GChemPaint/C3/Features-and-Color-Schemes/Punjabi

From Script | Spoken-Tutorial
Jump to: navigation, search
Time Narration
00:01 ਸਤ ਸ਼੍ਰੀ ਅਕਾਲ। GChemTable ਵਿੱਚ Features and Color Schemes ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ
00:11 * GChemTable
00:12 * ਐਲੀਮੈਂਟਲ ਵਿੰਡੋ ਅਤੇ ਕਲਰ ਸਕੀਮਸ ( Elemental window and Color schemes ) .
00:16 ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ ,
00:19 ਉਬੰਟੁ ਲਿਨਕਸ OS ਵਰਜਨ 12.04
00:22 GChemPaint ਵਰਜਨ 0.12.10
00:27 GChemTable ਵਰਜਨ 0.12.10
00:32 ਇਸ ਟਿਊਟੋਰਿਅਲ ਨੂੰ ਸਮਝਣ ਦੇ ਲਈ , ਤੁਹਾਨੂੰ ਇਸ ਦੇ ਨਾਲ ਵਾਕਫ਼ ਹੋਣ ਚਾਹੀਦਾ ਹੈ ।
00:35 *ਐਲੀਮੈਂਟਸ ਦਾ ਪਿਰੀਆਡਿਕ ਟੇਬਲ ਅਤੇ *GChemPaint ।
00:41 ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ ।
00:46 ਹੁਣ GChemTable ਐਪਲੀਕੇਸ਼ਨ ਦੇ ਬਾਰੇ ਵਿੱਚ ਸਿਖਦੇ ਹਾਂ।
00:50 GchemTable , GChemPaint ਦੇ ਯੂਟਿਲਿਟੀ ਸਾਫਟਵੇਅਰ ਦੀ ਤਰ੍ਹਾਂ ਸੰਸਥਾਪਿਤ ਕੀਤੇ ਜਾ ਸਕਦੇ ਹਨ ।
00:55 * Synaptic Package manager ਦੀ ਵਰਤੋ ਕਰਕੇ ।
00:58 GChemTable ਰਾਸਾਇਨਿਕ ਐਲੀਮੈਂਟਸ ਪਿਰੀਆਡਿਕ ਟੇਬਲ ਐਪਲੀਕੇਸ਼ਨ ਹੈ ।
01:03 ਇਹ ਐਲੀਮੈਂਟਸ ਦੇ ਬਾਰੇ ਵਿੱਚ ਵਿਗਿਆਨਿਕ ਜਾਣਕਾਰੀ ਦਿੰਦਾ ਹੈ ।
01:08 ਇਹ ਪਿਰੀਆਡਿਕ ਟੇਬਲ ਨੂੰ ਵੱਖ-ਵੱਖ ਕਲਰ ਸਕੀਮਸ ਦੇ ਨਾਲ ਦਿਖਾਉਂਦਾ ਹੈ ।
01:13 GChemTable ਖੋਲ੍ਹਣ ਦੇ ਲਈ , Dash Home ਉੱਤੇ ਕਲਿਕ ਕਰੋ ।
01:17 ਦਿਖਾਏ ਹੋਏ ਸਰਚ ਬਾਰ ਵਿੱਚ gchemtable ਟਾਈਪ ਕਰੋ .
01:21 Periodic table of the elements ਆਈਕਨ ਉੱਤੇ ਕਲਿਕ ਕਰੋ ।
01:26 Periodic table of the elements ਵਿੰਡੋ ਖੁਲਦੀ ਹੈ ।
01:30 ਬਾਕੀ ਸਾਰੀਆਂ ਵਿੰਡੋ ਬੇਸਡ ਐਪਲੀਕੇਸ਼ਨਸ ਦੀ ਤਰਾਂ GChemTable ਵਿੰਡੋ ਕੋਲ ਮੈਨਿਊਬਾਰ ਹੁੰਦਾ ਹੈ ।
01:36 ਮੈਨਿਊਬਾਰ ਵਿਚ ਉਹ ਸਾਰੇ ਕਮਾਂਡਸ ਸ਼ਾਮਿਲ ਹਨ, ਜਿਨ੍ਹਾ ਦੀ ਤੁਹਾਨੂੰ GChemTable ਦੇ ਨਾਲ ਕੰਮ ਕਰਨ ਲਈ ਜਰੁਰਤ ਹੁੰਦੀ ਹੈ ।
01:41 ਇਹ ਐਲੀਮੈਂਟਸ ਦਾ ਇੱਕ ਪਿਰੀਆਡਿਕ ਟੇਬਲ ਹੈ, ਇੱਥੇ ਤੁਸੀ ਐਲੀਮੈਂਟ ਬਟਨਸ ਵੇਖ ਸਕਦੇ ਹੋ ।
01:49 ਐਲੀਮੈਂਟ ਦਾ ਨਾਮ ਪ੍ਰਾਪਤ ਕਰਨ ਦੇ ਲਈ , ਕਰਸਰ ਨੂੰ ਐਲੀਮੈਂਟ ਉੱਤੇ ਰੱਖੋ ।
01:52 ਟੇਬਲ ਵਿੱਚ ਬਟਨਸ ਲਈ ਵਰਤੋ ਹੋਏ ਕਲਰਸ ਐਲੀਮੈਂਟਸ ਦੇ ਰਵਾਇਤੀ ਕਲਰਸ ਹਨ ।
01:58 ਇਹ ਟੇਬਲ ਮਾਡਰਨ ਪਿਰੀਆਡਿਕ ਟੇਬਲ ਦਾ ਪ੍ਰਤਿਰੂਪ ਹੈ ।
02:02 ਹੁਣ Elemental Window ਦੇ ਬਾਰੇ ਵਿੱਚ ਸਿਖਦੇ ਹਾਂ ।
02:05 ਇਸਨੂੰ ਦਿਖਾਉਣ ਦੇ ਲਈ, ਪਿਰੀਆਡਿਕ ਟੇਬਲ ਉੱਤੇ ਕਿਸੇ ਵੀ ਐਲੀਮੈਂਟ ਬਟਨ ਉੱਤੇ ਕਲਿਕ ਕਰੋ ।
02:10 ਮੈਂ ਕਾਰਬਨ ( C ) ਉੱਤੇ ਕਲਿਕ ਕਰਾਂਗਾ।
02:13 Carbon ਦੀ ਐਲੀਮੈਂਟਲ ਵਿੰਡੋ (Elemental Window ) ਖੁਲਦੀ ਹੈ ।
02:16 ਐਲੀਮੈਂਟਲ ਵਿੰਡੋ ਕੋਲ ਚਾਰ ਸਾਇਡ ਟੈਬਸ ਹੁੰਦੇ ਹਨ
02:20 * ਮੇਨ ( Main ) ,
02:21 * ਇਲੈਕਟਰਾਨਿਕ ਪ੍ਰਾਪਰਟੀਜ ( Electronic Properties ) ,
02:23 * ਰੇਡੀਆਈ ( Radii ) ,
02:24 * ਥਰਮੋਡਾਇਨਾਮਿਕਸ ( Thermodynamics )
02:26 ਮੈਂ ਹਰ ਇੱਕ ਟੈਬ ਦੇ ਬਾਰੇ ਵਿੱਚ ਇੱਕ - ਇੱਕ ਕਰਕੇ ਸਮਝਾਵਾਂਗਾ
02:30 ਡਿਫਾਲਟ ਰੂਪ ਵਲੋਂ ਮੇਨ ਟੈਬ ਚੁਣਿਆ ਹੋਇਆ ਹੈ ।
02:33 ਇਹਦੇ ਕੋਲ *ਐਲੀਮੈਂਟ ਦਾ ਸਿੰਬਲ ਹੁੰਦਾ ਹੈ ,
02:36 * ਐਟਾਮਿਕ ਨੰਬਰ ਹੁੰਦਾ ਹੈ ,
02:38 * ਐਟਾਮਿਕ ਵੇਟ ਹੁੰਦਾ ਹੈ ਅਤੇ
02:40 * ਇਲੈਕਟਰਾਨਿਕ ਕਾਂਫਿਗਰੇਸ਼ਨ ਹੁੰਦੀ ਹੈ ।
02:43 ਇਸਦੇ ਕੋਲ Lang ਅਤੇ Name ਨਾਮਕ ਸਿਰਲੇਖਾਂ ਦੇ ਨਾਲ ਇੱਕ ਟੇਬਲ ਹੁੰਦਾ ਹੈ ।
02:47 ਟੇਬਲ ਕਈ ਭਾਸ਼ਾਵਾਂ ਵਿੱਚ ਕਾਰਬਨ ਦੇ ਨਾਮ ਨੂੰ ਦਿਖਾਉਂਦਾ ਹੈ।
02:53 ਅੱਗੇ Electronic Properties ਟੈਬ ਉੱਤੇ ਕਲਿਕ ਕਰੋ ।
02:56 ਇਹ ਟੈਬ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਜਾਣਕਾਰੀ ਦਿਖਾਉਂਦਾ ਹੈ -
03:00 Pauling electro - negativity ਵੈਲਿਊ
03:02 Ionization energies ,
03:05 ਪਹਿਲੀ , ਦੂਜੀ ਅਤੇ ਤੀਜੀ Ionization energies MJ ਪ੍ਰਤੀ mol ਵਿੱਚ ।
03:10 Electronic affinities KJ ਪ੍ਰਤੀ mol ਵਿੱਚ ।
03:15 ਸੱਜੇ ਪਾਸੇ ਵਲ, ਸੰਬੰਧਿਤ Show curve ਬਟਨਸ ਦਿਖ ਰਹੇ ਹਨ।
03:20 ਚਾਰਟ ਨੂੰ ਦੇਖਣ ਲਈ Show curve ਬਟਨ ਉੱਤੇ ਕਲਿਕ ਕਰੋ ।
03:24 ਇਹ Electronegativity ਬਨਾਮ Atomic number ( Z ) ਦਾ ਚਾਰਟ ਹੈ । ਮੈਂ ਚਾਰਟ ਨੂੰ ਬੰਦ ਕਰਾਂਗਾ ।
03:31 Radii ਟੈਬ ਉੱਤੇ ਕਲਿਕ ਕਰੋ ।
03:34 ਇਹ ਟੈਬ ਹੇਠਾਂ ਦਿੱਤੇ ਗਿਆਂ ਨੂੰ ਦਿਖਾਉਂਦੀ ਹੈ
03:35 * Covalent ,
03:36 * Van der Waals ਅਤੇ
03:37 * Metallic radii ਵੈਲਿਊਜ , ਸਾਰੇ pm ਵਿੱਚ ਹਨ ।
03:41 pm ਮਤਲੱਬ pico metre = 10 to the power of minus 12 metres।
03:47 ਕਿਉਂਕਿ ਕਾਰਬਨ ਨਾਨ-ਮੈਟਲ ਹੁੰਦਾ ਹੈ , ਇਸਦੇ ਕੋਲ ਮਿਟੈਲਿਕ ਰੇਡਿਅਸ ਵੈਲਿਊ ਨਹੀਂ ਹੁੰਦੀ।
03:53 ਮੈਂ ਕਾਰਬਨ ਵਿੰਡੋ ਬੰਦ ਕਰਾਂਗਾ।
03:56 ਚਲੋ ਹੁਣ ਪਿਰੀਆਡਿਕ ਟੇਬਲ ਆਫ ਐਲੀਮੈਂਟਸ ਵਿੰਡੋ ਉੱਤੇ ਵਾਪਸ ਜਾਂਦੇ ਹਾਂ।
04:00 ਹੁਣ ਸੋਡੀਅਮ ( Na ) ਬਟਨ ਉੱਤੇ ਕਲਿਕ ਕਰੋ ।
04:04 Radii ਟੈਬ ਉੱਤੇ ਕਲਿਕ ਕਰੋ ।
04:07 Metallic radii ਵੈਲਿਊ ਇਥੇ ਦਿਖਾਈ ਹੋਈ ਹੈ ।
04:11 Radii ਟੈਬ Ionic radii ਦਾ ਟੇਬਲ ਦਿਖਾਉਂਦਾ ਹੈ।
04:15 ਇਹ ਟੇਬਲ ਵਿਚ ਕਾਲਮ ਦੇ ਰੂਪ ਵਿੱਚ ਆਇਨ , C . N . ਅਤੇ ਵੈਲਿਊ ਸ਼ਾਮਿਲ ਹਨ ।
04:22 ਹੁਣ ਇਸ ਟੇਬਲ ਉੱਤੇ ਹੇਠਾਂ ਨੂੰ ਸਕਰੋਲ ਕਰਦੇ ਹਾਂ ।
04:24 ਇਹ ਟੇਬਲ ਇਹਨਾ ਦੀ ਜਾਣਕਾਰੀ ਦਿੰਦਾ ਹੈ - * ਵੱਖ-ਵੱਖ ਆਇਨਿਕ ਸਟੇਟਸ ਜਿਨ੍ਹਾ ਵਿੱਚ ਸੋਡੀਅਮ ਮੌਜੂਦ ਹੁੰਦਾ ਹੈ ।
04:31 * ਇਸਦਾ ਕੋਆਰਡਿਨੇਸ਼ਨ ਨੰਬਰ (CN) ਅਤੇ * ਆਇਨਿਕ radii ਵੈਲਿਊ pm ਵਿੱਚ ।
04:37 ਐਲੀਮੈਂਟਸ ਕਰੋਮੀਅਮ , ਮੈਨਗਨੀਜ , ਆਇਰਨ , ਕੋਬਾਲਟ , ਨਿਕਲ ਅਤੇ ਕੌਪਰ ਜਿਆਦਾ ਗਿਣਤੀ ਵਿੱਚ ਕੰਪਲੈਕਸਸ ਬਣਾਉਣ ਦੀ ਸਮਰਥਾ ਰੱਖਦੇ ਹਨ ।
04:48 ਹੁਣ ਆਇਰਨ ( Fe ) ਬਟਨ ਉੱਤੇ ਕਲਿਕ ਕਰੋ ।
04:51 ਇਸਦੀ ਐਲੀਮੈਂਟਲ ਵਿੰਡੋ ਖੁਲਦੀ ਹੈ ।
04:54 Radii ਟੈਬ ਉੱਤੇ ਕਲਿਕ ਕਰੋ ।
04:56 Ionic radii ਟੇਬਲ ਦੇ ਕੋਲ Spin ਨਾਮਕ ਇੱਕ ਵਖਰੀ ਕਾਲਮ ਹੈ ।
05:02 Spin ਕਾਲਮ ਆਇਰਨ ( iron ) ਦੇ ਕੰਪਲੈਕਸ ਨਿਰਮਾਣ ਸਮਰਥਾ ਦੇ ਬਾਰੇ ਵਿੱਚ ਅਨੁਮਾਨ ਦਿੰਦਾ ਹੈ ।
05:07 ਇੱਥੇ High ਦਾ ਮਤਲੱਬ ਸਪਿਨ ਅਜ਼ਾਦ ਕੰਪਲੈਕਸਸ ਹੈ ਜਿੱਥੇ ਇਲੈਕਟਰੋਨਸ ਜੁੜੇ ਹੋਏ ਨਹੀਂ ਹਨ ।
05:13 Low ਦਾ ਮਤਲੱਬ ਸਪਿਨ ਪੇਅਰਡ ਕੰਪਲੈਕਸਸ ਜਿੱਥੇ ਇਲੈਕਟਰੋਨਸ ਜੁੜੇ ਹੋਏ ਹਨ ।
05:20 ਮੈਂ ਆਇਰਨ ( Fe ) ਐਲੀਮੈਂਟਲ ਵਿੰਡੋ ਬੰਦ ਕਰਾਂਗਾ ।
05:23 ਕੰਪਲੈਕਸ ਫਾਰਮੇਸ਼ਨ ਦੇ ਬਾਰੇ ਵਿੱਚ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।

http://en.wikipedia.org/wiki/Spin_states_d_electrons .

05:28 ਦੁਬਾਰਾ Carbon ਦੀ ਐਲੀਮੈਂਟਲ ਵਿੰਡੋ ਉੱਤੇ ਕਲਿਕ ਕਰੋ ।
05:33 Thermodynamics ਟੈਬ ਉੱਤੇ ਕਲਿਕ ਕਰੋ ।
05:36 ਇਹ ਟੈਬ Carbon ਦਾ ਮੈਲਟਿੰਗ ਪੁਆਇੰਟ ਅਤੇ ਬੋਇਲਿੰਗ ਪੁਆਇੰਟ ਦਿਖਾਉਂਦੀ ਹੈ ।
05:40 Show curve ਬਟਨ ਨੂੰ ਤੁਸੀ ਆਪਣੇ ਆਪ ਜਾਂਚੋ ।
05:45 ਮੈਂ Carbon ਐਲੀਮੈਂਟਲ ਵਿੰਡੋ ਨੂੰ ਬੰਦ ਕਰਾਂਗਾ ।
05:48 ਹੁਣ Color Schemes ਉੱਤੇ ਜਾਂਦੇ ਹਾਂ ।
05:52 View ਮੈਨਿਊ ਉੱਤੇ ਜਾਓ ਅਤੇ ਕਲਰ ਸਕੀਮਸ ਚੁਣੋ।
05:57 ਇੱਕ ਸਬਮੈਨਿਊ Color Schemes ਦੀ ਸੂਚੀ ਦੇ ਨਾਲ ਖੁਲਦਾ ਹੈ ।
06:01 No Colors ਉੱਤੇ ਕਲਿਕ ਕਰੋ ।
06:04 ਸਾਰੇ ਐਲੀਮੈਂਟ ਬਟਨਸ ਗਰੇ ਵਿੱਚ ਬਦਲ ਜਾਂਦੇ ਹਨ ।
06:09 Color Schemes ਉੱਤੇ ਕਲਿਕ ਕਰੋ ਅਤੇ Physical States ਚੁਣੋ।
06:13 ਇੱਕ ਨਵਾਂ ਪਿਰੀਆਡਿਕ ਟੇਬਲ ਨੀਲੇ ਰੰਗ ਦੇ ਐਲੀਮੈਂਟ ਬਟਨ ਦੇ ਨਾਲ ਖੁਲਦਾ ਹੈ ।
06:18 ਕੁੱਝ ਕਾਲੇ ਰੰਗ ਵਾਲਿਆਂ ਨੂੰ ਛੱਡਕੇ ।
06:21 ਸਭ ਤੋਂ ਉੱਤੇ ਤੁਸੀ ਟੈਂਪਰੇਚਰ (k) ਦੇਖ ਸਕਦੇ ਹੋ : ਘਟ ਤੋਂ ਘਟ ਸਿਫਰ ਵੈਲਿਊ ਵਾਲਾ ਸਕੇਲ ਸਲਾਇਡਰ ।
06:28 ਹੇਠਾਂ ਤੁਸੀ ਸੌਲਿਡ - ਬਲੂ , ਲਿਕਵਿਡ - ਗਰੀਨ ਅਤੇ ਗੈਸ - ਰੇਡ ਦੇ ਰੰਗ ਵੇਖ ਸਕਦੇ ਹੋ ।
06:36 Zero Degree Kelvin ਉੱਤੇ ਸਾਰੇ ਐਲੀਮੈਂਟਸ ਸੌਲਿਡ ਸਟੇਟ ਵਿੱਚ ਹਨ ।
06:41 ਇਸ ਲਈ ਇਹ ਨੀਲੇ ਰੰਗ ਵਿੱਚ ਵਿਖਾਈ ਦਿੰਦੇ ਹਨ ।
06:44 ਹੁਣ ਟੈਂਪਰੇਚਰ ਵਧਾਉਣ ਲਈ ਸਲਾਇਡਰ ਨੂੰ ਖਿਚੋ ।
06:48 ਧਿਆਨ ਦਿਓ ਕਿ ਐਲੀਮੈਂਟਸ ਆਪਣੀ ਫਿਜਿਕਲ ਸਟੇਟ ਬਦਲ ਦਿੰਦੇ ਹਨ ।
06:52 ਨੀਲਾ ਰੰਗ ਗਰੀਨ ( ਲਿਕਵਿਡ ) ਅਤੇ ਰੇਡ ( ਗੈਸ ) ਰੰਗਾਂ ਨਾਲ ਬਦਲਿਆ ਜਾਂਦਾ ਹੈ ।
07:00 6010 ਡਿਗਰੀ ਕੈਲਵਿਨ ਉੱਤੇ ਸਾਰੇ ਐਲੀਮੈਂਟਸ ਗੈਸੀਅਸ ਸਟੇਟ ਵਿੱਚ ਬਦਲ ਜਾਂਦੇ ਹਨ ।
07:04 ਸਾਰੇ ਬਟਨਸ ਲਾਲ ਰੰਗ ਵਿੱਚ ਬਦਲ ਜਾਂਦੇ ਹਨ ।
07:09 ਕੁੱਝ ਐਲੀਮੈਂਟਸ ਕਾਲੇ ਬੈਕਗਰਾਉਂਡ ਵਿੱਚ ਵਿਖਾਈ ਦਿੰਦੇ ਹਨ ।
07:12 ਉਸ ਟੈਂਪਰੇਚਰ ਉੱਤੇ ਉਨ੍ਹਾਂ ਦੀ ਸਟੇਟ ਅਗਿਆਤ ਹੁੰਦੀ ਹੈ ।
07:16 ਅੱਗੇ , ਫੈਮਲੀ ਚੁਣਦੇ ਹਾਂ।
07:19 Select Family ਡਰਾਪ ਡਾਉਨ ਬਟਨ ਦਿਸਦਾ ਹੈ ।
07:23 ਡਰਾਪ ਡਾਉਨ ਸੂਚੀ ਵਿੱਚ ਕਈ ਫੈਮਿਲੀਸ ਉਨ੍ਹਾਂ ਦੇ ਸੰਬੰਧਿਤ ਰੰਗਾਂ ਦੇ ਨਾਲ ਹੁੰਦੀਆਂ ਹਨ ।
07:27 ਡਿਫਾਲਟ ਰੂਪ ਵਲੋਂ All ਚੁਣਿਆ ਹੋਇਆ ਹੈ ।
07:31 ਐਲੀਮੈਂਟਸ ਦੀ ਹਰ ਇੱਕ ਫੈਮਲੀ ਇੱਕ ਵਿਸ਼ੇਸ਼ ਫੈਮਲੀ ਰੰਗ ਵਿੱਚ ਵਿੱਖਦੀ ਹੈ ।
07:36 ਡਰਾਪ ਡਾਉਨ ਸੂਚੀ ਉੱਤੇ ਕਲਿਕ ਕਰੋ ਅਤੇ Metalloids ਚੁਣੋ।
07:40 Metalloids , ਹਰੇ ਫੈਮਲੀ ਬੈਕਗਰਾਉਂਡ ਰੰਗ ਵਿੱਚ ਦਿਖਾਏ ਹੋਏ ਹਨ ।
07:45 ਬਾਕੀ ਸਾਰੇ ਐਲੀਮੈਂਟਸ ਬਲੈਕ ਬੈਕਗਰਾਉਂਡ ਵਿੱਚ ਦਿਖਾਏ ਹੋਏ ਹਨ।
07:49 Color Schemes ਉੱਤੇ ਵਾਪਸ ਜਾਓ , Electronegativity ਕਲਰ ਸਕੀਮਸ ਚੁਣੋ।
07:57 ਲਾਲ ਰੰਗ ਦੇ ਐਲੀਮੈਂਟਸ ਕੋਲ ਸਭ ਤੋਂ ਘਟ Electronegativity ਵੈਲਿਊ ਹੁੰਦੀ ਹੈ ।
08:01 ਨੀਲੇ ਰੰਗ ਦੇ ਐਲੀਮੈਂਟਸ ਕੋਲ ਸਭ ਤੋਂ ਜਿਆਦਾ Electronegativity ਵੈਲਿਊ ਹੁੰਦੀ ਹੈ ।
08:06 ਲਾਲ ਤੋਂ ਨੀਲੇ ਰੰਗ ਵਿੱਚ ਬਦਲਾਵ ਹੌਲੀ - ਹੌਲੀ ਹੁੰਦਾ ਹੈ ।
08:12 ਗੁਲਾਬੀ ਰੰਗ ਵਾਲੇ ਐਲੀਮੈਂਟਸ ਕੋਲ ਵਿੱਚ ਵਿਚਾਲੇ ਵਾਲੀਆਂ ਇਲੈਕਟਰੋਨੈਗੇਟਿਵਿਟੀ ਵੈਲਿਊਜ ਹੁੰਦੀਆਂ ਹਨ ।
08:18 ਜੇਕਰ ਡੇਟਾਬੇਸ ਵਿੱਚ ਕੋਈ ਡੇਟਾ ਉਪਲੱਬਧ ਨਹੀਂ ਹੈ , ਤਾਂ ਐਲੀਮੈਂਟਸ ਦਾ ਬੈਕਗਰਾਉਂਡ ਕਾਲਾ ਹੋਵੇਗਾ ।
08:23 ਹੁਣ Block ਚੁਣੋ।
08:27 ਹਰ ਇੱਕ ਬਲਾਕ ਦੇ ਐਲੀਮੈਂਟਸ ਦਿੱਤੇ ਹੋਏ ਬਲਾਕ ਰੰਗ ਦੇ ਨਾਲ ਦਿਖਾਏ ਹੋਏ ਹਨ ।
08:31 * s ਬਲਾਕ - ਨੀਲਾ
08:34 * p ਬਲਾਕ - ਰੇਡਿਸ਼ ਬਰਾਉਨ
08:37 * d ਬਲਾਕ - ਹਰਾ ਅਤੇ
08:40 * f ਬਲਾਕ - ਜਾਮਨੀ ।
08:43 ਚਲੋ ਹੁਣ ਸਾਰ ਕਰਦੇ ਹਾਂ ਕਿ ਅਸੀਂ ਕੀ ਸਿੱਖਿਆ
08:46 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ :
08:48 * ਐਲੀਮੈਂਟਲ ਵਿੰਡੋਜ ਦੀ ਜਾਣਕਾਰੀ ਦੇ ਬਾਰੇ ਵਿੱਚ
08:51 * ਹੇਠਾਂ ਦਿੱਤੇ ਗਿਆਂ ਦੀਆਂ ਕਲਰ ਸਕੀਮਸ - 1 . ਫਿਜ਼ੀਕਲ ਸਟੇਟਸ
08:53 2 . ਫੈਮਲੀ
08:54 3 . ਇਲੈਕਟਰੋਨੈਗੇਟਿਵਿਟੀ ਅਤੇ
08:56 4 . ਬਲਾਕ
08:58 ਇੱਕ ਅਸਾਇਨਮੈਂਟ ਦੇ ਤੌਰ ਤੇ ,
09:00 ਇਹਨਾ ਦੀ ਜਾਂਚ ਕਰੋ
09:01 * ਕੋਬਾਲਟ , ਨਿਕਲ , ਕੌਪਰ ਅਤੇ ਬਾਕੀਆਂ ਦੀਆਂ ਐਲੀਮੈਂਟਲ ਵਿੰਡੋਜ
09:06 * ਵੱਖ-ਵੱਖ ਫੈਮਲੀ ਕਲਰ ਸਕੀਮਸ
09:08 * ਐਟਾਮਿਕ ਰੇਡਿਅਸ ਕਲਰ ਸਕੀਮਸ ।
09:11 ਇਸ URL ਉੱਤੇ ਉਪਲੱਬਧ ਵਿਡਿਓ ਵੇਖੋ । http://spoken-tutorial.org/ What_is_a_Spoken_Tutorial
09:15 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
09:18 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
09:22 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
09:25 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
09:28 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
09:32 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ ।
09:38 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
09:42 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ।
09:49 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ। http://spoken-tutorial.org / NMEICT-Intro
09:55 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet