LibreOffice-Suite-Base/C2/Add-Push-Button-to-a-form/Punjabi

From Script | Spoken-Tutorial
Jump to: navigation, search
Time Narration
00:00 ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:03 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ ਕਿਵੇਂ ਇੱਕ ਫ਼ਾਰਮ ਵਿੱਚ ਪੁਸ਼ ਬਟਨ ਨੂੰ ਜੋੜੀਏ ।
00:10 ਪਿਛਲੇ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ ਸੀ ਕਿ ਕਿਵੇਂ ਇੱਕ ਫ਼ਾਰਮ ਵਿੱਚ ਇੱਕ ਲਿਸਟ ਬਾਕਸ ਫ਼ਾਰਮ ਕੰਟਰੋਲ ਨੂੰ ਜੋੜੀਏ ।
00:17 ਹੁਣ ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ ਇੱਕ ਫ਼ਾਰਮ ਵਿੱਚ ਪੁਸ਼ ਬਟਨ ਜੋੜੀਏ ।
00:24 ਆਓ ਸਭ ਤੋਂ ਪਹਿਲਾਂ ਲਿਬਰਔਫਿਸ ਬੇਸ ਪ੍ਰੋਗਰਾਮ ਖੋਲ੍ਹਦੇ ਹਾਂ, ਜੇ ਉਹ ਪਹਿਲਾਂ ਤੋਂ ਨਹੀ ਖੁੱਲਿਆ ਹੋਇਆ ।
00:36 ਅਤੇ ਆਪਣਾ Library ਡਾਟਾਬੇਸ ਖੋਲ੍ਹਦੇ ਹਾਂ । ਹੁਣ ਤੱਕ ਤੁਹਾਨੂੰ ਗਿਆਨ ਹੋ ਗਿਆ ਹੋਵੇਗਾ ਕਿ ਅਸੀਂ ਕਿਵੇਂ ਇੱਕ ਮੌਜੂਦਾ ਡਾਟਾਬੇਸ ਖੋਲਦੇ ਹਾਂ।
00:45 File ਮੀਨੂ ਵਿੱਚ Open ‘ਤੇ ਕਲਿਕ ਕਰੋ ਅਤੇ Library ਡਾਟਾਬੇਸ ਚੁਣੋ ।
00:52 ਹੁਣ ਅਸੀਂ Library ਡਾਟਾਬੇਸ ਦੇ ਵਿੱਚ ਹਾਂ ।
00:56 ‘Books Issued to Members’ ਫ਼ਾਰਮ ਨੂੰ ਖੋਲ੍ਹਦੇ ਹਾਂ ਜਿਸ ਦੇ ਵਿੱਚ ਅਸੀਂ ਪਿਛਲੇ ਟਿਊਟੋਰਿਅਲ ਵਿੱਚ ਕੰਮ ਕਰ ਰਹੇ ਸੀ ।
01:04 ਇਸ ਨੂੰ ਕਰਨ ਲਈ, ਖੱਬੇ ਪਾਸੇ ਬਣੇ ਪੈਨੇਲ ‘ਤੇ Forms ਆਈਕਾਨ ‘ਤੇ ਕਲਿਕ ਕਰਦੇ ਹਾਂ ।
01:09 ਅਤੇ ਫਿਰ ਸੱਜੇ ਪਾਸੇ ਬਣੇ ਪੈਨੇਲ ‘ਤੇ ‘Books Issued to Members’ ਫ਼ਾਰਮ ‘ਤੇ ਰਾਈਟ ਕਲਿਕ ਕਰੋ ।
01:16 ਹੁਣ edit ‘ਤੇ ਕਲਿਕ ਕਰੋ ।
01:19 ਅਸੀਂ ਹੁਣ ਫ਼ਾਰਮ Design ਵਿੰਡੋ ਵਿੱਚ ਹਾਂ ।
01:23 ਆਪਣੇ ਫ਼ਾਰਮ ਵਿੱਚ ਪੁਸ਼ ਬਟਨ ਨੂੰ ਜੋੜਨ ਤੋਂ ਪਹਿਲਾਂ, ਅਸੀਂ Member names ਲਈ ਦੂਜਾ ਲਿਸਟ ਬਾਕਸ ਬਣਾਉਂਦੇ ਹਾਂ ।
01:34 ਯਾਦ ਰੱਖੋ, ਪਿਛਲੇ ਟਿਊਟੋਰਿਅਲ ਵਿੱਚ ਦੂਜੀ ਲਿਸਟ ਬਾਕਸ ਬਣਾਉਣ ਦਾ ਨਿਰਧਾਰਤ ਕੰਮ ਸਾਡੇ ਕੋਲ ਸੀ ।
01:41 ਸਭ ਤੋਂ ਪਹਿਲਾਂ, Member Name ਲੇਬਲ ਦੇ ਸੱਜੇ ਪਾਸੇ ਵੱਲ ਜੋ ਟੈਕਸਟ ਬਾਕਸ ਹੈ ਉਸ ਨੂੰ ਹਟਾਉਂਦੇ ਹਾਂ ।
01:50 ਟੈਕਸਟ ਬਾਕਸ ‘ਤੇ ਰਾਈਟ ਕਲਿਕ ਕਰਕੇ ਅਤੇ ਫਿਰ Cut ‘ਤੇ ਕਲਿਕ ਕਰਕੇ ।
01:57 ਟੈਕਸਟ ਬਾਕਸ ਮਿਟ ਗਿਆ ਹੈ ।
02:00 ਅਗਲਾ, ਆਓ ਫ਼ਾਰਮ ਐਲੀਮੈਂਟਸ ਨੂੰ ਸਥਾਪਤ ਕਰਦੇ ਹਾਂ ।
02:04 ਕਿਉਂਕਿ ਲਿਸਟ ਬਾਕਸੇਸ ਨੂੰ ਟੈਕਸਟ ਬਾਕਸੇਸ ਦੇ ਮੁਕਾਬਲੇ ਜ਼ਿਆਦਾ ਜਗ੍ਹਾਂ ਚਾਹੀਦੀ ਹੈ, ਅਸੀਂ ਫ਼ਾਰਮ ਐਲੀਮੈਂਟਸ ਨੂੰ ਫ਼ਾਰਮ ‘ਤੇ ਅਤੇ ਹੇਠਾਂ ਵਧਾ ਦੇਵਾਂਗੇ ।
02:15 ਇੱਥੇ ਅਸੀਂ ਇਹ ਇਸ ਤਰ੍ਹਾਂ ਕਰਾਂਗੇ ।
02:17 ਪਹਿਲਾਂ ਸਾਰੇ ਫ਼ਾਰਮ ਐਲੀਮੈਂਟਸ ਜੋ Book title ਲੇਬਲ ਦੇ ਹੇਠਾਂ ਹਨ ਉਨ੍ਹਾਂ ਨੂੰ ਚੁਣਦੇ ਹਾਂ ।
02:26 ਇਸ ਦੇ ਲਈ, ਅਸੀਂ ਕਲਿਕ, ਡਰੈਗ ਅਤੇ ਡ੍ਰੋਪ ਤਰੀਕੇ ਦੀ ਵਰਤੋਂ ਕਰਾਂਗੇ ।
02:32 ਅੱਗੇ, ਚੁਣੇ ਹੋਏ ਖੇਤਰ ‘ਤੇ ਕਲਿਕ ਕਰਦੇ ਹਾਂ ਅਤੇ ਉਸ ਨੂੰ ਸਿੱਧਾ ਹੇਠਾਂ ਡਰੈਗ ਕਰਦੇ ਹਾਂ ।
02:39 ਜਿਸ ਦੇ ਨਾਲ ਕਿ ਪਹਿਲਾ ਲਿਸਟ ਬਾਕਸ ਜੋ ਕਿ Book Title ਲੇਬਲ ਦੇ ਬਿਲਕੁਲ ਨੇੜੇ ਹੈ ਉਸ ਦੇ ਲਈ ਬਹੁਤ ਖ਼ਾਲੀ ਜਗ੍ਹਾਂ ਬਣ ਜਾਵੇ ।
02:48 ਹੁਣ, Member Name ਲੇਬਲ ਲਈ ਵੀ ਉਹੀ ਸਟੈਪ ਦੁਬਾਰਾ ਦੁਹਰਾਉਂਦੇ ਹਾਂ ।
03:05 ਹੁਣ, ਦੂਜੀ ਲਿਸਟ ਬਾਕਸ ਜੋ ਕਿ Member Name ਲੇਬਲ ਖੱਬੇ ਪਾਸੇ ਵੱਲ ਹੈ ਉਸ ‘ਤੇ ਕਲਿਕ, ਡਰੈਗ ਅਤੇ ਡ੍ਰੋਪ ਕਰਦੇ ਹਾਂ ।
03:14 ਅਤੇ ਇਸ ਨੂੰ ਸੱਜੇ ਪਾਸੇ ਮੂਵ ਕਰੋ, ਤਾਂ ਕਿ ਇਹ ਬਾਕੀ ਦੇ ਫ਼ਾਰਮ ਕੰਟਰੋਲਸ ਦੇ ਨਾਲ ਚੰਗੀ ਤਰ੍ਹਾਂ ਲੜੀਬੱਧ ਹੋ ਜਾਵੇ ।
03:22 ਠੀਕ ਹੈ, ਫ਼ਾਰਮ ‘ਤੇ ਹੁਣ ਤੱਕ ਦੇ ਕੀਤੇ ਗਏ ਕੰਮ ਨੂੰ ਸੇਵ ਕਰਦੇ ਹਾਂ, ਕੀਬੋਰਡ ਤੋਂ ਸ਼ਾਰਟਕਟ Control S ਦੀ ਵਰਤੋਂ ਕਰਕੇ ।
03:32 ਹੁਣ, ਆਪਣੇ ਫ਼ਾਰਮ ਵਿੱਚ ਪੁਸ਼ ਬਟਨ ਜੋੜਨ ਲਈ ਅਸੀਂ ਤਿਆਰ ਹਾਂ ।
03:39 ਪੁਸ਼ ਬਟਨ, ਫ਼ਾਰਮ ਕੰਟਰੋਲ ਦਾ ਹੋਰ ਉਦਾਹਰਣ ਹੈ ।
03:44 ਅਸੀਂ OK, Cancel, Next, ਅਤੇ Finish ਬਟਨ ਤੋਂ ਜਾਣੂ ਹਾਂ; ਇਹ ਪੁਸ਼ ਬਟਨ ਦੇ ਕੁੱਝ ਉਦਾਹਰਣ ਹਨ ।
03:56 ਬੇਸ ਦੇ ਨਾਲ, ਅਸੀਂ ਇਹਨਾਂ ਪੁਸ਼ ਬਟਨਾਂ ਨੂੰ ਆਪਣੇ ਫ਼ਾਰਮ ਵਿੱਚ ਜੋੜ ਸਕਦੇ ਹਾਂ ਅਤੇ ਬੇਸ ਨੂੰ ਹਦਾਇਤ ਦੇ ਸਕਦੇ ਹਾਂ ਕਿ ਜਦੋਂ ਉਹ ਕਲਿਕ ਹੋਣ ਤਾਂ ਉਹ ਵਿਸ਼ੇਸ਼ ਕੰਮ ਕਰਨ ।
04:07 ਇਸ ਦੇ ਇਲਾਵਾ, Saveਜਾਂ Undo, ਜਾਂ Delete ਕੁੱਝ ਹੋਰ ਉਦਾਹਰਣਾਂ ਹਨ ।
04:14 ਆਓ ਵੇਖਦੇ ਹਾਂ ਕਿਵੇਂ ।
04:17 ਆਓ ਹੁਣ ਆਪਣੇ ਫ਼ਾਰਮ ਵਿੱਚ ਚਾਰ ਪੁਸ਼ ਬਟਨ ਜੋੜਦੇ ਹਾਂ, ਹੋਰ ਸਾਰੇ ਫ਼ਾਰਮ ਐਲੀਮੈਂਟਸ ਦੇ ਹੇਠਾਂ, ਬਿਲਕੁਲ ਉਸੇ ਤਰ੍ਹਾਂ ਹੀ ਦਿਖਾਈ ਦਿੰਦੇ ਹਨ, ਜਿਵੇਂ ਇੱਥੇ ਚਿੱਤਰ ਵਿੱਚ ਵਿਖਾਇਆ ਗਿਆ ਹੈ ।
04:30 ਇਸ ਨੂੰ ਕਰਨ ਦੇ ਲਈ, ਆਪਣੀ form design ਵਿੰਡੋ ਵਿੱਚ ਦੁਬਾਰਾ ਜਾਂਦੇ ਹਾਂ ।
04:35 ਅਤੇ, ਫ਼ਾਰਮ ਕੰਟਰੋਲਸ ਟੂਲਬਾਰ ਵਿੱਚ Push ਬਟਨ ਆਈਕਾਨ ‘ਤੇ ਕਲਿਕ ਕਰੋ ।
04:43 ਇਹ ਆਈਕਾਨ ਇੱਕ ਬਟਨ ਵਰਗਾ ਦਿੱਸਦਾ ਹੈ ਜਿਸ ‘ਤੇ Ok ਸ਼ਬਦ ਲਿਖਿਆ ਹੋਇਆ ਹੈ ।
04:50 ਨੋਟ ਕਰੋ ਕਿ ਮਾਊਂਸ ਪੁਆਇੰਟਰ ਪਲਸ ਨਿਸ਼ਾਨ ਦੀ ਤਰ੍ਹਾਂ ਦਿਖਾਈ ਦਿੰਦਾ ਹੈ ।
04:57 ਫ਼ਾਰਮ ‘ਤੇ ਸਾਰੇ ਐਲੀਮੈਂਟਸ ਦੇ ਹੇਠਾਂ ਕਲਿਕ, ਡਰੈਗ ਅਤੇ ਡ੍ਰੋਪ ਕਰਕੇ ਹੁਣ ਆਪਣਾ ਪਹਿਲਾ ਬਟਨ ਹੇਠਾਂ ਖੱਬੇ ਪਾਸੇ ਵੱਲ ਬਣਾਉਂਦੇ ਹਾਂ ।
05:10 ਅਤੇ, ਅਸੀਂ ਇਸ ਅਨੁਸਾਰ ਇਸ ਦਾ ਆਕਾਰ ਬਦਲਾਂਗੇ ।
05:14 ਹੁਣ ਉਪਰੋਕਤ ਦਿੱਤੇ ਕੰਮਾਂ ਨੂੰ ਤਿੰਨ ਵਾਰ ਹੋਰ ਦੁਹਰਾਓ ।
05:27 ਅਤੇ ਹੁਣ, ਸਾਡੇ ਕੋਲ ਤਿੰਨ ਹੋਰ ਬਟਨ ਹਨ, ਸਾਰੇ ਇੱਕ ਖਿਤਿਜੀ ਲਾਈਨ ਵਿੱਚ ਇੱਕਸਾਰ ਹਨ ।
05:35 ਹੁਣ ਅਸੀਂ ਫ਼ਾਰਮ ਪੁਸ਼ ਬਟਨ ਬਣਾ ਚੁੱਕੇ ਹਾਂ; ਹੁਣ ਇਨ੍ਹਾਂ ਦੇ ਲੇਬਲਸ ਬਦਲਦੇ ਹਾਂ ।
05:43 ਇਸ ਨੂੰ ਕਰਨ ਦੇ ਲਈ, ਪਹਿਲਾਂ ਬਟਨ ‘ਤੇ ਡਬਲ-ਕਲਿਕ ਕਰੋ ।
05:49 ਅਸੀਂ ਹੁਣ Properties ਵਿੰਡੋ ਵੇਖਦੇ ਹਾਂ । ਇੱਥੇ ‘Label’ ਦੇ ਸਾਹਮਣੇ ‘Save Record’ ਟਾਈਪ ਕਰਦੇ ਹਾਂ ।
05:59 ਹੁਣ, ਫ਼ਾਰਮ ‘ਤੇ ਦੂਜੇ ਬਟਨ ‘ਤੇ ਕਲਿਕ ਕਰਦੇ ਹਾਂ ।
06:06 ਅਤੇ properties ਵਿੰਡੋ ਵਿੱਚ, ਅਸੀਂ ‘Label’ ਦੇ ਸਾਹਮਣੇ ‘Undo Changes’ ਟਾਈਪ ਕਰਾਂਗੇ ।
06:15 ਤੀਸਰੇ ਅਤੇ ਚੌਥੇ ਬਟਨ ਦੇ ਲਈ, ‘Delete Record’
06:25 ਅਤੇ ‘New Record’ ਕ੍ਰਮਵਾਰ ਟਾਈਪ ਕਰਦੇ ਹਾਂ ।
06:31 ਹੁਣ ਇਨ੍ਹਾਂ ਦੇ ਕੰਮਾਂ ਨੂੰ ਨਿਰਧਾਰਤ ਕਰਦੇ ਹਾਂ ।
06:37 ਇਸ ਨੂੰ ਕਰਨ ਦੇ ਲਈ, ‘Save Record’ ਬਟਨ ‘ਤੇ ਕਲਿਕ ਕਰਦੇ ਹਾਂ ।
06:43 ਅਤੇ Properties ਵਿੰਡੋ ਵਿੱਚ, ਉਸ ਸਮੇਂ ਤੱਕ ਹੇਠਾਂ ਸਕਰੋਲ ਕਰੋ ਜਦੋਂ ਤੱਕ ਸਾਨੂੰ ਲੇਬਲ ‘Action’ ਨਹੀਂ ਮਿਲਦਾ ।
06:51 ਇੱਥੇ, ਅਸੀਂ ਡਰਾਪ ਡਾਊਂਨ ਲਿਸਟ ਬਾਕਸ ‘ਤੇ ਕਲਿਕ ਕਰਾਂਗੇ ਅਤੇ ‘Save record’ ‘ਤੇ ਕਲਿਕ ਕਰਦੇ ਹਾਂ ।
06:59 ਹੋਰ ਤਿੰਨ ਬਟਨ ਬਣਾਉਣ ਲਈ ਇਸੇ ਤਰ੍ਹਾਂ ਕੰਮ ਕਰਦੇ ਹਾਂ ।
07:05 ‘Undo Changes’ ਬਟਨ ਦੇ ਲਈ, ਅਸੀਂ action ‘Undo changes’ ਚੁਣਾਂਗੇ ।
07:12 ‘Delete Record’ ਬਟਨ ਦੇ ਲਈ, ਅਸੀਂ action ‘Delete Record’ ਚੁਣਾਂਗੇ ।
07:18 ਅਤੇ ‘New Record’ ਬਟਨ ਦੇ ਲਈ, ਅਸੀਂ action ‘New Record’ ਚੁਣਾਂਗੇ ।
07:25 ਇਸ ਲਈ; ਹੁਣ ਅਸੀਂ ਪੁਸ਼ ਬਟਨ ਜੋੜ ਲਏ ਹਨ ।
07:29 ਠੀਕ ਹੈ, ਆਓ ਕੀਬੋਰਡ ਸ਼ਾਰਟਕਟ Control S ਦੀ ਵਰਤੋਂ ਕਰਦੇ ਹੋਏ ਆਪਣਾ ਫ਼ਾਰਮ ਸੇਵ ਕਰਦੇ ਹਾਂ, ਅਤੇ ਇਸ ਵਿੰਡੋ ਨੂੰ ਬੰਦ ਕਰਦੇ ਹਾਂ ।
07:40 ਅਗਲੇ ਟਿਊਟੋਰਿਅਲ ਵਿੱਚ, ਅਸੀਂ ਆਪਣੇ ਫ਼ਾਰਮ ਵਿੱਚ ਕੇਵਲ ਤਿੰਨ ਅਤੇ ਸਧਾਰਨ ਬਦਲਾਓ ਦੇ ਬਾਰੇ ਵਿੱਚ ਜਾਣਾਂਗੇ ।
07:47 ਅਤੇ ਫਿਰ ਅਸੀਂ ਫ਼ਾਰਮ ਨੂੰ ਡਾਟਾ ਦਰਜ ਕਰਨ ਅਤੇ ਡਾਟਾ ਅਪਡੇਟ ਕਰਨ ਲਈ ਵਰਤੋਂ ਕਰ ਸਕਦੇ ਹਾਂ ।
07:54 ਇੱਕ ਉਦਾਹਰਣ ਦੇ ਤੋਰ ‘ਤੇ, ਜਦੋਂ ਇੱਕ Library ਮੈਂਬਰ ਇੱਕ ਕਿਤਾਬ ਮੋੜਦਾ ਹੈ, ਅਸੀਂ ਇਸ ਸੂਚਨਾ ਨੂੰ ਫ਼ਾਰਮ ਦੀ ਵਰਤੋਂ ਕਰਕੇ ਡਾਟਾਬੇਸ ਵਿੱਚ ਇਹ ਜਾਣਕਾਰੀ ਅਪਡੇਟ ਕਰ ਸਕਦੇ ਹਾਂ ।
08:06 ਇੱਥੇ ਇੱਕ ਨਿਸ਼ਚਿਤ ਕੰਮ ਹੈ:
08:08 ਫ਼ਾਰਮ ਵਿੱਚ ਚੌਥੇ ਦੇ ਬਿਲਕੁਲ ਨੇੜੇ ਇੱਕ ਪੰਜਵਾਂ ਪੁਸ਼ ਬਟਨ ਜੋੜੋ, ਅਤੇ ਜਦੋਂ ਇਸ ਦੀ ਵਰਤੋਂ ਕਰੋ, ਤਾਂ ਇਸ ਫ਼ਾਰਮ ਨੂੰ ਰੀਫ੍ਰੈਸ਼ ਕਰਨਾ ਚਾਹੀਦਾ ਹੈ ।
08:18 ਅਤੇ ਹੇਠਾਂ ਅਗਲੀ ਲਾਈਨ ਵਿੱਚ 4 ਪਤਲੇ ਪੁਸ਼ ਬਟਨ ਜੋੜੋ । ਇਹ ਬਟਨ ਸਾਨੂੰ ਰਿਕਾਰਡਸ ਵਿੱਚ ਜਾਣ ਲਈ ਮਦਦ ਕਰਨੇ ਚਾਹੀਦੇ ਹਨ ।
08:30 ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ ਸਪੋਕੇਨ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
08:35 ਸੰਖੇਪ ਵਿੱਚ: ਅਸੀਂ ਸਿੱਖਿਆ ਕਿ ਕਿਵੇਂ: ਇੱਕ ਫ਼ਾਰਮ ਵਿੱਚ ਇੱਕ ਪੁਸ਼ ਬਟਨ ਨੂੰ ਜੋੜੀਏ ।
08:40 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
08:52 ਇਹ ਪ੍ਰੋਜੇਕਟ http://spoken-tutorial.org ਦੁਆਰਾ ਸੰਚਾਲਿਤ ਹੈ ।
08:57 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
09:02 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya