GChemPaint/C3/Analysis-of-compounds/Punjabi
From Script | Spoken-Tutorial
Time | Narration |
00:01 | ਸਤ ਸ਼੍ਰੀ ਅਕਾਲ । GChemPaint ਵਿੱਚ Analysis of Compounds ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ, |
00:10 | ਮੌਲੀਕਿਊਲਰ ( molecular ) contextual ਮੈਨਿਊ |
00:12 | ਮੌਲੀਕਿਊਲ ਨੂੰ . mol ਫਾਰਮੇਟ ਵਿੱਚ ਸੇਵ ਕਰਨਾ । |
00:15 | ਇੱਕ ਪ੍ਰਤਿਕਿਰਿਆ ਨੂੰ ਜੋੜਨਾ ਅਤੇ ਐਡਿਟ ਕਰਨਾ । |
00:18 | ਪ੍ਰਤਿਕਿਰਿਆ ਦੇ ਐਰੋ ਉੱਤੇ ਰਿਏਜੈਂਟ ਅਤੇ ਪ੍ਰਤਿਕਿਰਿਆ ਦੇ ਕੰਡੀਸ਼ੰਸ ਜੋੜਨਾ । |
00:22 | ਪ੍ਰਤਿਕਿਰਿਆ ਦੇ ਮੌਲੀਕਿਊਲਸ ਨੂੰ 3D ਵਿੱਚ ਬਦਲਣਾ । |
00:26 | ਇੱਥੇ ਮੈਂ ਵਰਤੋ ਕਰ ਰਿਹਾ ਹਾਂ |
00:28 | ਉਬੰਟੁ ਲਿਨਕਸ OS ਵਰਜਨ 12.04 |
00:32 | GChemPaint ਵਰਜਨ 0.12.10 |
00:37 | ਤੁਹਾਨੂੰ ਇੰਟਰਨੈਟ ਕਨੈਕਟੀਵਿਟੀ ਦੀ ਵੀ ਲੋੜ ਹੋਵੇਗੀ । |
00:41 | ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ । |
00:46 | ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ । |
00:52 | ਮੈਂ ਇੱਕ ਨਵੀਂ GChemPaint ਵਿੰਡੋ ਖੋਲੀ ਹੈ । |
00:55 | Use or manage templates ਟੂਲ ਉੱਤੇ ਕਲਿਕ ਕਰੋ । |
00:59 | ਹੇਠਾਂ ਟੈਂਪਲੇਟਸ ਟੂਲ ਪ੍ਰਾਪਰਟੀ ਪੇਜ ਖੁਲਦਾ ਹੈ । |
01:02 | ਟੈਂਪਲੇਟਸ ਡਰਾਪ ਡਾਉਨ ਬਟਨ ਉੱਤੇ ਅਮੀਨੋ ਐਸਿਡਸ ਉੱਤੇ ਕਲਿਕ ਕਰੋ । |
01:07 | ਸੂਚੀ ਵਿਚੋਂ Alanine ( ਐਲਾਨਾਇਨ ) ਚੁਣੋ । |
01:11 | Alanine ( ਐਲਾਨਾਇਨ ) ਦਾ ਸਟਰਕਚਰ ਟੈਂਪਲੇਟਸ ਪ੍ਰਾਪਰਟੀ ਪੇਜ ਉੱਤੇ ਲੋਡ ਹੁੰਦਾ ਹੈ । |
01:16 | ਸਟਰਕਚਰ ਉੱਤੇ ਕਲਿਕ ਕਰੋ ਅਤੇ ਇਸਨੂੰ ਲੋਡ ਕਰਨ ਲਈ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
01:21 | ਹੁਣ ਮੈਂ Alanine ( ਐਲਾਨਾਇਨ ) ਮੌਲੀਕਿਊਲ ਦੇ contextual ਮੈਨਿਊ ਦੇ ਬਾਰੇ ਵਿੱਚ ਸਮਝਾਵਾਂਗਾ। |
01:26 | ਮੌਲੀਕਿਊਲ ਉੱਤੇ ਰਾਇਟ ਕਲਿਕ ਕਰੋ । |
01:29 | ਇੱਕ ਸਬਮੈਨਿਊ ਖੁਲਦਾ ਹੈ । |
01:31 | ਮੌਲੀਕਿਊਲ ਚੁਣੋ ; ਇਸਦੇ ਨਾਲ ਇੱਕ contextual ਮੈਨਿਊ ਖੁਲਦਾ ਹੈ । |
01:36 | contextual ਮੈਨਿਊ ਕੋਲ ਭਿੰਨ ਮੈਨਿਊ ਆਇਟਮ ਹੁੰਦੇ ਹਨ , ਜਿਨ੍ਹਾਂ ਦੇ ਬਾਰੇ ਵਿੱਚ ਮੈਂ ਚਰਚਾ ਕਰਾਂਗਾ - |
01:43 | NIST WebBook page for this molecule |
01:46 | PubChem page for this molecule |
01:48 | Open in Calculator |
01:51 | NIST WebBook page for this molecule ਉੱਤੇ ਕਲਿਕ ਕਰੋ । |
01:55 | Alanine ( ਐਲਾਨਾਇਨ ) ਦਾ NIST ਵੈਬ ਪੇਜ ਖੁਲਦਾ ਹੈ । |
01:59 | ਵੈਬਪੇਜ , Alanine ( ਐਲਾਨਾਇਨ ) ਦੇ ਬਾਰੇ ਵਿੱਚ ਸਾਰੀ ਜਾਣਕਾਰੀ ਦਿਖਾਈ ਹੋਈ ਹੈ। |
02:03 | GChemPaint ਐਡਿਟਰ ਉੱਤੇ ਵਾਪਸ ਆਉਂਦੇ ਹਾਂ । |
02:06 | PubChem page for this molecule ਖੋਲ੍ਹਣ ਲਈ Alanine ( ਐਲਾਨਾਇਨ ) ਉੱਤੇ ਰਾਇਟ ਕਲਿਕ ਕਰੋ । |
02:12 | ਇਸ ਵੈਬਪੇਜ ਉੱਤੇ Alanine ( ਐਲਾਨਾਇਨ ) ਸਟਰਕਚਰ ਉੱਤੇ ਕਲਿਕ ਕਰੋ । |
02:16 | ਇੱਕ ਨਵਾਂ ਵੈਬਪੇਜ 2D Structure ਅਤੇ 3D Conformer ਟੈਬਸ ਦੇ ਨਾਲ ਦਿਖਾਇਆ ਹੋਇਆ ਹੈ । |
02:22 | Alanine ( ਐਲਾਨਾਇਨ ) ਨੂੰ 3 ਡਾਇਮੈਂਸ਼ੰਸ ਵਿੱਚ ਦੇਖਣ ਦੇ ਲਈ , 3D Conformer ਟੈਬ ਉੱਤੇ ਕਲਿਕ ਕਰੋ । |
02:28 | ਦਿਖਾਏ ਹੋਏ 3D ਸਟਰਕਚਰ ਉੱਤੇ ਕਲਿਕ ਕਰੋ । |
02:31 | ਇਹ ਸਟਰਕਚਰ ਨੂੰ ਉੱਤੇ ਅਤੇ ਖੱਬੇ ਹਥ ਕੁੱਝ ਕੰਟਰੋਲਸ ਦੇ ਨਾਲ , ਇੱਕ ਵੱਖ ਵਿੰਡੋ ਵਿੱਚ ਖੋਲ੍ਹਦਾ ਹੈ । |
02:37 | ਸਟਰਕਚਰ ਨੂੰ ਭਿੰਨ ਦਿਸ਼ਾਵਾਂ ਵਿੱਚ ਘੁਮਾਉਣ ਲਈ Rotation ਆਈਕਨ ਉੱਤੇ ਕਲਿਕ ਕਰੋ । |
02:43 | ਉਸੇ ਪੇਜ ਉੱਤੇ ਹਾਇਡਰੋਜਨਸ ਦਿਖਾਉਣ ਦੇ ਲਈ , H ਆਈਕਨ ਉੱਤੇ ਕਲਿਕ ਕਰੋ । |
02:48 | ਇਹ ਹਾਇਡਰੋਜਨਸ ਹਨ । |
02:51 | ਇੱਕ ਵਾਰ ਫਿਰ GChemPaint ਵਿੰਡੋ ਉੱਤੇ ਜਾਓ । |
02:53 | Alanine ( ਐਲਾਨਾਇਨ ) ਉੱਤੇ ਰਾਇਟ ਕਲਿਕ ਕਰੋ , Open in Calculator ਆਪਸ਼ਨ ਚੁਣੋ। |
03:00 | ਕੈਮੀਕਲ ਕੈਲਕਿਊਲੇਟਰ ਵਿੰਡੋ ਖੁਲਦੀ ਹੈ । |
03:03 | ਜੇਕਰ ਨਹੀਂ , ਤਾਂ ਕਿਰਪਾ ਕਰਕੇ ਉਸਨੂੰ ਸਿਨੈਪਟਿਕ ਪੈਕੇਜ ਮੈਨੇਜਰ ( Synaptic Package Manager ) ਨਾਲ ਸੰਸਥਾਪਿਤ ਕਰੋ ਜਿਵੇਂ ਓਵਰਵਿਊ ਟਿਊਟੋਰਿਅਲ ਵਿੱਚ ਕਰਦੇ ਹਨ । |
03:10 | ਇਸ ਵਿੰਡੋ ਕੋਲ ਹੇਠਾਂ ਦੋ ਟੈਬਸ ਹਨ - ਕੋਂਪੋਜੀਸ਼ਨ ਅਤੇ ਆਇਸੋਟਰੋਪਿਕ ਪੈਟਰਨ । |
03:16 | ਕੋਂਪੋਜੀਸ਼ਨ ਟੈਬ ਕੋਲ ਹੇਠਾਂ ਦਿੱਤੇ ਗਏ ਕੋਂਪੋਨੈੰਟਸ ਹੁੰਦੇ ਹਨ - |
03:19 | ਫਾਰਮੂਲਾ |
03:21 | ਰਾ ਫਾਰਮੂਲਾ ( Raw formula ) |
03:23 | g.mol-1 ( gram . mole - inverse ) ਵਿੱਚ ਮੌਲੀਕਿਊਲਰ ਵੇਟ |
03:26 | ਕੰਪਾਊਂਡ ਦਾ ਐਲੀਮੈਂਟਲ ਮਾਸ ਪਰਸੈਂਟੇਜ ਅਨਾਲਸਿਸ (analysis ) |
03:32 | ਆਇਸੋਟਰੋਪਿਕ ਪੈਟਰਨ ਟੈਬ ਉੱਤੇ ਕਲਿਕ ਕਰੋ । |
03:35 | ਇਹ ਮੌਲੀਕਿਊਲਰ ਵੇਟ ਉੱਤੇ ਪੀਕ ਦੇ ਨਾਲ ਕੰਪਾਊਂਡ ਦੇ ਮਾਸ ਸਪੈਕਟਰਮ ਦਾ ਗਰਾਫ ਦਿਖਾਉਂਦਾ ਹੈ । |
03:42 | ਇੱਕ ਅਸਾਇਨਮੈਂਟ ਦੇ ਤੌਰ ਤੇ 1.ਟੈਂਪਲੇਟਸ ਸੂਚੀ ਵਿਚੋਂ ਹੋਰ ਐਮੀਨੋ ਐਸਿਡਸ ਚੁਣੋ । |
03:46 | 2.ਉਨ੍ਹਾਂ ਦੀ ਕੋਂਪੋਜੀਸ਼ਨ ਅਤੇ ਆਇਸੋਟਰੋਪਿਕ ਪੈਟਰਨ ਪ੍ਰਾਪਤ ਕਰੋ । |
03:51 | ਮੈਂ ਇੱਕ ਨਵੀਂ GChemPaint ਵਿੰਡੋ ਖੋਲੀ ਹੈ । |
03:54 | ਹੁਣ 1 , 3 - butadiene ਸਟਰਕਚਰ ਬਣਾਉਂਦੇ ਹਾਂ। |
03:58 | Add a chain ਟੂਲ ਉੱਤੇ ਕਲਿਕ ਕਰੋ । |
04:01 | ਚਾਰ ਕਾਰਬਨਸ ਜੋੜਨ ਲਈ ਚੇਨ ਉੱਤੇ ਕਲਿਕ ਕਰੋ ਅਤੇ ਇਸਨੂੰ ਖਿਚੋ । |
04:04 | Add a bond ਟੂਲ ਉੱਤੇ ਕਲਿਕ ਕਰੋ ਅਤੇ ਡਬਲ ਬੌਂਡ ਬਣਾਉਣ ਲਈ ਪਹਿਲੇ ਅਤੇ ਤੀਜੇ ਸਥਾਨ ਉੱਤੇ ਕਲਿਕ ਕਰੋ । |
04:13 | atoms ਨੂੰ ਦਿਖਾਉਣ ਲਈ ਹਰ ਇੱਕ ਸਥਾਨ ਉੱਤੇ ਰਾਇਟ ਕਲਿਕ ਕਰੋ । |
04:17 | ਐਟਮ ਉੱਤੇ ਕਲਿਕ ਕਰੋ ਅਤੇ ਫਿਰ ਡਿਸਪਲੇ ਸਿੰਬਲ ਉੱਤੇ ਕਲਿਕ ਕਰੋ । |
04:22 | 1 , 3 - butadiene 2 ਡੀ ਸਟਰਕਚਰ ਨੂੰ 3 ਡੀ ਸਟਰਕਚਰ ਵਿੱਚ ਬਦਲਣ ਦੇ ਲਈ, ਟੂਲ ਬਾਰ ਉੱਤੇ ਸੇਵ ਆਈਕਨ ਉੱਤੇ ਕਲਿਕ ਕਰੋ । |
04:30 | Save as ਡਾਇਲਾਗ ਬਾਕਸ ਖੁਲਦਾ ਹੈ । |
04:33 | File type ਖੇਤਰ ਵਿੱਚ MDL Molfile Format ਚੁਣੋ । |
04:39 | ਫਾਇਲ ਦਾ ਨਾਮ 1 , 3 - butadiene ਟਾਈਪ ਕਰੋ । |
04:42 | ਡੈਸਕਟਾਪ ਉੱਤੇ ਸੇਵ ਕਰਨ ਦੇ ਲਈ , ਡੈਸਕਟਾਪ ਚੁਣੋ । |
04:47 | ਫਿਰ ਸੇਵ ਬਟਨ ਉੱਤੇ ਕਲਿਕ ਕਰੋ । |
04:50 | ਇਸ ਤੋਂ ਇਲਾਵਾ, ਤੁਸੀ ਸਿੱਧੇ .mol ਜਾਂ .mdl ਐਕਸਟੈਂਸ਼ਨ ਦੇ ਨਾਲ ਵੀ ਫਾਇਲ ਸੇਵ ਕਰ ਸਕਦੇ ਹੋ । |
04:56 | ਉਦਾਹਰਣ ਦੇ ਲਈ, ਫਾਇਲ ਦਾ ਨਾਮ 1 , 3butadiene.mol ਜਾਂ .mdl ਟਾਈਪ ਕਰੋ । |
05:06 | ਸੇਵ ਬਟਨ ਉੱਤੇ ਕਲਿਕ ਕਰੋ । |
05:09 | ਸਟਰਕਚਰ ਨੂੰ 3 ਡੀ ਵਿੱਚ ਦੇਖਣ ਦੇ ਲਈ , ਮੌਲੀਕਿਊਲ ਉੱਤੇ ਰਾਇਟ ਕਲਿਕ ਕਰੋ । |
05:12 | Open With Molecules viewer ਆਪਸ਼ਨ ਚੁਣੋ । |
05:17 | ਇਹ 3ਡੀ ਵਿੱਚ 1 , 3butadiene ਹੈ । |
05:20 | ਧਿਆਨ ਦਿਓ , ਅਸੀ ਸਟਰਕਚਰ ਵਿੱਚ ਕੋਈ ਬਦਲਾਵ ਨਹੀਂ ਕਰ ਸਕਦੇ । |
05:23 | ਸਟਰਕਚਰ ਨੂੰ ਘੁਮਾਉਣ ਦੇ ਲਈ , ਕਰਸਰ ਨੂੰ ਸਟਰਕਚਰ ਉੱਤੇ ਰੱਖੋ , ਮਾਊਸ ਬਟਨ ਨੂੰ ਦਬਾ ਕੇ ਰਖੋ ਅਤੇ ਖਿਚੋ । |
05:31 | ਇੱਕ ਅਸਾਇਨਮੈਂਟ ਦੇ ਤੌਰ ਤੇ, ਬੈਂਜੀਨ ਸਟਰਕਚਰ ਨੂੰ 2ਡੀ ਤੋਂ 3ਡੀ ਵਿੱਚ ਬਦਲੋ। |
05:36 | ਹੁਣ , ਰਾਸਾਇਨਿਕ ਪ੍ਰਤੀਕਿਰਿਆ ਅਤੇ ਪ੍ਰਤੀਕਿਰਿਆ ਦੇ ਕੰਡੀਸ਼ੰਸ ਬਣਾਉਣਾ ਸਿਖਦੇ ਹਾਂ । |
05:41 | ਇਹ ਕ੍ਰਮਵਾਰ ਇਥੀਨ ਅਤੇ ਇਥੈਨੋਲ ਬਣਾਉਣ ਲਈ ਐਲਕੋਹੌਲਿਕ ਪੋਟੈਸ਼ਿਅਮ ਹਾਇਡਰੋਕਸਾਇਡ ਅਤੇ ਐਕੂਅਸ ਪੋਟੈਸ਼ਿਅਮ ਹਾਇਡਰੋਕਸਾਇਡ ਦੇ ਨਾਲ ਇਥਾਇਲ ਕਲੋਰਾਇਡ ਦੀ ਰਸਾਇਨਿਕ ਪ੍ਰਤੀਕਿਰਿਆ ਹੈ । |
05:52 | ਮੈਂ ਇੱਕ ਨਵੀਂ GChemPaint ਵਿੰਡੋ ਖੋਲੀ ਹੈ । |
05:55 | ਸਭ ਤੋਂ ਪਹਿਲਾਂ ਇਥਾਇਲ ਕਲੋਰਾਇਡ ਸਟਰਕਚਰ ਬਣਾਉਂਦੇ ਹਾਂ । |
05:59 | Add a chain ਟੂਲ ਉੱਤੇ ਕਲਿਕ ਕਰੋ । |
06:01 | ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
06:04 | ਪਹਿਲੇ ਅਤੇ ਦੂਸਰੇ ਬੌਂਡ ਸਥਾਨ ਤੇ atoms ਨੂੰ ਦਿਖਾਉਣ ਲਈ, ਚੇਨ ਉੱਤੇ ਰਾਇਟ ਕਲਿਕ ਕਰੋ । |
06:10 | Current element ਡਰਾਪ ਡਾਉਨ ਐਰੋ ਬਟਨ ਉੱਤੇ ਕਲਿਕ ਕਰੋ । |
06:13 | ਟੇਬਲ ਵਿਚੋਂ Cl ਚੁਣੋ । |
06:16 | Add or modify an atom ਟੂਲ ਉੱਤੇ ਕਲਿਕ ਕਰੋ । |
06:20 | ਬੌਂਡ ਦੇ ਤੀਜੇ ਸਥਾਨ ਉੱਤੇ ਕਲਿਕ ਕਰੋ । |
06:23 | ਇਥਾਇਲ ਕਲੋਰਾਇਡ ਦਾ ਸਟਰਕਚਰ ਬਣ ਗਿਆ ਹੈ । |
06:26 | Add or modify a group of atoms ਟੂਲ ਉੱਤੇ ਕਲਿਕ ਕਰੋ । |
06:31 | ਡਿਸਪਲੇ ਏਰਿਆ ਉੱਤੇ ਕਲਿਕ ਕਰੋ । Alc.KOH ਟਾਈਪ ਕਰੋ |
06:37 | ਫਿਰ ਦੁਬਾਰਾ ਕਲਿਕ ਕਰੋ ਅਤੇ Aq.KOH ਟਾਈਪ ਕਰੋ |
06:42 | Add an arrow for an irreversible reaction ਟੂਲ ਉੱਤੇ ਕਲਿਕ ਕਰੋ । |
06:47 | ਤੁਸੀ ਇੱਥੇ ਮੌਜੂਦ ਸਕਰੋਲਰ ਦੀ ਵਰਤੋ ਕਰਕੇ ਐਰੋ ਲੈਂਥ ਨੂੰ ਬਦਲ ਸਕਦੇ ਹੋ । |
06:51 | ਮੈਂ ਐਰੋ ਲੈਂਥ 280 ਤੱਕ ਵਧਾਵਾਂਗਾ। |
06:54 | ਇਥਾਇਲ ਕਲੋਰਾਇਡ ਦੇ ਨੇੜੇ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
06:58 | ਇਥਾਇਲ ਕਲੋਰਾਇਡ ਦੇ ਹੇਠਾਂ ਕਲਿਕ ਕਰੋ । |
07:01 | ਮਾਊਸ ਨੂੰ ਫੜੋ ਅਤੇ ਐਰੋ ਨੂੰ ਹੇਠਾਂ ਦੇ ਵੱਲ ਘੁਮਾਓ। |
07:05 | Selection ਟੂਲ ਉੱਤੇ ਕਲਿਕ ਕਰੋ । |
07:08 | Alcoholic Potassium Hydroxide (Alc.KOH ) ਨੂੰ ਪਹਿਲੇ ਐਰੋ ਦੇ ਉੱਤੇ ਸਥਿਤ ਕਰੋ । |
07:13 | Aqueous Potassium Hydroxide (Aq.KOH ) ਨੂੰ ਦੂੱਜੇ ਐਰੋ ਦੇ ਉੱਤੇ ਸਥਿਤ ਕਰੋ । |
07:18 | Alcoholic Potassium hydroxide (Alc.KOH ) ਚੁਣੋ । |
07:22 | ਐਰੋ ਉੱਤੇ ਰਾਇਟ ਕਲਿਕ ਕਰੋ । ਇੱਕ ਸਭ ਮੈਨਿਊ ਖੁਲਦਾ ਹੈ । |
07:25 | ਐਰੋ ਚੁਣੋ ਅਤੇ Attach selection to arrow ਉੱਤੇ ਕਲਿਕ ਕਰੋ । |
07:29 | Arrow associated ਸਿਰਲੇਖ ਦੇ ਨਾਲ ਡਾਇਲਾਗ ਬਾਕਸ ਖੁਲਦਾ ਹੈ । |
07:34 | Role ਡਰਾਪ ਡਾਉਨ ਸੂਚੀ ਉੱਤੇ ਕਲਿਕ ਕਰੋ । |
07:37 | ਸੂਚੀ ਵਿਚੋਂ ਕੈਟਾਲਿਸਟ (Catalyst ) ਚੁਣੋ । ਕਲੋਜ ਉੱਤੇ ਕਲਿਕ ਕਰੋ । |
07:42 | ਇਹ ਜਾਂਚਣ ਲਈ ਕਿ Alcoholic Potassium Hydroxide ( Alc.KOH ) ਕੈਟਾਲਿਸਟ ਦੀ ਤਰ੍ਹਾਂ ਐਰੋ ਨਾਲ ਜੁੜਿਆ ਹੈ ਜਾਂ ਨਹੀਂ , ਐਰੋ ਨੂੰ ਖਿਚੋ। |
07:49 | ਪ੍ਰਤੀਕਿਰਿਆ ਨੂੰ Aqueous Potassium Hydroxide ( Aq.KOH ) ਦੇ ਲਈ ਵੀ ਦੋਹਰਾਓ । |
07:58 | ਕੈਟਲਿਸਟ ਦੀ ਤਰ੍ਹਾਂ ਜੁੜਿਆ ਹੈ ਜਾਂ ਨਹੀਂ ਦੇਖਣ ਦੇ ਲਈ , ਇਸਨੂੰ ਖਿਚੋ। |
08:02 | Selection ਟੂਲ ਉੱਤੇ ਕਲਿਕ ਕਰਕੇ ਇਥਾਇਲ ਕਲੋਰਾਇਡ ਸਟਰਕਚਰ ਚੁਣੋ । |
08:06 | ਕਾਪੀ ਕਰਨ ਲਈ CTRL+C ਦਬਾਓ ਅਤੇ ਸਟਰਕਚਰਸ ਨੂੰ ਪੇਸਟ ਕਰਨ ਲਈ CTRL+V ਦਬਾਓ । |
08:11 | ਸਟਰਕਚਰਸ ਨੂੰ ਖਿਚ ਕੇ ਉਚਿਤ ਸਥਾਨ ਉੱਤੇ ਸਥਿਤ ਕਰੋ । |
08:15 | ਪ੍ਰਤੀਕਿਰਿਆ ਵਿੱਚ ਇਥਾਇਲ ਕਲੋਰਾਇਡ , ਐਲਕੋਹੋਲਿਕ ਪੋਟਾਸ਼ਿਅਮ ਹਾਇਡਰੋਕਸਾਇਡ ਨਾਲ ਰਿਐਕਟ ਕਰਕੇ ਇਥੀਨ ਦਿੰਦਾ ਹੈ । |
08:21 | ਇਥਾਇਲ ਕਲੋਰਾਇਡ , ਐਕੂਅਸ ਪੋਟਾਸ਼ਿਅਮ ਹਾਇਡਰੋਕਸਾਇਡ ਨਾਲ ਰਿਐਕਟ ਕਰਕੇ ਇਥੈਨੋਲ ਦਿੰਦਾ ਹੈ । |
08:27 | ਇਥੀਨ ਪ੍ਰਾਪਤ ਕਰਨ ਦੇ ਲਈ , ਇਰੇਜਰ ਟੂਲ ਉੱਤੇ ਕਲਿਕ ਕਰੋ ਅਤੇ ਇਥਾਇਲ ਕਲੋਰਾਇਡ ਦੇ Cl ਬੌਂਡ ਨੂੰ ਹਟਾਓ । |
08:34 | ਇਥੇਨ ਬਣਦਾ ਹੈ । |
08:37 | ਯਕੀਨੀ ਕਰ ਲਵੋ ਕਿ , ਟੂਲ ਬਾਕਸ ਵਿੱਚ ਕਰੰਟ ਐਲੀਮੈਂਟ ਕਾਰਬਨ ਹੈ । |
08:42 | Add a bond ਟੂਲ ਉੱਤੇ ਕਲਿਕ ਕਰੋ ਅਤੇ ਡਬਲ ਬੌਂਡ ਪ੍ਰਾਪਤ ਕਰਨ ਲਈ ਬੌਂਡ ਉੱਤੇ ਕਲਿਕ ਕਰੋ । |
08:48 | ਇਥੀਨ ਬਣਦਾ ਹੈ । |
08:50 | ਇਥੈਨੋਲ ਪ੍ਰਾਪਤ ਕਰਨ ਦੇ ਲਈ , ਕੀਬੋਰਡ ਉੱਤੇ O ਦਬਾਓ । |
08:54 | Add or modify an atom ਟੂਲ ਉੱਤੇ ਕਲਿਕ ਕਰੋ । |
08:58 | ਅਤੇ ਫਿਰ ਇਥਾਇਲ ਕਲੋਰਾਇਡ ਦੇ Cl ਉੱਤੇ ਕਲਿਕ ਕਰੋ । |
09:02 | ਚਲੋ ਹੁਣ ਰਿਐਕਟੈਂਟਸ ਅਤੇ ਉਤਪਾਦਾਂ ਨੂੰ 2 ਡੀ ਤੋਂ 3 ਡੀ ਵਿੱਚ ਬਦਲਦੇ ਹਾਂ। |
09:07 | ਇੱਕ ਨਵੀਂ ਫਾਇਲ ਖੋਲੋ, ਇਥਾਇਲ ਕਲੋਰਾਇਡ ਨੂੰ ਕਾਪੀ ਕਰੋ ਅਤੇ ਇਸਨੂੰ ਨਵੀਂ ਫਾਇਲ ਉੱਤੇ ਪੇਸਟ ਕਰੋ । |
09:15 | ਸੇਵ ਬਟਨ ਉੱਤੇ ਕਲਿਕ ਕਰੋ । |
09:17 | ਸੇਵ ਇਮੇਜ ਡਾਇਲਾਗ ਬਾਕਸ ਖੁਲਦਾ ਹੈ । |
09:20 | ਫਾਇਲ ਦਾ ਨਾਮ Ethyl Chloride.mol ਟਾਈਪ ਕਰੋ । |
09:24 | ਡੈਸਕਟਾਪ ਉੱਤੇ ਫਾਇਲ ਸੇਵ ਕਰਨ ਦੇ ਲਈ , ਡੈਸਕਟਾਪ ਉੱਤੇ ਕਲਿਕ ਕਰੋ । |
09:28 | ਸੇਵ ਬਟਨ ਉੱਤੇ ਕਲਿਕ ਕਰੋ । |
09:31 | ਇਸ ਪ੍ਰਕਾਰ ਇਥੀਨ ਨੂੰ ਨਵੀਂ ਫਾਇਲ ਉੱਤੇ ਕਾਪੀ ਕਰੋ । |
09:34 | Ethene.mol ਦੇ ਨਾਮ ਨਾਲ ਸੇਵ ਕਰੋ । |
09:37 | ਇਥੈਨੋਲ ਨੂੰ ਨਵੀਂ ਫਾਇਲ ਉੱਤੇ ਕਾਪੀ ਕਰੋ । |
09:39 | Ethanol.mol ਦੇ ਨਾਮ ਨਾਲ ਸੇਵ ਕਰੋ । |
09:42 | ਮੈਂ ਆਪਣੇ ਡੈਸਕਟਾਪ ਉੱਤੇ ਪਹਿਲਾਂ ਹੀ ਫਾਇਲਸ ਸੇਵ ਕਰ ਲਈਆਂ ਸਨ । |
09:46 | ਮੈਂ ਕਰੰਟ ਵਿੰਡੋ ਨੂੰ ਛੋਟਾ ਕਰਾਂਗਾ। |
09:49 | ਅਤੇ ਮੈਂ ਡੈਸਕਟਾਪ ਦੇ ਉਸ ਫੋਲਡਰ ਉੱਤੇ ਜਾਵਾਂਗਾ ਜਿੱਥੇ ਮੈਂ ਫਾਇਲਸ ਸੇਵ ਕੀਤੀਆਂ ਸਨ । |
09:54 | ਕੰਪਾਊਂਡ ਨੂੰ 3 ਡੀ ਵਿੱਚ ਦੇਖਣ ਦੇ ਲਈ , ਫਾਇਲ ਉੱਤੇ ਰਾਇਟ ਕਲਿਕ ਕਰੋ , Open with Molecules viewer ਵਿਕਲਪ ਚੁਣੋ |
10:02 | ਇਸ ਪ੍ਰਕਾਰ , ਮੈਂ ਸਾਰੀਆਂ ਫਾਇਲਸ ਨੂੰ Molecules viewer ਵਿੱਚ ਖੋਲ੍ਹਾਂਗਾ । |
10:07 | ਕੰਪਾਊਂਡਸ ਨੂੰ 3 ਡੀ ਵਿੱਚ ਵੇਖੋ । |
10:11 | ਚਲੋ ਹੁਣ ਸਾਰ ਕਰਦੇ ਹਾਂ ਕਿ ਅਸੀਂ ਕੀ ਸਿੱਖਿਆ |
10:14 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿੱਖਿਆ |
10:16 | NIST WebBook page for this molecule |
10:19 | Pub - Chem page for the molecule |
10:22 | ਕੈਮੀਕਲ ਕੈਲਕਿਊਲੇਟਰ ਦੀ ਵਰਤੋ ਕਰਕੇ ਕੰਪਾਊਂਡ ਦਾ ਮੌਲੀਕਿਊਲਰ ਵੇਟ ਪਤਾ ਕਰਨਾ । |
10:25 | ਮੌਲੀਕਿਊਲ ਦੇ ਮਾਸ ਸਪੈਕਟਰਮ ਦਾ ਗਰਾਫ ਪ੍ਰਾਪਤ ਕਰਨਾ । |
10:29 | ਮੌਲੀਕਿਊਲ ਨੂੰ .mol ਫਾਰਮੇਟ ਵਿੱਚ ਸੇਵ ਕਰਨਾ । |
10:32 | ਪ੍ਰਤੀਕਿਰਿਆ ਦੇ ਐਰੋ ਉੱਤੇ ਪ੍ਰਤੀਕਿਰਿਆ ਦੀ ਕੰਡੀਸ਼ਨਸ ਅਤੇ ਰਿਏਜੈਂਟਸ ਜੋੜਨਾ । |
10:36 | ਇੱਕ ਪ੍ਰਤੀਕਿਰਿਆ ਨੂੰ ਜੋੜਨਾ ਅਤੇ ਐਡਿਟ ਕਰਨਾ । |
10:39 | ਪ੍ਰਤੀਕਿਰਿਆ ਦੇ molecules ਨੂੰ 3 ਡੀ ਸਟਰਕਚਰਸ ਵਿੱਚ ਬਦਲਣਾ । |
10:42 | ਇੱਕ ਅਸਾਇਨਮੈਂਟ ਦੇ ਤੌਰ ਤੇ |
10:57 | ਤੁਹਾਡੀ ਮੁਕੰਮਲ ਅਸਾਇਨਮੈਂਟ ਇਸ ਪ੍ਰਕਾਰ ਦਿਖਣੀ ਚਾਹੀਦੀ ਹੈ । |
11:01 | ਇਸ URL ਉੱਤੇ ਉਪਲੱਬਧ ਵੀਡੀਓ ਵੇਖੋ । http://spoken-tutorial.org/What_is_a_Spoken_ Tutorial |
11:05 | ਇਹ ਸਪੋਕਨ ਟਿਉਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
11:08 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
11:12 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
11:17 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
11:20 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ । |
11:27 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
11:31 | ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
11:36 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।http://spoken-tutorial.org/NMEICT-Intro |
11:41 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |