LibreOffice-Suite-Base/C2/Modify-a-Report/Punjabi
From Script | Spoken-Tutorial
Time | Narration |
---|---|
00:02 | ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ- |
00:09 | ਤੁਹਾਡੀ ਦਿਲਚਸਪੀ ਦੇ ਮੁਤਾਬਿਕ ਲੇਆਉਟ ਅਤੇ ਰਿਪੋਰਟ ਦੇ ਆਕਾਰ ਨੂੰ ਕਿਵੇਂ ਬਦਲਣਾ ਹੈ । |
00:16 | ਇਸਦੇ ਲਈ, ਆਪਣੀ ਜਾਣੂ ਉਦਾਹਰਣ ਦੇ ਡਾਟਾਬੇਸ ਨੂੰ ਵੇਖਦੇ ਹਾਂ । |
00:23 | ਪਿਛਲੇ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਸੀ ਕਿ ਰਿਪੋਰਟ ਕਿਵੇਂ ਬਣਾਈਏ । |
00:28 | ਅਤੇ ਅਸੀਂ ਰਿਪੋਰਟ ‘Books Issued to Members: Report History’ ਸਿਰਲੇਖ ਦੇ ਨਾਲ ਬਣਾਈ ਸੀ । ਹੁਣ ਅਸੀਂ ਸਿੱਖਾਂਗੇ ਕਿ ਇਸ ਰਿਪੋਰਟ ਵਿੱਚ ਬਦਲਾਓ ਕਿਵੇਂ ਕਰੀਏ । |
00:40 | Library ਡਾਟਾਬੇਸ ਵਿੱਚ, |
00:42 | ਖੱਬੇ ਪਾਸੇ ਬਣੇ ਪੈਨਲ ‘ਤੇ Reports ਆਈਕਾਨ ‘ਤੇ ਕਲਿਕ ਕਰੋ । |
00:47 | ਸੱਜੇ ਪਾਸੇ ਬਣੇ ਪੈਨਲ ‘ਤੇ, ਅਸੀਂ ਰਿਪੋਰਟਸ ਸੂਚੀ ਵਿੱਚ ‘Books Issued to Members: Report History’ ਰਿਪੋਰਟ ਵੇਖ ਸਕਦੇ ਹਾਂ । |
00:57 | ਇਸ ‘ਤੇ ਰਾਈਟ ਕਲਿਕ ਕਰੋ ਅਤੇ ਫਿਰ ਰਿਪੋਰਟ ਨੂੰ ਬਦਲਣ ਜਾਂ ਸੰਪਾਦਨ ਕਰਨ ਲਈ Edit ‘ਤੇ ਕਲਿਕ ਕਰੋ । |
01:08 | ਹੁਣ ਅਸੀਂ Report Builder ਨਾਂ ਵਾਲੀ ਇੱਕ ਨਵੀਂ ਵਿੰਡੋ ਵੇਖਦੇ ਹਾਂ । |
01:14 | ਇਸ ਦੀ ਸਕਰੀਨ ‘ਤੇ ਤਿੰਨ ਮੁੱਖ ਭਾਗ ਹਨ । |
01:19 | Page Header ਅਤੇ Footer ਭਾਗ, ਜੋ ਕਿ ਉੱਪਰ ਅਤੇ ਹੇਠਾਂ ਨੂੰ ਬਣਾਉਂਦਾ ਹੈ । |
01:26 | ਫਿਰ Header ਭਾਗ ਹੈ । |
01:29 | ਅਤੇ ਫਿਰ Detail ਭਾਗ ਹੈ । |
01:34 | ਅਸੀਂ ਰਿਕਾਰਡ header ਅਤੇ footer ਭਾਗ ਵੀ ਜੋੜ ਸਕਦੇ ਹਾਂ । |
01:40 | ਸਫ਼ੈਦ ਖੇਤਰ ਵਿੱਚ ਮੁੱਖ ਸਕਰੀਨ ‘ਤੇ ਰਾਈਟ ਕਲਿਕ ਕਰਕੇ ਅਤੇ ‘Insert Report Header/Footer’ ‘ਤੇ ਕਲਿਕ ਕਰਕੇ । |
01:51 | ਅਸੀਂ ਸਕਰੀਨ ਦੇ ਸੱਜੇ ਪਾਸੇ ਵੱਲ ਸੰਤਰੀ ਰੰਗ ਦੇ ਖੇਤਰ ‘ਤੇ ਡਬਲ ਕਲਿਕ ਕਰਕੇ, ਇਹਨਾਂ ਭਾਗਾਂ ਨੂੰ ਛੋਟਾ ਜਾਂ ਵੱਡਾ ਕਰ ਸਕਦੇ ਹਾਂ । |
02:00 | ਸਾਡੇ ਅੱਗੇ ਵਧਣ ਤੋਂ ਪਹਿਲਾਂ, ਇੱਥੇ ਰਿਪੋਰਟ ਡਿਜ਼ਾਈਨ ਵਿੰਡੋ ਦਾ ਸਕ੍ਰੀਨਸ਼ੌਟ ਹੈ । |
02:06 | ਅਸੀਂ ਆਪਣੀ ਰਿਪੋਰਟ ਦੇ ਡਿਜ਼ਾਈਨ ਨੂੰ ਇਸ ਤਰ੍ਹਾਂ ਨਾਲ ਦੇਖਣ ਲਈ ਉਸ ਵਿੱਚ ਪਰਿਵਰਤਨ ਕਰਾਂਗੇ । |
02:11 | ਅਸੀਂ ਕੁੱਝ ਟੈਕਸਟ ਲੇਬਲਸ, ਫੋਂਟਸ ਜੋੜਾਂਗੇ ਅਤੇ ਵੱਖ-ਵੱਖ ਭਾਗਾਂ ਦੇ ਸਪੇਸ ਦੀ ਫੌਰਮੈਟਿੰਗ ਅਤੇ ਵਿਵਸਥਾ ਕਰਾਂਗੇ । |
02:20 | ਠੀਕ ਹੈ, ਹੁਣ ਕੁੱਝ ਰਿਪੋਰਟ headers ਅਤੇ footers ਜੋੜਦੇ ਹਾਂ । |
02:27 | ਇਸ ਨੂੰ ਕਰਨ ਦੇ ਲਈ, ਅਸੀਂ Label field ਆਈਕਾਨ ‘ਤੇ ਕਲਿਕ ਕਰਾਂਗੇ । |
02:31 | ਰਿਪੋਰਟ ਵਿੱਚ ਕੰਟਰੋਲਸ ਟੂਲਬਾਰ ਸਭ ਤੋਂ ਉੱਪਰ ਮੀਨੂ ਬਾਰ ਦੇ ਹੇਠਾਂ ਪਾਇਆ ਜਾਂਦਾ ਹੈ । |
02:40 | ਆਓ ਇਸਨੂੰ Report Header ਖੇਤਰ ਵਿੱਚ ਬਣਾਉਂਦੇ ਹਾਂ, ਜਿਵੇਂ ਕਿ ਇਸ ਸਮੇਂ ਦਿਖਾਇਆ ਜਾ ਰਿਹਾ ਹੈ । |
02:48 | ਅਤੇ ਇਸਦੀ ਵਿਸ਼ੇਸ਼ਤਾਵਾਂ ਨੂੰ ਸੱਜੇ ਪਾਸੇ ਵੱਲ ਲਿਆਉਣ ਲਈ Label ‘ਤੇ ਡਬਲ ਕਲਿਕ ਕਰੋ । |
02:55 | ਇੱਥੇ, Label ਦੇ ਸਾਹਮਣੇ ਟਾਈਪ ਕਰਦੇ ਹਾਂ ‘Books Issued to Members: Report History’ ਅਤੇ Enter ਦਬਾਉਂਦੇ ਹਾਂ । |
03:07 | ਆਓ font ਸਟਾਈਲ ਵੀ ਬਦਲਦੇ ਹਾਂ; ਅਸੀਂ Arial Black ਚੁਣਾਂਗੇ, Bold ਅਤੇ ਸਾਈਜ਼ 12 |
03:17 | ਅਤੇ Ok ਬਟਨ ‘ਤੇ ਕਲਿਕ ਕਰਦੇ ਹਾਂ । |
03:21 | ਅੱਗੇ, ਜਿਵੇਂ ਕਿ ਸਕਰੀਨ ‘ਤੇ ਵਿਖਾਇਆ ਗਿਆ ਹੈ, ਉਸੇ ਤਰ੍ਹਾਂ ਹੀ ਰਿਪੋਰਟ footer ‘ਤੇ ਇੱਕ ਅਤੇ label ਜੋੜਦੇ ਹਾਂ । |
03:31 | ਉਦਾਹਰਣ ਦੇ ਰੂਪ ਵਿੱਚ, ਆਓ ‘Report Prepared by Assistant Librarian’ ਟਾਈਪ ਕਰਦੇ ਹਾਂ । |
03:42 | ਅਤੇ ਫਿਰ font ਸਟਾਈਲ ਨੂੰ Arial, Bold, Italic ਅਤੇ Size 8 ਵਿੱਚ ਬਦਲੋ । |
03:51 | ਹੁਣ Page Footer ਖੇਤਰ ਵਿੱਚ ਲੇਬਲ ਜੋੜਨ ਲਈ ਅਸੀਂ ਉਹੀ ਸਟੈਪਸ ਨੂੰ ਦੁਬਾਰਾ ਦੁਹਰਾਉਂਦੇ ਹਾਂ । |
03:59 | ਇਸ ਵਾਰ ਅਸੀਂ, label ਦੇ ਸਾਹਮਣੇ ਟਾਈਪ ਕਰਾਂਗੇ, ‘Nehru Library, New Delhi’, |
04:09 | ਅਤੇ font ਸਟਾਈਲ ਨੂੰ Arial ਵਿੱਚ ਬਦਲੋ ਅਤੇ Size 8, |
04:20 | ਹੁਣ ਖਾਲੀ ਥਾਂ ਨੂੰ ਸੁਧਾਰੋ । |
04:24 | ਪਹਿਲਾਂ Page Header ਅਤੇ Report Header ਦੇ ਵਿੱਚ ਸਲੇਟੀ ਰੇਖਾ ‘ਤੇ ਡਬਲ ਕਲਿਕ ਕਰਕੇ Page Header ਖੇਤਰ ਨੂੰ ਘੱਟ ਕਰਦੇ ਹਾਂ । |
04:37 | ਅਤੇ ਅਸੀਂ ਇਸਨੂੰ ਕਲਿਕ, ਡਰੈਗ ਅਤੇ ਡ੍ਰੋਪ ਤਰੀਕੇ ਨਾਲ ਸਭ ਤੋਂ ਉੱਪਰ ਲੈ ਕੇ ਜਾਵਾਂਗੇ । |
04:47 | ਅੱਗੇ Report header ਅਤੇ header ਦੇ ਵਿੱਚ ਸਲੇਟੀ ਰੇਖਾ ‘ਤੇ ਡਬਲ ਕਲਿਕ ਕਰਕੇ Report header ਖੇਤਰ ਨੂੰ ਘੱਟ ਕਰਦੇ ਹਾਂ । |
05:01 | Report footer ਅਤੇ Page footer ਦੇ ਵਿੱਚ ਖਾਲੀ ਥਾਂ ਨੂੰ ਘੱਟ ਕਰਨ ਲਈ ਵੀ ਅਸੀਂ ਇਸ ਤਰੀਕੇ ਨੂੰ ਹੀ ਦੁਬਾਰਾ ਦੁਹ੍ਰਾਵਾਂਗੇ । |
05:13 | ਅੱਗੇ, Header ਲੇਬਲਸ ਨੂੰ ਵਿਚਕਾਰ ਕਰਦੇ ਹਾਂ । |
05:18 | ਅਸੀਂ ਇਹ Book Title ‘ਤੇ ਕਲਿਕ ਕਰਕੇ, ਪਹਿਲਾਂ ਸਾਰੇ ਲੇਬਲਸ ਨੂੰ ਚੁਣਕੇ ਕਰਾਂਗੇ । |
05:26 | ਅਤੇ ਫਿਰ ਜਦੋਂ Shift ਬਟਨ ਦਬਾਉਂਦੇ ਹਾਂ; ਅਸੀਂ ਵਿਖਾਈ ਦੇ ਰਹੇ, ਬਾਕੀ ਲੇਬਲਸ ‘ਤੇ ਕਲਿਕ ਕਰਾਂਗੇ । |
05:35 | ਹੁਣ ਇਨ੍ਹਾਂ ਨੂੰ ਵਿਚਕਾਰ ਵਿੱਚ ਲਿਆਉਣ ਲਈ ਅੱਪ ਏਰੋ ਬਟਨ ਦੀ ਵਰਤੋਂ ਕਰਾਂਗੇ । |
05:41 | ਅਸੀਂ ਹੁਣ, header ਨੂੰ ਹਲਕਾ ਨੀਲਾ ਰੰਗ ਪਿੱਠਭੂਮੀ (ਬੈਕਗ੍ਰਾਉਂਡ) ਦੇਵਾਂਗੇ । |
05:47 | ਇਸ ਨੂੰ ਕਰਨ ਦੇ ਲਈ, ਅਸੀਂ properties ‘ਤੇ ਜਾਵਾਂਗੇ ਅਤੇ Background transparent ਨੂੰ No ਵਿੱਚ ਬਦਲ ਦੇਵਾਂਗੇ । |
05:55 | ਅਤੇ ਫਿਰ ਲਿਸਟ ਤੋਂ ਬੈਕਗਰਾਉਂਡ ਕਲਰ ਲਈ Blue 8 ਚੁਣੋ । |
06:03 | ਅਸੀਂ ਇਹੀ Detail ਭਾਗ ਲਈ ਵੀ ਕਰਾਂਗੇ । |
06:09 | ਇਸਦੇ ਲਈ ਸਭ ਤੋਂ ਪਹਿਲਾਂ ਅਸੀਂ Detail ਅਤੇ report footer ਭਾਗਾਂ ਦੇ ਸਪੇਸ ਨੂੰ ਵਧਾਵਾਂਗੇ । |
06:20 | ਅਤੇ ਫਿਰ ਫੀਲਡਸ ਨੂੰ ਵਿਚਕਾਰ ਵਿੱਚ ਲਿਆਓ । |
06:24 | ਅਸੀਂ Detail ਭਾਗ ਲਈ ਹਲਕਾ ਸਲੇਟੀ ਬੈਕਗਰਾਉਂਡ ਚੁਣਾਂਗੇ, ਜਿਵੇਂ ਦਿਖਾਇਆ ਗਿਆ ਹੈ । |
06:32 | ਅੱਗੇ, ਚੈੱਕਡ ਇੰਨ ਫੀਲਡ ਲਈ ਅਸੀਂ ਡਾਟਾ ਫੌਰਮੈਟਿੰਗ ਬਦਲਾਂਗੇ । |
06:39 | ਕਿਉਂਕਿ, ਇਹ ਬੁਲੀਅਨ ਬੂਲਿਅਨ ਵੈਲਿਊਜ਼ 1 ਜਾਂ 0 ਰੱਖਦਾ ਹੈ, ਇਹ True ਜਾਂ False ਦਰਸਾਉਂਦਾ ਹੈ । |
06:47 | ਅਸੀਂ ਇਸਨੂੰ ਅਨੁਕੂਲ Yes ਜਾਂ No ਓਪਸ਼ਨ ਵਿਖਾਉਣ ਲਈ ਬਦਲਾਂਗੇ । |
06:53 | ਇਸਦੇ ਲਈ, ਅਸੀਂ Detail ਭਾਗ ਵਿੱਚ ਸੱਜੇ ਪਾਸੇ ‘ਤੇ Checked In ਫੀਲਡ ‘ਤੇ ਡਬਲ ਕਲਿਕ ਕਰਾਂਗੇ । |
07:01 | ਹੁਣ ਸੱਜੇ ਪਾਸੇ properties ‘ਤੇ, ਪਹਿਲਾਂ Data ਟੈਬ ‘ਤੇ ਕਲਿਕ ਕਰੋ । |
07:08 | Data ਫੀਲਡ ਦੇ ਨੇੜੇ ਵਾਲੇ ਬਟਨ ‘ਤੇ ਕਲਿਕ ਕਰੋ, ਜੋ Checked In ਹੈ । |
07:15 | ਇਹ Function wizard ਨਾਂ ਵਾਲੀ ਇੱਕ ਨਵੀਂ ਪੌਪਅੱਪ ਵਿੰਡੋ ਖੋਲ੍ਹਦਾ ਹੈ । |
07:20 | ਇੱਥੇ, ਪਹਿਲਾਂ ਹੇਠਾਂ ਸੱਜੇ ਪਾਸੇ ਵੱਲ Formula ਟੈਕਸਟ ਬਾਕਸ ਖਾਲੀ ਕਰੋ । |
07:27 | ਫਿਰ Category ਡ੍ਰੋਪ-ਡਾਊਂਨ ‘ਤੇ ਕਲਿਕ ਕਰੋ ਅਤੇ ਫਿਰ IF’ ‘ਤੇ ਡਬਲ ਕਲਿਕ ਕਰੋ । |
07:35 | ਹੁਣ ਸੱਜੇ ਪਾਸੇ ਵੱਲ ਅਸੀਂ ਨਵੇਂ ਪ੍ਰਬੰਧਾਂ ਨੂੰ ਵੇਖਦੇ ਹਾਂ । |
07:40 | ਹੁਣ ਪਹਿਲਾਂ ਟੈਕਸਟ ਬਾਕਸ ਦੇ ਸੱਜੇ ਪਾਸੇ ਵੱਲ Select ਆਈਕਾਨ ‘ਤੇ ਕਲਿਕ ਕਰੋ । |
07:49 | ਇੱਥੇ ਅਸੀਂ Check In ‘ਤੇ ਡਬਲ ਕਲਿਕ ਕਰਾਂਗੇ । |
07:53 | ਹੁਣ, ਅਸੀਂ ਦੂੱਜੇ ਟੈਕਸਟ ਬਾਕਸ ਵਿੱਚ ਦੋਹਰਾ-ਹਵਾਲਾ ਨਿਸ਼ਾਨ ਵਿੱਚ Yes ਟਾਈਪ ਕਰਾਂਗੇ । |
08:01 | ਅਤੇ ਫਿਰ ਤੀਸਰੇ ਟੈਕਸਟ ਬਾਕਸ ਵਿੱਚ No ਟਾਈਪ ਕਰੋ । |
08:12 | ਹੁਣ ਅਸੀਂ Properties ਭਾਗ ਵਿੱਚ General ਟੈਬ ‘ਤੇ ਜਾਵਾਂਗੇ । |
08:18 | ਅਤੇ ਹੇਠਾਂ Formatting ਦੇ ਸਾਹਮਣੇ ਬਟਨ ‘ਤੇ ਕਲਿਕ ਕਰੋ । |
08:24 | ਇੱਥੇ ਅਸੀਂ Category ਸੂਚੀ ਵਿੱਚ Text’ ‘ਤੇ ਕਲਿਕ ਕਰਾਂਗੇ । |
08:28 | ਅਤੇ ਫਿਰ OK ਬਟਨ ‘ਤੇ ਕਲਿਕ ਕਰੋ । |
08:32 | ਅਤੇ, ਹੁਣ ਅਸੀਂ ਰਿਪੋਰਟ ਸੇਵ ਕਰਾਂਗੇ । |
08:36 | ਠੀਕ ਹੈ, ਹੁਣ ਆਪਣੀ ਪਰਿਵਰਤਨ ਰਿਪੋਰਟ ਨੂੰ ਰਨ ਕਰਦੇ ਹਾਂ । |
08:41 | ਇਸਦੇ ਲਈ, ਅਸੀਂ ਸਭ ਤੋਂ ‘ਤੇ Edit ਮੀਨੂ ‘ਤੇ ਕਲਿਕ ਕਰਾਂਗੇ ਅਤੇ ਫਿਰ Execute Report ‘ਤੇ ਕਲਿਕ ਕਰੋ । |
08:50 | ਅਤੇ ਇੱਥੇ Library ਮੈਬਰਾਂ ਨੂੰ ਜਾਰੀ ਕੀਤੀਆਂ ਗਈਆਂ ਕਿਤਾਬਾਂ ਦਾ ਸਾਡਾ ਸੂਖਮ ਵੇਰਵਾ ਹੈ । |
08:57 | ਸਪੇਸਿੰਗ, ਹੇਡਰਜ਼, ਫੂਟਰਸ, ਫੋਂਸ ‘ਤੇ ਧਿਆਨ ਦਿਓ । |
09:01 | ਅਤੇ Checked In ਫੀਲਡ ‘ਤੇ ਧਿਆਨ ਦਿਓ ਜੋ Yes ਜਾਂ No ਦਰਸਾਉਂਦਾ ਹੈ । |
09:06 | ਅਤੇ ਅਸੀਂ ਆਪਣੀ ਰਿਪੋਰਟ ਵਿੱਚ ਬਦਲਾਅ ਕਰ ਲਿਆ ਹੈ । |
09:11 | ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ ਰਿਪੋਰਟ ਵਿੱਚ ਬਦਲਾਓ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । |
09:17 | ਸੰਖੇਪ ਵਿੱਚ ਅਸੀਂ ਸਿੱਖਿਆ ਕਿ: |
09:20 | ਆਪਣੀ ਦਿਲਚਸਪੀ ਦੇ ਮੁਤਾਬਿਕ ਲੇਆਉਟ ਅਤੇ ਰਿਪੋਰਟ ਦੇ ਆਕਾਰ ਵਿੱਚ ਬਦਲਾਓ ਕਿਵੇਂ ਕਰੀਏ । |
09:26 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
09:48 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |