Geogebra/C2/Symmetrical-Transformation-in-Geogebra/Punjabi

From Script | Spoken-Tutorial
Jump to: navigation, search
Time Narration
00:00 ਸਾਥੀਉ ਨਮਸਕਾਰ। ਜਿੳੇਜੇਬਰਾ ਵਿਚ ਸਮਮਿਤੀ ਰੂਪਾਂਤਰ (Symmetrical Transformation) ਦੇ ਇਸ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:06 ਇਸ ਟਯੂਟੋਰਿਅਲ ਵਿਚ ਅਸੀਂ ਸਮਮਿਤੀ ਰੂਪਾਂਤਰ ਸਿੱਖਾਂਗੇ ਜਿਵੇਂ ਕਿ
00:11 ਰੇਖਾ ਸਮਮਿਤੀ (Line symmetry), ਕਰ ਸਮਮਿਤੀ (Rotation symmetry)
00:13 ਅਤੇ ਮਾਪ ਤੇ ਸਥਿਤੀ (scale and position) ਦੇ ਨਾਲ ਆਕਾਰ ਦਾ ਵਿਸਤਾਰ ਕਰਨਾ ਵੀ ਸਿੱਖਾਂਗੇ।
00:17 ਅਸੀਂ ਮੰਨਦੇ ਹਾਂ ਕਿ ਤੁਹਾਨੂੰ ਜਿਉਜੇਬਰਾ ਦਾ ਮੁੱਢਲਾ ਗਿਆਨ ਹੈ।
00:21 ਜੇ ਕਰ ਨਹੀਂ ਤਾਂ ਕ੍ਰਿਪਾ ਕਰਕੇ ਸਬੰਧਤ ਟਿਯੂਟੋਰਿਅਲ ਲਈ ਸਾਡੀ ਵੈਬਸਾਈਟ ’ਤੇ ਜਾਉ।
00:26 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਇਸਤੇਮਾਲ ਕਰ ਰਹੀ ਹਾਂ ਲਿਨਕਸ ਅੋਪਰੇਟਿੰਗ ਸਿਸਟਮ ਉਬੰਤੂ ਵਰਜ਼ਨ 11.10 (Linux operating system Ubuntu Version 11.10)
00:31 ਜਿਉਜੇਬਰਾ ਵਰਜ਼ਨ 3.2.47.0.
00:35 ਅਸੀਂ ਇਹਨਾਂ ਜਿਉਜੇਬਰਾ ਟੂਲਜ਼ ਦਾ ਇਸਤੇਮਾਲ ਕਰਾਂਗੇ।
00:37 ‘ਰਿਫਲੈਕਟ ਅੋਬਜੇਕਟ ਅਬਾਉਟ )ਲਾਈਨ’ (Reflect Object about Line)
00:39 ‘ਰੋਟੇਟ ਅੋਬਜੇਕਟ ਅਰਾਉਂਡ ਪੋਆਇੰਟ ਬਾਏ ਐਂਗਲ’ (Rotate Object around Point by Angle)
00:42 ‘ਡਾਇਲੇਟ ਅੋਬਜੇਕਟ ਫਰਾਮ ਏ ਪੋਆਇੰਟ ਬਾਏ ਫੈਕਟਰ’ (Dilate object from a Point by Factor)
00:45 ‘ਸੈਮੀਸਰਕਲ ਥਰੂ ਟੂ ਪੋਆਇੰਟਜ਼’ (Semicircle through Two points)
00:47 ‘ਰੈਗੁਲਰ ਪੋਲੀਗਨ ਐਂਡ (Regular Polygon and)
00:49 ‘ਲੰਬ ਦੋਭਾਜਕ’ (Perpendicular bisector)
00:51 ਰੂਪਾਂਤਰ ਦੀ ਪਰਿਭਾਸ਼ਾ (Definition of Transformation))
00:53 ਜਿਉਮੈਟਰਿਕ ਚਿੱਤਰ (geometric figure) ਦਾ ਸਮਮਿਤੀ ਰੂਪਾਂਤਰ ਹੈ -
00:57 ਇਕ ਧੁਰੇ (coordinate ) ਦੇ ਪੱਧਰ ’ਤੇ ਇਸਦੀ ਸਥਿਤੀ, ਆਕਾਰ ਜਾਂ ਰੂਪ ਵਿਚ ਬਦਲਾੳੇ।
01:02 ਮੂਲ ਚਿੱਤਰ ਨੂੰ ‘ਅੋਬਜੇਕਟ’ (Object) ਕਹਿੰਦੇ ਹਨ।
01:04 ਰੂਪਾਤਂਰਿਤ ਆਕਾਰ ਨੂੰ ‘ਇਮੇਜ’ (Image) ਕਹਿੰਦੇ ਹਨ।
01:07 ਪ੍ਰਤਿਬਿੰਬ ਸਮਮਿਤੀ ਨੂੰ(ਰਿਫਲੇਕਸ਼ਨ ਸਮੀਟਰੀ)
01:09 ਰੇਖਾ ਸਮਮਿਤੀ (Line symmetry) ਵੀ ਕਹਿੰਦੇ ਹਨ।
01:11 ਸਮਮਿਤੀ ਦੀ ਉਹ ਕਿਸਮ, ਜਿਥੇ ਇਕ ਅੱਧ ਦੂਜੇ ਅੱਧੇ ਦਾ ਪ੍ਰਤਿਬਿੰਬ ਹੁੰਦਾ ਹੈ
01:15 ਤੁਸੀਂ ਇਮੇਜ ਨੂੰ ਫੋਲਡ ਕਰਕੇ ਦੋਹਾਂ ਅੱਧੇ ਹਿੱਸਿਆਂ ਦਾ ਸਹੀ ਮਿਲਾਨ ਕਰ ਸਕਦੇ ਹੋ।
01:20 ਸਮਮਿਤੀ-ਰੇਖਾ ਉਹ ਰੇਖਾ ਹੈ, ਜਿਸ ਉੱਤੇ ਚਿੱਤਰ ਪ੍ਰਤਿਬਿੰਬਤ ਹੁੰਦਾ ਹੈ।
01:24 ਆਉ ਜਿਉਜੇਬਰਾ ਵਿੰਡੋ ’ਤੇ ਜਾਂਦੇ ਹਾਂ
01:27 ਡੈਸ਼ ਹੋਮ>> ਮੀਡਿਆ >>ਐਪਸ >>ਅੰਡਰ ਟਾਈਪ>>ਚੂਜ਼ ਐਜੂਕੇਸ਼ਨ>> (Dash home >>Media Apps>>Under Type >>Choose Education>>) ਅਤੇ ਜਿਉਜੇਬਰਾ ਵੇਖੋ।
01:37 ਇਸ ਟਿਯੂਟੋਰਿਅਲ ਲਈ ਮੈਂ ਐਲਜੇਬਰਿਕ ਵਿਊ ਨੂੰ ਬੰਦ ਕਰ ਰਹੀ ਹਾਂ।
01:40 ਐਲਜੇਬਰਿਕ ਵਿਊ ’ਤੇ ਕੋਲਜ਼ ਬਟਨ ’ਤੇ ਕਲਿਕ ਕਰੋ।
01:47 ਆਉ ਸਮਮਿਤੀ ਦੀ ਰੇਖਾ (Line of symmetry) ਨਾਲ ਸ਼ੁਰੂਆਤ ਕਰਦੇ ਹਾਂ।
01:50 ਆਉ ਪਹਿਲਾਂ ਇਕ ਸਮਭੁਜ ਤ੍ਰਿਕੋਣ ਬਣਾਈਏ।
01:53 ਟੂਲਬਾਰ ’ਤੋਂ ‘ਰੈਗੂਲਰ ਪੋਲੀਗਨ’ ਟੂਲ ਸਲੈਕਟ ਕਰੋ।
01:57 ਡਰਾਈਂਗ ਪੈਡ ’ਤੇ ਬਿੰਦੂ `'A' ,'B', ’ਤੇ ਕਲਿਕ ਕਰੋ ਅਤੇ ਭਾਗਾਂ ਦੀ ਸੰਖਿਆ ਲਈ 3 ਐਂਟਰ ਕਰੋ।
02:08 ਇਕ ਸਮਭੂਜ 'ABC' ਬਣ ਗਿਆ ਹੈ।
02:11 ਆਉ ਹੁਣ ਤ੍ਰਿਕੋਣ ਦੇ ਇਕ ਭਾਗ ’ਤੇ ਇਕ ਲੰਬਰੇਖਾ ਖਿੱਚੀਏ।
02:15 ‘ਲੰਬ ਦੋਭਾਜਕ ਟੂਲ’ (Perpendicular Bisector Tool) ਚੁਣੋ ਅਤੇ ਭਾਗ AC ’ਤੇ ਕਲਿਕ ਕਰੋ।
02:26 ਪੋਆਇਂਟ ਟੂਲ ਚੁਣੋ ਅਤੇ ਤ੍ਰਿਕੋਣ ਦੇ ਅੰਦਰ ਇਕ ਬਿੰਦੂ ਬਣਾਉ।
02:31 ਕਿਸੇ ਇਕ ਸਿਖਰ ਵਲ ਬਿੰਦੂ D ਦੀ ਥਾਂ ਬਦਲੋ।
02:38 ਬਿੰਦੂ D ’ਤੇ ਕਲਿਕ ਕਰੋ ਅਤੇ ‘ਟਰੇਸ ਅੋਨ’ ((Trace ON) ਚੁਣੋ।
02:43 ਟੂਲ ਬਾਰ ’ਤੋਂ ‘ਰਿਫਲੈਕਟ ਅੋਬਜੇਕਟ ਅਬਾਉਟ ਲਾਈਨ’ (Reflect Object about Line) ਟੂਲ ਚੁਣੋ।
02:48 ਬਿੰਦੂ D ’ਤੇ ਕਲਿਕ ਕਰੋ, ਇਹ ਬਿੰਦੂ D ਨੂੰ ਗੂੜਾ ਕਰਕੇ ਉਭਾਰੇਗਾ।
02:52 ‘ਪਰਪੈਂਡੀਕੁਲਰ ਬਾਇਸੈਕਟਰ (ਲੰਬ ਦੋਭਾਜਕ) ‘ਤੇ ਕਲਿਕ ਕਰੋ।
02:55 ਇਹ ਲੰਬ ਦੋਭਾਜਕ ਦੇ ਦੂਜੇ ਪਾਸੇ ਪ੍ਰਤਿਬਿੰਬਤ ਇਮੇਜ D' ਨੂੰ ਦਰਸਾਏਗਾ।
03:01 'D ਬਿੰਦੂ 'D' ਦੀ ਸ਼ੀਸ਼ੇ ਵਿਚਲੀ ਇਮੇਜ ਹੇ।
03:04 ਬਿੰਦੂ D' ਲਈ ਟਰੇਸ ਅੋਨ (Trace On) ਸੈਟ ਕਰੋ।
03:08 ਮੂਵ ਟੂਲ ਦਾ ਇਸਤੇਮਾਲ ਕਰਕੇ ਤ੍ਰਿਕੋਣ ਦੇ ਨਾਲ ਬਿੰਦੂ D ਦੀ ਥਾਂ ਬਦਲੋ।
03:11 ਟੂਲ ਬਾਰ ਵਿਚੋਂ ਮੂਵ ਟੂਲ ਦੇ ਨੀਚੇ ਪਹਿਲੇ ਅੋਪਸ਼ਨ ’ਤੇ ਕਲਿਕ ਕਰੋ।
03:22 ਮਾਉਸ ਨਾਲ ਚਿੱਤਰ’ਤੇ ਕਲਿਕ ਕਰੋ।
03:25 ਮਾਉਸ ਨੂੰ ਡਰੇਗ ਕਰਦਿਆਂ ਤ੍ਰਿਕੋਣ ਨੂੰ ਟਰੇਸ ਕਰੋ ।
03:28 ਹੁਣ ਮਾਉਸ ਬਟਨ ਛੱਡ ਦਿਉ।
03:31 ਤੁਸੀਂ ਕੀ ਵੇਖਦੇ ਹੈ? ਇਥੇ ਲੰਬ ਦੋਭਾਜਕ ਰੇਖਾ ਸਮਮਿਤੀ ਹੈ।
03:36 D ਅੋਬਜੇਕਟ ਹੈ ਅਤੇ D' ਇਮੇਜ ਹੈ।
03:39 ਆਉ ਰੇਖਾ ਕੋਲ ਇਕ ਅਰਧ-ਗੋਲਾ ਪ੍ਰਤਿਬਿੰਬਤ ਕਰੀਏ।
03:43 ਆਉ ਇਕ ਅਰਧ-ਗੋਲਾ ਖਿੱਚੀਏ। ‘ਸੈਮੀਸਰਕਲ ਥਰੂ ਟੂ ਪੋਆਇੰਟਜ਼’ ਟੂਲ ’ਤੇ ਕਲਿਕ ਕਰੋ, ਬਿੰਦੂ E ਅਤੇ ਫਿਰ F ਚਿੰਨ੍ਹਿਤ ਕਰੋ।
03:56 ਸੈਗਮੈਂਟ ਬਿਟਵੀਨ ਟੂ ਪੋਆਇੰਟਜ਼ ’ਤੇ ਕਲਿਕ ਕਰੋ।
04:02 ਬਿੰਦੂ G ਅਤੇ H ਨੂੰ ਚਿੰਨ੍ਹਿਤ ਕਰੋ, ਇਕ ਰੇਖਾ ਖਿੱਚੀ ਗਈ ਹੈ।
04:06 ਆਉ ਰੇਖਾ ਦੀ ਪੋ੍ਰਪਰਟੀ ਬਦਲੋ।
04:08 ਰੇਖਾ ’ਤੇ ਸੱਜਾ ਕਲਿਕ ਕਰੋ, ਔਬਜੇਕਟ ਪੋ੍ਰਪਰਟੀਜ਼ (Object properties) ’ਤੇ ਕਲਿਕ ਕਰੋ, ਸਟਾਈਲ ਬਦਲਨ ਲਈ ਸਟਾਈਲ (Style) ’ਤੇ ਕਲਿਕ ਕਰੋ।
04:21 ਟੂਲ ਬਾਰ ’ਤੇ ਰਿਫਲੈਕਟ ਔਬਜੇਕਟ ਅਬਾਉਟ ਲਾਈਨ’(Reflect Object about Line) ਟੂਲ ਚੁਣੋ।
04:27 ‘ਅਰਧ-ਗੋਲਾ’ EF ’ਤੇ ਕਲਿਕ ਕਰੋ।
04:31 ਰੇਖਾ GH ’ਤੇ ਕਲਿਕ ਕਰੋ।
04:34 ਇਹ ਰੇਖਾ GH ਦੇ ਦੂਜੇ ਪਾਸੇ ਪ੍ਰਤਿਬਿੰਬਤ ਇਮੇਜ EF ਦਰਸਾਏਗਾ।ਚਿੱਤਰ ਹੁਣ ਕਿਹੋ ਜਿਹਾ ਦਿੱਸਦਾ ਹੈ? ਇਹ ਇਕ ਗੋਲਾ ਦਿੱਸਦਾ ਹੈ।
04:45 ਆਉ ਇਸ ਫਾਈਲ ਨੂੰ ਸੇਵ ਕਰੀਏ।
04:47 “ਫਾਈਲ” >> “ਸੇਵ ਐਜ਼”( “File”>> "Save As") ’ਤੇ ਕਲਿਕ ਕਰੋ।
04:50 ਮੈੰ ਫਾਈਲ ਦਾ ਨਾਮ "Line-symmetry" ਟਾਈਪ ਕਰਾਂਗੀ ਅਤੇ “Save” ’ਤੇ ਕਲਿਕ ਕਰਾਂਗੀ
05:05 ਅੱਗੇ. ਆਉ ‘ਰੋਟੇਟ ਅੋਬਜੇਕਟ ਅਰਾਉਂਡ ਪੋਆਇੰਟ ਬਾਏ ਐਂਗਲ’ (“(“Rotate the Object around a Point by Angle”) ਦੇ ਬਾਰੇ ਵਿਚ ਸਿੱਖਦੇ ਹਾਂ।
05:12 ‘ਪਰਿਕਰਮਣ’ (Rotation) ਦੀ ਪਰਿਭਾਸ਼ਾ
05:15 ਪਰਿਕਰਮਣ ਇਕ ਰੂਪਾਂਤਰ ਹੈ ਜੋ ਚਿੱਤਰ ਨੂੰ ਇਕ ਕੋਣ ਤੋਂ ਨਿਸ਼ਚਿਤ ਕੇਂਦਰ ਦੇ ਆਸ-ਪਾਸ ਘੁੰਮਾਉਂਦਾ ਹੈ।
05:21 ਜੇ ਚਿੱਤਰ ਪਹਿਲਾਂ ਵਰਗਾ (unchanged) ਹੀ ਦਿੱਸਦਾ ਹੈ, ਤਾਂ ਚਿੱਤਰ ਪਰਿਕਰਮਣ ਸਮਮਿਤੀ ਹੈ।
05:29 ਤੁਸੀਂ ਚਿੱਤਰ ਨੂੰ ਕਿਸੀ ਵੀ ਡਿਗਰੀ ਮਾਪ ਵਿਚ ਘੁੰਮਾ ਸਕਦੇ ਹੋ।ਪਰਿਕਰਮਣ ਘੜੀ ਦੀ ਦਿਸ਼ਾ (ਖੱਬੇ ਤੋਂ ਸੱਜੇ) ਵਿਚ ਜਾਂ ਘੜੀ ਦੀ ਉਲਟ ਦਿਸ਼ਾ ਵਿਚ ਵੀ ਹੋ ਸਕਦਾ ਹੈ।
05:39 ਆਉ ਇਕ ਨਵੀਂ ਜਿਉਜੇਬਰਾ ਵਿੰਡੋ ਖੋਲ੍ਹੀਏ।
05:41 “ਫਾਈਲ” ਨਿਊ “File” >> New) ’ਤੇ ਕਲਿਕ ਕਰੋ
05:47 ਆਉ ਇਕ ਸਮਕੋਣ ਚਤੁਰਭੁਜ ਬਣਾਈਏ।
05:49 ਟੂਲਬਾਰ ਵਿਚੋਂ ‘ਰੈਗੁਲਰ ਪੋਲਗਿਨ’ “Regular Polygon”) ਟੂਲ ’ਤੇ ਕਲਿਕ ਕਰੋ।
05:55 ਡਰਾਈਂਗ ਪੈਡ ’ਤੇ ਕਲਿਕ ਕਰੋ।
05:57 ਬਿੰਦੂ 'A' ਅਤੇ 'B' ਨੂੰ ਚਿੰਨ੍ਹਿਤ ਕਰੋ।
05:59 ਇਕ ਡਾਇਲੋਗ ਬੋਕਸ ਖੁਲ੍ਹਦਾ ਹੈ।
06:01 ਅੋ.ਕੇ. ’ਤੇ ਕਲਿਕ ਕਰੋ।
06:03 ਸਮਕੋਣ ਚਤੁਰਭੁਜ 'ABCD' ਬਣ ਗਿਆ ਹੈ।
06:05 “Rotate Object around a Point by Angle” ਟੂਲ ’ਤੇ ਕਲਿਕ ਕਰੋ।
06:13 ਸਮਕੋਣ ਚਤੁਰਭੁਜ 'ABCD' ’ਤੇ ਕਲਿਕ ਕਰੋ।
06:16 ਇਹ ਸਮਕੋਣ ਚਤੁਰਭੁਜ ਨੂੰ ਗੂੜਾ ਕਰਕੇ ਉਭਾਰੇਗਾ ।
06:18 ਹੁਣ ਕਿਸੇ ਇਕ ਸਿੱਖਰ ’ਤੇ ਕਲਿਕ ਕਰੋ।
06:20 ਮੈਂ 'A'’ਤੇ ਕਲਿਕ ਕਰਾਂਗੀ।
06:23 ਇਕ ਡਾਇਲੋਗ ਬੋਕਸ ਖੁਲ੍ਹਦਾ ਹੈ।
06:25 ਕੋਣ ਖੇਤਰ ਵਿਚ “60” ਟਾਈਪ ਕਰੋ।
06:30 ਪਹਿਲੀ ਡ੍ਰਾਪ ਡਾਉਨ ਲਿਸਟ ਵਿਚੋਂ "°" ਚੁਣੋ।
06:35 ‘ਕਲੋਕ ਵਾਈਜ਼’ ਅੋਪਸ਼ਨ ਚੁਣੋ, ਅੋ.ਕੇ. ’ਤੇ ਕਲਿਕ ਕਰੋ।
06:40 ਇਹ 60° ਦੇ ਕੋਣ ਨੂੰ ਚੁਣੇ ਗਏ ਬਿੰਦੂ ’ਤੇ ਸਮਕੋਣ-ਚਤੁਰਭੁਜ ਨੂੰ ਕਲੋਕਵਾਈਜ਼ (ਖੱਬੇ ਤੋਂ ਸੱਜੇ) ਘੰਮਾਏਗਾ।
06:44 ਪਰਿਕਰਮਣਿਕ (rotated) ਇਮੇਜ 'A`B`C` 'D' ਬਣ ਗਈ ਹੈ।
06:49 ਆਉ ਮੂਵ ਟੂਲ ਦਾ ਇਸਤੇਮਾਲ ਕਰਕੇ ਇਸ ਚਿੱਤਰ ਨੂੰ ਅੱਲਗ ਕਰੀਏ।
07:00 ਅੱਗੇ, ਆਉ “ਡਾਇਲੇਟ ਜਾਂ ਐਨਲਾਰਜ ਔਬਜੇਕਟ ਫਰਾਮ ਪੋਆਇੰਟ ਬਾਏ ਫੈਕਟਰ” (Dilate or enlarge object from point by factor”) ਕਰੀਏ
07:09 ਵਿਸਤਾਰਨ (Dilation)
07:11 ਵਿਸਤਾਰਨ ਜਾਂ ਵੱਧਣਾ ਇਕ ਰੂਪਾਂਤਰ ਹੈ।
07:14 ਜਿਸ ਵਿਚ ਮਾਪ ਗੁਣਕ (scale factor) ਦਾ ਇਸਤੇਮਾਲ ਕਰਕੇ ਚਿੱਤਰ ਦਾ ਵਿਸਤਾਰ ਕੀਤਾ ਜਾਂਦਾ ਹੈ।
07:23 ਆਉ ‘ਪੋਲੀਗਨ’ ਟੂਲ ਦਾ ਇਸਤੇਮਾਲ ਕਰਕੇ ਤ੍ਰਿਕੋਣ ਬਣਾਈਏ।
07:28 E , F , G ਅਤੇ ਤ੍ਰਿਕੋਣ ਨੂੰ ਪੂਰਾ ਕਰਨ ਲਈ ਫਿਰ ਤੋਂ E ’ਤੇ ਕਲਿਕ ਕਰੋ।
07:36 ‘ਨਿਊ ਪੋਆਇੰਟ’ (New point) ਟੂਲ ’ਤੇ ਕਲਿਕ ਕਰੋ ਅਤੇ
07:40 ਬਿੰਦੂ 'H' ਨੂੰ ਚਿੰਨ੍ਹਿਤ ਕਰੋ।
07:44 “Dilate Object from Point by Factor ਟੂਲ ’ਤੇ ਕਲਿਕ ਕਰੋ।
07:51 ਤ੍ਰਿਕੋਣ `ਓਢਘ` ’ਤੇ ਕਲਿਕ ਕਰੋ।
07:54 ਇਹ ਤ੍ਰਿਕੋਣ ਨੂੰ ਗੂੜਾ ਕਰਕੇ ਉਭਾਰੇਗਾ। ਬਿੰਦੂ 'H' ’ਤੇ ਕਲਿਕ ਕਰੋ।
07:57 ਇਕ ਡਾਇਲੋਗ ਬੋਕਸ ਖੁੱਲ੍ਹਦਾ ਹੈ।
08:00 ਨੰਬਰ ਖੇਤਰ ਵਿਚ ਵੈਲਯੂ 2 ਟਾਈਪ ਕਰੋ।
08:04 ਔ.ਕੇ. ’ਤੇ ਕਲਿਕ ਕਰੋ।
08:09 ਇਹ ਚਿੱਤਰ ਦਾ ਦੁਗਣਾ ਵਿਸਤਾਰ ਕਰੇਗਾ।
08:16 Segment Between two Points, ’ਤੇ ਕਲਿਕ ਕਰੋ, H,E,E' ਬਿੰਦੂਆਂ ਨੂੰ ਜੋੜੋ।
08:33 H,G,G' ਬਿੰਦੂਆਂ ਨੂੰ ਜੋੜੋ।
09:01 H,F,F' ਬਿੰਦੂਆਂ ਨੂੰ ਜੋੜੋ।
09:15 ਇਥੇ ਤੁਸੀਂ ਵੇਖ ਸਕਦੇ ਹੋ ਕਿ H ਵਿਸਤਾਰਣ ਬਿੰਦੂ ਹੇ।
09:21 ਗੁਣਕ ਦੀ ਵੈਲਯੂ ਟਾਈਪ ਕਰਕੇ ਤੁਸੀਂ ਚਿੱਤਰ ਦਾ ਵਿਸਤਾਰ ਜਿੰਨਾ ਚਾਹੋ ਕਰ ਸਕਦੇ ਹੋ।
09:28 ਆਉ ਇਸ ਫਾਈਲ ਨੂੰ ਸੇਵ ਕਰੀਏ।
09:30 “ਫਾਈਲ” >> “ਸੇਵ ਐਜ਼”( “File”>> "Save As") ’ਤੇ ਕਲਿਕ ਕਰੋ।
09:33 ਮੈੰ ਫਾਈਲ ਦਾ ਨਾਮ "Dilate-triangle" ਟਾਈਪ ਕਰਾਂਗੀ।
09:48 “Save” ’ਤੇ ਕਲਿਕ ਕਰੋ, ਇਸ ਦੇ ਨਾਲ ਅਸੀਂ ਇਸ ਟਿਯੂਟੋਰਿਅਲ ਦੇ ਅੰਤ ’ਤੇ ਪਹੁੰਚ ਚੁਕੇ ਹਾਂ।
09:55 ਸੰਖੇਪ ਵਿਚ
09:58 ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ
10:00 ਰੇਖਾ ਦੇ ਪ੍ਰਤਿਬਿੰਬ ਬਾਰੇ
10:02 ਇਕ ਚਿੱਤਰ ਦਾ ਇਕ ਬਿੰਦੂ ’ਤੇ ਪਰਿਕਰਮਣ
10:05 ਮਾਨ ਗੁਣਕ ਦੁਆਰਾ ਚਿੱਤਰ ਦਾ ਵਿਸਤਾਰ ਕਰਨਾ
10:09 ਅਸਾਈਨਮੈਂਟ ਵਿਚ ਮੈਂ ਚਾਹਾਂਗੀ ਕਿ ਤੁਸੀਂ
10:11 ਇਕ ਪੰਜਭੁਜ ਬਣਾਉ। ਇਹ ਪੰਜਭੁਜ ਬਣਾਉਣ ਲਈ Regular Polygon ਟੂਲ ਦਾ ਇਸਤੇਮਾਲ ਕਰੋ।(ਹਿੰਟ: ਸਾਈਡਜ਼=5)
10:17 ਪੰਜਭੁਜ ਦੇ ਕਿਸੀ ਇਕ ਹਿੱਸੇ ’ਤੇ ਦੋਭਾਜਕ ਬਣਾਉ।
10:21 ਪੰਜਭੁਜ ਦੇ ਅੰਦਰ ਇਕ ਬਿੰਦੂ ਬਣਾਉ।
10:25 ਬਿੰਦੂ ਲਈ ‘ਟਰੇਸ ਅੋਨ’ (trace On) ਸੈਟ ਕਰੋ।
10:27 ਲੰਬ ਦੋਭਾਜਕ ਦੇ ਨਜਦੀਕ ਬਿੰਦੂ ਦਾ ਪ੍ਰਤਿਬਿੰਬ ਪਤਾ ਕਰੋ।
10:31 ਇਮੇਜ ਬਿੰਦੂ ਲਈ ‘ਟਰੇਸ ਅੋਨ’ (trace On) ਸੈਟ ਕਰੋ।
10:34 ਪੰਜਭੁਜ ਦਾ ਅਨੁਰੇਖਣ(trace) ਕਰੋ, ਇਹ ਵੇਖਣ ਲਈ ਕਿ ਤੁਸੀਂ ਸਹੀ ਰੇਖਾ ਸਮਮਿਤੀ ਦੀ ਚੋਣ ਕੀਤਾ ਹੈ।
10:44 ਬਿੰਦੂ ’ਤੇ 135° ਤੇ ਮੂਲ ਪੰਜਭੁਜ ਨੂੰ ਕਾਂਉਟਰ ਕਲੋਕਵਾਈਜ਼ (ਸੱਜੇ ਤੋਂ ਖੱਬੇ) ਘੁੰਮਾਉ।
10:49 3 ਗੁਣਕ ਨਾਲ ਬਿੰਦੂ ’ਤੇ ਪੰਜਭੁਜ ਦਾ ਵਿਸਤਾਰ ਕਰੋ।
10:56 ਅਸਾਈਨਮੈਂਟ ਇਸ ਤਰ੍ਹਾਂ ਦਿੱਸਣਾ ਚਾਹੀਦਾ ਹੈ।
11:03 ਇਸ URL ’ਤੇ ਉਪਲੱਭਦ ਵੀਡੀਉ ਵੇਖੋ।
11:06 ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ।
11:09 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ।
11:12 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ (The Spoken Tutorial Project Team) ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
11:17 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
11:20 ਜਿਆਦਾ ਜਾਣਕਾਰੀ ਲਈ, ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (contact @spoken-tutorial.org) ਤੇ ਲਿਖ ਕੇ ਸੰਪਰਕ ਕਰੋ।
11:26 ਸਪੋਕਨ ਟਿਯੂਟੋਰਿਅਲ ਪੋ੍ਜੈਕਟ ‘ਟਾਕ ਟੂ ਏ ਟੀਚਰ ਪੋ੍ਜੈਕਟ’ (Talk to a Teacher project) ਦਾ ਇਕ ਹਿੱਸਾ ਹੈ।
11:29 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ।
11:35 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੋ।
11:39 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Khoslak, PoojaMoolya