੱਝ ਚੁਣਨ ਰਹੇ ਹਾਂ ਅਤੇ ਓਹਨਾਂ ਨੂੰ id ਦੇ ਦੁਆਰਾ ਵਧਦੇ ਕ੍ਰਮ ਵਿੱਚ ਲਗਾ ਰਹੇ ਹਾਂ ।
00:33 ਆਪਣੇ WHILE ਦੇ ਅੰਦਰ ਹਾਲਾਂਕਿ ਅਸੀਂ ਰੋ ( row ) ਨੂੰ ਇੱਕ ਅਰੈ ( array ) ਦੀ ਤਰਾਂ ਲਿਖਿਆ ਹੈ ਅਤੇ ਇਹ ਇੱਕ ਅਸੋਸੀਏਟਿਵ ਅਰੈ ( array ) ਹੈ , row [ 0 ] ਗਲਤ ਹੋਵੇਗਾ ਕਿਉਂਕਿ ਇਹ ਸੰਖਿਆਵਾਚਕ ਹੈ ।
00:46 ਇਹ ਸੰਖਿਆਵਾਚਕ ਆਈਡੀ ( numeric id ) ਟੈਗਸ ( tags ) ਹਨ , ਇਸਦੇ ਬਜਾਏ ਅਸੀ ਆਪਣੇ fieldnames ਇਸਤੇਮਾਲ ਕਰਾਂਗੇ , ਅਤੇ ਹਾਲਾਂਕਿ ਇਹ ਅਸੋਸੀਏਟਿਵ ਹੈ ।
00:59 ਹੁਣ , 0 1 2 3 4 ਦੇ ਸਥਾਨ ਉੱਤੇ ਅਸੀ ਅਸਲੀ ਨਾਮ ਵਰਤੋ ਕਰਾਂਗੇ ।
01:05 ਚਲੋ ਇਸਤੋਂ ਵੇਰਿਏਬਲਸ ( variables ) ਬਣਾਉਂਦੇ ਹਾਂ । ਚਲੋ ਮੈਂ id ਲਿਖਦਾ ਹਾਂ ਅਤੇ ਫਿਰ firstname equals , ਅਸੀ ਹਰ ਜਗ੍ਹਾ ਇੱਕ ਹੀ ਸੰਰਚਨਾ ਇਸਤੇਮਾਲ ਕਰ ਰਹੇ ਹਾਂ ।
01:15 ਹੁਣ ਇਸਨੂੰ ਕਾਪੀ ਅਤੇ ਪੇਸਟ ਕਰਨਾ ਕਾਫ਼ੀ ਸਰਲ ਹੋਵੇਗਾ ।
01:19 ਚਲੋ ਇਸਨੂੰ ਇੰਡੇਂਟ ਕਰਦੇ ਹਾਂ ।
01:24 ਹੁਣ ਸਾਡੇ ਕੋਲ ਇਕਠੇ ਪੰਜ ਹਨ ।
01:28 ਤਾਂ ਇਹ ਪੰਜ ਹਨ ਅਤੇ ਚਲੋ ਇਸਨੂੰ ਥੋੜਾ ਬਦਲ ਦਿੰਦੇ ਹਾਂ । ਇਹ ਇੱਕ ਸੁਸਤ ਕੰਮ ਹੈ ।
01:34 ਪਰ ਇਸ ਤਰਾਂ ਕਰਨ ਨਾਲ ਕਾਫ਼ੀ ਜਲਦੀ ਕਰ ਸਕਦੇ ਹਾਂ ।
01:38 ਅੱਛਾ lastname ਅਤੇ ਸਾਡੇ ਕੋਲ ਡੇਟ ਆਫ ਬਰਥ(date of birth) ਹੈ । ਸਾਡੇ ਕੋਲ ਜੇਂਡਰ ( gender ) ਵੀ ਹੈ ।
01:47 ਸਾਡੇ ਕੋਲ ਸਾਰੇ ਡਾਟਾ ਹਨ ਅਤੇ ਹੁਣ ਅਸੀ ਕਿਵੇਂ ਇਸਦੀ ਵਰਤੋ ਕਰੀਏ ?
01:51 ਸਾਨੂੰ ਏਕੋ ( echo ) ਕਮਾਂਡ ਇਸਤੇਮਾਲ ਕਰਨ ਦੀ ਲੋੜ ਹੈ ।
01:55 ਇਸ ਸਮੇਂ ਇਸਦੇ ਵਿੱਚ ਇੱਕ ਲੂਪ ਹੋ ਸਕਦਾ ਹੈ । ਹੁਣ ਜੋ ਕੁੱਝ ਵੀ ਅਸੀ ਏਕੋ ( echo ) ਕਰਦੇ ਹਾਂ ਉਹ ਫਿਰ ਤੋ ਦੋਹਰਾਏਗਾ ।
02:02 ਸਾਡੇ ਕੋਲ ਹਰ ਇੱਕ ਰਿਕਾਰਡ ਹੈ ਅਤੇ ਉਹ ਠੀਕ ਵੀ ਹੈ । ਅਸੀ ਇਸ ਕੋਡ ਨੂੰ ਦੋਹ੍ਰਾਵਾਂਗੇ ।
02:07 ਉਦਾਹਰਨ ਵਜੋਂ , ਮੈਂ ਇੱਥੇ text ਲਿਖਦਾ ਹਾਂ । ਹੁਣ ਇੱਥੇ 4 ਰਿਕਾਰਡ ਹਨ ।
02:13 ਇਸ ਪੇਜ ਨੂੰ ਰਿਫਰੇਸ਼ ਕਰਨ ਦੇ ਬਾਅਦ , ਤੁਹਾਨੂੰ text 4 ਵਾਰ ਏਕੋ ( echo ) ਹੋਇਆ ਦਿਸਣਾ ਚਾਹੀਦਾ ਹੈ ।
02:18 4 ਵਾਰ ਟਾਈਪ ਕਰਨ ਉੱਤੇ , ਇਹ ਕੋਡ ਦਾ ਅੰਸ਼ ਇੱਥੇ ਹਰ ਇੱਕ ਲੂਪ ਦਰਸ਼ਾ ਰਿਹਾ ਹੈ ।
02:24 ਹੁਣ ਉਦਾਹਰਨ ਲਈ ਅਸੀ id ਜਾਂ firstname ਜਾਂ ਕੁੱਝ ਹੋਰ ਸ਼ਾਮਿਲ ਕਰ ਸਕਦੇ ਹਾਂ , ਜੋ ਅਸੀਂ ਆਪਣੀ ਅਸੋਸੀਏਟਿਵ ਅਰੈ ( array ) ਨੂੰ ਪ੍ਰਯੋਗ ਕਰਦੇ ਹੋਏ ਡਾਟਾਬੇਸ ਵਿਚੋਂ ਕੱਢਿਆ ਸੀ ।
02:36 ਹੁਣ ਮੈਂ ਲਿਖਾਂਗਾ firstname lastname was born on dob ਜਨਮ ਤਾਰੀਖ ਲਈ and is ਅਤੇ ਮੈਂ ਜੇਂਡਰ ( gender ) ਨੂੰ ਇੱਥੇ ਰਖਾਂਗਾ ।
02:49 ਆਪਣੇ ਲਾਇਨ ਬ੍ਰੇਕ ਨੂੰ ਨਹੀਂ ਭੁਲਣਾ, ਮੈਂ ਆਪਣੇ ਪੇਜ ਨੂੰ ਰਿਫਰੇਸ਼ ਕਰਾਂਗਾ ।
02:54 ਹੁਣ ਸਾਡੇ ਕੋਲ ਡਾਟਾ ਦਾ ਸਮੂਹ ਹੈ ਜੋ ਵੇਰਿਏਬਲ ( variable ) ਦੇ ਨਾਮਾਂ ਦੀ ਸਹਾਇਤਾ ਨਾਲ ਬਣਿਆ ਹੈ ।
02:59 ਅਸੀਂ ਠੀਕ ਕ੍ਰਮ ਵਿੱਚ ਦਿੱਤਾ ਹੈ ਅਤੇ ਸਾਡੇ ਕੋਲ ਜੋ ਰਿਕਾਰਡ ਹਨ ਓਹਨਾਂ ਸਭ ਦੇ ਲਈ ਇਹ ਦੁਹਰਾਇਆ ਵੀ ਗਿਆ ਹੈ ।
03:08 ਠੀਕ ਹੈ , ਅਸੀਂ ਆਪਣੇ ਟੇਬਲ ਦੇ ਪੂਰੇ ਕੰਟੇਂਟ ਨੂੰ ਇਸ ਐਸਟਰਿਕ (asterisk) ਦੇ ਰਾਹੀਂ ਘੋਸ਼ਿਤ ਸਟਾਰ ਦੀ ਵਰਤੋ ਕਰਕੇ ਦਿੱਤਾ ਹੈ , ਜਿੱਥੇ ਇਹ ਹਰ ਸਿੰਗਲ ਡਾਟਾ ਜਾਂ ਹਰ ਇੱਕ ਰਿਕਾਰਡ ਨੂੰ ਜਮਾਂ ਕਰਦਾ ਹੈ ।
03:22 ਹੁਣ ਮੈਂ ਇਹ ਕਰਦਾ ਹਾਂ । ਮੈਂ ਲਿਖਾਂਗਾ IF gender = = F then gender = female .
03:39 ਇਸਦਾ ਠੀਕ ਸ਼ਬਦ ਜੋੜ ਅਤੇ ਚਲੋ ਹੁਣ ਅਸੀ ਲਿਖਦੇ ਹਾਂ else gender = male . ਇਹ ਕੇਵਲ ਵੇਲਿਊ ਉੱਤੇ ਨਿਰਭਰ ਵੇਰਿਏਬਲ ( variable ) ਨੂੰ ਫੇਰ ਲਿਖਣਾ ਹੈ ।
03:50 ਜੇਕਰ ਅਸੀ ਹੁਣੇ ਰਿਫਰੇਸ਼ ( refresh ) ਕਰੀਏ , ਅਸੀ ਵੇਖ ਸਕਦੇ ਹਾਂ ਕਿ ਇਹ male male ਅਤੇ female female ਵਿੱਚ ਬਦਲ ਗਿਆ ਹੈ । ਸਾਡੇ ਕੋਲ ਇਸ ਡਾਟਾ ਨੂੰ ਦਰਸਾਉਣ ਲਈ ਕੁੱਝ ਰੋਚਕ ਤਰੀਕੇ ਵੀ ਹਨ ।
04:00 ਇਸ ਸਮੇਂ ਮੈਂ people ਟੇਬਲ ਵਿਚੋਂ ਚੁਣਨ ਜਾ ਰਿਹਾ ਹਾਂ ਅਤੇ id ਦੇ ਦੁਆਰੇ ਵਧਦੇ ਕ੍ਰਮ ਵਿੱਚ ਰਖ ਰਿਹਾ ਹਾਂ ।
04:07 ਮੈਂ ਘਟਦੀ id ਦੇ ਦੁਆਰੇ ਵੀ ਰਖ ਸਕਦਾ ਹਾਂ । ਤੁਸੀ ਵੇਖ ਸਕਦੇ ਹੋ ਕਿ ਇਹ ਡਾਟਾ ਨੂੰ ਇਸ ਪ੍ਰਕਾਰ ਬਦਲ ਦਿੰਦਾ ਹੈ ।
04:15 ਅਸੀ ਇਸਨੂੰ firstname ਦੇ ਅਨੁਸਾਰ ਵੀ ਕ੍ਰਮ ਵਿੱਚ ਲਗਾ ਸਕਦੇ ਹਾਂ । ਇਹ ਇਸਨੂੰ ਘਟਦੇ ਅਖਰ ਕਰਮ ਅਨੁਸਾਰ ਰੱਖ ਦੇਵੇਗਾ ਅਤੇ ਅਸੇਂਡਿੰਗ ਇਸਨੂੰ ਵਧਦੇ ਅਖਰ ਕਰਮ ਅਨੁਸਾਰ ਰੱਖ ਦੇਵੇਗਾ ।
04:33 ਹੁਣ ਸਾਨੂੰ A D E ਅਤੇ K ਮਿਲ ਗਿਆ ।
04:36 ਤੁਸੀ ਇਸੇ ਤਰਾਂ ਨਾਲ ਸਰਨੇਮ ਵਿੱਚ ਵੀ ਕਰ ਸੱਕਦੇ ਹੋ ।
04:39 ਤੁਸੀ ਇਸੇ ਤਰਾਂ ਕਿਸੇ ਦੇ ਨਾਲ ਵੀ ਕਰ ਸੱਕਦੇ ਹੋ । ਇਥੋਂ ਤੱਕ ਕਿ ਜਨਮ ਤਾਰੀਖ ਦੇ ਨਾਲ ਵੀ , ਜਦੋਂ ਤੱਕ ਤੁਸੀ ਇੱਥੇ ਇਹ ਸ਼ਾਮਿਲ ਕਰ ਰਹੇ ਹੋ ।
04:46 ਇੱਕ ਹੋਰ ਚੀਜ ਕਰਨ ਵਾਲੀ ਹੈ , ਹੁਣ ਮੈਨੂੰ ਇਸਨੂੰ ਫਿਰ ਤੋ id ਵਿੱਚ ਵਾਪਸ ਕਰਨਾ ਹੋਵੇਗਾ ਅਤੇ ਇਸਨੂੰ ਘਟਦੇ ਕਰਮ ਵਿਚ ਕਰਨਾ ਹੋਵੇਗਾ । ਅਸੀ ਇਹ ਲਿਮਿਟ ( limit ) 1 ਇਸਤੇਮਾਲ ਕਰ ਸਕਦੇ ਹਾਂ ਜਾਂ ਅਸੀ ਲਿਮਿਟ ( limit ) 2 , 3 , ਜਾਂ 4 ਲਿਖ ਸਕਦੇ ਹਾਂ ।
04:58 ਹੁਣ ਮੈਂ ਇਸ ਉਦੇਸ਼ ਲਈ ਲਿਮਿਟ ( limit ) 1 ਕਰਾਂਗਾ ।
05:00 ਹੁਣ ਚਲੋ 1 ਲੈਂਦੇ ਹਾਂ ਜਿਸਦੇ ਨਾਲ ਕਿ ਪੇਜ ਦੇ ਉਪਯੋਗਕਰਤਾ ਨੂੰ ਟੇਬਲ ਵਿੱਚ ਪਾਏ ਗਏ ਆਖਰੀ ਇਨਸਾਨ ਦਾ ਪਤਾ ਲੱਗੇ ।
05:11 ਇਸ ਲਈ ਮੈਂ ਇੱਥੇ ਏਕੋ ( echo ) ਲਿਖਾਂਗਾ ।
05:16 ਏਕੋ ( echo ) last person to be inserted into table was ਕਰੋ ਅਤੇ ਮੈਂ ਇਸਨੂੰ ਉਸੇ ਤਰਾਂ ਛੱਡ ਦੇਵਾਂਗਾ ਅਤੇ ਫਿਰ ਇੱਕ ਲਾਇਨ ਬ੍ਰੇਕ ਜੋੜਾਂਗੇ ।
05:27 ਮੈਂ ਹੁਣ first ਅਤੇ last name ਏਕੋ ( echo ) ਕਰਾਂਗਾ । ਠੀਕ ਹੈ ?
05:33 ਹੁਣ , ਇੱਥੇ ਅਸੀ ਵੇਖ ਸਕਦੇ ਹਾਂ ਕਿ ਕਾਫ਼ੀ ਗੁੰਜਲਦਾਰ ਸਥਿਤੀ ਹੈ ।
05:38 Last person to be inserted . ਹਾਂ , ਸਹੀ ਵਿੱਚ ਇਹ ਕੰਮ ਕਰ ਰਿਹਾ ਹੈ ।
05:43 ਇਹ ਪਹਿਲਾਂ ਤੋ ਹੀ limit ਕਮਾਂਡ ਵਿੱਚ ਲਿਖਿਆ ਗਿਆ ਹੈ ।
05:46 ਮੈਂ ਕੀ ਕੀਤਾ ਹੈ ਕਿ ਇਸਨੂੰ id ਦੇ ਘਟਦੇ ਕ੍ਰਮ ਵਿੱਚ 1 ਦੁਆਰਾ ਲਿਮਿਟ ਕਰ ਦਿੱਤਾ ਹੈ - id ਵਾਧਾ ਸੰਬੰਧੀ ਹੈ - ਮੈਨੂੰ ਸਭਤੋਂ ਉੱਤੇ 4 ਮਿਲਿਆ ਹੈ ਅਤੇ ਜੇਕਰ ਅਸੀ ਇਸਨੂੰ 1 ਨਾਲ ਲਿਮਿਟ ( limit ) ਕਰਦੇ ਹਾਂ , 4 ਹੀ ਕੇਵਲ ਰਿਕਾਰਡ ਹੋਵੇਗਾ ਜੋਕਿ ਚੁਣਿਆ ਗਿਆ ਹੈ ।
06:01 ਇਸਲਈ , ਪਿਛਲੇ ਦਰਸਾਏ ਗਏ ਰਿਕਾਰਡ ਦੇ ਅਨੁਸਾਰ ਟੇਬਲ ਦਾ ਅੰਤਮ ਵਿਅਕਤੀ ਆਪਣੀ ਵੈਲਿਊ ਏਕੋ ( echo ) ਕਰੇਗਾ ।
06:09 ਇਹ while ਕੇਵਲ 1 ਡਾਟਾ ਮੁੱਲ ਦੇਵੇਗਾ ।
06:13 ਹਾਲਾਂਕਿ ਅਸੀ ਇੱਥੇ 1 ਡਾਟਾ ਵੈਲਿਊ ਦੇ ਰਹੇ ਹਾਂ , ਅਸੀ ਇਸਤੋਂ ਉਲਝ ਰਹੇ ਹਾਂ ।
06:18 ਇਹ ਇੱਥੇ ਇੱਕ ਕਮਾਂਡ ਹੈ , select * from people , order by id decs ਦੂਜੀ ਹੈ ਅਤੇ limit 1 ਇੱਕ ਹੋਰ ਹੈ ।
06:27 ਅਸੀਂ ਸੇਮੀਕੋਲੋਨ ਜਾਂ ਕੁੱਝ ਹੋਰ ਦਾ ਇਸਤੇਮਾਲ ਨਹੀਂ ਕੀਤਾ । ਇਹ ਬਸ ਇੰਨਾ ਹੈ ਕਿ ਅਸੀ ਆਪਣੀ query ਦੇ ਅੰਦਰ ਆਪਣੇ ਕੋਡ ਕਿਵੇਂ ਲਿਖੀਏ ।
06:34 ਠੀਕ ਹੈ , ਕੇਵਲ ਇਸ ਕੋਡ ਨੂੰ ਜਾਂਚਣ ਦੇ ਲਈ , ਮੈਂ ਹੁਣ php myadmin ਵਿੱਚ insert ਫੰਕਸ਼ਨ ( function ) ਦੀ ਵਰਤੋ ਕਰਕੇ ਸ਼ਾਮਿਲ ਕਰਾਂਗਾ ਅਤੇ ਮੈਂ ਇੱਕ ਹੋਰ ਰਿਕਾਰਡ ਜੋੜਾਂਗਾ ।
06:45 ਉਦਾਹਰਨ ਵਜੋਂ , ਚਲੋ David Green ਲਿਖਦੇ ਹਾਂ ਅਤੇ ਸਾਡੀ ਜਨਮ ਮਿਤੀ ਕੁੱਝ ਵੀ ਹੋ ਸਕਦੀ ਹੈ ।
06:55 ਇਹ ਵਾਸਤਵ ਵਿੱਚ ਮਹੱਤਵ ਨਹੀਂ ਰੱਖਦਾ ਕਿ ਅਸੀ ਇੱਥੇ ਕੀ ਲਿਖ ਰਹੇ ਹਾਂ । ਅਸੀ male ਲਿਖਦੇ ਹਾਂ ।
07:00 ਮੈਂ ਇੱਥੇ ਹੇਠਾਂ ਆਉਂਦਾ ਹਾਂ ਅਤੇ ਇਹ ਡਾਟਾ ਜਮਾਂ ਕਰਦਾ ਹਾਂ ।
07:02 browse ਉੱਤੇ ਕਲਿਕ ਕਰੋ ਅਤੇ ਸਾਡੇ ਕੋਲ ਇੱਥੇ ਇੱਕ ਨਵੀਂ ਵੈਲਿਊ ਹੈ ।
07:06 ਜਦੋਂ ਅਸੀ ਇੱਥੇ ਵਾਪਸ ਆਉਂਦੇ ਹਾਂ ਅਤੇ ਰਿਫਰੇਸ਼ ( refresh ) ਕਰਦੇ ਹਾਂ , ਇਹ David Green ਵਿੱਚ ਬਦਲ ਜਾਵੇਗਾ ।
07:10 ਇਹ ਵਾਸਤਵ ਵਿੱਚ ਲਾਭਦਾਇਕ ਹੈ , ਜੇਕਰ ਤੁਹਾਡੇ ਕੋਲ ਇੱਕ ਵੇਬਸਾਈਟ ਹੈ ਜਿਸ ਵਿੱਚ ਤੁਸੀ ਵਿਡਯੋ ਜਾਂ ਵਿਅਕਤੀਗਤ ਫੋਟੋ ਰੱਖਦੇ ਹੋ ।
07:17 ਤੁਸੀ ਉਪਯੋਗਕਰਤਾ ਦੁਆਰਾ ਸ਼ਾਮਿਲ ਕੀਤੇ ਗਏ ਅੰਤਮ ਸਥਾਨ ਉੱਤੇ ਰੱਖ ਸੱਕਦੇ ਹੋ ।
07:21 ਜਾਂ ਹੋ ਸਕਦਾ ਹੈ ਅੰਤਮ ਵਿਅਕਤੀ ਜੋ ਤੁਹਾਡੀ ਵੇਬਸਾਈਟ ਉੱਤੇ ਰਜਿਸਟਰ ਹੋਇਆ ਹੈ ਜਾਂ ਕੁੱਝ ਵੀ ।
07:30 ਇਸਨੂੰ ਇਸਤੇਮਾਲ ਕਰਨ ਦੀ ਸੰਭਾਵਨਾ ਬੇਸ਼ੁਮਾਰ ਹੈ ।
07:33 ਮੂਲ ਰੂਪ ਵਿਚ ਕਿਵੇਂ ਡਾਟਾ ਨੂੰ ਏਕੋ ( echo ) ਕਰੀਏ ਅਤੇ ਕਿਵੇਂ ਉਸਨੂੰ ਕੇਵਲ mysql query ਨੂੰ ਇਸਤੇਮਾਲ ਕਰਦੇ ਹੋਏ ਕੁਸ਼ਲਤਾ ਨਾਲ ਪ੍ਰਯੋਗ ਕਰੀਏ ।
07:44 ਅਗਲੇ ਭਾਗ ਵਿੱਚ , ਅਸੀ ਆਪਣੇ ਉਪਯੋਗਕਰਤਾ ਨੂੰ ਆਗਿਆ ਦੇਵਾਂਗੇ ਕਿ ਉਹ ਨਿਸ਼ਚਿਤ ਕਰੇ ਕੀ ਕਿਹੜਾ ਡਾਟਾ ਦਿਖਾਇਆ ਜਾਣਾ ਹੈ ।
07:50 ਅਸੀ ਕੁੱਝ ਏਚਟੀਏਮਏਲ ( html ) ਫਾਰਮ ਬਣਾਵਾਂਗੇ ਅਤੇ ਓਹਨਾਂਨੂੰ ਇਹ ਕਰਨ ਦੇ ਯੋਗ ਬਣਾਵਾਂਗੇ ।
07:55 ਇਹ ਓਹਨਾਂ ਨੂੰ ਡਾਟਾਬੇਸ ਜਾਂ ਟੇਬਲ ਵਿਚੋਂ ਆਪਣੀ ਪਸੰਦ ਦਾ ਇੱਕ ਨਾਮ ਚੁਣਨ ਦੇਵੇਗਾ ।
08:00 ਠੀਕ ਹੈ , ਮੈਨੂੰ ਅਗਲੇ ਭਾਗ ਵਿੱਚ ਮਿਲੋ ।
08:01 ਮੈਂ ਹਰਮੀਤ ਸੰਧੂ ਆਈ . ਆਈ . ਟੀ ਬੋਮ੍ਬੇ ਵਲੋਂ ਤੁਹਾਡੇ ਤੋ ਵਿਦਾ ਲੈਂਦਾ ਹਾਂ , ਸੱਤ ਸ਼੍ਰੀ ਅਕਾਲ ।

Contributors and Content Editors

Harmeet, PoojaMoolya