GIMP/C2/Questions-And-Answers/Punjabi
From Script | Spoken-Tutorial
Timing | Narration |
---|---|
00:23 | ਮੀਟ ਦ ਜਿੰਪ (Meet The Gimp) ਵਿੱਚ ਤੁਹਾਡਾ ਸੁਵਾਗਤ ਹੈ। |
00:25 | ਮੇਰਾ ਨਾਮ ਰੌਲਫ ਸਟੈਨੌਰਟ (Rolf Steinort) ਹੈ ਤੇ ਮੈਂ ਇਸਦੀ ਰਿਕਾਰਡਿੰਗ (recording) ਬਰੀਮਨ ਨੌਰਦਨ ਜਰਮਨੀ (Bremer Northen Germany) ਵਿੱਚ ਕਰ ਰਿਹਾ ਹਾਂ। |
00:31 | ਅੱਜ ਦੇ ਟਯੂਟੋਰਿਯਲ (tutorial)ਲਈ ਮੈ ਤੁਹਾਨੂੰ ਸਵਾਲ ਅਤੇ ਜਵਾਬ ਦੇ ਐਡੀਸ਼ਨ (edition) ਦਾ ਵਾਦਾ ਕਰਦਾ ਹਾਂ ਇਸਲਈ ਆਉ ਕੁੱਝ ਖਬਰਾਂ ਨਾਲ ਸ਼ੁਰੁ ਕਰੀਏ। |
00:40 | ਮੈਂ ਤੁਹਾਨੂੰ ਜਿੰਪਯੂਜਰਸ. ਕੌਮ (gimpusers.com) ਬਾਰੇ ਪਹਿਲਾਂ ਹੀ ਦੱਸ ਚੁੱਕਾ ਹਾਂ ਅਤੇ ਉਨਹਾਂ ਕੋਲ ਜਿੰਪ ਦੇ ਵੀਡੀਉ ਪੌਡਕਾਸਟ (video podcast) ਬਾਰੇ ਇੱਕ ਵੱਡੀ ਖਬਰ ਹੈ ਪਰ ਮੈਨੂੰ ਪਤਾ ਹੈ ਕਿ ਤੁਹਾਨੂੰ ਉਸ ਪੌਡਕਾਸਟ ਦਾ ਪਹਿਲਾਂ ਹੀ ਪਤਾ ਹੈ। |
00:55 | ਇਸਲਈ ਆਉ ਡਾਉਨਲੋਡ ਪੇਜ (download page) ਉੱਤੇ ਚਲਿਏ ਅਤੇ ਇੱਥੇ ਤੁਸੀਂ ਵੇਖਦੇ ਹੋ ਕਿ ਜਿੰਪ 2.4.0 ਉੱਮੀਦਵਾਰ ਛੱਡਦਾ ਹੈ ਅਤੇ ਵਿੰਡੋਸ (windows) ਵਾਸਤੇ ਉਪਲੱਬਧ ਹੈ ਅਤੇ ਮੇਰੇ ਖਿਆਲ ਚ ਐੱਪਲ ਮੈਕਨੀਟੌਸ਼ (apple Machnitosh)ਲਈ ਤੇ ਮੇਰੇ ਵਾਲੇ ਨੂੰ ਛੱਡ ਕੇ ਜਿਆਦਾਤਰ ਲਾਈਨੱਕਸ ਸਿਸਟਮ (linux system)ਲ਼ਈ ਸੋਰਸ (source) ਹੈ। |
01:19 | ਕਿਉਂਕਿ ਉਬੰਟੂ (Ubuntu)ਕੁੱਝ ਲਾਈਬਰੇਰੀਆਂ (libraries)ਨਾਲ ਜਿਨਹਾਂ ਦੀ ਜਰੂਰਤ ਹੈ ਚੱਲਣ ਦੇ ਯੋਗ ਨਹੀਂ ਹੈ। |
01:27 | ਸੋ ਜਿੰਪ 2.4.0 ਆ ਰਿਹਾ ਹੈ ਅਤੇ ਜਦੋਂ ਤੁਸੀਂ ਜਿੰਪਯੂਜਰਸ.ਕੌਮ ਉੱਤੇ ਹੋਵੋ ਸਕਰੀਨ (screen)ਉੱਤੇ ਇਸ ਏਰੀਏ (area) ਉੱਤੇ ਵੇਖੋ। |
01:42 | ਇਹ ਦੋ ਮੇਲਿੰਗ ਲਿਸਟ(mailing list) ਦਾ ਸ਼ੀਸ਼ਾ ਹੈ ਜੋ ਕਿ ਜਿੰਪ ਬਾਰੇ ਕਾਫੀ ਜਾਨਕਾਰੀ ਦਿੰਦਾ ਹੈ। |
01:49 | ਪਹਿਲਾਂ ਜਿੰਪ ਯੂਜਰ ਮੇਲਿੰਗ ਲਿਸਟ ਅਤੇ ਮੈਂ ਤੁਹਾਨੂੰ ਇਸਨੂੰ ਰੀਡ (read)ਕਰਣ ਦੀ ਸਿਫਾਰਿਸ਼ ਕਰਦਾ ਹਾਂ। |
02:02 | ਦ ਜਿੰਪ ਡਿਵੈਲਪਰ ਲਿਸਟ (gimp developer list) ਮੇਰੇ ਸਿਰ ਉੱਪਰ ਹੈ ਤੇ ਸ਼ਾਇਦ ਤੁਹਾਡੇ ਉੱਪਰ ਵੀ। |
02:12 | ਅਤੇ ਇੱਥੇ ਇੱਕ ਚਰਚਾ ਹੈ ਜਿੱਥੋਂ ਇੱਕ ਸਵਾਲ ਦਾ ਜਵਾਬ ਮਿਲਦਾ ਹੈ ਤੇ ਮੈਂ ਇਸ ਬਾਰੇ ਕੁੱਝ ਨਹੀਂ ਜਾਣਦਾ। |
02:20 | ਆਉ ਇਸਨੂੰ ਇੱਥੇ ਵੇੱਖਿਏ। |
02:22 | ਇੱਥੇ ਪਹਿਲਾ ਸਵਾਲ ਅਲੈੱਕਸ ਬਰਸ (Alex Burs) ਨੇਂ ਪੁੱਛਿਆ ਹੈ ਅਤੇ ਉਹ ਪੁੱਛਦਾ ਹੈ ਕਿ ਸੈੰਪਲ ਪੁਆਇੰਟ ਟੈਬ (sample point tab)ਕੀ ਕਰਦਾ ਹੈ। |
02:34 | ਅਤੇ ਮੈਂਨੂੰ ਸਵਾਲ ਨਹੀਂ ਸਮੱਝ ਆਇਆ। |
02:38 | ਪਰ ਮੈ ਅਲੈਕੱਸ ਨੂੰ ਜਾਣਦਾ ਹਾਂ ਕਿਉਂਕਿ ਉਸਨੇ ਤੁਹਾਡੇ ਲਈ ਫਾਈਲਾਂ (files) ਉਪਲੱਬਧ ਕਰਵਾ ਕੇ ਅਤੇ ਮੇਰੇ ਲਈ ਗੁੱਗਲ ਸਾਈਟ ਸੈਟਅਪ (google site setup) ਕਰਕੇ ਮੇਰੀ ਮਦਦ ਕਰਣ ਦੀ ਕੋਸ਼ਿਸ਼ ਕੀਤੀ ਸੀ। |
02:51 | ਇੱਥੇ ਜਵਾਬ ਟਿਮ ਜੈਡਿਕਾ (Tim Jadicka) ਤੋਂ ਹੈ ਤੇ ਮੈਂ ਟਿਮ ਨੂੰ ਵੀ ਜਾਣਦਾ ਹਾਂ ਕਿਉਂਕਿ ਟਿਮ ਕੋਲ ਇੰਟਰਨੈੱਟ (internet) ਵਿੱਚ ਇੱਕ ਵੱਡਾ ਸਰਵਰ (server)ਹੈ ਅਤੇ ਇੰਟਰਨੈੱਟ ਦੁਆਰਾ ਇੱਕ ਵੱਡੀ ਪਾਈਪ (pipe)ਹੈ ਅਤੇ ਇਸ ਵੇਲੇ ਅਸੀਂ ਤੁਹਾਡੇ ਲਈ ਉਹ ਫਾਈਲਾਂ ਡਾਉਨਲੋਡ ਕਰਣ ਦੀ ਸੰਭਾਵਨਾ ਸੈਟਅਪ ਕਰਣ ਦੀ ਪ੍ਰਕ੍ਰਿਯਾ ਵਿੱਚ ਹਾਂ ਜੋ ਅਸੀਂ ਇੱਥੇ ਵਰਤਦੇ ਹਾਂ। |
03:14 | ਮੈਂ ਤੁਹਾਨੂੰ ਇਸ ਬਾਰੇ ਜਾਨਕਾਰੀ ਦਿੰਦਾ ਰਹਾਂਗਾ ਅਤੇ ਹੁਣ ਮੀਟਦਜਿੰਪ.ਔਰਗ (meetthegimp.org)ਤੇ ਵੇਖੋ ਅਤੇ ਲੱਭੋ ਜੇ ਤੁਹਾਨੂੰ ਉੱਥੇ ਡਾਉਨਲੋਡ ਆਈਕਨ (icon)ਮਿਲਦਾ ਹੈ। |
03:29 | ਇੱਥੇ ਟਿਮ ਅਲੈੱਕਸ ਦੇ ਸਵਾਲ ਦਾ ਜਵਾਬ ਦਿੰਦਾ ਹੈ। |
03:33 | ਅਤੇ ਮੈਂ ਤੁਹਾਡੇ ਦੋਹਾਂ ਦਾ ਇੱਥੇ ਇਸ ਸਵਾਲ ਜਵਾਬ ਗੱਲਬਾਤ ਲਈ ਧੰਨਵਾਦ ਕਰਦਾ ਹਾਂ। |
03:40 | ਟਿਮ ਲਿੱਖਦਾ ਹੈ ਕਿ ਸੈੰਪਲ ਪੁਆਇੰਟ ਗਾਈਡ (guide) ਵਾਂਗੂ ਹੀ ਬਣਾਏ ਜਾੰਦੇ ਹਣ ਸਿਵਾਯ ਇਸਦੇ ਕਿ ਤੁਹਾਨੂੰ ਸਿਟਰਲ ਕੀਅ (ctrl key) ਨੂੰ ਦਬਾ ਕੇ ਰੱਖਣਾ ਪਇੰਦਾ ਹੈ ਅਤੇ ਤੁਸੀਂ ਇੱਕ ਸੈੰਪਲ ਪੁਆਇੰਟ ਬਣਾ ਸਕਦੇ ਹੋ ਕਰਸਰ (cursor) ਨੂੰ ਮੈਜਰਮੈੰਟ ਬਾਰ (measurement bar) ਵਿੱਚ ਰੱਖ ਕੇ ਅਤੇ ਜਿਸ ਪੁਆਇੰਟ ਨੂੰ ਸੈੰਪਲ ਕਰਣਾ ਹੋਵੇ ਸਿਟਰਲ ਕੀਅ ਨੂੰ ਦਬਾ ਕੇ ਰੱਖਦੇ ਹੋਏ ਉਸਨੂੰ ਖਿੱਚ ਕੇ। |
04:03 | ਉੱਥੇ ਅੱਗੇ ਵੀ ਕੁੱਛ ਸਵਾਲ ਹੈ ਪਰ ਮੈਂ ਬਾਦ ਵਿੱਚ ਵੇੱਖਾਂਗਾ। |
04:08 | ਮੈ ਉਸ ਬਾਰੇ ਕਦੇ ਨਹੀਂ ਸੁਣਿਆ ਅਤੇ ਮੈਨੂੰ ਇਹ ਕਰਕੇ ਵੇੱਖਣਾ ਹੋਵੇਗਾ। |
04:13 | ਇੰਜ ਕਰਣ ਲਈ ਮੈਂ ਜਿੰਪ ਸ਼ੁਰੁ ਕੀਤਾ ਹੈ ਤੇ ਇਸ ਵਿੱਚ ਇੱਮੇਜ (image) ਨੂੰ ਲੋਡ (load) ਕਰ ਦਿੱਤਾ ਹੈ ਜੋ ਮਾਯ ਸ਼ਿਪ ਇਨ ਦ ਫੌਗ (My Ship in the Fog)ਦੇ ਨਾਂ ਨਾਲ ਜਾਣਨ ਲਈ ਤਿਆਰ ਕੀਤੀ ਗਈ ਹੈ। |
04:25 | ਹੁਣ ਮੈਂ ਖੱਬੇ ਪਾਸੇ ਉੱਤੇ ਰੂਲਰ (ruler)ਉੱਤੇ ਜਾੰਦਾ ਹਾਂ ਸਿਟਰਲ ਕੀਅ ਪ੍ਰੈੱਸ (press)ਕਰਦਾ ਹਾਂ ਤੇ ਰੂਲਰ ਨੂੰ ਬਾਹਰ ਖਿੱਚਦਾ ਹਾਂ ਅਤੇ ਤੁਸੀਂ ਵੇਖ ਸਕਦੇ ਹੋ ਕਿ ਮਾਉਸ ਕਰਸਰ (mouse cursor) ਇੱਕ ਆਈ ਡਰੌਪਰ(eye droper) ਵਿੱਚ ਬਦਲ ਜਾੰਦਾ ਹੈ ਅਤੇ ਮੈਨੂੰ ਇੱਕ ਦੀ ਬਜਾਏ ਦੋ ਲਾਈਨਾਂ (lines)ਮਿਲਦੀਆਂ ਹਣ। |
04:45 | ਮਾਉਸ ਬਟਣ (mouse button)ਅਤੇ ਸਿਟਰਲ ਕੀਅ ਨੂੰ ਇੱਥੇ ਹੀ ਛੱਡ ਦਿਉ ਅਤੇ ਤੁਹਾਨੂੰ ਇੱਕ ਪੁਆਇੰਟ ਮਿਲਦਾ ਹੈ ਜਿਸ ਉੱਤੇ ਨੰਬਰ (number)ਇੱਕ ਲਿੱਖਿਆ ਹੋਈਆ ਹੈ। |
04:54 | ਜਦੋਂ ਮੈਂ ਮਾਉਸ ਬਟਣ ਨੂੰ ਪ੍ਰੈੱਸ ਕਰਕੇ ਅਤੇ ਸਿਟਰਲ ਕੀਅ ਨੂੰ ਪ੍ਰੈੱਸ ਕੀਤੇ ਬਿਨਾ ਰੂਲਰ ਨੂੰ ਬਾਹਰ ਖਿੱਚਦਾ ਹਾਂ ਮੈਨੂੰ ਸਿਰਫ ਇੱਕ ਲਾਈਨ ਹੀ ਮਿਲਦੀ ਹੈ ਜੋ ਇਸ ਉੱਤੇ ਚੀਜਾਂ ਐਡਜਸਟ (adjust) ਕਰਣ ਲਈ ਵਰਤੀ ਜਾੰਦੀ ਹੈ। |
05:09 | ਆਉ ਇਹੀ ਪ੍ਰਕ੍ਰਿਯਾ ਨੂੰ ਟੌਪ (top) ਉੱਤੇ ਰੂਲਰ ਤੋਂ ਕਰਣ ਦੀ ਕੋਸ਼ਿਸ਼ ਕਰੀਏ। |
05:13 | ਮੈਂ ਸਿਟਰਲ ਕੀਅ ਤੇ ਮਾਉਸ ਬਟਣ ਨੂੰ ਪ੍ਰੈੱਸ ਕਰਦਾ ਹਾਂ ਅਤੇ ਰੂਲਰ ਨੂੰ ਪੁੱਲ ਡਾਉਨ (pull down)ਕਰਕੇ ਤੇ ਇੱਥੇ ਛੱਡ ਦਿੰਦਾ ਹਾਂ। |
05:20 | ਸੋ ਇੱਥੇ ਮੇਰੇ ਕੋਲ ਨੰਬਰ ਦੋ ਹੈ ਅਤੇ ਨੰਬਰ ਇੱਕ ਪਹਿਲਾਂ ਹੀ ਉੱਥੇ ਹੈ ਪਰ ਇੱਥੇ ਮੈਂ ਕੋਈ ਡਾਯਲੌਗ (dialog) ਨਹੀਂ ਦੇਖ ਸਕਦਾ। |
05:28 | ਸੋ ਟੂਲ ਔਪਸ਼ਨ ਤੇ ਕਲਿੱਕ (click) ਕਰੋ ਅਤੇ ਟੂਲ ਬੌਕਸ (tool box) ਵਿੱਚੋਂ ਕਲਰ ਪਿੱਕਰ (color picker) ਸਿਲੈਕਟ (select) ਕਰੋ ਪਰ ਇੱਥੇ ਮੈਂਨੂੰ ਕੁੱਝ ਨਜਰ ਨਹੀਂ ਆਉੰਦਾ। |
05:39 | ਪਰ ਯਾਦ ਕਰੋ ਫਾਈਲਾਂ ਵਿੱਚ ਇੱਕ ਡਾਯਲੌਗ ਦਾ ਜਿਕਰ ਸੀ ਸੋ ਮੈਂ ਫਾਈਲ ਉੱਤੇ ਕਲਿੱਕ ਕਰਦਾ ਹਾਂ ਅਤੇ ਇੱਥੇ ਇੱਕ ਡਾਯਲੌਗ ਹੈ ਜਿਸਨੂੰ ਸੈੰਪਲ ਪੁਆਇੰਟ ਆੱਖਦੇ ਹਣ। |
05:53 | ਜਦੋਂ ਤੁਸੀਂ ਇਸ ਉੱਤੇ ਕਲਿੱਕ ਕਰਦੇ ਹੋ ਤੁਹਾਨੂੰ 1 ਤੇ 2 ਲਈ ਸੈੰਪਲ ਪੁਆਇੰਟ ਮਿਲਦੇ ਹਣ। |
06:01 | ਅਤੇ ਇੱਮੇਜ ਵਿੱਚ ਵੱਖ ਵੱਖ ਪੁਆਇੰਟਸ ਬਾਰੇ ਕਲਰ ਇਨਫਰਮੇਸ਼ਨ (information) ਲੈਣ ਲਈ ਇੱਕ ਢੰਗ ਹੈ। |
06:10 | ਅਤੇ ਹੁਣ ਮੈਂ ਕਲਰ ਇਨਫਰਮੇਸ਼ਨ ਲੈਣ ਲਈ ਇੱਕ ਬੇਹਤਰ ਢੰਗ ਜਾਣਦਾ ਹਾਂ। |
06:17 | ਮੈਂ ਪਿਕਸਲ ਨੂੰ ਆਰਜੀਬੀ (RGB)ਵਿੱਚ ਬਦਲ ਸਕਦਾ ਹਾਂ ਤੇ ਮੈਨੂੰ ਰੈਡ ਗਰੀਨ (red green) ਅਤੇ ਬਲੂ (blue)ਦੀ ਵੈਲਯੂ (value) ਮਿਨਦੀ ਹੈ ਅਤੇ ਐਲਫਾ ਪਰਸਨਟੇਜ (alpha percentage)ਦੇ ਰੂਪ ਚ ਵਿਖਾਈ ਜਾੰਦੀ ਹੈ । |
06:32 | ਇੱਥੇ ਪਿਕਸਲ ਨਾਲ ਤੁਸੀਂ ਕਲਰਸ ਦੀ ਅਸਲ ਨੁਮੈਰਿਕਲ (numerical)ਵੈਲਯੂ ਵੇਖਦੇ ਹੋ ਅਤੇ ਜਦੋਂ ਆਰਜੀਬੀ ਸਿਲੈਕਟ ਕੀਤਾ ਹੁੰਦਾ ਹੈ ਤੁਸੀਂ ਐਚਟੀਐਮਐਲ (HTML) ਲਈ ਹੈੱਕਸ ਕੋਡ (Hex code)ਵੇਖਦੇ ਹੋ ਅਤੇ ਮੈਂ ਆਰਜੀਬੀਨੂੰ ਐਚਐਸਵੀ ਕਲਰ ਮੌਡਲ (HSV color model)ਯਾ ਸੀਮਵਾਈਕੇ (CMYK) ਕਲਰ ਮੌਡਲ ਵਿੱਚ ਬਦਲ ਸਕਦਾ ਹਾਂ ਅਤੇ ਮੈਂ ਉਸਨੂੰ ਬਾਦ ਵਿੱਚ ਕਵਰ (cover) ਕਰਾਂਗਾ । |
07:03 | ਅਗਲਾ ਸਵਾਲ ਕਲਰ ਅਤੇ ਕਲਰ ਪਿੱਕਰ ਨਾਲ ਸੰਬਧਿੱਤ ਹੈ। |
07:10 | ਮੈਂ ਸ਼ਿਪ ਇਨ ਦ ਫੌਗ ਦੇ ਆਪਣੇ ਪੌਡਕਾਸਟ ਵਿੱਚ ਜਿਕਰ ਕੀਤਾ ਸੀ ਕਿ ਤੁਸੀ ਕਲਰ ਪਿੱਕਰ ਲੈ ਕੇ ਇੱਮੇਜ ਦੀ ਕਲਰ ਇਨਫਰਮੇਸ਼ਨ ਲੈ ਸਕਦੇ ਹੋ ਅਤੇ ਇੱਥੇ ਗਲੂਲਿਉ (Glulio)ਪੁੱਛਦਾ ਹੈ ਕਿ ਨਤੀਜਨ ਕਲਰ ਦੀ ਕਲਰ ਇਨਫਰਮੇਸ਼ਨ ਕਿਸ ਤਰਹਾਂ ਲੈਣੀ ਹੈ ਇੱਕ ਕਲਰ ਦੀ ਨਹੀਂ। |
07:36 | ਉਸਦਾ ਇੱਕ ਢੰਗ ਤੁਸੀਂ ਹੁਣੇਂ ਵੇੱਖਿਆ ਹੈ ਪਰ ਇੱਕ ਵੱਖਰਾ ਤਰੀਕਾ ਵੀ ਹੈ। |
07:42 | ਮੈਂ ਕਲਰ ਪਿੱਕਰ ਸਿਲੈਕਟ ਕਰ ਲਿਆ ਹੈ ਅਤੇ ਜਦੋਂ ਮੈਂ ਸ਼ਿਫਟ (shift)ਪ੍ਰੈੱਸ ਕਰਕੇ ਇੱਮੇਜ ਉੱਤੇ ਕਲਿੱਕ ਕਰਦਾ ਹਾਂ ਮੈਨੂੰ ਹਾਲ ਦੀ ਕਲਰ ਇਨਫਰਮੇਸ਼ਨ ਮਿਲਦੀ ਹੈ ਅਤੇ ਤੁਸੀਂ ਇੱਥੇ ਇੱਕ ਸ਼ਿਪ ਵਾਈਟ (white) ਰੁੱਖ ਤੇ ਅਸਮਾਨ ਵੀ ਵੇਖਦੇ ਹੋ ਜੋ ਬਹੁਤਾ ਸੰਤੋਸ਼ਜਨਕ ਨਤੀਜਾ ਨਹੀਂ ਹੈ। |
08:02 | ਅਤੇ ਇਹ ਇਸਲਈਹੈ ਕਿਉਂਕਿ ਮੈਂ ਵਾਈਟ ਬੈਕਗਰਾਉੰਡ (background) ਸਿਲੈਕਟ ਕੀਤੀ ਹੈ। |
08:06 | ਸੋ ਮੈਂ ਲੇਅਰਸ ਡਾਯਲੌਗ (layers dialog) ਤੇ ਜਾੰਦਾ ਹਾਂ ਤੇ ਇਸਨੂੰ ਡਾਯਲੌਗ ਵਿੱਚ ਅਸਲੀ ਬੈਕਗਰਾਉੰਡ ਲੇਅਰ ਵਿੱਚ ਬਦਲਦਾ ਹਾਂ ਅਤੇ ਤੁਸੀਂ ਜੋ ਸਕਰੀਨ ਉੱਤੇ ਵੇੱਖਦੇ ਹੋ ਉਸਤੋਂ ਬਿਲਕੁਲ ਵੱਖਰਾ ਕਲਰ ਵੇੱਖਦੇ ਹੋ। |
08:18 | ਲੇਅਰਜ ਡਾਯਲੌਗ ਤੇ ਇੱਕ ਔਪਸ਼ਨ (option)ਹੈ ਜਿਸਨੂੰ ਸੈੰਪਲ ਮਰਜਡ (sample merged) ਆੱਖਦੇ ਹਣ ਤੇ ਤੁਸੀਂ ਜਦੋਂ ਉਸਨੂੰ ਐਕਟੀਵੇਟ (activate) ਕਰਦੇ ਹੋ ਤਾਂ ਸਾਰੀ ਸਟੈਕ ਲੇਅਰਸ (stack layers) ਦਾ ਨਤੀਜਾ ਵੇੱਖਦੇ ਹੋ ਅਤੇ ਸੈੰਪਲ ਮਰਜਡ ਨਾਲ ਤੁਸੀਂ ਕਲਰ ਪਿੱਕਰ ਇਨਫਰਮੇਸ਼ਨ ਵਿੱਚ ਵੇੱਖਦੇ ਹੋ ਫੋਰਗਰਾਉੰਡ (foreground)ਕਲਰ ਹਰ ਵੇਲੇ ਬਦਲਦਾ ਰਹਿੰਦਾ ਹੈ। |
08:42 | ਐਕਟੀਵੇਟਿੱਡ ਸੈੰਪਲ ਮਰਜਡ ਨਾਲ ਤੁਸੀਂ ਸਾਰੀਆਂ ਲੇਅਰਜ ਦੇ ਨਤੀਜੇ ਵੇੱਖਦੇ ਹੋ। |
08:54 | ਜਦੋਂ ਤੁਸੀਂ ਸੈੰਪਲ ਮਰਜਡ ਔਪਸ਼ਨ ਨੂੰ ਡੀਐਕਟੀਵੇਟ (deactivate) ਕਰਦੇ ਹੋ ਤੁਹਾਨੂੰ ਸਿਰਫ ਐਕਟਿਵ ਲੇਅਰ ਤੋਂ ਹੀ ਕਲਰ ਇਨਫਰਮੇਸਸਸ਼ਨ ਮਿਲਦੀ ਹੈ ਤੇ ਮੈਂ ਤੁਹਾਨੂੰ ਪਿੱਛਲੇ ਸ਼ੋ (show) ਵਿੱਚ ਉਹ ਦੱਸਣਾ ਭੁੱਲ ਗਿਆ ਸੀ ਅਤੇ ਜਦੋਂ ਤੁਸੀ ਬਲੂ ਲੇਅਰ ਸਿਲੈਕਟ ਕਰਦੇ ਹੋ ਤੁਹਾਨੂੰ ਬਲੂ ਕਲਰ ਦੀ ਇਨਫਰਮੇਸ਼ਨ ਮਿਲਦੀ ਹੈ। |
09:13 | ਸੋ ਵਾਪਿਸ ਜਾਉ ਸੈੰਪਲ ਮਰਜਡ ਸਿਲੈਕਟ ਕਰੋ ਤੇ ਤੁਹਾਨੂੰ ਸਾਰੀਆਂ ਲੇਅਰਸ ਦੇ ਨਤੀਜੇ ਮਿਲਦੇ ਹਣ। |
09:20 | ਇੱਥੇ ਇੱਕ ਦੂਸਰੀ ਔਪਸ਼ਨ ਸੈੰਪਲ ਐਵਰੇਜ(sample averge) ਹੈ ਤੇ ਜਦੋਂ ਤੁਸੀਂ ਇਸਨੂੰ ਸਿਲੈਕਟ ਕਰਦੇ ਹੋ ਤੁਹਾਨੂੰ ਇੱਕ ਵੱਡਾ ਕਲਰ ਪਿੱਕਰ ਮਿਲਦਾ ਹੈ ਅਤੇ ਉਸ ਏਰੀਆ ਦੇ ਸਾਰੇ ਪਿਕਸਲਸ ਦੀ ਇੱਕ ਔਸਤ ਮਿਲਦੀ ਹੈ। |
09:37 | ਇਹ ਹਲਚਲ ਵਾਲੀ ਇੱਮੇਜ ਲਈ ਇੱਕ ਚੰਗਾ ਔਪਸ਼ਨ ਹੈ ਜਿੱਥੇ ਤੁਹਾਡੇ ਕੋਲ ਸਿੰਗਲ (single)ਪਿਕਸਲਸ ਵਿੱਚਕਾਰ ਬਹੁਤ ਵੱਡਾ ਫਰਕ ਹੁੰਦਾ ਹੈ। |
09:54 | ਗਲੂਲਿਉ ਕੋਲ ਜਿੰਪ ਲਈ ਇੱਕ ਹੋਰ ਦੂਸਰੀ ਟਿਪ (tip) ਹੈ। |
09:58 | ਜੇਕਰ ਤੁਸੀਂ ਫਾਈਲ ਦੇ ਨਾਮ ਦੇ ਤੌਰ ਤੇ ਸਿਰਫ .ਐਕਸਸੀਐਫ (xcf) ਨਹੀਂ ਵਰਤਦੇ ਪਰ ਐਕਸੀਐਫ.ਪੀਜੈਡ2 (xcf.pz2) ਯਾ ਐਕਸਸੀਐਫ ਬੀਜੈਡ2 (xcf.bz2)ਵਰਤਦੇ ਹੋ ਜਿੰਪ ਇੱਮੇਜ ਕੰਪ੍ਰੈੱਸ (compress)ਕਰ ਦਿੰਦੀ ਹੈ ਤੇ ਤੁਹੁਨੂੰ ਇੱਕ ਛੋਟੇ ਸਾਈਜ (size) ਦੀ ਫਾਈਲ ਮਿਲਦੀ ਹੈ। |
10:17 | ਮੈ ਨਹੀ ਜਾਣਦਾ ਜੇ ਇਹ ਵਿੰਡੋ ਮਸ਼ੀਨ (machine) ਉੱਤੇ ਵੀ ਕੰਮ ਕਰਦਾ ਹੈ ਅਤੇ ਤੁਹਾਨੂੰ ਇਸਦੀ ਕੋਸ਼ਿਸ਼ ਕਰਣੀ ਹੋਵੇਗੀ। |
10:24 | ਸ਼ਾਇਦ ਵਿੰਡੋ ਉੱਤੇ ਇਹ ਕੰਮ ਕਰੇਗੀ ਜੇ ਤੁਸੀਂ ਫਾਈਲ ਨੂੰ ਐਕਸਸੀਐਫ.ਜੈਡਆਈਪੀ (xcf.zip) ਦਾ ਨਾਮ ਦਿੰਦੇ ਹੋ ਪਰ ਮੈਂ ਨਹੀਂ ਜਾਣਦਾ ਜੇ ਇਹ ਸੱਚ ਹੋਵੇ। |
10:35 | ਸ਼ਾਇਦ ਕਿਸੇ ਨੂੰ ਇਹ ਕੋਸ਼ਿਸ਼ ਕਰਣੀ ਚਾਹੀਦੀ ਹੈ ਤੇ ਇਸਨੂੰ ਬਲੌਗ (blog) ਉੱਤੇ ਪੋਸਟ (post) ਕਰਣਾ ਚਾਹੀਦਾ ਹੈ। |
10:43 | ਇੱਕ ਦੂਸਰਾ ਸਵਾਲ ਡਮਿਟਰੀ (Dmitry) ਤੋਂ ਆਉੰਦਾ ਹੈ। |
10:47 | ਉਹ ਪੁੱਛਦਾ ਹੈ ਕੀ ਮੈਂ ਵੱਖ ਵੱਖ ਕੋਡੇੱਕ (codec) ਦੀ ਕੋਸ਼ਿਸ਼ ਕਰਕੇ ਵੀਡੀਉ (video) ਦੀ ਗੁਣਵੱਤਾ ਵੱਧਾ ਸਕਦਾ ਹਾਂ। |
10:55 | ਪਰ ਮੈਨੂੰ ਫ੍ਰੀ ਵਰਸ਼ਨ (free version)ਵਿੱਚ ਲਾਈਨੈੱਕਸ ਲ਼ਈ ਇਹ ਕੋਡੈਕ ਐਚ (H) 264 ਨਹੀਂ ਮਿਲਿਆ। |
11:03 | ਉੱਥੇ ਇੱਕ ਵਪਾਰਕ ਵਰਸ਼ਨ ਹੈ ਪਰ ਮੇਰੇ ਲਈ ਉਹ ਬਹੁਤ ਮਹਿੰਗਾ ਹੈ। |
11:08 | ਇਹ ਤਾਂ ਸਿਰਫ ਇੱਕ ਹੌਬੀ ਹੈ ਤੇ ਮੈਂ ਸੱਟਫ ਅਪਲੋਡ (stuff upload)ਕਰਣ ਲ਼ਈ ਭੁਗਤਾਨ ਕਰਦਾ ਹਾਂ ਤੇ ਇਹ ਬਹੁਤ ਜਿਆਦਾ ਵੀ ਨਹੀ ਹੈ ਪਰ ਇੱਥੇ ਇਸ ਉੱਤੇ ਮੈਂ ਖਰਚਾ ਨਹੀਂ ਕਰਣਾ ਚਾਹੁੰਦਾ। |
11:23 | ਪਰ ਤੁਹਾਡੇ ਲਈ ਮੇਰੇ ਕੋਲ ਇੱਕ ਵਧੀਆ ਸਵਾਲ ਹੈ। |
11:26 | ਮੈਂ ਇਸਦੀ ਰਿਕਾਰਡਿੰਗ 800/600 ਪਿਕਸਲਸ ਵਿੱਚ ਕਰ ਰਿਹਾ ਹਾਂ ਅਤੇ ਇਸਨੂੰ 640/480 ਪਿਕਸਲਸ ਤੇ ਸਕੇਲ ਡਾਉਨ (scale down) ਕਰਦਾ ਹਾਂ ਕਿਉਂਕਿ ਸਾਰੇ ਹੀ ਇੰਜ ਕਰਦੇ ਹਣ ਅਤੇ ਇਸ ਤਰਹਾਂ ਇਹ ਐੱਪਲ ਟੀ ਵੀ (apple t v) ਉੱਤੇ ਕੰਮ ਕਰ ਲੈੰਦਾ ਹੈ ਅਤੇ ਹੋਰ ਵੀ ਅੱਗੇ। |
11:44 | ਤੁਹਾਨੂੰ ਮੇਰਾ ਸਵਾਲ ਹੈ ਕਿ ਕੀ ਤੁਸੀਂ ਉਰੀਜਨਲ (original)ਫਾਈਲ ਸਾਈਜ 800/600 ਨੂੰ ਤਰਜੀਹ ਦਿੰਦੇ ਹੋ? |
11:52 | ਇੱਮੇਜ ਜਿਆਦਾ ਸਾਫ ਹੈ ਤੇ ਤੁਸੀਂ ਇਹਨੂੰ ਜੀਆਦਾ ਚੰਗੀ ਤਰਹਾਂ ਵੇਖ ਸਕਦੇ ਹੋ। |
11:56 | ਫਾਈਲ ਕੁੱਝ ਜਿਆਦਾ ਵੱਡੀ ਹੋ ਜਾੰਦੀ ਹੈ ਅਤੇ ਕੁੱਝ ਲੋਗ ਸੱਚ ਵਿੱਚ ਇਤਨੀ ਵੱਡੀ ਫਾਈਲਾਂ ਨਹੀਂ ਵੇਖ ਸਕਦੇ। |
12:09 | ਮੈਂ 800/600 ਵਿੱਚ ਇੱਕ ਟੈਸਟ (test) ਫਾਈਲ ਬਣਾਵਾਂਗਾ ਤੇ ਇਸਨੂੰ ਅਪਲੋਡ ਕਰਾਂਗਾ ਸ਼ਾਇਦ ਤੁਸੀਂ ਇਸਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਮੈਨੂੰ ਕੁੱਛ ਫੀਡਬੈਕ (feedback) ਦੇ ਸਕੋ। |
12:21 | ਮੈਂ ਰੌਡਰਿਗੋ (Rodrigo) ਤੋਂ ਮਿਲੀ ਅਗਲੀ ਟਿੱਪਣੀ ਬਾਰੇ ਬਹੁਤ ਖੁਸ਼ ਹਾਂ ਜੋ ਕਹਿੰਦਾ ਹੈ ਕਿ ਉਹ ਫੋਟੋਸ਼ੌਪ (photoshop) ਨਾਹੀਂ ਖਰੀਦਣ ਬਾਰੇ ਪਰ ਜਿੰਪ ਲੈਣ ਦਾ ਵਿਚਾਰ ਕਰ ਰਿਹਾ ਹੈ। |
12:37 | ਮੈਨੂੰ ਈਮੇਲ (email) ਦੇ ਜਰਿਏ ਵਿਟਾਲੀ (Vitaly)ਤੋਂ ਇੱਕ ਸਵਾਲ ਮਿਲਿਆ ਹੈ ਜੋ ਪੁੱਛਦਾ ਹੈ ਕਿ ਕੀ ਗੈਰ ਵਿਨਾਸ਼ਕਾਰੀ ਢੰਗ ਨਾਲ ਕਰਵ ਟੂਲ (curve tool)ਵਰਤਣ ਦਾ ਕੋਈ ਤਰੀਕਾ ਹੈ? |
12:48 | ਇਸ ਸਵਾਲ ਦਾ ਜਵਾਬ ਹੈ ਨਹੀਂ ਜਿੰਪ ਵਿੱਚ ਨਹੀਂ। |
12:51 | ਇਸ ਐਡਜਸਟਮੈੰਟ ਲੇਅਰ (adjustment layer)ਨਾਲ ਫੋਟੋ ਸ਼ੌਪ ਉਹ ਕਰ ਸਕਦਾ ਹੈ ਅਤੇ ਬਹੁਤ ਸਾਰੇ ਜਿੰਪ ਪ੍ਰੋਗ੍ਰਾਮਸ (programme) ਹਣ ਜੋ ਇਸ ਉੱਤੇ ਕੰਮ ਕਰ ਰਹੇ ਹਣ ਅਤੇ ਇਸਨੂੰ ਲਾਗੂ ਕਰਣ ਦੀ ਕੋਸ਼ਿਸ਼ ਕਰ ਰਹੇ ਹਣ। |
13:03 | ਪਰ ਹੁਣ ਤਕ ਜੇਕਰ ਤੁਸੀਂ ਲੈਵਲ ਟੂਲ (level tool) ਨਾਲ ਆਪਣੇ ਕਲਰਸ ਬਦਲਦੇ ਹੋ ਇਸ ਤਰੀਕੇ ਵਿੱਚ ਤੁਸੀਂ ਆਪਣੇ ਕੰਮ ਨੂੰ ਅਣਡੂ (undo)ਨਹੀਂ ਕਰ ਸਕਦੇ ਬਿਨਾ ਉਨਹਾਂ ਸਾਰੇ ਸਟੈੱਪਸ (steps) ਨੂੰ ਅਣਡੂ ਕੀਤੇ ਹੋਏ ਜੋ ਤੁਸੀਂ ਉਸਦੇ ਬਾਦ ਕੀਤੇ ਹਣ। |
13:20 | ਇੱਕ ਦੂਸਰਾ ਸਵਾਲ ਡੁਡਲੇ (Dudley)ਤੋਂ ਹੈ ਅਤੇ ਉਹ ਟੌਪ ਫਲੌਰ (top floor)ਤੋਂ ਟਿਪਸ ਨਾਲ ਇੱਥੇ ਮੇਰੇ ਪੌਡਕਾਸਟ ਤੇ ਆਇਆ ਹੈ ਤੇ ਉਸਨੇਂ ਜਿੰਪ 2.2.17 ਆਪਣੇ ਕੰਮਪਯੂਟਰ (computer) ਉੱਤੇ ਲਗਾਇਆ ਹੈ ਅਤੇ ਮੈਂ ਉਸਨੂੰ 2.3 ਯਾ 2.4 ਰੀਲੀਜਡ ਕੈੰਡੀਡੇਟ (released candidate) ਲਗਾਉਣ ਦੀ ਸਿਫਾਰਿਸ਼ ਕੀਤੀ ਹੈ ਕਿਉਂਕਿ ਉਹ 2.2 ਸੀਰੀਜ (series) ਤੋਂ ਬਹੁਤ ਜਿਆਦਾ ਵਧੀਆ ਹੈ। |
13:55 | ਉਹ ਇੱਕ ਕਿਤਾਬ ਬਿਗਨਿੰਗ ਜਿੰਪ ਫਰੋਮ ਨੋਵਿਸ ਟੂ ਪ੍ਰੋਫੈਸ਼ਨਲ ਬਾਏ ਅਕਾਨਾ ਪੈਕ (Beginning GIMP from Novice to Professionals by Akkana)ਬਾਰੇ ਪੁੱਛ ਰਿਹਾ ਹੈ ਅਤੇ ਮੇਰੇ ਕੋਲ ਇਹ ਕਿਤਾਬ ਹੈ ਵੇ। |
14:07 | ਇਹ ਅਸਲ ਚ ਚੰਗੀ ਹੈ ਜੇ ਤੁਸੀਂ ਜਿੰਪ ਸ਼ੁਰੁ ਕਰ ਰਹੇ ਹੋ ਯਾ ਜੇ ਤੁਹਾਨੂੰ ਥੋੜਾ ਗਿਆਨ ਹੈ ਤਾਂ ਬਹੁਤ ਚੰਗੀ ਹੈ ਅਤੇ ਕਿਤਾਬ ਉੱਤੇ ਇਸਦੇ ਹੱਥ। |
14:19 | ਅਤੇ ਮੈਂ ਸੱਚੀ ਉਹ ਕਿਤਾਬ ਦੀ ਸਿਫਾਰਿਸ਼ ਕਰ ਸਕਦਾ ਹਾਂ। |
14:25 | ਜੇ ਤੁਸੀਂ ਇਸਨੂੰ ਖਰੀਦਣਾ ਚਾਹੁੰਦੇ ਹੋ ਤੇ ਤੁਸੀਂ ਯੁਨਾਇਟਿੱਡ ਸਟੇਟਸ ((United States)ਵਿੱਚ ਰਹਿ ਰਹੇ ਹੋ ਮੈਂ ਬਲੌਕ (block)ਵਿੱਚ ਇੱਕ ਲਿੰਕ (link) ਰੱਖ ਦਿਆੰਗਾ ਜਿੱਥੋਂ ਤੁਸੀਂ ਇਹ ਕਿਤਾਬ ਔਫਰ (offer)ਵਲੋਂ ਖਰੀਦ ਸਕਦੇ ਹੋ ਅਤੇ ਦੁਕਾਨਦਾਰ ਨੂੰ ਇਸ ਵਿੱਚੋਂ ਕੁੱਛ ਪੈਸਾ ਮਿਲ ਜਾੰਦਾ ਹੈ। |
14:43 | ਕਲ ਜਦੋਂ ਮੈਂ ਸਮਰ ਬਰੇਕ (summer break) ਤੋਂ ਬਾਦ ਦੁਬਾਰਾ ਆਪਣਾ ਕੰਮ ਸ਼ੁਰੁ ਕੀਤਾ ਤਾਂ ਮੈਨੂੰ ਇੱਕ ਕਰਾਰਾ ਝੱਟਕਾ ਮਿਲਿਆ ਤੇ ਇਹ ਬਹੁਤ ਹੈਰਾਨ ਕਰਣ ਵਾਲਾ ਸੀ ਪਰ ਪਹਿਲੀ ਵਾਰੀ ਮੈਂ ਵਿੰਡੋ ਕੰਮਪਯੂਟਰ ਨਾਲ ਅਤੇ ਇੰਟਰਨੈਟ ਐਕਸਪਲੋਰਰ (internet explorer)ਵਿੱਚ ਮੀਟ ਦ ਜਿੰਪ ਬਲੌਕ ਵੇੱਖਿਆ। |
15:04 | ਅਤੇ ਮੈਂ ਅਸਲ ਵਿੱਚ ਬਹੁਤ ਹੈਰਾਨ ਸੀ ਕਿਉਂਕਿ ਸਾਰੀਆਂ ਇੱਮੇਜਿਸ ਉੱਡ ਗਈਆਂ ਸਣ ਅਤੇ ਫਰੇਮਸ (frames) ਵਿੱਚ ਕੁੱਝ ਵੀ ਫਿੱਟ (fit) ਨਹੀਂ ਹੋ ਰਿਹਾ ਸੀ ਤੇ ਹੋਰ ਇੱਸੇ ਤਰਹਾਂ ਹੀ |
15:17 | ਸ਼ੋ ਵਿੱਚ ਇੱਕ ਅਖੀਰੀ ਚੀਜ ਦੇ ਤੌਰ ਤੇ ਮੇਰੇ ਕੋਲ ਤੁਹਾਡੇ ਲਈ ਇੱਕ ਲਿੰਕ ਟਿੱਪ ਹੈ। |
15:23 | ਫੋਟੋ ਕਾਸਟ (photocast) ਨੈੱਟਵਰਕ ਫੋਟੋ ਪੌਡਕਾਸਟ (photo podcast) ਲਈ ਇੱਕ ਬਹੁਤ ਵੱਡਾ ਸਰੋਤ ਹੈ ਤੇ ਮੈਂ ਪਹਿਲਾਂ ਹੀ ਇਸਦਾ ਮੈੰਬਰ (member) ਹਾਂ ਪਰ ਮੈਂ ਵੈਬਸਾਈਟ (website) ਉੱਤੇ ਨਹੀਂ ਹਾਂ। |
15:37 | ਵੈਬਸਾਈਟ ਚੈੱਕ (check) ਕਰੋ ਉੱਥੇ ਫੋਟੋਕਾਸਟ ਨੈੱਟਵਰਕ ਦੇ ਮੈੰਬਰਸ ਦੁਆਰਾ ਬਣਾਈ ਹੋਈ ਇੱਕ ਪੌਡਕਾਸਟ ਹੈ ਅਤੇ ਇਸਨੂੰ ਫੋੱਕਸ ਰਿੰਗ (Focus ring) ਆੱਖਦੇ ਹਣ ਤੇ ਅੱਜ ਹੁਣ ਐਪੀਸੋਡ (episode) 8 ਆਇਆ ਹੈ। |
15:52 | ਅਤੇ ਇਸਦੇ ਫਲਸਰੂਪ ਖੱਬੇ ਪਾਸੇ ਮੀਟ ਦ ਜਿੰਪ ਉੱਘੜ ਕੇ ਬਾਹਰ ਆਵੇਗਾ। |
15:59 | ਮੈਂ ਤੁਹਾਡੇ ਕੋਲੋਂ ਇੱਕ ਫੇਵਰ (favour) ਲੈਣਾ ਚਾਹੁੰਦਾ ਹਾਂ ਮੀਟ ਦ ਜਿੰਪ ਸ਼ਬਦ ਬਾਰੇ ਸਭਨੂੰ ਦੱਸੋ ਅਤੇ ਜੇਕਰ ਤੁਸੀਂ ਟਿੱਪਣੀ ਭੇਜਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਨਫੋ@ਮੀਟਦਜਿੰਪ.ਔਰਗ (info@meetthegimp.org) ਤੇ ਲਿਖੋ ਤੇ ਹੋਰ ਜਿਆਦਾ ਜਾਨਕਾਰੀ ਐਚਟੀਟੀਪੀ://ਮੀਟਦਜਿੰਪ.ਔਰਗ (http://meetthegimp.org)ਤੋਂ ਮਿਲਦੀ ਹੈ। |
16:22 | ਪ੍ਰਤਿਭਾ ਥਾਪਰ (Pratibha Thaper) ਦ੍ਵਾਰਾ ਅਨੁਵਾਦਿਤ ਇਸ ਸਕ੍ਰਿਪ੍ਟ ਦੀ ਡੁਬਿੰਗ ਕਿਰਣ ਸਪੋਕੇਨ ਟਯੂਟੋਰਿਯਲ ਪ੍ਰੌਜੈਕਟ (Spoken Tutorial Project) ਵਾਸਤੇ ਕਰ ਰਹੀ ਹੈ। |