LibreOffice-Calc-on-BOSS-Linux/C3/Linking-Calc-Data/Punjabi
From Script | Spoken-Tutorial
TIME | NARRATION |
00:00 | ਲਿਬਰੇ ਆਫਿਸ ਕੈਲਕ ਵਿੱਚ ਲਿੰਕਿੰਗ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ: |
00:10 | ਕੈਲਕ ਵਿੱਚ ਹੋਰ ਸ਼ੀਟਸ ਨੂੰ ਕਿਵੇਂ ਰੈਫਰੈਂਸ ਕਰਨਾ ਹੈ। |
00:14 | ਕੈਲਕ ਵਿੱਚ ਹਾਇਪਰਲਿੰਕਸ ਦਾ ਇਸਤੇਮਾਲ ਕਿਵੇਂ ਕਰਨਾ ਹੈ। |
00:18 | ਇੱਥੇ ਅਸੀ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/ ਲਿਨਕਸ ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਇਸਤੇਮਾਲ ਕਰ ਰਹੇ ਹਾਂ। |
00:28 | ਲਿਬਰੇ ਆਫਿਸ ਕੈਲਕ ਤੁਹਾਨੂੰ ਇਹਨਾ ਨੂੰ ਰੈਫਰੈਂਸ ਕਰਨ ਦੀ ਆਗਿਆ ਦਿੰਦਾ ਹੈ: |
00:31 | ਕਿਸੇ ਹੋਰ ਸ਼ੀਟ ਦੇ ਸੈਲ ਨੂੰ ਮੌਜੂਦਾ ਸ਼ੀਟ ਦੇ ਸੈਲ ਵਿਚ |
00:36 | ਕਿਸੇ ਹੋਰ ਸਪ੍ਰੈਡਸ਼ੀਟ ਦੇ ਸੈਲ ਨੂੰ, ਜੇਕਰ ਤੁਸੀਂ ਦੋਨੋ ਸਪ੍ਰੈਡਸ਼ੀਟਸ ਨੂੰ ਸੇਵ ਕੀਤਾ ਹੈ। |
00:42 | “Personal-Finance-Tracker.ods” ਖੋਲ੍ਹਦੇ ਹਾਂ। |
00:47 | ਸਾਡੀ ਫਾਇਲ ਦੀ ਸ਼ੀਟ 1 ਵਿਚ “Personal Finance Tracker” ਲਈ ਸਪ੍ਰੈਡਸ਼ੀਟ ਸ਼ਾਮਿਲ ਹੈ। |
00:53 | ਮੈਂ “Spent” ਅਤੇ “Received” ਕਾਲਮਸ ਵਿੱਚ ਕੁੱਝ ਰਾਸ਼ੀਆਂ ਜੋੜ ਦਿੱਤੀਆਂ ਹਨ। |
01:03 | ਹੁਣ, “Cost” ਅਤੇ “Spent” ਦੇ ਹੇਠਾਂ ਕ੍ਰਮਵਾਰ ਘਟਕਾਂ ਦਾ ਕੁਲ ਜੋੜ ਕੱਢਦੇ ਹਾਂ। |
01:10 | C9 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਫਾਰਮੂਲਾ “is equal to SUM” ਅਤੇ ਬਰੈਕਟਾਂ ਦੇ ਅੰਦਰ “C3 ਕੋਲਨ C7” ਟਾਈਪ ਕਰੋ। |
01:22 | ਫਿਰ “Enter” ਬਟਨ ਦਬਾਓ। |
01:26 | D9 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਉਸੀ ਫਾਰਮੂਲਾ ਦਾ ਇਸਤੇਮਾਲ ਕਰਕੇ ਜੋੜ ਕੱਢੋ। |
01:34 | ਹੁਣ, ਸੈਲ ਰੈਫਰੇਂਸਿੰਗ ਦਾ ਇਸਤੇਮਾਲ ਕਰਕੇ ਅਸੀ ਇੱਕ ਵਖਰੀ ਸ਼ੀਟ ਉੱਤੇ “Cost” ਅਤੇ “Spent” ਦੇ ਅਧੀਨ ਕੁਲ ਬਕਾਇਆ ਦਿਖਾਵਾਂਗੇ। |
01:44 | “Sheet 2” ਟੈਬ ਉੱਤੇ ਕਲਿਕ ਕਰੋ। |
01:47 | ਇਹ ਨਵੀਂ ਸ਼ੀਟ ਖੋਲ੍ਹਦਾ ਹੈ। |
01:50 | ਹੁਣ A1 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਇਸਦੇ ਅੰਦਰ “COMPONENT” ਹੈਡਿੰਗ ਟਾਈਪ ਕਰੋ। |
01:58 | B1 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਇਸਦੇ ਅੰਦਰ “BALANCE” ਹੈਡਿੰਗ ਟਾਈਪ ਕਰੋ। |
02:06 | ਹੁਣ, heading ਦੇ ਅਧੀਨ ਘਟਕਾਂ ਦੇ ਨਾਮ ਭਰਦੇ ਹਾਂ। |
02:10 | A3 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ “COSTS” ਟਾਈਪ ਕਰੋ। ਐਂਟਰ ਦਬਾਓ। |
02:18 | “COSTS” ਦੇ ਹੇਠਾਂ, A4 ਨਾਲ ਨਿਰਧਾਰਿਤ ਸੈਲ ਵਿੱਚ ਅਗਲਾ ਭਾਗ “SPENT” ਦਰਜ ਕਰੋ। |
02:26 | ਹੁਣ, ਖਾਲੀ ਸੈਲ B3 ਉੱਤੇ ਕਲਿਕ ਕਰੋ। |
02:29 | “COST” ਅਤੇ “SPENT” ਹੈਡਿੰਗ ਅਧੀਨ ਸੈਲਸ B3 ਅਤੇ B4 ਦੇ ਕੋਲ ਕੁਲ ਬਕਾਇਆ ਹੋਵੇਗਾ। |
02:36 | ਜਿਸਦੀ ਅਸੀਂ ਸ਼ੀਟ 1 ਵਿੱਚ ਗਿਣਤੀ ਕੀਤੀ ਸੀ। |
02:40 | ਇਹ ਰੈਫਰੇਂਸਿੰਗ ਨਾਲ ਕਰਾਂਗੇ। |
02:43 | ਸੈਲ B3 ਵਿੱਚ ਸੈਲ ਰੈਫਰੇਂਸ ਬਣਾਉਣ ਦੇ ਲਈ, “Input line” ਦੇ ਅੱਗੇ “equal to” ਚਿੰਨ੍ਹ ਉੱਤੇ ਕਲਿਕ ਕਰੋ। |
02:52 | ਹੁਣ, ਸ਼ੀਟ ਟੈਬ ਵਿੱਚ “Sheet 1” ਉੱਤੇ ਕਲਿਕ ਕਰੋ। |
02:58 | ਇਸ ਸ਼ੀਟ ਵਿੱਚ, ਅਸੀ ਸੈਲ C9 ਉੱਤੇ ਕਲਿਕ ਕਰਾਂਗੇ, ਜੋ ਕਾਲਮ “Costs” ਵਿੱਚ ਜੋੜ ਨੂੰ ਰੱਖਦਾ ਹੈ। |
03:06 | ਧਿਆਨ ਦਿਓ, ਕਿ “Input line” ਵਿੱਚ, ਸਟੇਟਮੈਂਟ “Sheet 1 dot C9” ਦਿਖਾਈ ਹੋਈ ਹੈ। |
03:13 | ਹੁਣ “Input line” ਦੇ ਅੱਗੇ ਚੈਕ ਮਾਰਕ ਉੱਤੇ ਕਲਿਕ ਕਰੋ। |
03:18 | ਧਿਆਨ ਦਿਓ, ਕਿ “Sheet 1” ਵਿੱਚ “Costs” ਦੇ ਹੇਠਾਂ ਡਾਟਾ ਦਾ ਕੁਲ ਯੋਗ “Sheet 2 “ ਟੈਬ ਵਿੱਚ B3 ਨਾਲ ਨਿਰਧਾਰਿਤ ਸੈਲ ਵਿੱਚ ਆਪਣੇ ਦਰਜ ਹੋ ਗਿਆ ਹੈ। |
03:33 | ਉਸੀ ਪ੍ਰਕਾਰ, ਅਸੀ ਰੈਫਰੇਂਸਿੰਗ ਦੇ ਦੁਆਰਾ ਹੋਰ ਘਟਕਾਂ ਦੇ ਕੁਲ ਜੋੜ ਨੂੰ ਦਰਜ ਕਰ ਸਕਦੇ ਹਾਂ। |
03:39 | ਜੇਕਰ ਇੱਥੇ ਕਾਫੀ ਸਾਰੇ ਡਾਟਾ ਕੰਟੈਂਟ ਦੇ ਨਾਲ ਕਈ ਡਾਟਾ ਸ਼ੀਟਸ ਹਨ ਤਾਂ ਡਾਟਾ ਦਾ ਸਾਰ ਪੇਸ਼ ਕਰਨ ਲਈ ਰੈਫਰੇਂਸਿੰਗ ਬਹੁਤ ਲਾਭਦਾਇਕ ਹੋ ਸਕਦਾ ਹੈ। |
03:48 | ਹੁਣ, ਸਿਖਦੇ ਹਾਂ ਕਿ ਕੈਲਕ ਸ਼ੀਟਸ ਵਿੱਚ ਹਾਇਪਰਲਿੰਕਸ ਕਿਵੇਂ ਬਣਾਉਂਦੇ ਹਨ। |
03:53 | ਤੁਸੀ ਹਾਇਪਰਲਿੰਕਸ ਦਾ ਇਸਤੇਮਾਲ... ਇੱਕ ਸਪ੍ਰੈਡਸ਼ੀਟ ਦੇ ਅੰਦਰ ਕਿਸੇ ਹੋਰ ਸਥਾਨ ਤੇ ਜਾਣ ਲਈ
ਹੋਰ ਫਾਇਲਾਂ ਵਿਚ ਜਾਣ ਲਈ ਜਾਂ , ਇੱਥੇ ਤੱਕ ਕਿ ਵੈਬਸਾਇਟਸ ਉੱਤੇ ਜਾਣ ਲਈ ਕਰ ਸਕਦੇ ਹੋ। |
04:05 | “Personal-Finance-Tracker.ods” ਵਿੱਚ personal finance tracker “Sheet 1” ਵਿੱਚ ਹੈ ਅਤੇ ਬਾਕੀ ਦਾ ਕੰਟੈਂਟ “Sheet 2” ਵਿੱਚ ਹੈ। |
04:15 | ਮੰਨ ਲੋ ਕਿ ਅਸੀ Sheet 1 ਤੋਂ Sheet 2 ਵਿੱਚ ਜਾਣਾ ਚਾਹੁੰਦੇ ਹਾਂ। |
04:20 | ਸਭ ਤੋਂ ਪਹਿਲਾਂ, “Sheet 1” ਟੈਬ ਉੱਤੇ ਕਲਿਕ ਕਰੋ। |
04:24 | ਇੱਥੇ B14 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ”Sheet 2” ਦਰਜ ਕਰੋ। |
04:31 | ਤੁਸੀ ਵੇਖਦੇ ਹੋ ਕਿ ਨਾਮ “Sheet 2”, “Input line” ਉੱਤੇ ਦਿਖਾਇਆ ਹੋਇਆ ਹੈ। |
04:37 | ਹੁਣ ਇਨਪੁੱਟ ਲਾਇਨ ਵਿੱਚ ਟੈਕਸਟ “Sheet 2” ਚੁਣੋ। |
04:42 | ਟੈਕਸਟ ਚੁਣਨ ਤੋਂ ਬਾਅਦ, ਟੂਲਬਾਰ ਵਿੱਚ “Hyperlink” ਆਇਕਨ ਉੱਤੇ ਕਲਿਕ ਕਰੋ। |
04:50 | Hyperlink ਡਾਇਲਾਗ ਖੁਲਦਾ ਹੈ। |
04:53 | ਖੱਬੇ ਪਾਸੇ ਵੱਲ, “Document” ਵਿਕਲਪ ਚੁਣੋ। |
04:57 | ਡਾਇਲਾਗ ਬਾਕਸ ਵਿੱਚ “Target in document” ਆਇਕਨ ਉੱਤੇ ਕਲਿਕ ਕਰੋ। |
05:02 | ਇੱਕ ਨਵਾਂ “Target in document” ਡਾਇਲਾਗ ਖੁਲ੍ਹਦਾ ਹੈ। |
05:06 | ਹੁਣ, “Sheet” ਵਿਕਲਪ ਦੇ ਅੱਗੇ “plus sign” ਉੱਤੇ ਕਲਿਕ ਕਰੋ। |
05:12 | ਡਾਇਲਾਗ ਬਾਕਸ ਜੋ ਖੁਲ੍ਹਦਾ ਹੈ, ਉਸ ਵਿੱਚ “Sheet 2” ਵਿਕਲਪ ਉੱਤੇ ਕਲਿਕ ਕਰੋ। |
05:17 | ਹੁਣ “Apply” ਬਟਨ ਉੱਤੇ ਕਲਿਕ ਕਰੋ ਅਤੇ ਫਿਰ “Close” ਬਟਨ ਉੱਤੇ ਕਲਿਕ ਕਰੋ। |
05:23 | ਹੁਣ, Hyperlink ਡਾਇਲਾਗ ਬਾਕਸ ਵਿਚੋਂ “Apply” ਉੱਤੇ ਕਲਿਕ ਕਰੋ ਅਤੇ ਫਿਰ “Close” ਉੱਤੇ ਕਲਿਕ ਕਰੋ। |
05:30 | ਸਾਹਮਣੇ ਸੈਲ ਵਿੱਚ “Sheet 2” ਟੈਕਸਟ ਦੇ ਨਾਲ ਹਾਈਲਾਇਟ ਹੋਈ “Sheet 1” ਟੈਬ ਖੁਲ੍ਹਦੀ ਹੈ। |
05:38 | ਹੁਣ, ਜਦੋਂ ਅਸੀ ਟੈਕਸਟ “Sheet 2” ਉੱਤੇ ਕਲਿਕ ਕਰਦੇ ਹਾਂ, ਇਹ ਸਾਨੂੰ ਸਿੱਧਾ ਉਸ ਸ਼ੀਟ ਵਿੱਚ ਲੈ ਜਾਂਦਾ ਹੈ, ਜਿੱਥੇ ਅਸੀਂ Costs ਲਈ ਬਕਾਇਆ ਦਰਜ ਕੀਤਾ ਸੀ। |
05:49 | ਅਸੀਂ ਇੱਕ ਹਾਇਪਰਲਿੰਕ ਬਣਾ ਲਿਆ! |
05:53 | ਹਾਇਪਰਲਿੰਕ ਹਟਾਉਣ ਦੇ ਲਈ, ਸਭ ਤੋਂ ਪਹਿਲਾਂ ਹਾਇਪਰਲਿੰਕਡ ਟੈਕਸਟ “Sheet 2” ਚੁਣੋ। |
05:59 | ਹੁਣ ਸੱਜਾ ਬਟਨ ਕਲਿਕ ਕਰੋ ਅਤੇ ਕੰਟੈਕਸਟ ਮੈਨਿਊ ਵਿਚੋਂ, “Default Formatting” ਵਿਕਲਪ ਉੱਤੇ ਕਲਿਕ ਕਰੋ। |
06:07 | ਟੈਕਸਟ ਹੁਣ ਹਾਇਪਰਲਿੰਕਡ ਨਹੀਂ ਹੈ। |
06:11 | ਇਹ ਬਿਲਕੁਲ ਡਾਕਿਉਮੈਂਟ ਦੇ ਕਿਸੇ ਵੀ ਸਧਾਰਣ ਟੈਕਸਟ ਦੀ ਤਰ੍ਹਾਂ ਹੈ। |
06:15 | ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ। |
06:18 | ਇਸ ਦੇ ਨਾਲ ਅਸੀ ਲਿਬਰੇ ਆਫਿਸ ਕੈਲਕ ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ। |
06:23 | ਸੰਖੇਪ ਵਿੱਚ, ਅਸੀਂ ਸਿੱਖਿਆ ਕਿ ਕਿਵੇਂ: ਕੈਲਕ ਵਿੱਚ ਹੋਰ ਸ਼ੀਟਸ ਨੂੰ ਰੈਫਰੇਂਸ ਕਰਨਾ ਹੈ। |
06:29 | ਕੈਲਕ ਵਿੱਚ ਹਾਇਪਰਲਿੰਕਸ ਨੂੰ ਇਸਤੇਮਾਲ ਕਰਨਾ ਹੈ। |
06:35 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ। |
06:38 | ਇਹ ਸਪੋਕਨ ਟਿਅਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। |
06:41 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ। |
06:45 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ। |
06:50 | ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ। |
06:54 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ contact @ spoken hyphen tutorial.org ਉੱਤੇ ਲਿਖੋ। |
07:01 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
07:05 | ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ। |
07:13 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ-spoken hyphen tutorial dot org slash NMEICT hyphen Intro |
07:24 | ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਜਟਾਣਾ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |