PERL/C3/Perl-and-HTML/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, Perl and HTML ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ

“html pages” ਕਿਵੇਂ ਬਣਾਉਂਦੇ ਹਨ ਅਤੇ “CGI module” ਕਿਵੇਂ ਬਣਾਉਂਦੇ ਹਨ ।

00:14 ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ:

‘Ubuntu Linux 12.04 ਓਪਰੇਟਿੰਗ ਸਿਸਟਮ ‘Perl 5.14.2’ ‘Firefox Web Browser’ ‘Apache HTTP server’ ਅਤੇ ‘gedit’ ਟੈਕਸਟ ਐਡੀਟਰ

00:31 ਤੁਸੀਂ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਵਰਤ ਸਕਦੇ ਹੋ ।
00:35 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਲਈ ਤੁਹਾਨੂੰ ‘Perl’ ਪ੍ਰੋਗਰਾਮਿੰਗ ਕਾਰਜਕਾਰੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ ।
00:40 ਜੇ ਨਹੀਂ, ਤਾਂ ਸੰਬੰਧਿਤ ‘ਪਰਲ’ ਸਪੋਕਨ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਜਾਓ ।
00:47 ਪਰਲ ਪ੍ਰੋਗਰਾਮਸ ਜੋ ‘web’ ‘ਤੇ ਵਰਤੇ ਜਾਂਦੇ ਹਨ, “Perl CGI” ਕਹਾਉਂਦੇ ਹਨ ।
00:52 ‘CGI’ ਦਾ ਮਤਲੱਬ “Common Gateway Interface” ਹੈ ।
00:56 ਇਹ “client – server” ਵੈੱਬ ਸੰਚਾਰ ਦੀ ਵਰਤੋਂ ਕਰਨ ਲਈ ਇੱਕ ਇੰਟਰਫੇਸ ਹੈ ।
01:01 ‘CGI.pm’ ਇੱਕ ‘ਪਰਲ’ ਮਾਡਿਊਲ ਹੈ ਜੋ ‘Perl’ ਸੰਥਾਪਨਾ ਦੇ ਨਾਲ ਸੰਸਥਾਪਿਤ ਕੀਤਾ ਜਾਂਦਾ ਹੈ ਜੋ ਸੰਚਾਰ ਵਿੱਚ ਸਹਾਇਤਾ ਕਰਦਾ ਹੈ ।
01:10 ‘CGI.pm’, ‘Perl CGI’ਐਪਲੀਕੇਸ਼ਨਸ ਲਿਖਣ ਵਿੱਚ ਬਣਾਉਣ ਵਾਲਿਆਂ ਦੀ ਸਹਾਇਤਾ ਲਈ ਵਰਤੋਂ ਲਈ ਫੰਕਸ਼ਨਸ ਨੂੰ ਤਿਆਰ ਰੱਖਦਾ ਹੈ ।
01:19 ਜਦੋਂ ‘HTTP server’ ਤੋਂ ਵੱਖਰੇ, ਵੈੱਬ ਬਰਾਊਜ਼ਰ ਤੋਂ ਕਿਸੇ ਡਾਇਰੈਕਟਰੀ ਵਿੱਚ ਇੱਕ ਫਾਇਲ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ‘Perl CGI’ ਸਕਰਿਪਟਸ ਚਲਾਈਆਂ ਜਾਂਦੀਆਂ ਹਨ ਅਤੇ ਡਿਸਪਲੇ ਲਈ ਬਰਾਊਜ਼ਰ ‘ਤੇ ਵਾਪਸ ਆਉਟਪੁਟ ਭੇਜਦੀਆਂ ਹਨ ।
01:33 ਇਹ ਫੰਕਸ਼ਨ ‘CGI’ ਕਹਾਉਂਦਾ ਹੈ ਅਤੇ ਪ੍ਰੋਗਰਾਮਸ ‘CGI scripts’ ਕਹਾਉਂਦੇ ਹਨ ।
01:40 ‘CGI’ ਪ੍ਰੋਗਰਾਮਸ ‘Perl script, Shell Script, C’ ਜਾਂ ‘C + + program’ ਹੋ ਸਕਦੇ ਹਨ ।
01:47 ਹੁਣ ਇੱਕ ਸੈਂਪਲ ‘ਪਰਲ’ ਪ੍ਰੋਗਰਾਮ ਵੇਖਦੇ ਹਾਂ ।
01:50 ਟਰਮੀਨਲ ‘ਤੇ ਜਾਓ ।
01:53 ਅਸੀਂ ‘gedit’ ਵਿੱਚ ‘cgiexample.pl’ ਫਾ

ਇਲ ਖੋਲ੍ਹਦੇ ਹਾਂ ਜੋ ਅਸੀਂ ਪਹਿਲਾਂ ਤੋਂ ਹੀ ਸੇਵ ਕੀਤੀ ਸੀ ।

02:01 ‘cgiexample dot pl’ ਫਾਇਲ ਵਿੱਚ ਸਕਰੀਨ ‘ਤੇ ਦਿਖਾਈ ਦੇ ਰਹੇ ਦੀ ਤਰ੍ਹਾਂ ਹੇਠ ਦਿੱਤਾ ਕੋਡ ਟਾਈਪ ਕਰੋ ।
02:08 ਹੁਣ ਕੋਡ ਸਮਝਦੇ ਹਾਂ ।
02:11 ‘use CGI’ ਸਟੇਟਮੈਂਟ ‘ਪਰਲ’ ਨੂੰ ਦੱਸਦਾ ਹੈ ਕਿ ਅਸੀਂ ਆਪਣਾ ਪ੍ਰੋਗਰਾਮ ‘CGI.pm’ ਮਾਡਿਊਲ ਨੂੰ ਵਰਤਨਾ ਚਾਹੁੰਦੇ ਹਾਂ ।
02:19 ਇਹ ਮਾਡਿਊਲ ਨੂੰ ਲੋਡ ਕਰੇਗਾ ਅਤੇ ਸਾਡੇ ਕੋਡ ਲਈ ਉਪਲੱਬਧ ‘CGI functions’ ਦਾ ਸੈੱਟ ਬਣਾਏਗਾ ।
02:26 HTML ਸ਼ੁਰੂ ਕਰਨ ਲਈ ਅਸੀਂ ‘start_html ()’ ਮੈਥਡ ਦੀ ਵਰਤੋਂ ਕਰਦੇ ਹਾਂ ।
02:33 ‘My Home Page’ ਵੈੱਬ ਪੇਜ਼ ਲਈ ਦਿੱਤੇ ਗਏ ਪੇਜ਼ ਦਾ ਸਿਰਲੇਖ ਹੈ
02:38 ਅਸੀਂ ‘CGI module’ ਦੀ ਵਰਤੋਂ ਕਰਕੇ ਕੋਈ ਵੀ ‘HTML’ ਟੈਗ ਪ੍ਰਿੰਟ ਕਰ ਸਕਦੇ ਹਾਂ ।
02:43 ਸਿਰਲੇਖ ਟੈਗਸ ‘h1, h2’ ਆਦਿ ਨਾਲ ਦਰਸ਼ਾਏ ਜਾਂਦੇ ਹਨ ।
02:49 ‘end_html’ ਮੈਥਡ BODY ਅਤੇ HTML ਟੈਗਸ ਰਿਟਰਨ ਕਰਦਾ ਹੈ ।
02:55 ਹੁਣ ਫਾਇਲ ਸੇਵ ਕਰੋ ।
02:57 ‘ਵੈੱਬ ਬਰਾਊਜ਼ਰ ਨਾਲ ਸਕਰਿਪਟ ਰਨ ਕਰਨ ਤੋਂ ਪਹਿਲਾਂ ਇਸਨੂੰ ‘ਕਮਾਂਡ ਲਾਈਨ’ ਨਾਲ ਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ।
03:04 ਟਰਮੀਨਲ ‘ਤੇ ਵਾਪਸ ਜਾਓ ਅਤੇ ਟਾਈਪ ਕਰੋ: ‘perl cgiexample.pl’ ਅਤੇ ਐਂਟਰ ਦਬਾਓ ।
03:12 ਆਉਟਪੁਟ ‘HTML’ ਦੀ ਤਰ੍ਹਾਂ ਦਿਸਦੀ ਹੈ ।
03:15 ਅੱਗੇ ਅਸੀਂ ਉਸੀ ਸਕਰਿਪਟ ਨੂੰ ‘ਵੈੱਬ ਬਰਾਊਜ਼ਰ’ ਨਾਲ ਟੈਸਟ ਕਰਾਂਗੇ ।
03:20 ਪਹਿਲਾਂ ਚੈੱਕ ਕਰਦੇ ਹਾਂ ਵੈੱਬ ਬਰਾਊਜ਼ਰ ਕੰਮ ਕਰ ਰਿਹਾ ਹੈ ਜਾਂ ਨਹੀਂ ।
03:25 ਆਪਣਾ ‘ਵੈੱਬ ਬਰਾਊਜ਼ਰ’ ਖੋਲੋ ਅਤੇ ਮਸ਼ੀਨ ‘ਤੇ ‘IP address’ ਦਰਜ ਕਰੋ ਅਤੇ ਐਂਟਰ ਦਬਾਓ ।
03:31 ਨਹੀਂ ਤਾਂ ਤੁਸੀਂ ‘local host’ ਟਾਈਪ ਕਰ ਸਕਦੇ ਹੋ ।
03:35 ਜੇ ਸਭ ਕੁੱਝ ਠੀਕ ਚੱਲਦਾ ਹੈ ਤਾਂ ਤੁਸੀਂ ਬਰਾਊਜ਼ਰ ਵਿੱਚ ਕੁੱਝ ਇਸ ਤਰ੍ਹਾਂ ਵੇਖੋਗੇ ।
03:40 ਜੇ ਤੁਹਾਨੂੰ ਕੋਈ ਐਰਰ ਮਿਲਦੀ ਹੈ ਤਾਂ ‘ਵੈੱਬ ਸਰਵਿਸ’ ਸੰਸਥਾਪਿਤ ਨਹੀਂ ਹੋਈ ਹੈ ਜਾਂ ਇਹ ‘ON’ ਸਟੇਟਸ ਵਿੱਚ ਨਹੀਂ ਹੈ ।
03:48 ਮੇਰੀ ਮਸ਼ੀਨ ‘ਤੇ ‘Apache HTTP server’ ਸੰਸਥਾਪਿਤ ਹੋਇਆ ਹੈ ।
03:52 ਜੇ ਇਹ ਸੰਸਥਾਪਿਤ ਨਹੀਂ ਹੋਇਆ ਹੈ ਤਾਂ ਟਰਮੀਨਲ ‘ਤੇ ਹੇਠਾਂ ਵਾਲੀ ਕਮਾਂਡ ਚਲਾਓ ।
03:58 ਨਹੀਂ ਤਾਂ ਸਰਵਰ ਕੰਨਫਿਗਰੇਸ਼ਨ ਲਈ ਆਪਣੇ ਸਿਸਟਮ ਐਡਮੀਨਿਸਟਰੈਟਰ ਤੋਂ ਪੁੱਛੋ ।
04:04 ਹੁਣ ਅਸੀਂ ਉਹੀ ਸਕਰਿਪਟ ਵੈੱਬ ਸਰਵਰ ਨਾਲ ਟੈਸਟ ਕਰਾਂਗੇ ।
04:09 ਇਸਦੇ ਲਈ ਸਾਨੂੰ ਕੁੱਝ ਸਟੈਪਸ ਦੀ ਪਾਲਣਾ ਕਰਨੀ ਪਵੇਗੀ ।
04:13 ਪਹਿਲਾਂ ‘cgi – bin’ ਡਾਇਰੈਕਟਰੀ ਵਿੱਚ ਆਪਣਾ ਪ੍ਰੋਗਰਾਮ ਰੱਖੋ ਜਿੱਥੇ ਵੈੱਬ ਬਰਾਊਜ਼ਰ ਇਸਨੂੰ ‘CGI’ ਸਕਰਿਪਟ ਦੇ ਤੌਰ ਤੇ ਪਛਾਣੇਗੀ ।
04:22 ਪ੍ਰੋਗਰਾਮ ਫਾਇਲ ਨਾਮ ‘dot pl’ ਜਾਂ ‘dot cgi’ ਐਕਸਟੇਂਸ਼ਨ ਦੇ ਨਾਲ ਅਖੀਰ ਵਿੱਚ ਹੋਣਾ ਚਾਹੀਦਾ ਹੈ ।
04:29 ‘ਸਰਵਰ’ ‘ਤੇ ਚਲਾਉਣ ਲਈ ਫਾਇਲ ਦੀ ਆਗਿਆ ਨੂੰ ਸੈੱਟ ਕਰੋ ।
04:33 ਸਕਰਿਪਟ ‘ਰਨ’ ਕਰੋ ।
04:35 ਇਸ ਪ੍ਰੋਗਰਾਮ ਲਈ URL ‘ਸਲਾਇਡ’ ਵਿੱਚ ਦਿਖਾਈ ਦੇ ਰਹੇ ਦੀ ਤਰ੍ਹਾਂ ਹੋਵੇਗੀ ।
04:40 ਟਰਮੀਨਲ ‘ਤੇ ਜਾਓ ।
04:42 ਹੁਣ ਅਸੀਂ cgi - bin ਡਾਇਰੈਕਟਰੀ ‘ਤੇ ਉਹ ਫਾਇਲ ਕਾਪੀ ਕਰਾਂਗੇ ।
04:47 ਇਸਦੇ ਲਈ ਕਮਾਂਡ ਟਾਈਪ ਕਰੋ:

‘sudo space cp space cgiexample.pl/usr/lib/cgi-bin/’.

05:03 ਜੇ ਲੋੜ ਪਵੇ ਤਾਂ ਪਾਸਵਰਡ ਦਰਜ ਕਰੋ ।
05:06 ਅੱਗੇ ਸਾਨੂੰ ਫਾਇਲ ਲਈ ਵੈੱਬ - ਸਰਵਰ ਯੂਜ਼ਰ ਨੂੰ ‘read’ ਅਤੇ ‘execute’ ਦੀ ਆਗਿਆ ਦੇਣ ਦੀ ਲੋੜ ਹੈ ।
05:13 ਇਸਦੇ ਲਈ ਟਾਈਪ ਕਰੋ: ‘sudo space chmod space 755 space/usr/lib/cgi - bin/cgi example.pl’
05:31 ਹੁਣ ਸਾਡੀ ਫਾਇਲ ਜੋ ‘cgi – bin’ ਡਾਇਰੈਕਟਰੀ ਵਿੱਚ ਰੱਖੀ ਜਾਂਦੀ ਹੈ ਚਲਾਉਣ ਲਈ ਤਿਆਰ ਹੈ ।
05:38 ਵੈੱਬ ਬਰਾਊਜ਼ਰ ‘ਤੇ ਜਾਓ ।
05:41 ਟਾਈਪ ਕਰੋ: localhost/cgi - bin/cgiexample.pl ਅਤੇ ਐਂਟਰ ਦਬਾਓ ।
05:50 ਅਸੀਂ ਆਉਟਪੁਟ ਵੇਖ ਸਕਦੇ ਹਾਂ ਜੋ ਵੈੱਬ ਬਰਾਊਜ਼ਰ ‘ਤੇ ਚਲਾਈ ਜਾਂਦੀ ਹੈ ।
05:55 ਹੁਣ ਇੱਕ ਹੋਰ ਪ੍ਰੋਗਰਾਮ ਵੇਖਦੇ ਹਾਂ । ਇਹ ਪ੍ਰੋਗਰਾਮ, ‘form’ ‘ਤੇ ‘ਫੀਲਡਸ’ ਜੋੜੇਗਾ ਅਤੇ ਸਾਡੇ ਵੈੱਬ ਪੇਜ਼ ‘ਤੇ ਦਰਜ ਵੈਲਿਊਜ਼ ਨੂੰ ਦੁਆਰਾ ਤੋਂ ਪ੍ਰਾਪਤ ਕਰੇਗਾ ।
06:06 ਪਹਿਲਾਂ ਬਣਾਈ ਹੋਈ ‘cgi – bin ਡਾਇਰੈਕਟਰੀ’ ਵਿੱਚ, ਅਸੀਂ ‘form.cgi’ ਫਾਇਲ ਸੇਵ ਕੀਤੀ ਹੈ । ਅਸੀਂ ਇਸ ਫਾਇਲ ਨੂੰ ‘gedit’ ਵਿੱਚ ਖੋਲਾਂਗੇ ।
06:17 ਹੁਣ ਹੇਠਾਂ ਵਾਲੀਆਂ ਲਾਈਨਾਂ ਜੋੜੋ । ਇਹ ਪ੍ਰੋਗਰਾਮ ਇੱਕ ‘feedback form’ ਬਣਾਉਂਦਾ ਹੈ ।
06:24 ਯੂਜ਼ਰ ਨੂੰ ‘first name, last name, gender’ ਅਤੇ ਫੀਡਬੈਕ ਵੇਰਵਾ ਦਰਜ ਕਰਨਾ ਹੈ ।
06:31 ਇੱਕ ‘ਫ਼ਾਰਮ’ ਸ਼ੁਰੂ ਕਰਨ ਲਈ ਅਸੀਂ ‘start_form ()’ ਮੈਥਡ ਦੀ ਵਰਤੋਂ ਕਰ ਰਹੇ ਹਾਂ ।
06:36 ‘Form field’ ਮੈਥਡਸ ਸਟੈਂਡਰਡ html ਟੈਗ ਮੈਥਡਸ ਦੇ ਬਹੁਤ ਸਮਾਨ ਹੈ ।
06:42 ਉਸ ਫ਼ਾਰਮ ਵਿੱਚ ਇੱਕ ਟੈਕਸਟ ਬਾਕਸ ਬਣਾਉਣ ਲਈ ਬਹੁਤ ਸਾਰੇ ਪੈਰਾਮੀਟਰਸ ਦੇ ਨਾਲ ‘Text field ()’ ਮੈਥਡ ਦੀ ਵਰਤੋਂ ਕੀਤੀ ਜਾਂਦੀ ਹੈ ।
06:49 ਇੱਥੇ ‘fname, lname’ ਟੈਕਸਬਾਕਸ ਦੇ ਨਾਮ ਹਨ ਜੋ ਯੂਜ਼ਰ ਤੋਂ ਇਨਪੁਟ ਪ੍ਰਾਪਤ ਕਰਦੇ ਹਨ ।
06:57 ‘radio underscore group’ ਦੋ ਵਿਕਲਪਾਂ ‘Male’ ਅਤੇ ‘Female’ ਦੇ ਨਾਲ ਰੇਡੀਓ ਬਟਨ ਦੀ ਰੂਪ-ਰੇਖਾ ਦਿੰਦਾ ਹੈ ।
07:05 ਇਹ ‘hyphen values’ ਪੈਰਾਮੀਟਰ ਤੋਂ ਨਿਰਧਾਰਤ ਕੀਤਾ ਜਾਂਦਾ ਹੈ ।
07:09 ‘hyphen default’ ਪੈਰਾਮੀਟਰ ਰੇਡੀਓ ਬਟਨ ਦੀ ਡਿਫਾਲਟ ਚੋਣ ਨੂੰ ਦਿਖਾਉਂਦਾ ਹੈ ।
07:15 ‘pop up underscore menu’ ਲਿਸਟਬਾਕਸ ਵਿਕਲਪ ਨੂੰ ਨਿਰਧਾਰਤ ਕਰਦਾ ਹੈ ।
07:20 ‘Submit’ ਬਟਨ URL ਪ੍ਰੋਵਾਇਡਰ ‘ਤੇ ਦਰਜ ਕੀਤਾ ਹੋਇਆ ਡਾਟਾ ਸਬਮਿਟ ਅਰਥ ਦੇਣ ਵਿੱਚ ਵਰਤਿਆ ਜਾਂਦਾ ਹੈ ।
07:26 ‘Clear’ ਬਟਨ ‘form’ ਨੂੰ ਖਾਲੀ ਰੱਖਣ ਵਿੱਚ ਵਰਤਿਆ ਜਾਂਦਾ ਹੈ ।
07:30 ‘display form’ ਫੰਕਸ਼ਨ ਉਨ੍ਹਾਂ ਵੈਲਿਊਜ਼ ਨੂੰ ਦੁਆਰਾ ਪ੍ਰਾਪਤ ਕਰਦਾ ਹੈ ਜੋ ਅਸੀਂ ਫ਼ਾਰਮ ਵਿੱਚ ਦਰਜ ਕੀਤੀ ਸੀ ।
07:36 ‘param ()’ ਫੰਕਸ਼ਨ ਫ਼ਾਰਮ ਫੀਲਡ ਦੀ ਵੈਲਿਊ ਦਿੰਦਾ ਹੈ ਜਿਸਦਾ ਨਾਮ ਪੈਰਾਮੀਟਰ ਦੀ ਤਰ੍ਹਾਂ ਪਾਸ ਕੀਤਾ ਜਾਂਦਾ ਹੈ ।
07:42 ਇੱਥੇ ‘fname’ ਉਹ ਨਾਮ ਹੈ ਜੋ ‘First Name’ ਟੈਕਸਬਾਕਸ ਨੂੰ ਦਿੱਤਾ ਗਿਆ ਹੈ ।
07:47 ਉਹ ਵੈਲਿਊ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ ਅਤੇ ‘dollar name1' ਵੈਰੀਏਬਲ ਵਿੱਚ ਇੱਕਠੀ ਕੀਤੀ ਜਾਂਦੀ ਹੈ ।
07:53 ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
07:56 ਵੈੱਬ ਬਰਾਊਜ਼ਰ ‘ਤੇ ਜਾਓ ।
07:58 ਟਾਈਪ ਕਰੋ: ‘localhost/cgi - bin/form.cgi’ ਅਤੇ ਐਂਟਰ ਦਬਾਓ ।
08:06 ‘feedback form’ ਦਿਸਦਾ ਹੈ ।
08:09 ਅਸੀਂ ਇੱਥੇ ਦਿਖਾਈ ਦੇ ਰਹੇ ਦੀ ਤਰ੍ਹਾਂ ਇਸ ਫ਼ਾਰਮ ਵਿੱਚ ਡਾਟਾ ਦਰਜ ਕਰਾਂਗੇ ।
08:15 ਫਿਰ ਫ਼ਾਰਮ ਤੋਂ ਦੁਆਰਾ ਪ੍ਰਾਪਤ ਕੀਤੀ ਹੋਈ ਆਉਟਪੁਟ ਦੇਖਣ ਲਈ ‘Submit’ ਬਟਨ ਦਬਾਓ ।
08:21 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । ਇਸ ਦਾ ਸੰਖੇਪ ਕਰਦੇ ਹਾਂ ।
08:26 ਇਸ ਟਿਊਟੋਰਿਅਲ ਵਿੱਚ ਅਸੀਂ ‘CGI’ ਮਾਡਿਊਲ ਦੀ ਵਰਤੋਂ ਕਰਕੇ ‘html pages’ ਬਣਾਉਣਾ ਸਿੱਖਿਆ ।
08:33 ਨਿਰਧਾਰਤ ਕੰਮ -

‘form.cgi’ ਪ੍ਰੋਗਰਾਮ ਵਿੱਚ ‘Java, C/C + +’ ਅਤੇ ‘Perl’ ਲੈਂਗਵੇਜ਼ਜ ਲਈ ‘checkbox’ ਵਿਕਲਪ ਜੋੜੇ ।

08:44 ਯੂਜ਼ਰ ਫੀਡਬੈਕ ਪ੍ਰਾਪਤ ਕਰਨ ਲਈ ‘text area’ ਵਿਕਲਪ ਜੋੜੇ ।
08:48 ਵੈੱਬਪੇਜ਼ ‘ਤੇ ਯੂਜ਼ਰ ਦੀ ਦਰਜ ਕੀਤੀ ਹੋਈ ਜਾਣਕਾਰੀ ਪ੍ਰਿੰਟ ਕਰੋ ।
08:52 ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸੰਖੇਪ ਕਰਦੀ ਹੈ । ਕ੍ਰਿਪਾ ਕਰਕੇ ਇਸਨੂੰ ਡਾਊਂਨਲੋਡ ਕਰੋ ਅਤੇ ਵੇਖੋ ।
08:59 ਸਪੋਕਨ ਟਿਊਟੋਰਿਅਲ ਪ੍ਰਾਜੈਕਟ ਟੀਮ:

ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।।

09:08 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
09:11 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
09:23 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav, PoojaMoolya