Moodle-Learning-Management-System/C2/Formatting-Course-material-in-Moodle/Punjabi

From Script | Spoken-Tutorial
Jump to: navigation, search
Time Narration
00:01 Formatting course material in Moodle. ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ, ਅਸੀਂ ਹੇਠ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ :

Moodle ਵਿੱਚ ਰਿਸੋਰਸ ਵਾਧੂ course material ਜੋੜਨਾ ਡਿਫਾਲਟ text editor ਵਿੱਚ Formatting ਓਪਸ਼ਨਸ।

00:21 ਇਹ ਟਿਊਟੋਰਿਅਲ

Ubuntu Linux OS 16.04 XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP, Moodle 3.3 ਅਤੇ Firefox ਵੈੱਬ ਬਰਾਊਜਰ ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ। ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ ।

00:48 ਹਾਲਾਂਕਿ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ ।
00:56 ਇਸ ਟਿਊਟੋਰਿਅਲ ਦੇ ਅਨੁਸਾਰ ਤੁਹਾਡੇ site administrator ਨੇ ਇੱਕ Moodle ਵੈੱਬਸਾਈਟ ਸੈੱਟਅਪ ਕੀਤੀ ਹੈ ਅਤੇ ਤੁਹਾਨੂੰ teacher ਦੇ ਰੂਪ ਵਿੱਚ ਰਜਿਸਟਰਡ ਕੀਤਾ ਹੈ।
01:06 ਇਸ ਵੈੱਬਸਾਈਟ ਦੇ ਸਿਖਿਆਰਥੀਆਂ ਦੇ ਕੋਲ Moodle ਵਿੱਚ teacher login ਹੋਣਾ ਚਾਹੀਦਾ ਹੈ, ਘੱਟ ਤੋਂ ਘੱਟ administrator ਦੁਆਰਾ ਇੱਕ ਕੋਰਸ ਉਹਨਾਂ ਨੂੰ ਅਸਾਈਨ ਕੀਤਾ ਗਿਆ ਹੋਵੇ, ਕੁਝ ਕੋਰਸ ਸਮੱਗਰੀ ਉਹਨਾਂ ਦੇ ਸੰਬੰਧਿਤ ਕੋਰਸ ਦੇ ਲਈ ਅੱਪਲੋਡ ਕੀਤੀ ਗਈ ਹੋਵੇ।
01:21 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਸੰਬੰਧਿਤ Moodle ਟਿਊਟੋਰਿਅਲ ਦੇਖੋ।
01:27 ਬਰਾਊਜਰ ‘ਤੇ ਜਾਓ ਅਤੇ ਆਪਣੀ Moodle site ਖੋਲੋ।
01:31 ਆਪਣੇ teacher username ਅਤੇ password ਵੇਰਵੇ ਨਾਲ ਲਾਗਿਨ ਕਰੋ।
01:36 ਹੁਣ ਅਸੀਂ teacher dashboard ਵਿੱਚ ਹਾਂ।
01:39 ਖੱਬੇ ਪਾਸੇ navigation menu ਵਿੱਚ, My Courses ਵਿੱਚ Calculus ‘ਤੇ ਧਿਆਨ ਦਿਓ।
01:45 Calculus course ‘ਤੇ ਕਲਿਕ ਕਰੋ।
01:48 ਅਸੀਂ ਪਹਿਲਾਂ ਹੀ announcements ਅਤੇ ਕੁਝ ਆਮ course ਵੇਰਵੇ ਜੋੜ ਦਿੱਤੇ ਹਨ।
01:54 ਹੁਣ ਅਸੀਂ ਕੁਝ ਹੋਰ ਕੋਰਸ ਸਮੱਗਰੀ ਜੋੜਾਂਗੇ।
01:58 Moodle ਵਿੱਚ ਸਾਰੀ ਕੋਰਸ ਸਮੱਗਰੀ ਰਿਸੋਰਸ ਕਹਾਉਂਦੀ ਹੈ।

ਇਹ ਉਹ ਸਮੱਗਰੀ ਹੈ ਜਿਸ ਦੀ ਵਰਤੋਂ ਅਧਿਆਪਕ ਸਿਖਲਾਈ ਦੇ ਸਮੇਂ ਕਰਦਾ ਹੈ ।

02:09 ਰਿਸੋਰਸ ਅੰਦਰੂਨੀ ਜਿਵੇਂ ਲੈਕਚਰ ਨੋਟਸ, ਕਿਤਾਬਾਂ ਜਾਂ ਬਾਹਰੀ ਜਿਵੇਂ Wikipedia links ਹੋ ਸਕਦੇ ਹਨ।
02:19 ਸ਼ੁਰੂ ਕਰਦੇ ਹਾਂ। ਪੇਜ਼ ਦੇ ਸਿਖਰ ਸੱਜੇ ਪਾਸੇ ‘ਤੇ gear ਆਇਕਨ ‘ਤੇ ਕਲਿਕ ਕਰੋ ਅਤੇ ਫਿਰ Turn Editing On ‘ਤੇ ਕਲਿਕ ਕਰੋ।
02:29 ਧਿਆਨ ਦਿਓ ਕਿ ਤੁਹਾਨੂੰ course ਵਿੱਚ ਕੋਈ ਵੀ ਤਬਦੀਲੀ ਕਰਨ ਦੇ ਲਈ editing on ਕਰਨਾ ਹੋਵੇਗਾ।
02:36 Basic Calculus section ਦੇ ਉੱਪਰ ਸੱਜੇ ਪਾਸੇ ‘ਤੇ Add an activity or resource ਲਿੰਕ ‘ਤੇ ਕਲਿਕ ਕਰੋ।
02:44 resources ਦੀ ਸੂਚੀ ਦੇ ਨਾਲ ਪੌਪ –ਅੱਪ ਖੁੱਲਦਾ ਹੈ।
02:48 ਹੇਠਾਂ ਸਕਰੋਲ ਕਰੋ ਅਤੇ ਸੂਚੀ ਤੋਂ Page ਚੁਣੋ। ਜਦੋਂ ਤੁਸੀਂ ਕਿਸੇ ਵੀ resource ਦੀ ਚੋਣ ਕਰਦੇ ਹੋ, ਤਾਂ ਸੱਜੇ ਪਾਸੇ ‘ਤੇ resource ਦੇ ਬਾਰੇ ਵਿੱਚ ਵਿਸਥਾਰਪੂਰਵਕ ਵੇਰਵੇ ਨੂੰ ਪੜ੍ਹੋ।
03:01 ਪੌਪ –ਅੱਪ ਸਕ੍ਰੀਨ ਦੇ ਹੇਠਾਂ Add button ‘ਤੇ ਕਲਿਕ ਕਰੋ।
03:06 Name ਫ਼ੀਲਡ ਵਿੱਚ, ਮੈਂ Lecture 1 Notes ਟਾਈਪ ਕਰਾਂਗਾ ।
03:12 ਫਿਰ Description ਬਾਕਸ ਵਿੱਚ, Involutes and construction of Involute of circle ਟਾਈਪ ਕਰੋ।
03:22 Display description on course page ਓਪਸ਼ਨ ਚੈੱਕ ਕਰੋ।
03:27 Page Content ਬਾਕਸ ਦੇਖਣ ਦੇ ਲਈ ਹੇਠਾਂ ਸਕਰੋਲ ਕਰੋ। BasicCalculus-Involutes.odt ਫਾਇਲ ਤੋਂ ਟੈਕਸਟ ਕਾਪੀ ਅਤੇ ਪੇਸਟ ਕਰੋ।
03:40 ਅਸੀਂ ਬਾਅਦ ਦੇ ਪੜਾਅ ਵਿੱਚ ਫ਼ੋਟੋ ਅੱਪਲੋਡ ਕਰਾਂਗੇ। ਇਹ ਫਾਇਲ ਇਸ ਟਿਊਟੋਰਿਅਲ ਦੇ Code Files ਲਿੰਕ ਵਿੱਚ ਉਪਲਬਧ ਹੈ।
03:51 ਆਓ ਹੁਣ ਇਸ ਟੈਕਸਟ ਨੂੰ format ਕਰੋ। menu widgets ਵਿਸਤ੍ਰਿਤ ਕਰਨ ਦੇ editor ਦੇ ਉੱਪਰ ਖੱਬੇ ਪਾਸੇ ‘ਤੇ ਡਾਊਂਨ –ਐਰੋ ‘ਤੇ ਕਲਿਕ ਕਰੋ।
04:03 ਜਿਵੇਂ ਕਿ ਦਿਖਾਇਆ ਗਿਆ ਹੈ, ਮੈਂ ਸਿਰਲੇਖਾਂ ਨੂੰ ਵਧੇਰੇ ਖਾਸ ਬਣਾਵਾਂਗਾ।
04:07 text editor ਵਿੱਚ ਓਪਸ਼ਨਸ ਕਿਸੇ ਹੋਰ ਮਿਆਰੀ text editor ਦੇ ਸਮਾਨ ਹਨ । ਇੱਥੇ ਅਸੀਂ Bold, Italics, Unordered ਅਤੇ Ordered lists. ਜਿਵੇਂ ਓਪਸ਼ਨਸ ਦੇਖ ਸਕਦੇ ਹਾਂ।
04:24 ਅਸੀਂ hyperlink ਅਤੇ unlink ਟੈਕਸਟ ਦੇ ਲਈ ਓਪਸ਼ਨਸ ਵੀ ਦੇਖਦੇ ਹਾਂ।
04:30 ਇੱਥੇ ਇਮੇਜ਼ ਜੋੜਨ ਦਾ ਵੀ ਇੱਕ ਓਪਸ਼ਨ ਹੈ। Figure 1 shows the involute of a circle ਟੈਕਸਟ ਦੇ ਬਾਅਦ ਇਮੇਜ਼ ਲਗਾਉਂਦੇ ਹਾਂ।
04:41 ਇਮੇਜ਼ ਦੇ ਲਈ ਜਗ੍ਹਾ ਬਣਾਉਣ ਦੇ ਲਈ Enter ਦਬਾਓ । ਇਸ ਦੇ ਬਾਅਦ Image ਆਇਕਨ ‘ਤੇ ਕਲਿਕ ਕਰੋ।
04:48 Image properties ਵਿੰਡੋ ਪ੍ਰਦਰਸ਼ਿਤ ਹੁੰਦੀ ਹੈ। ਜੇਕਰ ਤੁਸੀਂ external image ਦਰਜ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇੱਥੇ image ਦਾ URL ਦਰਜ ਕਰ ਸਕਦੇ ਹੋ।
04:58 ਮੈਂ ਇਮੇਜ਼ ਨੂੰ ਅੱਪਲੋਡ ਕਰਨ ਦੇ ਲਈ Browse Repositories ਬਟਨ ‘ਤੇ ਕਲਿਕ ਕਰਾਂਗਾ।
05:04 File Picker ਟਾਇਟਲ ਦੇ ਨਾਲ ਇੱਕ ਪੌਪ –ਅੱਪ ਵਿੰਡੋ ਖੁੱਲਦੀ ਹੈ।
05:09 Upload a file ‘ਤੇ ਕਲਿਕ ਕਰੋ। ਫਿਰ Choose File ਜਾਂ Browse ਬਟਨ ‘ਤੇ ਕਲਿਕ ਕਰੋ ਅਤੇ ਆਪਣੀ ਮਸ਼ੀਨ ਤੋਂ ਫਾਇਲ ਚੁਣੋ।
05:19 ਇਹ ਇਮੇਜ਼ Code Files ਲਿੰਕ ਵਿੱਚ ਵੀ ਉਪਲਬਧ ਹੈ। ਤੁਸੀਂ ਇਸ ਨੂੰ ਡਾਊਂਨਲੋਡ ਅਤੇ ਵਰਤੋਂ ਕਰ ਸਕਦੇ ਹੋ।
05:26 Upload this file ਬਟਨ ‘ਤੇ ਕਲਿਕ ਕਰੋ।
05:29 ਅਸੀਂ ਵੇਰਵਾ ਟਾਈਪ ਕਰਾਂਗੇ This is the involute of a circle
05:36 ਅਖੀਰ ਵਿੱਚ, ਇਮੇਜ਼ ਦਰਜ ਕਰਨ ਦੇ ਲਈ Save image ਬਟਨ ‘ਤੇ ਕਲਿਕ ਕਰੋ।
05:42 ਅਗਲਾ ਓਪਸ਼ਨ media ਨੂੰ ਜੋੜਨ ਦੇ ਲਈ ਹੈ। ਇਹ ਇੱਕ URL, ਵੀਡਿਓ ਜਾਂ audio ਫਾਇਲ ਹੋ ਸਕਦੀ ਹੈ। ਫਿਰ ਤੋਂ, ਇਹ ਇੱਕ external URL ਹੋ ਸਕਦਾ ਹੈ ਜਾਂ ਸਾਡੀ ਮਸ਼ੀਨ ਤੋਂ ਅੱਪਲੋਡ ਕੀਤਾ ਜਾ ਸਕਦਾ ਹੈ।
05:58 ਅਗਲਾ ਓਪਸ਼ਨ Manage Files ਹੈ। ਇਸ ‘ਤੇ ਕਲਿਕ ਕਰੋ।
06:04 Manage Files ਓਪਸ਼ਨ ਉਹਨਾਂ ਫਾਇਲਸ ਦਾ ਇੱਕ ਸੈੱਟ ਹੈ, ਜਿਹਨਾਂ ਨੂੰ ਤੁਸੀਂ ਸਟੋਰ ਅਤੇ ਪ੍ਰਦਰਸ਼ਿਤ ਕਰਨਾ ਚਾਹੁੰਦੇ ਹੋ। ਇਸ ਵਿੱਚ assignment submissions, resource ਫਾਇਲਸ ਆਦਿ ਸ਼ਾਮਿਲ ਹੋ ਸਕਦੇ ਹਨ।
06:17 ਉਹ ਇਸ course ਵਿੱਚ ਕਿਸੇ ਵੀ ਹੋਰ resource ਦੁਆਰਾ ਵਰਤੇ ਜਾ ਸਕਦੇ ਹਨ। ਧਿਆਨ ਦਿਓ ਕਿ ਅਸੀਂ ਹੁਣੇ ਜੋ image ਅੱਪਲੋਡ ਕੀਤੀ ਹੈ, ਉਹ ਵੀ ਇੱਥੇ ਮੌਜੂਦ ਹੈ।
06:27 ਇਸ ਪੌਪ –ਅੱਪ ਬਾਕਸ ਦੇ ਖੱਬੇ ਪਾਸੇ 3 ਆਇਕਨ ਹਨ।
06:32 ਪਹਿਲਾ File picker ਹੈ। ਇਸ ‘ਤੇ ਕਲਿਕ ਕਰੋ।
06:37 ਇਸ ਵਿੱਚ server files, recent filesਆਦਿ ਨੂੰ ਦੇਖਣ ਦੇ ਲਈ ਓਪਸ਼ਨਸ ਹਨ, Server files ਉਹ ਫਾਇਲਸ ਹਨ ਜਿਹਨਾਂ ਦੀ ਕੋਰਸ ਵਿੱਚ ਕਿਤੇ ਹੋਰ ਵਰਤੋਂ ਕੀਤੀ ਗਈ ਹੋਵੇ ਅਤੇ ਉਹਨਾਂ ਦੀ ਦੁਬਾਰਾ ਵਰਤੋਂ ਕੀਤੀ ਜਾ ਸਕਦੀ ਹੈ।
06:52 ਮੈਂ X ਆਇਕਨ ‘ਤੇ ਕਲਿਕ ਕਰਕੇ ਇਸ ਨੂੰ ਹੁਣ ਦੇ ਲਈ ਬੰਦ ਕਰ ਦੇਵਾਂਗਾ।
06:57 ਫਿਰ, ਅਸੀਂ Create Folder ਆਇਕਨ ‘ਤੇ ਕਲਿਕ ਕਰਾਂਗੇ, ਜੋ ਕਿ ਦੂਸਰਾ ਆਇਕਨ ਹੈ।
07:04 New folder name ਫ਼ੀਲਡ ਵਿੱਚ, Assignments ਟਾਈਪ ਕਰੋ।
07:10 ਫਿਰ ਇਸ ਨੂੰ ਖੋਲਣ ਦੇ ਲਈ Assignments ਫੋਲਡਰ ‘ਤੇ ਕਲਿਕ ਕਰੋ।
07:15 ਮੈਂ Assignments ਫੋਲਡਰ ਦੇ ਅੰਦਰ ਆਪਣੀ ਫਾਇਲ ਡਰੈਗ ਕਰਦਾ ਹਾਂ।
07:20 ਹੁਣ, ਉਸ ਫਾਇਲ ‘ਤੇ ਕਲਿਕ ਕਰੋ ਜਿਸ ਨੂੰ ਹੁਣੇ ਅੱਪਲੋਡ ਕੀਤਾ ਗਿਆ ਸੀ।
07:24 ਇਸ ਪੌਪ –ਅੱਪ ਵਿੱਚ ਫਾਇਲ ਨਾਮ ਅਤੇ ਲੇਖਕ ਨੂੰ ਐਡਿਟ ਕਰਨ ਦਾ ਓਪਸ਼ਨ ਹੈ। ਅਤੇ ਫਾਇਲ ਨੂੰ ਡਾਊਂਨਲੋਡ ਜਾਂ ਡਿਲੀਟ ਵੀ ਕਰ ਸਕਦੇ ਹੋ।
07:34 ਮੈਂ ਕੁਝ ਵੀ ਨਹੀਂ ਬਦਲਣਾ ਚਾਹੁੰਦਾ ਹਾਂ । ਇਸ ਲਈ ਮੈਂ ਪੌਪ –ਅੱਪ ਦੇ ਹੇਠਾਂ Cancel ਬਟਨ ‘ਤੇ ਕਲਿਕ ਕਰਾਂਗਾ।
07:41 ਹੁਣ, ਟਿਊਟੋਰਿਅਲ ਰੋਕੋ ਅਤੇ ਇਹ ਛੋਟਾ ਜਿਹਾ ਨਿਰਧਾਰਤ ਕੰਮ ਹੈ:

Reference Material ਨਾਮ ਵਾਲਾ ਫੋਲਡਰ ਬਣਾਓ। ਸੁਨਿਸ਼ਚਿਤ ਕਰੋ ਕਿ ਫੋਲਡਰ Files ਫੋਲਡਰ ਦੇ ਅੰਦਰ ਹਨ ਨਾ ਕਿ ਸਬਫੋਲਡਰ Assignments ਦੇ ਅੰਦਰ।

07:57 3 ਫਾਇਲਾਂ ਅੱਪਲੋਡ ਕਰੋ। ਤੁਸੀਂ ਉਹਨਾਂ ਨੂੰ ਇਸ ਟਿਊਟੋਰਿਅਲ ਦੇ Code files ਲਿੰਕ ਵਿੱਚ ਦੇਖੋਗੇ।
08:05 ਇਸ ਅਸਾਈਨਮੈਂਟ ਨੂੰ ਪੂਰਾ ਕਰਨ ਦੇ ਬਾਅਦ ਇਸ ਟਿਊਟੋਰਿਅਲ ਨੂੰ ਫਿਰ ਤੋਂ ਸ਼ੁਰੂ ਕਰੋ।
08:10 ਤੁਹਾਡੇ File manager ਵਿੱਚ ਹੁਣ Assignments ਅਤੇ Reference Material ਨਾਮ ਵਾਲੇ 2 ਫੋਲਡਰ ਹੋਣੇ ਚਾਹੀਦੇ ਹਨ।
08:18 ਅਤੇ involutes-img1.png ਨਾਮ ਵਾਲੀ ਇੱਕ ਹੋਰ ਫਾਇਲ।
08:26 ਉੱਪਰ ਸੱਜੇ ਕੋਨੇ ‘ਤੇ X ਆਇਕਨ ‘ਤੇ ਕਲਿਕ ਕਰਕੇ ਪੌਪ –ਅੱਪ ਵਿੰਡੋ ਬੰਦ ਕਰੋ।
08:33 ਫਾਰਮੈਟਿੰਗ ਓਪਸ਼ਨਸ ਦਾ ਅਗਲਾ ਸੈੱਟ ਹੈ

Underline, Strikethrough, Subscript ਅਤੇ Superscript.

08:45 Align ਅਤੇ indent ਓਪਸ਼ਨ ਇਹਨਾਂ ਦੀ ਪਾਲਣਾ ਕਰਦੇ ਹਨ। ਇਹ ਕਿਸੇ ਹੋਰ text editor ਦੀ ਤਰ੍ਹਾਂ ਕੰਮ ਕਰਦੇ ਹਨ।
08:53 ਆਓ ਜਾਣੀਏ ਕਿ ਅਗਲੇ ਓਪਸ਼ਨ ਦੀ ਵਰਤੋਂ ਕਿਵੇਂ ਕਰੀਏ, ਜੋ ਕਿ equation editor ਹੈ।
08:59 ਮੈਂ ਇਸ ਵਾਕ ਨੂੰ ਇੱਕ ਸਮੀਕਰਨ ਦੇ ਨਾਲ ਜੋੜਨਾ ਚਾਹੁੰਦਾ ਹਾਂ। ਤਾਂ ਮੈਂ equation editor ਆਇਕਨ ‘ਤੇ ਕਲਿਕ ਕਰਾਂਗਾ। ਫਿਰ ਸਮੀਕਰਨ ਟਾਈਪ ਕਰਨ ਦੇ ਲਈ equation editor ਦੀ ਵਰਤੋਂ ਕਰਾਂਗਾ।
09:14 ਸਮੀਕਰਨਾਂ ਨੂੰ ਟਾਈਪ ਕਰਨ ਦੇ ਲਈ LaTeX ਦੀ ਵਰਤੋਂ ਕਿਵੇਂ ਕਰੀਏ, ਇਸ ਦੇ ਬਾਰੇ ਵਿੱਚ ਵੇਰਵਾ Additional Reading Material ਲਿੰਕ ਵਿੱਚ ਹੈ। ਪੂਰਾ ਹੋਣ ‘ਤੇ Save equation ਬਟਨ ‘ਤੇ ਕਲਿਕ ਕਰੋ।
09:29 Insert character, insert table ਅਤੇ clear formatting ਓਪਸ਼ਨਸ, ਕਿਸੇ ਹੋਰ text editor ਜਿਵੇਂ ਹੀ ਕੰਮ ਕਰਦੇ ਹਨ।
09:40 ਅਗਲੇ ਦੋ ਓਪਸ਼ਨਸ ਹਨ Undo ਅਤੇ Redo. ਇਹ ਸਾਰੇ ਇਨੇਬਲ ਹੁੰਦੇ ਹਨ, ਜਦੋਂ ਕੁਝ ਅਨਸੈੱਟ ਟੈਕਸਟ ਹੁੰਦੇ ਹਨ।
09:51 ਇਸ ਦੇ ਬਾਅਦ, ਸਾਡੇ ਕੋਲ accessibility ਦੇ ਲਈ 2 ਓਪਸ਼ਨਸ ਹਨ। ਪਹਿਲੇ ਆਇਕਨ ਨੂੰ Accessibility checker ਕਹਿੰਦੇ ਹਨ। ਦੂਸਰਾ screen reader helper ਹੈ।
10:05 accessible websites ਅਤੇ ਇਹਨਾਂ ਓਪਸ਼ਨਸ ਦੇ ਬਾਰੇ ਵਿੱਚ ਵੇਰਵਾ, Additional Reading Material ਲਿੰਕ ਵਿੱਚ ਹੈ।
10:14 ਅਖੀਰ ਓਪਸ਼ਨ editor view ਤੋਂ HTML code view ਤੱਕ ਟੌਗਲ ਕਰਨਾ ਹੈ। ਇਸ ਦੀ ਵਰਤੋਂ ਇਮੇਜ਼, ਵੀਡਿਓ, ਪੀਪੀਟੀ, ਇੰਟਰਐਕਟਿਵ ਕੰਟੇਂਟ ਆਦਿ ਨੂੰ ਏਮਬੈਡ ਕਰਨ ਦੇ ਲਈ ਕੀਤੀ ਜਾ ਸਕਦੀ ਹੈ।
10:30 ਫਿਰ ਤੋਂ ਟੌਗਲ HTML ‘ਤੇ ਕਲਿਕ ਕਰੋ। ਇਹ ਸਾਨੂੰ ਆਮ editor view ‘ਤੇ ਵਾਪਸ ਲਿਆਉਂਦਾ ਹੈ।
10:39 ਮੈਂ ਇਸ ਪੇਸ਼ਕਾਰੀ ਦੇ ਲਈ bold, italics ਅਤੇ list ਓਪਸ਼ਨਸ ਦੀ ਵਰਤੋਂ ਕਰਕੇ ਟੈਕਸਟ ਨੂੰ ਫਾਰਮੈਟ ਕੀਤਾ ਹੈ। ਇਸ ਤਰ੍ਹਾਂ ਹੀ ਤੁਹਾਡੇ ਕੰਟੇਂਟ ਦੇ ਲਈ ਕਰੋ।
10:52 ਜਦੋਂ ਤੁਸੀਂ ਫਾਰਮੈਟਿੰਗ ਪੂਰੀ ਕਰ ਲਵੋ, ਤਾਂ ਹੇਠਾਂ ਸਕਰੋਲ ਕਰੋ ਅਤੇ Save and display ਬਟਨ ‘ਤੇ ਕਲਿਕ ਕਰੋ।
11:01 ਹੁਣ ਅਸੀਂ Moodle ਤੋਂ logout ਕਰ ਸਕਦੇ ਹਾਂ।
11:05 ਇਸ ਤਰ੍ਹਾਂ ਹੀ ਵਿਦਿਆਰਥੀ Priya Sinha ਇਸ ਪੇਜ਼ ਨੂੰ ਦੇਖੇਗਾ।
11:11 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ..
11:19 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:

Moodle ਵਿੱਚ Resources course material ਜੋੜਨਾ ਡਿਫਾਲਟ text editor ਵਿੱਚ Formatting ਓਪਸ਼ਨਸ

11:34 ਇੱਥੇ ਤੁਹਾਡੇ ਲਈ ਇੱਕ ਹੋਰ ਨਿਰਧਾਰਤ ਕੰਮ ਹੈ।

Basic Calculus ਵਿੱਚ resource ਨਾਮ ਵਾਲਾ ਇੱਕ ਨਵਾਂ ਫੋਲਡਰ ਜੋੜੋ। File Manager ਤੋਂ reference files ਜੋੜੋ। ਵੇਰਵੇ ਦੇ ਲਈ ਇਸ ਟਿਊਟੋਰਿਅਲ ਦੇ Assignment ਲਿੰਕ ਨੂੰ ਦੇਖੋ।

11:51 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
12:00 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
12:10 ਕ੍ਰਿਪਾ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ ।
12:14 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
12:27 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ।
12:38 ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav