GIMP/C2/Adjusting-Colours-Using-Layers/Punjabi

From Script | Spoken-Tutorial
Jump to: navigation, search
Time Narration
00:22 ਮੀਟ ਦ ਜਿੰਪ ਵਿੱਚ ਤੁਹਾਡਾ ਸੁਵਾਗਤ ਹੈ। ਮੇਰਾ ਨਾਮ ਰੋਲਫ ਸਟੇਨਫੋਰਟ ਹੈ ਅਤੇ ਮੈਂ ਇਸ ਦੀ ਰਿਕਾਰਡਿੰਗ(recording) ਬਰੀਮਨ ਨੌਰਦਨ ਜਰਮਨੀ(Bremen,Northen Germany) ਵਿੱਚ ਕਰ ਰਿਹਾ ਹਾਂ।
00:29 ਮੈਂ ਇਹ ਚਿੱਤਰ ਪਿਛਲੇ ਐਡੀਸ਼ਨ(edition) ਵਿੱਚ ਐਡਿਟ(edit) ਕੀਤਾ ਸੀ।
00:33 ਅਤੇ ਅੱਜ ਮੈਂ ਸੋਚਦਾ ਹਾਂ ਕਿ ਮੈਨੂੰ ਰੰਗਾ ਨੂੰ ਸੈਟ ਕਰਣ ਵਾਸਤੇ ਕੁੱਝ ਕਰਨਾ ਚਾਹੀਦਾ ਹੈ।
00:39 ਕਿਉਂਕਿ ਇਹ ਚਿੱਤਰ ਕੂਛ ਜ਼ਿਆਦਾ ਹਰਾ ਹੈ।
00:41 ਰੰਗਾ ਨੂੰ ਐਡਜਸਟ(adjust) ਕਰਣ ਦੇ ਬਹੁਤ ਸਾਰੇ ਤਰੀਕੇ ਹਣ ਅਤੇ ਕਰਵ ਟੂਲ(curve tool) ਉੱਨ੍ਹਾ ਵਿੱਚੋ ਇੱਕ ਹੈ।
00:47 ਮੈਂ ਟੂਲ ਬੌਕਸ ਵਿੱਚ ਜਾ ਕੇ ਕਰਵ ਟੂਲ ਉਤੇ ਕਲਿਕ (click)ਕਰਦਾ ਹਾਂ ਅਤੇ ਫੇਰ ਮੈਂ ਗ੍ਰੀਨ ਚੈਨਲ(green channel) ਨੂੰ ਸਿਲੈਕਟ(select) ਕਰਕੇ ਕਰਵ ਨੂੰ ਨੀਵੇਂ ਖਿੱਚਦਾ ਹਾਂ।
00:55 ਹੁਣ ਤੁਸੀਂ ਵੇਖ ਸਕਦੇ ਹੋ ਕਿ ਕਲਰ ਚੈਨਲ ਅਤੇ ਚਿੱਤਰ ਵਿੱਚ ਧੁੰਧ ਅਸਲੀ ਧੁੰਧ ਵਾੰਗ ਨਜ਼ਰ ਆਉੰਦੀ ਹੈ।
01:02 ਹੁਣ ਮੈਨੂੰ ਕਰਵ ਨੂੰ ਇੰਜ ਐਡਜਸਟ ਕਰਨਾ ਪਵੇਗਾ ਕਿ ਜੋ ਚਿੱਤਰ ਆਵੇ ਉਹ ਗ੍ਰੇ(gray) ਰੰਗ ਦਾ ਹੋਵੇ ਗ੍ਰੀਨ ਜਾਂ ਮੈਜੰਟਾ(magenta) ਨਹੀਂ।
01:13 ਮੈਂ ਕਰਵ ਟੂਲ ਦਾ ਪ੍ਰਯੋਗ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਚਿੱਤਰ ਦੀ ਡੀਟੇਲਜ਼(details) ਨੂੰ ਵਿਗਾੜ ਦੇੰਦੀ ਹੈ ਅਤੇ ਬਾਅਦ ਵਿੱਚ ਮੈਂ ਇਸ ਖਰਾਬੀ ਨੂੰ ਠੀਕ ਨਹੀਂ ਕਰ ਸਕਦਾ।
01:23 ਮੈਂ ਅਣਡੂ ਟੂਲ(undo tool) ਦੀ ਵਰਤੋਂ ਕਰ ਸਕਦਾ ਸੀ ਪਰ ਫੇਰ ਮੈਨੂੰ ਰੀਡੂ(redo) ਦੇ ਸਾਰੇ ਸਟੈਪਸ(steps) ਕਰਣੇ ਪੈਣਗੇ।
01:28 ਸੋ ਮੈਂ ਚਾਹੁੰਦਾ ਹਾਂ ਕਿ ਕੁੱਝ ਇਹੋ ਜਿਹਾ ਹੋਵੇ ਜੋ ਚਿੱਤਰ ਨੂੰ ਨਾ ਖਰਾਬ ਕਰੇ ਅਤੇ ਜਿਸ ਨੂੰ ਮੈੰ ਬਾਅਦ ਵਿੱਚ ਐਡਜਸਟ ਕਰ ਸਕਾਂ।
01:34 ਇੱਕ ਇਹੋ ਜਿਹਾ ਤਰੀਕਾ ਹੈ ਜਿਸਦੇ ਵਿੱਚ ਲੇਅਰਜ(layers) ਦੇ ਨਾਲ ਫਿਲਟਰ(filter) ਦਾ ਪ੍ਰਯੋਗ ਕੀਤਾ ਜਾੰਦਾ ਹੈ।
01:39 ਇਸ ਲਈ ਮੈਂ ਇੱਥੇ ਲੇਅਰ ਡਾਯਲੌਗ(layer dialog) ਨੂੰ ਖੋਲਿਆ ਹੈ।
01:43 ਇੱਥੇ ਤੁਸੀਂ ਬੈਕ ਗ੍ਰਾਉੰਡ(back ground) ਵੇਖ ਸਕਦੇ ਹੋ ਜੋ ਕਿ ਸਾਡਾ ਅਸਲੀ ਚਿੱਤਰ ਹੈ।
01:47 ਅਤੇ ਮੈਂ ਇੱਕ ਨਵੀਂ ਲੇਅਰ ਜੋੜ ਰਿਹਾ ਹਾਂ ਅਤੇ ਮੈਂ ਲੇਅਰ ਫਿਲ ਟਾਈਪ(Layer Fill Type) ਵਿੱਚ ਜਾ ਕੇ ਵਾਈਟ(white) ਸਿਲੈਕਟ ਕਰਦਾ ਹਾਂ ਅਤੇ ਇਸਨੂੰ ਨਾਮ ਦਿੰਦਾ ਹਾਂ, ਕਲਰ ਕੁਰੈਕਸ਼ਨ ਗ੍ਰੀਨ(color correction green) ।
01:59 ਹੁਣ ਮੇਰਾ ਚਿੱਤਰ ਪੂਰਾ ਵਾਈਟ ਹੈ ਪਰ ਮੈਂ ਲੇਅਰ ਮੋਡ(layer mode) ਨੂੰ ਬਦਲ ਸਕਦਾ ਹਾਂ।
02:05 ਲੇਅਰ ਮੋਡ ਇੱਕ ਐਲਗੋਰਿਦਮ(algorithm) ਹੈ ਜੋ ਕਿ ਦੋ ਲੇਅਰਜ਼ ਨੂੰ ਜੋੜ ਦਿੰਦੀ ਹੈ, ਅਸਲੀ ਬੈਕਗ੍ਰਾਉੰਡ ਅਤੇ ਨਵੀਂ ਬਣਾਈ ਹੋਈ ਲੇਅਰ।
02:16 ਇਸ ਲਈ ਮੈਂ ਇੱਥੇ ਮਲਟੀਪਲ ਮੋਡ(Multiple mode) ਚੁਣ ਦਾ ਹਾਂ।
02:22 ਅਤੇ ਤੁਹਾਨੂੰ ਪਹਿਲੇ ਵਾਲਾ ਪੁਰਾਣਾ ਚਿੱਤਰ ਵਾਪਿਸ ਮਿਲ ਜਾਂਦਾ ਹੈ
02:27 ਮਲਟੀਪਲਾਇ ਮੋਡ (Multiply mode), ਬੈਕਗਰਾਉੰਡ ਦੇ ਪਿਕ੍ਸਲਜ਼(pixels) ਨੂੰ ਫੋਰਗਰਾਉੰਡ(foreground) ਦੇ ਪਿਕ੍ਸਲਜ਼ ਨਾਲ ਗੁਣਾ ਕਰਕੇ, ਉਸਦੇ ਨਤੀਜੇ ਨੂੰ 255 ਨਾਲ ਤਕਸੀਮ ਕਰ ਦਿੰਦਾ ਹੈ।
02:37 ਅਤੇ ਵਾਈਟ ਪਿਕਚਰ(picture) ਵਿੱਚ ਸਾਰੇ ਕਲਰ ਚੈਨਲਜ਼ 255 ਹਣ,ਸੋ 255 ਨਾਲ ਗੁਣਾ ਕਰਕੇ ਅਤੇ 255 ਨਾਲ ਤਕਸੀਮ ਦੇ ਕੇ ਸ਼ੁਰੁਆਤੀ ਬਿੰਦੁ ਆ ਜਾਂਦਾ ਹੈ ਯਾਣੀ ਕਿ ਬੈਕਗਰਾਉੰਡ।
02:52 ਪਰ ਜੇ ਮੈਂ ਨਵੀਂ ਲੇਅਰ ਵਿੱਚੋਂ ਇੱਕ ਚੈਨਲ ਘਟਾ ਦਿਆਂ ਤਾਂ ਬੈਕਗਰਾਉੰਡ ਵਿੱਚੋਂ ਵੀ ਇਹ ਘੱਟ ਜਾਵੇਗਾ ਕਿਉਂਕਿ 200 ਨਾਲ ਗੁਣਾ ਕਰਕੇ, 255 ਨਾਲ ਤਕਸੀਮ ਕਰਕੇ ਪਹਿਲੇ ਤੋਂ ਘੱਟ ਆਉੰਦਾ ਹੈ।
03:06 ਹੁਣ ਮੈਂ ਇਹੋ ਜਿਹਾ ਕਲਰ ਸਿਲੈਕਟ ਕਰਾਂਗਾ ਜਿਹਦੇ ਵਿੱਚ ਗ੍ਰੀਨ ਚੈਨਲ ਘੱਟ ਹੈ।
03:12 ਇੱਥੇ ਮੇਰੇ ਕੋਲ ਕਾਲਾ ਰੰਗ ਫੋਰਗਰਾਉੰਡ ਕਲਰ ਦੇ ਰੂਪ ਵਿੱਚ ਹੈ ਜਿਹਨੂੰ ਮੈਂ ਬੈਕਗ੍ਰਾਉੰਡ ਕਲਰ ਵਿੱਚ ਬਦਲ ਦਿਆਂਗਾ ਅਤੇ ਵਾਈਟ ਨੂੰ ਫੋਰਗਰਾਉੰਡ ਕਲਰ ਵਿੱਚ, ਅਤੇ ਤੁਸੀਂ ਵੇਖ ਸਕਦੇ ਹੋ ਕਿ ਲਾਲ, ਹਰਾ ਅਤੇ ਨੀਲੇ ਸਾਰੇ ਕਲਰ ਚੈਨਲਜ ਦੀ ਇੱਕੋ ਜਿਹੀ ਵੈਲਯੂ(value) 255 ਹੈ।
03:31 ਧਿਆਨ ਰਹੇ ਸਲਾਈਡਰਜ਼ ਦੇ ਕਲਰਜ਼ ਤੁਹਾਨੂੰ ਨਾ ਭਟਕਾ ਦੇਣ।
03:36 ਇਹ ਨੀਲਾ ਨਹੀਂ,ਪੀਲਾ ਹੈ ਪਰ ਜਦੋਂ ਮੈਂ ਇਸ ਨੂੰ ਕਿਸੇ ਖਾਸ ਬਿੰਦੁ ਵੱਲ ਨੀਵੇਂ ਨੂੰ ਸਲਾਈਡ ਕਰਦਾ ਹਾਂ ਤਾਂ ਤੁਸੀਂ ਵੇਖਦੇ ਹੋ ਕਿ ਸਲਾਈਡਰ ਦੇ ਰੰਗ ਆਪਣੇ ਆਪ ਬਦਲ ਜਾੰਦੇ ਹਣ।
03:50 ਓਕੇ ਮੈਂ ਇੱਥੇ ਗ੍ਰੀਨ ਸਲਾਈਡਰ ਸਿਲੈਕਟ ਕਰਦਾ ਹਾਂ ਅਤੇ ਇਸ ਨੂੰ ਤਕਰੀਬਨ 211 ਤਕ ਖਿੱਚਦਾ ਹਾਂ।
03:59 ਅਤੇ ਮੈਂ ਉਸ ਰੰਗ ਨੂੰ ਕੱਢ ਲੈਂਦਾ ਹਾਂ ਜੋ ਮੇਰੇ ਚਿੱਤਰ ਵਿੱਚ ਫੋਰ ਗ੍ਰਾਉੰਡ ਦਾ ਕਲਰ ਹੈ ਅਤੇ ਨਤੀਜੇ ਵਜੋਂ ਮੈਨੂੰ ਮੈਜੰਟਾ ਰੰਗ ਮਿਲਦਾ ਹੈ।
04:10 ਪਰ ਓਪੈਸਿਟੀ ਸਲਾਈਡਰ(opacity slider) ਦੀ ਮਦਦ ਨਾਲ ਗ੍ਰੀਨ ਰਿਡੱਕਸ਼ਨ(green reduction) ਦੀ ਇਨਟੈੰਸਿਟੀ (intensity) ਨੂੰ ਐਡਜਸਟ ਕਰ ਸਕਦਾ ਹਾਂ।
04:19 ਅਤੇ ਜਦੋਂ ਮੈਂ ਜ਼ੀਰੋ ਤੇ ਵਾਪਿਸ ਜਾਂਦਾ ਹਾਂ ਤਾਂ ਮੈਨੂ

ਪੁਰਾਣਾ ਚਿੱਤਰ ਮਿਲਦਾ ਹੈ ਅਤੇ ਜਦੋਂ ਮੈਂ ਸਲਾਈਡਰ ਨੂੰ ਉਪਰ ਵੱਲ ਖਿੱਚਦਾ ਹਾਂ ਤਾਂ ਮੈਂ ਚਿੱਤਰ ਵਿੱਚੋਂ ਗ੍ਰੀਨ ਚੈਨਲ ਘਟਾ ਸਕਦਾ ਹਾਂ ਅਤੇ ਚਿੱਤਰ ਵਿੱਚ ਮੈਜੰਟਾ ਰੰਗ ਆਉਣ ਤੋਂ ਵੀ ਰੋਕ ਸਕਦਾ ਹਾਂ।

04:35 ਮੇਰੇ ਖਿਆਲ ਚ ਇਹ ਬਹੁਤ ਚੰਗਾ ਲਗਦਾ ਹੈ।
04:38 ਲੇਅਰ ਟੂਲ ਦਾ ਪ੍ਰਯੋਗ ਕਰਕੇ ਮੈਂ ਜਦੋਂ ਚਾਹਵਾਂ ਬਦਲਾਵ ਲਿਆ ਸਕਦਾ ਹਾਂ ਅਤੇ ਜਦੋਂ ਜ਼ਿਆਦਾ ਲੇਅਰਜ਼ ਇੱਕੱਠੀ ਹੋ ਜਾਣ ਤਾਂ ਮੈਂ ਬਰੀਕੀ ਨਾਲ

ਐਡਜਸਟਮੰਟ ਕਰ ਸਕਦਾ ਹਾਂ ਅਤੇ ਉਹ ਬਦਲਾਵ ਉੱਸੇ ਤਰਹਾਂ ਹੀ ਰਹੇਗਾ ਭਾਵੇਂ ਮੈ ਹੇਠਲੀ ਪਿਕਚਰ ਵਿੱਚ ਕੁੱਝ ਬਦਲਾਵ ਕਰ ਦਿਆਂ।

04:55 ਹਾਲੇ ਵੀ ਇਸ ਲੇਅਰ ਵਿੱਚ ਕੁੱਝ ਬਦਲਾਵ ਲਿਆਣ ਵਾਲੇ ਹਣ ਕਿਉਂਕਿ ਹੁਣ ਇਹ ਗ੍ਰੇ ਨਜਰ ਆਉੰਦੀ ਹੈ ਅਤੇ ਮੈਂ ਇਹਦੇ ਵਿੱਚ ਥੋੜਾ ਨੀਲਾ ਲਿਆਉਣਾ ਚਾਹੁੰਦਾ ਹਾਂ।
05:03 ਦੁਬਾਰਾ ਮੈਂ ਉਵੇੰ ਹੀ ਕਰਦਾ ਹਾਂ ਅਤੇ ਇੱਕ ਨਵੀਂ ਲੇਅਰ ਬਣਾਂਦਾਂ ਹਾਂ ਅਤੇ ਇਸ ਨੂੰ ਕਲਰ ਕੁਰੈਕਸ਼ਨ ਬਲੂ(color correction blue) ਦਾ ਨਾਮ ਦਿੰਦਾ ਹਾਂ।
05:11 ਅਤੇ ਹੁਣ ਮੈਂ ਇਸ ਵਿੱਚ ਥੋੜਾ ਨੀਲਾ ਸ਼ਾਮਿਲ ਕਰਨਾ ਚਾਹੁੰਦਾ ਹਾਂ।
05:15 ਚਿੱਤਰ ਵਿੱਚ ਨੀਲਾ ਰੰਗ ਸ਼ਾਮਿਲ ਕਰਨ ਵਾਸਤੇ ਮੈਂ ਸਕਰੀਨ ਮੋਡ(screen mode) ਦਾ ਇਸਤੇਮਾਲ ਕਰਨਾ ਚਾਹੁੰਦਾ ਹਾਂ ਜੋ ਕਿ ਮਲਟੀਪਲਾਈ ਮੋਡ ਤੋਂ ਜਿਆਦਾ ਮੁਸ਼ਕਿਲ ਹੈ।
05:24 ਸਕਰੀਨ ਮੋਡ ਵਿੱਚ ਕਲਰ ਪਹਿਲਾਂ ਉਲਟੇ, ਫੇਰ ਗੁਣਾ ਅਤੇ ਤਕਸੀਮ, ਅਤੇ ਇਹ ਕਾਫੀ ਮੁਸ਼ਕਿਲ ਹੈ।
05:33 ਮੈਨੂੰ ਫੋਰਗਰਾਉੰਡ ਕਲਰ ਨੂੰ ਬਦਲਣ ਦਿਉ ਅਤੇ ਜਿਹੜਾ ਰੰਗ ਮੈਂ ਸ਼ਾਮਿਲ ਕਰਨਾ ਚਾਹੁਣਾ ਹਾਂ ਸਿੱਧਾ ਹੀ ਕਰਨ ਦਿਉ ਅਤੇ ਮੈਨੂੰ ਹੁਣ ਥੋੜਾ ਨੀਲਾ ਸ਼ਾਮਿਲ ਕਰਨਾ ਪਵੇਗਾ।
05:43 ਸੋ ਬਲੂ ਸਲਾਈਡਰ ਨੂੰ ਥੋੜਾ ਨੀਵੇਂ ਸਲਾਈਡ ਕਰੋ।
05:47 ਅਤੇ ਚਿੱਤਰ ਵਿੱਚ ਕਲਰ ਡਰੈਗ(drag) ਕਰੋ।
05:51 ਇੱਥੇ ਇਸ ਨੂੰ ਬਲੂ ਹੋਣਾ ਚਾਹੀਦਾਹੈ ਜੋ ਕਿ ਹਾਲੇ ਵੀ ਕਾਲੇ ਵਰਗਾ ਹੈ ਪਰ ਇਹ ਬਹੁਤ ਗੂੜਾ ਨੀਲਾ ਹੈ।
05:59 ਇੱਥੇ ਚਿੱਤਰ ਵੱਲ ਵੇਖੋ ਅਤੇ ਜਦੋਂ ਮੈ ਇਸ ਨੂੰ ਸਵਿੱਚ ਔਫ (switch off)ਕਰਦਾ ਹਾਂ ਤਾਂ ਤੁਸੀਂ ਬਦਲਾਵ ਵੇਖਦੇ ਹੋ।
06:04 ਬੇਸ਼ਕ ਚਿੱਤਰ ਨੀਲੇਪਣ ਤੇ ਹੈ।
06:08 ਮੈਂ ਦੋਣੋ ਨਵੀਂ ਲੇਅਰਜ ਨੂੰ ਸਵਿੱਚ ਔਫ ਕਰ ਸਕਦਾ ਹਾਂ ਅਤੇ ਇਸ ਦੇ ਨਾਲ ਤੁਹਾਨੂੰ ਸ਼ੁਰੁਆਤੀ ਬਿੰਦੁ ਮਿਲ ਜਾਂਦਾ ਹੈ।
06:13 ਜਦੋਂ ਮੈਂ ਪਹਿਲੀ ਲੇਅਰ ਉਤੇ ਕਲਿਕ ਕਰਦਾ ਹਾਂ ਤਾਂ ਅਸੀਂ ਗ੍ਰੀਨ ਦਾ ਰੀਡਯੂਸਡ ਚੈਨਲ (reduced channel)ਵੇਖਦੇ ਹਾਂ ਅਤੇ ਜਦੋੰ ਦੂਜੀ ਲੇਅਰ ਉੱਤੇ ਕਲਿਕ ਕਰਦੇ ਹਾਂ ਤਾਂ ਥੋੜਾ ਨੀਲਾ ਰੰਗ ਸ਼ਾਮਿਲ ਹੋ ਜਾਂਦਾ ਹੈ।
06:22 ਮੇਰੇ ਖਿਆਲ ਵਿੱਚ ਨੀਲਾ ਬਹੁਤ ਜਿਆਦਾ ਹੈ ਇਸਲਈ ਮੈਂ ਓਪੈਸਿਟੀ ਨੂੰ ਘਟਾਉੰਦਾ ਹਾਂ।
06:27 ਮੇਰੇ ਖਿਆਲ ਵਿੱਚ ਇਹ ਸੁਹਣਾ ਲਗਦਾ ਹੈ।
06:30 ਮੈਂ ਬਾਅਦ ਵਿੱਚ ਇਸ ਨੂੰ ਹਰ ਵੇਲੇ ਐਡਜਸਟ ਕਰ ਸਕਦਾ ਹਾਂ।
06:33 ਲੇਅਰ ਟੂਲ ਬਹੁਤ ਹੀ ਸ਼ਕਤੀਸਾਲੀ ਹੈ ਅਤੇ ਤੁਸੀਂ ਲੇਅਰ ਦੇ ਉਪਰ ਲੇਅਰ ਬਣਾ ਸਕਦੇ ਹੋ ਅਤੇ ਹਰ ਲੇਅਰ ਵਿੱਚ ਤੁਸੀਂ ਹੇਠਲੀ ਲੇਅਰ ਤੋਂ ਆ ਰਹੇ ਪਿਕਸਲਜ ਬਦਲ ਸਕਦੇ ਹੋ।
06:44 ਕੁਰੈਕਸ਼ਨ ਕਰਨ ਦੀਆਂ ਸੰਭਾਵਨਾਵਾਂ ਅਣਗਿਣਤ ਹਣ ਅਤੇ ਜਦੋਂ ਵੀ ਤੁਸੀਂ ਚਾਹੋ ਇਹ ਕਰ ਸਕਦੇ ਹੋ।
06:51 ਸ਼ਾਇਦ ਇੱਥੇ ਚੰਗਾ ਰੰਗ ਲਿਆਉਣ ਵਾਸਤੇ ਤੁਸੀਂ ਓਪੈਸਿਟੀ ਸਲਾਈਡਰ ਨੂੰ ਥੋੜਾ ਨੀਵੇਂ ਸਲਾਈਡ ਕਰ ਸਕਦੇ ਹੋ ਅਤੇ ਤੁਸੀਂ ਇੰਨਾ ਸਲਾਈਡਰਜ਼ ਦਾ ਪ੍ਰਯੋਗ ਖੁੱਲ ਕੇ ਕਰ ਸਕਦੇ ਹੋ ਜੋ ਕਿ ਰੰਗਾ ਨੂੰ ਬਦਲਣ ਦੀਆਂ ਪੂਰੀਆਂ ਸੰਭਾਵਨਾਵਾਂ ਦਿੰਦਿਆਂ ਹਣ।
07:05 ਮੈਨੂੰ ਲਗਦਾ ਹੈ ਕਿ ਕਿਸੇ ਖਾਸ ਸ਼ੋ(show) ਵਿੱਚ ਮੈਨੂੰ ਲੇਅਰ ਟੂਲ ਦੇ ਬਾਰੇ ਵਿਸਤਾਰ ਨਾਲ ਦੱਸਨਾ ਪਵੇਗਾ ਪਰ ਅੱਜ ਲਈ ਇੱਨਾ ਹੀ ਕਾਫੀ ਹੈ।
07:13 ਪ੍ਰਤਿਭਾ ਥਾਪਰ ਦਵਾਰਾ ਅਨੁਵਾਦਿਤ ਇਹ ਸਪੋਕਣ ਟਯੂਟੋਰਿਅਲ (Spoken Tutorial) ਕਿਰਨ ਦੀ ਆਵਾਜ਼ ਵਿੱਚ ਹਾਜਿਰ ਹੋਇਆ ਅਤੇ ਅਗਲੀ ਵਾਰੀ ਫੇਰ ਤੁਹਾਨੂੰ ਮਿਲਣ ਦੀ ਉੱਮੀਦ ਕਰਦੀ ਹਾਂ।

Contributors and Content Editors

Khoslak, PoojaMoolya