LibreOffice-Suite-Impress/C3/Slide-Master-Slide-Design/Punjabi

From Script | Spoken-Tutorial
Jump to: navigation, search
Time Narration
00:00 ਲਿਬਰੇਆਫਿਸ ਇੰਪ੍ਰੇਸ ਉੱਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀ ਇਹ ਸਿਖਾਂਗੇ ਕਿ ਸਲਾਇਡਸ ਲਈ ਬੈਕਗਰਾਉਂਡਸ , ਲੇਆਉਟ ਕਿਵੇਂ ਲਾਗੂ ਕਰਦੇ ਹਨ ।
00:15 ਇੱਥੇ ਅਸੀ ਉਬੰਟੂ ਲਿਨਕਸ ਵਰਜਨ 10:04 ਅਤੇ ਲਿਬਰੇਆਫਿਸ ਸੂਟ ਵਰਜਨ 3:3:4 ਦੀ ਵਰਤੋ ਕਰ ਰਹੇ ਹਾਂ ।
00:24 ਬੈਕਗਰਾਉਂਡ ਸਲਾਇਡ ਉੱਤੇ ਲਾਗੂ ਕੀਤੇ ਗਏ ਸਾਰੇ ਰੰਗਾਂ ਅਤੇ ਪ੍ਰਭਾਵਾਂ ਨੂੰ ਰੈਫਰ ਕਰਦਾ ਹੈ , ਜੋ ਕੰਟੈਂਟ ਦੇ ਪਿੱਛੇ ਮੌਜੂਦ ਹਨ ।
00:32 ਲਿਬਰੇਆਫਿਸ ਇੰਪ੍ਰੇਸ ਵਿੱਚ ਕਈ ਬੈਕਗਰਾਉਂਡ ਆਪਸ਼ੰਸ ਹਨ ਜੋ ਬਿਹਤਰ ਪੇਸ਼ਕਾਰੀਆਂ ਬਣਾਉਣ ਵਿੱਚ ਤੁਹਾਡੀ ਮਦਦ ਕਰਦੇ ਹਨ ।
00:38 ਤੁਸੀ ਵੀ ਆਪਣੇ ਖੁਦ ਦੇ ਕਸਟਮ ਬੈਕਗਰਾਉਂਡਸ ਬਣਾ ਸਕਦੇ ਹੋ ।
00:42 Sample - Impress.odp ਪੇਸ਼ਕਾਰੀ ਖੋਲੋ ।
00:48 ਆਪਣੀ ਪੇਸ਼ਕਾਰੀ ਲਈ ਕਸਟਮ ਬੈਕਗਰਾਉਂਡ ਬਣਾਓ ।
00:52 ਅਸੀ ਇਸ ਬੈਕਗਰਾਉਂਡ ਨੂੰ ਪੇਸ਼ਕਾਰੀ ਦੀਆਂ ਸਾਰੀਆਂ ਸਲਾਇਡਸ ਵਿੱਚ ਵੀ ਲਾਗੂ ਕਰਾਂਗੇ ।
00:57 ਅਸੀ ਇਸ ਬੈਕਗਰਾਉਂਡ ਨੂੰ ਬਣਾਉਣ ਲਈ Slide Master ਆਪਸ਼ਨ ਦਾ ਇਸਤੇਮਾਲ ਕਰਾਂਗੇ ।
01:02 ਮਾਸਟਰ ਸਲਾਇਡ ਉੱਤੇ ਕੀਤੀ ਗਈ ਕੋਈ ਵੀ ਤਬਦੀਲੀ ਪੇਸ਼ਕਾਰੀ ਦੇ ਸਾਰੇ ਸਲਾਇਡਸ ਲਈ ਲਾਗੂ ਹੁੰਦੀ ਹੈ ।
01:08 Main ਮੈਨਿਊ ਵਿਚੋਂ , View ਉੱਤੇ ਕਲਿਕ ਕਰੋ , Master ਚੁਣੋ ਅਤੇ Slide Master ਉੱਤੇ ਕਲਿਕ ਕਰੋ ।
01:15 Master Slide ਦਿਖਾਇਆ ਹੋਇਆ ਹੈ ।
01:17 ਧਿਆਨ ਦਿਓ , ਕਿ Master View ਟੂਲਬਾਰ ਵੀ ਵਿਖਾਈ ਦਿੰਦਾ ਹੈ । ਤੁਸੀ ਇਸਦੀ ਵਰਤੋ Master Pages ਤਿਆਰ , ਡਿਲੀਟ ਅਤੇ ਨਾਮ ਤਬਦੀਲੀ ਕਰਨ ਲਈ ਕਰ ਸਕਦੇ ਹੋ ।
01:27 ਧਿਆਨ ਦਿਓ ਕਿ , ਉਹ ਦੋਨੋਂ ਸਲਾਇਡਸ ਹੁਣ ਵਿਖਾਈ ਦੇ ਰਹੇ ਹਨ ।
01:31 ਇੱਥੇ ਦੋ Master Pages ਹਨ , ਜਿਨ੍ਹਾਂ ਦੀ ਇਸ ਪੇਸ਼ਕਾਰੀ ਵਿੱਚ ਵਰਤੋ ਕੀਤੀ ਗਈ ਹੈ ।
01:37 Tasks ਪੈਨ ਵਿੱਚ , Master Pages ਉੱਤੇ ਕਲਿਕ ਕਰੋ ।
01:41 ਫੀਲਡ ਇਸ ਪੇਸ਼ਕਾਰੀ ਵਿੱਚ ਇਸਤੇਮਾਲ ਕੀਤੇ ਮਾਸਟਰ ਸਲਾਇਡਸ ਦਿਖਾਉਂਦਾ ਹੈ ।
01:48 Master slide ਟੇਂਪਲੇਟ ਵਰਗੀ ਹੈ ।
01:51 ਤੁਸੀ ਇੱਥੇ ਫਾਰਮੇਟਿੰਗ ਪ੍ਰਿਫਰੇਂਸੇਸ ਸੈੱਟ ਕਰ ਸਕਦੇ ਹੋ , ਜੋ ਬਾਅਦ ਵਿੱਚ ਪੇਸ਼ਕਾਰੀ ਵਿੱਚ ਸਾਰੇ ਸਲਾਇਡਸ ਉੱਤੇ ਲਾਗੂ ਕੀਤੇ ਜਾਂਦੇ ਹਨ ।
01:58 ਪਹਿਲਾਂ , Slides ਪੈਨ ਵਿਚੋਂ , Slide 1 ਚੁਣੋ ।
02:03 ਇਸ ਪੇਸ਼ਕਾਰੀ ਉੱਤੇ ਸਫੇਦ ਬੈਕਗਰਾਉਂਡ ਲਾਗੂ ਕਰੋ ।
02:07 Main ਮੈਨਿਊ ਵਿਚੋਂ , Format ਉੱਤੇ ਕਲਿਕ ਕਰੋ ਅਤੇ Page ਉੱਤੇ ਕਲਿਕ ਕਰੋ ।
02:12 Page Setup ਡਾਇਲਾਗ ਬਾਕਸ ਦਿਖਾਇਆ ਹੋਇਆ ਹੈ ।
02:15 Background ਟੈਬ ਉੱਤੇ ਕਲਿਕ ਕਰੋ ।
02:18 Fill ਡਰਾਪ-ਡਾਉਨ ਮੈਨਿਊ ਵਿਚੋਂ , Bitmap ਆਪਸ਼ਨ ਚੁਣੋ ।
02:24 ਆਪਸ਼ਨ ਦੀ ਸੂਚੀ ਵਿਚੋਂ , Blank ਚੁਣੋ ਅਤੇ OK ਕਲਿਕ ਕਰੋ ।
02:29 ਸਲਾਇਡ ਵਿੱਚ ਹੁਣ ਸਫੇਦ ਬੈਕਗਰਾਉਂਡ ਹੈ ।
02:32 ਧਿਆਨ ਦਿਓ , ਕਿ ਮੌਜੂਦਾ ਟੈਕਸਟ ਕਲਰ ਬੈਕਗਰਾਉਂਡ ਦੇ ਸਾਹਮਣੇ ਬਹੁਤ ਚੰਗੀ ਤਰ੍ਹਾਂ ਨਾਲ ਵਿਖਾਈ ਨਹੀਂ ਦੇ ਰਿਹਾ ਹੈ ।
02:38 ਹਮੇਸ਼ਾ ਅਜਿਹਾ ਰੰਗ ਚੁਣੋ , ਜੋ ਉਸਦੇ ਬੈਕਗਰਾਉਂਡ ਦੇ ਸਾਹਮਣੇ ਸਾਫ਼ ਵਿਖਾਈ ਦੇਵੇ ।
02:43 ਟੈਕਸਟ ਦਾ ਰੰਗ ਕਾਲੇ ਵਿੱਚ ਬਦਲੋ । ਇਹ ਸਫੇਦ ਬੈਕਗਰਾਉਂਡ ਦੇ ਸਾਹਮਣੇ ਟੈਕਸਟ ਨੂੰ ਸਪੱਸ਼ਟ ਰੂਪ ਵਿਚ ਵਿਖਾਈ ਦੇਣ ਲਾਇਕ ਬਣਾਵੇਗਾ ।
02:52 ਪਹਿਲਾਂ ਟੈਕਸਟ ਚੁਣੋ ।
02:55 Main ਮੈਨਿਊ ਵਿਚੋਂ , Format ਉੱਤੇ ਕਲਿਕ ਕਰੋ ਅਤੇ Character ਚੁਣੋ ।
02:59 Character ਡਾਇਲਾਗ ਬਾਕਸ ਦਿਖਾਇਆ ਹੋਇਆ ਹੈ ।
03:02 Character ਡਾਇਲਾਗ ਬਾਕਸ ਵਿਚੋਂ , Font Effects ਟੈਬ ਉੱਤੇ ਕਲਿਕ ਕਰੋ ।
03:08 Font Color ਡਰਾਪ - ਡਾਉਨ ਵਿਚੋਂ , Black ਚੁਣੋ ।
03:12 OK ਉੱਤੇ ਕਲਿਕ ਕਰੋ ।
03:15 ਹੁਣ ਟੈਕਸਟ ਕਾਲੇ ਰੰਗ ਵਿੱਚ ਹੈ ।
03:18 ਹੁਣ , ਰੰਗ ਨੂੰ ਸਲਾਇਡ ਉੱਤੇ ਲਾਗੂ ਕਰੋ ।
03:21 Context ਮੈਨਿਊ ਲਈ ਸਲਾਇਡ ਉੱਤੇ ਰਾਇਟ ਕਲਿਕ ਕਰੋ ਅਤੇ Slide ਅਤੇ Page Setup ਉੱਤੇ ਕਲਿਕ ਕਰੋ ।
03:27 Fill ਡਰਾਪ - ਡਾਉਨ ਮੈਨਿਊ ਵਿਚੋਂ , Color ਆਪਸ਼ਨ ਚੁਣੋ , Blue 8 ਚੁਣੋ ਅਤੇ OK ਉੱਤੇ ਕਲਿਕ ਕਰੋ ।
03:36 ਧਿਆਨ ਦਿਓ , ਕਿ ਜੋ ਅਸੀਂ ਹਲਕਾ ਨੀਲਾ ਰੰਗ ਚੁਣਿਆ ਹੈ , ਉਹ ਸਲਾਇਡ ਉੱਤੇ ਲਾਗੂ ਹੋ ਗਿਆ ਹੈ ।
03:42 ਇਸ ਟਿਊਟੋਰਿਅਲ ਨੂੰ ਰੋਕੋ ਅਤੇ ਇਹ ਅਸਾਇਨਮੈਂਟ ਕਰੋ । ਇੱਕ ਨਵੀਂ ਮਾਸਟਰ ਸਲਾਇਡ ਤਿਆਰ ਕਰੋ ਅਤੇ ਬੈਕਗਰਾਉਂਡ ਦੇ ਰੂਪ ਵਿੱਚ ਲਾਲ - ਰੰਗ ਲਾਗੂ ਕਰੋ ।
03:52 ਹੁਣ ਸਿਖਦੇ ਹਾਂ ਕਿ ਇਸ ਪੇਸ਼ਕਾਰੀ ਵਿੱਚ ਹੋਰ ਡਿਜਾਇਨ ਏਲਿਮੇਂਟਸ ਕਿਵੇਂ ਜੋੜਦੇ ਹਨ ।
03:57 ਉਦਾਹਰਣਸਵਰੂਪ , ਤੁਸੀ ਆਪਣੀ ਪੇਸ਼ਕਾਰੀ ਵਿੱਚ ਇੱਕ ਲੋਗੋ ਜੋੜ ਸਕਦੇ ਹੋ ।
04:01 ਆਪਣੀ ਸਕਰੀਨ ਦੇ ਹੇਠਾਂ Basic Shapes ਟੂਲਬਾਰ ਨੂੰ ਵੇਖੋ ।
04:06 ਤੁਸੀ ਇਸਦੀ ਵਰਤੋ ਵੱਖਰਾ ਬੁਨਿਆਦੀ ਆਕਾਰ ਬਣਾਉਣ ਲਈ ਕਰ ਸਕਦੇ ਹੋ ਜਿਵੇਂ , ਸਰਕਲਸ , ਸਕਵਾਇਰਸ , ਰਿਕਟੈਂਗਲਸ , ਤਕੋਣ ਅਤੇ ਓਵਲਸ ।
04:16 ਸਲਾਇਡ ਦੇ ਟਾਇਟਲ ਖੇਤਰ ਵਿੱਚ ਇੱਕ ਰਿਕਟੈਂਗਲ ਬਣਾਓ ।
04:21 Basic Shapes ਟੂਲਬਾਰ ਵਿਚੋਂ , Rectangle ਉੱਤੇ ਕਲਿਕ ਕਰੋ ।
04:25 ਹੁਣ ਟਾਇਟਲ ਖੇਤਰ ਵਿੱਚ , ਸਲਾਇਡ ਦੇ ਉੱਤੇ ਖੱਬੇ ਪਾਸੇ ਕੋਨੇ ਉੱਤੇ ਕਰਸਰ ਲੈ ਜਾਓ ।
04:31 ਤੁਸੀ capital ਇ ਦੇ ਨਾਲ plus sign ਵੇਖੋਗੇ ।
04:36 ਖੱਬਾ ਮਾਉਸ ਬਟਨ ਦਬਾ ਕੇ ਰੱਖੋ ਅਤੇ ਇੱਕ ਛੋਟਾ ਰਿਕਟੈਂਗਲ ਬਣਾਉਣ ਲਈ ਡਰੈਗ ਕਰੋ ।
04:41 ਹੁਣ ਮਾਉਸ ਬਟਨ ਛੱਡੋ ।
04:44 ਤੁਸੀਂ ਰਿਕਟੈਂਗਲ ਬਣਾ ਲਿਆ ਹੈ ।
04:47 ਰਿਕਟੈਂਗਲ ਵਿੱਚ ਅੱਠ ਹੈਂਡਲਸ ਉੱਤੇ ਧਿਆਨ ਦਿਓ ।
04:50 ਹੈਂੰਡਲਸ ਜਾਂ ਕੰਟਰੋਲ ਪੁਆਇੰਟਸ , ਛੋਟੇ ਨੀਲੇ ਸਕਵਾਇਰ ਹਨ , ਜੋ ਚੁਣੇ ਹੋਏ ਆਬਜੇਕਟ ਦੇ ਪਾਸੇ ਉੱਤੇ ਵਿਖਾਈ ਦੇ ਰਹੇ ਹਨ ।
04:58 ਅਸੀ ਰਿਕਟੈਂਗਲ ਦੇ ਆਕਾਰ ਨੂੰ ਅਡਜਸਟ ਕਰਨ ਲਈ ਇਹਨਾ ਕੰਟਰੋਲ ਪੁਆਇੰਟਸ ਦੀ ਵਰਤੋ ਕਰ ਸਕਦੇ ਹਾਂ ।
05:03 ਜਿਵੇਂ ਹੀ ਤੁਸੀ ਕੰਟਰੋਲ ਪੁਆਇੰਟ ਉੱਤੇ ਆਪਣਾ ਕਰਸਰ ਘੁਮਾਉਂਦੇ ਹੋ , ਕਰਸਰ ਇੱਕ ਡਬਲ - ਸਾਇਡੇਡ ਐਰੋ ਵਿੱਚ ਤਬਦੀਲ ਹੁੰਦਾ ਹੈ ।
05:10 ਇਹ ਦਿਸ਼ਾ ਦਾ ਸੰਕੇਤ ਦਿੰਦਾ ਹੈ , ਜਿਸ ਵਿੱਚ ਕੰਟਰੋਲ ਪੁਆਇੰਟ ਮੂਲ ਆਕਾਰ ਵਿੱਚ ਹੇਰਫੇਰ ਕਰਨ ਲਈ ਮੂਵ ਕੀਤਾ ਜਾ ਸਕਦਾ ਹੈ ।
05:17 ਇਸ ਰਿਕਟੈਂਗਲ ਨੂੰ ਵਧਾਓ , ਤਾਂਕਿ ਉਹ ਟਾਇਟਲ ਏਰਿਆ ਨੂੰ ਪੂਰੀ ਤਰ੍ਹਾਂ ਕਵਰ ਕਰੇ ।
05:25 ਅਸੀ ਇਹਨਾ ਆਕਾਰਾਂ ਨੂੰ ਵੀ ਫਾਰਮੈਟ ਕਰ ਸਕਦੇ ਹਾਂ !
05:28 Context ਮੈਨਿਊ ਦੇਖਣ ਲਈ ਰਿਕਟੈਂਗਲ ਉੱਤੇ ਰਾਇਟ ਕਲਿਕ ਕਰੋ ।
05:32 ਇੱਥੇ ਤੁਸੀ ਰਿਕਟੈਂਗਲ ਨੂੰ ਬਦਲਣ ਲਈ ਵੱਖਰੇ ਆਪਸ਼ੰਸ ਨੂੰ ਚੁਣ ਸਕਦੇ ਹੋ ।
05:37 Area ਉੱਤੇ ਕਲਿਕ ਕਰੋ । Area ਡਾਇਲਾਗ ਬਾਕਸ ਦਿਖਾਇਆ ਹੋਇਆ ਹੈ ।
05:43 Fill ਫੀਲਡ ਵਿੱਚ , ਡਰਾਪ - ਡਾਉਨ ਮੈਨਿਊ ਵਿਚੋ , Color ਚੁਣੋ ।
05:48 Magenta 4 ਚੁਣੋ ਅਤੇ OK ਉੱਤੇ ਕਲਿਕ ਕਰੋ ।
05:52 ਰਿਕਟੈਂਗਲ ਦਾ ਰੰਗ ਬਦਲ ਗਿਆ ਹੈ ।
05:56 ਰਿਕਟੈਂਗਲ ਨੇ ਹੁਣ ਟੈਕਸਟ ਨੂੰ ਕਵਰ ਕਰ ਦਿੱਤਾ ਹੈ ।
05:59 ਟੈਕਸਟ ਨੂੰ ਦਰਸ਼ਨੀਕ ਬਣਾਉਣ ਦੇ ਲਈ , ਪਹਿਲਾਂ , ਰਿਕਟੈਂਗਲ ਚੁਣੋ ।
06:03 Context ਮੈਨਿਊ ਖੋਲ੍ਹਣ ਲਈ ਹੁਣ ਰਾਇਟ ਕਲਿਕ ਕਰੋ ।
06:07 Arrange ਅਤੇ ਫਿਰ Send to back ਉੱਤੇ ਕਲਿਕ ਕਰੋ ।
06:11 ਟੈਕਸਟ ਫੇਰ ਵਿਖਾਈ ਦੇ ਰਿਹਾ ਹੈ ।
06:15 ਇੱਥੇ ਰਿਕਟੈਂਗਲ ਟੈਕਸਟ ਦੇ ਪਿੱਛੇ ਚਲਾ ਗਿਆ ਹੈ ।
06:18 Tasks ਪੈਨ ਵਿੱਚ , ਮਾਸਟਰ ਪੇਜ ਦੇ preview ਉੱਤੇ ਕਲਿਕ ਕਰੋ ।
06:23 ਰਾਇਟ ਕਲਿਕ ਕਰੋ ਅਤੇ Apply to All Slides ਚੁਣੋ ।
06:27 Close Master View ਬਟਨ ਉੱਤੇ ਕਲਿਕ ਕਰਕੇ Master View ਬੰਦ ਕਰੋ ।
06:32 ਹੁਣ ਮਾਸਟਰ ਵਿੱਚ ਕੀਤੇ ਹੋਏ ਫਾਰਮੇਟਿੰਗ ਪਰਿਵਰਤਨਾਂ ਨੂੰ ਪੇਸ਼ਕਾਰੀ ਦੇ ਸਾਰੇ ਸਲਾਇਡਸ ਵਿੱਚ ਲਾਗੂ ਕਰ ਦਿੱਤਾ ਹੈ ।
06:39 ਧਿਆਨ ਦਿਓ , ਕਿ ਰਿਕਟੈਂਗਲ ਵੀ ਸਾਰੇ ਪੇਜੇਸ ਵਿੱਚ ਦਿਖਾਇਆ ਹੋਇਆ ਹੈ ।
06:45 ਹੁਣ ਸਲਾਇਡ ਦੀ ਲੇਆਉਟ ਨੂੰ ਬਦਲਣਾ ਸਿਖਦੇ ਹਾਂ ।
06:49 ਲੇਆਉਟਸ ਕੀ ਹਨ  ? ਲੇਆਉਟ ਸਲਾਇਡ ਟੇੰਪਲੇਟਸ ਹਨ , ਜੋ ਪਲੇਸ ਹੋਲਡਰ ਦੇ ਨਾਲ ਕੰਟੇਂਟ ਦੀ ਪੋਜਿਸਨ ਲਈ ਪਹਿਲਾਂ ਤੋਂ ਹੀ ਫਾਰਮੇਟੇਡ ਹਨ ।
06:58 ਸਲਾਇਡ ਲੇਆਉਟ ਦੇਖਣ ਦੇ ਲਈ , ਸੱਜੇ ਪੈਨਲ ਵਿਚੋਂ , Layouts ਉੱਤੇ ਕਲਿਕ ਕਰੋ ।
07:04 Impress ਵਿੱਚ ਮੌਜੂਦ ਲੇਆਉਟਸ ਦਿਖਾਏ ਹੋਏ ਹਨ ।
07:07 ਲੇਆਉਟ ਥੰਬਨੇਲਸ ਵੇਖੋ । ਇਹ ਤੁਹਾਨੂੰ ਲੇਆਉਟ ਲਾਗੂ ਕਰਨ ਦੇ ਬਾਅਦ ਸਲਾਇਡ ਕਿਵੇਂ ਵਿਖਾਈ ਦੇਵੇਗੀ , ਇਸਦੀ ਜਾਣਕਾਰੀ ਦਿੰਦਾ ਹੈ ।
07:16 ਇੱਥੇ ਟਾਇਟਲ ਅਤੇ ਟੂ - ਕਾਲਮ ਫਾਰਮੇਟ ਦੇ ਨਾਲ ਲੇਆਉਟਸ ਹਨ , ਲੇਆਉਟ ਜਿੱਥੇ ਤੁਸੀ ਟੈਕਸਟ ਤਿੰਨ ਕਾਲਮਸ ਵਿੱਚ ਰੱਖ ਸਕਦੇ ਹੋ ਆਦਿ ।
07:24 ਇੱਥੇ ਖਾਲੀ - ਲੇਆਉਟ ਵੀ ਹਨ । ਤੁਸੀ ਆਪਣੇ ਸਲਾਇਡ ਵਿੱਚ ਇੱਕ ਖਾਲੀ - ਲੇਆਉਟ ਦੇ ਸਕਦੇ ਹੋ ਅਤੇ ਫਿਰ ਆਪਣੇ ਆਪਣੇ ਆਪ ਦੇ ਲੇਆਉਟ ਬਣਾ ਸਕਦੇ ਹੋ ।
07:32 ਸਲਾਇਡ ਵਿੱਚ ਲੇਆਉਟ ਲਾਗੂ ਕਰੋ ।
07:35 Potential Alternatives ਸਲਾਇਡ ਚੁਣੋ ਅਤੇ ਪੂਰਾ ਟੈਕਸਟ ਡਿਲੀਟ ਕਰੋ ।
07:43 ਹੁਣ , ਸੱਜੇ ਪਾਸੇ ਦੇ ਲੇਆਉਟ ਪੈਨ ਵਿਚੋਂ , title 2 content over content ਚੁਣੋ ।
07:51 ਹੁਣ ਸਲਾਇਡ ਵਿੱਚ ਤਿੰਨ ਟੈਕਸਟ ਬਾਕਸੇਸ ਅਤੇ ਟਾਇਟਲ ਏਰਿਆ ਹਨ ।
07:56 ਧਿਆਨ ਦਿਓ , ਕਿ ਜੋ ਰਿਕਟੈਂਗਲ ਅਸੀਂ ਮਾਸਟਰ ਪੇਜ ਦੀ ਵਰਤੋ ਕਰਕੇ ਇਨਸਰਟ ਕੀਤਾ ਸੀ , ਹੁਣ ਵੀ ਵਿੱਖ ਰਿਹਾ ਹੈ ।
08:02 ਇਹ ਰਿਕਟੈਂਗਲ ਕੇਵਲ ਮਾਸਟਰ ਸਲਾਇਡ ਦੀ ਵਰਤੋ ਕਰਕੇ ਏਡੀਟ ਕੀਤਾ ਜਾ ਸਕਦਾ ਹੈ ।
08:07 ਮਾਸਟਰ ਸਲਾਇਡ ਵਿੱਚ ਸੇਟਿੰਗਸ ਕਿਸੇ ਵੀ ਫੋਰਮੇਟਿੰਗ ਤਬਦੀਲੀ ਜਾਂ ਸਲਾਇਡਸ ਉੱਤੇ ਲਾਗੂ ਲੇਆਉਟ ਨੂੰ ਓਵਰਰਾਇਡ ਕਰਦਾ ਹੈ ।
08:15 ਹੁਣ ਇਹਨਾ ਬਾਕਸੇਸ ਵਿੱਚ ਕੰਟੇਂਟ ਭਰੋ ।
08:19 ਪਹਿਲੇ ਟੈਕਸਟ ਬਾਕਸ ਵਿੱਚ ਟਾਈਪ ਕਰੋ : Strategy 1 PRO: Low cost CON: slow action
08:28 ਦੂੱਜੇ ਟੈਕਸਟ ਬਾਕਸ ਵਿੱਚ ਟਾਈਪ ਕਰੋ : Strategy 2 CON: High cost PRO: Fast Action
08:40 ਤੀਸਰੇ ਟੈਕਸਟ ਬਾਕਸ ਵਿੱਚ ਟਾਈਪ ਕਰੋ : Due to lack of funds , Strategy 1 is better:
08:48 ਤੁਸੀ ਇਸੇ ਤਰ੍ਹਾਂ ਲੇਆਉਟ ਦੇ ਪ੍ਰਕਾਰ ਚੁਣ ਸਕਦੇ ਹੋ , ਜੋ ਤੁਹਾਡੀ ਪੇਸ਼ਕਾਰੀ ਲਈ ਸਭ ਤੋਂ ਅਨੁਕੂਲ ਹੈ ।
08:54 ਇੱਥੇ ਇਹ ਟਿਊਟੋਰਿਅਲ ਖ਼ਤਮ ਹੁੰਦਾ ਹੈ । ਇਸ ਟਿਊਟੋਰਿਅਲ ਵਿੱਚ , ਅਸੀਂ ਸਿੱਖਿਆ ਕਿ ਸਲਾਇਡ ਲਈ ਬੈਕਗਰਾਉਂਡ , ਲੇਆਉਟਸ ਕਿਵੇਂ ਲਾਗੂ ਕਰਦੇ ਹਨ ।
09:03 ਇੱਥੇ ਤੁਹਾਡੇ ਲਈ ਇੱਕ ਅਸਾਇਨਮੈਂਟ ਹੈ ।
09:05 ਇੱਕ ਨਵੀਂ ਮਾਸਟਰ ਸਲਾਇਡ ਬਣਾਓ ।
09:08 ਨਵਾਂ ਬੈਕਗਰਾਉਂਡ ਬਣਾਓ ।
09:11 ਕੰਟੇਂਟ - ਦਰ - ਕੰਟੇਂਟ ਟਾਇਟਲ ਲਈ ਲੇਆਉਟ ਬਦਲੋ ।
09:15 ਜਾਂਚੋ ਕਿ ਕੀ ਹੁੰਦਾ ਹੈ ? ਜਦੋਂ ਤੁਸੀ ਮਾਸਟਰ ਸਲਾਇਡ ਉੱਤੇ ਲੇਆਉਟ ਲਾਗੂ ਕਰਦੇ ਹੋ ।
09:20 ਨਵੀਂ ਸਲਾਇਡ ਇਨਸਰਟ ਕਰੋ ਅਤੇ ਖਾਲੀ - ਲੇਆਉਟ ਲਾਗੂ ਕਰੋ ।
09:25 ਟੈਕਸਟ ਬਾਕਸੇਸ ਦਾ ਇਸਤੇਮਾਲ ਕਰੋ ਅਤੇ ਇਹਨਾਂ ਵਿੱਚ ਕਾਲਮਸ ਜੋੜੋ ।
09:29 ਇਹਨਾ ਟੈਕਸਟ ਬਾਕਸੇਸ ਨੂੰ ਫੋਰਮੈਟ ਕਰੋ ।
09:32 ਇਹਨਾ ਬਾਕਸੇਸ ਵਿੱਚ ਟੈਕਸਟ ਇਨਸਰਟ ਕਰੋ ।
09:36 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । ਇਹ ਸਪੋਕਨ ਟਿਊਟੋਰਿਅਲ ਦਾ ਸਾਰ ਕਰਦਾ ਹੈ ।
09:42 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
09:47 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ। ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ , ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ।
09:56 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial:org ਨੂੰ ਲਿਖੋ ।
10:02 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
10:14 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial:org / NMEICT - Intro
10:25 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
10:30 ਸਾਡੇ ਨਾਲ ਜੁੜਨ ਲਈ ਧੰਨਵਾਦ  !

Contributors and Content Editors

Harmeet, PoojaMoolya