LibreOffice-Calc-on-BOSS-Linux/C3/Formulas-and-Functions/Punjabi
From Script | Spoken-Tutorial
TIME | NARRATION |
00:00 | ਲਿਬਰੇ ਆਫਿਸ ਕੈਲਕ ਵਿੱਚ ਫਾਰਮੂਲਾਸ ਅਤੇ ਫੰਕਸ਼ੰਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਗਾਤ ਹੈ। |
00:07 | ਇਸ ਟਿਊਟੋਰਿਅਲ ਵਿੱਚ ਅਸੀ ਇਨ੍ਹਾਂ ਦੇ ਬਾਰੇ ਵਿੱਚ ਸਿਖਾਂਗੇ:
ਕੰਡਿਸ਼ਨਲ ਆਪਰੇਟਰ, ਇਫ..ਔਰ ਸਟੇਟਮੈਂਟ , ਬੇਸਿਕ ਸਟੈਟਿਸਟਿਕ ਫੰਕਸ਼ੰਸ , ਨੰਬਰਾਂ ਨੂੰ ਰਾਊਂਡ ਆਫ਼ ਕਰਨਾ |
00:19 | ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/ਲਿਨਕਸ ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦਾ ਇਸਤੇਮਾਲ ਕਰ ਰਹੇ ਹਾਂ । |
00:30 | ਅਸੀ ਬੇਸਿਕ ਅਰਿਥਮੈਟਿਕ ਆਪਰੇਟਰਸ ਲਾਗੂ ਕਰਨੇ ਜਿਵੇਂ ਜੋੜਨਾ, ਘਟਾਉਣਾ ਅਤੇ ਡਾਟਾ ਦੀ ਔਸਤ ਕੱਢਣਾ ਪਹਿਲਾਂ ਹੀ ਸਿੱਖ ਚੁੱਕੇ ਹਾਂ। |
00:39 | ਹੁਣ, ਕੁੱਝ ਹੋਰ ਲਾਭਦਾਇਕ ਆਪਰੇਟਰਸ ਦੇ ਬਾਰੇ ਵਿੱਚ ਸਿਖਦੇ ਹਾਂ। |
00:43 | ਇੱਕ ਬਹੁਤ ਹੀ ਆਮ ਤੌਰ ਤੇ ਇਸਤੇਮਾਲ ਕੀਤੇ ਜਾਣ ਵਾਲਾ ਆਪਰੇਟਰ ਹੈ ਕੰਡਿਸ਼ਨਲ ਆਪਰੇਟਰ। |
00:51 | ਕੰਡਿਸ਼ਨਲ ਆਪਰੇਟਰਸ, ਉਪਯੋਗਕਰਤਾ ਦੁਆਰਾ ਡਾਟਾ ਉੱਤੇ ਲਾਗੂ ਕੰਡਿਸ਼ਨ ਨੂੰ ਜਾਂਚਦੇ ਹਾਂ। |
00:56 | ਅਤੇ ਫਿਰ ਜਵਾਬ ਬੂਲੀਅਨ-ਠੀਕ ਜਾਂ ਗਲਤ ਵਿੱਚ ਦਿਖਾਉਂਦਾ ਹੈ। |
01:01 | ਚਲੋ “Personal-Finance-Tracker.ods” ਖੋਲ੍ਹਦੇ ਹਾਂ। |
01:05 | ਇੱਥੇ, “Cost” ਹੈਡਿੰਗ ਦੇ ਹੇਠਾਂ, ਅਸੀਂ ਕਈ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਨੂੰ ਸੂਚੀਬੱਧ ਕੀਤਾ ਹੈ। |
01:11 | ਇਸ ਉੱਤੇ ਕੰਡਿਸ਼ਨਲ ਆਪਰੇਟਰਸ ਲਾਗੂ ਕਰਦੇ ਹਾਂ ਅਤੇ ਜਵਾਬ ਦਾ ਵਿਸ਼ਲੇਸ਼ਣ ਕਰਦੇ ਹਾਂ। |
01:17 | “B10” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰਦੇ ਹਾਂ ਅਤੇ ਇਸਦੇ ਅੰਦਰ “Condition Result” ਟਾਈਪ ਕਰਦੇ ਹਾਂ। |
01:24 | ਹੁਣ, “C10” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ। |
01:28 | ਕੰਡਿਸ਼ਨ ਦਾ ਜਵਾਬ ਇਸ ਸੈਲ ਵਿੱਚ ਲਾਗੂ ਹੋਵੇਗਾ ਅਤੇ ਦਿਖਾਇਆ ਜਾਵੇਗਾ। |
01:33 | ਧਿਆਨ ਦਿਓ, “House Rent” ਦਾ ਖਰਚਾ 6,000 ਰੁਪਿਆ ਹੈ। |
01:38 | “Electricity Bill” ਦਾ ਖਰਚਾ 800 ਰੁਪਿਆ ਹੈ। |
01:43 | “House Rent” ਦਾ ਖਰਚਾ “Electricity Bill” ਤੋਂ ਜਿਆਦਾ ਹੈ। |
01:48 | ਅਸੀ ਇਸ ਉੱਤੇ ਵੱਖ-ਵੱਖ ਕੰਡਿਸ਼ੰਸ ਨੂੰ ਲਾਗੂ ਕਰ ਸਕਦੇ ਹਾਂ ਅਤੇ ਜਵਾਬ ਜਾਂਚ ਸਕਦੇ ਹਾਂ। |
01:54 | “C10” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ। |
01:57 | ਇਸ ਸੈਲ ਵਿੱਚ, ਪਹਿਲੀ ਕੰਡਿਸ਼ਨ ਟਾਈਪ ਕਰੋ, “is equal to C3 greater than C4” ਅਤੇ “Enter” ਬਟਨ ਦਬਾਓ। |
02:09 | ਜਿਵੇਂ ਕਿ ਸੈਲ C3 ਦੀ ਵੈਲਿਊ ਸੈਲ C4 ਤੋਂ ਜਿਆਦਾ ਹੈ, ਅਸੀ “TRUE” ਜਵਾਬ ਪ੍ਰਾਪਤ ਕਰਾਂਗੇ। |
02:18 | ਹੁਣ ਇਸ ਕੰਡਿਸ਼ਨਲ ਸਟੇਟਮੈਂਟ ਨੂੰ “is equal to C3 less than C4” ਵਿੱਚ ਬਦਲ ਦਿੰਦੇ ਹਾਂ। |
02:26 | “Enter” ਦਬਾਓ। |
02:28 | ਸਾਨੂੰ ਜਵਾਬ “FALSE” ਮਿਲਦਾ ਹੈ। |
02:32 | ਇਸ ਪ੍ਰਕਾਰ ਨਾਲ ਤੁਸੀ ਹੋਰ ਕੰਡਿਸ਼ਨਲ ਸਟੇਟਮੈਂਟਸ ਨੂੰ ਲਾਗੂ ਕਰ ਸਕਦੇ ਹੋ ਅਤੇ ਜਵਾਬ ਜਾਂਚ ਸਕਦੇ ਹੋ। |
02:38 | ਇਹ ਸਟੇਟਮੈਂਟਸ ਬਹੁਤ ਹੀ ਲਾਭਦਾਇਕ ਹੁੰਦੇ ਹਨ ਜਦੋਂ ਕਾਫੀ ਮਾਤਰਾ ਵਿਚ ਡਾਟਾ ਦੇ ਨਾਲ ਕੰਮ ਕਰਦੇ ਹਨ। |
02:44 | ਕੰਡਿਸ਼ਨ ਦੇ ਅਨੁਸਾਰ ਜੋ ਠੀਕ ਹੈ ਉਹ ਜਵਾਬ ਪ੍ਰਿੰਟ ਕਰਵਾਉਣ ਲਈ ਤੁਸੀ ਡਾਟਾ ਉੱਤੇ “If ਅਤੇ Or” ਕੰਡਿਸ਼ਨ ਇਸਤੇਮਾਲ ਕਰ ਸਕਦੇ ਹੋ। |
02:55 | “C10” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਟਾਈਪ ਕਰੋ, |
02:59 | “is equal to IF” ਅਤੇ ਬਰੈਕਟਾਂ ਦੇ ਅੰਦਰ, “C3 greater than C4” ਕੌਮਾ, ਦੋਹਰੇ ਉੱਧਰਣ ਚਿਨ੍ਹਾ ਦੇ ਅੰਦਰ “Positive” ਕੌਮਾ ਅਤੇ ਫਿਰ ਦੋਹਰੇ ਉੱਧਰਣ ਚਿਨ੍ਹਾ ਦੇ ਅੰਦਰ “Negative”l |
03:16 | ਇਸਦਾ ਮਤਲਬ ਹੈ ਜੇਕਰ ਸੈਲ C3 ਦੀ ਵੈਲਿਊ ਸੈਲ C4 ਤੋਂ ਜਿਆਦਾ ਹੈ, ਤਾਂ “Positive” ਦਿਖਾਇਆ ਜਾਵੇਗਾ। |
03:25 | ਜੇ ਨਹੀਂ ਤਾਂ “Negative” ਦਿਖਾਇਆ ਜਾਵੇਗਾ। |
03:28 | ਹੁਣ “Enter” ਦਬਾਓ। |
03:31 | ਧਿਆਨ ਦਿਓ, ਕਿ ਜਵਾਬ “Positive” ਹੈ ਕਿਉਂਕਿ ਰੂਪਏ 6000 ਰੂਪਏ 800 ਤੋਂ ਜਿਆਦਾ ਹਨ। |
03:39 | ਹੁਣ, ਚਲੋ ਕੰਡਿਸ਼ਨ ਸਟੇਟਮੈਂਟ ਵਿੱਚ “greater than” ਨੂੰ “less than” ਵਿੱਚ ਬਦਲਦੇ ਹਾਂ ਅਤੇ “Enter” ਬਟਨ ਦਬਾਓ। |
03:47 | ਧਿਆਨ ਦਿਓ, ਕਿ ਜਵਾਬ ਹੁਣ “Negative” ਹੈ, ਕਿਉਂਕਿ ਸੈਲ C3 ਦੀ ਵੈਲਿਊ ਸੈਲ C4 ਦੀ ਵੈਲਿਊ ਤੋਂ ਜਿਆਦਾ ਹੈ। |
03:57 | ਜੇਕਰ ਅਸੀ ਸੈਲਸ C3 ਅਤੇ C4 ਦਾ ਡਾਟਾ ਬਦਲਦੇ ਹਾਂ, ਤਾਂ ਤੁਸੀ ਬਦਲਾਵ ਨੂੰ ਜਵਾਬ ਵਿੱਚ ਵੀ ਵੇਖ ਸਕਦੇ ਹੋ। |
04:04 | ਜਵਾਬ ਹੁਣ “Negative” ਦਿਖਾਇਆ ਹੋਇਆ ਹੈ। |
04:09 | ਹੁਣ, ਸੈਲ C4 ਦੀ ਵੈਲਿਊ ਨੂੰ “7000” ਤੱਕ ਵਧਾ ਦਿਓ ਅਤੇ “Enter” ਬਟਨ ਦਬਾਓ। |
04:17 | ਜਵਾਬ ਆਪਣੇ ਆਪ ਹੀ “Positive” ਵਿੱਚ ਬਦਲ ਜਾਂਦਾ ਹੈ। |
04:22 | ਫਿਰ ਦੁਬਾਰਾ ਸੈਲ C4 ਦੀ ਵੈਲਿਊ ਨੂੰ “800” ਤੱਕ ਘਟਾਓ। |
04:26 | ਅਤੇ “Enter” ਬਟਨ ਦਬਾਓ। |
04:29 | ਜਵਾਬ ਫਿਰ ਆਪਣੇ ਆਪ “Negative” ਵਿੱਚ ਬਦਲ ਜਾਂਦਾ ਹੈ। |
04:34 | ਹੁਣ, ਬਦਲਾਵਾਂ ਨੂੰ ਮਿਟਾਉਂਦੇ ਹਾਂ। |
04:38 | ਅੱਗੇ, ਕੁੱਝ ਅਰਿਥਮੈਟਿਕ ਅਤੇ ਸਟੈਟਿਸਟਿਕ ਫੰਕਸ਼ੰਸ ਬਾਰੇ ਸਿਖਦੇ ਹਾਂ। |
04:43 | ਬੇਸਿਕ ਅਰਿਥਮੈਟਿਕ ਫੰਕਸ਼ੰਸ ਵਿੱਚ ਇਹ ਸ਼ਾਮਿਲ ਹਨ:
ਜੋੜਨ ਲਈ SUM, ਗੁਣਾ ਲਈ PRODUCT, ਭਾਗ ਲਈ QUOTIENT ਅਤੇ ਕਈ ਹੋਰ ਜੋ ਅਸੀਂ ਪਹਿਲਾਂ ਹੀ ਪਿਛਲੇ ਟਿਊਟੋਰਿਅਲਸ ਵਿੱਚ ਸਿੱਖੇ ਹਨ। |
04:57 | ਹੁਣ Sum, Product ਅਤੇ Quotient ਫੰਕਸ਼ੰਸ ਕਿਵੇਂ ਕੰਮ ਕਰਦੇ ਹਨ ਇਹ ਜਾਂਚਣ ਲਈ ਕੁੱਝ ਆਪਰੇਸ਼ੰਸ ਕਰਦੇ ਹਾਂ। |
05:05 | ਸਭ ਤੋਂ ਪਹਿਲਾਂ “Sheet 3” ਚੁਣੋ। |
05:08 | “B1”, “B2” ਅਤੇ “B3” ਨਾਲ ਨਿਰਧਾਰਿਤ ਸੈਲਸ ਦੇ ਅੰਦਰ ਕ੍ਰਮਵਾਰ “50”, ”100” ਅਤੇ ”150” ਸੰਖਿਆਵਾਂ ਦਰਜ ਕਰੋl |
05:19 | ਸੈਲ “A4” ਉੱਤੇ ਕਲਿਕ ਕਰੋ ਅਤੇ “SUM” ਟਾਈਪ ਕਰੋ। |
05:23 | ਸੈਲ “B4” ਉੱਤੇ ਕਲਿਕ ਕਰੋ। |
05:26 | ਅਸੀਂ ਇਸ ਸੈਲ ਵਿੱਚ ਨਤੀਜੇ ਦੀ ਗਿਣਤੀ ਕਰਾਂਗੇ। |
05:30 | “is equal to “SUM” ਅਤੇ ਬਰੈਕਟਾਂ ਦੇ ਅੰਦਰ, B1 ਕੌਮਾ B2 ਕੌਮਾ B3 ਟਾਈਪ ਕਰੋ। |
05:37 | ਐਂਟਰ ਦਬਾਓ। |
05:39 | ਧਿਆਨ ਦਿਓ, ਨਤੀਜਾ “300” ਦਿਖਾ ਰਿਹਾ ਹੈ। |
05:43 | ਤੁਸੀ ਇਸ ਪ੍ਰਕਾਰ ਨਾਲ ਸੈਲਸ ਦੀ ਰੇਂਜ ਵੀ ਐਂਟਰ ਕਰ ਸਕਦੇ ਹੋ। |
05:47 | “B4” ਉੱਤੇ ਦੁਬਾਰਾ ਕਲਿਕ ਕਰੋ। |
05:49 | ਹੁਣ, ਬਰੈਕਟਾਂ ਦੇ ਅੰਦਰ, B1 ਕੌਮਾ B2 ਕੌਮਾ B3, ਦੀ ਬਜਾਏ B1 ਕਾਲਨ B3 ਟਾਈਪ ਕਰੋ। |
05:58 | ਐਂਟਰ ਦਬਾਓ। |
06:00 | ਫਿਰ ਦੁਬਾਰਾ ਨਤੀਜਾ “300” ਦਿਖਾਉਂਦਾ ਹੈ। |
06:03 | ਹੁਣ ਸੈਲ “A5” ਉੱਤੇ ਕਲਿਕ ਕਰੋ ਅਤੇ “PRODUCT” ਟਾਈਪ ਕਰੋ। |
06:08 | ਸੈਲ “B5” ਉੱਤੇ ਕਲਿਕ ਕਰੋ। |
06:10 | ਇੱਥੇ “is equal to “PRODUCT”, ਅਤੇ ਬਰੈਕਟਾਂ ਦੇ ਅੰਦਰ, B1 ਕਾਲਨ B3 ਟਾਈਪ ਕਰੋ। |
06:18 | ਐਂਟਰ ਦਬਾਓ। |
06:20 | ਧਿਆਨ ਦਿਓ, ਕਿ ਨਤੀਜਾ “7, 50, 000” ਦਿਖਾਉਂਦਾ ਹੈ। |
06:26 | ਹੁਣ ਵੇਖਦੇ ਹਾਂ ਕਿ Quotient ਕਿਵੇਂ ਕੰਮ ਕਰਦਾ ਹੈ। |
06:29 | “A6” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ “QUOTIENT” ਟਾਈਪ ਕਰੋ। |
06:34 | ਹੁਣ ਸੈਲ “B6” ਉੱਤੇ ਕਲਿਕ ਕਰੋ। |
06:37 | ਅਸੀ ਨਤੀਜੇ ਦੀ ਗਿਣਤੀ ਕਰਨ ਲਈ ਇਸ ਸੈਲ ਦੋ ਵਰਤੋ ਕਰਾਂਗੇ। |
06:40 | ਅਤੇ “is equal to QUOTIENT”, ਅਤੇ ਬਰੈਕਟਾਂ ਦੇ ਅੰਦਰ, B2 ਕੌਮਾ B1 ਟਾਈਪ ਕਰੋ। |
06:47 | ਐਂਟਰ ਦਬਾਓ। |
06:49 | ਤੁਹਾਨੂੰ ਨਤੀਜਾ “2” ਮਿਲੇਗਾ। ਅਜਿਹਾ ਇਸਲਈ ਕਿਉਂਕਿ “100” ਭਾਗ “50”, 2 ਦਿੰਦਾ ਹੈ। |
06:59 | ਇਸ ਤਰ੍ਹਾਂ, ਕੈਲਕ ਵਿੱਚ ਅਸੀ ਕਈ ਪ੍ਰਕਾਰ ਦੇ ਅਰਿਥਮੈਟਿਕ ਆਪਰੇਸ਼ੰਸ ਕਰ ਸਕਦੇ ਹਾਂ। |
07:05 | ਹੁਣ, ਇਹ ਸਿਖਦੇ ਹਾਂ ਕਿ ਸਟੈਟਿਸਟਿਕ ਫੰਕਸ਼ੰਸ ਨੂੰ ਕਿਵੇਂ ਲਾਗੂ ਕਰਨਾ ਹੈ। |
07:09 | ਸਟੈਟਿਸਟਿਕ ਫੰਕਸ਼ੰਸ ਸਪ੍ਰੈਡਸ਼ੀਟ ਵਿੱਚ ਡਾਟਾ ਵਿਸ਼ਲੇਸ਼ਣ ਲਈ ਲਾਭਦਾਇਕ ਹੁੰਦੇ ਹਨ।
ਉਦਾਹਰਣ ਦੇ ਲਈ, ਫੰਕਸ਼ੰਸ ਜਿਵੇਂ COUNT, MIN, MAX, MEDIAN, MODE ਅਤੇ ਕਈ ਹੋਰ ਸਟੈਟਿਸਟਿਕਲ ਹੁੰਦੇ ਹਨ। |
07:27 | ਸਭ ਤੋਂ ਪਹਿਲਾਂ ਸ਼ੀਟ 1 ਉੱਤੇ ਕਲਿਕ ਕਰੋ। |
07:30 | ਵੇਖਦੇ ਹਾਂ ਕਿ ਕਿਵੇਂ ਸਟੈਟਿਸਟਿਕਲ ਫੰਕਸ਼ੰਸ ਦਾ ਇਸਤੇਮਾਲ ਕਰਕੇ ਹੇਠਲਾ, ਅਧਿਕਤਮ ਅਤੇ ਵਿਚਕਾਰਲਾ ਮੂਲ ਪਤਾ ਕਰਦੇ ਹਨ। |
07:37 | “C10” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ, ਜਿੱਥੇ ਅਸੀ ਨਤੀਜਾ ਦਿਖਾਵਾਂਗੇ। |
07:44 | “Cost” ਹੈਡਿੰਗ ਦੇ ਅਧੀਨ ਸਾਡੇ ਕੋਲ ਬਹੁਤ ਘੱਟ ਐਂਟਰੀਸ ਹਨ। |
07:48 | ਘਟੋ ਘੱਟ ਕੀਮਤ 300 ਰੂਪਏ ਹੈ। |
07:51 | ਵਧ ਤੋਂ ਵਧ ਕੀਮਤ 6000 ਰੂਪਏ ਹੈ। |
07:55 | ਇਹ ਨਤੀਜੇ ਹਨ, ਜੋ ਦਿਖਾਏ ਜਾਣੇ ਚਾਹੀਦੇ ਹਨ, ਜਦੋਂ ਅਸੀ ਉਨ੍ਹਾਂ ਦੇ ਫੰਕਸ਼ੰਸ ਇਸਤੇਮਾਲ ਕਰਦੇ ਹਾਂ। |
08:00 | ਸੈਲ “C10” ਵਿੱਚ “is equal to MAX” ਅਤੇ ਬਰੈਕਟਾਂ ਦੇ ਅੰਦਰ “C3” ਕਾਲਨ “C7” ਟਾਈਪ ਕਰੋ। |
08:10 | ਹੁਣ ਐਂਟਰ ਬਟਨ ਦਬਾਓ। |
08:13 | ਧਿਆਨ ਦਿਓ, ਕਿ ਨਤੀਜਾ “6000” ਹੈ, ਜੋਕਿ ਕਾਲਮ ਵਿੱਚ ਅਧਿਕਤਮ ਵੈਲਿਊ ਹੈ। |
08:20 | ਹੁਣ, ਸਟੇਟਮੈਂਟ ਵਿੱਚ ਸ਼ਬਦ “MAX” ਨੂੰ “MIN” ਨਾਲ ਬਦਲੋ। |
08:25 | ਅਤੇ “Enter” ਬਟਨ ਦਬਾਓ। |
08:28 | ਧਿਆਨ ਦਿਓ, ਕਿ ਨਤੀਜਾ “300” ਹੈ ਜੋਕਿ Cost ਕਾਲਮ ਵਿੱਚ ਸਭ ਤੋਂ ਘੱਟ ਵੈਲਿਊ ਹੈ। |
08:34 | ਵਿਚਕਾਰਲੀ ਵੈਲਿਊ ਕੱਢਣ ਲਈ, ਸ਼ਬਦ “MIN” ਨੂੰ “MEDIAN” ਨਾਲ ਬਦਲੋ। |
08:40 | ਅਤੇ “Enter” ਬਟਨ ਦਬਾਓ। |
08:43 | ਨਤੀਜਾ “800” ਦਿਖਾਉਂਦਾ ਹੈ, ਜੋ ਕਿ ਕਾਲਮ ਵਿੱਚ ਵਿਚਕਾਰਲੀ ਕੀਮਤ ਹੈ। |
08:50 | ਇਸ ਪ੍ਰਕਾਰ ਤੁਸੀ ਡਾਟਾ ਉੱਤੇ ਹੋਰ ਸਟੈਟਿਸਟਿਕਲ ਫੰਕਸ਼ੰਸ ਇਸਤੇਮਾਲ ਕਰ ਸਕਦੇ ਹੋ ਅਤੇ ਉਹਨਾ ਦੇ ਅਨੁਸਾਰ ਵਿਸ਼ਲੇਸ਼ਣ ਕਰ ਸਕਦੇ ਹੋ। |
08:58 | ਇਸ ਸੈਲ ਵਿੱਚ ਬਦਲਾਵਾਂ ਨੂੰ ਮਿਟਾਓ। |
09:02 | ਹੁਣ, ਸਿਖਦੇ ਹਾਂ ਕਿ ਸੰਖਿਆਵਾਂ ਨੂੰ ਰਾਊਂਡ ਆਫ਼ ਕਿਵੇਂ ਕਰਦੇ ਹਨ। |
09:05 | “Cost” ਹੈਡਿੰਗ ਦੇ ਅੰਦਰ ਕੁੱਝ ਬਦਲਾਵ ਕਰਦੇ ਹਾਂ। |
09:09 | ਅਸੀ “6000” ਨੂੰ “6000.34”, “600” ਨੂੰ “600.4”, ”300” ਨੂੰ “300.3” ਵਿੱਚ ਬਦਲਾਂਗੇ। |
09:23 | ਹੁਣ, “B11” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ, “ROUNDING OFF” ਹੈਡਿੰਗ ਟਾਈਪ ਕਰੋ। |
09:31 | “C11” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ, ਜਿੱਥੇ ਅਸੀ “Cost” ਹੈਡਿੰਗ ਦੇ ਅਧੀਨ ਚੀਜਾਂ ਦਾ ਜੋੜ ਕਰਾਂਗੇ। |
09:39 | ਸੈਲ C11 ਵਿੱਚ “is equal to SUM” ਅਤੇ ਬਰੈਕਟਾਂ ਦੇ ਅੰਦਰ “C3” ਕਾਲਨ “C7” ਟਾਈਪ ਕਰੋ। |
09:49 | ਹੁਣ, ਐਂਟਰ ਬਟਨ ਦਬਾਓ। |
09:53 | ਧਿਆਨ ਦਿਓ, ਕਿ ਕੁਲ ਜੋੜ “9701.04” ਹੈ। |
09:59 | ਹੁਣ ਮੰਨ ਲੋ ਕਿ ਅਸੀ ਸਾਡੇ ਨਤੀਜੇ ਵਿੱਚ ਕੋਈ ਵੀ ਦਸ਼ਮਲਵ ਸਥਾਨ ਨਹੀਂ ਵੇਖਣਾ ਚਾਹੁੰਦੇ। |
10:09 | ਕੁਲ ਗਿਣਤੀ “9701.04” ਵਾਲੇ ਸੈਲ ਉੱਤੇ ਕਲਿਕ ਕਰੋ। |
10:15 | ਟਾਈਪ ਕਰੋ “is equal to ROUND”, ਬਰੈਕਟ ਖੋਲੋ “SUM” ਅਤੇ ਫਿਰ ਬਰੈਕਟਾਂ ਦੇ ਅੰਦਰ “C3” ਕਾਲਨ “C7”l |
10:25 | ਬਰੈਕਟ ਬੰਦ ਕਰੋ। ਐਂਟਰ ਬਟਨ ਦਬਾਓ। |
10:29 | ਤੁਸੀ ਵੇਖਦੇ ਹੋ, ਕਿ ਨਤੀਜਾ ਹੁਣ “9701” ਹੈ, ਜੋਕਿ “9701.04” ਹੈ ਜੋ ਨਜਦੀਕੀ ਪੂਰਨ ਸੰਖਿਆ ਵਿਚ ਰਾਊਂਡ ਆਫ਼ ਕੀਤਾ ਗਿਆ ਹੈ। |
10:44 | ਰਾਊਂਡ ਆਫ਼ ਹੇਠਲੀ ਪੂਰਨ ਸੰਖਿਆ ਜਾਂ ਊਪਰੀ ਪੂਰਨ ਸੰਖਿਆ ਲਈ ਵੀ ਕੀਤਾ ਜਾ ਸਕਦਾ ਹੈ। |
10:52 | ਨਤੀਜੇ ਵਾਲੇ ਸੈਲ ਉੱਤੇ ਕਲਿਕ ਕਰੋ ਅਤੇ “ROUND” ਟਰਮ ਨੂੰ “ROUNDUP” ਵਿੱਚ ਬਦਲੋ। |
10:59 | ਹੁਣ, “Enter” ਬਟਨ ਦਬਾਓ। |
11:02 | ਤੁਸੀ ਵੇਖਦੇ ਹੋ ਕਿ ਨਤੀਜਾ ਹੁਣ “9702” ਹੈ ਜੋਕਿ ਊਪਰੀ ਪੂਰਨ ਸੰਖਿਆ ਹੈ। |
11:10 | ਹੇਠਲੀ ਪੂਰਨ ਸੰਖਿਆ ਵਿਚ ਰਾਊਂਡ ਆਫ ਕਰਨ ਦੇ ਲਈ, “ROUNDUP” ਟਰਮ ਨੂੰ “ROUNDDOWN” ਵਿੱਚ ਬਦਲੋ। |
11:17 | ਅਤੇ ਐਂਟਰ ਬਟਨ ਦਬਾਓ। |
11:19 | ਨਤੀਜਾ ਹੁਣ “9701” ਹੈ ਜੋਕਿ ਹੇਠਲੀ ਪੂਰਨ ਸੰਖਿਆ ਹੈ। |
11:28 | ਆਪਣੀ “Personal-Finance-Tracker.ods” ਨੂੰ ਉਸਦੇ ਅਸਲੀ ਰੂਪ ਵਿੱਚ ਪ੍ਰਾਪਤ ਕਰਨ ਲਈ ਇਹਨਾ ਬਦਲਾਵਾਂ ਨੂੰ ਅੰਡੂ ਕਰਦੇ ਹਾਂ। |
11:37 | ਇਸ ਦੇ ਨਾਲ ਅਸੀ ਲਿਬਰੇ ਆਫਿਸ ਕੈਲਕ ਉੱਤੇ ਇਸ ਸਪੋਕਨ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ। |
11:43 | ਸੰਖੇਪ ਵਿੱਚ ਅਸੀਂ ਇਨ੍ਹਾਂ ਦੇ ਬਾਰੇ ਵਿੱਚ ਸਿੱਖਿਆ:
ਕੰਡਿਸ਼ਨਲ ਆਪਰੇਟਰ, ਇਫ..ਔਰ ਸਟੇਟਮੈਂਟ , ਬੇਸਿਕ ਸਟੈਟਿਸਟਿਕ ਫੰਕਸ਼ਨਸ , ਨੰਬਰਾਂ ਨੂੰ ਰਾਊਂਡ ਆਫ਼ ਕਰਨਾ |
11:55 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ। |
11:58 | ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ। |
12:01 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ। |
12:06 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ- |
12:08 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ। |
12:11 | ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ। |
12:15 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact at spoken hyphen tutorial dot org ਉੱਤੇ ਸੰਪਰਕ ਕਰੋ। |
12:21 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
12:26 | ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈl |
12:34 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ। |
12:37 | spoken hyphen tutorial dot org slash NMEICT hyphen Intro |
12:45 | ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਜਟਾਣਾ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |