LibreOffice-Suite-Base/C3/Create-simple-queries-in-SQL-View-II/Punjabi

From Script | Spoken-Tutorial
Jump to: navigation, search
Time Narration
00:02 ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ-
00:10 ਕਿਵੇਂ SQL ਵਿਊ ਵਿੱਚ ਕਿਊਰੀਜ਼ ਲਿਖੀਏ ।
00:13 ORDER BY ਸ਼ਬਦਾਂ ਦੀ ਵਰਤੋਂ ਕਿਵੇਂ ਕਰੀਏ ।
00:15 JOINS ਦੀ ਵਰਤੋਂ ਕਿਵੇਂ ਕਰੀਏ ।
00:17 ਐਗਰੀਗੇਟ (Aggregate) ਫੰਕਸ਼ਨਸ ਦੀ ਵਰਤੋਂ ਕਿਵੇਂ ਕਰੀਏ ।
00:19 GROUP BY ਸ਼ਬਦਾਂ ਦੀ ਵਰਤੋਂ ਕਿਵੇਂ ਕਰੀਏ ।
00:21 ਅਤੇ ਬਿਲਟ ਇੰਨ ਫੰਕਸ਼ਨਸ ਦੀ ਵਰਤੋਂ ਕਿਵੇਂ ਕਰੀਏ ।
00:26 ਆਓ, SQL ਕਿਊਰੀਜ਼ ਲਿਖਣ ਦੇ ਬਾਰੇ ਵਿੱਚ ਹੋਰ ਜ਼ਿਆਦਾ ਸਿੱਖਦੇ ਹਾਂ ।
00:31 ਇਸ ਦੇ ਲਈ, ਆਪਣੀ ਜਾਣੂ Library ਡਾਟਾਬੇਸ ਖੋਲ੍ਹਦੇ ਹਾਂ ।
00:36 ਹੁਣ, ਖੱਬੇ ਪਾਸੇ ਬਣੇ ਪੈਨਲ ‘ਤੇ Queries ਸੂਚੀ ‘ਤੇ ਕਲਿਕ ਕਰੋ ।
00:42 ਅਤੇ ਫਿਰ ‘Create Query in SQL View’ ‘ਤੇ ਕਲਿਕ ਕਰੋ ।
00:49 ਪਹਿਲਾਂ ਵੇਖਦੇ ਹਾਂ ਕਿ ਕਿਵੇਂ ਅਸੀਂ ਇੱਕ ਕਿਊਰੀ ਦੇ ਨਤੀਜੇ ਨੂੰ ਕ੍ਰਮਬੱਧ ਕਰ ਸਕਦੇ ਹਾਂ ।
00:55 ਅਤੇ ਹੇਠ ਦਿੱਤੀ ਉਦਾਹਰਣ ਨੂੰ ਵੇਖਦੇ ਹਾਂ:
00:59 Cambridge ਜਾਂ Oxford ਦੁਆਰਾ ਪ੍ਰਕਾਸ਼ਿਤ ਉਨ੍ਹਾਂ ਸਾਰੀਆਂ ਕਿਤਾਬਾਂ ਦੇ Book title ਅਤੇ author ਦੀ ਸੂਚਨਾ ਪ੍ਰਾਪਤ ਕਰੋ ।
01:09 ਅਤੇ ਵੱਧਦੇ-ਕ੍ਰਮ ਵਿੱਚ book titles ਦੀ ਪਾਲਣਾ ਕਰਕੇ, ਉਨ੍ਹਾਂ ਨੂੰ publisher ਦੇ ਵੱਧਦੇ-ਕ੍ਰਮ ਵਿੱਚ ਸੂਚੀਬੱਧ ਕਰੋ ।
01:19 ਅਤੇ ਇੱਥੇ ਕਿਊਰੀ ਹੈ:
01:22 SELECT Publisher, Title, Author
01:28 FROM Books
01:31 WHERE Publisher IN (Cambridge, Oxford)
01:42 ORDER BY Publisher ASC, Title ASC
01:50 ਇਸ ਲਈ: ਨੋਟ ਕਰੋ ਕਿ ਕਾਲਮਾਂ ਦੇ ਨਾਂ ਤੋਂ ਕ੍ਰਮ ਨੂੰ ਦਰਸਾਉਣ ਲਈ ਅਸੀਂ ORDER BY ਸ਼ਬਦਾਂ ਦੀ ਵਰਤੋਂ ਕੀਤੀ ਹੈ ।
01:58 ਨਾਲ ਹੀ ਕੋਮੇ ਕੈਰੇਂਟਰ ‘ਤੇ ਵੀ ਧਿਆਨ ਦਿਓ, ਜੋ ਹੋਰ ਕ੍ਰਮਬੱਧ ਕਰਨ ਲਈ ਅਤੇ ਜ਼ਿਆਦਾ ਕਾਲਮਾਂ ਨੂੰ ਜੋੜਨ ਵਿੱਚ ਮਦਦ ਕਰਦਾ ਹੈ ।
02:05 ਅਤੇ ਵੱਧਦੇ ਜਾਂ ਵੱਧਦੇ-ਕ੍ਰਮ ਨੂੰ ਸਪੱਸ਼ਟ ਤੌਰ ਤੇ ਨਿਰਧਾਰਤ ਕਰਨ ਦੇ ਲਈ, ਅਸੀਂ ਹਰ ਇੱਕ ਕਾਲਮ ਦੇ ਅੱਗੇ ਕੇਵਲ ASC ਜਾਂ DESC ਟਾਈਪ ਕਰ ਸਕਦੇ ਹਾਂ ।
02:19 ਹੁਣ, file ਮੀਨੂ ਬਾਰ ਦੇ ਹੇਠਾਂ Run Query ਆਇਕਨ ’ਤੇ ਕਲਿਕ ਕਰਦੇ ਹਾਂ ।
02:26 ਇੱਥੇ ਪਹਿਲਾਂ Publisher ਨਾਲ ਕ੍ਰਮਬੱਧ ਕਿਤਾਬਾਂ ਹਨ ਅਤੇ ਫਿਰ book title ਨਾਲ ਕ੍ਰਮਬੱਧ ਕਿਤਾਬਾਂ ਹਨ ।
02:34 ਹੁਣ, ਆਪਣੀ ਅਗਲੀ ਕਿਊਰੀ ‘ਤੇ ਜਾਂਦੇ ਹਾਂ ।
02:38 ਹੁਣ, book titles ਦੀ ਇੱਕ ਸੂਚੀ book issue dates ਦੇ ਨਾਲ ਪ੍ਰਾਪਤ ਕਰਦੇ ਹਾਂ, ਜੋ ਹੁਣ ਤੱਕ ਮੈਂਬਰਾਂ ਦੁਆਰਾ ਵਾਪਸ ਨਹੀਂ ਕੀਤੀਆਂ ਗਈਆਂ ਹਨ ।
02:48 ਕਿਉਂਕਿ ਟਾਈਟਲਜ਼ (ਸਿਰਲੇਖ) Books ਟੇਬਲ ਵਿੱਚ ਹਨ ਅਤੇ Book Issue date Books Issued ਟੇਬਲ ਵਿੱਚ ਹਨ ।
02:55 ਸਾਨੂੰ ਕਿਸੇ ਤਰ੍ਹਾਂ ਨਾਲ ਇਨ੍ਹਾਂ ਦੋਵਾਂ ਨੂੰ ਜੋੜਨਾ ਹੋਵੇਗਾ ।
03:00 ਇਸ ਲਈ: ਅਸੀਂ ਇਨ੍ਹਾਂ ਦੋਵਾਂ ਟੇਬਲਾਂ ਨੂੰ ਜੋੜਨ ਲਈ JOIN ਕੀਵਰਡ ਦੀ ਵਰਤੋਂ ਕਰਾਂਗੇ ।
03:07 ਅਤੇ ਅਸੀਂ ਇਹਨਾਂ ਦੋ ਟੇਬਲਾਂ ਨੂੰ ਜੋੜਨ ਲਈ ਸਮਾਨ ਕਾਲਮ, Book Id ਦੀ ਵਰਤੋਂ ਕਰਾਂਗੇ ।
03:14 ਇਸ ਲਈ: ਕਿਊਰੀ ਹੈ:
03:17 SELECT B. title, I. Issue Date, I. Member id FROM Books B JOIN Books Issued I
03:35 ON B. book id = I. Book Id

WHERE Checked In = FALSE

03:48 FROM ਸ਼ਬਦਾਂ ਵਿੱਚ ਅੱਖਰ B ਅਤੇ I ‘ਤੇ ਧਿਆਨ ਦਿਓ ।
03:55 ਇਨ੍ਹਾਂ ਨੂੰ ਐਲੀਇਸੇਸ (Aliases) ਕਹਿੰਦੇ ਹਨ, ਜੋ ਵਧੀਆ ਪੜ੍ਹਣਯੋਗ ਜਾਂ ਤਾਂ ਵਿਆਖਿਆਤਮਕ ਜਾਂ ਕੇਵਲ ਇੱਕ ਅੱਖਰ ਹੋ ਸਕਦਾ ਹੈ ।
04:06 ਨੋਟ ਕਰੋ ਕਿ Book Id ਕਾਲਮ ਦੋਵੇਂ ਟੇਬਲਾਂ ਵਿੱਚ ਹਨ ।
04:11 ਇਸ ਲਈ: ਕੋਈ ਵੀ ਭੁਲੇਖੇ ਤੋਂ ਬਚਣ ਲਈ ਅਸੀਂ ਕਾਲਮਾਂ ਦੇ ਨੇਮਸ ਨੂੰ ਨਿਰਧਾਰਤ ਜਾਂ ਯੋਗ ਬਣਾਉਣ ਲਈ ਐਲੀਇਸੇਸ (Aliases) ਦੀ ਵਰਤੋ ਕਰਾਂਗੇ ।
04:21 ਠੀਕ ਹੈ, ਹੁਣ ਨੋਟ ਕਰੋ ਕਿ ਅਸੀਂ FROM ਸ਼ਬਦਾਂ ਵਿੱਚ JOIN ਕੀਵਰਡ ਦੀ ਵਰਤੋਂ ਕਰਦੇ ਹੋਏ ਦੋ ਟੇਬਲਾਂ ਨੂੰ ਜੋੜ ਲਿਆ ਹੈ ।
04:31 ਅਤੇ ਅਸੀਂ ਜੋੜਨ ਲਈ Book Id ਕਾਲਮ ਨੂੰ ਲਿਖਕੇ ਸਪੱਸ਼ਟ ਕੀਤਾ ਹੈ: ON B. book id = I. Book Id
04:46 ਇਸ ਲਈ: ਆਓ ਹੁਣ ਆਪਣੀ ਕਿਊਰੀ ਨੂੰ ਰਨ ਕਰਦੇ ਹਾਂ ।
04:49 ਅਤੇ ਅਸੀਂ ਕਿਤਾਬਾਂ ਅਤੇ ਉਨ੍ਹਾਂ ਦੇ issue date ਦੀ ਇੱਕ ਸੂਚੀ ਵੇਖਦੇ ਹਾਂ ਅਤੇ ਇਹ Checked In ਸਥਿਤੀ; ਚੈੱਕਡ ਇੰਨ ਨਹੀਂ ਹਨ।
04:59 ਠੀਕ ਹੈ, ਇਹ ਵੀ ਨੋਟ ਕਰੋ ਕਿ ਨਤੀਜੇ ਵਿੱਚ ਕੇਵਲ member Id ਹੈ । ਇਹ ਜ਼ਿਆਦਾ ਲਾਭਦਾਇਕ ਨਹੀਂ ਹੈ ।
05:08 ਇਸ ਲਈ: ਅਸੀਂ member names ਕਿਵੇਂ ਦਰਸਾਈਏ, ਜੋ members ਟੇਬਲ ਵਿੱਚ ਹਨ ।
05:15 ਸਾਧਾਰਨ ਹੈ; ਅਸੀਂ members ਟੇਬਲ ਨੂੰ ਆਪਣੀ ਕਿਊਰੀ ਨਾਲ ਹੇਠ ਲਿਖੇ ਦੀ ਤਰ੍ਹਾਂ ਜੋੜਦੇ ਹਾਂ:
05:21 SELECT B. Title, I. Issue Date, I. Member Id, M. Name

FROM Books B

05:37 JOIN Books Issued I ON B. Book Id = I. Book Id

JOIN Members M ON I. Member Id = M. Member Id

05:58 WHERE Checked In = FALSE
06:02 ਇਸ ਲਈ: Members ਟੇਬਲ ਅਤੇ Member Id ਕਾਲਮ ਨੂੰ ਜੋੜਨ ਦੇ ਲਈ ਵਰਤੋਂ ਕੀਤੇ ਗਏ ਦੂਜੇ ਜੋੜ ‘ਤੇ ਧਿਆਨ ਦਿਓ ।
06:12 ਆਓ ਕਿਊਰੀ ਰਨ ਕਰਦੇ ਹਾਂ ।
06:14 ਇੱਥੇ member names ਕਿਤਾਬਾਂ ਦੇ ਨਾਲ ਹਨ ਜੋ ਉਨ੍ਹਾਂ ਨੂੰ ਜਾਰੀ ਕੀਤੀਆਂ ਗਈਆਂ ਸਨ ।
06:20 ਅਗਲਾ, ਐਗਰੀਗਟਿਜ਼ (Aggregate) ਅਤੇ ਗਰੁੱਪਿੰਗ ਦੇ ਬਾਰੇ ਵਿੱਚ ਸਿੱਖਦੇ ਹਾਂ ।
06:26 ਅਸੀਂ librarry ਦੇ ਸਾਰੇ ਮੈਂਬਰਾਂ ਦੀ ਗਿਣਤੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ ?
06:31 ਇੱਥੇ ਇੱਕ ਕਿਊਰੀ ਹੈ:
06:34 SELECT COUNT (*) AS Total Members FROM Members
06:47 ਇਸ ਲਈ: ਇੱਥੇ COUNT ਵੱਲ ਧਿਆਨ ਦਿਓ ।
06:51 ਇਸ ਨੂੰ ਐਗਰੀਗਟਿਜ਼ ਫੰਕਸ਼ਨ ਬੋਲਦੇ ਹਨ, ਕਿਉਂਕਿ ਇਹ ਰਿਕਾਰਡਸ ਦੇ ਸਮੂਹ ਦਾ ਲੇਖਾ ਜੋਖਾ ਕਰਕੇ ਕੇਵਲ ਇੱਕ ਵੈਲਿਊ ਹੀ ਦਿੰਦਾ ਹੈ ।
07:02 ਨਾਲ ਹੀ ਅਸੀਂ ਇੱਕ Alias (ਉਪਨਾਮ) ‘Total Members’ ਵੀ ਜੋੜ ਲਿਆ ਹੈ ।
07:07 ਹੁਣ ਕਿਊਰੀ ਰਨ ਕਰਦੇ ਹਾਂ ।
07:10 ਇਸ ਲਈ: ਇੱਥੇ, ਬੇਸ ਨੇ ਸਾਰੇ 4 ਮੈਂਬਰਾਂ ਦੇ ਰਿਕਾਰਡਸ ਦਾ ਲੇਖਾ ਜੋਖਾ ਕੀਤਾ ਅਤੇ ਗਿਣਤੀ 4 ਵਾਪਸ ਕੀਤੀ, ਜੋ ਕਿ ਮੈਂਬਰਾਂ ਦੀ ਕੁਲ ਗਿਣਤੀ ਹੈ ।
07:22 ਐਗਰੀਗਟਿਜ਼ ਫੰਕਸ਼ਨਸ ਦੀਆਂ ਕੁੱਝ ਹੋਰ ਉਦਾਹਰਣਾਂ ਹਨ SUM, MAX ਅਤੇ MIN
07:30 ਹੁਣ ਗਰੁੱਪਿੰਗ ਸੂਚਨਾ ਦੇ ਬਾਰੇ ਵਿੱਚ ਸਿੱਖਦੇ ਹਾਂ ।
07:36 ਕਿਵੇਂ ਅਸੀਂ ਹਰ ਇੱਕ ਪ੍ਰਕਾਸ਼ਕ ਲਈ ਕਿਤਾਬਾਂ ਦੀ ਗਿਣਤੀ ਪ੍ਰਾਪਤ ਕਰ ਸਕਦੇ ਹਾਂ?
07:40 ਇੱਥੇ ਕਿਊਰੀ ਹੈ:
07:43 SELECT Publisher, COUNT (*) AS Number of Books FROM Books

GROUP BY Publisher ORDER BY Publisher

08:03 ਨਵੇਂ GROUP BY ਸ਼ਬਦਾਂ ਵੱਲ ਧਿਆਨ ਦਿਓ ।
08:06 ਇਸ ਲਈ: ਅਸੀਂ ਹਰ ਇੱਕ publisher ਲਈ ਰਿਕਾਰਡਸ ਦਾ ਸਮੂਹ ਬਣਾਉਣ ਲਈ Publisher ਅਤੇ books ਦੀ ਗਿਣਤੀ ਅਤੇ Group By ਚੁਣ ਰਹੇ ਹਾਂ ।
08:18 ਹੁਣ ਕਿਊਰੀ ਰਨ ਕਰਦੇ ਹਾਂ ।
08:21 ਉਨ੍ਹਾਂ ਦੇ ਸਾਹਮਣੇ ਹਰ ਇੱਕ ਪ੍ਰਕਾਸ਼ਕ ਦੇ ਨਾਂਵਾਂ ਅਤੇ ਕਿਤਾਬਾਂ ਦੀ ਗਿਣਤੀ ਵੱਲ ਧਿਆਨ ਦਿਓ ।
08:33 ਅੱਗੇ, SQL ਵਿੱਚ ਫੰਕਸ਼ਨਸ ਦੀ ਵਰਤੋਂ ਦੇ ਬਾਰੇ ਵਿੱਚ ਸਿੱਖਦੇ ਹਾਂ ।
08:38 ਫੰਕਸ਼ਨਸ statements (ਬਿਆਨ) ਹੁੰਦੇ ਹਨ, ਜੋ ਇੱਕ ਵੈਲਿਊ ਵਾਪਸ ਕਰਦੇ ਹਨ ।
08:43 ਉਦਾਹਰਣ ਦੇ ਰੂਪ ਵਿੱਚ, CURRENT_DATE ਅੱਜ ਦੀ ਤਾਰੀਖ਼ ਦਿੰਦਾ ਹੈ ।
08:49 ਇਸ ਲਈ: ਸਾਰੀਆਂ ਕਿਤਾਬਾਂ ਦੇ ਟਾਈਟਲ ਨੂੰ ਸੂਚੀਬੱਧ ਕਰਦੇ ਹਾਂ, ਜੋ ਮੈਂਬਰਾਂ ਦੁਆਰਾ ਵਾਪਸ ਨਹੀਂ ਕੀਤੀਆਂ ਗਈਆਂ ਹਨ ।
08:56 ਅਤੇ ਕਿਊਰੀ ਹੈ:
08:58 SELECT B. Title, I. Issue Date, I. Return Date
09:08 FROM Books B JOIN Books Issued I ON B. book id = I. Book Id
09:21 WHERE Checked In = FALSE and Return Date < CURRENT_DATE
09:31 ਇਸ ਲਈ: CURRENT_DATE ਫੰਕਸ਼ਨ ਦੀ ਵਰਤੋਂ ‘ਤੇ ਧਿਆਨ ਦਿਓ ।
09:36 ਅਸੀਂ ਉਨ੍ਹਾਂ ਕਿਤਾਬਾਂ ਨੂੰ ਪ੍ਰਾਪਤ ਕਰ ਰਹੇ ਹਾਂ ਜਿਨ੍ਹਾਂ ਦੀ return date ਅੱਜ ਦੀ ਤਾਰੀਖ਼ ਤੋਂ ਪਹਿਲਾਂ ਹੈ ।
09:43 ਆਓ ਕਿਊਰੀ ਰਨ ਕਰਦੇ ਹਾਂ ।
09:45 ਅਤੇ ਇੱਥੇ ਕਿਤਾਬਾਂ ਹਨ, ਜੋ ਵਾਪਸ ਨਹੀਂ ਕੀਤੀਆਂ ਗਈਆਂ ਹਨ ।
09:51 HSQLdb ਦੁਆਰਾ ਪੇਸ਼ ਕੀਤੇ ਗਏ ਫੰਕਸ਼ਨਸ ਦੀ ਸੂਚੀ ਲਈ ਇਸ ਵੈੱਬਸਾਈਟ ‘ਤੇ ਜਾਓ: http://hsqldb.org/doc/2.0/guide/builtinfunctions-chapt.html
10:23 ਇਹ ਵੈੱਬਸਾਈਟ ਪੂਰੀ ਵੇਖ ਕੇ ਯੂਜ਼ਰ ਗਾਇਡ ਵੇਖ ਸਕਦੇ ਹੋ ।
10:29 http://www.hsqldb.org/doc/2.0/guide/
10:48 ਇੱਥੇ ਇੱਕ ਨਿਰਧਾਰਤ ਕੰਮ ਹੈ:
10:50 ਹੇਠ ਦਿੱਤੀ ਗਈ ਆਪਣੀ SQL ਕਿਊਰੀਜ਼ ਲਿਖੋ ਅਤੇ ਚੈੱਕ ਕਰੋ:
10:55 1. library ਵਿੱਚ ਸਾਰੀਆਂ ਕਿਤਾਬਾਂ ਦੀ ਗਿਣਤੀ ਪ੍ਰਾਪਤ ਕਰੋ ।
10:58 2. ਹਰ ਇੱਕ author ਦੁਆਰਾ ਲਿਖੀਆਂ ਗਈਆਂ ਕਿਤਾਬਾਂ ਦੀ ਗਿਣਤੀ ਪ੍ਰਾਪਤ ਕਰੋ ।
11:03 3. ਮੈਂਬਰਾਂ ਦੇ ਨਾਮ ਅਤੇ ਉਨ੍ਹਾਂ ਦੇ ਫੋਨ ਨੰਬਰਸ ਦੀ ਸੂਚੀ ਪ੍ਰਾਪਤ ਕਰੋ, ਜਿਨ੍ਹਾਂ ਨੇ ਅੱਜ ਹੀ ਕਿਤਾਬਾਂ ਵਾਪਸ ਕਰਨੀਆਂ ਹਨ ।
11:11 4. ਇਹ ਦੱਸੋ ਕਿ ਇਹ ਕਿਊਰੀ ਕੀ ਕਰਦੀ ਹੈ ?

SELECT (price) AS Total Cost of Cambridge Books

11:24 FROM Books

WHERE publisher = Cambridge

11:32 ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ SQL ਵਿਊ ਵਿੱਚ ਜ਼ਿਆਦਾ ਕਿਊਰੀਜ਼ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
11:40 ਸੰਖੇਪ ਵਿੱਚ, ਅਸੀਂ ਸਿੱਖਿਆ ਕਿ:
11:43 ਕਿਵੇਂ SQL ਵਿਊ ਵਿੱਚ ਕਿਊਰੀਜ਼ ਬਣਾਈਏ ।
11:47 ORDER BY ਸ਼ਬਦਾਂ ਦੀ ਵਰਤੋਂ ਕਿਵੇਂ ਕਰੀਏ ।
11:49 JOINS ਦੀ ਵਰਤੋਂ ਕਿਵੇਂ ਕਰੀਏ ।
11:51 ਐਗਰੀਗੇਟ (Aggregate) ਫੰਕਸ਼ਨਸ ਦੀ ਵਰਤੋਂ ਕਿਵੇਂ ਕਰੀਏ ।
11:54 GROUP BY ਸ਼ਬਦਾਂ ਦੀ ਵਰਤੋਂ ਕਿਵੇਂ ਕਰੀਏ ।
11:57 ਅਤੇ ਬਿਲਟ ਇੰਨ ਫੰਕਸ਼ਨਸ ਦੀ ਵਰਤੋਂ ਕਿਵੇਂ ਕਰੀਏ ।
12:00 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ ।
12:21 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya