Netbeans/C3/Connecting-to-a-MySQL-Database/Punjabi

From Script | Spoken-Tutorial
Jump to: navigation, search
“Time” “Narration”
00:00 ਸਤਿ ਸ਼੍ਰੀ ਅਕਾਲ ਦੋਸਤੋ,
00:02 Connecting to a MySQL Database ਦੇ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ
00:09 MySQL ਸਰਵਰ ਪ੍ਰੋਪਟੀਜ ਨੂੰ ਕਾਂਫਿਗਰ ਕਰਨਾ
00:14 MySQL ਸਰਵਰ ਸ਼ੁਰੂ ਕਰਨਾ
00:17 database ਨੂੰ ਬਣਾਉਣਾ ਅਤੇ ਕਨੈਕਟ ਕਰਨਾ ।
00:20 database ਟੇਬਲਸ ਨੂੰ ਬਣਾਉਣਾ, ਜਿਸਦੇ ਤਹਿਤ ਅਸੀਂ ਦੋ ਮੈਥਡਸ ਦਾ ਪਤਾ ਕਰਾਂਗੇ ।
00:26 sql ਐਡੀਟਰ ਦੀ ਵਰਤੋਂ ਕਰਨਾ,
00:29 create table dialog ਦੀ ਵਰਤੋਂ ਕਰਨਾ ਅਤੇ, ਅਖੀਰ ਵਿੱਚ
00:33 ਇੱਕ SQL ਸਕਰਿਪਟ ਨੂੰ ਰਨ ਕਰਨਾ ।
00:37 ਇਸ ਦਰਸਾਉਣ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ ਲਿਨਕਸ ਓਪਰੇਟਿੰਗ ਸਿਸਟਮ ਉਬੰਟੁ ਵਰਜ਼ਨ 12.04
00:44 ਅਤੇ Netbeans IDE v7.1.1
00:48 ਤੁਹਾਨੂੰ Java Development Kit (JDK) v6
00:54 ਅਤੇ MySQL database ਸਰਵਰ ਦੀ ਵੀ ਲੋੜ ਹੈ ।
00:57 ਇਸ ਟਿਊਟੋਰਿਅਲ ਨੂੰ ਸਿੱਖਣ ਦੇ ਲਈ, database ਪ੍ਰਬੰਧਨ ਦੀ ਮੁੱਢਲੀ ਜਾਣਕਾਰੀ ਹੋਣੀ ਜ਼ਰੂਰੀ ਹੈ ।
01:03 ਜ਼ਿਆਦਾ ਜਾਣਕਾਰੀ ਦੇ ਲਈ, ਵਿਖਾਏ ਗਏ ਲਿੰਕ ‘ਤੇ PHPandMySQL ਦੇ ਸਪੋਕਨ ਟਿਊਟੋਰਿਅਲਸ ਨੂੰ ਵੇਖੋ ।
01:10 ਹੋਰ ਮਾਣਕ ਪ੍ਰੋਗਰਾਮਿੰਗ ਸ਼ਬਦ-ਅੰਸ਼ ਇਸ ਟਿਊਟੋਰਿਅਲ ਵਿੱਚ ਵਰਤੇ ਗਏ ਹਨ ।
01:16 ਇਹ ਟਿਊਟੋਰਿਅਲ ਦਰਸਾਉਂਦਾ ਹੈ ਕਿ ਕਿਵੇਂ Netbeans IDE.ਤੋਂ MySQL database ਦੇ ਲਈ ਕਨੈਕਸ਼ਨ ਨੂੰ ਸੈੱਟ ਕੀਤਾ ਜਾਵੇ ।
01:24 ਇੱਕ ਵਾਰ ਕਨੈਕਟ ਹੋਇਆ, ਤਾਂ ਅਸੀਂ IDEs Database ਐਕਸਪਲੋਰਰ ਵਿੱਚ MySQL ਦੇ ਨਾਲ ਕੰਮ ਕਰਾਂਗੇ ।
01:31 ਹੁਣ IDE ‘ਤੇ ਜਾਓ ।
01:36 Netbeans IDE MySQL RDBMS.ਦੇ ਸਮਰਥਨ ਦੇ ਲਈ ਇੱਕ ਬੰਡਲ ਦੇ ਨਾਲ ਆਉਂਦਾ ਹੈ ।
01:42 ਤੁਹਾਨੂੰ Netbeans, ਵਿੱਚ MySQL ਡਾਟਾਬੇਸ ਸਰਵਰ ਐਕਸੈੱਸ ਕਰਨ ਤੋਂ ਪਹਿਲਾਂ, MySQL server ਪ੍ਰੋਪਟੀਜ ਕਾਂਫਿਗਰ ਕਰਨਾ ਹੋਵੇਗਾ ।
01:51 Services ਵਿੰਡੋ ਵਿੱਚ Databases ਨੋਡ ‘ਤੇ ਰਾਇਟ ਕਲਿਕ ਕਰੋ ।
01:56 MySQL server properties ਡਾਇਲਾਗ ਬਾਕਸ ਖੋਲ੍ਹਣ ਦੇ ਲਈ Register MySQL Server ਚੁਣੋ ।
02:05 ਪੁਸ਼ਟੀ ਕਰ ਲਵੋ ਕਿ ਸਰਵਰ ਹੋਸਟ ਨਾਮ ਅਤੇ ਪੋਰਟ ਠੀਕ ਹਨ ।
02:10 ਧਿਆਨ ਦਿਓ ਕਿ, IDE ਡਿਫਾਲਟ ਸਰਵਰ ਹੋਸਟ ਨਾਮ ਦੇ ਰੂਪ ਵਿੱਚ localhost ਦਰਜ ਕਰਦਾ ਹੈ ।
02:18 3306 ਡਿਫਾਲਟ ਸਰਵਰ ਪੋਰਟ ਨੰਬਰ ਹੈ ।
02:23 Administrator Username ਦਰਜ ਕਰੋ ਜੇ ਪ੍ਰਦਰਸ਼ਿਤ ਨਹੀਂ ਹੈ ।
02:27 ਮੇਰੇ ਸਿਸਟਮ ਵਿੱਚ Administrator Username root ਹੈ ।
02:33 Administrator ਪਾਸਵਰਡ ਦਰਜ ਕਰੋ ।
02:36 ਮੇਰੇ ਸਿਸਟਮ ਵਿੱਚ ਪਾਸਵਰਡ ਖਾਲੀ ਹੈ ।
02:40 ਡਾਇਲਾਗ ਬਾਕਸ ਦੇ ਸਿਖਰ ‘ਤੇ Admin Properties ਟੈਬ ‘ਤੇ ਕਲਿਕ ਕਰੋ ।
02:45 ਇਹ ਤੁਹਾਨੂੰ MySQL server.ਨੂੰ ਕੰਟਰੋਲ ਕਰਨ ਦੇ ਲਈ ਜਾਣਕਾਰੀ ਦਰਜ ਕਰਨ ਦੀ ਆਗਿਆ ਦਿੰਦਾ ਹੈ ।
02:51 Path / URL to admin tool: ਫੀਲਡ ਵਿੱਚ,
02:56 ਆਪਣੇ MySQL Administration ਐਪਲੀਕੇਸ਼ਨ ਦੀ ਲੋਕੇਸ਼ਨ ਦੇ ਲਈ ਟਾਈਪ ਜਾਂ ਬਰਾਊਜ ਕਰੋ ।
03:02 ਮੇਰੇ ਸਿਸਟਮ ਵਿੱਚ, tool ਦੇ ਲਈ ਲੋਕੇਸ਼ਨ ਹੈ /usr/bin/mysqladmin
03:12 Arguments ਫੀਲਡ ਵਿੱਚ admin tool ਦੇ ਲਈ ਕੋਈ ਵੀ ਆਰਗਿਊਮੈਂਟ ਟਾਈਪ ਕਰੋ ।
03:18 ਇਸ ਨੂੰ ਵੀ ਖਾਲੀ ਛੱਡਿਆ ਜਾ ਸਕਦਾ ਹੈ ।
03:22 Path to start command: ਫੀਲਡ ਵਿੱਚ
03:25 MySQL start command ਦੀ ਲੋਕੇਸ਼ਨ ਦੇ ਲਈ ਟਾਈਪ ਜਾਂ ਬਰਾਊਜ ਕਰੋ ।
03:29 ਮੇਰੇ ਸਿਸਟਮ ਵਿੱਚ ਇਹ /usr/bin/mysqld_safe ਹੈ ।
03:38 Arguments ਫੀਲਡ ਵਿੱਚ start command ਦੇ ਲਈ ਕੋਈ ਵੀ ਆਰਗਿਊਮੈਂਟ ਟਾਈਪ ਕਰੋ ।
03:42 ਇੱਥੇ, ਮੈਂ ਟਾਈਪ ਕਰਾਂਗਾ - u space root space start
03:51 Path to stop command: ਵਿੱਚ
03:54 MySQL stop command. ਦੀ ਲੋਕੇਸ਼ਨ ਦੇ ਲਈ ਟਾਈਪ ਜਾਂ ਬਰਾਊਜ ਕਰੋ ।
03:58 ਇਹ ਆਮਤੌਰ ‘ਤੇ MySQL ਸੰਸਥਾਪਨ ਡਾਇਰੈਕਟਰੀ ਦੇ bin ਫੋਲਡਰ ਵਿੱਚ mysqladmin ਦੇ ਲਈ ਪਾਥ ਹੈ ।
04:06 ਮੇਰੇ ਸਿਸਟਮ ਵਿੱਚ ਇਹ /usr/bin/mysqladmin ਹੈ ।
04:14 ਜੇ Arguments ਫੀਲਡ ਵਿੱਚ ਕਮਾਂਡ mysqladmin ਹੈ, ਟਾਈਪ ਕਰੋ - u space root space stop
04:27 ਖ਼ਤਮ ਹੋਣ ‘ਤੇ, Admin Properties ਟੈਬ ਯੋਗ ਹੋਣੀਆਂ ਚਾਹੀਦੀਆਂ ਹਨ ਕਿ ਸਕਰੀਨ ‘ਤੇ ਕੀ ਵਿਖਾਇਆ ਗਿਆ ਹੈ ।
04:33 OK ‘ਤੇ ਕਲਿਕ ਕਰੋ ।
04:36 ਪਹਿਲਾਂ ਯਕੀਨੀ ਬਣਾ ਲਵੋ ਕਿ, MySQL database ਸਰਵਰ ਸਾਡੇ ਸਿਸਟਮ ‘ਤੇ ਰਨ ਹੋ ਰਿਹਾ ਹੈ ।
04:42 Service ਵਿੰਡੋ ਵਿੱਚ MySQL ਸਰਵਰ ਨੋਡ ਦਰਸਾਉਂਦਾ ਹੈ ਕਿ MySQL database ਸਰਵਰ ਕਨੈਕਟ ਹੈ ਜਾਂ ਨਹੀਂ ।
04:52 ਇਹ ਰਨ ਹੋ ਰਿਹਾ ਹੈ ਸੁਨਿਸ਼ਚਿਤ ਕਰਨ ਦੇ ਬਾਅਦ, Databases > > MySQL server ਨੋਡ ‘ਤੇ ਰਾਇਟ ਕਲਿਕ ਕਰੋ ਅਤੇ Connect ਚੁਣੋ ।
05:05 ਜਦੋਂ ਵਿਸਥਾਰ ਕਰਨ ‘ਤੇ, MySQL ਸਰਵਰ ਨੋਡ ਸਾਰੇ ਉਪਲੱਬਧ MySQL databases ਨੂੰ ਦਰਸਾਉਂਦਾ ਹੈ ।
05:13 ਇੱਕ SQL ਐਡੀਟਰ ਦੇ ਰਾਹੀਂ databases ਦੇ ਨਾਲ ਗੱਲਬਾਤ ਕਰਨ ਦਾ ਇੱਕ ਸਾਧਾਰਨ ਤਰੀਕਾ ਹੈ ।
05:19 ਇਸ ਉਦੇਸ਼ ਦੇ ਲਈ Netbeans ਵਿੱਚ ਬਿਲਟ – ਇੰਨ SQLਐਡੀਟਰ ਹੁੰਦਾ ਹੈ ।
05:23 ਤੁਸੀਂ ਇਸਨੂੰ ਕਨੈਕਸ਼ਨ ਨੋਡ ‘ਤੇ ਰਾਇਟ ਕਲਿਕ ਕਰਕੇ ਐਕਸੈੱਸ ਕਰ ਸਕਦੇ ਹੋ ।
05:29 ਹੁਣ SQL ਐਡੀਟਰ ਦੀ ਵਰਤੋਂ ਕਰਕੇ ਇੱਕ ਨਵੀਂ database ਉਦਾਹਰਣ ਬਣਾਉਂਦੇ ਹਾਂ ।
05:34 Services ਵਿੰਡੋ ਵਿੱਚ, MySQL ਸਰਵਰ ਨੋਡ ‘ਤੇ ਰਾਇਟ ਕਲਿਕ ਕਰੋ ਅਤੇ Create Database ਚੁਣੋ ।
05:44 Create Database dialog ਵਿੱਚ, ਨਵੇਂ database ਦਾ ਨਾਮ ਟਾਈਪ ਕਰੋ ।
05:50 ਮੈਂ ਇਸ ਨੂੰ ਨਾਮ mynewdatabase.ਦੇਵਾਂਗਾ ।
05:56 ਤੁਸੀਂ ਵੀ ਦਿੱਤੇ ਗਏ ਯੂਜਰ ਦੇ ਲਈ ਪੂਰਨ ਐਕਸੈੱਸ ਪ੍ਰਦਾਨ ਕਰ ਸਕਦੇ ਹੋ ।
06:01 ਡਿਫਾਲਟ ਰੂਪ ਤੋਂ, ਕੇਵਲ ਐਡਮਿਨ ਯੂਜਰ ਨੂੰ ਕੁੱਝ ਕਮਾਂਡਸ ਦੀ ਨੁਮਾਇਸ਼ ਕਰਨ ਦੀ ਆਗਿਆ ਹੁੰਦੀ ਹੈ ।
06:08 ਡਰਾਪ – ਡਾਊਂਨ ਸੂਚੀ ਤੁਹਾਨੂੰ ਵਿਸ਼ੇਸ਼ ਯੂਜਰ ਦੇ ਲਈ ਇਹਨਾਂ ਅਧਿਕਾਰਾਂ ਨੂੰ ਅਸਾਇਨ ਕਰਨ ਦੀ ਆਗਿਆ ਦਿੰਦੀ ਹੈ ।
06:13 ਇਹ ਯੂਜਰ ਨੂੰ ਸਭ ਤੋਂ ਜ਼ਿਆਦਾ ਆਗਿਆ ਦੇਣ ਦੇ ਲਈ ਇੱਕ ਚੰਗਾ ਅਭਿਆਸ ਹੈ, ਇਸ ਤੋਂ ਇਲਾਵਾ ਡਰਾਪ ਟੇਬਲਸ ਨੂੰ ਛੱਡ ਕੇ ।
06:18 ਅਤੇ ਯੂਜਰ ਨੂੰ ਕੇਵਲ ਉਨ੍ਹਾਂ databases ਨੂੰ ਸੋਧ ਕੇ ਕਰਨ ਦੀ ਆਗਿਆ ਦਿੰਦਾ ਹੈ । ਜੋ ਉਨ੍ਹਾਂ ਦੀਆਂ ਐਪਲੀਕੇਸ਼ਨ ਦੁਆਰਾ ਬਣਾਏ ਗਏ ਹਨ ।
06:25 ਪਰ ਹੁਣ ਦੇ ਲਈ, ਅਸੀਂ ਚੈੱਕਬਾਕਸ ਨੂੰ ਚੁਣੇ ਹੋਏ ਛੱਡ ਦੇਵਾਂਗੇ ।
06:30 OK ‘ਤੇ ਕਲਿਕ ਕਰੋ ।
06:34 ਹੁਣ ਟੇਬਲਸ ਬਣਾਉਂਦੇ ਹਾਂ, ਡਾਟਾ ਦੇ ਨਾਲ ਉਨ੍ਹਾਂ ਨੂੰ ਪਾਪਿਊਲੇਟ ਅਤੇ ਟੇਬਲਸ ਵਿੱਚ ਬਣਾਏ ਗਏ ਡਾਟੇ ਨੂੰ ਸੋਧ ਕੇ ਕਰਦੇ ਹਾਂ ।
06:41 mynewdatabase ਫਿਲਹਾਲ ਖਾਲੀ ਹੈ ।
06:44 ਟੇਬਲਸ ਵਿੱਚ ਡਾਟਾ ਇਨਪੁਟ ਕਰਨ ਦੇ ਲਈ ਪਹਿਲਾਂ ਮੈਥਡ ਦਾ ਪਤਾ ਲਗਾਓ ।
06:48 Database ਐਕਸਪਲੋਰਰ ਵਿੱਚ, mynewdatabase ਕਨੈਕਸ਼ਨ ਨੋਡ ਦਾ ਵਿਸਥਾਰ ਕਰੋ ।
06:58 ਇੱਥੇ ਤਿੰਨ sub ਫੋਲਡਰ ਹਨ ।
07:00 Tables, Views ਅਤੇ Procedures.
07:04 Tables ਫੋਲਡਰ ‘ਤੇ ਰਾਇਟ - ਕਲਿਕ ਕਰੋ ਅਤੇ Execute Command ਨੂੰ ਚੁਣੋ ।
07:11 ਮੈਨ ਵਿੰਡੋ ਵਿੱਚ SQL ਐਡੀਟਰ ਵਿੱਚ ਇੱਕ ਖਾਲੀ ਕੈਨਵਾਸ ਖੁੱਲਦਾ ਹੈ ।
07:16 ਇਸ SQL ਐਡੀਟਰ ਵਿੱਚ ਇੱਕ ਸਾਧਾਰਨ ਕਵੇਰੀ ਟਾਈਪ ਕਰੋ
07:30 ਹੁਣ ਮੈਂ SQL ਐਡੀਟਰ ਵਿੱਚ ਇੱਕ ਸਾਧਾਰਨ ਕਵੇਰੀ ਟਾਈਪ ਕਰ ਦਿੱਤੀ ਹੈ ।
07:36 ਇਹ Counselor ਟੇਬਲ ਦੇ ਲਈ ਟੇਬਲ ਪਰਿਭਾਸ਼ਾ ਹੈ, ਜਿਸ ਨੂੰ ਅਸੀਂ ਬਣਾਉਣ ਜਾ ਰਹੇ ਹਾਂ ।
07:42 ਇਸ ਕਵੇਰੀ ਨੂੰ ਚਲਾਉਣ ਦੇ ਲਈ, ਜਾਂ ਤਾਂ ਟਾਸਕ ਬਾਰ ਦੇ ਸਿਖਰ ਵਿੱਚ Run SQL ਆਇਕਨ ‘ਤੇ ਰਾਇਟ-ਕਲਿਕ ਕਰੋ ।
07:51 ਜਾਂ SQL ਐਡੀਟਰ ਦੇ ਅੰਦਰ ਰਾਇਟ ਕਲਿਕ ਕਰੋ ਅਤੇ Run Statement ਨੂੰ ਚੁਣੋ ।
08:00 IDE database ਵਿੱਚ Counselor ਟੇਬਲ ਤਿਆਰ ਕਰਦਾ ਹੈ ।
08:04 ਤੁਸੀਂ ਇਸ ਮੈਸੇਜ ਨੂੰ Output ਵਿੰਡੋ ਵਿੱਚ ਵੇਖ ਸਕਦੇ ਹੋ ।
08:12 ਜੋ ਕਹਿੰਦਾ ਹੈ ਕਿ ਕਮਾਂਡ ਸਫਲਤਾਪੂਰਵਕ ਚੱਲ ਰਹੀ ਹੈ ।
08:17 ਇਸ ਤਬਦੀਲੀ ਨੂੰ ਤਸਦੀਕ ਕਰਨ ਦੇ ਲਈ, Database ਐਕਸਪਲੋਰਰ ਵਿੱਚ Tables ਨੋਡ ‘ਤੇ ਰਾਇਟ-ਕਲਿਕ ਕਰੋ ।
08:25 Refresh ਚੁਣੋ ।
08:28 ਇਹ ਵਿਸ਼ੇਸ਼ database ਦੇ ਵਰਤਮਾਨ ਸਟੇਟਸ ਨੂੰ ਅਪਡੇਟ ਕਰਦਾ ਹੈ ।
08:32 ਨਵਾਂ Counselor ਟੇਬਲ ਹੁਣ Tables ਵਿਕਲਪ ਦੇ ਹੇਠਾਂ ਦਰਸਾਉਂਦਾ ਹੈ ।
08:40 ਜੇ ਤੁਸੀਂ ਟੇਬਲ ਨੋਡ ਨੂੰ ਵਿਸਤ੍ਰਿਤ ਕਰਦੇ ਹੋ, ਤਾਂ ਤੁਸੀਂ ਆਪਣੇ ਦੁਆਰਾ ਬਣਾਏ ਗਏ ਕਾਲਮਸ ਨੂੰ ਵੇਖ ਸਕਦੇ ਹੋ ।
08:46 ਹੁਣ ਟੇਬਲਸ ਵਿੱਚ ਡਾਟਾ ਇਨਪੁਟ ਕਰਨ ਦੇ ਲਈ ਅਗਲੇ ਮੈਥਡ ਦਾ ਪਤਾ ਲਗਾਉਂਦੇ ਹਾਂ ।
08:51 ਭਾਵ ਕਿ Create Table Dialog ਦੀ ਵਰਤੋਂ ਕਰਕੇ,
08:54 Database ਐਕਸਪਲੋਰਰ ਵਿੱਚ, Tables ਨੋਡ ‘ਤੇ ਰਾਇਟ ਕਲਿਕ ਕਰੋ ਅਤੇCreate Table ਨੂੰ ਚੁਣੋ ।
09:03 Create Table dialog ਖੁੱਲਦਾ ਹੈ ।
09:06 Table ਨੇਮ ਟੈਕਸਟ ਫੀਲਡ ਵਿੱਚ, Subject ਟਾਈਪ ਕਰੋ ।
09:13 Add Column ‘ਤੇ ਕਲਿਕ ਕਰੋ ।
09:16 Add Column ਡਾਇਲਾਗ ਵਿੱਚ, Name ਫੀਲਡ ਵਿੱਚ id ਟਾਈਪ ਕਰੋ ।
09:22 Type ਡਰਾਪ – ਡਾਊਂਨ ਮੈਨਿਊ ਤੋਂ ਡਾਟਾ ਟਾਈਪ ਦੇ ਲਈ SMALLINT ਚੁਣੋ ।
09:30 Add Column ਡਾਇਲਾਗ ਬਾਕਸ ਵਿੱਚ Primary Key ਚੈੱਕਬਾਕਸ ਚੁਣੋ ।
09:35 ਇਹ ਤੁਹਾਡੇ ਟੇਬਲ ਦੇ ਲਈ primary key ਦਰਜ ਕਰਨ ਦੇ ਲਈ ਹੈ ।
09:39 ਧਿਆਨ ਦਿਓ, ਜਦੋਂ ਤੁਸੀਂ Key ਚੈੱਕਬਾਕਸ ਚੁਣਦੇ ਹੋ, ਤਾਂ Index ਅਤੇ Unique ਚੈੱਕਬਾਕਸ ਆਪਣੇ ਆਪ ਚੁਣਿਆ ਜਾਂਦਾ ਹੈ ।
09:49 Null ਚੈੱਕਬਾਕਸ ਦੀ ਵੀ ਚੋਣ ਨਹੀਂ ਕੀਤੀ ਗਈ ਹੈ ।
09:53 ਇਹ ਇਸਲਈ ਕਿਉਂਕਿ primary ਕੀਜ ਡਾਟਾਬੇਸ ਵਿੱਚ ਯੂਨਿਕ ਰੋ ਨੂੰ ਪਛਾਣਨ ਦੇ ਲਈ ਵਰਤੀ ਜਾਂਦੀ ਹੈ ।
09:59 OK ‘ਤੇ ਕਲਿਕ ਕਰੋ ।
10:03 ਬਾਕੀ ਕਾਲਮ ਨੂੰ ਜੋੜਣ ਦੇ ਲਈ ਇਸ ਪਰਿਕ੍ਰੀਆ ਨੂੰ ਦੁਹਰਾਓ, ਜਿਵੇਂ ਕਿ ਸਕਰੀਨ ‘ਤੇ ਦਿਖਾਇਆ ਗਿਆ ਹੈ ।
10:09 ਹੁਣ ਅਸੀਂ Subject ਨਾਂ ਵਾਲਾ ਟੇਬਲ ਬਣਾਇਆ ਹੈ, ਜੋ Name, Description, ਅਤੇ Counselor ID ਦੇ ਲਈ ਡਾਟਾ ਰੱਖੇਗਾ ।
10:20 OK ‘ਤੇ ਕਲਿਕ ਕਰੋ ।
10:23 ਡਾਟਾਬੇਸ ਵਿੱਚ SQL ਕਵੇਰੀ ਰਨ ਕਰਕੇ, ਅਸੀਂ ਡਾਟਾਬੇਸ ਸਟਰਕਚਰ ਵਿੱਚ ਡਾਟਾ ਬਣਾਈ ਰੱਖਣ ਦੇ ਲਈ ਅਸੀਂ ਜੋੜ, ਸੋਧ ਕੇ ਅਤੇ ਡਿਲੀਟ ਕਰ ਸਕਦੇ ਹਾਂ ।
10:32 Counselor ਟੇਬਲ ਵਿੱਚ ਇੱਕ ਨਵਾਂ ਰਿਕਾਰਡ ਜੋੜਦੇ ਹਾਂ ।
10:35 Tables ਨੋਡ context ਮੈਨਿਊ ਤੋਂ Execute Command ਚੁਣੋ ।
10:43 ਮੈਨ ਵਿੰਡੋ ਵਿੱਚ ਇੱਕ ਨਵਾਂ SQL ਐਡੀਟਰ ਖੁੱਲਦਾ ਹੈ ।
10:47 SQLਐਡੀਟਰ ਵਿੱਚ, ਇੱਕ ਸਾਧਾਰਨ ਕਵੇਰੀ ਟਾਈਪ ਕਰਦੇ ਹਾਂ:
11:00 ਇਸ ਕਵੇਰੀ ਨੂੰ ਚਲਾਉਣ ਦੇ ਲਈ, ਸੋਰਸ ਐਡੀਟਰ ਦੇ ਅੰਦਰ ਰਾਇਟ ਕਲਿਕ ਕਰੋ, ਅਤੇ Run Statement ਚੁਣੋ ।
11:07 ਤਸਦੀਕ ਕਰਦੇ ਹਾਂ ਕਿ ਜੇ ਨਵਾਂ ਰਿਕਾਰਡ ਟੇਬਲ ਵਿੱਚ ਜੋੜਿਆ ਗਿਆ ਹੈ ।
11:12 Counselor ਟੇਬਲ ‘ਤੇ ਰਾਇਟ - ਕਲਿਕ ਕਰੋ ਅਤੇ View Data ਚੁਣੋ ।
11:18 ਇੱਕ ਨਵਾਂ SQLਐਡੀਟਰ ਮੈਨ ਵਿੰਡੋ ਵਿੱਚ ਖੁੱਲਦਾ ਹੈ ।
11:21 ਟੇਬਲ ਤੋਂ ਪੂਰੇ ਡਾਟੇ ਦਾ ਸੰਗ੍ਰਹਿ ਕਰਨ ਦੇ ਲਈ ਇੱਕ ਕਵੇਰੀ ਸਵੈਕਰ ਰੂਪ ਤੋਂ ਤਿਆਰ ਹੁੰਦੀ ਹੈ ।
11:27 ਇਸ ਸਟੇਟਮੈਂਟ ਦਾ ਨਤੀਜਾ workspace ਦੇ ਹੇਠਾਂ table view ਵਿੱਚ ਦਰਸਾਇਆ ਜਾਂਦਾ ।
11:41 ਧਿਆਨ ਦਿਓ ਕਿ, ਇੱਕ ਨਵੀਂ ਰੋ ਨੂੰ ਡਾਟੇ ਦੇ ਨਾਲ ਜੋੜ ਦਿੱਤਾ ਗਿਆ ਹੈ, ਜਿਸ ਨੂੰ ਹੁਣੇ ਅਸੀਂ ਬਣਾਇਆ ਹੈ ।
11:46 ਅਸੀਂ IDE ਵਿੱਚ ਬਾਹਰਲੀ SQL ਨੂੰ ਸਿੱਧੇ ਰਨ ਵੀ ਕਰ ਸਕਦੇ ਹਾਂ ।
11:52 ਪ੍ਰਦਰਸ਼ਨਾਤਮਕ ਉਦੇਸ਼ਾਂ ਦੇ ਲਈ ਮੇਰੇ ਕੋਲ ਇੱਥੇ SQL ਕਵੇਰੀ ਹੈ ।
11:59 ਇਹ ਸਕਰਿਪਟ ਦੋ ਟੇਬਲਸ ਨੂੰ ਬਣਾਉਂਦੀ ਹੈ ਜਿਵੇਂ ਕਿ ਅਸੀਂ ਹੁਣੇ ਬਣਾਈ ਹੈ ।
12:04 ਭਾਵ ਕਿ Counselor ਅਤੇ Subject
12:09 ਕਿਉਂਕਿ ਸਕਰਿਪਟ ਇਹਨਾਂ ਟੇਬਲਸ ਨੂੰ ਦੁਬਾਰਾ ਲਿਖ ਦਿੰਦੀ ਹੈ ।
12:12 ਅਸੀਂ ਇਸ ਦੋ ਟੇਬਲਸ ਨੂੰ ਡਿਲੀਟ ਕਰਾਂਗੇ ਜੇ ਉਹ ਪਹਿਲਾਂ ਤੋਂ ਹੀ ਮੌਜੂਦ ਹਨ ।
12:16 ਟੇਬਲਸ ਡਿਲੀਟ ਕਰਨ ਦੇ ਲਈ, Counselor ਟੇਬਲ ‘ਤੇ ਰਾਇਟ - ਕਲਿਕ ਕਰੋ ।
12:21 ਅਤੇ Delete.ਚੁਣੋ ।
12:24 Confirm Object Deletion ਡਾਇਲਾਗ ਬਾਕਸ ਵਿੱਚ Yes ‘ਤੇ ਕਲਿਕ ਕਰੋ ।
12:31 ਇਸ ਤਰ੍ਹਾਂ Subject ਟੇਬਲ ਦੇ ਲਈ ਦੁਹਰਾਓ ।
12:38 ਹੁਣ, ਆਪਣੇ ਸਿਸਟਮ ਤੋਂ ਮੌਜੂਦਾ SQL ਕਵੇਰੀ ਫਾਇਲ ਨੂੰ ਖੋਲੋ ।
12:43 File ਮੈਨਿਊ ਤੋਂ, Open File ਚੁਣੋ ।
12:48 ਇਸ ਫਾਇਲ ਨੂੰ ਸ਼ਾਮਿਲ ਕਰਨ ਦੇ ਲਈ ਸਥਾਨ ਬਰਾਊਜ ਕਰੋ ।
12:54 ਸਕਰਿਪਟ ਆਪਣੇ ਆਪ ਹੀ SQL ਐਡੀਟਰ ਵਿੱਚ ਖੁੱਲੇਗੀ ।
12:59 ਯਕੀਨੀ ਬਣਾਓ ਕਿ mynewdatabase ਦੇ ਲਈ ਕਨੈਕਸ਼ਨ ਚੁਣਿਆ ਗਿਆ ਹੈ ।
13:03 ਇਸਨੂੰ ਐਡੀਟਰ ਦੇ ਸਿਖਰ ‘ਤੇ ਟੂਲਬਾਰ ਵਿੱਚ ਕਨੈਕਸ਼ਨ ਡਰਾਪ – ਡਾਊਂਨ ਤੋਂ ਚੈੱਕ ਕਰੋ ।
13:13 ਟਾਸਕ ਬਾਰ ਵਿੱਚ Run SQL ਬਟਨ ‘ਤੇ ਕਲਿਕ ਕਰੋ ।
13:17 ਅਤੇ ਸਕਰਿਪਟ ਚੁਣੇ ਗਏ database ਦੇ ਸਾਹਮਣੇ ਚਲਾਈ ਜਾਂਦੀ ਹੈ ।
13:22 mynewdatabase ਕਨੈਕਸ਼ਨ ਨੋਡ ‘ਤੇ ਰਾਇਟ ਕਲਿਕ ਕਰੋ ਅਤੇ Refresh ਚੁਣੋ ।
13:28 ਇਹ ਵਿਸ਼ੇਸ਼ ਡਾਟਾਬੇਸ ਦੇ ਵਰਤਮਾਨ ਸਟੇਟਸ ਦੇ ਲਈ ਡਾਟਾਬੇਸ ਕੰਪੋਨੇਂਟਸ ਅਪਡੇਟ ਕਰਦਾ ਹੈ ।
13:34 ਹੁਣ ਇਸ ਟੇਬਲਸ ਵਿੱਚੋਂ ਕਿਸੇ ਇੱਕ ‘ਤੇ ਰਾਇਟ - ਕਲਿਕ ਕਰੋ ਅਤੇ View Data.ਚੁਣੋ ।
13:41 Workspace ਦੇ ਹੇਠਾਂ, ਤੁਸੀਂ ਇਸ ਟੇਬਲਸ ਵਿੱਚ ਰੱਖੇ ਹੋਏ ਡਾਟੇ ਨੂੰ ਵੇਖ ਸਕਦੇ ਹੋ ।
13:52 ਇਸ ਟਿਊਟੋਰਿਅਲ ਵਿੱਚ ਤੁਸੀਂ ਸਿੱਖਿਆ
13:54 ਆਪਣੇ ਕੰਪਿਊਟਰ ‘ਤੇ MySQL ਕਾਂਫਿਗਰ ਕਰਨਾ ।
13:57 IDE ਤੋਂ database ਸਰਵਰ ਦੇ ਲਈ ਕਨੈਕਸ਼ਨ ਸੈੱਟ - ਅਪ ਕਰਨਾ ।
14:02 ਡਾਟਾ ਬਣਾਉਣਾ, ਡਿਲੀਟ ਅਤੇ ਸੋਧ ਕੇ ਕਰਨਾ ਅਤੇ
14:06 SQL ਕਵੇਰੀਜ ਨੂੰ ਰਨ ਕਰਨਾ ।
14:10 ਨਿਰਧਾਰਤ ਕੰਮ ਦੇ ਰੂਪ ਵਿੱਚ,
14:11 ਟੇਬਲਸ ਦੇ ਨਾਲ ਇੱਕ ਹੋਰ ਡਾਟਾਬੇਸ ਉਦਾਹਰਣ ਬਣਾਓ ।
14:15 ਆਪਣੀ ਵਿਅਕਤੀਗਤ ਬੁੱਕ ਲਾਇਬਰੇਰੀ ਦੇ ਰਖ-ਰਖਾਵ ਦੇ ਲਈ ਜ਼ਰੂਰੀ ਡਾਟੇ ਦੇ ਨਾਲ ਇਸ ਟੇਬਲਸ ਨੂੰ ਪਾਪਿਊਲੇਟ ਕਰੋ ।
14:21 ਅਤੇ ਡਾਟੇ ਨੂੰ ਦੇਖਣ ਦੇ ਲਈ ਇਸ SQL ਸਟੇਟਮੈਂਟਸ ਨੂੰ ਰਨ ਕਰੋ ।
14:29 ਮੈਂ ਇੱਕ ਸਮਾਨ database ਬਣਾਇਆ ਹੈ, ਜੋ ਮੇਰੀ ਵਿਅਕਤੀਗਤ ਫਿਲਮ ਲਾਇਬਰੇਰੀ ਦਾ ਬਿਯੋਰਾ ਰੱਖਦਾ ਹੈ ।
14:37 ਤੁਹਾਡਾ ਨਿਰਧਾਰਤ ਕੰਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ।
14:44 ਸਕਰੀਨ ‘ਤੇ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
14:48 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
14:51 ਜੇ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ, ਤਾਂ ਤੁਸੀਂ ਇਸ ਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
14:56 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
15:01 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
15:04 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
15:10 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
15:15 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
15:20 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
15:27 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ।
15:30 ਸਾਡੇ ਨਾਲ ਜੁੜਣ ਦੇ ਲਈ ਧੰਨਵਾਦ ।

Contributors and Content Editors

Navdeep.dav, PoojaMoolya