LibreOffice-Writer-on-BOSS-Linux/C4/Headers-Footers-and-Notes/Punjabi
From Script | Spoken-Tutorial
| VISUAL CUE | NARRATION |
| 00:00 | ਲਿਬਰੇ ਆਫਿਸ ਰਾਈਟਰ ਵਿੱਚ ਹੈਡਰਸ, ਫੂਟਰਸ ਅਤੇ ਐੰਡਨੋਟਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
| 00:07 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ: |
| 00:09 | *ਡਾਕਿਊਮੈਂਟ ਵਿੱਚ ਹੈਡਰਸ ਕਿਵੇਂ ਇਨਸਰਟ ਕਰਦੇ ਹਨ। |
| 00:12 | *ਡਾਕਿਊਮੈਂਟ ਵਿੱਚ ਫੂਟਰਸ ਕਿਵੇਂ ਇਨਸਰਟ ਕਰਦੇ ਹਨ। |
| 00:15 | *ਪਹਿਲੇ ਪੇਜ ਉੱਤੋਂ ਹੈਡਰਸ ਕਿਵੇਂ ਹਟਾਉਂਦੇ ਹਨ। |
| 00:19 | *ਡਾਕਿਊਮੈਂਟ ਵਿੱਚ ਫੂਟਨੋਟ ਅਤੇ ਐੰਡਨੋਟ ਕਿਵੇਂ ਇਨਸਰਟ ਕਰਦੇ ਹਨ। |
| 00:24 | ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/ਲਿਨਕਸ ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ । |
| 00:33 | ਲਿਬਰੇਆਫਿਸ ਤੁਹਾਨੂੰ ਡਾਕਿਊਮੈਂਟ ਵਿੱਚ ਪੇਜ ਨੰਬਰਸ ਸ਼ਾਮਿਲ ਕਰਨ ਦੀ ਆਗਿਆ ਦਿੰਦਾ ਹੈ । |
| 00:38 | ਅਸੀ ਆਪਣੀ resume.odt ਫਾਇਲ ਖੋਲ੍ਹਾਂਗੇ। |
| 00:42 | ਫੂਟਰ ਵਿੱਚ ਪੇਜ ਨੰਬਰਸ ਇਨਸਰਟ ਕਰਨ ਦੇ ਲਈ, ਅਸੀ ਪਹਿਲਾਂ ਪੇਜ ਉੱਤੇ ਕਲਿਕ ਕਰਾਂਗੇ, ਜਿੱਥੇ ਅਸੀ ਫੂਟਰ ਇਨਸਰਟ ਕਰਨਾ ਚਾਹੁੰਦੇ ਹਾਂ । |
| 00:49 | ਸੋ, ਡਾਕਿਊਮੈਂਟ ਪੇਜ ਉੱਤੇ ਕਲਿਕ ਕਰੋ। |
| 00:51 | ਹੁਣ ਮੈਨਿਊ ਬਾਰ ਵਿੱਚ “Insert” ਆਪਸ਼ਨ ਉੱਤੇ ਕਲਿਕ ਕਰੋ ਅਤੇ ਫਿਰ “Footer” ਆਪਸ਼ਨ ਉੱਤੇ ਕਲਿਕ ਕਰੋ। |
| 00:58 | ਹੁਣ, “Default” ਆਪਸ਼ਨ ਉੱਤੇ ਕਲਿਕ ਕਰੋ। |
| 01:01 | ਅਸੀ ਵੇਖਦੇ ਹਾਂ ਕਿ ਫੂਟਰ ਪੇਜ ਦੇ ਸਭ ਤੋਂ ਹੇਠਲੇ ਭਾਗ ਵਿੱਚ ਜੁੜ ਗਿਆ ਹੈ । |
| 01:06 | ਫੂਟਰ ਵਿੱਚ ਪੇਜ ਨੰਬਰ ਦਿਖਾਉਣ ਦੇ ਲਈ, ਅਸੀ ਪਹਿਲਾਂ “Insert” ਆਪਸ਼ਨ ਉੱਤੇ ਕਲਿਕ ਕਰਾਂਗੇ । |
| 01:12 | ਫਿਰ “Fields” ਆਪਸ਼ਨ ਉੱਤੇ ਕਲਿਕ ਕਰਾਂਗੇ। |
| 01:15 | ਤੁਸੀ ਵੇਖ ਸਕਦੇ ਹੋ ਕਿ ਇੱਥੇ ਕਈ ਫੂਟਰ ਆਪਸ਼ੰਸ ਦਿਖਾਏ ਹੋਏ ਹਨ। |
| 01:19 | ਡਾਕਿਊਮੈਂਟ ਵਿੱਚ ਪੇਜ ਨੰਬਰ ਇਨਸਰਟ ਕਰਨ ਲਈ “Page Number” ਉੱਤੇ ਕਲਿਕ ਕਰੋ । |
| 01:24 | ਤੁਰੰਤ ਹੀ, ਅਸੀ ਵੇਖਦੇ ਹਾਂ ਕਿ ਫੂਟਰ ਵਿੱਚ ਨੰਬਰ “1” ਦਿਖਾਇਆ ਹੋਇਆ ਹੈ। |
| 01:29 | ਪੇਜ ਨੰਬਰ ਨੂੰ ਵੱਖ-ਵੱਖ ਸਟਾਈਲ ਦੇਣ ਦੇ ਲਈ, page number ਉੱਤੇ ਡਬਲ ਕਲਿਕ ਕਰੋ। |
| 01:35 | ਅਸੀ ਵੇਖਦੇ ਹਾਂ ਕਿ ਸਕਰੀਨ ਉੱਤੇ “Edit Fields: Document” ਡਾਇਲਾਗ ਬਾਕਸ ਵਿਖਾਈ ਦਿੰਦਾ ਹੈ। |
| 01:41 | “Format” ਆਪਸ਼ਨ ਦੇ ਹੇਠਾਂ, ਤੁਸੀ ਕਈ ਫਾਰਮੈਟਸ ਵੇਖੋਗੇ ਜਿਵੇਂ “A B C ਵੱਡੇ ਅੱਖਰਾਂ ਵਿੱਚ”, “a b c ਛੋਟੇ ਅੱਖਰਾਂ ਵਿੱਚ” , ”Arabic 1 2 3” ਅਤੇ ਕਈ ਹੋਰ। |
| 01:53 | ਇੱਥੇ ਤੁਸੀ ਪੇਜ ਨੰਬਰ ਦਾ ਸਟਾਈਲ ਚੁਣ ਸਕਦੇ ਹੋ, ਜਿਸਨੂੰ ਤੁਸੀ ਪਸੰਦ ਕਰਦੇ ਹੋ। |
| 01:58 | ਅਸੀ “Roman i , ii , iii “ ਆਪਸ਼ਨ ਚੁਨਾਂਗੇ ਅਤੇ ਫਿਰ “OK” ਬਟਨ ਉੱਤੇ ਕਲਿਕ ਕਰਾਂਗੇ। |
| 02:05 | ਤੁਸੀ ਵੇਖਦੇ ਹੋ ਕਿ ਪੇਜ ਵਿੱਚ ਨੰਬਰ ਦਾ ਫਾਰਮੈਟ ਬਦਲਦਾ ਹੈ । |
| 02:09 | ਉਸੀ ਤਰ੍ਹਾਂ, ਅਸੀ ਡਾਕਿਊਮੈਂਟ ਵਿੱਚ ਹੈਡਰ ਇਨਸਰਟ ਕਰ ਸਕਦੇ ਹਾਂ। |
| 02:13 | ਪਹਿਲਾਂ ਪੇਜ ਉੱਤੇ ਕਲਿਕ ਕਰੋ, ਜਿੱਥੇ ਹੈਡਰ ਇਨਸਰਟ ਹੋਣਾ ਚਾਹੀਦਾ ਹੈ। |
| 02:17 | “Insert” ਮੈਨਿਊ ਉੱਤੇ ਕਲਿਕ ਕਰੋ ਅਤੇ ਫਿਰ “Header” ਆਪਸ਼ਨ ਉੱਤੇ ਕਲਿਕ ਕਰੋ। |
| 02:23 | “Default” ਆਪਸ਼ਨ ਉੱਤੇ ਕਲਿਕ ਕਰੋ। |
| 02:26 | ਤੁਸੀ ਵੇਖਦੇ ਹੋ ਕਿ ਹੈਡਰ ਸਭ ਤੋਂ ਉੱਤੇ ਪੇਜ ਵਿੱਚ ਇਨਸਰਟ ਹੋ ਗਿਆ ਹੈ। |
| 02:30 | ਹੈਡਰ ਵਿੱਚ ਤਾਰੀਖ ਇਨਸਰਟ ਕਰਨ ਦੇ ਲਈ, “Insert” ਉੱਤੇ ਕਲਿਕ ਕਰੋ ਅਤੇ ਫਿਰ “Fields” ਆਪਸ਼ਨ ਉੱਤੇ ਕਲਿਕ ਕਰੋl |
| 02:37 | ਸਾਈਡ ਮੈਨਿਊ ਵਿੱਚ, ਜੋ ਦਿਖਾਇਆ ਹੋਇਆ ਹੈ, “Date” ਆਪਸ਼ਨ ਉੱਤੇ ਕਲਿਕ ਕਰੋ। |
| 02:42 | ਤਾਰੀਖ ਹੈਡਰ ਵਿੱਚ ਦਿਖਾਈ ਹੋਈ ਹੈ। |
| 02:45 | date ਉੱਤੇ ਡਬਲ-ਕਲਿਕ ਕਰਕੇ ਸਾਰੇ ਸੰਭਵ ਫਾਰਮੈਟਸ ਦਿਖਦੇ ਹਨ, ਜਿਨ੍ਹਾਂ ਵਿੱਚ ਤਾਰੀਖ ਦਿਖਾਈ ਹੋਈ ਹੋ ਸਕਦੀ ਹੈ। |
| 02:51 | ਇੱਥੇ ਅਸੀ 31 Dec, 1999 ਚੁਣਾਗੇ ਅਤੇ OK ਉੱਤੇ ਕਲਿਕ ਕਰਾਂਗੇ । |
| 02:58 | ਹੁਣ, ਮੈਨਿਊ ਬਾਰ ਵਿੱਚ “File” ਮੈਨਿਊ ਉੱਤੇ ਕਲਿਕ ਕਰੋ ਅਤੇ ਫਿਰ “Page preview” ਆਪਸ਼ਨ ਉੱਤੇ ਕਲਿਕ ਕਰੋ। |
| 03:05 | ਡਾਕਿਊਮੈਂਟ ਨੂੰ “50 % ” ਤੱਕ ਜੂਮ ਕਰੋ। |
| 03:09 | ਤਾਂ ਅਸੀ ਪੇਜ ਵਿੱਚ ਸਭ ਤੋਂ ਉੱਤੇ “Date” ਵੇਖ ਸਕਦੇ ਹਾਂ ਅਤੇ ਸਭ ਤੋਂ ਹੇਠਾਂ ਪੇਜ ਨੰਬਰ । |
| 03:15 | ਇਹ ਡਾਕਿਊਮੈਂਟ ਦੇ ਸਾਰੇ ਪੇਜਾਂ ਉੱਤੇ ਦੁਹਰਾਇਆ ਜਾਵੇਗਾ । |
| 03:19 | ਮੂਲ ਡਾਕਿਊਮੈਂਟ ਵਿੱਚ ਵਾਪਸ ਜਾਣ ਦੇ ਲਈ, “Close Preview” ਬਟਨ ਉੱਤੇ ਕਲਿਕ ਕਰੋ । |
| 03:25 | ਤੁਸੀ ਹੈਡਰ ਜਾਂ ਫੂਟਰ ਢਾਂਚੇ ਨਾਲ ਸਬੰਧਤ ਟੈਕਸਟ ਦੇ ਸਪੇਸ ਨੂੰ ਵਿਵਸਥਿਤ ਵੀ ਕਰ ਸਕਦੇ ਹੋ। |
| 03:30 | ਜਾਂ ਹੈਡਰ ਜਾਂ ਫੂਟਰ ਵਿੱਚ ਬਾਰਡਰ ਲਾਗੂ ਕਰ ਸਕਦੇ ਹੋ। |
| 03:34 | ਮੈਨਿਊ ਬਾਰ ਵਿੱਚ “Format” ਆਪਸ਼ਨ ਉੱਤੇ ਕਲਿਕ ਕਰੋ ਅਤੇ ਫਿਰ “Page” ਉੱਤੇ ਕਲਿਕ ਕਰੋ। |
| 03:40 | ਡਾਇਲਾਗ ਬਾਕਸ ਵਿੱਚ “Footer” ਟੈਬ ਚੁਣੋ। |
| 03:43 | ਸਪੇਸਿੰਗ ਆਪਸ਼ਨ ਨੂੰ ਸੈਟ ਕਰੋ, ਜਿਸਦੀ ਵਰਤੋ ਤੁਸੀ “Left margin” ਦੀ ਵੈਲਿਊ 1.00cm ਤੱਕ ਸੈੱਟ ਕਰਕੇ ਕਰਨਾ ਚਾਹੁੰਦੇ ਹੋ। |
| 03:52 | ਫੂਟਰ ਵਿੱਚ ਬਾਰਡਰ ਜਾਂ ਸ਼ੈਡੋ ਜੋੜਨ ਦੇ ਲਈ, ਪਹਿਲਾਂ “More” ਆਪਸ਼ਨ ਉੱਤੇ ਕਲਿਕ ਕਰੋ ਅਤੇ ਫਿਰ ਆਪਸ਼ੰਸ ਦੀ ਵੈਲਿਊ ਸੈੱਟ ਕਰੋ, ਜਿਸਨੂੰ ਤੁਸੀ ਫੂਟਰ ਵਿੱਚ ਰੱਖਣਾ ਚਾਹੁੰਦੇ ਹੋ। |
| 04:03 | ਉਦਾਹਰਣ ਦੇ ਲਈ, ਫੂਟਰ ਵਿੱਚ ਸ਼ੈਡੋ ਸਟਾਈਲ ਪਾਉਣ ਦੇ ਲਈ, ਅਸੀ “Cast Shadow to Top Right” ਆਇਕਨ ਉੱਤੇ ਕਲਿਕ ਕਰਦੇ ਹਾਂ। |
| 04:10 | “Shadow style” ਆਪਸ਼ਨ ਦੇ “Position” ਟੈਬ ਦੇ ਹੇਠਾਂ ਕਈ ਉਪਲੱਬਧ ਆਇਕੰਸ ਵਿਚੋਂ, ਇਹ ਇੱਥੇ ਵਿਖਾਈ ਦਿੰਦਾ ਹੈ। |
| 04:18 | ਤੁਸੀ ਹੈਡਰ ਦਾ ਕਲਰ ਅਤੇ ਸ਼ੈਡੋ ਵੀ ਚੁਣ ਸਕਦੇ ਹੋ। |
| 04:23 | ਹਰ ਇੱਕ ਉਪਲੱਬਧ ਆਪਸ਼ੰਸ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਇਸ ਡਾਇਲਾਗ ਬਾਕਸ ਨੂੰ ਐਕਸਪਲੋਰ ਕਰੋ। |
| 04:28 | ਹੁਣ “OK” ਉੱਤੇ ਕਲਿਕ ਕਰੋ । |
| 04:30 | ਫਿਰ OK ਉੱਤੇ ਕਲਿਕ ਕਰੋ ਅਤੇ ਅਸੀ ਵੇਖਦੇ ਹੋ ਕਿ ਫੂਟਰ ਵਿੱਚ ਪ੍ਰਭਾਵ ਜੁੜ ਗਿਆ ਹੈ। |
| 04:36 | ਅਗਲੀ ਪ੍ਰਕਿਰਿਆ ਕਰਨ ਤੋਂ ਪਹਿਲਾਂ ਆਪਣੇ ਡਾਕਿਊਮੈਂਟ ਵਿੱਚ ਹੋਰ ਪੇਜ ਜੋੜੋ। |
| 04:41 | ਇਹ Insert > > Manual Break ਕਲਿਕ ਕਰਕੇ ਅਤੇ Page break ਆਪਸ਼ਨ ਚੁਣਕੇ ਕੀਤਾ ਜਾਂਦਾ ਹੈ। |
| 04:47 | ਫਿਰ “OK” ਉੱਤੇ ਕਲਿਕ ਕਰੋ । |
| 04:50 | ਧਿਆਨ ਦਿਓ ਕਿ ਪੇਜ ਨੰਬਰ “2” ਦਿਖਾਇਆ ਹੋਇਆ ਹੈ। |
| 04:54 | ਜੇਕਰ ਤੁਸੀ ਡਾਕਿਊਮੈਂਟ ਦੇ ਪਹਿਲੇ ਪੇਜ ਉੱਤੇ ਫੂਟਰ ਨਹੀਂ ਚਾਹੁੰਦੇ ਹੋ, ਤਾਂ ਪਹਿਲਾਂ, ਪਹਿਲੇ ਪੇਜ ਉੱਤੇ ਕਰਸਰ ਰੱਖੋ। |
| 05:01 | ਫਿਰ ਮੈਨਿਊ ਬਾਰ ਵਿੱਚ “Format” ਉੱਤੇ ਕਲਿਕ ਕਰੋ ਅਤੇ “Styles and Formatting” ਆਪਸ਼ਨ ਉੱਤੇ ਕਲਿਕ ਕਰੋ। |
| 05:08 | ਹੁਣ ਵਿਖਾਈ ਦੇਣ ਵਾਲੇ ਡਾਇਲਾਗ ਬਾਕਸ ਵਿੱਚ, ਸਭ ਤੋਂ ਉੱਤੇ ਚੌਥੇ ਆਇਕਨ ਉੱਤੇ ਕਲਿਕ ਕਰੋ, ਜੋ ਕਿ “Page Styles” ਹੈ। |
| 05:16 | ਫਿਰ “First Page” ਆਪਸ਼ਨ ਉੱਤੇ ਰਾਇਟ-ਕਲਿਕ ਕਰੋ। |
| 05:20 | “New” ਆਪਸ਼ਨ ਉੱਤੇ ਕਲਿਕ ਕਰੋ ਅਤੇ ਫਿਰ “Organiser” ਟੈਬ ਉੱਤੇ ਕਲਿਕ ਕਰੋ। |
| 05:25 | “Name” ਫੀਲਡ ਵਿੱਚ, ਅਸੀ ਨਵੇਂ ਸਟਾਈਲ ਦਾ ਨਾਮ ਟਾਈਪ ਕਰ ਸਕਦੇ ਹਾਂ, ਜਿਸਨੂੰ ਅਸੀ ਇਨਸਰਟ ਕਰਨਾ ਚਾਹੁੰਦੇ ਹਾਂ। |
| 04:30 | ਸੋ ਇੱਥੇ, ਅਸੀ “new first page” ਨਾਮ ਟਾਈਪ ਕਰਾਂਗੇ। |
| 05:35 | “Next Style” “Default” ਦੇ ਰੂਪ ਵਿੱਚ ਸੈੱਟ ਕਰੋ। |
| 05:38 | ਹੁਣ ਡਾਇਲਾਗ ਬਾਕਸ ਵਿੱਚ “Footer” ਟੈਬ ਉੱਤੇ ਕਲਿਕ ਕਰੋ। |
| 05:42 | “Footer on” ਚੈੱਕਬਾਕਸ ਨੂੰ ਅਣਚੈੱਕ ਕਰੋ, ਜੇਕਰ ਇਹ ਡਿਫਾਲਟ ਰੂਪ ਵਜੋਂ ਅਣਚੈੱਕ ਨਹੀਂ ਹੁੰਦਾ ਹੈ। |
| 05:48 | ਅਖੀਰ ਵਿੱਚ, “OK” ਬਟਨ ਉੱਤੇ ਕਲਿਕ ਕਰੋ । |
| 05:51 | ਅਸੀ ਵਾਪਸ ਸਟਾਈਲਸ ਅਤੇ ਫਾਰਮੈਟਿੰਗ ਡਾਇਲਾਗ ਬਾਕਸ ਉੱਤੇ ਆ ਗਏ ਹਾਂ । |
| 05:55 | ਧਿਆਨ ਦਿਓ ਕਿ “new first page” ਸਟਾਈਲ “Page Styles” ਆਪਸ਼ਨ ਦੇ ਹੇਠਾਂ ਵਿਖਾਈ ਦਿੰਦਾ ਹੈ। |
| 06:01 | ਹੁਣ“new first page” ਉੱਤੇ ਡਬਲ-ਕਲਿਕ ਕਰੋ। |
| 06:04 | ਤੁਸੀ ਵੇਖਦੇ ਹੋ ਕਿ ਇੱਥੇ ਪਹਿਲੇ ਪੇਜ ਨੂੰ ਛੱਡਕੇ ਡਾਕਿਊਮੈਂਟ ਦੇ ਸਾਰੇ ਪੇਜਾਂ ਉੱਤੇ ਫੂਟਰ ਹੈ। |
| 06:11 | ਉਸੇ ਤਰ੍ਹਾਂ ਹੀ, ਤੁਸੀ ਸਾਰੇ ਉਪਲੱਬਧ ਡਿਫਾਲਟ ਸਟਾਈਲਸ ਉੱਤੇ ਬਦਲਾਵ ਕਰ ਸਕਦੇ ਹੋ ਅਤੇ ਇਨ੍ਹਾਂ ਨੂੰ ਡਾਕਿਊਮੈਂਟ ਦੇ ਹਰ ਇੱਕ ਪੇਜ ਉੱਤੇ ਲਾਗੂ ਕਰ ਸਕਦੇ ਹੋ। |
| 06:19 | ਡਾਇਲਾਗ ਬਾਕਸ ਨੂੰ ਬੰਦ ਕਰੋ। |
| 06:22 | ਹੁਣ, ਲਿਬਰੇਆਫਿਸ ਵਿੱਚ ਫੂਟਨੋਟਸ ਅਤੇ ਐੰਡਨੋਟਸ ਦੇ ਬਾਰੇ ਵਿੱਚ ਸਿਖਦੇ ਹਾਂ। |
| 06:27 | ਫੂਟਨੋਟਸ ਪੇਜ ਵਿੱਚ ਸਭ ਤੋਂ ਹੇਠਾਂ ਵਿਖਾਈ ਦਿੰਦੇ ਹਨ, ਜਿਸ ਵਿੱਚ ਉਹ ਉੱਲੀਖਿਤ ਹੁੰਦੇ ਹਨ। |
| 06:31 | ਜਦੋਂ ਕਿ ਐੰਡਨੋਟਸ ਡਾਕਿਊਮੈਂਟ ਦੇ ਅੰਤ ਵਿੱਚ ਇਕੱਠੇ ਹੁੰਦੇ ਹਨ। |
| 06:35 | ਨੋਟ ਲਈ ਐਂਕਰ ਕਰਸਰ ਦੇ ਮੌਜੂਦਾ ਸਥਾਨ ਇਨਸਰਟ ਹੁੰਦੇ ਹਨ। |
| 06:40 | ਤੁਸੀ automatic numbering ਜਾਂ a custom symbol ਦੇ ਵਿਚੋਂ ਚੁਣ ਸਕਦੇ ਹੋ। |
| 06:45 | ਇਸ ਆਪਸ਼ਨ ਉੱਤੇ ਜਾਣ ਦੇ ਲਈ, ਪਹਿਲਾਂ ਮੈਨਿਊ ਬਾਰ ਵਿੱਚ “Insert” ਆਪਸ਼ਨ ਉੱਤੇ ਕਲਿਕ ਕਰੋ । |
| 06:51 | ਫਿਰ “Footnote/Endnote” ਆਪਸ਼ਨ ਉੱਤੇ ਕਲਿਕ ਕਰੋ। |
| 06:55 | ਤੁਸੀ ਵੇਖਦੇ ਹੋ ਕਿ “Numbering” ਅਤੇ “Type” ਨਾਮਕ ਹੈਡਿੰਗਸ ਦੇ ਨਾਲ ਸਕਰੀਨ ਉੱਤੇ ਇੱਕ ਡਾਇਲਾਗ ਬਾਕਸ ਵਿਖਾਈ ਦਿੰਦਾ ਹੈ। |
| 07:02 | ਇੱਥੇ, ”Automatic”, “Character”, “Footnote” ਅਤੇ “Endnote” ਨਾਮਕ ਚੈਕ-ਬਾਕਸਸ ਹਨ । |
| 07:08 | “Numbering” ਤੁਹਾਨੂੰ ਨੰਬਰ ਦੇ ਪ੍ਰਕਾਰ ਨੂੰ ਚੁਣਨ ਦੀ ਆਗਿਆ ਦਿੰਦਾ ਹੈ ਜਿਸਨੂੰ ਤੁਸੀ ਫੂਟਨੋਟਸ ਅਤੇ ਐੰਡਨੋਟਸ ਲਈ ਇਸਤੇਮਾਲ ਕਰਨਾ ਚਾਹੁੰਦੇ ਹੋ । |
| 07:15 | “Automatic” ਆਪਸ਼ਨ ਆਪਣੇ ਆਪ ਹੀ ਫੂਟਨੋਟਸ ਜਾਂ ਐੰਡਨੋਟਸ ਵਿੱਚ ਕਰਮਾਨੁਗਤ ਨੰਬਰਸ ਨਿਰਧਾਰਤ ਕਰਦਾ ਹੈ ਜਿਸਨੂੰ ਤੁਸੀ ਇਨਸਰਟ ਕਰਦੇ ਹੋ। |
| 07:24 | ਡਾਇਲਾਗ ਬਾਕਸ ਬੰਦ ਕਰੋ। |
| 07:26 | ਆਪਣੇ ਆਪ ਨੰਬਰਿੰਗ ਲਈ ਸੈਟਿੰਗ ਬਦਲਨ ਦੇ ਲਈ, ਮੈਨਿਊ ਬਾਰ ਵਿੱਚ “Tools” ਆਪਸ਼ਨ ਉੱਤੇ ਕਲਿਕ ਕਰੋ। |
| 07:33 | ਅਤੇ ਫਿਰ “Footnotes/Endnotes” ਉੱਤੇ ਕਲਿਕ ਕਰੋ । |
| 07:37 | ਤੁਹਾਡੇ ਕੋਲ AutoNumbering ਅਤੇ Styles ਲਈ ਸਵੈਚਲਿਤ ਵਿਕਲਪ ਸੈਟਿੰਗ ਹੈ। |
| 07:42 | ਆਪਣੀ ਲੋੜ ਦੇ ਅਨੁਸਾਰ ਇਹਨਾਂ ਆਪਸ਼ੰਸ ਵਿੱਚੋਂ ਚੁਣੋ ਅਤੇ “OK” ਬਟਨ ਉੱਤੇ ਕਲਿਕ ਕਰੋ। |
| 07:49 | Insert ਅਤੇ Footnote/Endnote ਆਪਸ਼ਨ ਉੱਤੇ ਵਾਪਸ ਜਾਓ। |
| 07:54 | “Character” ਆਪਸ਼ਨ ਦੀ ਵਰਤੋ ਵਰਤਮਾਨ ਫੂਟਨੋਟ ਲਈ ਅੱਖਰ ਜਾਂ ਚਿੰਨ੍ਹ ਨੂੰ ਪਰਿਭਾਸ਼ਿਤ ਕਰਨ ਲਈ ਕੀਤਾ ਜਾਂਦਾ ਹੈ । |
| 08:00 | ਇਹ ਅੱਖਰ ਜਾਂ ਤਾਂ ਨੰਬਰ ਹੋ ਸਕਦਾ ਹੈ। |
| 08:03 | ਇੱਕ ਵਿਸ਼ੇਸ਼ ਅੱਖਰ ਨਿਰਧਾਰਤ ਕਰਨ ਦੇ ਲਈ, character ਫੀਲਡ ਦੇ ਹੇਠਾਂ ਦੇ ਬਟਨ ਉੱਤੇ ਕਲਿਕ ਕਰੋ। |
| 08:09 | ਹੁਣ ਕਿਸੇ ਵੀ ਵਿਸ਼ੇਸ਼ ਅੱਖਰ ਉੱਤੇ ਕਲਿਕ ਕਰੋ, ਜਿਸਨੂੰ ਤੁਸੀ ਇਨਸਰਟ ਕਰਨਾ ਚਾਹੁੰਦੇ ਹੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ। |
| 08:17 | ਆਪਣੀ ਪਸੰਦ ਨੂੰ ਸਪੱਸ਼ਟ ਕਰਨ ਲਈ “Type” ਹੈਡਿੰਗ ਦੇ ਹੇਠਾਂ “Footnote” ਜਾਂ ਤਾਂ “Endnote” ਆਪਸ਼ਨ ਉੱਤੇ ਕਲਿਕ ਕਰੋ । |
| 08:24 | ਸੋ ਅਸੀ “Numbering” ਦੇ ਹੇਠਾਂ “Automatic” ਅਤੇ “Type” ਦੇ ਹੇਠਾਂ Footnote” ਚੁਣਾਗੇ। |
| 08:29 | ਹੁਣ, “OK” ਬਟਨ ਉੱਤੇ ਕਲਿਕ ਕਰੋ । |
| 08:32 | ਤੁਸੀ ਵੇਖਦੇ ਹੋ ਕਿ ਫੂਟਨੋਟ ਫੀਲਡ ਡਿਫਾਲਟ ਰੂਪ ਵਲੋਂ ਸੰਖਿਆਤਮਕ ਵੈਲਿਊ ਦੇ ਨਾਲ ਪੇਜ ਵਿੱਚ ਸਭ ਤੋਂ ਹੇਠਾਂ ਵਿਖਾਈ ਦਿੰਦਾ ਹੈ । |
| 08:39 | ਤੁਸੀ ਫੂਟਨੋਟ ਫੀਲਡ ਵਿੱਚ “This is the end of first page” ਟੈਕਸਟ ਲਿਖ ਸਕਦੇ ਹੋ। |
| 08:45 | ਅਤੇ ਫਿਰ ਕੀਬੋਰਡ ਉੱਤੇ “Enter” ਬਟਨ ਦਬਾਓ। |
| 08:48 | ਤੁਸੀ ਪੇਜ ਦੇ ਤਲ ਉੱਤੇ ਟੈਕਸਟ ਦੇ ਨਾਲ ਜ਼ਰੂਰੀ ਫੂਟਨੋਟ ਵੇਖ ਸਕਦੇ ਹੋ। |
| 08:55 | ਨਹੀਂ ਤਾਂ, ਤੁਸੀ ਡਾਕਿਊਮੈਂਟ ਦੇ ਤਲ ਉੱਤੇ ਇੱਕ ਐੰਡਨੋਟ ਇਨਸਰਟ ਕਰ ਸਕਦੇ ਹੋ। |
| 09:00 | ਹੁਣ ਅਸੀ ਲਿਬਰੇਆਫਿਸ ਰਾਈਟਰ ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। |
| 09:04 | ਸੰਖੇਪ ਵਿੱਚ, ਅਸੀਂ ਸਿੱਖਿਆ.. |
| 09:06 | *ਡਾਕਿਊਮੈਂਟਸ ਵਿੱਚ ਹੈਡਰਸ ਕਿਵੇਂ ਇਨਸਰਟ ਕਰੋ । |
| 09:09 | *ਡਾਕਿਊਮੈਂਟਸ ਵਿੱਚ ਫੂਟਰਸ ਕਿਵੇਂ ਇਨਸਰਟ ਕਰੋ । |
| 09:12 | *ਪਹਿਲੇ ਪੇਜ ਵਿਚੋਂ ਹੈਡਰਸ ਕਿਵੇਂ ਹਟਾਓ। |
| 09:15 | *ਡਾਕਿਊਮੈਂਟਸ ਵਿੱਚ ਫੂਟਨੋਟ ਅਤੇ ਐੰਡਨੋਟ ਕਿਵੇਂ ਇਨਸਰਟ ਕਰੋ। |
| 09:19 | ਵਿਆਪਕ ਅਸਾਈਨਮੈਂਟ। |
| 09:22 | “practice.odt” ਫਾਇਲ ਖੋਲੋ। |
| 09:25 | ਡਾਕਿਊਮੈਂਟ ਵਿੱਚ ਹੈਡਰ ਅਤੇ ਫੂਟਰ ਜੋੜੋ। |
| 09:28 | ਹੈਡਰ ਵਿੱਚ “author” ਨਾਮ ਇਨਸਰਟ ਕਰੋ । |
| 09:31 | ਫੂਟਰ ਵਿੱਚ “Page Count” ਇਨਸਰਟ ਕਰੋ । |
| 09:35 | ਇੱਕ ਐੰਡਨੋਟ ਜੋੜੋ, ਜਿੱਥੇ ਪੇਜ ਖ਼ਤਮ ਹੁੰਦਾ ਹੈ । |
| 09:39 | ਡਾਕਿਊਮੈਂਟ ਦੇ ਪਹਿਲੇ ਪੇਜ ਵਿਚੋਂ ਹੈਡਰ ਹਟਾਓ। |
| 09:43 | ਹੇਠਾਂ ਲਿੰਕ ਉੱਤੇ ਉਪਲੱਬਧ ਵਿਡੀਓ ਨੂੰ ਵੇਖੋ । |
| 09:46 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । |
| 09:49 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ । |
| 09:54 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, |
| 09:56 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। |
| 10:00 | ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ। |
| 10:04 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact at spoken hyphen tutorial dot org ਉੱਤੇ ਲਿਖੋ। |
| 10:10 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
| 10:15 | ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ। |
| 10:22 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । |
| 10:25 | * spoken hyphen tutorial dot org slash NMEICT hyphen Intro |
| 10:33 | ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ, ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ। |