Inkscape/C2/Text-Manipulation/Punjabi
From Script | Spoken-Tutorial
Time | Narration |
00:01 | Inkscape ਪ੍ਰਯੋਗ ਕਰਕੇ Text Manipulation ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ- |
00:09 | *ਪਾਥ ਉੱਤੇ ਟੈਕਸਟ ਬਣਾਉਣਾ |
00:11 | ਸ਼ੇਪ ਉੱਤੇ ਟੈਕਸਟ ਬਣਾਉਣਾ |
00:13 | ਟੈਕਸਟ ਦੇ ਅੰਦਰ ਇਮੇਜ |
00:15 | ਪਰਸਪੈਕਟਿਵ ਵਿੱਚ ਟੈਕਸਟ |
00:17 | ਕੱਟ-ਆਊਟ ਟੈਕਸਟ |
00:19 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਪ੍ਰਯੋਗ ਕਰ ਰਿਹਾ ਹਾਂ: |
00:22 | ਉਬੰਟੁ ਲਿਨਕਸ 12.04 OS |
00:25 | Inkscape ਵਰਜਨ 0.48.4 |
00:28 | ਹੁਣ Inkscape ਖੋਲ੍ਹਦੇ ਹਾਂ। |
00:31 | ਪਹਿਲਾਂ, ਅਸੀ ਸਿਖਾਂਗੇ ਕਿ ਪਾਥ ਉੱਤੇ ਟੈਕਸਟ ਨੂੰ ਕਿਵੇਂ ਲਿਖਦੇ ਹਾਂ। Text tool ਉੱਤੇ ਕਲਿਕ ਕਰੋ। |
00:36 | ਕੈਨਵਾਸ ਉੱਤੇ “ਸਪੋਕਨ ਟਿਊਟੋਰੀਅਲ ਇੱਕ ਆਡੀਓ-ਵਿਡੀਓ ਟਿਊਟੋਰੀਅਲ ਹੈ” ਵਾਕ ਟਾਈਪ ਕਰੋ। |
00:43 | ਫੌਂਟ ਸਾਈਜ ਨੂੰ ਘੱਟ ਕਰਕੇ 20 ਕਰੋ। |
00:46 | ਯਾਦ ਕਰੋ ਕਿ ਪਿਛਲੇ ਟਿਊਟੋਰਿਅਲ ਵਿੱਚ ਅਸੀਂ Bezier tool ਦਾ ਪ੍ਰਯੋਗ ਕਰਕੇ ਪਾਥ ਬਣਾਉਣਾ ਸਿੱਖਿਆ ਸੀ। |
00:51 | ਸੋ, ਇਸ ਉੱਤੇ ਕਲਿਕ ਕਰੋ। |
00:53 | ਕੈਨਵਾਸ ਉੱਤੇ ਕਲਿਕ ਕਰੋ ਅਤੇ ਟੈਕਸਟ ਦੇ ਹੇਠਾਂ ਇੱਕ tilde ਸ਼ੇਪ ਦਾ ਪਾਥ ਬਣਾਓ। |
00:59 | ਟੈਕਸਟ ਅਤੇ ਪਾਥ ਦੋਨਾਂ ਨੂੰ ਚੁਣੋ। |
01:03 | Text menu ਉੱਤੇ ਜਾਓ ਅਤੇ Put on Path ਵਿਕਲਪ ਉੱਤੇ ਕਲਿਕ ਕਰੋ। |
01:08 | ਵੇਖੋ ਕਿ ਸਾਡਾ ਟੈਕਸਟ ਪਾਥ ਉੱਤੇ ਆ ਗਿਆ ਹੈ। |
01:12 | ਇਸ ਸਾਰੇ ਨੂੰ ਅਣਚੁਣਿਆ ਕਰਨ ਲਈ ਕੈਨਵਾਸ ਉੱਤੇ ਕਿਤੇ ਵੀ ਕਲਿਕ ਕਰੋ। |
01:16 | Text tool ਚੁਣੋ ਅਤੇ ਟੈਕਸਟ ਦੇ ਸ਼ੁਰੁਆਤੀ ਪੁਆਇੰਟ ਉੱਤੇ ਕਲਿਕ ਕਰੋ। |
01:21 | ਪਾਥ ਉੱਤੇ ਟੈਕਸਟ ਨੂੰ ਵਿਵਸਥਿਤ ਕਰਨ ਲਈ space bar ਦਬਾਕੇ ਕੁੱਝ ਸਪੇਸ ਦਿਓ। |
01:28 | ਹੁਣ ਪਾਥ ਨੂੰ ਚੁਣੋ ਅਤੇ Node tool ਉੱਤੇ ਕਲਿਕ ਕਰੋ। |
01:35 | handles ਦਾ ਪ੍ਰਯੋਗ ਕਰਕੇ ਪਾਥ ਨੂੰ ਰੀਸਾਈਜ ਕਰੋ। |
01:39 | ਵੇਖੋ ਕਿ ਪਾਥ ਦੀ ਰੀਸਾਇਜਿੰਗ ਦੇ ਅਨੁਸਾਰ ਟੈਕਸਟ ਬਦਲਦਾ ਹੈ। |
01:45 | ਪਾਥ ਵਿਚੋਂ ਟੈਕਸਟ ਨੂੰ ਹਟਾਉਣ ਦੇ ਲਈ, ਟੈਕਸਟ ਨੂੰ ਚੁਣੋ। |
01:49 | Text menu ਉੱਤੇ ਜਾਓ। |
01:51 | Remove from Path ਉੱਤੇ ਕਲਿਕ ਕਰੋ। |
01:54 | ਵੇਖੋ ਕਿ ਪਾਥ ਹੁਣ ਹਟ ਗਿਆ ਹੈ। |
01:57 | ਇਸ ਐਕਸ਼ਨ ਨੂੰ ਅੰਡੂ ਕਰਨ ਲਈ Ctrl+Z ਦਬਾਓ। |
02:01 | ਅੱਗੇ, ਅਸੀ ਸਿਖਾਂਗੇ ਕਿ ਸ਼ੇਪ ਵਿੱਚ ਟੈਕਸਟ ਨੂੰ ਕਿਵੇਂ ਇਨਸਰਟ ਕਰਦੇ ਹਨ। |
02:05 | Polygon tool ਪ੍ਰਯੋਗ ਕਰਕੇ, ਹੈਕਸਾਗਨ ਬਣਾਓ। |
02:09 | ਹੁਣ ਅਸੀ ਹੈਕਸਾਗਨ ਦੇ ਅੰਦਰ ਕੁੱਝ ਟੈਕਸਟ ਇਨਸਰਟ ਕਰਾਂਗੇ। |
02:14 | ਮੈਂ LibreOffice Writer ਫਾਇਲ, ਜੋ ਮੈਂ ਪਹਿਲਾਂ ਸੇਵ ਕੀਤੀ ਸੀ, ਉਸ ਵਿਚੋਂ ਕੁੱਝ ਟੈਕਸਟ ਕਾਪੀ ਕਰਾਂਗਾ। |
02:19 | ਟੈਕਸਟ ਚੁਣਨ ਲਈ Ctrl+A ਦਬਾਓ ਅਤੇ ਉਸਨੂੰ ਕਾਪੀ ਕਰਨ ਲਈ Ctrl+C ਦਬਾਓ। |
02:25 | ਹੁਣ, Inkscape ਉੱਤੇ ਵਾਪਸ ਆਉਂਦੇ ਹਾਂ। |
02:27 | Text tool ਉੱਤੇ ਕਲਿਕ ਕਰੋ। |
02:30 | ਹੈਕਸਾਗਨ ਦੇ ਹੇਠਾਂ ਟੈਕਸਟ ਨੂੰ ਪੇਸਟ ਕਰਨ ਲਈ Ctrl+V ਦਬਾਓ। |
02:35 | ਟੈਕਸਟ ਅਤੇ ਹੈਕਸਾਗਨ ਦੋਨਾਂ ਨੂੰ ਚੁਣੋ। |
02:39 | ਹੁਣ Text menu ਉੱਤੇ ਜਾਓ। |
02:41 | Flow into Frame ਉੱਤੇ ਕਲਿਕ ਕਰੋ। |
02:45 | ਹੁਣ ਸਾਡਾ ਟੈਕਸਟ ਹੈਕਸਾਗਨ ਵਿੱਚ ਇਨਸਰਟ ਹੋ ਗਿਆ ਹੈ। |
02:49 | ਪੂਰੇ ਟੈਕਸਟ ਨੂੰ ਦਿਖਣ ਯੋਗ ਬਣਾਉਣ ਲਈ ਫੌਂਟ ਸਾਈਜ ਨੂੰ ਘੱਟ ਕਰਕੇ 10 ਕਰੋ। |
02:54 | Flow ਨੂੰ ਹਟਾਉਣ ਦੇ ਲਈ, Text menu ਉੱਤੇ ਜਾਓ ਅਤੇ Unflow ਉੱਤੇ ਕਲਿਕ ਕਰੋ। |
03:00 | ਵੇਖੋ ਕਿ ਟੈਕਸਟ ਗਾਇਬ ਹੋ ਗਿਆ ਹੈ। ਇਸ ਐਕਸ਼ਨ ਨੂੰ ਅੰਡੂ ਕਰਨ ਲਈ Ctrl+Z ਦਬਾਓ। |
03:07 | ਹੁਣ ਅਸੀ ਸਿਖਾਂਗੇ ਕਿ ਇਮੇਜ ਉੱਤੇ ਟੈਕਸਟ ਕਿਵੇਂ ਲਿਖਦੇ ਹਨ। |
03:11 | ਪਹਿਲਾਂ ਇੱਕ ਇਮੇਜ ਨੂੰ ਇੰਪੋਰਟ ਕਰੋ। File ਉੱਤੇ ਜਾਓ। Import ਉੱਤੇ ਕਲਿਕ ਕਰੋ। |
03:19 | ਮੈਂ Pictures ਫੋਲਡਰ ਵਿੱਚ ਇੱਕ ਇਮੇਜ ਸੇਵ ਕੀਤੀ ਹੈ। |
03:25 | ਹੁਣ ਸਾਡੇ ਕੈਨਵਾਸ ਉੱਤੇ ਉਹ ਇਮੇਜ ਹੈ। |
03:29 | ਇਸਨੂੰ ਚੁਣੋ ਅਤੇ Object ਮੈਨਿਊ ਉੱਤੇ ਜਾਓ। |
03:33 | Pattern ਅਤੇ Object to Pattern ਉੱਤੇ ਕਲਿਕ ਕਰੋ। |
03:38 | Text tool ਪ੍ਰਯੋਗ ਕਰਕੇ, ਇਮੇਜ ਦੇ ਹੇਠਾਂ SPOKEN TUTORIAL ਟਾਈਪ ਕਰੋ। |
03:44 | ਟੈਕਸਟ ਨੂੰ ਬੋਲਡ ਕਰੋ। |
03:47 | Object menu ਉੱਤੇ ਜਾਓ। Fill and Stroke ਵਿਕਲਪ ਉੱਤੇ ਕਲਿਕ ਕਰੋ। |
03:52 | Fill ਟੈਬ ਦੇ ਹੇਠਾਂ Pattern ਉੱਤੇ ਕਲਿਕ ਕਰੋ। ਹੁਣ ਟੈਕਸਟ ਉੱਤੇ ਇਮੇਜ ਬਣਾਈ ਗਈ ਹੈ। |
04:01 | ਇਮੇਜ ਨੂੰ ਵਿਵਸਥਿਤ ਕਰਨ ਦੇ ਲਈ, Node tool ਉੱਤੇ ਕਲਿਕ ਕਰੋ। |
04:04 | ਅਸੀ ਇਮੇਜ ਉੱਤੇ ਇੱਕ square handle ਅਤੇ ਇੱਕ circular handle ਵੇਖ ਸਕਦੇ ਹਾਂ। |
04:08 | ਟੈਕਸਟ ਉੱਤੇ ਇਮੇਜ ਨੂੰ ਘੁਮਾਉਣ ਲਈ circular handle ਉੱਤੇ ਕਲਿਕ ਕਰੋ। |
04:13 | ਇਸਨੂੰ ਰੀਸਾਈਜ ਕਰਨ ਲਈ square handle ਉੱਤੇ ਕਲਿਕ ਕਰੋ। |
04:17 | ਅੱਗੇ ਅਸੀਂ ਸਿਖਾਂਗੇ ਕਿ ਪਰਸਪੈਕਟਿਵ ਵਿੱਚ ਟੈਕਸਟ ਕਿਵੇਂ ਬਣਾਉਂਦੇ ਹਨl |
04:21 | ਕੈਨਵਾਸ ਉੱਤੇ SPOKEN ਟਾਈਪ ਕਰੋ। |
04:24 | Path menu ਉੱਤੇ ਜਾਓ ਅਤੇ Object to Path ਉੱਤੇ ਕਲਿਕ ਕਰੋ। |
04:30 | ਅੱਗੇ ਚਲੋ Bezier curve ਚੁਣਕੇ ਪਾਥ ਬਣਾਉਂਦੇ ਹਾਂ। |
04:34 | ਹੇਠਾਂ ਖੱਬੇ ਹੱਥ ਪਾਥ ਬਣਾਉਣਾ ਸ਼ੁਰੂ ਕਰਦੇ ਹਾਂ। |
04:38 | ਖੱਬੇ ਪਾਸੇ ਵੱਲ ਵੱਡੀ ਸਾਈਡ ਅਤੇ ਸੱਜੇ ਪਾਸੇ ਵੱਲ ਛੋਟੀ ਸਾਈਡ ਦੇ ਨਾਲ ਪਰਸਪੈਕਟਿਵ ਵਿੱਚ ਇੱਕ ਰਿਕਟੈਂਗਲ ਬਣਾਉਂਦੇ ਹਾਂ। |
04:46 | ਪਹਿਲਾਂ ਟੈਕਸਟ ਅਤੇ ਫਿਰ ਰਿਕਟੈਂਗੂਲਰ ਪਾਥ ਚੁਣੋ। |
04:50 | Extensions ਉੱਤੇ ਜਾਓ, Modify Path ਅਤੇ ਫਿਰ Perspective ਉੱਤੇ ਕਲਿਕ ਕਰੋ। |
04:57 | ਹੁਣ, ਅਸੀ ਵੇਖ ਸਕਦੇ ਹਾਂ ਕਿ ਟੈਕਸਟ ਪਰਸਪੈਕਟਿਵ ਵਿੱਚ ਵਿਖਾਈ ਦਿੰਦਾ ਹੈ। |
05:01 | ਧਿਆਨ ਦਿਓ ਕਿ ਟੈਕਸਟ ਸ਼ੁਰੁਆਤੀ ਪੁਆਇੰਟ ਅਤੇ ਪਾਥ ਦੀ ਦਿਸ਼ਾ ਲੈਂਦਾ ਹੈ। |
05:07 | ਅੱਗੇ, ਹੁਣ ਇੱਕ ਹੋਰ ਪਰਸਪੈਕਟਿਵ ਵਿੱਚ ਟੈਕਸਟ ਬਣਾਉਂਦੇ ਹਾਂ। |
05:11 | ਕੈਨਵਾਸ ਉੱਤੇ TUTORIAL ਟਾਈਪ ਕਰੋ। |
05:15 | Path menu ਉੱਤੇ ਜਾਓ ਅਤੇ Object to Path ਉੱਤੇ ਕਲਿਕ ਕਰੋ। |
05:19 | Bezier tool ਪ੍ਰਯੋਗ ਕਰਕੇ ਇੱਕ ਉਹੋ ਜਿਹਾ ਹੀ ਪਰਸਪੈਕਟਿਵ ਰਿਕਟੈਂਗੂਲਰ ਪਾਥ ਬਣਾਉਂਦੇ ਹਾਂ। |
05:24 | ਇਸ ਵਾਰ ਊਪਰੀ ਖੱਬੇ ਕੋਨੇ ਤੋਂ ਸ਼ੁਰੂ ਕਰਦੇ ਹਾਂ ਅਤੇ ਕਲਾਕਵਾਇਜ ਦਿਸ਼ਾ ਵਿੱਚ ਅੱਗੇ ਵਧਾਉਂਦੇ ਹਾਂ। |
05:30 | ਪਹਿਲਾਂ ਟੈਕਸਟ ਅਤੇ ਫਿਰ ਪਾਥ ਚੁਣੋ। |
05:34 | Extensions, Modify Path ਅਤੇ ਫਿਰ Perspective ਉੱਤੇ ਜਾਓ । |
05:42 | ਹੁਣ ਅਸੀ ਵੇਖਦੇ ਹਾਂ ਕਿ ਟੈਕਸਟ ਉੱਤੋਂ ਲੈ ਕੇ ਹੇਠਾਂ ਵੱਲ ਵਿਖਾਈ ਦਿੰਦਾ ਹੈ। |
05:46 | ਇਹ ਇਸਲਈ ਹੁੰਦਾ ਹੈ ਕਿਉਂਕਿ ਪਾਥ ਦੇ ਸ਼ੁਰੁਆਤੀ ਪੁਆਇੰਟ ਦੇ ਆਧਾਰ ਉੱਤੇ ਟੈਕਸਟ ਅਲਾਇਨ ਕੀਤਾ ਹੋਇਆ ਹੈ। |
05:51 | ਅਖੀਰ ਵਿੱਚ, ਅਸੀ cut-out text ਦੇ ਬਾਰੇ ਵਿੱਚ ਸਿਖਾਂਗੇ। |
05:55 | ਇੱਕ ਰਿਕਟੈਂਗਲ ਬਣਾਉਂਦੇ ਹਾਂ ਅਤੇ ਰਿਕਟੈਂਗਲ ਵਿੱਚ ਉੱਤੇ ਸ਼ਬਦ INKSCAPE ਟਾਈਪ ਕਰਦੇ ਹਾਂ। |
06:01 | ਦੋਨਾਂ ਨੂੰ ਚੁਣੋ। Path menu ਉੱਤੇ ਜਾਓ। Difference ਵਿਕਲਪ ਚੁਣੋ। |
06:08 | ਵੇਖੋ ਕੈਨਵਾਸ ਉੱਤੇ ਕੀ ਹੁੰਦਾ ਹੈ। |
06:11 | ਅਸੀ cut-out text ਬਣਾਉਣ ਦਾ ਇੱਕ ਹੋਰ ਮੈਥਡ ਸਿਖਾਂਗੇ। |
06:15 | ਦੁਬਾਰਾ, ਸ਼ਬਦ INKSCAPE ਟਾਈਪ ਕਰੋ। |
06:17 | Object menu ਉੱਤੇ ਜਾਓ ਅਤੇ Fill and Stroke ਉੱਤੇ ਕਲਿਕ ਕਰੋ। |
06:21 | Stroke paint ਟੈਬ ਉੱਤੇ ਕਲਿਕ ਕਰੋ, Flat color ਉੱਤੇ ਕਲਿਕ ਕਰੋ। |
06:25 | Stroke style ਟੈਬ ਉੱਤੇ ਜਾਓ ਅਤੇ ਵਿਡਥ ਪੈਰਾਮੀਟਰ ਬਦਲਕੇ 2 ਕਰੋ। |
06:30 | Fill tab ਉੱਤੇ ਜਾਓ ਅਤੇ No paint ਉੱਤੇ ਕਲਿਕ ਕਰੋ। |
06:35 | ਵੇਖੋ ਕਿ ਸਾਡੇ ਟੈਕਸਟ ਉੱਤੇ ਇੱਕ ਕੱਟਆਊਟ ਸ਼ੇਪ ਬਣ ਗਈ ਹੈ। |
06:38 | ਹੁਣ ਸਾਰ ਕਰਦੇ ਹਾਂ। |
06:40 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: |
06:42 | *ਪਾਥ ਉੱਤੇ ਟੈਕਸਟ ਬਣਾਉਣਾ |
06:44 | *ਸ਼ੇਪ ਉੱਤੇ ਟੈਕਸਟ ਬਣਾਉਣਾ |
06:46 | *ਟੈਕਸਟ ਦੇ ਅੰਦਰ ਇਮੇਜ |
06:48 | *ਪਰਸਪੈਕਟਿਵ ਵਿੱਚ ਟੈਕਸਟ ਅਤੇ |
06:49 | *ਕੱਟ-ਆਊਟ ਟੈਕਸਟ |
06:51 | ਇੱਥੇ ਤੁਹਾਡੇ ਲਈ ਕੁੱਝ ਅਸਾਈਨਮੈਂਟਸ ਹਨ। |
06:54 | ਵੇਵੀ ਪਾਥ ਉੱਤੇ ਟੈਕਸਟ “Learn FOSS using Spoken Tutorial” ਬਣਾਓ। |
06:59 | Bezier tool ਦਾ ਪ੍ਰਯੋਗ ਕਰਕੇ ਇੱਕ Trapezoid ਬਣਾਓ। |
07:02 | ਕੋਡ ਫਾਈਲ ਵਿਚੋਂ ਟੈਕਸਟ ਨੂੰ ਕਾਪੀ ਕਰੋ ਅਤੇ ਇਸਨੂੰ Trapezoid ਦੇ ਅੰਦਰ ਪੇਸਟ ਕਰੋ। |
07:07 | ਕਲਰਫੁਲ ਇਮੇਜ ਉੱਤੇ ਟੈਕਸਟ INKSCAPE ਇਨਸਰਟ ਕਰੋ। |
07:10 | ਪਰਸਪੈਕਟਿਵ ਵਿੱਚ ਟੈਕਸਟ INKSCAPE ਬਣਾਓ। |
07:13 | SPOKEN TUTORIAL ਲਈ ਕੱਟ-ਆਊਟ ਟੈਕਸਟ ਬਣਾਓ। |
07:17 | ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ। |
07:21 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਵੇਖੋ। |
07:27 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੀ ਹੈ। |
07:34 | ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ ਸਾਨੂੰ ਲਿਖੋ। |
07:36 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਭਾਰਤ ਸਰਕਾਰ ਦੇ MHRD ਦੇ NMEICT ਦੇ ਦੁਆਰਾ ਸੁਪੋਰਟ ਕੀਤਾ ਗਿਆ ਹੈ। |
07:42 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ। |
07:47 | ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
ਆਈ.ਆਈ.ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |