Java/C2/Switch-Case/Punjabi

From Script | Spoken-Tutorial
Jump to: navigation, search
Time Narration
00:02 ਜਾਵਾ ਵਿੱਚ Switch case ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ , ਤੁਸੀ ਸਿਖੋਗੇ ਕਿ ਜਾਵਾ ਵਿੱਚ switch case construct ਦਾ ਪ੍ਰਯੋਗ ਕਿਵੇਂ ਕਰਦੇ ਹਨ ।
00:11 ਇਸ ਟਿਊਟੋਰਿਅਲ ਦੇ ਲਈ , ਅਸੀ ਪ੍ਰਯੋਗ ਕਰਾਂਗੇ

Ubuntu v 11.10, JDK 1 . 6 ਅਤੇ Eclipse 3 . 7 . 0

00:21 ਇਸ ਟਿਊਟੋਰਿਅਲ ਨੂੰ ਸਮਝਣ ਦੇ ਲਈ , ਤੁਹਾਨੂੰ ਜਾਵਾ ਵਿੱਚ if else ਸਟੇਟਮੇਂਟ ਨੂੰ ਪ੍ਰਯੋਗ ਕਰਨ ਦਾ ਗਿਆਨ ਹੋਣਾ ਚਾਹੀਦਾ ਹੈ ।
00:25 ਜੇਕਰ ਅਜਿਹਾ ਨਹੀਂ ਹੈ , ਤਾਂ ਉਚਿਤ ਟਿਊਟੋਰਿਅਲ ਲਈ ਕਿਰਪਾ ਕਰਕੇ ਸਾਡੀ ਨਿਮਨ ਵੇਬਸਾਈਟ ਉੱਤੇ ਜਾਓ । http: / / spoken - tuitorial . org
00:32 ਇੱਕ ਵੈਰਿਏਬਲ ਦੀ ਵੈਲਿਊ ਉੱਤੇ ਆਧਾਰਿਤ ਪਰਿਕ੍ਰੀਆ ਨੂੰ ਦਿਖਾਉਣ ਲਈ ਇੱਕ switch case ਦਾ ਪ੍ਰਯੋਗ ਕੀਤਾ ਜਾਂਦਾ ਹੈ ।
00:39 ਇੱਥੇ switch case ਸਟੇਟਮੇਂਟ ਲਈ ਸਿੰਟੈਕਸ ਦਿੱਤਾ ਗਿਆ ਹੈ ।
00:44 ਹੁਣ ਇਸਨੂੰ ਪ੍ਰਯੋਗ ਕਰਦੇ ਹਾਂ ।
00:47 ਮੇਰੇ ਕੋਲ ਪਹਿਲਾਂ ਹੀ Eclipse ਖੁੱਲਾ ਹੋਇਆ ਹੈ ।
00:49 ਮੈਂ Switch Case Demo ਨਾਮਕ ਇੱਕ ਕਲਾਸ ਬਣਾ ਲਈ ਹੈ ।
00:53 ਹੁਣ ਕੁੱਝ ਵੈਰਿਏਬਲ ਸ਼ਾਮਿਲ ਕਰਦੇ ਹਾਂ ।
00:57 ਮੇਨ ਮੇਥਡ ਦੇ ਅੰਦਰ , ਅਸੀ int ਪ੍ਰਕਾਰ ਦਾ ਇੱਕ ਵੈਰਿਏਬਲ day ਬਣਾਵਾਂਗੇ ।
01:02 ਹੁਣ ਮੇਨ ਮੇਥਡ ਦੇ ਅੰਦਰ ਟਾਈਪ ਕਰੋ int day ਅਤੇ ਇਸਨੂੰ 3 ਦੇ ਬਰਾਬਰ ਵੈਲਿਊ ਦੇ ਦੇਓ , ਸੇਮੀਕਾਲਨ
01:12 ਹੁਣ , String ਪ੍ਰਕਾਰ ਦਾ ਇੱਕ ਵੈਰਿਏਬਲ dName ਬਣਾਉਂਦੇ ਹਾਂ ।
01:18 ਸਟਰਿੰਗ ਡੀਨੇਮ ( String dName ) , ਅਸੀ ਇਸਨੂੰ ਸਿਫ਼ਰ ਤੋ ਸ਼ੁਰੂ ਕਰਾਗੇ ।
01:25 ਇੱਥੇ dName ਇੱਕ ਵੈਰਿਏਬਲ ਹੈ , ਜਿਸ ਵਿੱਚ ਹਫ਼ਤੇ ਦੇ ਦਿਨਾਂ ਦੇ ਨਾਮ ਸ਼ਾਮਿਲ ਹਨ ।
01:34 ਡੇ ( day ) , ਡੇ ਨੰਬਰ ( day number ) ਨੂੰ ਸਟੋਰ ਕਰਦਾ ਹੈ ।
01:36 ਹੁਣ , ਅਸੀ switch case ਸਟੇਟਮੇਂਟ ਟਾਈਪ ਕਰਾਂਗੇ । ਹੁਣ ਅਗਲੀ ਲਾਇਨ ਵਿੱਚ ਟਾਈਪ ਕਰੋ ।
01:43 switch ਬਰੈਕੇਟਸ ਦੇ ਅੰਦਰ day ( ਦਿਨ ) , ਫਿਰ ਕਰਲੀ ਬਰੈਕੇਟਸ ਖੋਲੋ . . . enter ਦਬਾਓ ।
01:52 ਇਹ ਸਟੇਟਮੇਂਟ ਪਰਿਭਾਸ਼ਿਤ ਕਰਦਾ ਹੈ ਕਿ cases ਲਈ ਕਿਸ ਵੈਰਿਏਬਲ ਉੱਤੇ ਵਿਚਾਰ ਕੀਤਾ ਜਾਣਾ ਹੈ ।
01:59 ਅਗਲੀ ਲਾਇਨ ਵਿੱਚ ਟਾਈਪ ਕਰੋ ।
02:01 case 0 colon
02:04 ਅਗਲੀ ਲਾਇਨ ਵਿੱਚ dName equal to ਡਬਲ ਕੋਟਸ ਵਿੱਚ Sunday ਸੇਮੀਕਾਲਨ ।
02:14 ਫਿਰ ਅਗਲੀ ਲਾਇਨ ਵਿੱਚ ਟਾਈਪ ਕਰੋ break
02:17 ਇਹ ਸਟੇਟਮੇਂਟ ਦੱਸਦਾ ਹੈ ਕਿ ਜੇਕਰ day ( ਦਿਨ ) 0 ਹੈ , ਤਾਂ dName ਨੂੰ Sunday ( ਐਤਵਾਰ ) ਸੈਟ ਕੀਤਾ ਜਾਵੇ ।
02:26 ਨੋਟ ਕਰੀਏ ਕਿ ਇੱਕ break ਸਟੇਟਮੇਂਟ ਨੂੰ ਹਰ ਇੱਕ ਕੇਸ ਦੇ ਅੰਤ ਵਿੱਚ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ ।
02:31 break ਸਟੇਟਮੇਂਟ ਦੇ ਬਿਨਾਂ , switch - case ਇੱਕ ਮੁਸ਼ਕਲ ਤਰੀਕੇ ਨਾਲ ਕੰਮ ਕਰਦਾ ਹੈ ।
02:35 ਇਸਨੂੰ ਟਿਊਟੋਰਿਅਲ ਦੇ ਅਗਲੇ ਭਾਗ ਵਿੱਚ ਪਰਿਭਾਸ਼ਿਤ ਕੀਤਾ ਜਾਵੇਗਾ ।
02:40 ਉਸੇ ਪ੍ਰਕਾਰ , ਬਾਕੀ ਕੇਸੇਸ ਨੂੰ ਟਾਈਪ ਕਰਦੇ ਹਾਂ ।
02:45 ਅਗਲੀ ਲਾਇਨ ਵਿੱਚ ਟਾਈਪ ਕਰੋ case 1 colon
02:50 ਅਗਲੀ ਲਾਇਨ ਵਿੱਚ dName equal to ਡਬਲ ਕੋਟਸ ਵਿੱਚ Monday ਸੇਮੀਕਾਲਨ ।
02:56 ਅਗਲੀ ਲਾਇਨ ਵਿੱਚ ਟਾਈਪ ਕਰੋ break
02:58 ਫਿਰ ਟਾਈਪ ਕਰੋ case 2 colon
03:01 ਅਗਲੀ ਲਾਇਨ ਵਿੱਚ dName equal to Tuesday ਫਿਰ ਸੇਮੀਕੋਲਨ ।
03:06 ਅਗਲੀ ਲਾਇਨ ਵਿੱਚ ਟਾਈਪ ਕਰੋ break
03:08 ਫਿਰ ਅਗਲੀ ਲਾਇਨ ਵਿੱਚ case 3 colon
03:12 ਅਗਲੀ ਲਾਇਨ ਵਿੱਚ ਟਾਈਪ ਕਰੋ dName equal to ਡਬਲ ਕੋਟਸ ਵਿੱਚ Wednesday ਫਿਰ ਸੇਮੀਕਾਲਨ ।
03:18 ਅਗਲੀ ਲਾਇਨ ਵਿੱਚ ਟਾਈਪ ਕਰੋ break
03:20 ਫਿਰ case 4 colon
03:24 ਅਗਲੀ ਲਾਇਨ ਵਿੱਚ dName equal to ਡਬਲ ਕੋਟਸ ਵਿੱਚ Thursday ਫਿਰ ਸੇਮੀਕਾਲਨ
03:32 ਫਿਰ break
03:34 ਫਿਰ ਅਗਲੀ ਲਾਇਨ ਵਿੱਚ ਟਾਈਪ ਕਰੋ case 5 colon
03:37 dName equal to ਡਬਲ ਕੋਟਸ ਵਿੱਚ Friday ਫਿਰ ਸੇਮੀਕਾਲਨ ।
03:41 ਫਿਰ break
03:43 ਫਿਰ case 6 colon
03:47 ਅਗਲੀ ਲਾਇਨ ਵਿੱਚ ਟਾਈਪ ਕਰੋ dName equal to ਡਬਲ ਕੋਟਸ ਵਿੱਚ Saturday ਫਿਰ ਸੇਮੀਕਾਲਨ ।
03:55 ਫਿਰ ਟਾਈਪ ਕਰੋ break ਸੇਮੀਕਾਲਨ
03:59 ਫਿਰ ਬਰੈਕੇਟ ਬੰਦ ਕਰੋ ।
04:03 ਹੁਣ ਇੱਕ ਪ੍ਰਿੰਟ ਸਟੇਟਮੇਂਟ ਜੋਡ਼ਦੇ ਹਾਂ ਅਤੇ ਵਰਕਿੰਗ ਕੋਡ ਨੂੰ ਵੇਖਦੇ ਹਾਂ ।
04:07 ਹੁਣ ਅਗਲੀ ਲਾਇਨ ਵਿੱਚ ਟਾਈਪ ਕਰੋ System dot out dot println ਬਰੈਕੇਟਸ ਵਿੱਚ dName ਫਿਰ ਸੇਮੀਕਾਲਨ ਲਗਾਓ ।
04:16 ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ ।
04:20 ਹੁਣ Ctrl S ਅਤੇ Ctrl F11 ਕੀਜ ਦਬਾਓ ।
04:25 ਸਾਨੂੰ ਆਉਟਪੁਟ ਵਿੱਚ wednesday ( ਬੁੱਧਵਾਰ ) ਪ੍ਰਾਪਤ ਹੁੰਦਾ ਹੈ , ਜੋ ਕੇਸ 3 ਨਾਲ ਸਬੰਧਤ ਹੈ ।
04:31 ਹੁਣ ਡੇ ( ਦਿਨ ) ਦੀ ਵੈਲਿਊ ਨੂੰ ਬਦਲਦੇ ਹਾਂ ਅਤੇ ਨਤੀਜਾ ਵੇਖਦੇ ਹਾਂ ।
04:35 ਹੁਣ 3 ਨੂੰ ਬਦਲਕੇ 0 ਕਰੋ ।
04:38 ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ ।
04:40 ਜਿਵੇਂ ਕਿ ਅਸੀ ਵੇਖ ਸੱਕਦੇ ਹਾਂ , ਕਿ ਆਉਟਪੁਟ Sunday ( ਐਤਵਾਰ ) ਪ੍ਰਾਪਤ ਹੁੰਦਾ ਹੈ ਜੋ ਕੇਸ 0 ਨਾਲ ਸਬੰਧਤ ਹੈ ।
04:46 ਹੁਣ ਕੀ ਹੋਵੇਗਾ ਜੇਕਰ ਵੈਲਿਊ ਨਾਲ ਸਬੰਧਤ ਕੋਈ ਕੇਸ ਨਹੀਂ ਹੈ । ਆਓ ਹੁਣ ਵੇਖਦੇ ਹਾਂ
04:52 ਡੇ ( ਦਿਨ ) ਨੂੰ ਬਦਲਕੇ - 1 ਕਰੋ , ਫਾਇਲ ਨੂੰ ਸੇਵ ਅਤੇ ਰਨ ਕਰੋ ।
04:58 ਜਿਵੇਂ ਕਿ ਅਸੀ ਵੇਖ ਸੱਕਦੇ ਹਾਂ , ਕਿ ਕੋਈ ਆਉਟਪੁਟ ਪ੍ਰਾਪਤ ਨਹੀਂ ਹੁੰਦਾ ਹੈ ।
05:01 ਪਰ ਇਹ ਬਿਹਤਰ ਹੋਵੇਗਾ ਜੇਕਰ ਸਾਡੇ ਕੋਲ ਹੋਰ ਸਾਰੇ ਵੈਲਿਊਜ ਲਈ ਇੱਕ ਕੇਸ ਹੋਵੇ ।
05:06 ਇਹ default ਕੀਵਰਡ ਦਾ ਪ੍ਰਯੋਗ ਕਰਕੇ ਕੀਤਾ ਗਿਆ ਹੈ ।
05:09 ਹੁਣ ਅੰਤਮ ਕੇਸ ਦੇ ਬਾਅਦ , ਟਾਈਪ ਕਰੋ
05:12 default colon
05:14 ਅਗਲੀ ਲਾਇਨ ਵਿੱਚ dName equal to ਡਬਲ ਕੋਟਸ ਵਿੱਚ wrong choice ਫਿਰ ਸੇਮੀਕਾਲਨ ਲਗਾਓ।
05:24 ਅਗਲੀ ਲਾਇਨ ਵਿੱਚ break ਸੇਮੀਕੋਲਨ
05:27 ਅਸੀ case default ਨਹੀਂ ਕਹਿ ਸੱਕਦੇ ;
05:30 ਧਿਆਨ ਦਿਓ , ਕਿ ਅਸੀ ਆਮ ਕਰਕੇ ਕੀਵਰਡ default ਦਾ ਪ੍ਰਯੋਗ ਕਰਦੇ ਹਾਂ ।
05:34 ਹੁਣ ਕੋਡ ਨੂੰ ਰਨ ਕਰਦੇ ਹਾਂ । ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ ।
05:38 ਜਿਵੇਂ ਕਿ ਅਸੀ ਵੇਖ ਸੱਕਦੇ ਹਾਂ , default ਕੇਸ ਨੂੰ ਚਲਾਇਆ ਗਿਆ ਹੈ ਅਤੇ ਲੋੜ ਸੁਨੇਹਾ Wrong choice ਪ੍ਰਿੰਟ ਹੋਇਆ ਹੈ ।
05:45 ਹੋਰ ਰੈਂਡਮ ਵੈਲਿਊ ਲੈ ਕੇ ਵੇਖਦੇ ਹਾਂ
05:48 -1 ਨੂੰ ਬਦਲਕੇ 15 ਕਰੋ
05:51 ਜਿਵੇਂ ਕਿ ਅਸੀ ਵੇਖ ਸੱਕਦੇ ਹਾਂ , ਫੇਰ default ਕੇਸ ਚਲ ਜਾਂਦਾ ਹੈ ।
05:57 ਹੁਣ ਵੇਖਦੇ ਹਾਂ ਕਿ ਕੀ ਹੁੰਦਾ ਹੈ ਜੇਕਰ ਅਸੀ break ਸਟੇਟਮੇਂਟ ਨੂੰ ਹਟਾਂਉਦੇ ਹਾਂ ।
06:01 ਹੁਣ day = 15 ਨੂੰ ਬਦਲਕੇ day = 4 ਕਰਦੇ ਹਾਂ ।
06:07 day = 4 ਲਈ ਸਬੰਧਤ break ਸਟੇਟਮੇਂਟ ਹਟਾਓ
06:12 ਹੁਣ ਸੇਵ ਅਤੇ ਰਨ ਕਰੋ
06:15 ਹਾਲਾਂਕਿ ਕੇਸ 4 ਹੈ , ਫਿਰ ਵੀ ਸਾਨੂੰ ਆਉਟਪੁਟ ਵਿੱਚ Friday ( ਸ਼ੁੱਕਰਵਾਰ ) ਪ੍ਰਾਪਤ ਹੁੰਦਾ ਹੈ ਅਤੇ Thursday ( ਵੀਰਵਾਰ ) ਪ੍ਰਾਪਤ ਨਹੀਂ ਹੁੰਦਾ ਹੈ ।
06:20 ਅਜਿਹਾ ਉਸ ਤਰੀਕੇ ਦੇ ਕਾਰਨ ਹੁੰਦਾ ਹੈ ਜਿਸ ਵਿੱਚ switch ਕੇਸ ਕਾਰਜ ਕਰਦਾ ਹੈ ।
06:24 ਪਹਿਲੇ ਦਿਨ ਦੀ ਵੈਲਿਊ ਦੀ 0 ਨਾਲ ਤੁਲਣਾ ਕੀਤੀ ਜਾਂਦੀ ਹੈ ।
06:29 ਫਿਰ 1 ਨਾਲ , ਉਸਦੇ ਬਾਅਦ 2 ਨਾਲ ਅਤੇ ਉਸੇ ਪ੍ਰਕਾਰ ਸਾਰੇ ਸੰਭਾਵਿਕ ਕੇਸੇਜ ਦੇ ਨਾਲ ਤੁਲਣਾ ਕੀਤੀ ਜਾਂਦੀ ਹੈ ।
06:34 ਜਦੋਂ ਇੱਕ ਮਿਲਾਨ ਪ੍ਰਾਪਤ ਹੁੰਦਾ ਹੈ , ਤਾਂ ਇਹ ਉਸਦੇ ਬਾਅਦ ਦੇ ਪੂਰੇ ਕੇਸ ਨਾਲ ਮਿਲਾਨ ਨੂੰ ਚਲਾਉਦਾ ਹੈ ।
06:42 ਸਾਡੇ ਕੇਸ ਵਿੱਚ , ਇਹ ਕੇਸ 4 ਦੇ ਬਾਅਦ ਕੇਸ 5 ਨੂੰ ਚਲਾਉਦਾ ਹੈ ।
06:47 ਫਿਰ ਇਹ ਕੇਸ 5 ਵਿੱਚ break ਸਟੇਟਮੇਂਟ ਦੇ ਕਾਰਨ ਰੁਕ ਜਾਂਦਾ ਹੈ ।
06:53 ਇਸਤੋਂ ਬਚਨ ਲਈ , ਸਾਨੂੰ ਹਰ ਇੱਕ ਕੇਸ ਵਿੱਚ break ਸਟੇਟਮੇਂਟ ਜੋੜਨ ਦੀ ਲੋੜ ਹੁੰਦੀ ਹੈ ।
06:57 ਹੁਣ ਬ੍ਰੇਕ ਸਟੇਟਮੇਂਟ ਜੋਡ਼ਦੇ ਹਾਂ ਜਿਨੂੰ ਅਸੀਂ ਹਟਾ ਦਿੱਤਾ ਹੈ ।
07:00 ਹੁਣ ਟਾਈਪ ਕਰੋ break ਸੇਮੀਕਾਲਨ ਲਗਾਓ
07:05 ਹੁਣ ਕੋਡ ਨੂੰ ਰਨ ਕਰੋ ।
07:08 ਜਿਵੇਕੇ ਕਿ ਅਸੀ ਵੇਖ ਸੱਕਦੇ ਹਾਂ , ਹੁਣ ਕੇਵਲ ਕੇਸ 4 ਨੂੰ ਚਲਾਇਆ ਜਾਂਦਾ ਹੈ ।
07:13 ਇੱਕ ਨਿਯਮ ਦੇ ਰੂਪ ਵਿੱਚ , ਹਰ ਹਾਲਤ ਵਿੱਚ ਤਰੁਟੀਆਂ ਤੋ ਬਚਨ ਲਈ break ਸਟੇਟਮੇਂਟ ਦਾ ਪ੍ਰਯੋਗ ਕਰਨਾ ਯਾਦ ਰੱਖੋ ।
07:20 ਅਸੀ ਇਸ ਟਿਊਟੋਰਿਅਲ ਦੇ ਅੰਤ ਤੇ ਪਹੁੰਚ ਗਏ ਹਾਂ ।
07:22 ਇਸ ਟਿਊਟੋਰਿਅਲ ਵਿੱਚ , ਅਸੀਂ switch case construct ਦੀ ਵਰਤੋ ਕਰਨਾ ਅਤੇ break statement ਦੀ ਵਰਤੋ ਕਰਨ ਦੇ ਤਰੀਕੇ ਬਾਰੇ ਸਿੱਖਿਆ ।
07:30 ਇੱਕ assignment ਦੇ ਰੂਪ ਵਿੱਚ , ਇੱਕ ਪ੍ਰੋਗਰਾਮ ਲਿਖੀਏ ਜਿਸਦਾ ਇੱਕ ਵੈਰਿਏਬਲ ਦੇ ਰੂਪ ਵਿੱਚ ਇੱਕ ਨਾਮ ਅਤੇ ਲਿੰਗ ਹੈ , ਇੱਕ switch case ਸਟੇਟਮੇਂਟ ਦੇ ਰੂਪ ਵਿੱਚ ਪ੍ਰਯੋਗ ਕਰੋ , ਜੋ ਪੁਰਸ਼ਾਂ ਲਈ “Hello Mr . . . . ” ਅਤੇ ਔਰਤਾਂ ਲਈ “Hello Ms . . . ” ਪ੍ਰਿੰਟ ਕਰਦਾ ਹੈ ।
07:44 ਨਿਮਨ ਲਿੰਕ ਉੱਤੇ ਉਪਲੱਬਧ ਟਿਊਟੋਰਿਅਲ ਨੂੰ ਵੇਖੋ , ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ ।

http: / / spoken - tutorial . org / What_is_a_Spoken_Tutorial

07:53 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ ਹੋ ।
07:58 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਦਿਤੇ ਜਾਂਦੇ ਹਨ ।
08:06 ਜਿਆਦਾ ਜਾਣਕਾਰੀ ਦੇ ਲਈ , ਕ੍ਰਿਪਾ contact AT spoken-tutorial.org ਉੱਤੇ ਲਿਖੋ।
08:12 ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ - ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਅਤੇ ਇਹ
08:17 ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ।
08:22 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ spoken-tutorial.org/NMEICT-Inro ਉੱਤੇ ਉਪਲੱਬਧ ਹੈ ।
08:31 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ।

Contributors and Content Editors

Harmeet, PoojaMoolya