Moodle-Learning-Management-System/C2/Course-Administration-in-Moodle/Punjabi

From Script | Spoken-Tutorial
Jump to: navigation, search
Time Narration
00:01 Course Administration in Moodle. ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ, ਅਸੀਂ Moodle ਵਿੱਚ Course Administration ਦੇ ਬਾਰੇ ਵਿੱਚ ਅਤੇ

course ਵਿੱਚ Activities ਅਤੇ Resources ਦੇ ਬਾਰੇ ਵਿੱਚ ਸਿੱਖਾਂਗੇ।

00:17 ਇਸ ਟਿਊਟੋਰਿਅਲ ਵਿੱਚ ਅਸੀਂ ਵਰਤੋਂ ਕਰ ਰਹੇ ਹਾਂ: Ubuntu Linux OS 16.04
00:24 XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP
00:33 Moodle 3.3 and ਅਤੇ Firefox web browser ਵੈੱਬ ਬਰਾਊਜਰ
00:40 ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ ।

ਹਾਲਾਂਕਿ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ ।

00:52 ਇਸ ਟਿਊਟੋਰਿਅਲ ਦੇ ਅਨੁਸਾਰ ਤੁਹਾਡੇ site administrator ਨੇ ਇੱਕ Moodle ਵੈੱਬਸਾਈਟ ਸੈੱਟਅਪ ਕੀਤੀ ਹੈ ਅਤੇ ਤੁਹਾਨੂੰ ਇੱਕ teacher ਦੇ ਰੂਪ ਵਿੱਚ ਰਜਿਸਟਰਡ ਕੀਤਾ ਹੈ।
01:03 ਇਸ ਟਿਊਟੋਰਿਅਲ ਦੇ ਸਿਖਿਆਰਥੀਆਂ ਦੇ ਕੋਲ Moodle ‘ਤੇ teacher login ਹੋਣਾ ਚਾਹੀਦਾ ਹੈ।
01:09 ਘੱਟ ਤੋਂ ਘੱਟ administrator ਦੁਆਰਾ ਉਹਨਾਂ ਨੂੰ ਇੱਕ ਕੋਰਸ ਅਸਾਈਨ ਕੀਤਾ ਗਿਆ ਹੋਵੇ।

ਕੁਝ ਕੋਰਸ ਸਮੱਗਰੀ ਉਹਨਾਂ ਦੇ ਸੰਬੰਧਿਤ ਕੋਰਸ ਦੇ ਲਈ ਅਪਲੋਡ ਕੀਤੀ ਗਈ ਹੋਵੇ।

01:19 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਸੰਬੰਧਿਤ Moodle ਟਿਊਟੋਰਿਅਲ ਨੂੰ ਦੇਖੋ ।
01:26 ਬਰਾਊਜਰ ‘ਤੇ ਜਾਓ ਅਤੇ ਆਪਣੀ moodle site ਖੋਲੋ।
01:31 ਆਪਣੇ teacher username ਅਤੇ password ਵੇਰਵੇ ਦੇ ਨਾਲ ਲਾਗਿਨ ਕਰੋ।

ਮੈਂ ਪਹਿਲਾਂ ਤੋਂ ਹੀ teacher Rebecca Raymond ਦੇ ਰੂਪ ਵਿੱਚ ਲਾਗਿਨ ਹਾਂ।

01:41 ਅਸੀਂ teacher’s dashboard ਵਿੱਚ ਹਾਂ।
01:44 ਖੱਬੇ ਪਾਸੇ ਵੱਲ navigation menu ਵਿੱਚ, My Courses ਵਿੱਚ Calculus ‘ਤੇ ਧਿਆਨ ਦਿਓ।
01:51 ਕ੍ਰਿਪਾ ਕਰਕੇ ਧਿਆਨ ਦਿਓ । ਸਾਰੇ courses ਜਿਹਨਾਂ ਦੇ ਲਈ ਤੁਸੀਂ teacher ਜਾਂ student ਦੇ ਰੂਪ ਵਿੱਚ ਨਾਮਜ਼ਦ ਹੋ, ਇੱਥੇ ਸੂਚੀਬੱਧ ਹੋਣਗੇ।
01:59 Calculus course ‘ਤੇ ਕਲਿਕ ਕਰੋ।
02:02 ਅਸੀਂ ਪਿਛਲੇ ਟਿਊਟੋਰਿਅਲ ਵਿੱਚ course topics ਅਤੇ summaries ਅੱਪਡੇਟ ਕੀਤੇ ਹਨ।
02:09 ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਹੈ, ਤਾਂ ਕ੍ਰਿਪਾ ਕਰਕੇ ਪਿਛਲੇ ਟਿਊਟੋਰਿਅਲ ਦੀ ਅਸਾਈਨਮੈਂਟ ਨੂੰ ਦੇਖੋ।
02:16 ਅਸੀਂ ਕੁਝ ਉਪਯੋਗੀ course ਸੈਟਿੰਗਸ ਦੇ ਬਾਰੇ ਵਿੱਚ ਜਾਣਾਂਗੇ।
02:21 ਸੈਕਸ਼ਨ ਦੇ ਉੱਪਰ ਸੱਜੇ ਪਾਸੇ ਵੱਲ gear ਆਇਕਨ ‘ਤੇ ਕਲਿਕ ਕਰੋ।
02:26 Edit Settings ‘ਤੇ ਕਲਿਕ ਕਰੋ। ਫਿਰ ਸਾਰੇ ਸੈਕਸ਼ਨ ਨੂੰ ਵਿਸਥਾਰ ਕਰਨ ਦੇ ਲਈ, ਉੱਪਰ ਸੱਜੇ ਪਾਸੇ ਵੱਲ Expand All ‘ਤੇ ਕਲਿਕ ਕਰੋ।
02:36 ਇੱਥੇ ਦੇਖੀ ਗਈ ਸੈਟਿੰਗਸ ਨੂੰ administrator ਦੁਆਰਾ ਪਰਿਭਾਸ਼ਿਤ ਕੀਤਾ ਗਿਆ ਸੀ, ਜਦੋਂ ਇਹ ਕੋਰਸ ਬਣਾਇਆ ਗਿਆ ਸੀ।
02:44 General ਸੈਕਸ਼ਨ ਵਿੱਚ, ਸਾਡੇ ਕੋਲ Course full name ਹੈ। ਇਹ ਕੋਰਸ ਪੇਜ਼ ਦੇ ਸਿਖਰ ‘ਤੇ ਪ੍ਰਦਰਸ਼ਿਤ ਨਾਮ ਹੈ।
02:54 Course short name, course navigation ਅਤੇ course ਨਾਲ ਸੰਬੰਧਿਤ emails ਵਿੱਚ ਪ੍ਰਦਰਸ਼ਿਤ ਨਾਮ ਹੈ।
03:03 Course category ਪਹਿਲਾਂ ਤੋਂ ਹੀ admin ਦੁਆਰਾ ਸੈੱਟ ਕੀਤਾ ਗਿਆ ਹੈ।
03:08 ਅਸੀਂ ਆਪਣੀਆਂ ਲੋੜਾਂ ਦੇ ਮੁਤਾਬਕ, Course start date, Course end date ਅਤੇ Course ID number ਨੂੰ ਬਦਲ ਸਕਦੇ ਹਾਂ।
03:21 Description ਸੈਕਸ਼ਨ ਵਿੱਚ, Course Summary ਟੈਕਸਟਬਾਕਸ ਦੇਖੋ। ਮੈਂ ਮੌਜੂਦਾ ਕੰਟੇਂਟ ਨੂੰ ਹਟਾ ਦੇਵਾਂਗਾ ਅਤੇ ਹੇਠ ਲਿਖੇ ਨੂੰ ਟਾਈਪ ਕਰਾਂਗਾ।
03:31 ਮੇਰੇ ਵਿਦਿਆਰਥੀ ਮੇਰੇ ਕੋਰਸ ਦੇ ਮੁੱਖ ਪੇਜ਼ ‘ਤੇ ਇਸ ਨੂੰ ਦੇਖਣਗੇ।
03:37 ਫਿਰ Course summary files ਫ਼ੀਲਡ ਆਉਂਦਾ ਹੈ ।

ਇਹ ਉਹ ਫਾਇਲਾਂ ਹਨ, ਜੋ ਵਿਦਿਆਰਥੀਆਂ ਨੂੰ Course summary ਦੇ ਨਾਲ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

03:47 ਡਿਫਾਲਟ ਰੂਪ ਵਿੱਚ, ਸਿਰਫ jpg, gif ਅਤੇ png file types Course summary ਫਾਇਲਸ ਦੇ ਰੂਪ ਵਿੱਚ ਆਗਿਆ ਦਿੰਦਾ ਹੈ।
03:56 ਫਾਇਲ ਅਪਲੋਡ ਕਰਨ ਦੇ 3 ਤਰੀਕੇ ਹਨ: ਫਾਇਲ ਨੂੰ ਬਾਕਸ ਵਿੱਚ ਖਿੱਚੋ ਅਤੇ ਛੱਡੋ।
04:03 ਉੱਪਰ ਖੱਬੇ ਪਾਸੇ ਵੱਲ Upload ਜਾਂ Add ਆਇਕਨ ‘ਤੇ ਕਲਿਕ ਕਰੋ। downward ਐਰੋ ‘ਤੇ ਕਲਿਕ ਕਰੋ।
04:11 ਜੇਕਰ ਤੁਸੀਂ Upload ਜਾਂ Add ਆਇਕਨ ਜਾਂ downward ਐਰੋ ‘ਤੇ ਕਲਿਕ ਕਰਦੇ ਹੋ, File picker ਡਾਇਲਾਗ ਬਾਕਸ ਖੁੱਲਦਾ ਹੈ।
04:21 ਖੱਬੇ ਪਾਸੇ ਵਾਲੇ ਮੀਨੂ ‘ਤੇ Upload a file ਓਪਸ਼ਨ ‘ਤੇ ਕਲਿਕ ਕਰੋ।
04:26 Browse ਜਾਂ Choose File ਬਟਨ ‘ਤੇ ਕਲਿਕ ਕਰੋ। ਫਿਰ ਆਪਣੀ ਮਸ਼ੀਨ ਨਾਲ ਇੱਛਤ ਫਾਇਲ ਦੀ ਚੋਣ ਕਰੋ।
04:34 ਮੈਂ ਸਿਸਟਮ ਤੋਂ calculus.jpg ਚੁਣਾਂਗਾ।
04:40 ਤੁਸੀਂ ਇਸ ਨੂੰ Save as ਫ਼ੀਲਡ ਵਿੱਚ ਟਾਈਪ ਕਰਕੇ ਇੱਕ ਅਲੱਗ ਨਾਮ ਦੇ ਸਕਦੇ ਹੋ।
04:46 ਸੰਬੰਧਿਤ ਫ਼ੀਲਡਸ ਵਿੱਚ author ਅਤੇ license ਵੇਰਵਾ ਦਰਜ ਕਰੋ। ਅਖੀਰ ਵਿੱਚ, ਹੇਠਾਂ Upload this file ਬਟਨ ‘ਤੇ ਕਲਿਕ ਕਰੋ।
04:58 ਤਾਂ ਅਸੀਂ Course summary ਫਾਇਲਸ ਕਿਵੇਂ ਅੱਪਲੋਡ ਕਰ ਸਕਦੇ ਹਾਂ।
05:02 ਇਸ ਦੇ ਬਾਅਦ Course format ਆਉਂਦਾ ਹੈ। Course format ਵਿਦਿਆਰਥੀਆਂ ਦੇ ਲਈ resources ਅਤੇ activities ਨੂੰ ਸੰਗਠਿਤ ਕਰਨ ਦੇ ਤਰੀਕੇ ਨੂੰ ਹਵਾਲਾ ਦਿੰਦਾ ਹੈ।
05:12 Format ਡਰਾਪ –ਡਾਊਂਨ ਵਿੱਚ 4 ਓਪਸ਼ਨਸ ਹਨ -

'Single Activity Format, Social Format, Topics Format ਅਤੇ Weekly Format.

05:26 ਸਾਡੇ admin ਨੇ Topics format ਚੁਣਿਆ ਹੈ। ਅਸੀਂ ਇਸ ਨੂੰ ਉਸੇ ਤਰ੍ਹਾਂ ਹੀ ਰਹਿਣ ਦੇਵਾਂਗੇ।
05:33 ਅਗਲੀ ਸੈਟਿੰਗ Hidden sections ਦੇ ਲਈ ਹੈ।

ਇਹ ਮੂਲ ਰੂਪ ਵਿੱਚ course ਵਿੱਚ topics ਹਨ, ਜਿਹਨਾਂ ਨੂੰ ਵਿਦਿਆਰਥੀਆਂ ਤੋਂ ਲੁਕਾ ਕੇ ਰੱਖਿਆ ਜਾ ਸਕਦਾ ਹੈ।

05:44 ਇਹ ਉਸ ਸਮੇਂ ਉਪਯੋਗੀ ਹੋ ਸਕਦਾ ਹੈ, ਜਦੋਂ ਕੋਈ ਨਿਸ਼ਚਿਤ ਟਾਪਿਕ ਹੋਵੇ, ਜੋ ਅਧਿਆਪਕ ਦੁਆਰਾ ਅਜੇ ਤੱਕ ਪੂਰਾ ਨਾ ਕੀਤਾ ਗਿਆ ਹੋਵੇ। ਇਹ ਸੈਟਿੰਗ ਇਹ ਨਿਰਧਾਰਤ ਕਰਦੀ ਹੈ ਕਿ ਵਿਦਿਆਰਥੀਆਂ ਨੂੰ Hidden sections ਕਿਵੇਂ ਪੇਸ਼ ਕੀਤਾ ਜਾਵੇ।
05:57 ਇਸ ਓਪਸ਼ਨਸ ਨੂੰ ਚੁਣਨ ਨਾਲ ਵਿਦਿਆਰਥੀਆਂ ਨੂੰ ਸੰਖੇਪ ਰੂਪ ਵਿੱਚ ਸਮੱਗਰੀ ਪ੍ਰਦਸ਼ਿਤ ਹੋਵੇਗੀ।
06:04 ਇਸ ਓਪਸ਼ਨਸ ਨੂੰ ਚੁਣਨ ਨਾਲ ਵਿਦਿਆਰਥੀਆਂ ਦਾ ਕੰਟੇਂਟ ਲੁਕ ਜਾਵੇਗਾ।
06:09 ਅਸੀਂ ਇਸ ਨੂੰ ਹੁਣ ਦੇ ਲਈ ਡਿਫਾਲਟ ਰੂਪ ਵਿੱਚ ਰਹਿਣ ਦੇਵਾਂਗੇ।
06:13 ਅਗਲਾ ਡਰਾਪ –ਡਾਊਂਨ Course Layout ਹੈ। ਇਸ ‘ਤੇ ਕਲਿਕ ਕਰੋ।
06:19 ਅਸੀਂ ਇਸ ਓਪਸ਼ਨ ਨੂੰ ਚੁਣ ਕੇ ਇੱਕ ਪੇਜ਼ ਵਿੱਚ ਸਾਰੇ sections ਦਿਖਾ ਸਕਦੇ ਹਾਂ ।
06:25 ਇੱਥੇ ਹੋਰ ਓਪਸ਼ਨ Show one section per page ਹਨ।

ਇਸ ਨਾਲ ਕਈ ਪੇਜ਼ਾਂ ‘ਤੇ 'course' ਵੰਡਿਆ ਜਾਵੇਗਾ, ਜੋ sections ਦੀ ਸੰਖਿਆ ‘ਤੇ ਨਿਰਭਰ ਕਰੇਗਾ।

06:37 ਅਸੀਂ ਇਸ ਨੂੰ ਹੁਣ ਦੇ ਲਈ Show all sections in one page ‘ਤੇ ਰਹਿਣ ਦੇਵਾਂਗੇ।
06:43 ਅਗਲਾ Appearance ਸੈਕਸ਼ਨ ਹੈ।
06:46 Show gradebook to students ਓਪਸ਼ਨ ‘ਤੇ ਧਿਆਨ ਦਿਓ।

ਕੋਰਸ ਵਿੱਚ ਕਈ ਗਤੀਵਿਧੀਆਂ ਅਧਿਆਪਕਾਂ ਨੂੰ ਗ੍ਰੇਡ ਦੇਣ ਦੀ ਆਗਿਆ ਦਿੰਦੀਆਂ ਹਨ।

06:57 ਇਹ ਓਪਸ਼ਨ ਨਿਰਧਾਰਤ ਕਰਦਾ ਹੈ ਕਿ ਕੀ ਕੋਈ ਵਿਦਿਆਰਥੀ ਉਹਨਾਂ ਦੇ ਗ੍ਰੇਡ ਨੂੰ ਦੇਖ ਸਕਦਾ ਹੈ।

ਇਹ ਡਿਫਾਲਟ ਰੂਪ ਵਿੱਚ Yes , ‘ਤੇ ਸੈੱਟ ਹੈ। ਅਸੀਂ ਇਸ ਨੂੰ ਇਸ ਤਰ੍ਹਾਂ ਹੀ ਰਹਿਣ ਦੇਵਾਂਗੇ।

07:10 ਜੇਕਰ ਇਹ ਪਹਿਲਾਂ ਤੋਂ ਹੀ ਡਿਫਾਲਟ ਰੂਪ ਵਿੱਚ ਚੁਣਿਆ ਹੋਇਆ ਨਹੀਂ ਹੈ ਤਾਂ, ਅਸੀਂ Show activity reports ਨੂੰ Yes ਵਿੱਚ ਬਦਲਾਂਗੇ।
07:18 ਇਹ ਸੁਨਿਸ਼ਚਿਤ ਕਰਦਾ ਹੈ, ਕਿ ਇੱਕ ਵਿਦਿਆਰਥੀ ਆਪਣੇ profile page ਤੋਂ ਉਸ ਦੀ activity reports ਦੇਖ ਸਕਦਾ ਹੈ।
07:27 ਅਸੀਂ ਫਾਇਲਸ ਦਾ ਵੱਧ ਤੋਂ ਵੱਧ ਸਾਇਜ਼ ਸੈੱਟ ਕਰ ਸਕਦੇ ਹਾਂ ਜਿਹਨਾਂ ਨੂੰ ਇਸ ਕੋਰਸ ਦੇ ਲਈ ਅੱਪਲੋਡ ਕੀਤਾ ਜਾ ਸਕਦਾ ਹੈ।
07:34 ਫਾਇਲਸ additional materials, assignments ਆਦਿ ਦੇ ਲਈ ਅੱਪਲੋਡ ਕੀਤੀ ਜਾ ਸਕਦੀ ਹੈ।
07:41 ਸਾਡੇ admin ਨੇ ਇਸ ਨੂੰ 128MB ਸੈੱਟ ਕੀਤਾ ਹੈ, ਜੋ ਕਿ ਵੱਧ ਤੋਂ ਵੱਧ ਫਾਇਲ ਸਾਇਜ਼ ਹੈ।

ਸਾਇਜ਼ ਇਸੇ ਤਰ੍ਹਾਂ ਹੀ ਰਹਿਣ ਦਿਓ।

07:52 ਅਸੀਂ ਹੋਰ ਸਾਰੀ ਸੈਟਿੰਗਸ ਨੂੰ ਉਹਨਾਂ ਦੀ ਡਿਫਾਲਟ ਵੈਲਿਊਜ਼ ‘ਤੇ ਰਹਿਣ ਦੇਵਾਂਗੇ।
07:58 ਹੇਠਾਂ ਸਕਰੋਲ ਕਰੋ ਅਤੇ Save and display ਬਟਨ ‘ਤੇ ਕਲਿਕ ਕਰੋ।

ਅਸੀਂ Course ਪੇਜ਼ ‘ਤੇ ਆਉਂਦੇ ਹਾਂ।

08:06 ਟਾਪਿਕ ਨਾਮ ਦੇ ਉੱਪਰ Announcements ਲਿੰਕ ‘ਤੇ ਧਿਆਨ ਦਿਓ।
08:11 ਇਸ ਨਾਲ ਵਿਦਿਆਰਥੀਆਂ ਨੂੰ ਲੋੜੀਂਦੀ ਜਾਣਕਾਰੀ, ਤਾਜ਼ਾ ਖਬਰਾਂ, ਘੋਸ਼ਣਾਵਾਂ ਆਦਿ ਦੇ ਬਾਰੇ ਵਿੱਚ ਪਤਾ ਚੱਲ ਜਾਵੇਗਾ।
08:20 ਪੇਜ਼ ਦੇ ਉੱਪਰ ਸੱਜੇ ਕੋਨੇ ‘ਤੇ gear ਆਇਕਨ ‘ਤੇ ਕਲਿਕ ਕਰੋ ਅਤੇ Turn Editing On ‘ਤੇ ਕਲਿਕ ਕਰੋ।
08:28 ਨੋਟ: ਕੋਰਸ ਵਿੱਚ ਕੋਈ ਵੀ ਤਬਦੀਲੀ ਕਰਨ ਦੇ ਲਈ ਤੁਹਾਨੂੰ editing ਆਨ ਕਰਨਾ ਹੋਵੇਗਾ।
08:35 ਹੁਣ, Announcements ਦੇ ਸੱਜੇ ਪਾਸੇ ਵੱਲ, Edit ‘ਤੇ ਕਲਿਕ ਕਰੋ ਅਤੇ ਫਿਰ Edit Settings ‘ਤੇ ਕਲਿਕ ਕਰੋ।
08:44 ਅਤੇ Description ਵਿੱਚ, ਮੈਂ ਹੇਠ ਲਿਖੇ ਨੂੰ ਟੈਕਸਟ ਟਾਈਪ ਕਰਾਂਗਾ।

“Please check the announcements regularly”.

08:52 Display description on course page ਚੈੱਕ ਕਰੋ। ਇਹ ਲਿੰਕ ਦੇ ਹੇਠਾਂ ਵੇਰਵਾ ਪ੍ਰਦਰਸ਼ਿਤ ਕਰੇਗਾ।
09:01 ਹੋਰ ਸਾਰੀ ਸੈਟਿੰਗਸ ਨੂੰ ਛੱਡ ਦਿਓ ਜਿਸ ਤਰ੍ਹਾਂ ਉਹ ਹਨ।
09:05 ਹੇਠਾਂ ਸਕਰੋਲ ਕਰੋ ਅਤੇ Save and return to course ਬਟਨ ‘ਤੇ ਕਲਿਕ ਕਰੋ।

ਅਸੀਂ ਕੋਰਸ ਪੇਜ਼ ‘ਤੇ ਵਾਪਸ ਆਉਂਦੇ ਹਾਂ।

09:15 ਜ਼ਿਆਦਾ announcements ਜੋੜਨ ਦੇ ਲਈ, Announcements ਟਾਇਟਲ ‘ਤੇ ਕਲਿਕ ਕਰੋ।
09:21 ਹੁਣ Add a new topic ਬਟਨ ‘ਤੇ ਕਲਿਕ ਕਰੋ। Subject ਵਿੱਚ Minimum requirements ਟਾਈਪ ਕਰੋ।
09:31 ਮੈਸੇਜ ਟਾਈਪ ਕਰੋ “This course requires you to submit a minimum of 3 assignments and attempt 5 quizzes to pass”.
09:43 ਧਿਆਨ ਦਿਓ, ਕਿ ਚੈੱਕ ਬਾਕਸ Discussion subscription ਚੈੱਕ ਕੀਤਾ ਗਿਆ ਹੈ ਅਤੇ ਨਾਨ –ਐਡੀਟੇਬਲ ਹੈ।

ਅਜਿਹਾ ਇਸ ਲਈ ਹੈ ਕਿਉਂ ਕਿ ਕੋਰਸ ਵਿੱਚ ਨਾਮਜ਼ਦ ਸਾਰਿਆਂ ਨੂੰ ਲੋੜੀਂਦੇ ਰੂਪ ਵਿੱਚ ਇਸ ਦੀ ਮੈਂਬਰਤਾ ਦਿੱਤੀ ਗਈ ਹੈ।

09:59 ਇਸ ਦੇ ਬਾਅਦ 'Attachments' ਹਨ। ਤੁਸੀਂ ਜਾਂ ਤਾਂ ਸੰਬੰਧਿਤ ਫਾਇਲਸ ਨੂੰ ਇੱਥੇ ਖਿੱਚ ਜਾਂ ਛੱਡ ਸਕਦੇ ਹੋ ਜਾਂ ਅੱਪਲੋਡ ਕਰ ਸਕਦੇ ਹੋ।
10:08 ਜੇਕਰ ਤੁਸੀਂ ਚਾਹੁੰਦੇ ਹੋ, ਕਿ ਘੋਸ਼ਣਾਵਾਂ forum ਦੇ ਸਿਖਰ ‘ਤੇ ਦਿਖਾਈ ਦੇਣ, ਤਾਂ Pinned ਚੈੱਕ ਬਾਕਸ ‘ਤੇ ਕਲਿਕ ਕਰੋ। ਮੈਂ ਇਸ ‘ਤੇ ਟਿਕ ਕਰਾਂਗਾ।
10:18 ਅਗਲੇ ਚੈੱਕ ਬਾਕਸ ‘ਤੇ ਟਿਕ ਕਰੋ।

ਇਹ ਇਸ forum ਦੇ ਲਈ ਤੁਰੰਤ ਹੀ ਸਾਰੇ subscribed ਨੂੰ notification ਭੇਜੇਗਾ।

10:29 ਅਗਲੇ ਸੈਕਸ਼ਨ Display period ਨੂੰ ਵਿਸਤ੍ਰਿਤ ਕਰੋ।

ਇੱਥੇ ਸੈਟਿੰਗਸ ਇਹ ਨਿਰਧਾਰਤ ਕਰਦੀਆਂ ਹਨ ਕਿ ਕੀ ਇਹ forum post ਤਾਰੀਖ਼ ਸੀਮਾ ਦੇ ਲਈ ਦਿਖਾਈ ਦੇਣਾ ਚਾਹੀਦਾ ਹੈ।

10:41 ਡਿਫਾਲਟ ਰੂਪ ਵਿੱਚ, ਇਹ ਡਿਸੇਬਲ ਹਨ। ਇਸ ਦਾ ਅਰਥ ਹੈ posts ਹਮੇਸ਼ਾ ਦਿਖਾਈ ਦੇਵੇਗਾ।

ਅਸੀਂ ਡਿਫਾਲਟ ਸੈਟਿੰਗਸ ਨੂੰ ਰਹਿਣ ਦੇਵਾਂਗੇ।

10:52 ਹੇਠਾਂ ਸਕਰੋਲ ਕਰੋ ਅਤੇ Post to forum ਬਟਨ ‘ਤੇ ਕਲਿਕ ਕਰੋ।
10:57 ਇੱਕ ਸਫਲ ਮੈਸੇਜ ਪ੍ਰਦਰਸ਼ਿਤ ਹੁੰਦਾ ਹੈ। Post authors ਦੇ ਕੋਲ posts ਵਿੱਚ ਕੋਈ ਤਬਦੀਲੀ ਕਰਨ ਦੇ ਲਈ 30 ਮਿੰਟ ਹਨ।
11:08 Breadcrumb ਵਿੱਚ Calculus ਲਿੰਕ ‘ਤੇ ਕਲਿਕ ਕਰੋ।
11:13 ਹੁਣ ਮੈਂ ਇਸ section ਵਿੱਚ ਸਿਲੇਬਸ ਦੇ ਨਾਲ ਇੱਕ ਪੇਜ਼ ਜੋੜਦਾ ਹਾਂ।
11:19 General section ਦੇ ਹੇਠਾਂ ਸੱਜੇ ਪਾਸੇ ਵੱਲ Add an activity or resource ਲਿੰਕ ‘ਤੇ ਕਲਿਕ ਕਰੋ।

Resources ਦੀ ਸੂਚੀ ਤੋਂ, Page ਚੁਣੋ।

11:32 ਜਦੋਂ ਤੁਸੀਂ ਚੁਣਦੇ ਹੋ ਤਾਂ ਇਸ ਗਤੀਵਿਧੀ ਦਾ ਵਰਣਨ ਪੜ੍ਹੋ।
11:39 ਫਿਰ ਹੇਠਾਂ Add ਬਟਨ ‘ਤੇ ਕਲਿਕ ਕਰੋ।

ਅਸੀਂ ਇੱਕ ਨਵੇਂ ਪੇਜ਼ ‘ਤੇ ਆਉਂਦੇ ਹਾਂ।

11:47 Name ਫ਼ੀਲਡ ਵਿੱਚ, Detailed syllabus ਟਾਈਪ ਕਰੋ।
11:52 ਮੈਂ Description ਟੈਕਸਟ ਬਾਕਸ ਨੂੰ ਖਾਲੀ ਛੱਡ ਦੇਵਾਂਗਾ, ਕਿਉਂ ਕਿ ਸਿਰਲੇਖ ਸਵੈ –ਵਿਆਖਿਆਤਮਕ ਹੈ।
11:59 ਮੈਂ ਇਸ Page Content ਟੈਕਸਟ ਬਾਕਸ ਵਿੱਚ ਇਸ Calculus ਕੋਰਸ ਦਾ ਵਿਸਤ੍ਰਿਤ ਸਿਲੇਬਸ ਦਰਜ ਕਰਾਂਗਾ।
12:07 ਇਹ ਕੰਟੇਂਟ ਇਸ ਟਿਊਟੋਰਿਅਲ ਦੇ Code Files ਲਿੰਕ ਵਿੱਚ ਉਪਲਬਧ ਹਨ।

ਤੁਸੀਂ ਅਭਿਆਸ ਕਰਦੇ ਸਮੇਂ ਇਸ ਦੀ ਵਰਤੋਂ ਕਰ ਸਕਦੇ ਹੋ ਅਤੇ ਡਾਊਂਨਲੋਡ ਕਰ ਸਕਦੇ ਹੋ।

12:18 ਹੇਠਾਂ ਸਕਰੋਲ ਕਰੋ ਅਤੇ Save and return to course ਬਟਨ ‘ਤੇ ਕਲਿਕ ਕਰੋ।

ਅਸੀਂ ਫਿਰ ਤੋਂ course ਪੇਜ਼ ‘ਤੇ ਵਾਪਸ ਆਉਂਦੇ ਹਾਂ ।

12:27 ਹੁਣ ਅਸੀਂ ਆਪਣੇ ਅਕਾਊਂਟ ਤੋਂ ਲਾਗ ਆਉਟ ਕਰਾਂਗੇ। ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਪਾਸੇ ਵੱਲ ਮੌਜੂਦ user ਆਇਕਨ ‘ਤੇ ਕਲਿਕ ਕਰੋ। ਹੁਣ Log out ਓਪਸ਼ਨ ਚੁਣੋ।
12:39 ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਇਹ ਪੇਜ਼ ਕਿਸੇ ਵਿਦਿਆਰਥੀ ਨੂੰ ਕਿਵੇਂ ਲੱਗੇਗਾ।
12:45 ਮੇਰੇ ਕੋਲ Priya Sinha ਨਾਮ ਵਾਲੇ ਵਿਦਿਆਰਥੀ ਦੀ ID ਹੈ।

ਇਸ ਵਿਦਿਆਰਥੀ ਨੂੰ ਵੀ admin ਦੁਆਰਾ Calculus ਕੋਰਸ ਵਿੱਚ ਨਾਮਜ਼ਦ ਕੀਤਾ ਗਿਆ ਹੈ।

12:55 ਮੈਂ ਵਿਦਿਆਰਥੀ Priya Sinha ਦੇ ਰੂਪ ਵਿੱਚ ਦਾਖਲ ਹੋਇਆ ਹਾਂ। ਹੁਣ ਮੈਂ ਖੱਬੇ ਪਾਸੇ ਵੱਲ Calculus ‘ਤੇ ਕਲਿਕ ਕਰਾਂਗਾ।
13:04 ਇਸ ਤਰ੍ਹਾਂ ਵਿਦਿਆਰਥੀ ਇਸ ਪੇਜ਼ ਨੂੰ ਦੇਖੇਗਾ। ਧਿਆਨ ਦਿਓ, ਕਿ ਇਸ ਪੇਜ਼ ਦੇ ਉੱਪਰ ਸੱਜੇ ਪਾਸੇ ਵੱਲ ਕੋਈ gear ਆਇਕਨ ਨਹੀਂ ਹੈ।
13:14 ਅਜਿਹਾ ਇਸ ਲਈ ਹੈ ਕਿਉਂਕਿ ਵਿਦਿਆਰਥੀ ਕੋਰਸ ਦੇ ਕਿਸੇ ਵੀ ਭਾਗ ਨੂੰ ਐਡਿਟ ਨਹੀਂ ਕਰ ਸਕਦੇ।
13:20 ਹੁਣ ਅਸੀਂ student id ਤੋਂ ਲਾਗ ਆਉਟ ਕਰਾਂਗੇ।
13:24 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ..
13:30 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: Moodle ਵਿੱਚ Course Administration,

course ਵਿੱਚ Activities ਅਤੇ Resources

13:40 ਇੱਥੇ ਤੁਹਾਡੇ ਲਈ ਇੱਕ ਛੋਟਾ ਜਿਹਾ ਨਿਰਧਾਰਤ ਕੰਮ ਹੈ।

ਇੱਕ ਨਵਾਂ ਪੇਜ਼ ਰਿਸੋਰਸਸ ਜੋੜੋ ਜੋ course ਨਤੀਜੇ ਦਾ ਵੇਰਵਾ ਦਿੰਦਾ ਹੈ। ਵੇਰਵੇ ਦੇ ਲਈ ਇਸ ਟਿਊਟੋਰਿਅਲ ਦੇ Assignment ਲਿੰਕ ਦੀ ਪਾਲਣਾ ਕਰੋ।

13:53 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
14:02 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
14:13 ਕ੍ਰਿਪਾ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ ।
14:17 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
14:31 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav