LibreOffice-Suite-Base/C4/Database-Maintenance/Punjabi

From Script | Spoken-Tutorial
Jump to: navigation, search
Time Narration
00:00 ਸਤਿ ਸ਼੍ਰੀ ਅਕਾਲ ਦੋਸਤੋ, ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:04 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਡਾਟਾਬੇਸ ਦੀ ਸਾਂਭ-ਸੰਭਾਲ (ਦੇਖਭਾਲ) ਕਿਵੇਂ ਕਰੀਏ, ਡਾਟਾਬੇਸ ਦੀ ਬਣਤਰ ਕਿਵੇਂ ਬਦਲੀਏ, ਡਾਟਾਬੇਸ ਨੂੰ ਕਿਵੇਂ ਜੋੜੀਏ ਅਤੇ ਬੈਕਅੱਪ ਕਿਵੇਂ ਲਈਏ ।
00:19 ਡਾਟਾਬੇਸ ਦੀ ਸਾਂਭ-ਸੰਭਾਲ (ਦੇਖਭਾਲ) ।
00:21 ਬੇਸ ਡਾਟਾਬੇਸ ਦੇ ਪੂਰੇ ਕਾਰਜਕਾਲ ਦੇ ਦੌਰਾਨ, ਸਾਨੂੰ ਡਾਟਾ ਨਵਾਂ, ਭਰੋਸੇਯੋਗ ਅਤੇ ਸੁਰੱਖਿਅਤ ਰੱਖਣ ਲਈ ਕੁੱਝ ਕਦਮ ਚੁੱਕਣ ਦੀ ਜ਼ਰੂਰਤ ਹੈ ।
00:31 ਇਹ ਡਾਟਾ ਦੀ ਬਣਤਰ ਵਿੱਚ ਤਬਦੀਲੀ ਅਤੇ ਫਾਰਮਾਂ ਨੂੰ ਅਪਡੇਟ ਕਰਨ ਦੇ ਨਾਲ-ਨਾਲ ਡਾਟਾ ਨੂੰ ਨਵਾਂ ਰੱਖਣ ਲਈ ਜ਼ਰੂਰੀ ਹੈ ।
00:41 Library ਡਾਟਾਬੇਸ ਉਦਾਹਰਣ ‘ਤੇ ਵਿਚਾਰ ਕਰੋ, ਜਿਸ ਨੂੰ ਅਸੀਂ ਆਪਣੇ ਪਿਛਲੇ ਟਿਊਟੋਰਿਅਲਸ ਵਿੱਚ ਬਣਾਇਆ ਸੀ ।
00:48 ਉਸ ਟਿਊਟੋਰਿਅਲਸ ਵਿੱਚ ਡਾਟਾਬੇਸ ਵਿੱਚ ਸ਼ੁਰੂ ਵਿੱਚ ਕਿਤਾਬਾਂ, ਮੈਂਬਰਾਂ ਅਤੇ ਜਾਰੀ ਕੀਤੀਆਂ ਗਈਆਂ ਕਿਤਾਬਾਂ ‘ਤੇ ਟੇਬਲਸ ਸਨ ।
00:55 ਅਤੇ ਅਸੀਂ ਇਸ ਡਾਟਾਬੇਸ ਬਣਤਰ ‘ਤੇ ਆਧਾਰਿਤ ਆਪਣੀ ਉਦਾਹਰਣ ਵਿੱਚ ਫਾਰਮ, ਕਿਊਰੀਜ਼ ਅਤੇ ਰਿਪੋਰਟਸ ਬਣਾਈਆਂ ਸਨ ।
01:03 ਬਾਅਦ ਵਿੱਚ, library ਨੂੰ ਹੋਰ ਮੀਡੀਆ ਜਿਵੇਂ DVDs ਅਤੇ CDs ਲਈ ਤਿਆਰ ਕੀਤਾ ਗਿਆ ਸੀ ।
01:11 ਇਸ ਲਈ: ਅਸੀਂ ਬਣਤਰ ਨੂੰ ਨਵਾਂ ਰੱਖਣ ਲਈ Library ਡਾਟਾਬੇਸ ਨੂੰ ਤਬਦੀਲ ਕਰ ਦਿੱਤਾ ਸੀ ।
01:16 ਇਸਦੇ ਲਈ, ਅਸੀਂ Media ਨਾਂ ਵਾਲਾ ਇੱਕ ਹੋਰ ਟੇਬਲ ਜੋੜਿਆ ਸੀ ।
01:21 ਅਤੇ ਅਸੀਂ ਇਸ ਨਵੇਂ Media ਟੇਬਲ ਵਿੱਚ DVD ਅਤੇ CD ਜਾਣਕਾਰੀ ਇੱਕਠੀ ਕੀਤੀ ਸੀ ।
01:28 ਇਸ ਤਰ੍ਹਾਂ ਨਾਲ, ਸਾਡਾ ਡਾਟਾਬੇਸ ਜ਼ਿਆਦਾ ਲਾਭਦਾਇਕ ਅਤੇ ਨਵਾਂ ਬਣ ਗਿਆ, ਕਿਉਂਕਿ ਅਸੀਂ ਲੋੜ ਮੁਤਾਬਿਕ ਤਬਦੀਲੀਆਂ ਕੀਤੀਆਂ ਸਨ ।
01:39 ਟੇਬਲ ਤਬਦੀਲੀਆਂ ਦੇ ਨਾਲ, ਸਾਨੂੰ ਉਹਨਾਂ ਨੂੰ ਵਰਤਨ ਲਈ ਸਾਧਾਰਨ ਬਣਾਉਣ ਲਈ ਫਾਰਮਾਂ ਵਿੱਚ ਵੀ ਤਬਦੀਲੀ ਕਰਨ ਦੀ ਲੋੜ ਹੋਵੇਗੀ ।
01:47 ਜਾਂ ਨਵੇਂ ਟੇਬਲਸ ਦੀਆਂ ਬਣਤਰਾਂ ਨੂੰ ਅਨੁਕੂਲ ਕਰਨ ਲਈ ਅਸੀਂ ਨਵੇਂ ਫਾਰਮ ਬਣਾ ਸਕਦੇ ਹਾਂ ।
01:54 ਉਦਾਹਰਣ ਦੇ ਲਈ, ਜੇ ਸਾਡੇ ਕੋਲ ਕਿਤਾਬਾਂ ਦਾ ਡਾਟਾ ਦਰਜ ਕਰਨ ਲਈ ਇੱਕ ਫ਼ਾਰਮ ਹੈ, ਤਾਂ ਅਸੀਂ ਇਸ ਨੂੰ DVDs ਅਤੇ CDs ਦੇ ਡਾਟਾ ਨੂੰ ਵੀ ਦਰਜ ਕਰਨ ਲਈ ਇਸ ਵਿੱਚ ਤਬਦੀਲੀ ਕਰ ਸਕਦੇ ਹਾਂ ।
02:08 ਇੱਥੇ ਅਸੀਂ ਮੀਡੀਆ ਦੀਆਂ ਕਿਸਮਾਂ ਨੂੰ ਚੁਣਨ ਲਈ ਓਪਸ਼ਨ ਬਟਨ ਜੋੜ ਸਕਦੇ ਸੀ, ਜੋ ਹਾਂ books, ਜਾਂ DVDs ਜਾਂ CDs
02:19 ਜਾਂ, ਅਸੀਂ ਕੇਵਲ DVD ਜਾਂ CD ਮੀਡੀਆ ਦੇ ਡਾਟਾ ਦੀਆਂ ਐਂਟਰੀਆਂ ਨੂੰ ਸਵੀਕਾਰ ਕਰਨ ਲਈ ਬਿਲਕੁਲ ਨਵਾਂ ਫ਼ਾਰਮ ਜੋੜ ਸਕਦੇ ਹਾਂ ।
02:28 ਇਸ ਤਰ੍ਹਾਂ ਨਾਲ, ਸਾਨੂੰ ਬਦਲਣ ਜਾਂ ਨਵੀਂ ਕਿਊਰੀਜ਼ ਅਤੇ ਰਿਪੋਰਟਸ ਜੋੜਨ ਦੀ ਲੋੜ ਹੋਵੇਗੀ, ਜੋ ਕਿ ਡਾਟਾ ਬਣਤਰ ‘ਤੇ ਆਧਾਰਿਤ ਹਨ ਉਹ ਬਦਲੇ ਜਾ ਚੁੱਕੇ ਹਨ ।
02:39 ਅਤੇ ਕਦੇ-ਕਦੇ ਸਾਨੂੰ ਮੌਜੂਦਾ ਟੇਬਲ ਬਣਤਰ ਵਿੱਚ ਤਬਦੀਲੀ ਕਰਨ ਦੀ ਲੋੜ ਪਵੇਗੀ ।
02:45 ਉਦਾਹਰਣ ਦੇ ਲਈ, Members ਟੇਬਲ ‘ਤੇ ਧਿਆਨ ਦਿਓ, ਜੋ Library ਦੇ ਸਾਰੇ ਮੈਬਰਾਂ ਨੂੰ ਸੂਚੀਬੱਧ ਕਰ ਰਿਹਾ ਹੈ ।
02:53 ਇਹ ਹੁਣ ਦੇ ਲਈ ਕੇਵਲ ਉਨ੍ਹਾਂ ਦੇ ਨਾਮ ਅਤੇ ਫੋਨ ਨੰਬਰਸ ਨੂੰ ਇੱਕਠਾ ਕਰ ਰਿਹਾ ਹੈ ।
02:58 ਹੁਣ ਜੇਕਰ ਸਾਨੂੰ ਉਨ੍ਹਾਂ ਦਾ ਪਤਾ ਅਤੇ ਸ਼ਹਿਰ ਦੀ ਜਾਣਕਾਰੀ ਵੀ ਇੱਕਠੀ ਕਰਨੀ ਹੈ, ਤਾਂ ਸਾਨੂੰ Members ਟੇਬਲ ਦੀ ਬਣਤਰ ਨੂੰ ਬਦਲਣਾ ਹੋਵੇਗਾ ।
03:09 ਇਸਦੇ ਲਈ, ਅਸੀਂ SQL ਸਿੰਟੈਕਸ ਦੀ ਵਰਤੋਂ ਕਰ ਸਕਦੇ ਹਾਂ ਜਿਵੇਂ ਕਿ:
03:15 ALTER TABLE Members ADD Address TEXT, ADD City TEXT
03:22 ਇਸ ਲਈ: ALTER TABLE ਸਟੇਟਮੈਂਟ ਟੇਬਲ ਬਣਤਰ ਨੂੰ ਬਦਲਦਾ ਹੈ ਅਤੇ ਦੋ ਨਵੇਂ ਕਾਲਮਾਂ ਨੂੰ ਜੋੜਦਾ ਹੈ:
03:30 Address ਅਤੇ City ਜੋ TEXT ਡਾਟਾ ਰੱਖਦਾ ਹੈ ।
03:36 ਟੇਬਲ ਦੀ ਬਣਤਰ ਨੂੰ ਬਣਾਉਣ ਅਤੇ ਬਦਲਣ ‘ਤੇ ਜ਼ਿਆਦਾ ਜਾਣਕਾਰੀ ਲਈ hsqldb.org/ ਵੈੱਬਸਾਈਟ ‘ਤੇ ਜਾਓ ।
03:47 ਸਕਰੀਨ ‘ਤੇ ਦਿਖਾਈ ਦੇ ਰਹੇ url ਐਡਰੈਸ ਦੀ ਵਰਤੋਂ ਕਰੋ ।
03:52 ਅੱਗੇ, ਵੇਖਦੇ ਹਾਂ ਕਿ ਅਸੀਂ ਬੇਸ ਡਾਟਾਬੇਸ ਦੀ ਵਰਤੋਂ ਨੂੰ ਭਰੋਸੇਯੋਗ ਕਿਵੇਂ ਬਣਾ ਸਕਦੇ ਹਾਂ ।
03:59 ਕਦੇ-ਕਦੇ, ਬੇਸ ਨੂੰ ਕੁਝ ਰਿਕਾਰਡਸ ਨੂੰ ਰੱਖਣ ਲਈ ਜ਼ਿਆਦਾ ਮੈਮੋਰੀ ਦੀ ਲੋੜ ਹੁੰਦੀ ਹੈ ।
04:08 ਅਜਿਹਾ ਇਸ ਲਈ, ਕਿਉਂਕਿ ਬੇਸ ਅਨੁਮਾਨ ਲਗਾਉਂਦਾ ਹੈ ਕਿ ਡਾਟਾਬੇਸ ਨੂੰ ਇੱਕ ਨਿਸ਼ਚਿਤ ਮਾਤਰਾ ਵਿੱਚ ਮੈਮੋਰੀ ਦੀ ਲੋੜ ਪੈ ਸਕਦੀ ਹੈ ।
04:17 ਅਤੇ, ਜੋ ਡਾਟਾ ਅਸੀਂ ਟੇਬਲਸ ਵਿੱਚ ਵੇਖਦੇ ਹਾਂ, ਉਹ ਬਿਲਕੁਲ ਸਹੀ ਕ੍ਰਮ ਵਿੱਚ ਇੱਕਠਾ ਨਹੀਂ ਹੁੰਦਾ ਹੈ ।
04:26 ਕਿਉਂਕਿ ਅਸੀਂ ਵੱਖ-ਵੱਖ ਸਮੇਂ ਤੇ ਟੇਬਲਸ ਵਿੱਚ ਡਾਟਾ ਜੋੜਦੇ ਰਹਿੰਦੇ ਹਾਂ, ਉਨ੍ਹਾਂ ਦਾ ਅਸਲੀ ਸੰਗ੍ਰਿਹ ਵਿਸ਼ੇਸ਼ ਕ੍ਰਮ ਵਿੱਚ ਨਹੀਂ ਹੁੰਦਾ ।
04:36 ਅਸੀਂ ਟੇਬਲ ਡਾਟਾ ਲਈ ਸੂਚੀਆਂ ਦੀ ਵਰਤੋਂ ਕਰ ਸਕਦੇ ਹਾਂ, ਜਿਵੇਂ ਕਿੜ ਅਸੀਂ ਕਿਤਾਬਾਂ ਦੀ Library ਲਈ ਟੇਬਲ ਦੀ ਵਰਤੋਂ ਕੀਤੀ ਸੀ ।
04:45 ਟੇਬਲ ਕੇਵਲ ਕਿਤਾਬਾਂ ਨੂੰ ਸੂਚੀਬੱਧ ਨਹੀਂ ਕਰਦਾ, ਸਗੋਂ ਉਨ੍ਹਾਂ ਦੀ ਅਸਲੀ ਥਾਂ ਨੂੰ ਇੱਕਠਾ ਕਰਦਾ ਹੈ ।
04:53 ਇਸ ਤਰ੍ਹਾਂ ਨਾਲ, ਅਸੀਂ ਕੁਸ਼ਲਤਾ ਨਾਲ ਡਾਟਾ ਨੂੰ ਲੱਭਣ ਲਈ ਟੇਬਲ ਸੂਚੀਆਂ ਬਣਾ ਸਕਦੇ ਹਾਂ ।
05:00 ਪਰ ਸੂਚੀਆਂ ਵੀ ਬਹੁਤ ਸਾਰੀ ਮੈਮੋਰੀ ਲੈਣਗੀਆਂ ।
05:04 ਅਤੇ ਕਦੇ-ਕਦੇ, ਟੇਬਲ ਡਾਟਾ ਨੂੰ ਡਿਲੀਟ ਕਰਨਾ, ਡਾਟਾ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਕੱਢਦਾ ਹੈ ।
05:11 ਉਹ ਕੇਵਲ ਟੇਬਲ ਸੂਚੀਆਂ ਤੋਂ ਵੱਖ ਹੋ ਜਾਂਦੇ ਹਨ, ਪਰ ਉਸ ਸਮੇਂ ਤੱਕ ਜਗ੍ਹਾਂ ਘੇਰਦੇ ਹਨ, ਜਦੋਂ ਤੱਕ ਉਸ ਜਗ੍ਹਾਂ ਲਈ ਨਵਾਂ ਡਾਟਾ ਨਾ ਜੋੜੀਏ ।
05:24 ਇਸ ਲਈ: ਡਾਟਾਬੇਸ ਦਾ ਸਾਈਜ਼ ਵੱਧਦਾ ਜਾਂਦਾ ਹੈ, ਹੋ ਸਕਦਾ ਹੈ ਅਸਲੀ ਡਾਟਾ ਜ਼ਿਆਦਾ ਵੱਡਾ ਨਾ ਹੋਵੇ ।
05:35 ਬੇਸ, ਫਿਰ ਤੋਂ ਰੱਖਣ ਲਈ ਡਿਫ੍ਰੈਗਮੈਂਟਿੰਗ ਨਾਂ ਵਾਲਾ ਬਹੁਤ ਹੀ ਵਧੀਆਂ ਤਰੀਕਾ ਪੇਸ਼ ਕਰਦਾ ਹੈ ।
05:42 ਇਸ ਦੇ ਲਈ, ਅਸੀਂ ਡਾਟਾਬੇਸ ਖੋਲ੍ਹਾਂਗੇ, ਜਿਸ ਨੂੰ ਡਿਫ੍ਰੈਗਮੈਂਟਿੰਗ ਕਰਨ ਦੀ ਲੋੜ ਹੈ ।
05:49 ਪਹਿਲਾਂ ਲਿਬਰਔਫਿਸ ਬੇਸ ਵਿੰਡੋ ਦੇ ਅੰਦਰ ਪਹੁੰਚ ਕੇ, ਅਸੀਂ Tools ਮੀਨੂ ‘ਤੇ ਕਲਿਕ ਕਰਾਂਗੇ ਅਤੇ ਫਿਰ SQL ਸਬ-ਮੀਨੂ ‘ਤੇ ਕਲਿਕ ਕਰਾਂਗੇ ।
06:01 ਅਤੇ SQL ਵਿੰਡੋ ਵਿੱਚ ਹੇਠ ਦਿੱਤੀ ਕਮਾਂਡ ਟਾਈਪ ਕਰੋ ।
06:07 CHECKPOINT DEFRAG
06:10 ਇਹ SQL ਕਮਾਂਡ ਬੇਸ ਡਾਟਾਬੇਸ ਫਾਇਲ ਤੋਂ ਅਣਚਾਹੀ ਸੂਚਨਾ ਨੂੰ ਮਿਟਾਉਂਦਾ ਹੈ ।
06:19 ਇਹ ਪਹਿਲਾਂ ਡਾਟਾਬੇਸ ਨੂੰ ਬੰਦ ਕਰੇਗਾ, ਡਾਟਾ ਨੂੰ ਦੁਬਾਰਾ ਸੰਗਠਿਤ ਕਰੇਗਾ ਅਤੇ ਡਾਟਾਬੇਸ ਨੂੰ ਫਿਰ ਤੋਂ ਖੋਲੇਗਾ ।
06:27 ਹੁਣ, ਅਸੀਂ SQL ਵਿੰਡੋ ਵਿੱਚ ਇੱਕ ਹੋਰ ਕਮਾਂਡ ਦੀ ਵਰਤੋਂ ਕਰ ਸਕਦੇ ਹਾਂ ।
06:33 SHUTDOWN COMPACT
06:36 ਇਸ ਵਿੱਚ ਇੱਕ ਅੰਤਰ ਹੈ ਕਿ ਇਹ ਕਮਾਂਡ ਡਾਟਾਬੇਸ ਨੂੰ ਫਿਰ ਤੋਂ ਨਹੀਂ ਖੋਲੇਗਾ ।
06:43 ਡਿਫ੍ਰੈਗਮੈਂਟਿੰਗ ‘ਤੇ ਜ਼ਿਆਦਾ ਜਾਣਕਾਰੀ ਦੇ ਲਈ, hsqldb.org, ਦੇ Chapter 11 (ਪਾਠ)’ਤੇ ਜਾਓ ।
06:54 ਅਖੀਰ ਵਿੱਚ ਬੈਕਅੱਪ ਦੇ ਬਾਰੇ ਵਿੱਚ ਗੱਲ ਕਰਦੇ ਹਾਂ, ਜੋ ਡਾਟਾਬੇਸ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ ।
07:02 ਅਸੀਂ ਆਪਣਾ ਡਾਟਾਬੇਸ ਇਹਨਾਂ ਦੀ ਵਜ੍ਹਾ ਨਾਲ ਗੁਆ ਸਕਦੇ ਹਾਂ ।
07:06 ਕੰਪਿਊਟਰ ਅਚਾਨਕ ਖ਼ਰਾਬ ਹੋਣ ਨਾਲ, ਹਾਰਡ ਡਿਸਕ ਡਰਾਈਵ ਟੁੱਟਣ ਨਾਲ ਜਾਂ ਵਾਇਰਲ ਖਰਾਬੀ ਨਾਲ ।
07:14 ਲਿਬਰਔਫਿਸ ਵਿੱਚ ਚੰਗੀ ਰਿਕਵਰੀ wizard ਹੈ, ਜੋ ਡਾਟਾ ਦੀ ਖ਼ਰਾਬੀ ਨੂੰ ਘੱਟ ਕਰਦਾ ਹੈ ।
07:20 ਪਰ ਠੀਕ ਹੈ ਜੇ ਤੁਸੀਂ ਡਾਟਾਬੇਸ ਦਾ ਸਮੇਂ-ਸਮੇਂ ‘ਤੇ ਬੈਕਅੱਪ ਰੱਖੋ ।
07:26 ਅਤੇ ਬੈਕਅੱਪ ਲੈਣਾ ਬਹੁਤ ਹੀ ਆਸਾਨ ਹੈ ।
07:30 ਸਾਨੂੰ ਕੇਵਲ ਡਾਟਾਬੇਸ ਫਾਇਲ ਨੂੰ ਕਾਪੀ ਕਰਨ ਦੀ ਲੋੜ ਪਵੇਗੀ ।
07:34 ਅਤੇ ਇਸਨੂੰ ਕਿਸੇ ਦੂਜੇ ਸਟੋਰੇਜ ਰਾਹੀਂ ਇੱਕਠਾ ਕਰ ਲਵੋਂ, ਜਿਵੇਂ ਕਿ ਬਾਹਰੀ ਹਾਰਡ ਡਿਸਕਸ, ਜਾਂ CDs ਜਾਂ DVDs ਜਾਂ ਫਲੈਸ਼ ਡਰਾਈਵਸ ।
07:47 ਇਸ ਲਈ: Library ਡਾਟਾਬੇਸ ਦਾ ਬੈਕਅੱਪ ਲੈਣ ਲਈ ਪਤਾ ਕਰੋ, ਕਿ Library.odb ਫਾਇਲ ਕਿੱਥੇ ਸੇਵ ਹੈ ।
07:57 ਅਤੇ ਫਿਰ, ਫਾਇਲ ਨੂੰ ਦੂਜੀ ਹਾਰਡ ਡਿਸਕ ਡਰਾਈਵ ਜਾਂ ਫਲੈਸ਼ ਡਰਾਈਵ ਵਿੱਚ ਕਾਪੀ ਅਤੇ ਪੇਸਟ ਕਰੋ ।
08:08 ਹੁਣ ਇਹ ਕਾਪੀ ਅਤੇ ਪੇਸਟ ਕਾਰਜ ਪੂਰੇ ਡਾਟਾਬੇਸ ਦੇ ਬੈਕਅੱਪ ਦੀ ਸੁਰੱਖਿਆ ਕਰਦਾ ਹੈ:
08:17 ਇਸਦੇ ਸਾਰੇ ਡਾਟਾ ਸਟੋਰ, ਡਾਟਾ, ਫਾਰਮ, ਕਿਊਰੀਜ਼ ਅਤੇ ਰਿਪੋਰਟਸ ਦੇ ਨਾਲ ।
08:24 ਸਾਨੂੰ ਕਿੰਨੀ ਵਾਰ ਬੈਕਅੱਪ ਲੈਣ ਦੀ ਲੋੜ ਹੈ?
08:28 ਇਹ ਨਿਰਭਰ ਕਰਦਾ ਹੈ ਕਿ ਕਿੰਨੀ ਵਾਰ ਡਾਟਾਬੇਸ ਡਾਟਾ ਜਾਂ ਆਪਣੀ ਬਣਤਰਾਂ ਦੇ ਸੰਬੰਧ ਵਿੱਚ ਬਦਲਦਾ ਹੈ ।
08:37 ਇਸ ਦਾ ਅਰਥ ਹੈ ਕਿ ਕਿੰਨੀ ਵਾਰ ਅਸੀਂ ਡਾਟਾ ਜੋੜਦੇ ਹਾਂ, ਬਦਲਦੇ ਹਾਂ ਜਾਂ ਮਿਟਾਉਂਦੇ ਹਾਂ ।
08:42 ਅਤੇ ਕਿੰਨੀ ਵਾਰ ਅਸੀਂ ਟੇਬਲ ਬਣਤਰ, ਫਾਰਮ, ਕਿਊਰੀ ਜਾਂ ਰਿਪੋਰਟਸ ਨੂੰ ਬਦਲਦੇ ਹਾਂ ।
08:49 ਇਸ ਲਈ: ਡਾਟਾਬੇਸ ਵਰਤੋਂ ਦੀ ਬਾਰੰਬਾਰਤਾ ਦੇ ਆਧਾਰ ਤੇ ਅਸੀਂ ਰੋਜ਼ਾਨਾ ਜਾਂ ਹਫਤਾਵਾਰੀ ਬੈਕ-ਅੱਪ ਤਹਿ ਕਰ ਸਕਦੇ ਹਾਂ ।
08:58 ਇੱਥੇ ਇੱਕ ਨਿਰਧਾਰਤ ਕੰਮ ਹੈ ।
09:00 Address ਅਤੇ City ਦੋ ਨਵੇਂ ਕਾਲਮਾਂ ਨੂੰ ਜੋੜਨ ਲਈ Members ਟੇਬਲ ਨੂੰ ਬਦਲੋ ।
09:08 ਦੋਵਾਂ ਕਾਲਮਾਂ ਨੂੰ ਡਾਟਾ ਟਾਈਪ TEXT ਰਹਿਣ ਦਿਓ ।
09:13 ਨਾਲ ਹੀ Data Entry ਮੋਡ ਵਿੱਚ Members ਟੇਬਲ ਨੂੰ ਖੋਲੋਂ ਅਤੇ ਕੁੱਝ ਨਮੂਨੇ ਦੇ ਤੌਰ ‘ਤੇ address ਅਤੇ city ਡਾਟਾ ਜੋੜੋਂ ।
09:23 ਅਗਲਾ, Library ਡਾਟਾਬੇਸ ਦਾ ਡਿਫ੍ਰੈਗਮੈਂਟ ਕਰੋ ।
09:27 ਅਖੀਰ ਵਿੱਚ, Library ਡਾਟਾਬੇਸ ਦਾ ਬੈਕਅਪ ਲਵੋਂ, ਉਸਨੂੰ ਫਲੈਸ਼ ਡਰਾਈਵ ਜਾਂ ਦੂਜੀ ਹਾਰਡ ਡਿਸਕ ਡਰਾਈਵ ਵਿੱਚ ਇੱਕਠਾ ਕਰੋ, ਜੇ ਮੌਜੂਦ ਹੈ ।
09:38 ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ਵਿੱਚ ਡਾਟਾਬੇਸ ਦੀ ਸਾਂਭ-ਸੰਭਾਲ (ਦੇਖਭਾਲ) ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
09:45 ਸੰਖੇਪ ਵਿੱਚ, ਅਸੀਂ ਸਿੱਖਿਆ ਕਿ ਕਿਵੇਂ:
09:48 ਇੱਕ ਡਾਟਾਬੇਸ ਦੀ ਸਾਂਭ-ਸੰਭਾਲ (ਦੇਖਭਾਲ) ਕਿਵੇਂ ਕਰੀਏ ।
09:50 ਡਾਟਾਬੇਸ ਦੀ ਬਣਤਰ ਬਦਲੋ ।
09:54 ਡਾਟਾਬੇਸ ਡਿਫ੍ਰੈਗਮੈਂਟ ਕਰੋ ।
09:56 ਅਤੇ ਬੈਕਅੱਪ ਲਵੋਂ ।
09:58 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ,
10:03 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
10:10 ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ ।
10:15 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
10:20 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya