OpenFOAM/C2/Simulating-flow-in-a-Lid-Driven-Cavity/Punjabi
From Script | Spoken-Tutorial
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, openFoam ਦੀ ਵਰਤੋਂ ਕਰਕੇ Simulating Flow in a Lid Driven Cavity ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਮੈਂ ਤੁਹਾਨੂੰ ਦਿਖਾਉਂਗਾ | |
00:09 | Lid Driven Cavity ਫਾਇਲ ਸੰਰਚਨਾ | |
00:12 | ਜੋਮੇਟਰੀ Mesh ਕਰਨਾ | |
00:14 | Paraview ਵਿੱਚ ਹੱਲ ਕਰਨਾ ਅਤੇ ਪੋਸਟ - ਪ੍ਰੋਸੇਸਿੰਗ ਨਤੀਜਾ | |
00:17 | ਸਪ੍ਰੇਡਸ਼ੀਟ ‘ਤੇ ਪਲਾਟ ਅਤੇ ਨਤੀਜਿਆਂ ਨੂੰ ਪ੍ਰਮਾਣਿਤ ਕਰਨਾ | |
00:21 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ: Linux Operating system Ubuntu ਵਰਜ਼ਨ 10.04 | |
00:27 | OpenFOAM ਵਰਜ਼ਨ 2.1.0 ਅਤੇ ParaView ਵਰਜ਼ਨ 3.12.0. | |
00:32 | Lid driven cavity, ਇੱਕ CFD code ਦੇ ਪ੍ਰਮਾਣੀਕਰਨ ਦਾ ਬਹੁਤ ਜ਼ਿਆਦਾ ਵਰਤੋਂ ਹੋਣ ਵਾਲਾ 2D ਟੈਸਟ ਕੇਸ ਹੈ । | |
00:39 | ਇਹ Lid Driven Cavity ਦਾ ਚਿੱਤਰ ਹੈ, | |
00:41 | boundary conditions ਸਮਾਨ ਹੀ ਹਨ । | |
00:44 | ਇੱਕ ਗਤੀਮਾਨ ਵਾਲ ਅਤੇ ਤਿੰਨ ਸਥਿਰ ਵਾਲਸ । | |
00:46 | ਅਸੀਂ ਇਸਨੂੰ Reynolds no (Re) = 100 ਦੇ ਲਈ ਹੱਲ ਕਰਾਂਗੇ । | |
00:50 | ਗਤੀਮਾਨ ਵਾਲ ਦੀ ਰਫ਼ਤਾਰ 1 ਮੀਟਰ ਪ੍ਰਤੀ ਸੈਕਿੰਡ ਹੈ । | |
00:54 | Lid Driven Cavity ਦੇ ਲਈ ਪਾਥ ਉਹੀ ਹੈ ਜੋ ਸੰਥਾਪਨ ਦੇ ਟਿਊਟੋਰਿਅਲ ਵਿੱਚ ਸੀ । | |
01:00 | ਹੁਣ ਇੱਕ ਕਮਾਂਡ ਟਰਮੀਨਲ ਖੋਲ੍ਹਦੇ ਹਾਂ । | |
01:02 | ਇਹ ਕਰਨ ਦੇ ਲਈ ਆਪਣੇ ਕੀਬੋਰਡ ‘ਤੇ ਇੱਕੋ-ਸਮੇਂ Ctrl + Alt + t ਕੀ ਦਬਾਓ । | |
01:08 | ਕਮਾਂਡ ਟਰਮੀਨਲ ‘ਤੇ lid driven cavity ਦੇ ਲਈ ਪਾਥ ਟਾਈਪ ਕਰੋ | |
01:12 | ਅਤੇ ਟਾਈਪ ਕਰੋ run ਅਤੇ ਐਂਟਰ ਦਬਾਓ । | |
01:15 | cd (space) tutorials ਅਤੇ ਐਂਟਰ ਦਬਾਓ । | |
01:20 | cd (space) incompressible ਅਤੇ ਐਂਟਰ ਦਬਾਓ । | |
01:26 | cd (space) icoFoam (ਨੋਟ ਕਰੋ ਕਿ ਇੱਥੇ F ਵੱਡੇ ਅੱਖਰ ਵਿੱਚ ਹੈ) ਅਤੇ ਐਂਟਰ ਦਬਾਓ । | |
01:33 | cd (space) cavity ਅਤੇ ਐਂਟਰ ਦਬਾਓ । | |
01:38 | ਹੁਣ ਟਾਇਪ ਕਰੋ ls ਅਤੇ ਐਂਟਰ ਦਬਾਓ । | |
01:41 | cavity ਦੀ ਫਾਇਲ ਸੰਰਚਨਾ ਵਿੱਚ ਤੁਸੀਂ ਤਿੰਨ ਫੋਲਡਰਸ ਦੇਖੋਗੇ: 0, constant, ਅਤੇ system | |
01:46 | ਹੁਣ ਟਾਈਪ ਕਰੋ cd (space) constant ਅਤੇ ਐਂਟਰ ਦਬਾਓ । | |
01:52 | ਹੁਣ ਟਾਈਪ ਕਰੋ ls ਅਤੇ ਐਂਟਰ ਦਬਾਓ । | |
01:55 | constant ਫੋਲਡਰ polyMesh ਨਾਂ ਵਾਲਾ ਇੱਕ ਹੋਰ ਫੋਲਡਰ ਅਤੇ ਫਲੂਇਡ ਦੇ ਭੌਤਿਕ ਗੁਣਾਂ ਦਾ ਵਰਣਨ ਕਰਨ ਵਾਲੀ ਇੱਕ ਫਾਇਲ ਰੱਖਦਾ ਹੈ । | |
02:01 | ਹੁਣ ਟਾਈਪ ਕਰੋ cd (space) polymesh ਅਤੇ ਐਂਟਰ ਦਬਾਓ । | |
02:08 | PolyMesh, blockMeshDict ਨਾਂ ਵਾਲੀ ਇੱਕ ਫਾਇਲ ਰੱਖਦਾ ਹੈ । | |
02:12 | ਹੁਣ ਟਾਈਪ ਕਰੋ ls ਅਤੇ ਐਂਟਰ ਦਬਾਓ । | |
02:15 | ਤੁਸੀਂ blockMeshDict ਵੇਖ ਸਕਦੇ ਹੋ । | |
02:17 | blockMeshDict ਫਾਇਲ ਨੂੰ ਖੋਲ੍ਹਣ ਦੇ ਲਈ ਟਾਈਪ ਕਰੋ gedit space blockMeshDict
(ਨੋਟ ਕਰੋ ਕਿ ਇੱਥੇ M ਅਤੇ D ਵੱਡੇ ਅੱਖਰਾਂ ਵਿੱਚ ਹਨ) ਹੁਣ ਐਂਟਰ ਦਬਾਓ । | |
02:30 | ਇਹ blockMeshDict ਫਾਇਲ ਖੋਲੇਗਾ । | |
02:32 | ਹੁਣ ਇਸਨੂੰ ਕੈਪਚਰ ਏਰਿਆ ਵਿੱਚ ਲੈ ਕੇ ਆਓ । | |
02:36 | ਇਹ lid driven cavity ਲਈ ਕੋਆਰਡੀਨੇਟਰ ਹੈ | |
02:41 | blocking ਅਤੇ meshing parameters | |
02:44 | ਅਤੇ boundary patches ਰੱਖਦਾ ਹੈ । | |
02:47 | ਹਾਲਾਂਕਿ ਕੋਈ ਵੀ arcs ਨਾਲ ਹੀ patches ਮਰਜ ਕਰਨ ਦੇ ਲਈ ਨਹੀਂ ਹਨ, edges ਅਤੇ mergePatchPairs ਨੂੰ ਖਾਲੀ ਰੱਖਿਆ ਜਾ ਸਕਦਾ ਹੈ । | |
02:56 | ਹੁਣ ਇਸਨੂੰ ਬੰਦ ਕਰੋ । | |
02:58 | ਕਮਾਂਡ ਟਰਮੀਨਲ ਵਿੱਚ ਟਾਈਪ ਕਰੋ: cd (space).. (dot) (dot) ਅਤੇ ਐਂਟਰ ਦਬਾਓ । | |
03:04 | ਇਸਨੂੰ ਦੋ ਵਾਰ ਕਰੋ । ਤੁਸੀਂ cavity ਫੋਲਡਰ ਵਿੱਚ ਵਾਪਸ ਆ ਜਾਓਗੇ । | |
03:09 | ਹੁਣ ਟਾਈਪ ਕਰੋ cd (space) system ਅਤੇ ਐਂਟਰ ਦਬਾਓ । | |
03:15 | ਹੁਣ ਟਾਈਪ ਕਰੋ ls, ਐਂਟਰ ਦਬਾਓ । ਇਹ ਤਿੰਨ ਫਾਇਲਸ ਰੱਖਦਾ ਹੈ - | |
03:22 | controlDict, fvSchemes ਅਤੇ fvSolutions | |
03:26 | controlDict ਸ਼ੁਰੂ/(ਅਤੇ) ਅਖੀਰ ਦੇ ਲਈ control parameters ਰੱਖਦਾ ਹੈ । | |
03:30 | fvSolution run time ਵਿੱਚ ਵਰਤੋਂ ਹੋਈ discritization schemes ਰੱਖਦਾ ਹੈ । | |
03:35 | ਅਤੇ fvSchemes, solvers, tolerance ਆਦਿ ਲਈ ਸਮੀਕਰਨ ਰੱਖਦਾ ਹੈ । | |
03:40 | ਹੁਣ ਦੁਬਾਰਾ ਟਾਈਪ ਕਰੋ cd (space) (dot dot).. ਅਤੇ ਐਂਟਰ ਦਬਾਓ । | |
03:46 | ਹੁਣ ਟਾਈਪ ਕਰੋ cd (space) 0 (ਜ਼ੀਰੋ) ਅਤੇ ਐਂਟਰ ਦਬਾਓ । | |
03:53 | ਹੁਣ ਟਾਈਪ ਕਰੋ ls ਅਤੇ ਐਂਟਰ ਦਬਾਓ । | |
03:57 | ਇਹ boundary conditions ਜਿਵੇਂ Pressure, Velocity, Temperature ਆਦਿ ਦੇ ਲਈ ਸ਼ੁਰੁਆਤੀ ਵੈਲਿਊਜ਼ ਰੱਖਦਾ ਹੈ । | |
04:03 | ਹੁਣ cavity ਫੋਲਡਰ ਵਿੱਚ ਵਾਪਸ ਜਾਣ ਦੇ ਲਈ ਟਾਈਪ ਕਰੋ cd (space) (dot dot).. | |
04:09 | ਹੁਣ ਸਾਨੂੰ ਜੋਮੇਟਰੀ ਮੈਸ਼ ਕਰਨੀ ਹੈ । | |
04:11 | ਇੱਥੇ ਅਸੀਂ ਇੱਕ ਰਫ ਮੈਸ਼ ਦੀ ਵਰਤੋਂ ਕਰ ਰਹੇ ਹਾਂ । | |
04:14 | terminal ਵਿੱਚ blockMesh ਟਾਈਪ ਕਰਕੇ ਜੋਮੇਟਰੀ ਮੈਸ਼ ਕਰੋ । | |
04:18 | ਹੁਣ ਟਾਈਪ ਕਰੋ blockMesh (ਨੋਟ ਕਰੋ ਕਿ ਇੱਥੇ M ਵੱਡੇ ਅੱਖਰ ਵਿੱਚ ਹੈ) ਅਤੇ ਐਂਟਰ ਦਬਾਓ । | |
04:25 | ਮੈਸ਼ਿੰਗ ਪੂਰੀ ਹੋ ਗਈ ਹੈ । | |
04:27 | ਜੇ blockMesh ਫਾਇਲ ਵਿੱਚ ਕੋਈ ਗਲਤੀ ਆਉਂਦੀ ਹੈ ਤਾਂ ਇਹ ਟਰਮੀਨਲ ਵਿੱਚ ਦਿੱਸਦੀ ਹੈ । | |
04:31 | ਜੋਮੇਟਰੀ ਦੇਖਣ ਦੇ ਲਈ ਟਾਈਪ ਕਰੋ paraFoam ਨੋਟ ਕਰੋ ਕਿ ਇੱਥੇ F ਵੱਡੇ ਅੱਖਰ ਵਿੱਚ ਹੈ ਅਤੇ ਐਂਟਰ ਦਬਾਓ । | |
04:40 | ਇਹ paraview window ਖੋਲੇਗਾ । | |
04:44 | object inspector ਮੈਨਿਊ ਦੇ ਖੱਬੇ ਪਾਸੇ ਵੱਲ Apply ‘ਤੇ ਕਲਿਕ ਕਰੋ । | |
04:49 | ਤੁਸੀਂ lid driven cavity ਜੋਮੇਟਰੀ ਵੇਖ ਸਕਦੇ ਹੋ । ਹੁਣ ਇਸਨੂੰ ਬੰਦ ਕਰੋ । | |
04:58 | ਟਰਮੀਨਲ ‘ਤੇ checkMesh ਟਾਈਪ ਕਰਕੇ ਮੈਸ਼ ਚੈੱਕ ਕਰੋ । | |
05:04 | ਨੋਟ ਕਰੋ ਕਿ ਇੱਥੇ M ਵੱਡੇ ਅੱਖਰ ਵਿੱਚ ਹੈ ਅਤੇ ਐਂਟਰ ਦਬਾਓ । | |
05:08 | ਤੁਸੀਂ ਸੇਲਸ ਦੀ ਗਿਣਤੀ, skewness ਅਤੇ ਕੁੱਝ ਹੋਰ ਪੈਰਾਮੀਟਰਸ ਜੋ ਮੈਸ਼ ਨਾਲ ਸੰਬੰਧਿਤ ਹਨ ਵੇਖ ਸਕਦੇ ਹੋ । | |
05:15 | ਹੁਣ ਮੈਂ ਸਲਾਇਡਸ ‘ਤੇ ਵਾਪਸ ਆਉਂਦਾ ਹਾਂ । | |
05:17 | ਸਾਲਵਰ ਜੋ ਅਸੀਂ ਇੱਥੇ ਵਰਤੋਂ ਕਰ ਰਹੇ ਹਾਂ ਉਹ ਹੈ icoFoam: | |
05:20 | icoFoam newtonian fluids ਦੇ incompressible flow ਦੇ ਲਈ ਇੱਕ Transient (ਅਸਥਾਈ) solver ਹੈ । | |
05:26 | ਹੁਣ ਮੈਂ ਟਰਮੀਨਲ ‘ਤੇ ਵਾਪਸ ਆਉਂਦਾ ਹਾਂ । | |
05:29 | ਟਰਮੀਨਲ ‘ਤੇ ਟਾਈਪ ਕਰੋ icoFoam | |
05:33 | ਨੋਟ ਕਰੋ ਕਿ ਇੱਥੇ F ਵੱਡੇ ਅੱਖਰ ਵਿੱਚ ਹੈ ਅਤੇ ਐਂਟਰ ਦਬਾਓ । | |
05:37 | ਰਨ ਹੋ ਰਹੀ Iterations ਟਰਮੀਨਲ ਵਿੰਡੋ ਵਿੱਚ ਦਿੱਸਦੀ ਹੈ । | |
05:40 | ਸਾਲਵਿੰਗ ਪੂਰੀ ਹੋਣ ਦੇ ਬਾਅਦ ਜੋਮੇਟਰੀ ਅਤੇ ਨਤੀਜਿਆਂ ਨੂੰ ਦੇਖਣ ਦੇ ਲਈ ਟਰਮੀਨਲ ਵਿੱਚ ਟਾਈਪ ਕਰੋ paraFoam | |
05:54 | object inspector ਮੈਨਿਊ ਦੇ ਖੱਬੇ ਪਾਸੇ ਵੱਲ | |
05:57 | Apply ‘ਤੇ ਕਲਿਕ ਕਰੋ । ਹੁਣ object inspector ਮੈਨਿਊ ਵਿੱਚ ਗੁਣਾਂ ਵਿੱਚ ਹੇਠਾਂ ਜਾਓ । | |
06:02 | ਤੁਸੀਂ mesh parts, Volume Fields ਆਦਿ ਵੇਖ ਸਕਦੇ ਹੋ । | |
06:07 | Lid driven cavity ਦੇ ਵੱਖ-ਵੱਖ ਬਾਉਂਡਰੀ ਖੇਤਰਾਂ ਨੂੰ ਦੇਖਣ ਦੇ ਲਈ mesh part ਵਿੱਚ ਇਸ ਬਾਕਸੇਸ ਨੂੰ ਚੈੱਕ ਜਾਂ ਅਨਚੈੱਕ ਕਰੋ । | |
06:15 | ਇਸਦੇ ਬਾਅਦ active variable control ਡਰਾਪ – ਡਾਊਂਨ ਮੈਨਿਊ ਦੇ ਉੱਪਰ ਖੱਬੇ ਪਾਸੇ ਵੱਲ ਇਸਨੂੰ solid color ਤੋਂ p ਜਾਂ ਕੈਪਿਟਲ U ਵਿੱਚ ਬਦਲੋ ਜੋ ਕਿ initial conditions ਜਿਵੇਂ pressure, velocity ਹਨ । | |
06:31 | ਮੈਂ ਕੈਪਿਟਲ U ਚੁਣਾਂਗਾ । ਇਹ ਤੁਹਾਨੂੰ ਰਫ਼ਤਾਰ (velocity) ਦੀ ਸ਼ੁਰੂਆਤ ਦਾ ਕੰਡੀਸ਼ਨ ਦਿਖਾਵੇਗਾ । | |
06:37 | paraview ਵਿੰਡੋ ਵਿੱਚ ਉੱਪਰ ਤੁਸੀਂ VCR control ਵੇਖੋਗੇ । | |
06:44 | play ਬਟਨ ‘ਤੇ ਕਲਿਕ ਕਰੋ । | |
06:47 | ਇਹ lid driven cavity ਲਈ velocity ਦਾ ਆਖਰੀ ਨਤੀਜਾ ਹੈ । | |
06:52 | active variable control ਮੈਨਿਊ ਉੱਪਰ ਖੱਬੇ ਪਾਸੇ ਵੱਲ ਕਲਿਕ ਕਰਕੇ color legend ‘ਤੇ ਟਾਗਲ ਕਰੋ । | |
07:03 | ਇਹ U velocity ਦੇ ਲਈ color legend ਹੈ । | |
07:07 | ਸਾਨੂੰ ਪ੍ਰਾਪਤ ਨਤੀਜਿਆਂ ਨੂੰ ਪ੍ਰਮਾਣਿਤ ਕਰਨਾ ਹੈ । | |
07:09 | ਇਹ ਕਰਨ ਦੇ ਲਈ U ਅਤੇ V velocity ਪਲਾਟ ਕਰਦੇ ਹਾਂ । | |
07:12 | ਇਹ ਕਰਨ ਦੇ ਲਈ Filters ‘ਤੇ ਜਾ ਕੇ ਹੇਠਾਂ ਜਾਓ > Data Analysis > Plot Over line | |
07:21 | ਇਸ ‘ਤੇ ਕਲਿਕ ਕਰੋ । | |
07:23 | ਤੁਸੀਂ X, Y ਅਤੇ Z ਐਕਸੀਸ ਵੇਖ ਸਕਦੇ ਹੋ । | |
07:25 | X ਅਤੇ Y ਐਕਸਿਸ ਨੂੰ ਵਾਰੀ ਵਾਰੀ ਚੁਣੋ । | |
07:31 | ਮੈਂ X axis ਚੁਣਾਂਗਾ ਅਤੇ Apply ‘ਤੇ ਕਲਿਕ ਕਰਾਂਗਾ । | |
07:37 | ਤੁਸੀਂ ਵੇਖ ਸਕਦੇ ਹੋ Pressure ਅਤੇ velocity ਪਲਾਟਸ ਪਲਾਟ ਹੁੰਦੇ ਹਨ । | |
07:42 | ਹਾਲਾਂਕਿ ਇਹ ਨਾਨ - ਡਾਇਮੇਂਸ਼ਨਲ ਐਨਾਲਿਸਿਸ ਹਨ ਇਹ ਸਾਨੂੰ Reynolds number = 100 ਦੇ ਲਈ u/Uv/sy/L ਦਾ ਗਰਾਫ ਪਲਾਟ ਕਰਨਾ ਹੈ । | |
07:52 | ਇਹ ਕਰਨ ਦੇ ਲਈ Plot Data ਵਿੱਚ Y - axis ‘ਤੇ ਕਲਿਕ ਕਰੋ । | |
07:58 | ਅਤੇ APPLY ‘ਤੇ ਕਲਿਕ ਕਰੋ । | |
08:01 | ਤੁਸੀਂ ਪਲਾਟ ਵੇਖ ਸਕਦੇ ਹੋ । | |
08:03 | ਹੁਣ ਮੈਨਿਊ ਬਾਰ ਵਿੱਚ File > Save Data ‘ਤੇ ਜਾਓ । | |
08:09 | ਆਪਣੀ ਫਾਇਲ ਨੂੰ ਉਚਿਤ ਨਾਮ ਦਿਓ । | |
08:11 | ਮੈਂ ਇਸਨੂੰ cavity ਨਾਮ ਦੇਵਾਂਗਾ । | |
08:15 | ਇਹ ਫਾਇਲ.csv (dot csv) ਫਾਇਲ ਦੀ ਤਰ੍ਹਾਂ ਸੇਵ ਹੋਵੇਗੀ । | |
08:19 | ਹੁਣ OK ‘ਤੇ ਕਲਿਕ ਕਰੋ । ਦੁਬਾਰਾ OK ‘ਤੇ ਕਲਿਕ ਕਰੋ । | |
08:23 | ਹੁਣ openfoam directory ਦੇ cavity ਫੋਲਡਰ ‘ਤੇ ਜਾਂਦੇ ਹਾਂ । | |
08:29 | ਹੇਠਾਂ ਜਾਓ । ਤੁਸੀਂ cavity.csv ਫਾਇਲ ਵੇਖ ਸਕਦੇ ਹੋ । | |
08:34 | ਇਸਨੂੰ Open office ਜਾਂ LibreOffice Spreadsheet ਵਿੱਚ ਖੋਲੋ । | |
08:39 | ਲਿਬਰੇ ਆਫਿਸ ਸਪ੍ਰੇਡਸ਼ੀਟ ਵਿੱਚ U0 (u velocity) ਅਤੇ ਸੱਜੇ ਪਾਸੇ ਵੱਲ points 1 (Y - axis) ਕਾਲਮਸ ਨੂੰ ਇੱਕ ਹੋਰ ਸਪ੍ਰੇਡਸ਼ੀਟ ਵਿੱਚ ਕਾਪੀ ਕਰੋ । | |
08:48 | ਹੁਣ ਦੋਵੇਂ ਕਾਲਮਸ ਨੂੰ ਡਿਵਾਇਡ ਕਰੋ ਭਾਵ ਕਿ u zero ਨੂੰ ਕੈਪਿਟਲ U ਤੋਂ ਅਤੇ points 1 ਨੂੰ ਕੈਪਿਟਲ L ਤੋਂ | |
08:59 | ਅਤੇ ਨਤੀਜਿਆਂ ਨੂੰ ਮੈਨਿਊ ਬਾਰ ਵਿੱਚ ‘ਤੇ libreoffice chart ਵਿਕਲਪ ਵਿੱਚ ਪਲਾਟ ਕਰੋ । | |
09:08 | ਹੁਣ ਮੈਂ ਸਲਾਇਡਸ ‘ਤੇ ਵਾਪਸ ਆਉਂਦਾ ਹਾਂ । | |
09:10 | ਪ੍ਰਾਪਤ ਨਤੀਜੇ ਇਸ ਚਿੱਤਰ ਦੇ ਵੱਲ ਹੋਣਗੇ । | |
09:16 | Validate the results on a paper published on Lid Driven Cavity by:Ghia et al.(1982) and Results obtained from Fluent.Ghia et al.(1982) ਦੁਆਰਾ Lid Driven Cavity ‘ਤੇ ਪ੍ਰਕਾਸ਼ਿਤ ਪੇਪਰ | |
09:24 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: | |
09:26 | Lid Driven cavity ਦੀ ਫਾਇਲ ਸੰਰਚਨਾ | |
09:28 | lid driven cavity ਹੱਲ ਕਰਨਾ | |
09:30 | ਨਤੀਜਿਆਂ ਦੀ ਪੋਸਟ ਪ੍ਰੋਸੇਸਿੰਗ | |
09:32 | ਅਤੇ ਪ੍ਰਮਾਣਿਕਤਾ | |
09:34 | ਨਿਰਧਾਰਤ ਕੰਮ ਦੇ ਰੂਪ ਵਿੱਚ: lid driven cavity ਵਿੱਚ ਕੁੱਝ ਪੈਰਾਮੀਟਰਸ ਬਦਲੋ । | |
09:38 | 0 folder ਵਿੱਚ Velocity Magnitude | |
09:41 | constant ਫੋਲਡਰ ਵਿੱਚ transport Properties ਵਿੱਚ Kinematic viscosity | |
09:45 | ਅਤੇ u/Uv/sy/L ਦੇ ਨਤੀਜੇ ਪਲਾਟ ਕਰੋ । | |
09:50 | ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial | |
09:54 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । | |
09:57 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
10:00 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: | |
10:02 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
10:05 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
10:09 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
10:15 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | |
10:18 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
10:23 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
10:27 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । | |
10:30 | ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । | } |