Jmol-Application/C2/Create-and-edit-molecular-models/Punjabi

From Script | Spoken-Tutorial
Jump to: navigation, search
Time Narration
00:01 ਸੱਤ ਸ਼੍ਰੀ ਅਕਾਲ। Jmol ਐਪਲੀਕੇਸ਼ਨ ਵਿੱਚ Create and Edit molecular models ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ,
00:12 * ਮੌਲੀਕਿਊਲਰ ਮਾਡਲ ਵਿੱਚ ਹਾਇਡਰੋਜਨ ਐਟਮ ਨੂੰ ਫੰਕਸ਼ਨਲ ਗਰੁਪ ਨਾਲ ਬਦਲਨਾ ।
00:17 * ਬੌਂਡਸ ਨੂੰ ਜੋੜਨਾ ਅਤੇ ਮਿਟਾਉਂਣਾ।
00:20 * ਐਟਮਸ ਨੂੰ ਜੋੜਨਾ ਅਤੇ ਮਿਟਾਉਂਣਾ।
00:23 * ਅਤੇ ਸਿਖਣਾ ਕਿ ਪੌਪ-ਅਪ ਮੈਨਿਊ ਨੂੰ ਕਿਵੇ ਇਸਤੇਮਾਲ ਕਰਨਾ ਹੈ ਜਿਸਨੂੰ ਕੰਟੈਕਸਚੂਅਲ ਮੈਨਿਊ ਵੀ ਕਹਿੰਦੇ ਹਨ।
00:29 ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ ਤੁਹਾਨੂੰ ਹੇਠਾਂ ਦਿੱਤੇ ਗਿਆਂ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ,
00:32 * Jmol ਐਪਲੀਕੇਸ਼ਨ ਵਿੰਡੋ ਅਤੇ
00:36 * Modelkit ਫੰਕਸ਼ਨ ਜੋ ਮੌਲੀਕਿਊਲਰ ਮਾਡਲਾਂ ਨੂੰ ਬਣਾਉਣ ਵਿੱਚ ਪ੍ਰਯੋਗ ਹੁੰਦਾ ਹੈ।
00:41 ਸੰਬੰਧਿਤ ਟਿਊਟੋਰਿਅਲਸ ਦੇ ਲਈ, ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ ।
00:46 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ:
00:49 * ਉਬੰਟੁ OS ਵਰਜਨ 12.04
00:53 * Jmol ਵਰਜਨ 12.2.2
00:57 * ਅਤੇ Java ਵਰਜਨ 7.
01:00 Jmol ਐਪਲੀਕੇਸ਼ਨ ਖੋਲ੍ਹਣ ਦੇ ਲਈ, Dash home ਉੱਤੇ ਕਲਿਕ ਕਰੋ।
01:05 ਸਰਚ ਬਾਕਸ ਵਿੱਚ ਟਾਈਪ ਕਰੋ Jmol
01:08 Jmol ਆਈਕਨ ਸਕਰੀਨ ਉੱਤੇ ਦਿਖਾਇਆ ਹੋਇਆ ਹੈ।
01:11 Jmol ਐਪਲੀਕੇਸ਼ਨ ਵਿੰਡੋ ਖੋਲ੍ਹਣ ਲਈ Jmol ਆਈਕਨ ਉੱਤੇ ਕਲਿਕ ਕਰੋ।
01:17 ਹੁਣ ਪ੍ਰੋਪੇਨ ਦੇ ਮਾਡਲ ਦੇ ਨਾਲ ਸ਼ੁਰੂ ਕਰਦੇ ਹਾਂ, ਜੋ ਅਸੀਂ ਪਹਿਲਾਂ ਹੀ ਬਣਾ ਲਿਆ ਸੀ।
01:22 ਫਾਇਲ ਖੋਲ੍ਹਣ ਦੇ ਲਈ, ਟੂਲ ਬਾਰ ਉੱਤੇ Open file ਆਈਕਨ ਉੱਤੇ ਕਲਿਕ ਕਰੋ।
01:27 ਸਕਰੀਨ ਉੱਤੇ ਇੱਕ ਡਾਇਲਾਗ ਬਾਕਸ ਦਿਸਦਾ ਹੈ।
01:30 ਉਸ ਫੋਲਡਰ ਉੱਤੇ ਕਲਿਕ ਕਰੋ ਜਿੱਥੇ ਸਾਡੀ ਫਾਇਲ ਹੈ।
01:34 ਮੇਰੀ ਫਾਇਲ Desktop ਉੱਤੇ ਸਥਿਤ ਹੈ।
01:37 ਸੋ, ਮੈਂ Desktop ਚੁਣਾਗਾ ਅਤੇ Open ਬਟਨ ਉੱਤੇ ਕਲਿਕ ਕਰਾਂਗਾ।
01:43 File or URL ਟੈਕਸਟ ਬਾਕਸ ਵਿੱਚ ਫਾਇਲ ਦਾ ਨਾਮ ਟਾਈਪ ਕਰੋ ।
01:48 ਫਿਰ, Open ਬਟਨ ਉੱਤੇ ਕਲਿਕ ਕਰੋ ।
01:51 ਸਕਰੀਨ ਉੱਤੇ Propane ਦਾ ਮਾਡਲ ਦਿਸਦਾ ਹੈ ।
01:55 ਅਸੀ Propane ਦੇ ਹਾਇਡਰੋਜਨਸ ਨੂੰ ਹੇਠਾਂ ਦਿੱਤੇ ਫੰਕਸ਼ਨਲ ਗਰੁਪਾਂ ਦੇ ਨਾਲ ਬਦਲ ਸਕਦੇ ਹਾਂ:
01:59 ਹਾਇਡਰਾਕਸੀ, ਅਮੀਨੋ, ਹੈਲੋਜੰਸ ਜਿਵੇਂ ਫਲੋਰੋ, ਕਲੋਰੋ, ਬਰੋਮੋ ਅਤੇ ਹੋਰ ।
02:07 ਇਸਨੂੰ Propanol ਵਿੱਚ ਬਦਲਨ ਦੇ ਲਈ, ਮੈਂ ਪ੍ਰੋਪੇਨ ਮੌਲੀਕਿਊਲ ਵਿੱਚ ਹਾਇਡਰਾਕਸੀ ਗਰੁਪ ਜੋੜਨਾ ਚਾਹੁੰਦਾ ਹਾਂ।
02:13 model kit ਮੈਨਿਊ ਖੋਲੋ। ਇੱਥੇ ਫੰਕਸ਼ਨਲ ਗਰੁਪਾਂ ਦੀ ਇੱਕ ਸੂਚੀ ਉਪਲਬਧ ਹੈ।
02:20 ਆਕਸੀਜਨ ਐਟਮ ਦੇ ਸਾਹਮਣੇ ਵਾਲਾ ਬਾਕਸ ਚੈੱਕ ਕਰੋ।
02:23 ਪਹਿਲੇ ਕਾਰਬਨ ਐਟਮ ਨਾਲ ਜੁੜੇ ਹਾਇਡਰੋਜਨ ਐਟਮ ਉੱਤੇ ਕਲਿਕ ਕਰੋ ।
02:28 ਧਿਆਨ ਦਿਓ ਕਿ ਹਾਇਡਰੋਜਨ ਐਟਮ ਹਾਇਡਰਾਕਸੀ ਗਰੁਪ ਨਾਲ ਬਦਲਿਆ ਗਿਆ ਹੈ। ਇੱਥੇ ਆਕਸੀਜਨ ਐਟਮ ਲਾਲ ਰੰਗ ਵਿੱਚ ਦਿਸਦਾ ਹੈ ।
02:37 ਹੁਣ Propane 1 - Propanol ਵਿੱਚ ਬਦਲ ਗਿਆ ਹੈ।
02:41 ਹੁਣ 1 -Propanol ਨੂੰ 2-chloro-1-propanol ਵਿੱਚ ਬਦਲਨ ਦੀ ਕੋਸ਼ਿਸ਼ ਕਰੋ ।
02:47 model kit ਮੈਨਿਊ ਵਿਚੋਂ ਕਲੋਰੋ ਗਰੁਪ ਚੁਣੋ।
02:51 ਦੂੱਜੇ ਕਾਰਬਨ ਐਟਮ ਵਲੋਂ ਜੁਡ਼ੇ ਹਾਇਡਰੋਜਨ ਐਟਮ ਉੱਤੇ ਕਲਿਕ ਕਰੋ।
02:57 ਹੁਣ ਸਾਡੇ ਕੋਲ 2-chloro-1-propanol ਦਾ ਮਾਡਲ ਹੈ। ਇੱਥੇ Chlorine ਹਰੇ ਰੰਗ ਵਿੱਚ ਦਿਸਦਾ ਹੈ ।
03:04 ਤੁਸੀ ਐਨਰਜੀ ਮਿਨੀਮਾਇਜੇਸ਼ਨ ਕਰ ਸਕਦੇ ਹੋ ਅਤੇ ਇਮੇਜ ਨੂੰ ਡਾਟ mol ਫਾਇਲ ਵਿੱਚ ਸੇਵ ਕਰ ਸਕਦੇ ਹੋ ।
03:10 ਇੱਥੇ ਇੱਕ ਅਸਾਈਨਮੈਂਟ ਹੈ।
03:11 * ਹੇਠਾਂ ਦਿੱਤੇ ਮੌਲੀਕਿਉਲਾਂ ਦੇ ਮਾਡਲ ਬਣਾਓ। 3-bromo-1-butanol ਅਤੇ 2-amino-4-chloro-pentane
03:20 * ਐਨਰਜੀ ਮਿਨੀਮਾਇਜੇਸ਼ਨ ਕਰੋ ਅਤੇ ਇਮੇਜ ਨੂੰ JPEG ਫਾਰਮੇਟ ਵਿੱਚ ਸੇਵ ਕਰੋ।
03:25 ਭਿੰਨ ਫਾਇਲ ਫਾਰਮੇਟਸ ਵਿੱਚ ਇਮੇਜ ਸੇਵ ਕਰਨ ਦੇ ਲਈ:
03:28 ਟੂਲ ਬਾਰ ਵਿੱਚ “Save current view as an image” ਆਈਕਨ ਪ੍ਰਯੋਗ ਕਰੋ ।
03:33 ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈl
03:40 ਹੁਣ Jmol ਐਪਲੀਕੇਸ਼ਨ ਵਿੰਡੋ ਉੱਤੇ ਜਾਂਦੇ ਹਾਂ।
03:45 Jmol ਐਪਲੀਕੇਸ਼ਨ ਇੱਕ ਪੌਪ-ਅੱਪ ਮੈਨਿਊ ਵੀ ਦਿੰਦਾ ਹੈ।
03:50 ਤੁਸੀ ਦੋ ਭਿੰਨ ਤਰੀਕਿਆਂ ਨਾਲ ਪੌਪ–ਅੱਪ ਮੈਨਿਊ ਦੀ ਵਰਤੋਂ ਕਰ ਸਕਦੇ ਹੋ।
03:55 model kit ਮੈਨਿਊ ਨੂੰ ਬੰਦ ਕਰੋ, ਜੇਕਰ ਇਹ ਖੁੱਲ੍ਹਾ ਹੈ।
03:59 model kit ਮੈਨਿਊ ਨੂੰ ਹੇਠਾਂ ਸਕਰੋਲ ਕਰੋ ਅਤੇ exit model kit mode ਉੱਤੇ ਕਲਿਕ ਕਰੋ।
04:04 ਪੌਪ-ਅੱਪ ਮੈਨਿਊ ਨੂੰ ਖੋਲ੍ਹਣ ਦੇ ਲਈ, ਪੈਨਲ ਉੱਤੇ ਮਾਉਸ ਬਟਨ ਨੂੰ ਰਾਇਟ ਕਲਿਕ ਕਰੋ ।
04:09 ਪੈਨਲ ਉੱਤੇ ਪੌਪ-ਅੱਪ ਮੈਨਿਊ ਦਿਸਦਾ ਹੈ ।
04:12 ਐਟਮਾਂ ਦੇ ਡਿਸਪਲੇ ਨੂੰ ਬਦਲਣ ਲਈ ਪੌਪ-ਅੱਪ ਮੈਨਿਊ ਅਨੇਕ ਫੰਕਸ਼ਨ ਦਿੰਦਾ ਹੈ ।
04:18 ਇਸ ਵਿੱਚ ਅਨੇਕ ਪ੍ਰਕਾਰ ਦੇ ਸਿਲੈਕਸ਼ਨ ਅਤੇ ਪ੍ਰਸਤੁਤੀਕਰਨ ਵਿਕਲਪ ਹੁੰਦੇ ਹਨ ।
04:22 ਇਸ ਮੈਨਿਊ ਵਿੱਚ ਜਿਆਦਾਤਰ ਫੰਕਸ਼ਨ ਮੈਨਿਊ ਬਾਰ ਵਿੱਚ ਡੁਪਲੀਕੇਟ ਹੁੰਦੇ ਹਨ ।
04:28 ਪੌਪ-ਅੱਪ ਮੈਨਿਊ ਵਿੱਚ ਚੀਜ਼ਾਂ ਸਵੈ-ਸਪੱਸ਼ਟ ਹੁੰਦੀਆਂ ਹਨ ।
04:32 ਇਨ੍ਹਾਂ ਨੂੰ ਵਿਸਥਾਰ ਵਿਆਖਿਆ ਦੀ ਜਰੂਰਤ ਨਹੀਂ ਹੁੰਦੀ ਹੈ ।
04:35 ਪੌਪ-ਅੱਪ ਮੈਨਿਊ ਨੂੰ ਬੰਦ ਕਰਨ ਲਈ Jmol ਪੈਨਲ ਉੱਤੇ ਕਲਿਕ ਕਰੋ ।
04:39 ਪੌਪ-ਅੱਪ ਮੈਨਿਊ ਨੂੰ ਵਰਤਨ ਦਾ ਦੂਜਾ ਤਰੀਕਾ Jmol ਲੋਗੋ ਉੱਤੇ ਕਲਿਕ ਕਰਨਾ ਹੈ ।
04:44 ਇਹ Jmol ਪੈਨਲ ਦੇ ਹੇਠਾਂ ਸੱਜੇ ਪਾਸੇ ਕੋਨੇ ਉੱਤੇ ਸਥਿਤ ਹੈ ।
04:49 ਹੁਣ ਵੇਖਦੇ ਹਾਂ ਕਿ ਇਸ ਮੌਲੀਕਿਊਲ ਨੂੰ ਕਿਵੇਂ ਐਡਿਟ ਕਰਦੇ ਹਨ ਅਤੇ ਇਥੇਨ ਮੌਲੀਕਿਊਲ ਵਿੱਚ ਬਦਲਦੇ ਹਨl
04:55 ਇਸਦੇ ਲਈ, ਅਸੀ ਹਾਇਡਰਾਕਸੀ ਗਰੁਪ, ਕਲੋਰੀਨ ਗਰੁਪ, ਕਾਰਬਨ ਅਤੇ ਦੋ ਹਾਇਡਰੋਜਨ ਐਟਮਾਂ ਨੂੰ ਮਿਟਾਵਾਂਗੇ ।
05:05 model kit ਮੈਨਿਊ ਖੋਲੋ ।
05:08 “delete atom” ਦੇ ਸਾਹਮਣੇ ਵਾਲੇ ਬਾਕਸ ਨੂੰ ਚੈੱਕ ਕਰੋ ।
05:12 ਉਨ੍ਹਾਂ ਐਟਮਾਂ ਉੱਤੇ ਕਲਿਕ ਕਰੋ ਜਿਨ੍ਹਾਂ ਨੂੰ ਤੁਸੀ ਮਿਟਾਉਂਣਾ ਚਾਹੁੰਦੇ ਹੋ ।
05:15 ਆਕਸੀਜਨ, ਕਲੋਰੀਨ ਅਤੇ ਕਾਰਬਨ ਐਟਮ ।
05:21 ਇੱਕ ਇਥੇਨ ਮੌਲੀਕਿਊਲ ਬਣਾਉਣ ਲਈ ਸਾਨੂੰ ਇਸ ਮੌਲੀਕਿਊਲ ਵਿੱਚ ਹਾਇਡਰੋਜਨ ਜੋੜਨੇ ਹਨ ।
05:26 model kit ਮੈਨਿਊ ਵਿੱਚ “add hydrogen” ਵਿਕਲਪ ਉੱਤੇ ਕਲਿਕ ਕਰੋ ।
05:32 ਮੌਲੀਕਿਊਲ ਉੱਤੇ ਦੋ ਹਾਇਡਰੋਜਨ ਐਟਮ ਜੋੜੇ ਗਏ ਹਨ ।
05:36 ਹੁਣ ਸਾਡੇ ਕੋਲ ਸਕਰੀਨ ਉੱਤੇ ਇਥੇਨ ਦਾ ਮਾਡਲ ਹੈ ।
05:40 ਚਲੋ ਹੁਣ ਸਿਖਦੇ ਹਾਂ ਕਿ ਅਲਕੀਨਸ ਅਤੇ ਅਲਕਾਇਨਸ ਕਿਵੇਂ ਬਣਾਉਂਦੇ ਹਨ ।
05:45 ਮੌਲੀਕਿਊਲ ਵਿੱਚ ਇੱਕ ਡਬਲ ਬੌਂਡ ਬਣਾਉਣ ਦੇ ਲਈ, model kit ਮੈਨਿਊ ਖੋਲੋ।
05:50 “double” ਵਿਕਲਪ ਦੇ ਸਾਹਮਣੇ ਚੈੱਕ ਕਰੋ।
05:53 ਇਥੇਨ ਮੌਲੀਕਿਊਲ ਵਿੱਚ ਦੋ ਕਾਰਬਨ ਐਟਮਾਂ ਦੇ ਵਿਚਕਾਰਲੇ ਬੌਂਡ ਉੱਤੇ ਕਰਸਰ ਰੱਖੋ ।
05:58 ਕਾਰਬਨ ਐਟਮਾਂ ਦੇ ਚਾਰੇ ਪਾਸੇ ਲਾਲ ਰੰਗ ਦੇ ਚੱਕਰ ਵਿਖਾਈ ਦਿੰਦੇ ਹਨ।
06:01 ਬੌਂਡ ਉੱਤੇ ਕਲਿਕ ਕਰੋ ।
06:05 ਧਿਆਨ ਦਿਉ ਕਿ ਸਿੰਗਲ ਬੌਂਡ ਡਬਲ ਬੌਂਡ ਵਿੱਚ ਬਦਲ ਗਿਆ ਹੈ।
06:09 ਸਾਡੇ ਕੋਲ ਪੈਨਲ ਉੱਤੇ ਇਥੀਨ ਦਾ ਮਾਡਲ ਹੈ।
06:13 ਹੁਣ ਇਥੀਨ ਨੂੰ ਇਥਾਇਨ ਵਿੱਚ ਬਦਲਦੇ ਹਾਂ।
06:16 modelkit ਮੈਨਿਊ ਉੱਤੇ ਕਲਿਕ ਕਰੋ ਅਤੇ “triple” ਵਿਕਲਪ ਦੇ ਸਾਹਮਣੇ ਕਲਿਕ ਕਰੋ।
06:21 ਇਥੀਨ ਮੌਲੀਕਿਊਲ ਵਿੱਚ ਡਬਲ ਬੌਂਡ ਉੱਤੇ ਕਰਸਰ ਰੱਖੋ ਅਤੇ ਇਸ ਉੱਤੇ ਕਲਿਕ ਕਰੋ ।
06:28 ਡਬਲ ਬੌਂਡ ਟਰਿਪਲ ਬੌਂਡ ਵਿੱਚ ਬਦਲ ਜਾਂਦਾ ਹੈ।
06:31 ਇਹ ਇਥਾਇਨ ਦਾ ਮਾਡਲ ਹੈ।
06:34 ਅਧਿਕਤਮ ਸਥਿਰ ਕਾਂਫਾਰਮੇਸ਼ਨ ਪ੍ਰਾਪਤ ਕਰਨ ਲਈ ਐਨਰਜੀ ਮਿਨੀਮਾਇਜੇਸ਼ਨ ਕਰੋ ਅਤੇ ਸੇਵ ਕਰੋ ।
06:40 ਹੁਣ ਇਸਦਾ ਸਾਰ ਕਰਦੇ ਹਾਂ।
06:41 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ,
06:43 * ਅਲਕੇਨਸ ਵਿੱਚ ਹਾਇਡਰੋਜਨ ਐਟਮ ਨੂੰ ਫੰਕਸ਼ਨਲ ਗਰੁਪ ਦੇ ਨਾਲ ਬਦਲਨਾ।
06:48 * ਅਲਕੇਨਸ ਨੂੰ ਅਲਕੀਂਨਸ ਅਤੇ ਅਲਕਾਇਨਸ ਵਿੱਚ ਬਦਲਨ ਲਈ ਬੌਂਡਸ ਜੋੜਨਾ।
06:52 * ਐਟਮਾਂ ਨੂੰ ਜੋੜਨਾ ਅਤੇ ਮਿਟਾਉਣਾ ਅਤੇ
06:54 * ਪੌਪ-ਅੱਪ - ਮੈਨਿਊ ਦੀ ਵਰਤੋ ਕਰਨਾ।
06:58 ਅਸਾਈਨਮੈਂਟ ਵਿੱਚ
06:59 # 2-fluoro - 1, 3-butadiene ਅਤੇ 2-pentyne ਦੇ ਮਾਡਲ ਬਣਾਓ ।
07:06 # ਮਾਡਲ ਦੇ ਡਿਸਪਲੇ ਨੂੰ ਵਾਇਰਫਰੇਮ ਵਿੱਚ ਬਦਲਨ ਲਈ ਪੌਪ-ਅੱਪ ਮੈਨਿਊ ਪ੍ਰਯੋਗ ਕਰੋ ।
07:10 # ਐਨਰਜੀ ਮਿਨੀਮਾਇਜੇਸ਼ਨ ਕਰੋ ਅਤੇ ਇਮੇਜ ਨੂੰ PDF ਫਾਰਮੇਟ ਵਿੱਚ ਸੇਵ ਕਰੋ।
07:16 ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ।
07:24 ਇਸ URL ਉੱਤੇ ਉਪਲੱਬਧ ਵੀਡੀਓ ਵੇਖੋ । http://spoken-tutorial.org/What_is_a_Spoken_Tutorial
07:27 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ।
07:31 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
07:36 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
07:38 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
07:41 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
07:45 ਜਿਆਦਾ ਜਾਣਕਾਰੀ ਦੇ, ਕਿਰਪਾ ਕਰਕੇ contact@spoken-tutorial.org ਨੂੰ ਲਿਖੋ।
07:52 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ।
07:57 ਇਹ ਭਾਰਤ ਸਰਕਾਰ ਦੇ MHRD ਦੇ ਆਈ ਸੀ ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ ।
08:04 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro
08:08 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya