Digital-Divide/C2/How-to-manage-the-train-ticket/Punjabi
From Script | Spoken-Tutorial
“Time” | “Narration” |
00:01 | ਸਤਿ ਸ਼੍ਰੀ ਅਕਾਲ ਦੋਸਤੋ, Managing train tickets bought at IRCTC ਯਾਨੀ ’IRCTC ‘ਤੇ ਖਰੀਦੇ ਟ੍ਰੇਨ ਟਿਕਟ ਨੂੰ ਪ੍ਰਬੰਧਿਤ ਕਰਨ ਦੇ’ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:09 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ irctc ਦੇ ਪਿਛਲੇ ਟ੍ਰਾਂਜੈਕਸ਼ਨ ਦਾ ਪ੍ਰਬੰਧ ਕਿਵੇਂ ਕਰੀਏ । |
00:16 | ਅਸੀਂ ਵੇਖਾਂਗੇ ਕਿ ਟਿਕਟਾਂ ਦੀ ਸਥਿਤੀ ਕਿਵੇਂ ਜਾਂਚੀਏ, |
00:22 | ਟਿਕਟ ਨੂੰ ਕਿਵੇਂ ਪ੍ਰਿੰਟ ਕਰੀਏ, |
00:25 | ਟਿਕਟ ਨੂੰ ਕਿਵੇਂ ਕੈਂਸਿਲ ਕਰੀਏ, |
00:27 | ਕੈਂਸਿਲ ਕਰਨ ਦੀ ਹਿਸਟਰੀ ਅਤੇ ਪੈਸਾ ਵਾਪਸ ਕਰਨ ਦਾ ਆਟੋਮੈਟਿਕ ਈਮੇਲ ਕਿਵੇਂ ਵੇਖੀਏ । |
00:35 | ਟ੍ਰੇਨ ਟਿਕਟ ਬੁੱਕ ਕਰਾਉਣ ਲਈ ਪ੍ਰਾਈਵੇਟ ਭਾਵ ਕਿ ਪ੍ਰਾਈਵੇਟ ਵੈੱਬਸਾਈਟਸ ਹੁੰਦੀਆਂ ਹਨ । |
00:39 | ਅਸੀਂ ਕੁੱਝ ਪ੍ਰਸਿੱਧ ਵੈੱਬਸਾਈਟਸ ਵੇਖਾਂਗੇ । |
00:43 | ਉਨ੍ਹਾਂ ਦੀ ‘IRCTC’ ਨਾਲ ਤੁਲਣਾ ਕਰਾਂਗੇ । |
00:48 | ਹੁਣ ਅਸੀਂ IRCTC ‘ਤੇ ਪਹਿਲਾਂ ਕੀਤੀਆਂ ਗਈਆਂ ਬੁਕਿੰਗ ਵੇਖਾਂਗੇ, ਮੈਂ irctc ਵੈੱਬਸਾਈਟ ‘ਤੇ ਲਾਗਿਨ ਕਰਦਾ ਹਾਂ । |
01:13 | ਹੇਠਾਂ ਜਾਂਦੇ ਹਾਂ । |
01:15 | ਮੈਂ ਟ੍ਰਾਂਜੈਕਸ਼ਨਸ ਲਿੰਕ ‘ਤੇ ਕਲਿਕ ਕਰਦਾ ਹਾਂ ਅਤੇ ਇੱਥੇ ਤੁਹਾਡੇ ਕੋਲ ਬੁਕਡ ਹਿਸਟਰੀ ਵਿਕਲਪ ਹੈ । |
01:21 | ਮੈਂ ਬੁਕਡ ਹਿਸਟਰੀ ‘ਤੇ ਕਲਿਕ ਕਰਦਾ ਹਾਂ, ਇਹ ਪਾਸਵਰਡ ਦਰਜ ਕਰਨ ਨੂੰ ਕਹਿੰਦਾ ਹੈ । |
01:27 | ਮੈਂ ਪਾਸਵਰਡ ਦਰਜ ਕਰਦਾ ਹਾਂ । ‘Go’ ‘ਤੇ ਕਲਿਕ ਕਰਦਾ ਹਾਂ । |
01:38 | ਇਹ ਕਹਿੰਦਾ ਹੈ PNR ਨੰਬਰ ਕੀ ਹੈ । |
01:44 | ਟਿਕਟਾਂ ਦੀ ਸੂਚੀ ਇੱਥੇ ਦਿੱਤੀ ਗਈ ਹੈ । |
01:46 | ਮੈਂ ਇਸ ‘ਤੇ ਕਲਿਕ ਕਰਦਾ ਹਾਂ ਅਤੇ ‘PNR ਸਟੇਟਸ’ ਪ੍ਰਾਪਤ ਕਰਦਾ ਹਾਂ । ਇਹ ਦੱਸਦਾ ਹੈ ਵੇਟ ਲਿਸਟ ਯਾਨੀ ਉਡੀਕ ਸੂਚੀ 162 ਹੈ । |
01:57 | ਮੈਂ ਇਸਨੂੰ ਬੰਦ ਕਰਦਾ ਹਾਂ, ਮੈਂ ਪ੍ਰਿੰਟ ਲੈ ਸਕਦਾ ਹਾਂ, ਇਸ ਨੂੰ ਦਬਾਉਂਦਾ ਹਾਂ । |
02:07 | ਇਹ ਇੱਥੇ ਹੈ, ਜੇ ਕਹਿੰਦਾ ਹਾਂ ਕਿ ਇਸਨੂੰ ਪ੍ਰਿੰਟ ਕਰੋ ਤਾਂ ਇਹ ਇਸਨੂੰ ਪ੍ਰਿੰਟ ਕਰੇਗਾ । |
02:12 | ਮੈਂ ਆਪਣੀ ਸਲਾਇਡ ‘ਤੇ ਵਾਪਸ ਆ ਗਿਆ ਹਾਂ । ਹੁਣ ਅਸੀਂ ਦੂਜੀ ਸਲਾਇਡ ‘ਤੇ ਜਾਂਦੇ ਹਾਂ । |
02:17 | ਹੁਣ ਅਸੀਂ ਵੇਖਾਂਗੇ ਕਿ ਇੱਕ ਟਿਕਟ ਨੂੰ ਕੈਂਸਿਲ ਕਿਵੇਂ ਕਰਵਾਉਂਦੇ ਹਨ । |
02:21 | ਮੰਨ ਲਓ ਕਿ ਮੈਂ ਇੱਕ ਟਿਕਟ ਕੈਂਸਿਲ ਕਰਵਾਉਂਣਾ ਹੈ ਤਾਂ ਮੈਂ ਕੀ ਕਰਦਾ ਹਾਂ |
02:24 | ਇਸ ਲਈ ਇਸ ਟਿਕਟ ਨੂੰ ਕੈਂਸਿਲ ਕਰਦਾ ਹਾਂ |
02:41 | ਇਸ ਲਈ ਮੈਂ ਇਸ ਟਿਕਟ ਨੂੰ ਕੈਂਸਿਲ ਕਰਣਾ ਚਾਹੁੰਦਾ ਹਾਂ, ਇਸ ਟਿਕਟ ਨੂੰ ਸਲੈਕਟ ਕਰਦਾ ਹਾਂ । |
02:44 | ਮੈਂ ਇਹ ਟਿਕਟ ਨਹੀਂ ਚਾਹੁੰਦਾ ਹਾਂ । |
02:55 | ਇਹ ਕਹਿੰਦਾ ਹੈ ਕੈਂਸਿਲ ਕਰਨ ਲਈ ਸਲੈਕਟ ਕਰੋ । ਸਾਨੂੰ ਇਹ ਸਲੈਕਟ ਕਰਨਾ ਹੈ ਉਸਦਾ ਕਾਰਨ ਹੈ ਕਿ ਕਦੇ-ਕਦੇ ਤੁਸੀਂ ਯਾਤਰਾ ਲਈ ਇੱਕ ਤੋਂ ਜ਼ਿਆਦਾ ਆਦਮੀਆਂ ਦਾ ਟਿਕਟ ਬੁੱਕ ਕਰਾ ਸਕਦੇ ਹੋ । |
03:07 | ਤਾਂ ਇਹ ਵੱਖਰੇ ਤੌਰ 'ਤੇ ਕੈਂਸਿਲ ਕਰਵਾਉਂਣਾ ਸੰਭਵ ਹੈ, ਮੰਨ ਲਓ ਦੋ ਆਦਮੀਆਂ ਦਾ ਟਿਕਟ ਹੈ ਅਤੇ ਤੁਸੀਂ ਕਿਸੇ ਇੱਕ ਦਾ ਟਿਕਟ ਕੈਂਸਿਲ ਕਰਵਾਉਂਣਾ ਚਾਹੁੰਦੇ ਹੋ । |
03:15 | ਤਾਂ ਤੁਹਾਨੂੰ ਕੇਵਲ ਉਸੀ ਵਿਅਕਤੀ ਦੇ ਬਾਕਸ ‘ਤੇ ਕਲਿਕ ਕਰਨਾ ਹੈ । ਇਸ ਲਈ ਇਸ ‘ਤੇ ਕਲਿਕ ਕਰੋ ਅਤੇ ਫਿਰ ਟਿਕਟ ਕੈਂਸਿਲ ਕਰੋ । |
03:22 | ਹੁਣ ਇਹ ਪੁੱਛਦਾ ਹੈ ਕਿ ‘ਕੀ ਤੁਸੀਂ ਸੱਚਮੁਚ ਹੀ ਟਿਕਟ ਕੈਂਸਿਲ ਕਰਣਾ ਚਾਹੁੰਦੇ ਹੋ’ ਮੈਂ ਓਕੇ ‘ਤੇ ਕਲਿਕ ਕਰਦਾ ਹਾਂ । |
03:33 | ਕੈਂਸਿਲੇਸ਼ਨ ਦਾ ਸਟੇਟਸ ਦਿਸਦਾ ਹੈ । ਇਹ ਦੱਸਦਾ ਹੈ 20 ਰੁਪਏ ਕੱਟੇ ਗਏ ਹਨ । |
03:39 | 89 (ਵਸਨੀਕ) ਰੁਪਏ ਦਾ ਭੁਗਤਾਨ ਕੀਤਾ ਸੀ । ਅਸਲ ਵਿੱਚ ਮੈਂ 10 ਰੁਪਏ ਆਨਲਾਈਨ ਸੇਵਾਵਾਂ ਲਈ ਦਿੱਤੇ ਸਨ । |
03:45 | 20 ਰੁਪਏ ਕੱਟੇ ਗਏ । |
03:47 | ਮੈਨੂੰ 69 (ਉਨੱਤਰ) ਰੁਪਏ ਵਾਪਸ ਮਿਲੇ ਨੇ ਅਤੇ ਨੋਟ ਕਰੋ ਕਿ ਇਹ ਉਸੇ ਅਕਾਊਂਟ ਵਿੱਚ ਵਾਪਸ ਕੀਤੇ ਜਾਣਗੇ ਜਿੱਥੋਂ ਸ਼ੁਰੂ ਵਿੱਚ ਰੁਪਇਆ ਦਾ ਭੁਗਤਾਨ ਕੀਤਾ ਗਿਆ ਸੀ । |
03:57 | ਜੇ ਤੁਸੀਂ ਚਾਹੁੰਦੇ ਹੋ ਤਾਂ ਪ੍ਰਿੰਟ ਲੈ ਸਕਦੇ ਹੋ । |
04:01 | ਮੈਂ ਪਹਿਲਾਂ ਵਾਲੇ ਵੇਰਵੇ ‘ਤੇ ਭਾਵ ਕਿ ਹਿਸਟਰੀ ‘ਤੇ ਵਾਪਸ ਜਾ ਸਕਦਾ ਹਾਂ, ਮੈਂ ਸਲਾਇਡਸ ‘ਤੇ ਵਾਪਸ ਆ ਗਿਆ ਹਾਂ । |
04:07 | ਹੁਣ ਅਗਲੀ ਸਲਾਇਡ ‘ਤੇ ਜਾਂਦੇ ਹਾਂ । |
04:10 | ਹੁਣ ਮੈਂ ਸਮਝਾਉਂਗਾ ਕਿ ਕੈਂਸਿਲੇਸ਼ਨ ਦਾ ਪਹਿਲਾਂ ਵਾਲਾ ਵੇਰਵਾ ਭਾਵ ਕਿ ਹਿਸਟਰੀ ਕਿਵੇਂ ਵੇਖਦੇ ਹਨ । |
04:17 | ਹੁਣ ਜੋ ਮੈਂ ਕਰ ਸਕਦਾ ਹਾਂ ਉਹ ਹੈ, ਮੈਂ ਕੈਂਸਲਡ ਹਿਸਟਰੀ (cancelled history) ਨੂੰ ਵੇਖ ਸਕਦਾ ਹਾਂ । |
04:26 | ਹੁਣ ਮੈਂ ਆਪਣਾ ਪਾਸਵਰਡ ਦਰਜ ਕਰਦਾ ਹਾਂ । |
04:31 | ‘Go’ ‘ਤੇ ਕਲਿਕ ਕਰੋ । |
04:35 | ਇਹ ਦੱਸਦਾ ਹੈ, ਕੈਂਸਿਲ ਕੀਤੇ ਹੋਏ ਦੀ PNR ਹਿਸਟਰੀ, ਕੈਂਸਿਲੇਸ਼ਨ ਦੇ ਅਗਲੇ ਦਿਨ ਉਪਲੱਬਧ ਹੋਵੇਗੀ । |
04:47 | ਪਰ ਇਹ ਦਿਖਾਉਂਦਾ ਹੋਇਆ, ਲੱਗਦਾ ਹੈ । ਇਸ ਲਈ ਸਾਰੇ ਕੈਂਸਿਲ ਕੀਤੇ ਹੋਏ ਟਿਕਟ ਇੱਥੇ ਸੂਚੀਬੱਧ ਹੋਣਗੇ । |
04:54 | ਮੈਂ ਸਲਾਇਡਸ ‘ਤੇ ਵਾਪਸ ਆਉਂਦਾ ਹਾਂ । |
04:56 | ਹੁਣ ਦੂਜੀ ਸਲਾਇਡ ‘ਤੇ ਜਾਂਦੇ ਹਾਂ । |
04:59 | ਮੈਂ ਤੁਹਾਨੂੰ ‘ਰੁਪਏ ਵਾਪਸ ਕਰਨ ਦਾ ਆਟੋਮੈਟਿਕ ਈਮੇਲ’ ਦਿਖਾਉਂਗਾ । |
05:07 | ਮੈਂ ਇਹ ਈਮੇਲ ਪਹਿਲਾਂ ਹੀ ਖੋਲ ਲਿਆ ਹੈ । |
05:09 | ਇਹ ਦੱਸਦਾ ਹੈ ਕਿ ਇੱਥੇ ਦਿੱਤੇ ਗਏ PNR ਲਈ 69 ਰੁਪਏ ਵਾਪਸ ਕੀਤੇ ਜਾਣਗੇ । |
05:21 | ਮੈਂ ਸਲਾਇਡਸ ‘ਤੇ ਵਾਪਸ ਆਉਂਦਾ ਹਾਂ । ਹੁਣ ਅਗਲੀ ਸਲਾਇਡ ‘ਤੇ ਜਾਂਦੇ ਹਾਂ । |
05:26 | ਇੱਥੇ ਟ੍ਰੇਨ ਬੁਕਿੰਗ ਲਈ ਕੁੱਝ ਲਾਭਦਾਇਕ ਪ੍ਰਾਈਵੇਟ ਵੈੱਬਸਾਈਟਸ ਹਨ । |
05:30 | ਅਸੀਂ ਹੁਣੇ ਇਨ੍ਹਾਂ ਨੂੰ ਵੇਖਾਂਗੇ । |
05:38 | ਮੈਂ ‘Clear trip’ ਪਹਿਲਾਂ ਹੀ ਖੋਲ ਲਈ ਹੈ । |
05:41 | ਹੁਣ ਮੈਂ ਤੁਹਾਨੂੰ ‘Make my trip’ ਪੇਜ਼ ਦਿਖਾਉਂਦਾ ਹਾਂ । |
05:48 | ਹੁਣ ਅਸੀਂ ‘Yatra.com’ ਦਾ ਵੈੱਬ ਪੇਜ਼ ਵੇਖਦੇ ਹਾਂ । |
05:52 | ਹੁਣ ਸਲਾਇਡਸ ‘ਤੇ ਵਾਪਸ ਜਾਂਦੇ ਹਾਂ । ਹੁਣ ਮੈਂ ਅਗਲੀ ਸਲਾਇਡਸ ‘ਤੇ ਜਾਂਦਾ ਹਾਂ । |
05:58 | ਅਸੀਂ ‘IRCTC’ ਦੀ ਤੁਲਣਾ ‘ਪ੍ਰਾਈਵੇਟ ਵੈੱਬਸਾਈਟਸ’ਨਾਲ ਕਰਾਂਗੇ । |
06:03 | irctc ਦੇ ਕੀ ਫਾਇਦੇ ਹਨ ? |
06:06 | ਪ੍ਰਾਈਵੇਟ ਵੈੱਬਸਾਈਟਸ ‘ਤੇ ਸਾਰੀਆਂ ਟਰੇਨਾਂ ਦੀ ਸੂਚੀ ਨਹੀਂ ਹੁੰਦੀ ਹੈ । |
06:10 | ਪ੍ਰਾਈਵੇਟ ਵੈੱਬਸਾਈਟਸ ਲੱਗਭੱਗ 20 ਰੁਪਏ ਜ਼ਿਆਦਾ ਮਹਿੰਗੀਆਂ ਹੁੰਦੀਆਂ ਹਨ । |
06:16 | ਪ੍ਰਾਈਵੇਟ ਵੈੱਬਸਾਈਟ ਸਵੇਰੇ ਦੇਰ ਨਾਲ ਖੁੱਲਦੀਆਂ ਹਨ, |
06:19 | Irctc ਦੀ ਤੁਲਣਾ ਵਿੱਚ ਪ੍ਰਾਇਵੇਟ ਵੈੱਬਸਾਈਟਸ ਘੱਟ ਸਮੇਂ ਲਈ ਹੀ ਉਪਲੱਬਧ ਹੁੰਦੀਆਂ ਹਨ । ਉਦਾਹਰਣ ਦੇ ਲਈ ਪ੍ਰਾਇਵੇਟ ਵੈੱਬਸਾਈਟਸ ਸਵੇਰੇ 10 ਵਜੇ ਖੁੱਲਦੀ ਹੈ ਜਦੋਂ ਕਿ irctc ਸਵੇਰੇ ਨੂੰ 8 ਵਜੇ ਖੁੱਲ ਜਾਂਦੀ ਹੈ । |
06:29 | ਹੁਣ ਅਸੀਂ ਪ੍ਰਾਈਵੇਟ ਵੈੱਬਸਾਈਟਸ ਦੇ ਫਾਇਦੇ ਵੇਖਾਂਗੇ । |
06:36 | ਕਦੇ - ਕਦੇ ਪ੍ਰਾਈਵੇਟ ਵੈੱਬਸਾਈਟਸ irctc ਨਾਲੋਂ ਜ਼ਿਆਦਾ ਤੇਜ਼ ਚੱਲਦੀਆਂ ਹਨ । |
06:42 | ਪ੍ਰਾਈਵੇਟ ਵੈੱਬਸਾਈਟਸ ‘ਤੇ ਜਹਾਜ਼ ਅਤੇ ਬੱਸਾਂ ਦੀ ਟਿਕਟ ਵੀ ਬੁੱਕ ਕੀਤੀ ਜਾ ਸਕਦੀ ਹੈ । |
06:47 | ਨਤੀਜੇ ਵਜੋਂ, ਯਾਤਰਾ ਨਾਲ ਸੰਬੰਧਿਤ ਸਾਰੀ ਜਾਣਕਾਰੀ ਇੱਕ ਹੀ ਸਥਾਨ ‘ਤੇ ਮਿਲ ਸਕਦੀ ਹੈ । |
06:52 | ਪ੍ਰਾਈਵੇਟ ਵੈੱਬਸਾਈਟਸ ਪਿੱਛਲੀ ਖੋਜ ਨੂੰ ਵੀ ਯਾਦ ਰੱਖ ਸਕਦੀ ਹੈ । |
06:58 | ਆਪਣੇ ਲਈ, ਮੈਂ irctc ਅਤੇ ਪ੍ਰਾਈਵੇਟ ਵੈੱਬਸਾਈਟਸ ਦੋਨਾਂ ਦੀ ਵਰਤੋਂ ਕਰ ਸਕਦਾ ਹਾਂ । |
07:05 | ਮੈਂ ਸਪੋਕਨ ਟਿਊਟੋਰਿਅਲ ਪ੍ਰੋਜੇਕਟ ‘ਤੇ ਕੁੱਝ ਸ਼ਬਦ ਬੋਲਣਾ ਚਾਹੁੰਦਾ ਹਾਂ । |
07:09 | http://spoken-tutorial.org/What\_is\_a\_Spoken\_Tutoria ‘ਤੇ ਉਪਲੱਬਧ ਵੀਡੀਓ ਨੂੰ ਵੇਖੋ । |
07:17 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
07:20 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । |
07:26 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । |
07:31 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । |
07:35 | ਜ਼ਿਆਦਾ ਜਾਣਕਾਰੀ ਲਈ contact@spoken-tutorial.org ‘ਤੇ ਲਿਖੋ । |
07:40 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
07:43 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
07:50 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
07:59 | ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । । ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |