Java/C3/Static-Variables/Punjabi
From Script | Spoken-Tutorial
00:01 | ਸਤਿ ਸ਼੍ਰੀ ਅਕਾਲ ਦੋਸਤੋ, “Static Variables” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:05 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ: static variables ਕੀ ਹੈ । | |
00:10 | static variables ਬਣਾਉਣਾ ਅਤੇ static variables ਦੀ ਵਰਤੋਂ ਕਿਵੇਂ ਕਰਨੀ ਹੈ । | |
00:17 | ਇੱਥੇ ਅਸੀਂ ਵਰਤੋਂ ਕਰ ਰਹੇ ਹਾਂ “Ubuntu ਊਬੰਟੁ 12.04”, “JDK 1.7” ਅਤੇ “Eclipse 4.3.1” | |
00:27 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ “Java” ਅਤੇ “Eclipse IDE” ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:35 | ਤੁਹਾਨੂੰ ਜਾਵਾ ਵਿੱਚ “classes, objects” ਅਤੇ “instance variables” ਦਾ ਗਿਆਨ ਵੀ ਹੋਣਾ ਚਾਹੀਦਾ ਹੈ । | |
00:42 | ਜੇ ਨਹੀਂ ਹੈ ਤਾਂ, ਸੰਬੰਧਿਤ ਜਾਵਾ ਟਿਊਟੋਰਿਅਲ ਦੇ ਲਈ, ਕ੍ਰਿਪਾ ਕਰਕੇ ਦਿਖਾਈ ਦੇ ਰਹੇ ਲਿੰਕ ‘ਤੇ ਜਾਓ । | |
00:49 | static variable ਇੱਕ ਵੈਰੀਏਬਲ ਹੈ ਜੋ ਸਾਰੀ class ਦੇ ਨਾਲ ਜੁੜਿਆ ਹੋਇਆ ਹੈ । | |
00:55 | ਇਸਨੂੰ class variable ਵੀ ਕਹਿੰਦੇ ਹਨ । | |
00:58 | ਇਸਨੂੰ static ਕੀਵਰਡ ਦੀ ਵਰਤੋਂ ਕਰਕੇ ਐਲਾਨ ਕੀਤਾ ਜਾਂਦਾ ਹੈ । | |
01:02 | ਅਸੀਂ ਪਹਿਲਾਂ ਟਿਊਟੋਰਿਅਲ ਵਿੱਚ static variable ਦੇ ਬਾਰੇ ਵਿੱਚ ਸੰਖੇਪ ਵਿੱਚ ਵੇਖਿਆ ਹੈ । | |
01:08 | ਇਸ ਟਿਊਟੋਰਿਅਲ ਵਿੱਚ, ਅਸੀਂ ਇਸਨੂੰ ਵਿਸਥਾਰ ਨਾਲ ਵੇਖਾਂਗੇ । | |
01:11 | ਹੁਣ, ਅਸੀਂ Eclipse ‘ਤੇ ਜਾਵਾਂਗੇ ਅਤੇ Static Variable Demo ਨਾਂ ਵਾਲਾ ਪ੍ਰੋਜੈਕਟ ਬਣਾਵਾਂਗੇ । | |
01:18 | ਇਸ ਪ੍ਰੋਜੈਕਟ ਵਿੱਚ, ਅਸੀਂ Static variables ਦੀ ਵਰਤੋਂ ਨੂੰ ਦਿਖਾਉਣ ਦੇ ਲਈ ਜ਼ਰੂਰੀ ਕਲਾਸਾਂ ਬਣਾਵਾਂਗੇ । | |
01:26 | ਇਸ ਲਈ: src ਫੋਲਡਰ ‘ਤੇ ਰਾਈਟ-ਕਲਿਕ ਕਰੋ ਅਤੇ “New > Class” ‘ਤੇ ਕਲਿਕ ਕਰੋ ਅਤੇ ਕਲਾਸ ਦਾ ਨਾਮ Student Enroll ਟਾਈਪ ਕਰੋ ਅਤੇ ਐਂਟਰ ਦਬਾਓ । | |
01:37 | ਉਦਾਹਰਣ ਦੇ ਨਾਲ “static variables” ਦੀ ਵਰਤੋਂ ਦੇ ਬਾਰੇ ਵਿੱਚ ਵੇਖਦੇ ਹਾਂ । | |
01:42 | ਕਿਸੇ ਸੰਗਠਨ ਵਿੱਚ ਵਿਦਿਆਰਥੀ ਨਾਮਾਂਕਣ (student enrollments) ਦਿਖਾਉਣ ਦੇ ਲਈ ਬਣਾਈ ਗਈ “class” ‘ਤੇ ਵਿਚਾਰ ਕਰੋ । | |
01:49 | ਇਸ ਕਲਾਸ ਵਿੱਚ ਨਾਮਜ਼ਦ ਵਿਦਿਆਰਥੀਆਂ ਦੇ “Name, Id, Branch” ਅਤੇ “Total Count” ਸ਼ਾਮਿਲ ਹਨ । | |
01:56 | ਵੇਖਦੇ ਹਾਂ ਕਿ ਜਦੋਂ ਵਿਦਿਆਰਥੀ ਨਾਮਾਂਕਣ ਪੂਰਾ ਹੁੰਦਾ ਹੈ ਤਾਂ ਕੀ ਹੁੰਦਾ ਹੈ । | |
02:02 | ਡਿਫਾਲਟ ਰੂਪ ਤੋਂ, “Total Count” 0 ਹੈ । ਪਹਿਲੇ ਵਿਦਿਆਰਥੀ ਦਾ ਨਾਮ ADIL ਹੈ । | |
02:09 | Id IT101 ਹੈ ਅਤੇ Branch IT ਹੈ । | |
02:14 | ਹੁਣ Total Count 1 ਅਪਡੇਟ ਕੀਤਾ ਗਿਆ ਹੈ । | |
02:18 | ਇਸ ਤਰ੍ਹਾਂ ਨਾਲ, ਜਦੋਂ ਦੂਜਾ ਵਿਦਿਆਰਥੀ AMAL ਨਾਮਾਂਕਣ ਕਰਦਾ ਹੈ, ਤਾਂ “Total Count” ਵਿੱਚ 2 ਅਪਡੇਟ ਹੋ ਜਾਂਦਾ ਹੈ । | |
02:25 | ਜਦੋਂ ਤੀਜਾ ਵਿਦਿਆਰਥੀ CAROL ਨਾਮਾਂਕਣ ਕਰਦਾ ਹੈ, ਤਾਂ Total Count ਵਿੱਚ 3 ਅਪਡੇਟ ਹੋ ਜਾਂਦਾ ਹੈ । | |
02:32 | ਹੁਣ ਅਸੀਂ ਪਹਿਚਾਣ ਸਕਦੇ ਹਾਂ ਕਿ ਵੈਰਿਏਬਲ Total Count ਸਾਰੇ ਆਬਜੈਕਟਸ ਲਈ ਸਮਾਨ ਹੈ ਅਤੇ ਸਿੰਗਲ ਵੈਲਿਊ ਹੈ । | |
02:40 | ਇਸ ਲਈ: ਵੈਰੀਏਬਲ Total Count ਨੂੰ static variable ਦੇ ਰੂਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ । | |
02:45 | ਅਸੀਂ ਇਹ ਵੀ ਵੇਖ ਸਕਦੇ ਹਾਂ ਕਿ ਹਰੇਕ object ਲਈ ਵੈਰੀਏਬਲਸ “Name, Id” ਅਤੇ “Branch” ਦੀ ਆਪਣੀ ਕਾਪੀ ਹੈ । | |
02:54 | ਇਸਦੇ ਇਲਾਵਾ ਉਨ੍ਹਾਂ ਦੇ ਹਰੇਕ object ਦੇ ਲਈ ਵਿਸ਼ੇਸ਼ ਵੈਲਿਊਜ਼ ਹਨ । | |
02:59 | ਇਸ ਵੈਰੀਏਬਲਸ ਨੂੰ instance variables ਦੇ ਰੂਪ ਵਿੱਚ ਮੰਨਿਆ ਜਾ ਸਕਦਾ ਹੈ । | |
03:04 | ਹੁਣ, student enrollment class ਨੂੰ ਦਰਸਾਉਣ ਵਾਲੇ ਕੋਡ ਨੂੰ ਵੇਖੋ । | |
03:09 | instance variables “id, name” ਅਤੇ “branch” ਦੇ ਰੂਪ ਵਿੱਚ ਐਲਾਨੇ ਹਨ । | |
03:16 | ਵੈਰੀਏਬਲ count static ਦੇ ਰੂਪ ਵਿੱਚ ਐਲਾਨ ਕੀਤਾ ਹੈ ਕਿਉਂਕਿ ਇਹ ਪੂਰੀ ਕਲਾਸ ਲਈ ਸਮਾਨ ਹੈ । | |
03:22 | ਜਦੋਂ ਕਲਾਸ ਲੋਡੇਡ ਹੈ, ਤਾਂ static variable ਇੱਕ ਸਿੰਗਲ ਫਿਕਸ ਮੈਮੋਰੀ ਵਿੱਚ ਸਥਿਤ ਹੁੰਦਾ ਹੈ । | |
03:28 | ਜਦੋਂ ਕਿ ਹਰੇਕ object ਦਾ Instance variables ਵੱਖਰੀ ਮੈਮੋਰੀ ‘ਤੇ ਸਥਿਤ ਹੁੰਦਾ ਹੈ । | |
03:35 | ਹੁਣ “Source” > ‘ਤੇ ਕਲਿਕ ਕਰੋ ਅਤੇ Generate Constructor using Fields ਚੁਣੋ । | |
03:41 | ਬਣੇ ਹੋਏ ਕੋਡ ਤੋਂ super ਕੀਵਰਡ ਡਿਲੀਟ ਕਰੋ । | |
03:45 | ਇਹ constructor “id, name” ਅਤੇ “branch” ਫਿਲਡਸ ਦੀ ਵੈਲਿਊਜ਼ ਇਨੀਸ਼ਿਲਾਇਜ ਕਰ ਸਕਦਾ ਹੈ । | |
03:51 | ਹਰੇਕ ਵਾਰ ਇੱਕ “object” ਬਣਾਇਆ ਜਾਂਦਾ ਹੈ ਤਾਂ ਸਾਨੂੰ ਵੈਰੀਏਬਲ count ਦੀ ਵੈਲਿਊ ਵਿੱਚ ਵਾਧਾ ਕਰਨ ਦੀ ਲੋੜ ਹੁੰਦੀ ਹੈ । | |
03:59 | ਇਸ ਲਈ: constructor ਵਿੱਚ, ਟਾਈਪ ਕਰੋ: “count + +” ਸੈਮੀਕਾਲਨ । | |
04:05 | ਹੁਣ ਅਸੀਂ ਸਾਰੇ ਵੈਰੀਏਬਲਸ ਦੀ ਵੈਲਿਊ ਨੂੰ ਪ੍ਰਿੰਟ ਕਰਨ ਦੇ ਲਈ, ਇਸ ਕਲਾਸ ਵਿੱਚ “show Data ()” ਮੈਥਡ ਜੋੜਾਂਗੇ । | |
04:13 | ਇਸ ਲਈ: ਟਾਈਪ ਕਰੋ public void show Data () ਬਰੈਕੇਟਸ ਵਿੱਚ, “id, name, branch”, ਅਤੇ ਵਿਦਿਆਰਥੀ ਨਾਮਾਂਕਣ ਦੀ ਕੁਲ ਗਿਣਤੀ ਨੂੰ ਪ੍ਰਿੰਟ ਕਰਨ ਦੇ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
04:27 | ਹੁਣ default package ‘ਤੇ ਰਾਈਟ-ਕਲਿਕ ਕਰੋ ਅਤੇ “New > Class” ‘ਤੇ ਕਲਿਕ ਕਰੋ ਅਤੇ ਫਿਰ Demo ਨਾਮ ਟਾਈਪ ਕਰੋ । | |
04:36 | ਇਸ class ਵਿੱਚ, ਸਾਡੇ ਕੋਲ main ਮੈਥਡ ਹੋਵੇਗਾ । | |
04:39 | ਇਸ ਲਈ: ਟਾਈਪ ਕਰੋ main ਅਤੇ ਫਿਰ main ਮੈਥਡ ਬਣਾਉਣ ਲਈ ਇਕੱਠੇ ctrl + space ਦਬਾਓ । | |
04:46 | ਹੁਣ ਸਾਨੂੰ Student Enrollment data ਪ੍ਰਿੰਟ ਕਰਨ ਦੀ ਲੋੜ ਹੈ । | |
04:50 | ਵਿਦਿਆਰਥੀ ਨਾਮਾਂਕਣ ਦਿਖਾਉਣ ਦੇ ਲਈ ਅਸੀਂ Student Enroll class ਵਿੱਚ ਕੁੱਝ ਆਬਜੈਕਟਸ ਬਣਾਵਾਂਗੇ । | |
04:57 | ਇਸ ਲਈ: ਹੇਠ ਲਿਖੇ ਕੋਡ ਨੂੰ ਟਾਈਪ ਕਰੋ: Student Enroll s1 equals new Student Enroll | |
05:04 | ਹੁਣ ਅਸੀਂ ਵੱਖਰੇ arguments ਦੀ ਵੈਲਿਊਜ਼ ਪਾਸ ਕਰ ਸਕਦੇ ਹਾਂ । | |
05:08 | ਬਰੈਕੇਟਸ ਵਿੱਚ, ਟਾਈਪ ਕਰੋ “IT101” id ਦੇ ਲਈ, ADIL ਨਾਮ ਦੇ ਲਈ ਅਤੇ IT ਬ੍ਰਾਂਚ ਦੇ ਲਈ । | |
05:17 | ਹੁਣ ਨਾਮਾਂਕਣ ਵੇਰਵੇ ਨੂੰ ਪ੍ਰਿੰਟ ਕਰਨ ਦੇ ਲਈ show Data ਮੈਥਡ ਲਾਗੂ ਕਰਦੇ ਹਾਂ । | |
05:22 | ਇਸ ਲਈ: ਟਾਈਪ ਕਰੋ s1.showData () ਹੁਣ ਡੇਮੋ ਪ੍ਰੋਗਰਾਮ ਰਨ ਕਰੋ । | |
05:29 | ਅਸੀਂ ਵੇਖ ਸਕਦੇ ਹਾਂ ਕਿ s1 ਨਾਲ ਸੰਬੰਧਿਤ ਇੰਸਟੈਂਸ ਵੈਰੀਏਬਲ ਦੀਆਂ ਵੈਲਿਊਜ਼ ਪ੍ਰਿੰਟ ਹੁੰਦੀਆਂ ਹਨ । | |
05:36 | ਇਹ ਵੀ ਨੋਟ ਕਰੋ ਕਿ ਵਿਦਿਆਰਥੀ ਨਾਮਾਂਕਣ ਦੀ ਗਿਣਤੀ ਦੀ ਵੈਲਿਊ 1 ਹੈ | |
05:42 | ਇਹ ਇਸ ਲਈ ਕਿਉਂਕਿ ਅਸੀਂ ਕੇਵਲ ਇੱਕ ਆਬਜੈਕਟ ਬਣਾਇਆ ਹੈ । | |
05:47 | ਹੁਣ ਹੋਰ object s2 ਬਣਾਉਣ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
05:52 | show Data ਮੈਥਡ ਨੂੰ ਇੱਕ ਵਾਰ ਫਿਰ ਤੋਂ s2 ਦੀ ਵਰਤੋਂ ਕਰਕੇ ਕਾਲ ਕੀਤਾ ਜਾ ਸਕਦਾ ਹੈ । | |
05:56 | ਫਿਰ ਤੋਂ ਡੇਮੋ ਪ੍ਰੋਗਰਾਮ ਰਨ ਕਰੋ । | |
05:59 | ਅਸੀਂ ਵੇਖ ਸਕਦੇ ਹਾਂ ਕਿ “s2” ਨਾਲ ਸੰਬੰਧਿਤ ਇੰਸਟੈਂਸ ਵੈਰੀਏਬਲ ਦੀਆਂ ਵੈਲਿਊਜ਼ ਪ੍ਰਿੰਟ ਹੁੰਦੀਆਂ ਹਨ । | |
06:06 | ਇਹ ਵੀ ਨੋਟ ਕਰੋ ਕਿ ਵਿਦਿਆਰਥੀ ਨਾਮਾਂਕਣ ਦੀ ਗਿਣਤੀ ਦੀ ਵੈਲਿਊ s1 ਅਤੇ s2 ਦੋਨਾਂ ਲਈ ਅਪਡੇਟ ਹੈ । | |
06:14 | ਹੁਣ ਇੱਕ ਹੋਰ object s3 ਬਣਾਉਂਦੇ ਹਾਂ । | |
06:18 | ਹੁਣ ਫਿਰ ਤੋਂ s3 ਦੀ ਵਰਤੋਂ ਕਰਕੇ show Data ਮੈਥਡ ਲਾਗੂ ਕਰਦੇ ਹਾਂ । | |
06:23 | ਫਿਰ ਤੋਂ ਡੇਮੋ ਪ੍ਰੋਗਰਾਮ ਰਨ ਕਰੋ । | |
06:26 | ਅਸੀਂ ਵੇਖ ਸਕਦੇ ਹਾਂ ਕਿ s3 ਨਾਲ ਸੰਬੰਧਿਤ ਇੰਸਟੈਂਸ ਵੈਰੀਏਬਲ ਦੀਆਂ ਵੈਲਿਊਜ਼ ਪ੍ਰਿੰਟ ਹੁੰਦੀਆਂ ਹਨ । | |
06:32 | ਇਹ ਵੀ ਨੋਟ ਕਰੋ ਕਿ ਸਾਰੇ ਮਾਮਲਿਆਂ ਵਿੱਚ ਵਿਦਿਆਰਥੀਆਂ ਦੇ ਨਾਮਾਂਕਣ ਦੀ ਗਿਣਤੀ ਦੀ ਵੈਲਿਊ ਹੁਣ 3 ਵਿੱਚ ਅਪਡੇਟ ਕਰ ਦਿੱਤੀ ਗਈ ਹੈ । | |
06:41 | ਹੁਣ ਅਸੀਂ ਸਮਝ ਸਕਦੇ ਹਾਂ ਕਿ ਵਿਦਿਆਰਥੀ ਨਾਮਾਂਕਣ ਦੀ ਗਿਣਤੀ ਦੀ ਵੈਲਿਊ ਸਾਰੇ ਆਬਜੈਕਟਸ ਲਈ ਸਮਾਨ ਹੈ । | |
06:48 | ਸਲਾਇਡਸ ‘ਤੇ ਵਾਪਸ ਆਓ । | |
06:51 | static modifier ਦੀ ਵਰਤੋਂ final modifier ਦੇ ਨਾਲ ਵੀ ਕੀਤਾ ਜਾਂਦਾ ਹੈ । | |
06:56 | ਇਹ constant ਨੂੰ ਪਰਿਭਾਸ਼ਿਤ ਕਰਨ ਲਈ ਕੀਤਾ ਜਾਂਦਾ ਹੈ ਜੋ ਸਾਰੀ ਕਲਾਸ ਲਈ ਸਮਾਨ ਹੈ । | |
07:01 | ਰਵਾਇਤੀ ਤੌਰ 'ਤੇ, ਅਜਿਹੇ constant variables ਦੇ ਅੱਖਰ ਅਪਰਕੇਸ ਵਿੱਚ ਹਨ । | |
07:08 | ਹੁਣ eclipse ‘ਤੇ ਵਾਪਸ ਆਓ । | |
07:11 | Student Enroll class ਖੋਲੋ ਅਤੇ “public static final String ORG_NAME = “IITB”; ਦੇ ਰੂਪ ਵਿੱਚ “variable declaration” ਟਾਈਪ ਕਰੋ । | |
07:23 | ਉਦਾਹਰਣ ਦੇ ਰੂਪ ਵਿੱਚ, ਜੇ ਸਾਰੇ ਵਿਦਿਆਰਥੀ ਇੱਕ ਹੀ ਸਗੰਠਨ IITB ਨਾਲ ਨਾਮਜ਼ਦ ਕੀਤੇ ਜਾ ਰਹੇ ਹਨ । | |
07:31 | ਇਸਨੂੰ “constant static variable” “ORG_NAME.” ਦੀ ਵਰਤੋਂ ਕਰਕੇ ਦਿਖਾਇਆ ਜਾ ਸਕਦਾ ਹੈ । | |
07:38 | ਜੇ ਨਾਮ ਇੱਕ ਤੋਂ ਜ਼ਿਆਦਾ ਸ਼ਬਦਾਂ ਤੋਂ ਬਣਿਆ ਹੈ, ਤਾਂ ਸ਼ਬਦਾਂ ਨੂੰ “ਅੰਡਰਸਕੋਰ” ਨਾਲੋਂ ਵੱਖ ਕੀਤਾ ਜਾਂਦਾ ਹੈ । | |
07:44 | ਆਮਤੌਰ ‘ਤੇ ਅਸੀਂ ਇਸ ਪ੍ਰਕਾਰ ਦੇ constants ਨੂੰ public ਦਰਿਸ਼ਗੋਚਰਤਾ ਜਾਂ ਅਲੋਪਤਾ ਦੇ ਨਾਲ ਐਲਾਨ ਕਰਦੇ ਹਾਂ । | |
07:49 | ਹੁਣ ਡੇਮੋ ਕਲਾਸ ‘ਤੇ ਜਾਓ ਅਤੇ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
07:55 | ਇੱਥੇ ਤੁਸੀਂ ਵੇਖ ਸਕਦੇ ਹੋ ਕਿ ORG_NAME ਨੂੰ ਇਸਦੇ class ਨਾਮ Student Enroll ਦੀ ਵਰਤੋਂ ਕਰਕੇ ਐਕਸੈੱਸ ਕੀਤਾ ਗਿਆ ਹੈ । | |
08:03 | ਹੁਣ ਫਿਰ ਤੋਂ ਡੇਮੋ ਪ੍ਰੋਗਰਾਮ ਰਨ ਕਰੋ । | |
08:06 | ਅਸੀਂ ਵੇਖ ਸਕਦੇ ਹਾਂ ਕਿ ORGANISATION ਦਾ ਨਾਮ IITB ਦੇ ਰੂਪ ਵਿੱਚ ਪ੍ਰਿੰਟ ਹੋ ਰਿਹਾ ਹੈ । | |
08:11 | ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ: | |
08:17 | static variable ਕੀ ਹੈ ਅਤੇ ਇਸ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ । | |
08:21 | static variable ਕਿਵੇਂ ਬਣਾਉਣਾ ਅਤੇ ਲਾਗੂ ਕਰਨਾ ਹੈ । | |
08:25 | ਨਿਰਧਾਰਤ ਕੰਮ ਦੇ ਰੂਪ ਵਿੱਚ, ਇੱਕ ਕਾਰ ਸਰਵਿਸ ਸਟੇਸ਼ਨ ਨੂੰ ਦਿਖਾਉਣ ਦੇ ਲਈ ਇੱਕ “class Car Service” ਤਿਆਰ ਕਰੋ । | |
08:32 | ਇਸ ਕਲਾਸ ਵਿੱਚ ਹੇਠ ਲਿਖੇ ਵੇਰਵੇ ਨੂੰ ਦਿਖਾਉਣ ਦੇ ਲਈ ਵੈਰੀਏਬਲਸ ਹੋਣੇ ਚਾਹੀਦੇ ਹਨ
ਸਰਵਿਸ ਸਟੇਸ਼ਨ ਦਾ ਨਾਮ | |
08:39 | Car “make, model” ਅਤੇ “register number” ਜੋ ਕਿ ਚਾਰ ਸਰਵਿਸ ਵਿੱਚ ਹਨ | |
08:44 | “No. of Cars in” ਸਰਵਿਸ ਦੇ ਲਈ, | |
08:47 | instance variables ਅਤੇ static variables ਲੱਭੋ । | |
08:51 | ਉਚਿਤ ਕੀਵਰਡ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਐਲਾਨ ਕਰੋ । | |
08:55 | Car “make, model” ਅਤੇ “register number” ਦੀ ਵੈਲਿਊ ਇਨੀਸ਼ਿਲਾਇਜ ਕਰਨ ਦੇ ਲਈ constructor ਪਰਿਭਾਸ਼ਿਤ ਕਰੋ । | |
09:01 | ਸਾਰੇ ਵੈਰੀਏਬਲਸ ਦੀ ਵੈਲਿਊ ਪ੍ਰਿੰਟ ਕਰਨ ਦੇ ਲਈ show () ਮੈਥਡ ਪਰਿਭਾਸ਼ਿਤ ਕਰੋ । | |
09:07 | ਇਸਦੇ ਨਾਲ ਹੀ, ਨਤੀਜਿਆਂ ਨੂੰ ਤਸਦੀਕ ਕਰਨ ਦੇ ਲਈ “main” ਮੈਥਡ ਵਾਲੀ “ਡੇਮੋ ਕਲਾਸ” ਬਣਾਓ, ਭਾਵ Car Service ਦੇ ਕੁੱਝ ਆਬਜੈਕਟਸ ਬਣਾਓ । | |
09:16 | ਇਸ objects ਦੀ ਵਰਤੋਂ ਕਰਕੇ show () ਮੈਥਡ ਲਾਗੂ ਕਰੋ । | |
09:20 | ਇਸਦੇ ਇਲਾਵਾ, ਸਿੱਧਾ ਹੀ class ਨਾਮ ਦੀ ਵਰਤੋਂ ਕਰਕੇ static variables ਐਕਸੈੱਸ ਕਰੋ । | |
09:25 | ਹੇਠ ਲਿਖੇ ਲਿੰਕ ‘ਤੇ ਦਿੱਤੇ ਗਏ ਵੀਡੀਓ ਵਿੱਚ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਹੈ । ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ । | |
09:32 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
09:41 | ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
09:45 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
09:51 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ | |
09:56 | ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । | |
10:03 | IIT Bombay ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ, ਧੰਨਵਾਦ । | } |