LibreOffice-Calc-on-BOSS-Linux/C2/Working-with-Sheets/Punjabi

From Script | Spoken-Tutorial
Jump to: navigation, search
Time Narration
00:00 ਲਿਬਰੇ ਆਫਿਸ ਵਿੱਚ ਸੈਲਸ ਅਤੇ ਸ਼ੀਟਸ ਦੇ ਨਾਲ ਕਾਰਜ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ -
00:09 ਰੋਜ ਅਤੇ ਕਾਲਮਸ ਨੂੰ ਜੋੜਨਾ ਅਤੇ ਮਿਟਾਉਣਾ।
00:13 ਸ਼ੀਟਸ ਨੂੰ ਜੋੜਨਾ ਅਤੇ ਮਿਟਾਉਣਾ। ਸ਼ੀਟਸ ਨੂੰ ਦੁਬਾਰਾ ਨਾਮ ਦੇਣਾ।
00:17 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/ਲਿਨਕਸ ਅਤੇ ਲਿਬਰੇਆਫਿਸ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ।
00:28 ਇਸ ਟਿਊਟੋਰਿਅਲ ਦੀ ਸ਼ੁਰੁਆਤ ਕਰਦੇ ਹਾਂ ਅਤੇ ਸਿਖਦੇ ਹਾਂ ਕਿ ਸਪ੍ਰੈਡਸ਼ੀਟ ਵਿੱਚ ਰੋਜ ਅਤੇ ਕਾਲਮਸ ਨੂੰ ਕਿਵੇਂ ਜੋੜਨਾ ਹੈ।
00:35 ਚੱਲੋ ਸਾਡੀ “personal finance tracker.ods” ਫਾਇਲ ਨੂੰ ਖੋਲ੍ਹਦੇ ਹਾਂ।
00:41 ਕਾਲਮਸ ਅਤੇ ਰੋਜ ਨੂੰ ਵੱਖ-ਵੱਖ ਜਾਂ ਸਮੂਹ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।
00:47 ਸਪ੍ਰੈਡਸ਼ੀਟ ਵਿੱਚ ਜੇਕਰ ਇੱਕ ਰੋ ਅਤੇ ਇੱਕ ਕਾਲਮ ਨੂੰ ਜੋੜਨਾ ਹੈ ਤਾਂ ਪਹਿਲਾਂ ਸੈਲ ਨੂੰ ਚੁਣੋ ਅਤੇ ਫਿਰ ਕਾਲਮ ਅਤੇ ਰੋ ਨੂੰ ਚੁਣੋ ਜਿੱਥੇ ਤੁਸੀਂ ਨਵੀਂ ਕਾਲਮ ਜਾਂ ਨਵੀਂ ਰੋ ਸ਼ਾਮਿਲ ਕਰਨਾ ਚਾਹੁੰਦੇ ਹੋ।
00:59 ਉਦਾਹਰਣ ਲਈ ਸਾਡੀ “personal finance tracker.ods” ਫਾਇਲ ਵਿੱਚ ਪਹਿਲੀ ਰੋ ਵਿੱਚ ਕਿਤੇ ਕਲਿਕ ਕਰਦੇ ਹਾਂ।
01:08 ਮੈਂ ਉਸ ਸੈਲ ਉੱਤੇ ਕਲਿਕ ਕਰਦਾ ਹਾਂ ਜਿਸ ਵਿੱਚ “Cost” ਲਿਖਿਆ ਹੈ ।
01:12 ਹੁਣ ਮੈਨਿਊਬਾਰ ਵਿੱਚ “Insert” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Rows” ਉੱਤੇ ਕਲਿਕ ਕਰੋ।
01:18 ਅਸੀ ਵੇਖਦੇ ਹਾਂ ਕਿ ਚੁਣੀ ਹੋਈ ਰੋ ਦੇ ਬਿਲਕੁਲ ਉੱਤੇ ਇੱਕ ਨਵੀਂ ਰੋ ਸ਼ਾਮਿਲ ਹੋ ਗਈ ਹੈ।
01:24 ਉਸੀ ਤਰ੍ਹਾਂ ਨਾਲ ਇੱਕ ਨਵੀਂ ਕਾਲਮ ਨੂੰ ਜੋੜਨ ਲਈ ਮੈਨਿਊਬਾਰ ਵਿੱਚ “Insert” ਬਟਨ ਉੱਤੇ ਕਲਿਕ ਕਰੋ ਅਤੇ ਫਿਰ “Columns” ਬਟਨ ਉੱਤੇ ਕਲਿਕ ਕਰੋ।
01:33 ਤੁਸੀ ਵੇਖਦੇ ਹੋ ਕਿ ਚੁਣੀ ਹੋਈ ਸੈਲ ਕਾਲਮ ਤੋਂ ਪਹਿਲਾਂ ਇੱਕ ਨਵਾਂ ਕਾਲਮ ਸ਼ਾਮਿਲ ਹੋ ਗਿਆ ਹੈ।
01:39 ਜੋ ਬਦਲਾਵ ਅਸੀਂ ਕੀਤੇ ਸਨ ਉਨ੍ਹਾਂ ਨੂੰ ਅੰਡੂ ਕਰਦੇ ਹਾਂ।
01:42 ਜੇਕਰ ਤੁਸੀਂ ਅੱਖਰ ਉੱਤੇ ਕਲਿਕ ਕਰਕੇ ਕਾਲਮ ਨੂੰ ਚੁਣਿਆ ਹੈ ਜੋ ਇਸਦੀ ਪਛਾਣਦਾ ਹੈ ਜਾਂ ਇੱਕ ਨੰਬਰ ਦੁਆਰਾ ਇੱਕ ਰੋ ਨੂੰ ਚੁਣਿਆ ਹੈ ਜੋ ਇਸਦੀ ਪਛਾਣ ਕਰਦਾ ਹੈ ਫਿਰ ਸੱਜਾ ਕਲਿਕ ਕਰੋ ਅਤੇ ਇੱਕ ਨਵੀਂ ਕਾਲਮ ਜਾਂ ਰੌ ਜੋੜਨ ਲਈ ਦਿਖਾਏ ਹੋਏ ਡਰਾਪ-ਡਾਊਨ ਮੈਨਿਊ ਵਿਚ Insert Columns ਜਾਂ Insert Rows ਵਿਕਲਪ ਚੁਣੋ।
02:04 ਵਿਕਲਪਿਕ ਰੂਪ ਵਲੋਂ ਸੈਲ ਉੱਤੇ ਕਰਸਰ ਨਾਲ ਕਲਿਕ ਕਰਕੇ ਉਸਦੀ ਚੋਣ ਕਰੋ। ਫਿਰ ਸੱਜਾ ਕਲਿਕ ਕਰੋ ਅਤੇ Insert ਵਿਕਲਪ ਚੁਣੋ। ਤੁਸੀਂ ਇਸ ਤਰ੍ਹਾਂ ਦਾ ਇੱਕ ਡਾਇਲਾਗ ਬਾਕਸ ਦੇਖੋਗੇ।
02:17 ਇੱਕ ਰੋ ਜਾਂ ਇੱਕ ਕਾਲਮ ਨੂੰ ਜੋੜਨ ਲਈ Entire Row ਅਤੇ Entire Column ਵਿਕਲਪ ਚੁਣੋ।
02:24 ਇੱਕੋ ਸਮੇਂ ਕਈ ਕਾਲਮਸ ਅਤੇ ਰੋਜ ਜੋੜਨ ਲਈ, ਸਾਨੂੰ ਪਹਿਲਾਂ ਸ਼ੁਰੁਆਤੀ ਸੈਲ ਉੱਤੇ ਖੱਬੇ ਮਾਊਸ ਬਟਨ ਨੂੰ ਦਬਾ ਕੇ ਅਤੇ ਸੈਲਸ ਦੀ ਲੋੜੀਂਦੀ ਗਿਣਤੀ ਤੱਕ ਡਰੈਗ ਕਰਕੇ ਕਾਲਮਸ ਅਤੇ ਰੋਜ ਦੀ ਲੋੜੀਂਦੀ ਸੰਖਿਆ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।
02:43 ਇੱਥੇ ਅਸੀਂ 4 ਸੈਲ ਹਾਈਲਾਇਟ ਕੀਤੇ ਹਨ।
02:46 ਨਵੇਂ ਰੋਜ ਅਤੇ ਕਾਲਮਸ ਨੂੰ ਜੋੜਨ ਲਈ ਚਰਚਾ ਕੀਤੇ ਗਏ ਤਰੀਕਿਆਂ ਵਿੱਚੋਂ ਕਿਸੇ ਦੀ ਵੀ ਪਾਲਣਾ ਕਰੋ। ਮੈਂ ਨਵੀਂਆਂ ਰੋਜ ਜੋੜਨਾ ਚਾਹੁੰਦਾ ਹਾਂ। ਇਸਲਈ ਮੈਂ ਚੁਣੋ ਗਏ ਉੱਤੇ ਸੱਜਾ ਕਲਿਕ ਕਰਕੇ Insert ਵਿਕਲਪ ਚੁਣਾਗਾ।
02:59 ਹੁਣ ਮੈਂ Entire Row ਵਿਕਲਪ ਚੁਣਾਗਾ। “OK” ਬਟਨ ਉੱਤੇ ਕਲਿਕ ਕਰੋ। ਵੇਖੋ ਕਿ ਪਹਿਲਾਂ ਚੁਣੋ ਗਏ ਰੋਜ ਦੇ ਉੱਤੇ 4 ਨਵੀਂਆਂ ਰੋਜ ਜੋੜੀਆਂ ਗਈਆਂ ਹਨ।
03:13 ਹੁਣ ਅਸੀ ਸਿਖਾਂਗੇ ਕਿ ਕਾਲਮਸ ਵੱਖ-ਵੱਖ ਅਤੇ ਸਮੂਹ ਵਿੱਚ ਕਿਵੇਂ ਮਿਟਾਉਂਦੇ ਹਨ।
03:19 ਇੱਕ ਸਿੰਗਲ ਰੋ ਜਾਂ ਕਾਲਮ ਨੂੰ ਮਿਟਾਉਣ ਲਈ, ਪਹਿਲਾਂ ਉਸ ਕਾਲਮ ਜਾਂ ਰੋ ਨੂੰ ਚੁਣੋ ਜਿਸਨੂੰ ਤੁਸੀਂ ਮਿਟਾਉਣਾ ਚਾਹੁੰਦੇ ਹੋ।
03:27 ਉਦਾਹਰਣ ਲਈ ਜੇਕਰ ਤੁਸੀ ਕਾਲਮ ਮਿਟਾਉਣਾ ਚਾਹੁੰਦੇ ਹੋ ਜਿਸ ਵਿੱਚ “Laundry” ਲਿਖਿਆ ਹੈ, ਪਹਿਲਾਂ ਉਸ ਕਾਲਮ ਵਿੱਚ ਇੱਕ ਸੈਲ ਉੱਤੇ ਕਲਿਕ ਕਰਕੇ ਉਸਨੂੰ ਚੁਣੋ।
03:36 ਹੁਣ ਸੈਲ ਉੱਤੇ ਰਾਇਟ ਕਲਿਕ ਕਰੋ ਅਤੇ “Delete” ਵਿਕਲਪ ਉੱਤੇ ਕਲਿਕ ਕਰੋ।
03:42 “Delete Cells” ਹੈਡਿੰਗ ਦੇ ਨਾਲ ਇੱਕ ਡਾਇਲਾਗ ਬਾਕਸ ਵਿਖਾਈ ਦਿੰਦਾ ਹੈ।
03:46 ਹੁਣ “Shift cells up” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ।
03:52 ਤੁਸੀ ਵੇਖਦੇ ਹੋ ਕਿ ਸੈਲ ਮਿਟ ਗਏ ਹਨ ਅਤੇ ਇਸਦੇ ਹੇਠਾਂ ਦੇ ਸੈਲ ਸ਼ਿਫਟ ਹੋਕੇ ਉੱਤੇ ਆਉਂਦੇ ਹਨ। ਇਸ ਬਦਲਾਵ ਨੂੰ ਅੰਡੂ ਕਰਦੇ ਹਾਂ।
04:00 ਹੁਣ ਅਸੀ ਸਿਖਾਂਗੇ ਕਿ ਇੱਕੋ ਹੀ ਸਮੇਂ ਵਿੱਚ ਕਈ ਕਾਲਮਸ ਜਾਂ ਰੋਜ ਨੂੰ ਕਿਵੇਂ ਮਿਟਾਉਣਾ ਹੈ।
04:07 ਉਦਾਹਰਣ ਦੇ ਲਈ, ਜੇਕਰ ਤੁਹਾਨੂੰ ਰੋ ਮਿਟਾਉਣੀ ਹੈ ਜਿਸ ਵਿੱਚ “Miscellaneous” ਲਿਖਿਆ ਹੈ, ਪਹਿਲਾਂ ਉਸ ਸੈਲ ਨੂੰ ਚੁਣੋ ਜਿਸ ਵਿੱਚ ਉਸਦਾ ਸੀਰਿਅਲ ਨੰਬਰ ਹੈ ਜੋ 6 ਹੈ l
04:17 ਹੁਣ ਇਸ ਸੈਲ ਉੱਤੇ ਖੱਬੇ ਮਾਊਸ ਬਟਨ ਨੂੰ ਦਬਾ ਕੇ ਰਖੋ ਅਤੇ ਇਸਨੂੰ ਪੂਰੀ ਰੋ ਉੱਤੇ ਡਰੈਗ ਕਰੋ। ਵਿਕਲਪਿਕ ਰੂਪ ਵੱਲੋਂ ਮਿਟਾਏ ਜਾਂ ਵਾਲੇ ਰੋ ਨੰਬਰ ਉੱਤੇ ਕਲਿਕ ਕਰੋ। ਪੂਰੀ ਰੋ ਹਾਈਲਾਇਟ ਹੁੰਦੀ ਹੈ।
04:32 ਸੈਲ ਉੱਤੇ ਰਾਇਟ ਕਲਿਕ ਕਰੋ ਅਤੇ ਫਿਰ “Delete” ਵਿਕਲਪ ਉੱਤੇ ਕਲਿਕ ਕਰੋ।
04:37 “Delete Cells” ਨਾਮਕ ਡਾਇਲਾਗ ਬਾਕਸ ਵਿਖਾਈ ਦੇਵੇਗਾ।
04:41 ਹੁਣ “Shift cells up” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ।
04:47 ਤੁਸੀ ਵੇਖਦੇ ਹੋ ਕਿ ਪੂਰੀ ਰੋ ਮਿਟ ਜਾਂਦੀ ਹੈ ਅਤੇ ਉਸਦੇ ਹੇਠਾਂ ਵਾਲੀ ਰੋ ਉੱਤੇ ਆ ਜਾਂਦੀ ਹੈ।
04:54 ਉਸੀ ਤਰ੍ਹਾਂ ਅਸੀਂ ਰੋਜ ਦੀ ਬਜਾਏ ਕਾਲਮਸ ਨੂੰ ਚੁਣਕੇ ਮਿਟਾ ਸਕਦੇ ਹਾਂ। ਚਲੋ ਅਸੀਂ ਬਦਲਾਵ ਨੂੰ ਅੰਡੂ ਕਰਦੇ ਹਾਂ ਜੋ ਅਸੀਂ ਕੀਤਾ ਸੀ।
05:03 ਇਹ ਸਿਖਣ ਤੋਂ ਬਾਅਦ ਕਿ ਇੱਕ ਸ਼ੀਟ ਵਿੱਚ ਕਿਵੇਂ ਕਈ ਰੋਜ ਅਤੇ ਕਾਲਮਸ ਨੂੰ ਕਿਵੇਂ ਸ਼ਾਮਿਲ ਕਰਦੇ ਹਨ ਅਤੇ ਮਿਟਾਉਂਦੇ ਹਨ, ਹੁਣ ਅਸੀ ਸਿਖਾਂਗੇ ਕਿ ਕਿ Calc ਵਿੱਚ ਸ਼ੀਟਸ ਕਿਵੇਂ ਸ਼ਾਮਿਲ ਕਰਦੇ ਹਨ ਅਤੇ ਮਿਟਾਉਂਦੇ ਹਨ।
05:14 Calc ਵਿੱਚ ਨਵੀਂ ਸ਼ੀਟ ਜੋੜਨ ਦੇ ਕਈ ਤਰੀਕੇ ਹਨ । ਅਸੀਂ ਇੱਕ - ਇੱਕ ਕਰਕੇ ਸਭ ਦੇ ਬਾਰੇ ਵਿੱਚ ਸਿਖਾਂਗੇ।
05:22 ਸਾਰੇ ਤਰੀਕਿਆਂ ਲਈ ਪਹਿਲਾ ਸਟੈਪ ਹੈ ਕਿ ਉਸ ਸ਼ੀਟ ਨੂੰ ਚੁਣੋ ਜਿਸਦੇ ਬਾਅਦ ਅਗਲੀ ਨਵੀਂ ਸ਼ੀਟ ਸ਼ਾਮਿਲ ਕਰਨੀ ਹੈ।
05:29 ਹੁਣ ਮੈਨਿਊਬਾਰ ਵਿੱਚ “Insert” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Sheet” ਉੱਤੇ ਕਲਿਕ ਕਰੋ।
05:35 “Insert Sheet” ਹੈਡਿੰਗ ਦੇ ਨਾਲ ਇੱਕ ਡਾਇਲਾਗ ਬਾਕਸ ਖੁਲ੍ਹਦਾ ਹੈ।
05:41 ਹੁਣ ਆਪਣੀ ਵਰਤਮਾਨ ਸ਼ੀਟ ਤੋਂ ਬਾਅਦ ਨਵੀਂ ਸ਼ੀਟ ਨੂੰ ਜੋੜਨ ਲਈ “After current sheet” ਰੇਡੀਓ ਬਟਨ ਨੂੰ ਚੁਣਦੇ ਹਾਂ।
05:48 “Name” ਦੇ ਜਗ੍ਹਾ ਉੱਤੇ, ਸਾਡੀ ਨਵੀਂ ਸ਼ੀਟ ਦਾ ਨਾਮ “Sheet 4” ਵਿਖਾਇਆ ਗਿਆ ਹੈ। ਇਹ ਨਾਮ ਸਿਸਟਮ ਦੁਆਰਾ ਦਿੱਤਾ ਗਿਆ ਹੈ। ਤੁਸੀ ਚਾਹੋ ਤਾਂ ਬਦਲ ਕੇ ਦੂਜਾ ਨਾਮ ਦੇ ਸਕਦੇ ਹੋ।
06:00 ਹੁਣ “OK” ਬਟਨ ਉੱਤੇ ਕਲਿਕ ਕਰੋ। ਅਸੀ ਵੇਖਦੇ ਹਾਂ ਕਿ ਸਾਡੀ ਵਰਤਮਾਨ ਸ਼ੀਟ ਤੋਂ ਬਾਅਦ ਨਵੀਂ ਸ਼ੀਟ ਜੁੜੀ ਹੈ।
06:07 ਇੱਕ ਹੋਰ ਤਰੀਕਾ ਨਵੀਂ ਸ਼ੀਟ ਜੋੜਨ ਦਾ ਇਹ ਹੈ ਕਿ Calc ਵਿੰਡੋ ਦੇ ਖੱਬੇ ਵੱਲ ਹੇਠਾਂ ਵਰਤਮਾਨ ਸ਼ੀਟ ਟੈਬ ਉੱਤੇ ਰਾਇਟ ਕਲਿਕ ਕਰੋ “Insert Sheet” ਵਿਕਲਪ ਉੱਤੇ ਕਲਿਕ ਕਰੋ।
06:19 ਤੁਸੀ ਸਥਾਨ, ਸ਼ੀਟਸ ਦੀ ਗਿਣਤੀ, ਨਾਮ ਚੁਣ ਸਕਦੇ ਹੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ। ਨਤੀਜੇ ਵਜੋਂ ਇਹ ਸ਼ੀਟ ਜੋੜੇਗਾ।
06:30 ਵਰਤਮਾਨ ਸ਼ੀਟ ਤੋਂ ਬਾਅਦ ਨਵੀਂ ਸ਼ੀਟ ਜੋੜਨ ਦਾ ਇੱਕ ਹੋਰ ਸਰਲ ਤਰੀਕਾ ਸ਼ੀਟ ਟੈਬ ਤੋਂ ਬਾਅਦ ਦਿੱਤੇ ਗਏ “Add Sheet” ਬਟਨ ਉੱਤੇ ਕਲਿਕ ਕਰਕੇ ਹੈ ਜਿਸਨੂੰ ਪਲੱਸ (+) ਚਿੰਨ੍ਹ ਦੁਆਰਾ ਦਿਖਾਇਆ ਗਿਆ ਹੈ।
06:42 ਇਸ ਉੱਤੇ ਕਲਿਕ ਕਰਨ ਨਾਲ ਲੜੀ ਵਿੱਚ ਸਭ ਤੋਂ ਪਿਛਲੀ ਸ਼ੀਟ ਤੋਂ ਬਾਅਦ ਇੱਕ ਨਵੀਂ ਸ਼ੀਟ ਜੁੜ ਜਾਂਦੀ ਹੈ।
06:50 ਆਖਰੀ ਤਰੀਕਾ ਨਵੀਂ ਸ਼ੀਟ ਨੂੰ ਜੋੜਨ ਦਾ ਇਹ ਹੈ ਕਿ “Insert Sheet” ਡਾਇਲਾਗ ਬਾਕਸ ਉੱਤੇ ਜਾ ਕੇ ਹੇਠਾਂ ਸ਼ੀਟ ਟੈਬ ਵਿੱਚ “Add Sheet” ਪਲੱਸ ਚਿੰਨ੍ਹ ਦੇ ਨਾਲ ਵਾਲੀ ਖਾਲੀ ਜਗ੍ਹਾ ਉੱਤੇ ਕਲਿਕ ਕਰੋ।
07:05 ਖਾਲੀ ਜਗ੍ਹਾ ਉੱਤੇ ਕਲਿਕ ਕਰਨ ਨਾਲ ਅਸੀ ਵੇਖਦੇ ਹਾਂ ਕਿ insert sheet ਡਾਇਲਾਗ ਬਾਕਸ ਵਿਖਾਈ ਦਿੰਦਾ ਹੈ।
07:12 ਤੁਸੀ ਡਾਇਲਾਗ ਬਾਕਸ ਵਿੱਚ ਸ਼ੀਟ ਦੀ ਜਾਣਕਾਰੀ ਭਰ ਸਕਦੇ ਹੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ।
07:18 ਸ਼ੀਟਸ ਨੂੰ ਕਿਵੇਂ ਸ਼ਾਮਿਲ ਕਰਨਾ ਹੈ ਇਹ ਸਿੱਖਣ ਤੋਂ ਬਾਅਦ, ਅਸੀ ਸਿਖਾਂਗੇ ਕਿ Calc ਵਿੱਚ ਸ਼ੀਟਸ ਕਿਵੇਂ ਮਿਟਾਉਂਦੇ ਹਨ।
07:25 ਸ਼ੀਟਸ ਵੱਖ - ਵੱਖ ਜਾਂ ਸਮੂਹ ਵਿੱਚ ਮਿਟਾਈਆਂ ਜਾ ਸਕਦੀਆਂ ਹਨ।
07:30 ਸਿਰਫ ਇੱਕ ਸ਼ੀਟ ਨੂੰ ਮਿਟਾਉਣ ਲਈ ,ਜਿਸ ਸ਼ੀਟ ਨੂੰ ਮਿਟਾਉਣਾ ਹੈ ਉਸ ਉੱਤੇ ਰਾਇਟ ਕਲਿਕ ਕਰੋ ਅਤੇ ਫਿਰ ਪਾਪ - ਅਪ ਮੈਨਿਊ ਵਿੱਚੋਂ “Delete Sheet” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Yes” ਵਿਕਲਪ ਉੱਤੇ ਕਲਿਕ ਕਰੋ।
07:44 ਤੁਸੀ ਵੇਖਦੇ ਹੋ ਕਿ ਸ਼ੀਟ ਮਿਟ ਗਈ ਹੈ।
07:48 ਇੱਕ ਵਿਸ਼ੇਸ਼ ਸ਼ੀਟ ਨੂੰ ਮਿਟਾਉਣ ਦਾ ਇੱਕ ਹੋਰ ਤਰੀਕਾ ਹੈ ਕਿ ਮੈਨਿਊਬਾਰ ਵਿੱਚੋਂ “Edit” ਵਿਕਲਪ ਦੀ ਵਰਤੋ ਕਰੋ।
07:54 ਉਦਾਹਰਣ ਲਈ ਜੇਕਰ ਸਾਨੂੰ “Sheet 3” ਮਿਟਾਉਣੀ ਹੈ, ਮੈਨਿਊਬਾਰ ਵਿੱਚ “Edit” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Sheet” ਵਿਕਲਪ ਉੱਤੇ ਕਲਿਕ ਕਰੋ।
08:04 ਹੁਣ ਪਾਪ-ਅਪ ਮੈਨਿਊ ਵਿੱਚੋਂ “Delete” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Yes” ਵਿਕਲਪ ਉੱਤੇ ਕਲਿਕ ਕਰੋ।
08:11 ਤੁਸੀ ਵੇਖਦੇ ਹੋ ਕਿ ਸ਼ੀਟ ਮਿਟ ਗਈ ਹੈ। ਹੁਣ ਅਸੀਂ ਡਾਕਿਉਮੇਂਟ ਵਿੱਚ ਜੋ ਬਦਲਾਵ ਕੀਤੇ ਹਨ ਉਨ੍ਹਾਂ ਨੂੰ ਅੰਡੂ ਕਰਦੇ ਹਾਂ।
08:18 ਕਈ ਸ਼ੀਟਸ ਨੂੰ ਮਿਟਾਉਣ ਲਈ, ਉਦਾਹਰਣ ਲਈ ਜੇਕਰ ਅਸੀ “Sheet 2” ਅਤੇ “Sheet 3” ਮਿਟਾਉਣਾ ਚਾਹੁੰਦੇ ਹਾਂ ਤਾਂ ਪਹਿਲਾਂ “Sheet 2” ਟੈਬ ਉੱਤੇ ਕਲਿਕ ਕਰੋ ਅਤੇ ਫਿਰ ਕੀਬੋਰਡ ਉੱਤੇ ਸ਼ਿਫਟ ਬਟਨ ਦਬਾ ਕੇ ਰੱਖੋ ਅਤੇ “Sheet 3” ਟੈਬ ਉੱਤੇ ਕਲਿਕ ਕਰੋ।
08:35 ਹੁਣ ਕਿਸੇ ਵੀ ਇੱਕ ਟੈਬ ਉੱਤੇ ਰਾਇਟ ਕਲਿਕ ਕਰੋ ਅਤੇ ਪਾਪ-ਅਪ ਮੈਨਿਊ ਵਿੱਚੋਂ “Delete Sheet” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Yes” ਵਿਕਲਪ ਕਲਿਕ ਕਰੋ।
08:46 ਤੁਸੀ ਵੇਖਦੇ ਹੋ ਕਿ ਦੋਨੋ ਸ਼ੀਟਸ ਮਿਟ ਗਈਆਂ ਹਨ। ਅੱਗੇ ਹੋਰ ਸਿੱਖਣ ਲਈ,ਚੱਲੋ ਅਸੀਂ ਜੋ ਬਦਲਾਵ ਕੀਤੇ ਹਨ ਉਹਨਾ ਨੂੰ ਅੰਡੂ ਕਰਦੇ ਹਾਂ।
08:54 ਮੈਨਿਊਬਾਰ ਵਿਚੋਂ “Edit” ਵਿਕਲਪ ਦੀ ਵਰਤੋ ਕਰਕੇ ਇੱਕ ਵਿਸ਼ੇਸ਼ ਸ਼ੀਟ ਨੂੰ ਮਿਟਾਉਣ ਦਾ ਇੱਕ ਹੋਰ ਤਰੀਕਾ ਹੈ।
09:01 ਉਦਾਹਰਣ ਲਈ ਜੇਕਰ ਅਸੀ “Sheet 6” ਅਤੇ “Sheet 7” ਮਿਟਾਉਣਾ ਚਾਹੁੰਦੇ ਹਾਂ, ਮੈਨਿਊਬਾਰ ਵਿੱਚ “Edit” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Sheet” ਵਿਕਲਪ ਉੱਤੇ ਕਲਿਕ ਕਰੋ।
09:13 ਹੁਣ ਪਾਪ - ਅਪ ਮੈਨਿਊ ਵਿੱਚ “Select” ਵਿਕਲਪ ਕਲਿਕ ਕਰੋ।
09:18 ਡਾਇਲਾਗ ਬਾਕਸ ਜੋ ਨਜ਼ਰ ਆਉਂਦਾ ਹੈ ਉਸ ਵਿੱਚ,“Sheet 6” ਵਿਕਲਪ ਉੱਤੇ ਕਲਿਕ ਕਰੋ ਅਤੇ ਕੀਬੋਰਡ ਉੱਤੇ “Shift” ਬਟਨ ਦਬਾ ਕੇ “Sheet 7” ਵਿਕਲਪ ਕਲਿਕ ਕਰੋ।
09:30 “OK” ਬਟਨ ਉੱਤੇ ਕਲਿਕ ਕਰੋ। ਇਹ ਸ਼ੀਟਸ ਦੀ ਚੋਣ ਕਰਦਾ ਹੈ ਜਿਸਨੂੰ ਅਸੀ ਮਿਟਾਉਣਾ ਚਾਹੁੰਦੇ ਹਾਂ।
09:36 ਹੁਣ ਦੁਬਾਰਾ ਮੈਨਿਊਬਾਰ ਵਿੱਚ “Edit” ਵਿਕਲਪ ਕਲਿਕ ਕਰੋ ਅਤੇ ਫਿਰ “Sheet” ਵਿਕਲਪ ਉੱਤੇ ਕਲਿਕ ਕਰੋ।
09:43 ਹੁਣ ਪਾਪ-ਅਪ ਮੈਨਿਊ ਵਿੱਚ “Delete” ਵਿਕਲਪ ਕਲਿਕ ਕਰੋ ਅਤੇ ਫਿਰ “Yes” ਵਿਕਲਪ ਉੱਤੇ ਕਲਿਕ ਕਰੋ।
09:50 ਤੁਸੀ ਵੇਖਦੇ ਹੋ ਕਿ ਚੁਣੀਆਂ ਹੋਈਆਂ ਸ਼ੀਟਸ ਮਿਟ ਗਈਆਂ ਹਨ।
09:54 Calc ਵਿੱਚ ਸ਼ੀਟਸ ਕਿਵੇਂ ਮਿਟਾਉਂਦੇ ਹਨ ਇਹ ਸਿੱਖਣ ਤੋਂ ਬਾਅਦ ਹੁਣ ਅਸੀ ਸਿਖਦੇ ਹਾਂ ਕਿ ਸਪ੍ਰੈਡਸ਼ੀਟ ਨੂੰ ਦੁਬਾਰਾ ਨਾਮ ਕਿਵੇਂ ਦਿੰਦੇ ਹਨ।
10:02 ਜੇਕਰ ਤੁਸੀ ਸਪ੍ਰੈਡਸ਼ੀਟ ਵਿੱਚ ਵੇਖਦੇ ਹੋ,ਵੱਖਰੀਆਂ ਸ਼ੀਟਸ ਡਿਫਾਲਟ ਰੂਪ ਵਲੋਂ “Sheet 1”, “Sheet 2”, “Sheet 3” ਅਤੇ ਇਸੇ ਤਰ੍ਹਾਂ ਨਾਮਿਤ ਹਨ।
10:11 ਇਹ ਛੋਟੇ ਸਪ੍ਰੈਡਸ਼ੀਟ ਲਈ ਕੰਮ ਕਰਦਾ ਹੈ ਜਿਸ ਵਿੱਚ ਥੋੜੀਆਂ ਸ਼ੀਟਸ ਹੁੰਦੀਆਂ ਹਨ ਪਰ ਮੁਸ਼ਕਲ ਬਣ ਜਾਂਦਾ ਹੈ ਜਦੋਂ ਬਹੁਤ ਸਾਰੀਆਂ ਸ਼ੀਟਸ ਹੁੰਦੀਆਂ ਹਨ।
10:21 Calc ਸਾਨੂੰ ਆਪਣੀ ਪਸੰਦ ਦੇ ਅਨੁਸਾਰ ਸ਼ੀਟ ਦਾ ਨਾਮ ਬਦਲਨ ਦੀ ਆਗਿਆ ਦਿੰਦਾ ਹੈ।
10:25 ਹੁਣ ਉਦਾਹਰਣ ਲਈ “Sheet 4” ਦਾ ਨਾਮ ਬਦਲਕੇ “Dump” ਰੱਖਣਾ ਹੈ ਤਾਂ ਅਜਿਹਾ ਤੁਸੀ “Sheet 4” ਟੈਬ ਉੱਤੇ ਡਬਲ ਕਲਿਕ ਕਰਕੇ ਕਰ ਸਕਦੇ ਹੋ।
10:36 ਤੁਸੀ ਵੇਖਦੇ ਹੋ ਕਿ “Rename Sheet” ਹੈਡਿੰਗ ਦੇ ਨਾਲ ਇੱਕ ਡਾਇਲਾਗ ਬਾਕਸ ਖੁਲ੍ਹਦਾ ਹੈ। ਇੱਥੇ ਇੱਕ ਟੈਕਸਟ ਬਾਕਸ ਹੈ ਜਿਸ ਵਿੱਚ ਡਿਫਾਲਟ ਰੂਪ ਵਲੋਂ “Sheet 4” ਲਿਖਿਆ ਹੈ।
10:46 ਹੁਣ ਡਿਫਾਲਟ ਨਾਮ ਮਿਟਾਓ ਅਤੇ ਨਵੀਂ ਸ਼ੀਟ ਨੂੰ “Dump” ਨਾਮ ਦਿਓ।
10:51 “OK” ਬਟਨ ਉੱਤੇ ਕਲਿਕ ਕਰੋ ਅਤੇ ਤੁਸੀ ਵੇਖਦੇ ਹੋ ਕਿ “Sheet 4” ਟੈਬ ਦਾ ਨਾਮ ਬਦਲਕੇ “Dump” ਹੋ ਗਿਆ ਹੈ। ਚੱਲੋ Sheets 5 ਅਤੇ Dump ਨੂੰ ਮਿਟਾਉਂਦੇ ਹਾਂ।
11:01 ਹੁਣ ਅਸੀ ਲਿਬਰੇ ਆਫਿਸ Calc ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ।
11:06 ਸੰਖੇਪ ਵਿੱਚ, ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ ਹੈ: ਰੋਜ ਅਤੇ ਕਾਲਮਸ ਨੂੰ ਜੋੜਨਾ ਅਤੇ ਮਿਟਾਉਣਾ।
11:12 ਸ਼ੀਟਸ ਨੂੰ ਜੋੜਨਾ ਅਤੇ ਮਿਟਾਉਣਾ। ਸ਼ੀਟਸ ਨੂੰ ਦੁਬਾਰਾ ਨਾਮ ਦੇਣਾ।
11:17 ਵਿਆਪਕ ਅਸਾਈਨਮੈਂਟ। “Spreadsheet Practice.ods” ਫਾਇਲ ਖੋਲੋ।
11:23 “Serial Number” ਹੈਡਿੰਗ ਵਾਲੀ ਰੋ ਨੂੰ ਚੁਣੋ ਅਤੇ ਮਿਟਾਓ। ਸ਼ੀਟ ਨੂੰ ਦੁਬਾਰਾ ਨਾਮ ਦਿਓ “Department Sheet”l
11:32 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ।
11:34 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ। ਜੇਕਰ ਤੁਹਾਡੇ ਕੋਲ ਵਧੀਆ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
11:44 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ-ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ।
11:48 ਉਨ੍ਹਾਂ ਨੂੰ ਪ੍ਰਮਾਣ - ਪੱਤਰ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ । ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ contact @ spoken hyphen tutorial.org ਉੱਤੇ ਲਿਖੋ।
11:58 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ - ਟੀਚਰ ਪ੍ਰੋਜੇਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ।
12:10 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ। spoken hyphen tutorial dot org slash NMEICT hyphen Intro
12:21 ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ ਅਤੇ ਆਈ.ਆਈ.ਟੀ ਬੌਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya