Drupal/C3/Controlling-Display-of-Images/Punjabi
From Script | Spoken-Tutorial
Time | Narration |
00:01 | Controlling Display of Images ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰੀਅਲ ਵਿੱਚ ਅਸੀ Image styles ਅਤੇ photo gallery view ਦੇ ਬਾਰੇ ਵਿੱਚ ਸਿਖਾਂਗੇ। |
00:12 | ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ
* ਉਬੰਟੁ ਆਪਰੇਟਿੰਗ ਸਿਸਟਮ * Drupal 8 ਅਤੇ * Firefox ਵੈਬ ਬਰਾਉਜਰ |
00:21 | ਤੁਸੀ ਆਪਣੇ ਪਸੰਦ ਦੇ ਕਿਸੇ ਵੀ ਵੈਬ ਬਰਾਉਜਰ ਦੀ ਵਰਤੋ ਕਰ ਸਕਦੇ ਹੋ। |
00:25 | ਆਪਣੀ ਵੈਬਸਾਈਟ ਨੂੰ ਖੋਲੋ ਜਿਸਨੂੰ ਅਸੀਂ ਪਹਿਲਾਂ ਹੀ ਬਣਾਇਆ ਹੈ। |
00:29 | Drupal ਵਿੱਚ, site ਦੀ ਲੋੜ ਅਨੁਸਾਰ ਅਸੀ ਇਮੇਜ ਦੇ ਸਾਇਜ ਅਤੇ ਸਕੇਲ ਨੂੰ ਬਦਲ ਸਕਦੇ ਹਾਂ। |
00:37 | Drupal ਮੂਲ ਇਮੇਜ ਲੈਂਦਾ ਹੈ ਅਤੇ ਸਾਡੇ ਅਨੁਸਾਰ ਇਸਦਾ ਸਾਇਜ ਅਤੇ ਸਕੇਲ ਬਦਲਦਾ ਹੈ। |
00:43 | ਫਿਰ, ਫਾਈਲ ਦੇ ਇਸ ਵਰਜਨ ਨੂੰ ਸੇਵ ਕਰਦਾ ਹੈ। |
00:46 | Configuration ਉੱਤੇ ਕਲਿਕ ਕਰੋ। |
00:48 | ਅਸੀ ਇੱਥੇ 2 image styles ਬਣਾਉਣ ਜਾ ਰਹੇ ਹਾਂ। |
00:51 | ਹੇਠਾਂ ਸਕਰੋਲ ਕਰੋ ਅਤੇ MEDIA tab ਉੱਤੇ ਜਾਓ। |
00:54 | ਇੱਥੇ ਅਸੀ Image Styles ਵੇਖ ਸਕਦੇ ਹਾਂ ਇਸ ਉੱਤੇ ਕਲਿਕ ਕਰੋ। |
00:58 | ਅਸੀ table ਲਈ Image style ਬਣਾਵਾਂਗੇ ਜਿਸਨੂੰ ਅਸੀਂ ਸੈੱਟ ਕੀਤਾ ਹੈ। |
01:03 | ਅਤੇ ਅਗਲੇ view ਲਈ ਵੀ ਜਿਸਨੂੰ ਅਸੀ ਬਣਾਉਣ ਜਾ ਰਹੇ ਹਾਂ ਜੋ ਕਿ logos ਦਾ ਗਰਿਡ ਹੈ। |
01:09 | Add image styles ਉੱਤੇ ਕਲਿਕ ਕਰੋ। |
01:12 | Image style name ਵਿੱਚ, ਅਸੀ ਟਾਈਪ ਕਰਾਂਗੇ Upcoming Events 150x150. |
01:19 | ਧਿਆਨ ਦਿਓ ਕਿ Drupal ਸਾਡੇ ਲਈ ਮਸ਼ੀਨ ਦਾ ਨਾਮ ਭਰਦਾ ਹੈ। |
01:23 | ਇਹ ਸਾਡਾ Image style name ਹੈ। |
01:26 | ਹੁਣ Create new style ਉੱਤੇ ਕਲਿਕ ਕਰੋ। |
01:29 | ਖੱਬੇ ਵੱਲ, ਮੂਲ ਇਮੇਜ 600 by 800 pixels ਹੈ ਅਤੇ ਇਮੇਜ ਦਾ ਐਡਿਟ ਕੀਤਾ ਹੋਇਆ ਵਰਜਨ ਸੱਜੇ ਵੱਲ ਹੈ। |
01:38 | EFFECT ਵਿੱਚ, Select a new effect ਡਰਾਪਡਾਉਨ ਵਿੱਚ ਕਲਿਕ ਕਰੋ। |
01:42 | ਇਸ ਸੂਚੀ ਵਿੱਚ ਕਈ ਆਪਸ਼ੰਸ ਦਿਖਾਏ ਹੋਏ ਹਨ। ਇਹਨਾਂ ਆਪਸ਼ੰਸ ਵਿੱਚੋਂ ਮੈਂ Scale and crop ਇਫੈਕਟ ਚੁਣਾਗਾ। |
01:49 | ਤੁਸੀ ਆਪਣੇ ਅਨੁਸਾਰ ਕਿਸੇ ਵੀ ਆਪਸ਼ਨ ਨੂੰ ਚੁਣ ਸਕਦੇ ਹੋ, ਉਦਾਹਰਣ ਲਈ, Rotate, Resize ਜਾਂ ਹੋਰ। |
01:56 | Add ਬਟਨ ਉੱਤੇ ਕਲਿਕ ਕਰੋ। |
01:58 | Width 150 ਅਤੇ Height 150 ਐਂਟਰ ਕਰੋ। |
02:02 | ਯਾਦ ਰੱਖੋ ਕਿ Width ਅਤੇ Height ਮੂਲ ਇਮੇਜ ਨਾਲੋਂ ਕਦੇ ਵੀ ਜਿਆਦਾ ਨਾ ਰੱਖੋ। |
02:07 | ਅਜਿਹਾ ਕਰਨਾ, ਇਮੇਜ ਨੂੰ ਪਿਕਸਲੇਟ (pixelate) ਕਰਨ ਦਾ ਕਾਰਨ ਹੋਵੇਗਾ। |
02:11 | Add effect ਉੱਤੇ ਕਲਿਕ ਕਰੋ। |
02:13 | ਇੱਥੇ ਸਾਡਾ ਨਵਾਂ Image Style ਹੈ। ਸੱਜੇ ਵੱਲ ਦੀ ਇਮੇਜ ਵਿੱਚ, ਅਸੀ ਵੇਖ ਸਕਦੇ ਹਾਂ ਕਿ ਇਹ ਹੁਣ ਸਕੇਲ ਅਤੇ ਕਰੋਪ ਹੋ ਚੁੱਕੀ ਹੈ। |
02:22 | ਇੱਕ ਹੋਰ ਬਣਾਓ। Image styles ਉੱਤੇ ਕਲਿਕ ਕਰੋ ਅਤੇ ਫਿਰ Add image styles ਬਟਨ ਉੱਤੇ ਕਲਿਕ ਕਰੋ। |
02:29 | ਇਸ ਸਮੇਂ, Image style name ਵਿੱਚ ਅਸੀ ਟਾਈਪ ਕਰਾਂਗੇ:photo gallery of logos |
02:35 | Create new style ਬਟਨ ਉੱਤੇ ਕਲਿਕ ਕਰੋ। |
02:38 | ਇਹ ਇਮੇਜ ਤੁਹਾਡੀ ਮਸ਼ੀਨ ਉੱਤੇ ਕਿਸੇ ਵੀ photo gallery ਵਿੱਚ ਹੋ ਸਕਦੀ ਹੈ। |
02:42 | ਤੁਸੀ ਇਹ ਕਿਸੇ ਵੀ ਇਮੇਜ ਦੇ ਲਈ, ਕਿਸੇ ਵੀ field ਵਿੱਚ ਅਤੇ ਕਿਸੇ ਵੀ ਕੰਟੈਂਟ ਵਿੱਚ ਕਰ ਸਕਦੇ ਹੋ। |
02:47 | ਫਿਰ ਤੋਂ Select a new effect ਉੱਤੇ ਕਲਿਕ ਕਰੋ ਅਤੇ ਫਿਰ Scale and crop ਆਪਸ਼ਨ ਉੱਤੇ ਕਲਿਕ ਕਰੋ। |
02:53 | Add ਬਟਨ ਉੱਤੇ ਕਲਿਕ ਕਰੋ। ਹੁਣ Width 300 ਅਤੇ Height 300 ਐਂਟਰ ਕਰੋ। |
03:00 | ਅਤੇ ਫਿਰ Add effect ਬਟਨ ਉੱਤੇ ਕਲਿਕ ਕਰੋ। |
03:03 | ਧਿਆਨ ਦਿਓ ਕਿ ਸੱਜੇ ਵੱਲ ਦੀ ਇਮੇਜ ਹੁਣ 300 by 300 ਦੇ ਨਵੇਂ ਡਾਇਮੈਂਸ਼ਨ ਵਿੱਚ ਹੈ। |
03:09 | ਇਹ ਦਰਸਾਉਂਦਾ ਹੈ ਕਿ Drupal ਆਪਣੇ ਆਪ ਹੀ ਹਰ ਇੱਕ Image style ਲਈ ਇਮੇਜ ਦਾ ਵਰਜਨ ਬਣਾਉਂਦਾ ਹੈ ਅਤੇ ਫਿਰ ਉਨ੍ਹਾਂ ਨੂੰ site ਉੱਤੇ ਸਟੋਰ ਕਰਦਾ ਹੈ। |
03:18 | Structure ਉੱਤੇ ਕਲਿਕ ਕਰੋ, ਫਿਰ Views ਉੱਤੇ ਕਲਿਕ ਕਰੋ। |
03:21 | ਹੁਣ Edit ਉੱਤੇ ਕਲਿਕ ਕਰੋ ਆਪਣੇ Upcoming Events view ਨੂੰ ਅਪਡੇਟ ਕਰੋ। |
03:27 | Event Logo ਉੱਤੇ ਕਲਿਕ ਕਰੋ ਅਤੇ Image Style Upcoming Events ਵਿੱਚ ਬਦਲੋ। |
03:33 | ਫਿਰ Apply ਉੱਤੇ ਕਲਿਕ ਕਰੋ। |
03:36 | ਪ੍ਰਿਵਿਊ ਸੈਕਸ਼ਨ ਉੱਤੇ ਹੇਠਾਂ ਸਕਰੋਲ ਕਰੋ ਅਤੇ ਅਸੀ ਵੇਖਾਂਗੇ ਕਿ ਸਾਡੇ ਸਾਰੇ ਲੋਗੋਜ ਸਮਾਨ ਹਨ। |
03:42 | ਹੁਣ Save ਉੱਤੇ ਕਲਿਕ ਕਰੋ। |
03:45 | Back to site ਉੱਤੇ ਕਲਿਕ ਕਰੋ। ਇਹ ਸਾਡੀ ਵੈਬਸਾਈਟ ਉੱਤੇ ਸਾਡਾ ਵਿਊ ਹੈ। |
03:50 | ਇਸ ਤਰ੍ਹਾਂ Image Styles ਕਾਰਜ ਕਰਦਾ ਹੈ। |
03:53 | ਹੁਣ ਇਸ ਸਾਰੇ ਇਵੈਂਟਸ ਲਈ ਗਰਿਡ ਲੇਆਊਟ ਦੇ ਰੂਪ ਵਿੱਚ ਨਵਾਂ view ਬਣਾਓ। |
03:59 | ਅਜਿਹਾ ਕਰਨ ਦੇ ਲਈ, Structures ਉੱਤੇ ਕਲਿਕ ਕਰੋ, ਫਿਰ Views ਅਤੇ Add new view ਉੱਤੇ ਕਲਿਕ ਕਰੋ। |
04:05 | ਅਸੀ ਇਸਨੂੰ Photo Gallery ਨਾਮ ਦੇਵਾਂਗੇ। |
04:09 | view ਸੈਟਿੰਗਸ ਨੂੰ Content- of type- Events ਸੈੱਟ ਕਰੋ। |
04:14 | ਇਹ ਵਿਸ਼ੇਸ਼ view photo-of-the-day ਜਾਂ ਇਵੈਂਟ ਲਈ ਇਮੇਜਸ ਦੀ ਗੈਲਰੀ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। |
04:22 | Create a page ਉੱਤੇ ਕਲਿਕ ਕਰੋ। |
04:25 | ਹੇਠਾਂ ਸਕਰੋਲ ਕਰੋ ਅਤੇ fields ਦੇ Grid ਉੱਤੇ ਕਲਿਕ ਕਰੋ। |
04:29 | ਕ੍ਰਿਪਾ ਕਰਕੇ ਧਿਆਨ ਰੱਖੋ, ਅਸੀ ਡਰਾਪ-ਡਾਊਨ ਵਿੱਚ Drupal ਦੁਆਰਾ ਦਿੱਤੇ ਗਏ ਕਿਸੇ ਵੀ ਹੋਰ ਆਪਸ਼ਨ ਨੂੰ ਚੁਣ ਸਕਦੇ ਹਾਂ। |
04:36 | Items to display ਫੀਲਡ ਵਿੱਚ, 9 ਚੁਣੋ ਕਿਉਂਕਿ ਇਹ 3 by 3 grid ਦਰਸਾਉਂਦਾ ਹੈ। |
04:42 | Create a menu link ਚੈਕ ਕਰੋ। |
04:46 | Menu ਡਰਾਪ-ਡਾਊਨ ਵਿੱਚ, Main navigation ਆਪਸ਼ਨ ਚੁਣੋ। |
04:51 | ਫਿਰ Save and Edit ਉੱਤੇ ਕਲਿਕ ਕਰੋ। |
04:54 | ਆਪਣੇ 5 ਮਾਪਦੰਡਾਂ ਨੂੰ ਫਿਰ ਤੋਂ ਜਾਂਚੋ।
Display ਇੱਕ Page ਹੈ। |
04:59 | Format ਇੱਕ Grid ਹੈ। |
05:01 | ਇੱਥੇ Title ਨਾਮਕ ਕੇਵਲ ਇੱਕ Field ਹੈ। |
05:04 | ਅਤੇ ਅਖੀਰ ਵਿੱਚ Filter ਅਤੇ Sort Criteria |
05:08 | ਹੁਣ ਦੇ ਲਈ ਅਸੀ ਉਨ੍ਹਾਂ ਨੂੰ ਇੰਜ ਹੀ ਛੱਡਾਂਗੇ। |
05:12 | ਹੇਠਾਂ ਸਕਰੋਲ ਕਰੋ। ਇੱਥੇ ਅਸੀ ਵੇਖਾਂਗੇ ਕਿ ਸਾਡੇ ਕੋਲ 4 columns ਅਤੇ 9 events ਹਨ। |
05:17 | Format ਵਿੱਚ ਕਾਲਮਸ ਦੀ ਗਿਣਤੀ ਬਦਲਨ ਦੇ ਲਈ, Settings ਆਪਸ਼ਨ ਉੱਤੇ ਕਲਿਕ ਕਰੋ। |
05:22 | ਫਿਰ ਕਾਲਮਸ ਦੀ ਗਿਣਤੀ 3 ਕਰੋ ਅਤੇ Apply ਉੱਤੇ ਕਲਿਕ ਕਰੋ। |
05:28 | ਇਹ ਸਾਨੂੰ 3 by 3 grid ਦੇਵੇਗਾ। |
05:31 | Fields ਵਿੱਚ, Add ਉੱਤੇ ਕਲਿਕ ਕਰੋ। |
05:34 | Event Logo ਉੱਤੇ ਜਾਓ, ਇਸ ਉੱਤੇ ਚੈਕ-ਮਾਰਕ ਕਰੋ ਅਤੇ ਫਿਰ Apply ਉੱਤੇ ਕਲਿਕ ਕਰੋ। |
05:40 | ਇਸ ਸਮੇਂ, Image style ਵਿੱਚ photo gallery of logos ਚੁਣੋ। |
05:45 | Link image to ਵਿੱਚ Content ਚੁਣੋ ਅਤੇ Apply ਉੱਤੇ ਕਲਿਕ ਕਰੋ। |
05:50 | ਤੁਰੰਤ ਹੀ, ਹੇਠਾਂ Preview ਸੈਕਸ਼ਨ ਵਿੱਚ, ਗਰਿਡ ਦਿਖਦਾ ਹੈ। |
05:55 | ਸੋ, ਤੁਸੀ ਵੇਖ ਰਹੇ ਹੋ ਕਿ ਗਰਿਡ ਲੇਆਊਟ table ਤੋਂ ਵੱਖਰਾ ਹੁੰਦਾ ਹੈ। |
06:00 | ਸਾਰੇ fields ਜਿਨ੍ਹਾਂ ਨੂੰ ਤੁਸੀਂ ਨੋਡ ਵਿਚੋਂ ਚੁਣਿਆ, ਇੱਕ ਸੈੱਲ ਵਿੱਚ ਹਨ। |
06:05 | ਅਤੇ, ਅਸੀ ਨਿਰਧਾਰਤ ਕਰ ਸਕਦੇ ਹਾਂ ਕਿ ਅਸੀਂ ਕਿੰਨੇ ਸੈੱਲਸ ਦਿਖਾਉਣਾ ਚਾਹੁੰਦੇ ਹਾਂ। |
06:09 | Save ਉੱਤੇ ਕਲਿਕ ਕਰੋ। |
06:12 | Back to site ਬਟਨ ਉੱਤੇ ਕਲਿਕ ਕਰੋ ਅਤੇ ਫਿਰ Photo Gallery ਉੱਤੇ ਕਲਿਕ ਕਰੋ। |
06:17 | ਇਹ ਬਿਹਤਰ ਦਿੱਸ ਰਿਹਾ ਹੈ। |
06:19 | ਛੋਟੇ ਡਿਵਾਈਸ ਜਿਵੇਂ ਕਿ ਮੋਬਾਇਲ ਉੱਤੇ, ਆਪਣੇ 3 by 3 grid ਨੂੰ ਬਣਾਏ ਰੱਖਣ ਲਈ ਸਾਰੀਆਂ ਇਮੇਜਸ ਦਾ ਸਕੇਲ ਘੱਟ ਹੋ ਜਾਂਦਾ ਹੈl |
06:26 | ਅਤੇ ਇਹ ਹੈ ਜੋ Drupal ਗਰਿਡ ਦੇ ਨਾਲ ਕਰਦਾ ਹੈ। |
06:29 | ਇਸ ਦੇ ਨਾਲ ਅਸੀ, ਇਸ ਟਿਊਟੋਰੀਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ। ਸੰਖੇਪ ਵਿੱਚ... |
06:34 | ਇਸ ਟਿਊਟੋਰੀਅਲ ਵਿੱਚ ਅਸੀਂ Image styles ਅਤੇ photo gallery view ਦੇ ਬਾਰੇ ਵਿੱਚ ਸਿੱਖਿਆ। |
06:44 | ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ। |
06:53 | ਇਸ ਲਿੰਕ ਉੱਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰਕੇ ਵੇਖੋ। |
07:00 | ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ। |
07:08 | ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ। |
07:19 | ਇਹ ਸਕਰਿਪਟ ਅਮਰਜੀਤ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ... |