Inkscape/C2/Create-and-edit-multiple-objects/Punjabi

From Script | Spoken-Tutorial
Jump to: navigation, search
Time Narration
00:01 Inkscape ਦੀ ਵਰਤੋ ਕਰਕੇ Create and edit multiple objects ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:08 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਆਬਜੈਕਟਸ ਨੂੰ ਕਾਪੀ ਅਤੇ ਪੇਸਟ ਕਰਨਾ
00:13 ਆਬਜੈਕਟਸ ਨੂੰ ਡੁਪਲੀਕੇਟ ਅਤੇ ਕਲੋਨ ਕਰਨਾ।
00:16 ਵੱਖ-ਵੱਖ ਆਬਜੈਕਟਸ ਦੇ ਸਮੂਹ ਅਤੇ ਕ੍ਰਮ ਬਣਾਉਣਾ
00:19 ਮਲਟੀਪਲ ਸਲੈਕਸ਼ਨ ਅਤੇ ਇਨਵਰਟ ਸਲੈਕਸ਼ਨ
00:22 Clipping ਅਤੇ Masking
00:25 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ ਊਬੁੰਟੂ ਲਿਨਕਸ 12.04 OS
00:31 Inkscape ਵਰਜਨ 0.48.4
00:35 ਡੈਸ਼ ਹੋਮ ਉੱਤੇ ਜਾਓ ਅਤੇ ਟਾਈਪ ਕਰੋ Inkscape l
00:39 ਤੁਸੀ ਲੋਗੋ ਉੱਤੇ ਕਲਿਕ ਕਰਕੇ Inkscape ਖੋਲ ਸਕਦੇ ਹੋ।
00:42 Assignment_1.svg ਫਾਇਲ ਖੋਲ੍ਹੋ, ਜਿਸਨੂੰ ਅਸੀਂ ਪਹਿਲਾਂ ਹੀ ਬਣਾਇਆ ਹੈ।
00:49 ਮੈਂ ਇਸਨੂੰ ਡਾਕਿਊਮੇਂਟਸ ਫੋਲਡਰ ਵਿੱਚ ਸੇਵ ਕੀਤਾ ਹੈ।
00:52 ਪਹਿਲਾਂ ਅਸੀ ਸਿਖਾਂਗੇ ਕਿ ਇੱਕ ਆਬਜੈਕਟ ਨੂੰ ਕਿਵੇਂ ਕਾਪੀ ਅਤੇ ਪੇਸਟ ਕਰਦੇ ਹਨ।
00:56 ਅਜਿਹਾ ਕਰਨ ਦੇ ਲਈ, ਸਾਨੂੰ ਪਹਿਲਾਂ ਇੱਕ ਆਬਜੈਕਟ ਨੂੰ ਚੁਣਨਾ ਚਾਹੀਦਾ ਹੈ। ਸੋ ਪੈਂਟਾਗਨ ਉੱਤੇ ਕਲਿਕ ਕਰੋ।
01:02 ਹੁਣ, ਇਸਨੂੰ ਕਾਪੀ ਕਰਨ ਲਈ ਆਪਣੇ ਕੀਬੋਰਡ ਉੱਤੇ Ctrl+C ਦਬਾਓ।
01:07 ਹੁਣ ਆਬਜੈਕਟ ਨੂੰ ਪੇਸਟ ਕਰਨ ਲਈ Ctrl+V ਦਬਾਓ। ਤੁਸੀ ਪੈਂਟਾਗਨ ਦੀ ਕਾਪੀ ਕੈਨਵਾਸ ਉੱਤੇ ਵੇਖ ਸਕਦੇ ਹੋ।
01:17 ਆਬਜੈਕਟਸ ਦੀ ਕਾਪੀ ਬਣਾਉਣ ਲਈ 3 ਹੋਰ ਤਰੀਕੇ ਹਨ।
01:21 ਇਸ ਸਾਰੇ 3 ਤਰੀਕਿਆਂ ਵਿੱਚ, ਆਬਜੈਕਟਸ ਦੀ ਇੱਕ ਕਾਪੀ ਮੂਲ ਆਬਜੈਕਟਸ ਦੇ ਉੱਤੇ ਬਣਦੀ ਹੈ।
01:29 ਪਹਿਲੇ ਤਰੀਕੇ ਨੂੰ Paste Special ਕਹਿੰਦੇ ਹਨ।
01:32 ਯਾਦ ਰੱਖੋ ਕਿ ਅਸੀਂ ਆਬਜੈਕਟਸ ਨੂੰ ਕਾਪੀ ਕਰਨ ਲਈ Ctrl+C ਪਹਿਲਾਂ ਹੀ ਦਬਾਇਆ ਹੈ।
01:38 ਜਿੱਥੋਂ ਇਸਨੂੰ ਕਾਪੀ ਕੀਤਾ ਗਿਆ ਸੀ, ਉਸਨੂੰ ਠੀਕ ਜਗ੍ਹਾ ਉੱਤੇ ਆਬਜੈਕਟਸ ਨੂੰ ਪੇਸਟ ਕਰਨ ਲਈ Ctrl+Alt+V ਬਟਨ ਦਬਾਓ।
01:47 ਮੂਲ ਆਬਜੈਕਟ ਨੂੰ ਇਸਦੇ ਹੇਠਾਂ ਸੱਜੇ ਵੱਲ ਦੇਖਣ ਲਈ ਕਾਪੀ ਕੀਤੇ ਗਏ ਆਬਜੈਕਟ ਨੂੰ ਕਾਪੀ ਕਰੋ।
01:54 ਇਨ੍ਹਾਂ ਦੋਨਾਂ ਆਬਜੈਕਟਸ ਨੂੰ ਮੂਵ ਕਰੋ ਅਤੇ ਇੱਕ ਤਰਫ ਰੱਖੋ।
01:57 ਦੂੱਜੇ ਤਰੀਕੇ ਨੂੰ Duplication ਕਹਿੰਦੇ ਹਨ। ਡੁਪਲਿਕੇਸ਼ਨ ਦੇ ਲਈ, ਸਾਨੂੰ ਪਹਿਲਾਂ ਆਬਜੈਕਟ ਨੂੰ ਕਾਪੀ ਕਰਨ ਦੀ ਲੋੜ ਨਹੀਂ ਹੈ।
02:05 ਪੈਂਟਾਗਨ ਨੂੰ ਚੁਣੋ ਅਤੇ ਆਪਣੇ ਕੀਬੋਰਡ ਉੱਤੇ Ctrl+D ਦਬਾਓ।
02:13 ਹੁਣ, ਮੂਲ ਦੇ ਠੀਕ ਉੱਤੇ, ਇੱਕ ਡੁਪਲੀਕੇਟ ਪੈਂਟਾਗਨ ਬਣਦਾ ਹੈ।
02:19 ਹੁਣ ਇਸਦੇ ਹੇਠਾਂ, ਮੂਲ ਨੂੰ ਦੇਖਣ ਲਈ ਡੁਪਲੀਕੇਟ ਆਬਜੈਕਟ ਨੂੰ ਮੂਵ ਕਰੋ।
02:25 ਡੁਪਲੀਕੇਟ ਆਬਜੈਕਟ ਵਿੱਚ ਬਦਲਾਵ ਮੂਲ ਆਬਜੈਕਟ ਉੱਤੇ ਪ੍ਰਭਾਵ ਨਹੀਂ ਪਾਉਂਦੇ ਹਨ।
02:32 ਇਸਦਾ ਰੰਗ ਹਰੇ ਵਿੱਚ ਬਦਲਕੇ ਅਤੇ ਸਾਇਜ ਘੱਟ ਕਰਕੇ ਇਸਨੂੰ ਜਾਂਚੋ।
02:40 ਤੀਜਾ ਤਰੀਕਾ Cloning ਹੈ।
02:44 ਐਲੀਪਸ ਉੱਤੇ ਕਲਿਕ ਕਰੋ ਅਤੇ ਕਲੋਨ ਨੂੰ ਬਣਾਉਣ ਲਈ Alt+D ਦਬਾਓ।
02:49 ਪਹਿਲਾਂ ਦੀ ਤਰ੍ਹਾਂ, ਕਲੋਨਡ ਆਬਜੈਕਟ ਮੂਲ ਦੇ ਠੀਕ ਉੱਤੇ ਬਣਦਾ ਹੈ।
02:55 ਇਸਨੂੰ ਦੇਖਣ ਲਾਇਕ ਬਣਾਉਣ ਲਈ ਇੱਕ ਪਾਸੇ ਮੂਵ ਕਰੋ।
02:58 ਕਿਰਪਾ ਕਰਕੇ ਧਿਆਨ ਦਿਓ, ਕਿ ਕਲੋਨਡ ਆਬਜੈਕਟ ਹਮੇਸ਼ਾ ਮੂਲ ਆਬਜੈਕਟਸ ਨਾਲ ਜੁੜ ਜਾਵੇਗਾ।
03:04 ਮੂਲ ਆਬਜੈਕਟ ਨੂੰ ਇਸਦੇ ਪੈਰੇਂਟ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ।
03:08 ਮੂਲ ਆਬਜੈਕਟ ਵਿੱਚ ਕੋਈ ਵੀ ਬਦਲਾਵ ਜਿਵੇਂ ਕਿ ਸਾਇਜ, ਰੰਗ ਆਦਿ ਵਿੱਚ ਇਸਦੇ ਕਲੋਨ ਨੂੰ ਪ੍ਰਭਾਵਿਤ ਕਰੇਗਾ।
03:16 ਮੂਲ ਆਬਜੈਕਟ ਦੇ ਰੰਗ ਨੂੰ ਗੁਲਾਬੀ ਵਿੱਚ ਬਦਲਕੇ, ਇਸਨੂੰ ਰੋਟੇਟ ਕਰੋ ਅਤੇ ਇਸਦਾ ਸਾਇਜ ਘੱਟ ਕਰਕੇ ਇਸਨੂੰ ਜਾਂਚੋ।
03:30 ਵੇਖੋ ਕਿ, ਸਮਾਨ ਬਦਲਾਵ ਆਪਣੇ ਆਪ ਹੀ ਕਲੋਨਡ ਆਬਜੈਕਟ ਵਿੱਚ ਹੁੰਦੇ ਹਨ।
03:36 ਮੂਲ ਆਬਜੈਕਟ ਤੋਂ ਕਲੋਨ ਨੂੰ ਵੱਖ ਕਰਨ ਦੇ ਲਈ, ਪਹਿਲਾਂ ਕਲੋਨ ਨੂੰ ਚੁਣੋ ਅਤੇ ਫਿਰ Shift+Alt+D ਦਬਾਓ।
03:44 ਹੁਣ, ਮੂਲ ਆਬਜੈਕਟ ਨੂੰ ਦੁਬਾਰਾ ਚੁਣੋ ਅਤੇ ਇਸਦੇ ਸਾਇਜ ਨੂੰ ਬਦਲੋ।
03:50 ਵੇਖੋ ਕਿ, ਕਲੋਨਡ ਆਬਜੈਕਟ ਪ੍ਰਭਾਵਿਤ ਨਹੀਂ ਹੁੰਦਾ ਹੈ।
03:54 ਇਸ ਆਪਰੇਸ਼ੰਸ ਲਈ ਸ਼ਾਰਟਕਟ ਆਇਕੰਸ ਕਮਾਂਡ ਬਾਰ ਵਿੱਚ ਉਪਲੱਬਧ ਹਨ, ਜਿਵੇਂ ਵਖਾਇਆ ਗਿਆ ਹੈ।
04:01 ਮਲਟੀਪਲ ਆਬਜੈਕਟਸ ਨੂੰ ਚੁਣਨ ਲਈ Shift key ਨੂੰ ਦਬਾਕੇ ਰੱਖੋ ਅਤੇ ਆਬਜੈਕਟ ਉੱਤੇ ਕਲਿਕ ਕਰੋ ਜਿਸਨੂੰ ਤੁਸੀ ਚੁਣਨਾ ਚਾਹੁੰਦੇ ਹੋ।
04:08 ਮੈਂ ਪਹਿਲਾਂ ਐਲੀਪਸ ਨੂੰ ਚੁਣਾਗਾ। ਫਿਰ ਮੈਂ Shift key ਦਬਾ ਕੇ ਰਖਾਂਗਾ ਅਤੇ ਹੋਰ ਐਲੀਪਸ ਨੂੰ ਚੁਣਾਗਾ।
04:15 ਧਿਆਨ ਦਿਓ ਕਿ, ਦੋਨੋ ਆਬਜੈਕਟਸ ਹੁਣ ਚੁਣੇ ਹੋਏ ਹਨ।
04:19 Ctrl+G ਬਟਨਾ ਨੂੰ ਇਕੱਠੇ ਦਬਾਕੇ ਅਸੀ ਹੁਣ ਉਨ੍ਹਾਂ ਨੂੰ ਸਮੂਹ ਵਿੱਚ ਕਰ ਸਕਦੇ ਹਾਂ।
04:24 ਧਿਆਨ ਦਿਓ ਕਿ ਐਲੀਪਸ ਹੁਣ ਇੱਕ ਆਬਜੈਕਟ ਦੇ ਰੂਪ ਵਿੱਚ ਸਮੂਹਿਤ ਹੋ ਗਏ ਹਨ।
04:28 ਤੁਸੀ ਉਨ੍ਹਾਂ ਨੂੰ ਆਸਪਾਸ ਮੂਵ ਕਰ ਸਕਦੇ ਹੋ ਅਤੇ ਤੁਸੀ ਵੇਖੋਗੇ ਕਿ ਦੋਨੋ ਆਬਜੈਕਟਸ ਇੱਕ ਆਬਜੈਕਟ ਦੇ ਰੂਪ ਵਿੱਚ ਮੂਵ ਹੁੰਦੇ ਹਨ।
04:35 ਸਮੂਹ ਦੇ ਸਾਇਜ ਨੂੰ ਬਦਲਨ ਦੀ ਕੋਸ਼ਿਸ਼ ਕਰੋ ਅਤੇ ਤੁਸੀ ਵੇਖੋਗੇ ਕਿ ਦੋਨੋ ਆਬਜੈਕਟਸ ਦਾ ਸਾਇਜ ਅਨੁਪਾਤ ਵਿੱਚ ਬਦਲਦਾ ਹੈ।
04:43 ਰੰਗ ਨੂੰ ਨੀਲੇ ਵਿੱਚ ਬਦਲੀਆਂ ਅਤੇ ਵੇਖੋ ਕਿ ਦੋਨੋ ਆਬਜੈਕਟਸ ਸਮਾਨ ਰੰਗ ਵਿੱਚ ਬਦਲਦੇ ਹਨ ।
04:53 ਅਸੀ ਕੀ ਕਰਾਂਗੇ ਜੇਕਰ ਅਸੀ ਸਮੂਹ ਵਿੱਚ ਕੇਵਲ ਕਿਸੇ ਇੱਕ ਆਬਜੈਕਟ ਦੀ ਪ੍ਰਾਪਰਟੀ ਨੂੰ ਬਦਲਨਾ ਚਾਹੁੰਦੇ ਹਾਂ।
05:01 ਸਮੂਹ ਵਿੱਚੋਂ ਇੱਕ ਆਬਜੈਕਟ ਨੂੰ ਚੁਣਨ ਲਈ Ctrl ਬਟਨ ਦਬਾਓ ਅਤੇ ਆਬਜੈਕਟ ਉੱਤੇ ਕਲਿਕ ਕਰੋ।
05:08 ਇਸ ਪ੍ਰਕਿਰਿਆ ਦੁਆਰਾ ਅਸੀ ਸਮੂਹ ਵਿੱਚ ਪਰਵੇਸ਼ ਕਰ ਸਕਦੇ ਹਾਂ ਅਤੇ ਵਿਅਕਤੀਗਤ ਆਬਜੈਕਟਸ ਨੂੰ ਚੁਣ ਸਕਦੇ ਹਾਂ।
05:13 ਸਮੂਹ ਵਿਚੋਂ ਬਾਹਰ ਆਉਣ ਦੇ ਲਈ, ਕੈਨਵਾਸ ਉੱਤੇ ਕਿਤੇ ਵੀ ਖਾਲੀ ਸਥਾਨ ਉੱਤੇ ਕਲਿਕ ਕਰੋ।
05:18 ਆਬਜੈਕਟਸ ਨੂੰ ਵੱਖ ਕਰਨ ਲਈ ਪਹਿਲਾਂ ਸਮੂਹ ਨੂੰ ਚੁਣੋ ਅਤੇ Ctrl+Shift+G ਬਟਨਾ ਜਾਂ Ctrl+U ਬਟਨਾ ਨੂੰ ਦਬਾਓ।
05:28 ਹੁਣ ਐਲੀਪਸ ਵੱਖ ਵੱਖ ਹੋ ਗਏ ਹਨ।
05:31 ਇਹਨਾ ਆਪਰੇਸ਼ੰਸ ਲਈ ਸ਼ਾਰਟਕਟ ਆਇਕੰਸ ਕਮਾਂਡ ਬਾਰ ਉੱਤੇ ਉਪਲੱਬਧ ਹਨ ਜਿਵੇਂ ਵਖਾਇਆ ਗਿਆ ਹੈ।
05:36 ਕੈਨਵਾਸ ਉੱਤੇ ਸਾਰੇ ਆਬਜੈਕਟਸ ਨੂੰ ਚੁਣਨ ਲਈ Ctrl+A ਬਟਨ ਦਬਾਓ।
05:42 ਸਾਰੇ ਆਬਜੈਕਟਸ ਨੂੰ ਅਣਚੁਣਿਆ ਕਰਨ ਦੇ ਲਈ, ਕੈਨਵਾਸ ਉੱਤੇ ਕਿਤੇ ਵੀ ਖਾਲੀ ਸਥਾਨ ਉੱਤੇ ਕਲਿਕ ਕਰੋ।
05:48 ਜੇਕਰ ਅਸੀ ਕਿਸੇ ਵਿਸ਼ੇਸ਼ ਨੂੰ ਛੱਡ ਕੇ ਸਾਰੇ ਆਬਜੈਕਟਸ ਨੂੰ ਚੁਣਨਾ ਚਾਹੁੰਦੇ ਹਾਂ, ਤਾਂ ਅਸੀ Invert Selection ਆਪਸ਼ੰਸ ਦੀ ਵਰਤੋ ਕਰ ਸਕਦੇ ਹਾਂ।
05:55 ਅਸੀ, ਐਰੋ ਨੂੰ ਛੱਡ ਕੇ ਸਾਰੇ ਆਬਜੈਕਟਸ ਨੂੰ ਚੁਣਨਾ ਚਾਹੁੰਦੇ ਹਾਂ।
05:59 ਤਾਂ, ਪਹਿਲਾਂ ਐਰੋ ਉੱਤੇ ਕਲਿਕ ਕਰੋ। Edit menu ਉੱਤੇ ਜਾਓ ਅਤੇ Invert selection ਉੱਤੇ ਕਲਿਕ ਕਰੋ।
06:08 ਧਿਆਨ ਦਿਓ ਕਿ ਕੈਨਵਾਸ ਵਿੱਚ ਐਰੋ ਨੂੰ ਛੱਡ ਕੇ ਸਾਰੇ ਆਬਜੈਕਟਸ ਚੁਣੇ ਹੋਏ ਹਨ।
06:16 ਹੁਣ ਸਿਖਦੇ ਹਾਂ ਕਿ ਆਬਜੈਕਟਸ ਨੂੰ ਕਿਵੇਂ ਕ੍ਰਮਬੱਧ ਕਰਦੇ ਹਨ।
06:20 ਵੱਡੇ ਪੈਂਟਾਗਨ ਦੇ ਉੱਤੇ ਛੋਟੇ ਪੈਂਟਾਗਨ ਨੂੰ ਮੂਵ ਕਰੋ।
06:25 ਹੁਣ ਇੱਕ ਸਟਾਰ ਬਣਾਓ ਅਤੇ ਇਸਨੂੰ ਛੋਟੇ ਪੈਂਟਾਗਨ ਦੇ ਉੱਤੇ ਰੱਖੋ।
06:36 ਛੋਟੇ ਪੈਂਟਾਗਨ ਨੂੰ ਚੁਣੋ। Object ਮੈਨਿਊ ਉੱਤੇ ਜਾਓ ਅਤੇ Raise ਉੱਤੇ ਕਲਿਕ ਕਰੋ।
06:42 ਵੇਖੋ, ਹੁਣ ਛੋਟਾ ਪੈਂਟਾਗਨ ਵਧ ਗਿਆ ਹੈ ਅਤੇ ਸਟਾਰ ਦੇ ਉੱਤੇ ਹੈ।
06:47 ਹੁਣ star ਉੱਤੇ ਕਲਿਕ ਕਰੋ। Object ਮੈਨਿਊ ਉੱਤੇ ਜਾਓ। Lower ਉੱਤੇ ਕਲਿਕ ਕਰੋ।
06:53 ਹੁਣ ਸਟਾਰ ਹੇਠਾਂ ਦੇ ਵੱਲ ਮੂਵ ਹੁੰਦਾ ਹੈ ਅਤੇ ਵੱਡਾ ਪੈਂਟਾਗਨ ਇਸਦੇ ਉੱਤੇ ਵਿਖਾਈ ਦਿੰਦਾ ਹੈ।
07:00 ਹੁਣ ਵੱਡੇ ਪੈਂਟਾਗਨ ਉੱਤੇ ਕਲਿਕ ਕਰੋ। Object ਮੈਨਿਊ ਉੱਤੇ ਜਾਓ ਅਤੇ Raise to top ਉੱਤੇ ਕਲਿਕ ਕਰੋ। ਹੁਣ ਵੱਡਾ ਪੈਂਟਾਗਨ ਸਭ ਤੋਂ ਉੱਤੇ ਵਿਖਾਈ ਦਿੰਦਾ ਹੈ।
07:11 ਹੁਣ ਫਿਰ ਦੁਬਾਰਾ Object ਮੈਨਿਊ ਉੱਤੇ ਜਾਓ। Lower to bottom ਉੱਤੇ ਕਲਿਕ ਕਰੋ। ਵੇਖੋ ਵੱਡਾ ਪੈਂਟਾਗਨ ਹੇਠਾਂ ਮੂਵ ਹੁੰਦਾ ਹੈ।
07:20 ਅਸੀ ਇਸ ਆਪਸ਼ੰਸ ਨੂੰ Tool controls bar ਵਿੱਚ ਵੀ ਪਾ ਸਕਦੇ ਹਾਂ।
07:25 ਹੁਣ ਸਿਖਦੇ ਹਨ ਕਿ ਕਲਿਪਿੰਗ ਕਿਵੇਂ ਕਰਦੇ ਹਨ।
07:28 ਕਲਿਪਿੰਗ ਤੁਹਾਡੇ ਮੁਸ਼ਕਲ ਆਬਜੈਕਟਸ ਨੂੰ ਤੇਜੀ
07:31 ਅਤੇ ਆਸਾਨੀ ਨਾਲ ਉਨ੍ਹਾਂ ਦੀ ਸਾਰੀ ਸ਼ੇਪ ਨੂੰ ਬਦਲਕੇ
07:35 ਤੁਹਾਡੇ ਡਿਜਾਇਨ ਦੇ ਹੋਰ ਐਲੀਮੈਂਟ ਜਾਂ ਸਰੂਪ ਨੂੰ ਉਸਦੇ ਸਮਾਨ ਬਣਾਉਂਦਾ ਹੈ।
07:39 ਇਸ ਪੇਸ਼ਕਾਰੀ ਲਈ ਮੈਂ ਇੱਕ ਇਮੇਜ ਦੀ ਵਰਤੋ ਕਰਾਂਗਾ। ਮੇਰੇ ਕੋਲ ਇੱਥੇ ਨਵੀਂ Inkscape ਫਾਇਲ ਵਿੱਚ ਇੱਕ ਇਮੇਜ ਹੈ।
07:45 ਇਸ ਇਮੇਜ ਉੱਤੇ ਮੇਂ ਇੱਕ ਐਲੀਪਸ ਸ਼ੇਪ ਬਣਾਵਾਂਗਾ।
07:49 ਹੁਣ, ਇਮੇਜ ਅਤੇ ਐਲੀਪਸ ਨੂੰ ਚੁਣੋ।
07:53 Object ਮੈਨਿਊ ਉੱਤੇ ਜਾਓ। Clip ਉੱਤੇ ਕਲਿਕ ਕਰੋ ਅਤੇ ਫਿਰ Set ਉੱਤੇ ਕਲਿਕ ਕਰੋ।
07:59 ਵੇਖੋ ਕਿ, ਇਮੇਜ ਹੁਣ ਐਲੀਪਸ ਦੀ ਸ਼ੇਪ ਵਿੱਚ ਕਲਿੱਪ ਹੋ ਗਈ ਹੈ।
08:04 ਕਲਿਪਿੰਗ ਵਿੱਚ, ਆਬਜੈਕਟਸ ਦੀ ਸ਼ੇਪ ਕਲਿੱਪ ਦੇ ਰੂਪ ਵਿੱਚ ਉਪਯੋਗਿਤ ਹੈ, ਜੋ ਦਿਖਾਏ ਹੋਏ ਖੇਤਰ ਨੂੰ ਪਰਿਭਾਸ਼ਿਤ ਕਰਦਾ ਹੈ।
08:09 ਅਸੀ Object ਮੈਨਿਊ ਉੱਤੇ ਵਾਪਸ ਜਾਕੇ ਕਲਿੱਪ ਨੂੰ ਹਟਾ ਸਕਦੇ ਹਾਂ। Clip ਉੱਤੇ ਕਲਿਕ ਕਰੋ ਅਤੇ ਫਿਰ Release ਉੱਤੇ ਕਲਿਕ ਕਰੋ।
08:17 ਹੁਣ ਕਲਿੱਪ ਰਿਲੀਜ ਹੁੰਦੀ ਹੈ।
08:19 ਹੁਣ Masking ਕਰਨਾ ਸਿਖਦੇ ਹਾਂ।
08:22 Masking Clipping ਦੇ ਸਮਾਨ ਹੈ।
08:25 Masking ਵਿੱਚ, ਇੱਕ ਆਬਜੈਕਟ ਦੀ ਪਾਰਦਰਸ਼ਤਾ ਜਾਂ ਚਮਕ ਦੂੱਜੇ ਆਬਜੈਕਟ ਦੀ ਔਪੇਸਿਟੀ ਨੂੰ ਨਿਰਧਾਰਤ ਕਰਦਾ ਹੈ।
08:32 Masking ਦੀ ਪੇਸ਼ਕਾਰੀ ਦੇ ਲਈ, ਮੈਂ gradient ਟੂਲ ਦੀ ਵਰਤੋ ਕਰਕੇ ਪਹਿਲਾਂ ਐਲੀਪਸ ਨੂੰ ਅੱਧ ਪਾਰਦਰਸ਼ੀ ਬਣਾਵਾਂਗਾl
08:38 ਹੁਣ ਐਲੀਪਸ ਚੁਣੋ।
08:40 Object ਮੈਨਿਊ ਉੱਤੇ ਜਾਓ। Fill and stroke ਉੱਤੇ ਕਲਿਕ ਕਰੋ।
08:44 Radial gradient ਉੱਤੇ ਕਲਿਕ ਕਰੋ ਅਤੇ ਫਿਰ Edit ਉੱਤੇ ਕਲਿਕ ਕਰੋ।
08:50 ਰੰਗ ਨੂੰ ਸਫੇਦ ਵਿੱਚ ਬਦਲਨ ਲਈ RGB ਸਲਾਇਡਰ ਨੂੰ ਇੱਕਦਮ ਸੱਜੇ ਮੂਵ ਕਰੋ।
09:00 Stop ਡਰਾਪ ਡਾਉਨ ਐਰੋ ਉੱਤੇ ਕਲਿਕ ਕਰੋ ਅਤੇ ਹੋਰ stop ਨੂੰ ਚੁਣੋ।
09:05 ਰੰਗ ਨੂੰ ਕਾਲ਼ਾ ਅਤੇ ਅਲਫਾ ਵੈਲਿਊ ਨੂੰ 255 ਵਿੱਚ ਬਦਲਨ ਲਈ RGB ਸਲਾਇਡਰ ਨੂੰ ਇੱਕਦਮ ਖੱਬੇ ਵੱਲ ਮੂਵ ਕਰੋ।
09:15 ਵਿਚਕਾਰ ਇੱਕ ਹੋਰ ਰੰਗ ਜੋੜਨ ਲਈ Add stop ਉੱਤੇ ਕਲਿਕ ਕਰੋ।
09:20 Node ਟੂਲ ਉੱਤੇ ਕਲਿਕ ਕਰੋ ਅਤੇ ਡਾਇਮੰਡ ਹੈਂਡਲ ਨੂੰ ਉੱਤੇ ਸਿਰੇ ਵੱਲ ਮੂਵ ਕਰੋ।
09:27 ਹੁਣ, ਇਮੇਜ ਅਤੇ ਐਲੀਪਸ ਨੂੰ ਚੁਣੋ।
09:30 Object ਮੈਨਿਊ ਉੱਤੇ ਜਾਓ।
09:32 Mask ਉੱਤੇ ਕਲਿਕ ਕਰੋ ਅਤੇ ਫਿਰ Set ਉੱਤੇ ਕਲਿਕ ਕਰੋ।
09:36 ਵੇਖੋ ਕਿ mask ਇਮੇਜ ਉੱਤੇ ਬਣ ਗਿਆ ਹੈ।
09:40 ਧਿਆਨ ਦਿਓ ਕਿ, ਇਮੇਜ masking ਆਬਜੈਕਟ ਦੀ ਪਾਰਦਰਸ਼ਤਾ ਵਿਸ਼ੇਸ਼ਤਾਵਾਂ ਲੈਂਦੀ ਹੈ, ਜੋ ਕਿ ਐਲੀਪਸ ਹੈ।
09:47 ਮਾਸਕ ਹਟਾਉਣ ਲਈ Object ਮੈਨਿਊ ਉੱਤੇ ਵਾਪਸ ਜਾਓ।
09:51 Mask ਉੱਤੇ ਕਲਿਕ ਕਰੋ ਅਤੇ ਫਿਰ Release ਉੱਤੇ ਕਲਿਕ ਕਰੋ।
09:54 mask ਹੁਣ ਹਟ ਗਿਆ ਹੈ।
09:56 ਸੰਖੇਪ ਵਿੱਚ,
09:57 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ, ਆਬਜੈਕਟਸ ਨੂੰ ਕਾਪੀ ਅਤੇ ਪੇਸਟ ਕਰਨਾ।
10:02 ਡੁਪਲੀਕੇਟ ਅਤੇ ਕਲੋਨ ਆਬਜੈਕਟਸ
10:05 ਵੱਖ-ਵੱਖ ਆਬਜੈਕਟਸ ਨੂੰ ਸਮੂਹ ਵਿੱਚ ਅਤੇ ਕ੍ਰਮਬੱਧ ਕਰਨਾ
10:08 ਮਲਟੀਪਲ ਸਲੈਕਸ਼ਨ ਅਤੇ ਇੰਵਰਟ ਸਲੈਕਸ਼ਨ
10:10 Clipping ਅਤੇ Masking
10:12 ਇੱਥੇ ਤੁਹਾਡੇ ਲਈ 2 ਅਸਾਈਨਮੈਂਟ ਹਨ ।
10:15 ਭੂਰੇ ਰੰਗ ਵਿੱਚ ਇੱਕ ਵਰਟੀਕਲ ਐਲੀਪਸ ਅਤੇ ਕਾਲੇ ਰੰਗ ਵਿੱਚ ਇੱਕ ਚੱਕਰ ਬਣਾਓ।
10:20 ਐਲੀਪਸ ਦੇ ਉੱਤੇ ਕੇਂਦਰ ਉੱਤੇ ਚੱਕਰ ਨੂੰ ਰੱਖੋ।
10:23 ਇਹ ਅੱਖ ਦੇ ਸਰੂਪ ਦੀ ਤਰ੍ਹਾਂ ਦਿਖਨਾ ਚਾਹੀਦਾ ਹੈ।
10:25 ਹੁਣ ਉਨ੍ਹਾਂ ਨੂੰ ਸਮੂਹ ਵਿੱਚ ਰੱਖੋ।
10:27 ਇੱਕ ਦੂਜੀ ਅੱਖ ਬਣਾਉਣ ਲਈ ਇੱਕ ਕਲੋਨ ਬਣਾਓ।
10:31 ਦੋਨੋ ਅੱਖਾਂ ਨੂੰ ਦਿਖਣ ਯੋਗ ਬਣਾਉਣ ਲਈ ਇਸਨੂੰ ਇੱਕ ਪਾਸੇ ਮੂਵ ਕਰੋ।
10:35 ਨੀਲੇ ਰੰਗ ਵਿੱਚ ਇੱਕ ਚੱਕਰ ਅਤੇ ਲਾਲ ਰੰਗ ਵਿੱਚ ਇੱਕ ਵਰਗ ਨੂੰ ਬਣਾਓ।
10:40 ਵਰਗ ਦਾ ਡੁਪਲੀਕੇਟ ਬਣਾਓ ਅਤੇ ਦੋਨੋ ਵਰਗਾਂ ਨੂੰ ਵਿਕਰਨ ਰੂਪ ਵਜੋਂ ਵਿਪਰੀਤ ਦਿਸ਼ਾ ਵਿੱਚ ਰੱਖੋ।
10:45 ਦੋਨੋ ਵਰਗਾਂ ਨੂੰ ਚੁਣੋ ਅਤੇ ਉਨ੍ਹਾਂ ਨੂੰ ਇੱਕ ਆਬਜੈਕਟ ਵਿੱਚ ਸਮੂਹਿਤ ਕਰੋ।
10:50 ਚੱਕਰ ਨੂੰ ਸਮੂਹਿਤ ਵਰਗਾਂ ਦੇ ਉੱਤੇ ਕੇਂਦਰ ਵਿੱਚ ਰੱਖੋ।
10:54 ਦੋਨੋ ਨੂੰ ਚੁਣੋ ਅਤੇ ਇੱਕ ਕਲਿੱਪ ਬਣਾਓ। ਇਹ ਧਨੁਸ਼ ਦੀ ਤਰ੍ਹਾਂ ਦਿਖਨਾ ਚਾਹੀਦਾ ਹੈ।
11:00 ਤੁਹਾਡੀ ਸੰਪੂਰਨ ਅਸਾਈਨਮੈਂਟ ਇਸ ਤਰ੍ਹਾਂ ਦਿਖਨੀ ਚਾਹੀਦੀ ਹੈ।
11:03 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
11:12 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।
11:21 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
11:23 ਇਹ ਭਾਰਤ ਸਰਕਾਰ ਦੇ MHRD ਦੇ ਆਈ ਸੀ ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ।
11:31 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।
11:35 ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
11:38 ਇਹ ਸਕਰਿਪ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈl ਆਈ ਆਈ ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ।

Contributors and Content Editors

Harmeet